You are here

ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਜਨ ਸੁਰੱਖਿਆ ਕੈਂਪ ਲਗਾਇਆ ਗਿਆ

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਸਟੇਟ ਬੈਂਕ ਆਫ ਇੰਡੀਆ ਬਹਿਣੀਵਾਲ ਵਿਖੇ ਪ੍ਰਧਾਨ ਮੰਤਰੀ ਜਨ ਸੁਰੱਖਿਆ ਸਕੀਮ ਗ੍ਰਾਮ ਪੰਚਇਤ ਪੱਧਰ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟੱਲ ਪੈਨਸ਼ਨਰ ਯੋਜਨਾ, ਜਨ ਧਨ ਖਾਤੇ ਦੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਬੈਂਕ ਅਫ਼ਸਰ ਸਹਾਇਕ ਪ੍ਰਬੰਧਕ ਸ਼੍ਰੀ ਸਹੀਣ ਨਾਗਪਾਲ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਬੀਮੇ ਦੀਆ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਬਹਿਣੀਵਾਲ ਗੁਰਜੰਟ ਸਿੰਘ, ਸੁਖਦੀਪ ਸਿੰਘ ਅਤੇ ਰੇਸ਼ਮ ਸਿੰਘ ਹਾਜ਼ਰ ਸਨ। ਇਸ ਕੈਂਪ ਵਿੱਚ ਇਸ ਬੀਮੇ ਤੋਂ ਲਾਭ ਲੈ ਕੇ ਗਾਹਕ ਗੁਰਵਿੰਦਰ ਸਿੰਘ ਪੁੱਤਰ ਜੱਗਾ ਸਿੰਘ, (ਜੱਗਾ ਸਿੰਘ ਦੀ ਮੌਤ ਦਾ ਦੋ ਲੱਖ ਰੁਪਏ ਮਿਲਿਆ) ਵੀ ਹਾਜ਼ਰ ਸਨ। ਸ਼ਾਖਾ ਪ੍ਰਬੰਧਕ ਸ੍ਰੀ ਅੰਬੁਜ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।