You are here

ਲੁਧਿਆਣਾ

ਜਗਰਾਉਂ ਵੈਲਫੇਅਰ ਸੁਸਾਇਟੀ  ਵੱਲੋਂ ਸ੍ਰੀ ਵਿਜੇ ਚੋਪੜਾ ਦਾ ਕੀਤਾ ਸਨਮਾਨ

ਜਗਰਾਉਂ, ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਸਮਾਜ ਸੇਵੀ ਸੰਸਥਾ ਜਗਰਾਉਂ ਵੈਲਫੇਅਰ ਸੁਸਾਇਟੀ ਨੇ ਪੰਜਾਬ ਕੇਸਰੀ ਗਰੁੱਪ ਵਲੋਂ ਆਯੋਜਿਤ ਸ਼ਹੀਦ ਪਰਿਵਾਰ ਫੰਡ ਸਮਾਰੋਹ ਦੌਰਾਨ ਸ੍ਰੀ ਵਿਜੇ ਚੋਪੜਾ ਦਾ ਉਨ੍ਹਾਂ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ  ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਪਰਿਵਾਰ ਫੰਡ ਰਾਹੀਂ ਸੈਂਕੜੇ ਪੀੜਤ ਪਰਿਵਾਰਾਂ ਨੂੰ ਨਕਦੀ ਅਤੇ ਰਾਹਤ ਸਮੱਗਰੀ ਦਿਤੇ ਜਾਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਦਾਨੀ ਸੱਜਣ ਰਜਿੰਦਰ ਜੈਨ ਮਹਾਵੀਰ ਆਯਲ ਮਿਲ ਜੀ ਐਸ ਸਿੱਧੂ ਏ ਐਸ ਆਟੋ ਮੋਬਾਈਲ ਡਾ ਨਰਿੰਦਰ ਸਿੰਘ ਬੀ ਕੇ ਗੈਸ, ਲੱਡੂ ਵਰਮਾ ਲੱਖਾ ਜਿਉਲਰ, ਰਾਜ ਭੱਲਾ ਪ੍ਰਧਾਨ ਜ਼ਿਲ੍ਹਾ ਆੜਤੀ ਐਸੋਸੀਏਸ਼ਨ ਲੁਧਿਆਣਾ,ਓ ਪੀ ਭੰਡਾਰੀ, ਮਨੀਸ਼ ਕਪੂਰ ਅਤੇ ਬਿੱਟੂ ਝੰਜੀ ਹਾਜ਼ਰ ਸਨ। ਇਸ ਮੌਕੇ ਵੈਲਫੇਅਰ ਸੁਸਾਇਟੀ  ਜਗਰਾਉਂ ਵੱਲੋਂ ਸ਼ਹੀਦ ਪਰਿਵਾਰ ਫੰਡ ਲਈ 11ਹਜਾਰ ਰੁਪਏ ਦੀ ਰਾਸ਼ੀ ਸ੍ਰੀ ਵਿਜੇ ਚੋਪੜਾ ਨੂੰ ਭੇਂਟ ਕੀਤੀ ਗਈ।

ਫੋਟੋ ਗਰਾਫਰਾ ਵਲੋਂ ਰੈਲੀ ਕੱਢ ਕੇ ਕਿਸਾਨੀ ਬਿੱਲਾਂ ਨੂੰ ਵਾਪਿਸ ਲੈਣ ਲਈ ਲਗਾਏ ਜ਼ੋਰਦਾਰ ਨਾਅਰੇ

ਜਗਰਾਉਂ ,ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਜਗਰਾਉਂ ਵਿਖੇ ਫੋਟੋ ਗਰਾਫਰ ਯੂਨੀਅਨ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਹੋਏ ਜਗਰਾਉਂ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਇੱਕ ਰੈਲੀ ਕੱਢੀ ਗਈ। ਜਿਸ ਵਿਚ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨ ਵਾਪਿਸ ਲੈਣ ਲਈ ਨਾਹਰੇ ਵਾਜੀ ਕੀਤੀ ਅਤੇ ਮੋਦੀ ਸਰਕਾਰ ਨੂੰ ਦਿੱਲੀ ਧਰਨੇ ਤੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦੇਣ ਲਈ ਕਿਹਾ, ਕਿਸਾਨ ਨਾਲ ਹੀ ਹਰ ਵਰਗ ਜੁੜਿਆ ਹੋਇਆ ਹੈ ,ਚਾਹੇ ਉਹ ਦੁਕਾਨ ਦਾਰ ਹੋਵੇ ਜਾਂ ਛੋਟਾ ਮਜ਼ਦੂਰ ਹਰ ਵਰਗ ਦੇ ਲੋਕ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਕਹਿ ਰਹੇ ਹਨ ਪਰ ਇੱਕ ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਦਿੱਲੀ ਦੇ  ਬਾਡਰਾ ਤੇ  ਸਰਕਾਰ ਕੰਨਾਂ ਵਿਚ ਰੂੰ ਪਾ ਕੇ ਬੈਠੀ ਹੋਈ  ਹੈ ਉਨ੍ਹਾਂ ਨਾਲ ਸਿੱਧੇ ਤੌਰ ਤੇ ਕੋਈ ਵੀ ਗੱਲ ਨਾਂ ਕਰਕੇ ਬਹਾਨੇ ਵਾਜੀ ਕੀਤੀ ਜਾ ਰਹੀ ਹੈ ਸੋ ਇਸੇ ਗੱਲ ਨੂੰ ਲੈ ਕੇ ਫੋਟੋ ਗਰਾਫਰ ਯੂਨੀਅਨ ਵੱਲੋਂ ਅੱਜ ਜ਼ਬਰਦਸਤ ਰੈਲੀ ਕੱਢ ਕੇ ਕੇਂਦਰ ਸਰਕਾਰ ਪ੍ਰਤੀ ਆਪਣਾ ਗੁਸਾ ਜਾਹਿਰ ਕੀਤਾ ਤੇ ਨਾਹਰੇ ਵਾਜੀ ਕਰ ਕੇ ਕਿਹਾ ਕਿ ਕਿਸਾਨਾਂ ਦੇ ਮਸਲੇ ਨੂੰ ਕੇਂਦਰ ਜਲਦ ਤੋਂ ਜਲਦ ਹੱਲ ਕਰੇ।

ਸਚਾਈ ਤੇ ਚੱਲ ਕੇ ਚੋਪੜਾ ਪਰਿਵਾਰ ਨੇ ਦਿਤੀਆਂ ਸ਼ਹੀਦੀਆਂ ਬੀਬੀ ਮਾਣੂੰਕੇ

ਜਗਰਾਉਂ ,ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਇੱਥੇ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਤੰਕਵਾਦ ਦੇ ਦੋਰ ਵਿੱਚ ਸ਼ਹੀਦੀਆਂ ਦੇਣ ਤੋਂ ਬਾਅਦ ਵੀ ਚੋਪੜਾ ਪਰਿਵਾਰ ਨੇ ਸਚਾਈ ਦਾ ਦਾਮਨ ਨਹੀਂ ਛੱਡਿਆ ਤੇ ਆਪਣੀ ਕਲਮ ਸਦਾ ਹੀ ਸਚਾਈ ਦੇ ਰਾਹ ਤੇ ਚਲਾਈ ਜਿਸ ਕਾਰਨ ਹੀ ਪੰਜਾਬ ਅੰਦਰ ਸ਼ਾਂਤੀ ਸਥਾਪਤ ਹੋ ਸਕੀ।

 ਉਨ੍ਹਾਂ ਕਿਹਾ ਕਿ 1984 ਦੇ ਕਾਲੇ ਦੌਰ ਅੰਦਰ ਪੰਜਾਬ ਕੇਸਰੀ ਗਰੁੱਪ ਵਲੋਂ ਮਾਨਵਤਾ ਦੀ ਸੇਵਾ ਕਰਨ ਦਾ ਜੋ ਬੀੜਾ ਚੁੱਕਿਆ ਉਹ ਅੱਜ ਵੀ ਜਾਰੀ ਹੈ। ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਦੋਂ ਕੋਈ ਸ਼ਹਾਦਤ ਹੁੰਦੀ ਹੈ ਤਾਂ ਇਹ ਪਰਿਵਾਰ ਵੱਲੋਂ  ਸ਼ਹੀਦਾਂ ਦੀ ਮੱਦਦ ਕੀਤੀ ਜਾਂਦੀ ਹੈ।

 ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਚਾਈ ਦੇ ਰਾਹ ਤੇ ਚੱਲਣ ਸਮੇਂ ਬਹੁਤ ਔਕੜਾਂ ਆਉਂਦੀਆਂ ਹਨ ਪਰ ਇਹ ਪਰਿਵਾਰ ਲਾਲਾ ਜੀ ਦੇ ਸਮੇਂ ਤੋਂ ਹੀ ਸੱਚ ਦੇ ਰਾਹ ਤੇ ਤੁਰਿਆ ਹੋਇਆ ਹੈ। ਇਨ੍ਹਾਂ ਨੇ ਆਤੰਕਵਾਦ ਦੇ ਖ਼ਿਲਾਫ਼ ਇੱਕ ਲੰਮੀ ਲੜਾਈ ਲੜੀ ਤੇ ਬਹੁਤ ਨੁਕਸਾਨ ਤੋਂ ਬਾਅਦ ਜਿਤ ਵੀ ਹਾਸਲ ਕੀਤੀ, ਉਸ ਵੇਲੇ ਆਪਣੇ ਕੲੀ  ਹਾਕਰ, ਪਤਰਕਾਰ ਤੇ ਪਰਿਵਾਰਕ ਜੀਅ ਨੂੰ ਗਵਾ ਲਿਆ ਪਰ ਸੱਚ ਦਾ ਪੱਲਾ ਨਹੀਂ ਛੱਡਿਆ। ਇਨ੍ਹਾਂ ਵਲੋਂ ਚਲਾਏ ਸ਼ਹੀਦ ਪਰਿਵਾਰ ਫੰਡ ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸ਼ਹੀਦ  ਪਰਿਵਾਰਾਂ ਨੂੰ ਮੱਦਦ ਮਿਲਦੀ ਹੈ। 

ਉਨ੍ਹਾਂ ਅਖੀਰ ਵਿੱਚ ਕਿਹਾ ਕਿ ਉਹ ਵਿਜੇ ਚੋਪੜਾ ਜੀ ਦੀ ਅਛੀ ਸੇਹਤ ਲੰਮੀ ਉਮਰ ਦੀ ਕਾਮਨਾ ਕਰਦੇ ਹਨ।

ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ਦਾ ਹੰਕਾਰ ਤੋੜੇਗਾ: ਕੈਪਟਨ ਬਲੋਰ ਸਿੰਘ ਭੰਮੀਪੁਰਾ

ਸਿੱਧਵਾਂ ਬੇਟ(ਜਸਮੇਲ ਗਾਲਿਬ)

ਕਾਲੇ ਖੇਤੀ ਕਾਨੂੰਨਾ ਵਿਰੁੱਧ ਕਿਸਾਨਾਂ ਵੱਲੋਂ ਏਕੇ ਨਾਲ ਕੀਤਾ ਜਾ ਰਿਹਾ ਸੰਘਰਸ਼ ਮੋਦੀ ਸਰਕਾਰ ਦਾ ਹੰਕਾਰ ਜਰੂਰ ਤੋੜੇਗਾ ਕਿਉਕਿ ਇਹ ਕਾਲੇ ਕਾਨੂੰਨ ਪੂਰੀ ਤਰ੍ਹਾਂ ਕਿਸਾਨੀ ਵਿਰੋਧੀ ਹਨ ਇਹ ਪ੍ਰਗਟਾਵਾ ਪਿੰਡ ਭੰਮੀਪੁਰਾ ਦੇ ਸਾਬਕਾ ਸਰਪੰਚ ਤੇ ਕੈਪਟਨ ਬਲੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਾਣ-ਬੁੱਝ ਕੇ ਦੇਸ਼ ਦੇ ਲੋਕਾਂ ਤੇ ਮਾੜੇ ਕਾਨੂੰਨ ਠੋਸ ਕੇ ਆਮ ਲੋਕਾਂ ਨੂੰ ਤੰਗ-ਪਰੇਸ਼ਾਨ ਕਰ ਰਹੀ ਹੈ ਜਦ ਕਿ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਵਿਰੁੱਧ ਪਾਸ ਕੀਤੇ ਕਾਲੇ ਕਾਨੂੰਨ ਖਿਲਾਫ਼ ਪੂਰੀ ਤਰਾ ਕੇ ਗੱਲਬਾਤ ਦਾ ਸੱਦਾ ਦੇ ਰਹੀ ਹੈ ਪਰ ਸੋਧ ਕਰਨ ਦੀ ਗੱਲ ਕਰਕੇ ਕਿਸਾਨਾਂ ਦੀ ਮੰਗ ਨੂੰ ਅਣਗੌਲ੍ਹਿਆ ਕਿ ਅੰਬਾਨੀ ਅਡਾਨੀ ਦਾ ਪੱਖ ਪੂਰ ਰਹੀ ਹੈਏਕ ਪਾਸੇ ਕਿਸਾਨ ਦਿਵਸ ਮਨਾਉਣ ਦੀਆਂ ਗੱਲਾਂ ਸਰਕਾਰ ਕਰ ਰਹੀ ਹੈ ਪਰ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹੱਕਾਂ ਲੈਣ ਲਈ ਸੜਕਾਂ ਤੇ ਰੁਲ ਰਿਹਾ ਹੈ ਜੋ ਕੇਂਦਰ ਸਰਕਾਰ ਲਈ ਵੱਡੀ ਸ਼ਰਮਨਾਕ ਗੱਲ ਹੈਉਨ੍ਹਾਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕੋਲ ਜ਼ਮੀਨ ਦੇ ਕਾਰਪੈੱਟ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।ਉਨ੍ਹਾਂ ਭਾਜਪਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਮਾਂ ਰਹਿੰਦਿਆਂ ਭਾਜਪਾ ਨੂੰ ਕੁੰਭ ਕਰਨੀ ਨੀਂਦ ਵਿੱਚੋ ਜਾਗ ਜਾਣਾ ਚਾਹੀਦਾ ਹੈ ਅਤੇ ਦੇਸ਼ ਦੇ ਅੰਨਦਾਤਾ ਦੇ ਹੱਕ ਵਿੱਚ ਖੜ੍ਹ ਕੇ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਜਲਦੀ ਤੋਂ ਜਲਦੀ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ।

ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਡਿੰਪਾ ਖ਼ਿਲਾਫ਼ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕੀਤਾ ਜਾਵੇਗਾ ਸੰਘਰਸ਼: ਪ੍ਰਧਾਨ ਡਾਕਟਰ ਮਨਜੀਤ ਸਿੰਘ ਲੀਲਾ

ਸਿਧਵਾਂ ਬੇਟ (ਜਸਮੇਲ ਗਾਲਿਬ)

ਖੇਤੀ ਆਰਡੀਨੈਸ ਬਿੱਲਾਂ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਕੇਂਦਰ ਨੇ ਤੈਨੂੰ ਪਾਸ ਕਰ ਦਿੱਤੇ ਸਨ ਜਿਸ ਕਰਕੇ ਕਿਸਾਨ ਮਜਦੂਰ ਗੁੱਸੇ ਦੀ ਲਹਿਰ ਫੈਲ ਗਈ ਸੀ। ਜਿਸ ਕਰਕੇ ਕਿਸਾਨਾਂ ਦਾ ਗੁੱਸਾ ਹੋਰ ਭੜਕ ਗਿਆ ਅਤੇ ਦਿੱਲੀ ਜਾ ਕੇ ਆਰ-ਪਾਰ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਇਸ ਕਿਸਾਨ ਔਦੰਲਨ ਨੂੰ ਲੈ ਕੇ ਇਕ ਨਿੱਜੀ ਚੈਨਲ ਦੀ ਪੱਤਰਕਾਰ ਚੰਦਨਪ੍ਰੀਤ ਜੰਤਰ ਮੰਤਰ ਬੈਠੇ ਕਾਂਗਰਸੀ ਆਗੂਆਂ ਨਾਲ ਇਕ ਇੰਟਰਵਿਊ ਕਰ ਰਹੀ ਸੀ ਕੇ ਉਥੇ ਇਕ ਕਾਗਰਸੀ ਐਮ ਪੀ ਜਸਬੀਰ ਸਿੰਘ ਡਿੰਪਾ ਨੇ ਜਿਥੇ ਪਹਿਲਾ ਪੱਤਰਕਾਰ ਨਾਲ ਬਦਸਲੂਕੀ ਕੀਤੀ ਉਥੇ ਉਸ ਦਾ ਮਾਇਕ ਤੇ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਰਨਲਿਸਟ ਪ੍ਰੈੱਸ ਕਲੱਬ ਬਲਾਕ ਸਿਧਵਾ ਬੇਟ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਲੀਲਾ ਨੇ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨਾਲ ਗਿਆ ਪੰਜਾਬ ਦੇ ਮੀਡੀਆ ਆਪਣਾ ਸਹੀ ਫ਼ਰਜ਼ ਨਿਭਾ ਰਿਹਾ ਹੈ ਜਿਸਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਘੱਟ ਹੈ ਉਨ੍ਹਾਂ ਮੰਗ ਕੀਤੀ ਕਿ ਜਸਬੀਰ ਸਿੰਘ ਡਿੰਪਾ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਵੱਡੀ ਗਿਣਤੀ ਚ ਪੱਤਰਕਾਰ ਭਾਈਚਾਰਾ ਤੇ ਹੋਰ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ।ਏਸ ਸਮੇਂ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਕਿਸਾਨ-ਮਜ਼ਦੂਰ ਦੀ ਪੂਰਨ ਹਮਾਇਤ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਚ ਜਲਦੀ ਹੀ ਕਲੱਬ ਵੱਡੀ ਗਿਣਤੀ ਚ ਸਾਥੀਆਂ ਸਮੇਤ ਦਿੱਲੀ ਨੂੰ ਕੂਚ

ਵਕੀਲ ਭਾਈ ਚਾਰਾ ਜਗਰਾਉਂ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ

ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਆਪਣਾ ਸਮਰਥਨ  ਦਿੰਦੇ ਹੋਏ ਜਗਰਾਉਂ ਦੇ ਵਕੀਲ ਭਾਈ ਚਾਰੇ ਨੇ ਕਿਹਾ ਕਿ ਖੇਤੀ ਸੰਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨ ਫੋਰੀ ਤੋਰ ਤੇ ਰਦ ਕੀਤੇ ਜਾਣ, ਦਿੱਲੀ ਦੇ ਬਾਡਰਾ ਤੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ, ਮੋਦੀ ਸਰਕਾਰ ਧਕੇ ਨਾਲ ਬਾਰ ਬਾਰ ਇਹ ਨਾ ਕਹੇ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਭਲਾ ਚਾਹੁਣ ਲੲੀ ਕਾਨੂੰਨ ਬਣਾਏ ਹਨ ਬਲਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦਾ ਭਲਾ ਕਰਨ ਲਈ ਬਣਾਏ ਗਏ ਹਨ, ਕਿਸਾਨ ਯੂਨੀਅਨ ਵੱਲੋਂ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ ਪਰ ਸਰਕਾਰ ਇਸ ਵਿਚ ਤਰਮੀਮ ਦੇ ਰਾਹ ਨਾਂ ਲੱਭੇ ਸਗੋਂ ਇਨ੍ਹਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਰਾਏ ਨਾਲ ਨਵੇਂ ਸਿਰੇ ਤੋਂ ਸੋਚ ਕੇ ਕਾਨੂੰਨ ਬਣਾਵੇ। ਉਥੇ ਵਕੀਲਾਂ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਕੀਲ ਭਾਈ ਚਾਰਾ ਤੁਹਾਡੇ ਨਾਲ ਹੈ।

ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨਣ ਪ੍ਰਧਾਨ ਮੰਤਰੀ

ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਜੋ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਸੁਣ ਕੇ ਉਲਟਾ ਕਿਸਾਨ ਅੰਦੋਲਨ ਨੂੰ ਕਿਵੇਂ ਢਾਹ ਲਾਉਣੀ ਹੈ ਇਸ ਵਿਚ ਲੱਗੀ ਹੋਈ ਹੈ,ਜਦ ਕਿ ਕਿਸਾਨਾ ਵਲੋਂ ਬੇਹੱਦ ਸ਼ਾਂਤ ਮਈ ਤਰੀਕੇ ਨਾਲ ਆਪਣੇ ਹੱਕਾਂ ਪ੍ਰਤੀ ਸਰਕਾਰ ਨੂੰ ਦਸਿਆ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਵਾਜਬ ਮੰਗਾਂ ਨੂੰ ਧਿਆਨ ਨਾਂ ਦੇ ਕੇ ਉਲਟਾ   ਬਿਲਾਂ ਦੇ ਫਾਇਦੇ ਗਿਣਾਂ ਰਹੀ ਹੈ। ਇੱਕ ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਕੰਨਾਂ ਤੇ ਹੱਥ ਰੱਖ ਕੇ ਬੈਠੀ ਹੈ ਮਜ਼ਦੂਰ ਤੇ ਕਿਸਾਨ ਠੰਡ ਵਿੱਚ ਬੈਠੇ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਸਾਡੀ ਪਾਰਟੀ ਪੁਰੇ ਤੋਰ ਤੇ ਕਿਸਾਨਾਂ ਦੇ ਨਾਲ ਹੈ, ਹਰ ਤਰ੍ਹਾਂ ਦੀ ਮੱਦਦ  ਕਰ ਰਹੀ ਹੈ, ਇਹ ਅੰਦੋਲਨ ਪੂਰੇ ਦੇਸ਼ ਦਾ ਬਣ ਚੁੱਕਾ ਹੈ, ਜਿਸ ਵਿਚ ਹਰ ਵਰਗ ਦੇ ਲੋਕ ਇਸ ਬਿੱਲਾਂ ਦੇ ਖਿਲਾਫ ਹਨ, ਅੱਜ ਕਿਸਾਨ ਦੇ ਹੱਕ ਵਿੱਚ ਪੂਰਾ ਦੇਸ਼ ਅਵਾਜ਼ ਉਠਾ ਰਿਹਾ ਹੈ, ਪ੍ਰਧਾਨ ਮੰਤਰੀ ਜੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ

ਕਰੋਨਾ ਕਾਰਨ ਪਹਿਲਾਂ ਹੀ ਡੁੱਬ ਚੁਕੇ ਵਪਾਰੀਆ ਉਪਰ ਇਨਕਮ ਟੈਕਸ ਰੇਡਾ ਮਾਰ ਕੇ ਮੋਦੀ ਸਰਕਾਰ ਘਬਰਾਹਟ ਦਾ ਸਬੂਤ ਦੇ ਰਹੀ ਹੈ: ਸੰਜੀਵ ਕੋਛੜ

ਸਿਧਵਾਂ ਬੇਟ ( ਜਸਮੇਲ ਗਾਲਿਬ)

ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਵਪਾਰੀ ਵਰਗ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਉਣ ਕਾਰਨ,ਮੋਦੀ ਸਰਕਾਰ ਘਬਰਾਹਟ ਵਿਚ ਇਨਕਮ ਟੈਕਸ ਦਾ ਸਹਾਰਾ ਲੈ ਕੇ ਵਾਪਰੀਆਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਕਾਰਨ ਸਰਕਾਰ ਘਬਰਾਹਟ ਵਿਚ ਹੈਂ। ਪਹਿਲਾਂ ਹੀ ਕੋਰੋਨਾ ਕਾਰਨ ਕਈ ਫੈਕਟਰੀਆਂ, ਆੜਤੀਏ,ਦੁਕਾਨਦਾਰ ਖਤਮ ਹੋ ਗਏਜਾਂ ਉਨ੍ਹਾਂ ਦੀ ਆਰਥਕ ਸਥਿਤੀ ਖ਼ਰਾਬ ਹੋ ਗਈ ਕਿਉਂਕਿ ਸਾਰਾ ਟੈਕਸ ਸਰਕਾਰ ਨੂੰ ਵਪਾਰੀ ਵਰਗ ਵੱਲੋਂ ਹੀ ਜਾਂਦਾ ਹੈ। ਇਸ ਲਈ ਵਪਾਰੀ ਵਰਗ ਪੰਜਾਬ ਵਿਚੋਂ ਖਤਮ ਹੋ ਰਿਹਾ ਹੈ ਪੰਜਾਬ ਵਿਚੋਂ ਕੈਪਟਨ ਸਰਕਾਰ ਵੀ ਵਾਪਰੀਆਂ ਦੀ ਬਾਂਹ ਨਹੀਂ ਫੜ ਰਹੀ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਸਾਰੇ ਕੰਮ ਖਤਮ ਕਰ ਕੇ ਵੱਡੇ ਘਰਾਣਿਆ ਨੂੰ ਦਿੱਤੇ ਜਾ ਰਹੇ ਹਨ। ਕਿਸਾਨ ਬਿੱਲ ਵੀ ਪਾਸ ਕਰਨ ਵਿਚ ਕੈਪਟਨ ਸਰਕਾਰ ਦਾ ਹੀ ਹੱਥ ਸੀ।ਪਿਛਲੇ ਦਿਨੀਂ ਹੋਈਆ ਈਂ,ਡੀ,ਦੀਆਂ ਜਾਂਚ ਤੋਂ ਡਰ ਕਾਰਨ ਹੀ ਕੈਪਟਨ ਸਰਕਾਰ ਨੇ ਵਪਾਰੀਆਂ ਉਪਰ ਰੇਖਾ ਮਾਰਨ  ਨੂੰ ਬਿਲਕੁਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕੇ ਦੇਖਣ ਵਿਚ ਆਇਆ ਸੀ ਕਿ ਬੰਗਾਲ ਵਿੱਚ ਜਦੋਂ ਸੈਂਟਰ ਸਰਕਾਰ ਨੇ ਇਹ ਕਾਰਵਾਈ ਕਰਨੀ ਚਾਹੀ ਤਾਂ ਬੰਗਾਲ ਸਰਕਾਰ ਲੋਕਾਂ ਅਤੇ ਵਪਾਰੀਆਂ ਨਾਲ ਖੜ੍ਹੀ ਗਈ ਅਤੇ ਸੈਂਟਰ ਦੀਆਂ ਏਜੰਸੀਆਂ  ਨੂੰ ਵਾਪਸ ਮੁੜਨਾ ਪਿਆ। ਇਸੇ ਤਰ੍ਹਾਂ ਜੇ ਪੰਜਾਬ ਸਰਕਾਰ ਚਾਹੁੰਦੀ ਤਾਂ ਇਹ ਕਾਰਵਾਈ ਰੁਕ ਸਕਦੀ ਸੀ। ਅਸਲ ਵਿਚ ਅੱਜ ਤੱਕ ਕੈਪਟਨ ਸਾਹਿਬ ਮੋਦੀ ਸਰਕਾਰ ਦੇ ਵਿਰੁੱਧ ਬੋਲੇ ਹੀ ਨਹੀਂਜਿਸ ਤੋਂ ਇਹ ਸਾਫ਼ ਸਾਬਤ ਹੁੰਦਾ ਹੈ ਕਿ ਇਹ ਦੋਨੋਂ ਸਰਕਾਰਾਂ ਆਪ ਮਿਲਕੇ ਵਪਾਰੀ ਅਤੇ ਕਿਸਾਨਾਂ ਦਾ ਨੁਕਸਾਨ ਕਰ ਰਹੀਆਂ ਹਨ।ਇਸ ਦੇ ਉਲਟ ਦਿੱਲੀ ਵਿੱਚ ਸਾਰੇ ਵਪਾਰੀ ਸਰਕਾਰ ਤੋਂ ਬਹੁਤ ਖੁਸ਼ ਹਨ ਅਤੇ ਕੇਜਰੀਵਾਲ ਸਾਹਿਬ ਦੀਆਂ ਵਪਾਰੀ ਅਤੇ ਕਿਸਾਨਾਂ ਨਾਲ ਖੜ੍ਹਨ ਦੀਆਂ ਕਈ ਉਦਾਹਰਣਾਂ ਲੋਕਾਂ ਸਾਹਮਣੇ ਹਨ।ਆਮ ਆਦਮੀ ਪਾਰਟੀ ਇਨ੍ਹਾਂ ਇਨਕਮ ਟੈਕਸ ਰੇਖਾ ਦਾ ਵਿਰੋਧ ਕਰਦੀ ਹੈ ਅਤੇ ਦੋਨਾਂ ਸਰਕਾਰਾਂ ਨੂੰ ਵਪਾਰੀਆਂ ਦੀ ਬਾਂਹ ਫੜ ਲਈ ਅਪੀਲ ਕਰਦੀ ਹੈ। ਇਸ ਮੌਕੇ ਰਾਜਾ ਮਾਨ, ਮਨਜਿੰਦਰ ਸਿੰਘ ਔਲਖ, ਮਨਪ੍ਰੀਤ ਸਿੰਘ, ਸੁਖਵਿੰਦਰ ਸ਼ੌਂਕੀ,ਪਵਨ ਆਦਿ ਹਾਜ਼ਰ ਸਨ।