ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਜਗਰਾਉਂ ਦੇ ਵਕੀਲ ਭਾਈ ਚਾਰੇ ਨੇ ਕਿਹਾ ਕਿ ਖੇਤੀ ਸੰਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨ ਫੋਰੀ ਤੋਰ ਤੇ ਰਦ ਕੀਤੇ ਜਾਣ, ਦਿੱਲੀ ਦੇ ਬਾਡਰਾ ਤੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ, ਮੋਦੀ ਸਰਕਾਰ ਧਕੇ ਨਾਲ ਬਾਰ ਬਾਰ ਇਹ ਨਾ ਕਹੇ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਭਲਾ ਚਾਹੁਣ ਲੲੀ ਕਾਨੂੰਨ ਬਣਾਏ ਹਨ ਬਲਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦਾ ਭਲਾ ਕਰਨ ਲਈ ਬਣਾਏ ਗਏ ਹਨ, ਕਿਸਾਨ ਯੂਨੀਅਨ ਵੱਲੋਂ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ ਪਰ ਸਰਕਾਰ ਇਸ ਵਿਚ ਤਰਮੀਮ ਦੇ ਰਾਹ ਨਾਂ ਲੱਭੇ ਸਗੋਂ ਇਨ੍ਹਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਰਾਏ ਨਾਲ ਨਵੇਂ ਸਿਰੇ ਤੋਂ ਸੋਚ ਕੇ ਕਾਨੂੰਨ ਬਣਾਵੇ। ਉਥੇ ਵਕੀਲਾਂ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਕੀਲ ਭਾਈ ਚਾਰਾ ਤੁਹਾਡੇ ਨਾਲ ਹੈ।