ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨਣ ਪ੍ਰਧਾਨ ਮੰਤਰੀ

ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਜੋ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਸੁਣ ਕੇ ਉਲਟਾ ਕਿਸਾਨ ਅੰਦੋਲਨ ਨੂੰ ਕਿਵੇਂ ਢਾਹ ਲਾਉਣੀ ਹੈ ਇਸ ਵਿਚ ਲੱਗੀ ਹੋਈ ਹੈ,ਜਦ ਕਿ ਕਿਸਾਨਾ ਵਲੋਂ ਬੇਹੱਦ ਸ਼ਾਂਤ ਮਈ ਤਰੀਕੇ ਨਾਲ ਆਪਣੇ ਹੱਕਾਂ ਪ੍ਰਤੀ ਸਰਕਾਰ ਨੂੰ ਦਸਿਆ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਵਾਜਬ ਮੰਗਾਂ ਨੂੰ ਧਿਆਨ ਨਾਂ ਦੇ ਕੇ ਉਲਟਾ   ਬਿਲਾਂ ਦੇ ਫਾਇਦੇ ਗਿਣਾਂ ਰਹੀ ਹੈ। ਇੱਕ ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਕੰਨਾਂ ਤੇ ਹੱਥ ਰੱਖ ਕੇ ਬੈਠੀ ਹੈ ਮਜ਼ਦੂਰ ਤੇ ਕਿਸਾਨ ਠੰਡ ਵਿੱਚ ਬੈਠੇ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਸਾਡੀ ਪਾਰਟੀ ਪੁਰੇ ਤੋਰ ਤੇ ਕਿਸਾਨਾਂ ਦੇ ਨਾਲ ਹੈ, ਹਰ ਤਰ੍ਹਾਂ ਦੀ ਮੱਦਦ  ਕਰ ਰਹੀ ਹੈ, ਇਹ ਅੰਦੋਲਨ ਪੂਰੇ ਦੇਸ਼ ਦਾ ਬਣ ਚੁੱਕਾ ਹੈ, ਜਿਸ ਵਿਚ ਹਰ ਵਰਗ ਦੇ ਲੋਕ ਇਸ ਬਿੱਲਾਂ ਦੇ ਖਿਲਾਫ ਹਨ, ਅੱਜ ਕਿਸਾਨ ਦੇ ਹੱਕ ਵਿੱਚ ਪੂਰਾ ਦੇਸ਼ ਅਵਾਜ਼ ਉਠਾ ਰਿਹਾ ਹੈ, ਪ੍ਰਧਾਨ ਮੰਤਰੀ ਜੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ