ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ 51ਵਾਂ ਸ਼ਾਨਦਾਰ ਕਵੀ ਦਰਬਾਰ ਕਰਵਾਇਆ

ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ ਚੇਅਰਮੈਨ ਸ. ਗੁਰਵੇਲ ਕੋਹਾਲ਼ਵੀ, ਪ੍ਰਧਾਨ ਕੁਲਵਿੰਦਰ ਕੋਮਲ ਦੁਬਈ ਤੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਦੀ ਯੋਗ ਰਹਿਨੁਮਾਈ ਹੇਠ ਸ਼ਹੀਦਾਂ ਦੀ ਧਰਤੀ ਖਟਕੜ-ਕਲਾਂ (ਬੰਗਾ), ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂ ਸ਼ਹਿਰ) ਵਿਖੇ 51ਵਾਂ ਕਵੀ ਦਰਬਾਰ ਅਤੇ ਪੁਸਤਕ ਲੋਕ-ਅਰਪਣ ਸਮਾਰੋਹ ਕਰਵਾਇਆ ਗਿਆ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ ਅਤੇ ਵਿਸ਼ੇਸ਼ ਮਹਿਮਾਨ ਨਿਰਮਲ ਕੌਰ ਕੋਟਲਾ, ਰਾਜ ਕਲਾਨੌਰ ਅਤੇ ਸ਼ਿੰਗਾਰਾਂ ਸਿੰਘ ਸਨ ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਵਨਜੋਤ ਕੌਰ ਰਾਵੀ ਸਿੱਧੂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜ਼ਰ ਕਵੀ ਸਹਿਬਾਨ ਨੂੰ 'ਜੀਓ ਆਇਆਂ' ਆਖਿਆ । ਇਸ ਸਮਾਰੋਹ ਦੌਰਾਨ ਰਵਨਜੋਤ ਕੌਰ ਰਾਵੀ ਸਿੱਧੂ ਦੀਆਂ ਦੋ ਪੁਸਤਕਾਂ ‘ ਸਹਿਕਦੀ ਵਿਰਾਸਤ ’ ਅਤੇ ‘ ਸਬਰ ’ ਲੋਕ-ਅਰਪਣ ਕੀਤੀਆਂ ਗਈਆਂ । ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ(ਰਜਿ.) ਪੰਜਾਬ ਵੱਲੋਂ ਇੱਕ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ । ਮੰਚ ਸੰਚਾਲਨ ਚੇਅਰਮੈਨ ਗੁਰਵੇਲ ਕੋਹਾਲਵੀ ਨੇ ਬਾਖੂਬੀ ਢੰਗ ਨਾਲ ਕੀਤਾ ਅਤੇ ਆਪਣੀਆਂ ਰਚਨਾਵਾਂ ਦੀ ਬਾਕਮਾਲ ਪੇਸ਼ਕਾਰੀ ਵੀ ਕੀਤੀ । ਇਸ ਮੌਕੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਜਸਵੀਰ ਫ਼ੀਰਾ, ਸਿਕੰਦਰ ਚੰਦਭਾਨ ਅਤੇ ਸੁਖਜਿੰਦਰ ਮੁਹਾਰ ਦੇ ਸਹਿਯੋਗ ਨਾਲ ਪ੍ਰੋ. ਬੀਰ ਇੰਦਰ ਸਰਾਂ ਦੁਆਰਾ ਸੰਪਾਦਿਤ ਪੁਸਤਕ ‘ ਕਲਮਾਂ ਦੇ ਰੰਗ ’ ਡਾ. ਹਰੀ ਸਿੰਘ ਜਾਚਕ, ਗੁਰਵੇਲ ਕੋਹਾਲਵੀ, ਰਾਵੀ ਸਿੱਧੂ ਅਤੇ ਬਲਬੀਰ ਕੌਰ ਬੱਬੂ ਸੈਣੀ ਨੂੰ ਭੇਂਟ ਕੀਤੀ ਗਈ । ਰਾਵੀ ਸਿੱਧੂ ਨੂੰ ਪੁਸਤਕ ਰਿਲੀਜ਼ ਅਤੇ ਵਧੀਆ ਪ੍ਰਬੰਧ ਲਈ ਚੇਅਰਮੈਨ ਗੁਰਵੇਲ ਕੋਹਾਲਵੀ ਨੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ।
ਇਸ ਮੌਕੇ ਮੁੱਖ ਮਹਿਮਾਨ ਡਾ. ਹਰੀ ਸਿੰਘ ਜਾਚਕ ਅਤੇ ਵਿਸ਼ੇਸ਼ ਮਹਿਮਾਨ ਨਿਰਮਲ ਕੌਰ ਕੋਟਲਾ, ਰਾਜ ਕਲਾਨੌਰ ਅਤੇ ਸ਼ਿੰਗਾਰਾਂ ਸਿੰਘ, ਚੇਅਰਮੈਨ ਗੁਰਵੇਲ ਕੋਹਾਲਵੀ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ, ਮਨਜੀਤ ਕੌਰ ਬੋਲਾ, ਰਜਨੀ ਸ਼ਰਮਾ, ਬਲਬੀਰ ਕੌਰ ਬੱਬੂ ਸੈਣੀ, ਜਸਪ੍ਰੀਤ ਕੌਰ, ਕਮਲਜੀਤ ਸਿੰਘ, ਬੇਅੰਤ ਸਿੰਘ, ਸੁਖਜਿੰਦਰ ਸਿੰਘ, ਸਿਕੰਦਰ ਚੰਦਭਾਨ, ਸੁਖਜਿੰਦਰ ਮੁਹਾਰ, ਜਸਵੀਰ ਫ਼ੀਰਾ, ਆਕਾਸ਼ਦੀਪ ਸਮਾਘ, ਰਵਿੰਦਰ ਲਾਲਪੁਰੀ, ਬੂਟਾ ਕਾਹਨੇ ਕੇ, ਜਸਪ੍ਰੀਤ ਸਿੰਘ ਜੱਸੀ, ਨੂਰ ਨਵਨੂਰ, ਪਰਮਪ੍ਰੀਤ ਮੁਕਤਸਰ ਆਦਿ ਨੇ ਵਿਸ਼ੇ ਨਾਲ ਸਬੰਧਤ ਆਪਣੀਆਂ ਰਚਨਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ । ਸਾਰੇ ਹਾਜ਼ਰ ਕਵੀ ਸਾਹਿਬਾਨ ਨੂੰ ਸ਼ਾਨਦਾਰ ਸਨਮਾਨ ਪੱਤਰ ਵੀ ਜਾਰੀ ਕੀਤੇ ਜਾਣਗੇ । ਅੰਤ ਵਿੱਚ ਪ੍ਰੋਗਰਾਮ ਪ੍ਰਬੰਧਕ ਰਵਨਜੋਤ ਕੌਰ ਰਾਵੀ ਸਿੱਧੂ ਨੇ ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨਾਂ ਅਤੇ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ ।  

-ਪ੍ਰੋ. ਬੀਰ ਇੰਦਰ ਸਰਾਂ (ਸੰਪਾਦਕ, ਸੀਨੀਅਰ ਮੀਤ ਪ੍ਰਧਾਨ, ਪ੍ਰੈਸ ਸਕੱਤਰ, ਮੀਡੀਆ ਇੰਚਾਰਜ ਅਤੇ ਸਹਿ-ਪ੍ਰਬੰਧਕ) ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ/ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ