ਲੁਧਿਆਣਾ ਦੇਹਾਤੀ ਪੁਲਿਸ ਨੇ 4 ਔਰਤਾਂ ਤੇ 2 ਮਰਦ ਸਣੇ ਚੋਰੀ ਦਾ ਸਮਾਨ ਕੀਤੇ ਕਾਬੁ

ਜਗਰਾਓਂ  (ਜਸਮੇਲ ਗ਼ਾਲਿਬ/ ਅਮਿਤ ਖੰਨਾ  ) ਜਗਰਾਓ ਸਿਟੀ ਪੁਲਿਸ ਥਾਣੇ ਵਿੱਚ ਪ੍ਰੈਸ ਕਾਨਫਰੈਂਸ ਦੌਰਾਨ ਥਾਣਾ ਮੁਖੀ ਤੇ ਅੱਡਿਸ਼ਨਲ ਡੀ ਐਸ ਪੀ ਹਰਸ਼ਪ੍ਰੀਤ ਸਿੰਘ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਨਾਨਕਸਰ ਕੋਲ ਉਕ ਸਫੈਦ ਰੰਗ ਦੀ ਗੱਡੀ ਘੁੰਮ ਰਹੀ ਹੈ ਜੋ ਸ਼ਕੀ ਦੱਸੀ ਜਾ ਰਹੀ ਸੀ।ਦੇ ਅਧਾਰ ਤੇ ਸਿਟੀ ਪੁਲਿਸ ਨੇ ਰੇਡ ਮਾਰੀ ਤਾਂ ਮੌਕੇ ਤੋਂ 4 ਔਰਤਾਂ ਦੇ ਨਾਲ 2 ਮਰਦ ਮਿਲੇ ਜੋ ਕਿ ਇਕ ਸਫੈਦ ਰੰਗ ਦੀ ਗੱਡੀ ਵਿੱਚ ਘੁੰਮ ਰਹੇ ਸਨ।ਪੁਲਿਸ ਨੇ ਉਹਨਾਂ ਦੀ ਤਲਾਸ਼ੀ ਦੌਰਾਨ ਓਹਨਾ ਕੋਲੋ 3 ਸਮਾਰਟ ਮੋਬਾਇਲ ਫੋਨ ਤੇ 2 ਛੋਟੇ ਫੋਨ ,3 ਸੋਨੇ ਦਿਆਂ ਚੈਨ,1 ਮੁੰਦਰੀ,1 ਚਾਂਦੀ ਦੀ ਚੈਨ,2 ਪਰਸ, ਲੱਗਭੱਗ 15 ਹਜ਼ਾਰ ਰੁਪਏ ਬਰਾਮਦ ਕੀਤੇ।ਜੋ ਪੁੱਛਣ ਤੇ ਉਹਨਾਂ ਦੱਸਿਆ ਕਿ ਉਹ ਚੋਰੀ ਦਾ ਕੰਮ ਕਰਦੇ ਹਨ।ਤੇ ਮੂਲ ਰੂਪ ਵਿੱਚ ਰਾਜਸਥਾਨ ਦੇ ਵਾਸੀ ਹਨ।ਤੇ ਹੁਣ ਮੋੜ ਮੰਡੀ ਵਿੱਚ ਰਹਿ ਰਹੇ ਹਨ।ਤੇ ਆਰੋਪੀ ਰਜਨੀ ਜੋ ਕਿ ਇਸ ਟੋਲੇ ਦੀ ਮੁਖੀ ਦੱਸੀ ਜਾ ਰਹੀ ਹੈ ਦੱਸਿਆ ਕਿ 3 ਉਸ ਦਿਆਂ ਕੁੜੀਆਂ ਜੋ ਕਿ ਇਸੇ ਕੰਮ ਵਿੱਚ ਨਾਲ ਜੁਡ਼ਿਆਂ ਹਨ।ਤੇ ਇਕ ਡਰਾਈਵਰ ਦੇ ਨਾਲ ਦੂਸਰਾ ਮਰਦ ਓਹਨਾ ਦਾ ਗੁਆਂਢੀ ਹੈ।ਉਹ ਕਾਫੀ ਸਾਲਾਂ ਤੋਂ ਇਹ ਚੋਰਿਆ ਦਾ ਕੰਮ ਕਰ ਰਹੇ ਹਨ।ਜੋ ਅੰਜ ਨਾਨਕਸਰ ਵਿੱਖੇ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ।ਪਕੜੇ ਗਏ।ਡੀ ਐਸ ਪੀ ਸਾਹਿਬ ਨੇ ਦੱਸਿਆ ਕਿ ਇਨ੍ਹਾਂ ਦੋਸ਼ਿਆ ਤੇ ਮਾਮਲਾ ਦਰਜ ਕਰ ਲਿਤਾ ਗਿਆ ਤੇ ਇਨਾਂ ਕੋਲੋ ਹੋਰ ਵੀ ਪੁਸ਼ ਗਿੱਛ ਕੀਤੀ ਜਾਵੇਗੀ।