ਜਗਰਾਉ 16 ਜੁਲਾਈ (ਅਮਿਤਖੰਨਾ,ਅਮਨਜੋਤ ) ਜੀ.ਅੈਚ.ਜੀ. ਅਕੈਡਮੀ ,ਜਗਰਾਉਂ ਵਿਖੇ ਅੈੱਲ.ਕੇ.ਜੀ. ਅਤੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ 'ਕੌਲਾਜ਼ ਮੇਕਿੰਗ' ਗਤੀਵਿਧੀ ਵਿੱਚ ਭਾਗ ਲਿਅਾ।ਜਿਸ ਵਿੱਚ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਮੱਛੀ ਦੇ ਉਲੀਕੇ ਚਿੱਤਰ ਵਿੱਚ ਰੰਗਦਾਰ ਕਾਗਜ਼ਾ਼ ਨੂੰ ਕੱਟ ਕੇ ਬਹੁਤ ਹੀ ਅਕਰਸ਼ਿਕ ਢੰਗ ਨਾਲ ਚਿਪਕਾਇਆ ।ਇਸ ਤਰ੍ਹਾਂ ਹੀ ਅੈੱਲ.ਕੀ.ਜੀ. ਦੇ ਵਿਦਿਆਰਥੀਆਂ ਨੇ ਪੇਪਰ ਤੇ ਉਲੀਕੇ ਪੌਟ ਵਿੱਚ ਰੰਗਦਾਰ ਕਾਗਜ਼ਾਂ ਨੂੰ ਕੱਟ ਕੇ ਬਹੁਤ ਹੀ ਸੁੰਦਰ ਢੰਗ ਨਾਲ ਚਿਪਕਾਇਆ । ਵਿਦਿਆਰਥੀਆਂ ਨੇ ਇਸ ਕਾਰਜ ਦਾ ਬਹੁਤ ਹੀ ਅਨੰਦ ਮਾਣਿਆ।ਅਖੀਰ ਵਿੱਚ ਜੀ.ਅੈਚ.ਜੀ. ਅਕੈਡਮੀ ,ਜਗਰਾਉਂ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ।