ਫੋਟੋ ਗਰਾਫਰਾ ਵਲੋਂ ਰੈਲੀ ਕੱਢ ਕੇ ਕਿਸਾਨੀ ਬਿੱਲਾਂ ਨੂੰ ਵਾਪਿਸ ਲੈਣ ਲਈ ਲਗਾਏ ਜ਼ੋਰਦਾਰ ਨਾਅਰੇ

ਜਗਰਾਉਂ ,ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਜਗਰਾਉਂ ਵਿਖੇ ਫੋਟੋ ਗਰਾਫਰ ਯੂਨੀਅਨ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਹੋਏ ਜਗਰਾਉਂ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਇੱਕ ਰੈਲੀ ਕੱਢੀ ਗਈ। ਜਿਸ ਵਿਚ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨ ਵਾਪਿਸ ਲੈਣ ਲਈ ਨਾਹਰੇ ਵਾਜੀ ਕੀਤੀ ਅਤੇ ਮੋਦੀ ਸਰਕਾਰ ਨੂੰ ਦਿੱਲੀ ਧਰਨੇ ਤੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦੇਣ ਲਈ ਕਿਹਾ, ਕਿਸਾਨ ਨਾਲ ਹੀ ਹਰ ਵਰਗ ਜੁੜਿਆ ਹੋਇਆ ਹੈ ,ਚਾਹੇ ਉਹ ਦੁਕਾਨ ਦਾਰ ਹੋਵੇ ਜਾਂ ਛੋਟਾ ਮਜ਼ਦੂਰ ਹਰ ਵਰਗ ਦੇ ਲੋਕ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਕਹਿ ਰਹੇ ਹਨ ਪਰ ਇੱਕ ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਦਿੱਲੀ ਦੇ  ਬਾਡਰਾ ਤੇ  ਸਰਕਾਰ ਕੰਨਾਂ ਵਿਚ ਰੂੰ ਪਾ ਕੇ ਬੈਠੀ ਹੋਈ  ਹੈ ਉਨ੍ਹਾਂ ਨਾਲ ਸਿੱਧੇ ਤੌਰ ਤੇ ਕੋਈ ਵੀ ਗੱਲ ਨਾਂ ਕਰਕੇ ਬਹਾਨੇ ਵਾਜੀ ਕੀਤੀ ਜਾ ਰਹੀ ਹੈ ਸੋ ਇਸੇ ਗੱਲ ਨੂੰ ਲੈ ਕੇ ਫੋਟੋ ਗਰਾਫਰ ਯੂਨੀਅਨ ਵੱਲੋਂ ਅੱਜ ਜ਼ਬਰਦਸਤ ਰੈਲੀ ਕੱਢ ਕੇ ਕੇਂਦਰ ਸਰਕਾਰ ਪ੍ਰਤੀ ਆਪਣਾ ਗੁਸਾ ਜਾਹਿਰ ਕੀਤਾ ਤੇ ਨਾਹਰੇ ਵਾਜੀ ਕਰ ਕੇ ਕਿਹਾ ਕਿ ਕਿਸਾਨਾਂ ਦੇ ਮਸਲੇ ਨੂੰ ਕੇਂਦਰ ਜਲਦ ਤੋਂ ਜਲਦ ਹੱਲ ਕਰੇ।