ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ  ਨੇ ਹਾਜ਼ਰੀ ਭਰੀ

ਭਾਰਤ 'ਚ ਸਰਕਾਰਾਂ ਜੋ ਸਿੱਖ ਕੌਮ ਨਾਲ ਜੋ ਸਲੂਕ ਕਰਦੀਆਂ ਹਨ ਉਹ ਅਤਿ ਮੰਦਭਾਗਾ - ਮਾਸਟਰ ਚੌਕੀਮਾਨ

ਸਰਾਭਾ ਮੁੱਲਾਪੁਰ ਦਾਖਾ 26 ਨਵੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 278ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਆਗੂ ਮਾਸਟਰ ਆਤਮਾ ਸਿੰਘ ਚੌਕੀਮਾਨ, ਹਰਦੇਵ ਸਿੰਘ ਚੌਕੀਮਾਨ, ਜਗਜੀਤ ਸਿੰਘ ਚੌਕੀਮਾਨ,ਜਤਿੰਦਰ ਸਿੰਘ ਚੌਂਕੀਮਾਨ,ਗੁਰਪ੍ਰੀਤ ਸਿੰਘ ਚੌਂਕੀਮਾਨ, ਬਲਰਾਜ ਸਿੰਘ ਸਿਧਵਾਂ ਖੁਰਦ, ਕਲਵੰਤ ਸਿੰਘ ਸਿਧਵਾਂ ਖੁਰਦ ਸੁਖਜੀਤ ਸਿੰਘ ਸੋਹੀਆ ਅਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਚੌਂਕੀਮਾਨ ਦੇ ਆਗੂ ਆਤਮਾ ਸਿੰਘ ਚੌਕੀਮਾਨ ਨੇ ਆਖਿਆ ਕਿ ਜੇਕਰ ਭਾਰਤ ਦਾ ਸਵਿਧਾਨ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲਾਂ ਵਿੱਚ ਬੰਦ ਰੱਖਣ ਦੀ ਆਗਿਆ ਨਹੀਂ ਦਿੰਦਾ ਹੈ ਤਾਂ ਫਿਰ ਉਨ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਐਲਾਨ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਫਿਰ ਸਿੱਖਾਂ ਨੂੰ ਇਨਸਾਫ ਕਿਥੋਂ ਮਿਲੂ। ਭਾਵੇਂ ਸਿੱਖ ਹਰ ਇੱਕ ਧਰਮ ਦੇ ਨਾਲ ਪਿਆਰ ਭਾਈਚਾਰੇ ਨਾਲ ਰਹਿਣਾ ਚਾਹੁੰਦੇ ਹਨ ।ਪਰ ਹਿੰਦੂਤਵ ਸਾਡਾ ਇੰਨਾਂ ਵਿਰੋਧ ਕਿਉਂ ਕਰਦੇ ਹਨ । ਉਨ੍ਹਾਂ ਅੱਗੇ ਆਖਿਆ ਕਿ ਜੇਕਰ ਸਾਡੇ ਗੁਰੂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂਆਂ ਦਾ ਡੁਬਦਾ ਬੇੜਾ ਬਚਾਉਣ ਲਈ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਦੇਣ ਲਈ ਨਾ ਭੇਜਦੇ ਨਹੀ ਤਾਂ ਅੱਜ ਹਿੰਦੂਆਂ ਦਾ ਨਾਮੋ-ਨਿਸ਼ਾਨ ਨਹੀਂ ਸੀ ਹੋਣਾ । ਅੱਜ ਉਹ ਹੀ ਹਿੰਦੂ ਧਰਮ ਦੇ ਲੀਡਰ ਜੁਝਾਰੂ ਬੰਦੀ ਸਿੰਘਾਂ ਦਾ ਸਭ ਤੋਂ ਵੱਧ ਵਿਰੋਧ ਕਰਦੇ ਹਨ। ਭਾਰਤ 'ਚ  ਸਰਕਾਰਾਂ ਜੋ ਸਿੱਖ ਕੌਮ ਦੇ ਨਾਲ ਸਲੂਕ ਕਰਦੀਆਂ ਹਨ ਉਹ ਅਤਿ ਮੰਦਭਾਗਾ। ਉਹਨਾਂ ਨੇ ਆਖਰ ਵਿਚ ਆਖਿਆ ਕਿ ਆਸੀ ਸਰਾਭਾ ਪੰਥਕ ਮੋਰਚੇ ਤੋਂ ਇਹ ਅਪੀਲ ਕਰਦੇ ਹਾਂ ਕਿ ਆਖਰ ਸਿੱਖ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਨੀਂਦ ਤੋਂ ਜਾਗਦੇ ਕਿਉਂ ਨਹੀਂ। ਉਦੋਂ ਜਾਗੋਗੇ ਜਦੋਂ ਸਾਡੇ ਪੱਲੇ ਸਾਡੇ ਪੱਲੇ ਕੁਝ ਵੀ ਨਾ ਰਿਹਾ । ਸੋ ਉੱਠੋ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਵੋ ਤਾਂ ਜੋ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰ ਸਕੀਏ । ਇਸ ਮੌਕੇ ਨੰਬਰਦਾਰ ਜਸਮੇਲ ਸਿੰਘ ਜੰਡ, ਪਰਮਿੰਦਰ ਸਿੰਘ ਲੋਹਟਬੱਦੀ, ਰਾਜ ਸਿੰਘ ਮਨਸੂਰਾਂ, ਬਲਜਿੰਦਰ ਸਿੰਘ ਮਨਸੂਰਾ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਹਰਬੰਸ ਸਿੰਘ ਪੰਮਾ, ਗੁਲਜ਼ਾਰ ਸਿੰਘ ਮੋਹੀ,ਇੰਦਰਜੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ