ਗ੍ਰੇਵਜ਼ੈਂਡ ਦੇ ਲੈਕਚਰ ਥੀਏਟਰ 'ਚ ਸਿੱਖ ਇਤਿਹਾਸ ਬਾਰੇ ਜਥੇਦਾਰ ਖਹਿਰਾ ਵਲੋਂ ਪਰਚਾ ਪੜਿ੍ਹਆ ਗਿਆ

ਗ੍ਰੇਵਜ਼ੈਂਡ/ਲੰਡਨ, ਜੂਨ 2019   (ਗਿਆਨੀ ਅਮਰੀਕ ਸਿੰਘ ਰਾਠੌਰ )- ਚੜ੍ਹਦੀਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜ਼ੈਂਡ ਵਲੋਂ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਲੈਕਚਰ ਥੀਏਟਰ 'ਚ ਸਿੱਖ ਇਤਿਹਾਸ ਬਾਰੇ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਪਰਚਾ ਪੜਿ੍ਹਆ ਗਿਆ | ਇਸ ਸੈਮੀਨਾਰ 'ਚ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1947 ਤੱਕ ਅਤੇ 1947 ਤੋਂ ਲੈ ਲੇ 1984 ਤੱਕ ਸਿੱਖ ਇਤਿਹਾਸ ਦੀਆਂ ਡੂੰਘੀਆਂ ਪਰਤਾਂ ਨੂੰ ਖੋਲਿ੍ਹਆ ਗਿਆ | ਉਨ੍ਹਾਂ ਗੁਰੂ ਨਾਨਕ ਦੇ ਸਿਧਾਂਤ ਦੀ ਘੇਰਾਬੰਦੀ ਸਬੰਧੀ ਅਤੇ ਇਨ੍ਹਾਂ ਸਿਧਾਤਾਂ 'ਤੇ ਹੁੰਦੇ ਮਾਰੂ ਹਮਲਿਆਂ ਬਾਰੇ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ | ਚੜ੍ਹਦੀਕਲਾ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਪ੍ਰੋਗਰਾਮ ਦੇ ਆਰੰਭ 'ਚ ਸੰਸਥਾ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਪ੍ਰੋਗਰਾਮ ਦੇ ਆਖੀਰ 'ਚ ਪ੍ਰਧਾਨ ਸੁਖਬੀਰ ਸਿੰਘ ਸਹੋਤਾ, ਡਾ. ਰਾਜਬਿੰਦਰ ਸਿੰਘ ਬੈਂਸ ਤੇ ਸੰਸਥਾ ਦੇ ਮੈਂਬਰਾਂ ਵਲੋਂ ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਅਮਰੀਕ ਸਿੰਘ ਧੌਲ ਨੂੰ ਸਨਮਾਨਤ ਕੀਤਾ ਗਿਆ | ਸਟੇਜ ਦੀ ਕਾਰਵਾਈ ਸਿਕੰਦਰ ਸਿੰਘ ਬਰਾੜ ਨੇ ਨਿਭਾਈ | ਇਸ ਸਮੇਂ ਅਮਰੀਕ ਸਿੰਘ ਜਵੰਦਾ, ਹਰਭਜਨ ਸਿੰਘ ਟਿਵਾਣਾ, ਗੁਰਤੇਜ ਸਿੰਘ ਪੰਨੂੰ, ਕੌਸਲਰ ਨਿਰਮਲ ਸਿੰਘ ਖਾਬੜਾ, ਕੈਸ਼ੀਅਰ ਕੁਲਵਿਦੰਰ ਸਿੰਘ ਸੰਧੂ, ਕੈਸ਼ੀਅਰ ਹਰਜਿੰਦਰ ਸਿੰਘ ਜੱਜ, ਡਾ: ਅਪਰਅਪਾਰ ਸਿੰਘ, ਕੰਵਰ ਸੁਰਜੀਤ ਸਿੰਘ ਗਿੱਲ, ਪਰਮਜੀਤ ਸਿੰਘ ਸੱਲ, ਬਲਵੀਰ ਸਿੰਘ ਕਲੇਰ, ਦਿਆਲ ਸਿੰਘ ਸੰਧੂ, ਕੁਲਦੀਪ ਸਿੰਘ ਪਤਾਰਾ, ਕੇਵਲ ਸਿੰਘ ਸਿਆਣ, ਮਹਿੰਦਰ ਸਿੰਘ ਕੁਲਥਮ, ਮਨਜੀਤ ਸਿੰਘ ਸਮਰਾ, ਸੁਰਜੀਤ ਸਿੰਘ ਸਹੋਤਾ, ਗੁਰਿੰਦਰ ਸਿੰਘ, ਮੋਹਨ ਸਿੰਘ, ਬਲਤੇਜ ਸਿੰਘ, ਤਜਿੰਦਰਪਾਲ ਸਿੰਘ, ਝਲਮਣ ਸਿੰਘ ਢੰਡਾ, ਸ: ਮਾਣਕ, ਅਮਰੀਕ ਸਿੰਘ ਸੁੱਦੀ, ਸੁਰਿੰਦਰ ਸਿੰਘ ਗਿੱਲ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |