You are here

ਲੁਧਿਆਣਾ

ਮਲਹੋਤਰਾ ਪਰਿਵਾਰ ਨੇ ਮਾਤਾ ਜੀ ਦੀ ਬਰਸੀ ਮੌਕੇ ਲੰਗਰ ਲਗਾਇਆ

ਜਗਰਾਉਂ ,ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)
 ਸਥਾਨਕ ਸੁਭਾਸ਼ ਗੇਟ ਨਾਲ ਲਗਦੇ ਦੁਕਾਨ ਦਾਰ ਵੀਰਾਂ ਨੇ ਅੱਜ ਵਿਜੇ ਕੁਮਾਰ ਮਲਹੋਤਰਾ ਜੀ ਦੀ ਸਵਰਗੀ ਮਾਤਾ ਵੀਰਾਂ ਵਾਲੀ ਜੀ ਦੀ ਬਰਸੀ ਮੌਕੇ ਲੰਗਰ ਲਗਾਇ ਕੇ  ਮਾਤਾ ਜੀ ਦੀ ਯਾਦ ਮਨਾਈ। ਜਿਸ ਵਿਚ ਰਾਹੁਲ ਭਾਰਤਵਾਜ ਕੋਸਲਰ ਅਤੇ ਉਨ੍ਹਾਂ ਦੇ ਬੱਚਿਆਂ, ਪਰਤਕਸ ਮਲਹੋਤਰਾ ਉੱਜਵਲ ਮਲਹੋਤਰਾ, ਨੀਟਾ ਸਭਰਵਾਲ, ਛਮੀ ਮਹਿਤਾ, ਅਤੇ ਵਰਿੰਦਾਵਨ ਲੰਗਰ ਕਮੇਟੀ ਦੇ ਮੈਂਬਰ ਤਰਸੇਮ ਲਾਲ , ਕਾਲਾ ਜੀ ਪ੍ਰੈਸ ਵਾਲੇ, ਸੁਰਿੰਦਰ ਟੰਡਨ, ਠਾਕੁਰ ਮੰਗਲਾਨੀ, ਪੱਪੀ ਜੀ, ਸਤਪਾਲ ਸਤੀ, ਕਾਲਾ ਅਰੋੜਾ, ਫੋਜੀ ਗਰਗ, ਮੁਨਾ ਮੈਡੀਕਲ ਵਾਲੇ ਬਗੜ ਡੀ ਜੇ ਵਾਲੇ, ਜੀਤ, ਟੋਨੀ , ਰਿਆਸਤ ਸਿੰਘ ਆਦਿ ਸ਼ਾਮਲ ਸਨ।ਸਭ ਨੇ ਮਿਲਜੁਲ ਕੇ ਲੰਗਰ ਵਰਤਾਇਆ।

ਵਾਰਡ ਨੰਬਰ 13ਚੋਣ ਲੜਨਗੇ ਗੋਪੀ ਸ਼ਰਮਾ, ਨਗਰ ਕੌਂਸਲ ਵਿੱਚ ਕਰਾਂਗੇ ਭ੍ਰਿਸ਼ਟਾਚਾਰ ਦਾ ਖਾਤਮਾ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)
ਜਿਉਂ ਜਿਉਂ ਨਗਰ ਕੌਂਸਲ ਚੋਣਾਂ ਦਾ ਬਿਗੁਲ ਵਜ ਰਿਹਾ ਹੈ, ਜਗਰਾਉਂ ਦੇ ਸਾਰੇ ਵਾਰਡਾਂ ਵਿਚ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ, ਅਤੇ ਰੋਜ਼ ਹੀ ਕੋਈ ਨਾ ਕੋਈ ਨਵਾਂ ਚਿਹਰਾ ਉਮੀਦਵਾਰੀ ਤੇ ਆਪਣੇ ਆਪ ਨੂੰ ਪੇਸ਼ ਕਰਦਾ ਵੀ ਨਜ਼ਰੀਂ ਆਉਂਦਾ ਹੈ। ਅੱਜ ਇਥੇ ਵਾਰਡ ਨੰਬਰ 13 ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸੈਕਟਰੀ ਗੋਪੀ ਸ਼ਰਮਾ ਨੇ ਕਿਹਾ ਕਿ ਉਹ ਇਸ ਵਾਰਡ ਦੇ ਵਿਕਾਸ ਲਈ ਅਤੇ ਜਗਰਾਉਂ ਦੀ ਨਗਰ ਕੌਂਸਲ ਚ ਚਲ ਰਹੀ ਭ੍ਰਿਸ਼ਟਾਚਾਰ ਦੇ ਖਿਲਾਫ਼  ਆਪਣੀ ਲੜਾਈ ਨੂੰ ਜਾਰੀ ਰੱਖਣ ਗੇ, ਕਿਉਂਕਿ ਉਹ  ਜਗਰਾਉਂ ਨਗਰ ਕੌਂਸਲ ਦੇ ਵਿਚ ਹੋ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਈ ਕੋਰਟ ਤੱਕ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਦੀ ਇਹ ਲੜਾਈ ਤਾਂ ਹੀ ਅੱਗੇ ਚਲੇਗੀ ਜਦ ਉਹ ਚੋਣ ਜਿੱਤ ਕੇ ਨਗਰ ਕੌਂਸਲ ਵਿੱਚ ਜਾਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਪਾਰਟੀ ਵੀ ਇਸ ਮਕਸਦ ਨਾਲ ਹੀ  ਪਿਛਲੇ ਸਮੇਂ ਤੋਂ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿਉਂਕਿ ਇਥੋਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਹਲਕੇ ਲਈ ਬਹੁਤ ਕੁੱਝ ਕੀਤਾ ਪਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਹੋਣ ਕਰਕੇ, ਭ੍ਰਿਸ਼ਟਾਚਾਰ ਪੂਰੇ ਜ਼ੋਰ ਤੇ ਰਿਹਾ, ਨੀਚੇ ਤੋਂ ਉੱਪਰ ਤਕ ਸਭ ਮਿਲ ਕੇ ਵਿਕਾਸ ਲਈ ਆਇਆ ਪੈਸਾ ਆਪਣੇ ਹੀ ਢਿੱਡ ਭਰਨ ਤੇ ਲਾਉਂਦੇ ਰਹੇ , ਅਗਰ ਵਾਰਡ ਅਤੇ ਸ਼ਹਿਰ ਵਾਸੀ ਸਾਡੀ ਪਾਰਟੀ ਨੂੰ ਮੋਕਾ ਦੇਣਗੇ ਤਾਂ ਸਾਡਾ ਮੁੱਖ ਏਜੰਡਾ ਜਨਤਾ ਦੀ ਸੇਵਾ ਕਰਨਾ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣਾ ਹੈ।

ਓਲੰਪੀਅਡ ਮੁਕਾਬਲੇ ਵਿਚ ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੀ ਫ਼ਤਹਿ

ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ ਸਦਾ ਹੀ ਹਰ ਤਰ੍ਹਾਂ ਦੇ ਮੁਕਾਬਲੇ, ਪ੍ਰੀਖਿਆਵਾਂ ਵਿੱਚ ਵਧ ਚੜ ਕੇ ਹਿੱਸਾ ਲੈਂਦਾ ਰਿਹਾ ਹੈ। ਇਸੇ ਪ੍ਰਕਿਰਿਆ ਅਧੀਨ ਹਮਿੰਗ ਬਰਡ ਐਜੂਕੇਸ਼ਨ ਦਵਾਰਾ ਰਾਸ਼ਟਰੀ ਪੱਧਰ ਤੇ ਸਪੈਲ ਬੀ ਓਲਪੀਅਡ ਦਾ ਰਾਸ਼ਟਰੀ ਪੱਧਰ ਤੇ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲੇ ਪੱਧਰ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ।ਪਹਿਲੇ ਦਰਜੇ ਦੀ ਪ੍ਰੀਖਿਆ ਤੋਂ ਬਾਅਦ 36  ਵਿਦਿਆਰਥੀਆਂ ਨੇ ਦੂਜੇ ਦਰਜੇ ਦੀ ਪ੍ਰੀਖਿਆ ਨੂੰ ਪਾਰ ਕੀਤਾ। ਇਸ ਮੁਕਾਬਲੇ ਵਿਚ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਦੇਵਾਂਗ ਸਿੰਗਲਾ ਨੇ ਰਾਸ਼ਟਰੀ ਪੱਧਰ ਤੇ ਤੀਸਰਾ ਅਤੇ ਰਾਜ ਪੱਧਰ ਤੇ ਪਹਿਲਾਂ ਦਰਜਾ ਹਾਸਲ ਕੀਤਾ। ਉਸਦੀ ਜਿੱਤ ਨੇ ਪੂਰੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਦੇਵਾਂਗ ਸਿੰਗਲਾ ਨੂੰ ਹਮਿੰਡ ਬਰਡ ਵਲੋਂ ਸੋਨ ਤਮਗਾ ਅਤੇ ਟੈਬਲੇਟ ਨਾਲ ਸਨਮਾਨਿਆ ਗਿਆ। ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤ ਅਤੇ ਇਕਾਗਰਤਾ ਦਾ ਪੱਲਾ ਫੜ ਕੇ ਤਰੱਕੀ ਦੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਆ।

ਲੋਕ ਗਾਇਕ ਰਣਜੀਤ ਮਣੀ ਨੇ ਦਿੱਲੀ ਨੂੰ ਜੱਥਾ ਕੀਤਾ ਰਵਾਨਾ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਲੋਕ ਗਾਇਕ ਰਣਜੀਤ ਮਣੀ ਨੇ ਅੱਜ ਪਿੰਡ ਕੋਕਰੀ ਬੁੱਟਰਾ ਤੋ ਦਿੱਲੀ ਲਈ 20 ਨੌਜਵਾਨਾ ਦਾ 21ਵਾਂ ਜੱਥਾ ਰਵਾਨਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਲੋਕ ਗਾਇਕ ਰਣਜੀਤ ਮਣੀ ਨੇ ਦੱਸਿਆ ਕਿ ਅੱਜ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦੇਸ ਦਾ ਅੰਨਦਾਤਾ ਦਿੱਲੀ ਦੀਆ ਮੁੱਖ ਸੜਕਾ ਤੇ ਪਿਛਲੇ 40 ਦਿਨਾ ਤੋ ਦਿਨ-ਰਾਤ ਰੋਸ ਧਰਨੇ ਦੇ ਰਿਹਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆ ਦੇ ਹੱਕ ਵਿਚ ਖੜੀ ਹੈ ਜਦਕਿ ਦੇਸ ਦੇ ਵਿਕਾਸ ਵਿਚ ਕਿਸਾਨ ਵੀਰਾ ਦਾ ਇੱਕ ਵੱਡਾ ਯੋਗਦਾਨ ਹੈ।ਉਨ੍ਹਾ ਕਿਹਾ ਕਿ ਅੱਜ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਨੂੰ ਕਿਸਾਨੀ ਸੰਘਰਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ ਹੋਰ ਤਿੱਖਾ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੇ ਦੋ ਨਵੇ ਗੀਤ ‘ਸਰਦਾਰ’ ਅਤੇ ‘ਹਲ ਖੰਡੇ ਤਲਵਾਰਾਂ’ਗੀਤ ਰਿਲੀਜ ਕੀਤੇ।ਉਨ੍ਹਾ ਦੱਸਿਆ ਕਿ ‘ਸਰਦਾਰ’ ਗੀਤ ਨੂੰ ਕਲਮ ਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ ਨੇ ਅਤੇ ‘ਹਲ ਖੰਡੇ ਤਲਵਾਰਾਂ’ਨੂੰ ਕਲਮ ਬੰਦ ਕੀਤਾ ਹੈ ਗੀਤਕਾਰ ਦੋਹਰਾ ਸਰਜਿੰਦਰ ਨੇ ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਨ੍ਹਾ ਦੋਵੇ ਗੀਤਾ ਨੂੰ ਮਾਂ ਵਰਗਾ ਪਿਆਰ ਅਤੇ ਸਤਿਕਾਰ ਦੇਣਗੇ।ਇਸ ਮੌਕੇ ਉਨ੍ਹਾ ਨਾਲ ਸਮੂਹ ਗ੍ਰਾਮ ਪੰਚਾਇਤ ਕੋਕਰੀ ਬੁੱਟਰਾ ਅਤੇ ਨੋਜਵਾਨ ਕਲੱਬ ਕੋਕਰੀ ਬੁੱਟਰਾ ਹਾਜ਼ਰ ਸੀ।

ਫੋਟੋ ਕੈਪਸਨ:- ਲੋਕ ਗਾਇਕ ਰਣਜੀਤ ਮਣੀ ਪਿੰਡ ਕੋਕਰੀ ਬੁੱਟਰਾ ਤੋ ਦਿੱਲੀ ਲਈ ਜੱਥਾ ਰਵਾਨਾ ਕਰਦੇ ਹੋੲ

ਪਿੰਡ ਡੱਲਾ ਦੇ ਤਿੰਨ ਬੱਚਿਆ ਵੱਲੋ ਕਾਲੇ ਕਾਨੂੰਨਾ ਖਿਲਾਫ ਰੋਸ ਪ੍ਰਦਰਸਨ ਕਰਨ ਦੀ ਸੋਸਲ ਮੀਡੀਆ ਤੇ ਖੂਬ ਚਰਚਾ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਪਿੰਡ ਡੱਲਾ ਦੇ ਤਿੰਨ ਬੱਚਿਆ ਵੱਲੋ ਕਾਲੇ ਕਾਨੂੰਨਾ ਖਿਲਾਫ ਰੋਸ ਪ੍ਰਦਰਸਨ ਕਰਨ ਦੀ ਸੋਸਲ ਮੀਡੀਆ ਤੇ ਖੂਬ ਚਰਚਾ ਹੈ।ਇਸ ਸਬੰਧੀ
ਜਾਣਕਾਰੀ ਦਿੰਦਿਆ ਬੱਚਿਆ ਦੇ ਦਾਦਾ ਦੇਵੀ ਚੰਦ ਸਹਿਜਪਾਲ ਅਤੇ ਪਿਤਾ ਹਰਵਿੰਦਰ ਸਹਿਜਪਾਲ ਨੇ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਜਿਆਦਾ ਬੱਚੇ ਪਤੰਗਬਾਜੀ ਕਰਦੇ
ਹਨ ਜਾਂ ਕੋਈ ਹੋਰ ਖੇਡ ਖੇਡਦੇ ਹਨ ਪਰ ਇਹ ਤਿੰਨੇ ਸਕੇ ਭਰਾ ਮਾਨਵ ਸਹਿਜਪਾਲ,ਮਨੀਰ ਸਹਿਜਪਾਲ ਅਤੇ ਮਨਰਾਜ ਸਹਿਜਪਾਲ ਦੇਸ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਮੁੱਖ
ਰੱਖਦਿਆ ਕਿਸਾਨਾ ਦੇ ਝੰਡੇ ਨੂੰ ਹੱਥਾ ਵਿਚ ਫੜ੍ਹ ਕੇ ਪਿੰਡ ਦੀਆ ਗਲੀਆ ਅਤੇ ਮੁੱਖ ਫਿਰਨੀ ਤੇ ਰੋਸ ਮਾਰਚ ਕਰਦੇ ਹਨ ਅਤੇ ਘਰ ਦੀ ਛੱਤ ਅਤੇ ਘਰ ਦੇ ਬਗੀਤੇ ਵਿਚ ਵੀ
ਕਿਸਾਨੀ ਅੰਦੋਲਨ ਦੇ ਝੰਡੇ ਲਾਏ ਹਨ।ਉਨ੍ਹਾ ਦੱਸਿਆ ਕਿ ਬੱਚਿਆ ਵੱਲੋ ਕੀਤੇ ਜਾ ਰਹੇ ਰੋਸ ਮਾਰਚ ਦੇ ਮੈਨੂੰ ਅਨੇਕਾ ਫੋਨ ਵੀ ਆ ਰਹੇ ਹਨ।ਅੰਤ ਵਿਚ ਉਨ੍ਹਾ
ਸਮੂਹ ਨੌਜਵਾਨਾ ਅਤੇ ਬੱਚਿਆ ਨੂੰ ਬੇਨਤੀ ਕੀਤੀ ਕਿ ਇਸ ਕਿਸਾਨੀ ਸੰਘਰਸ ਦਾ ਹਿੱਸਾ ਬਣੋ।

ਫੋਟੋ ਕੈਪਸਨ:- ਤਿੰਨ ਸਕੇ ਭਰਾ ਮਾਨਵ ਸਹਿਜਪਾਲ,ਮਨੀਰ ਸਹਿਜਪਾਲ ਅਤੇ ਮਨਰਾਜ ਸਹਿਜਪਾਲ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕਰਦੇ ਹੋਏ

ਲੋੋਕ ਗਾਇਕ ਸਰਬਜੀਤ ਸਹੋਤਾ ਲੈ ਕੇ ਹਾਜ਼ਰ ਹੈ ‘ਦਿੱਲੀ ਕੰਬਣ ਲਾ ਦੇਣਗੇ’

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਸੱਭਿਆਚਾਰਕ ਅਤੇ ਪਰਿਵਾਰਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਸਰਬਜੀਤ ਸਹੋਤਾ ਆਪਣੇ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ‘ਦਿੱਲੀ ਕੰਬਣ ਲਾ ਦੇਣਗੇ’, ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆ ਗਾਇਕ ਸਰਬਜੀਤ ਸਹੋਤਾ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਧੁੰਨਾ ਨਾਲ ਸਿੰਗਾਰਿਆ ਹੈ ਸੰਗੀਤਕਾਰ ਬਲੈਕਪੇਨ ਅਨਮੋਲ,ਗੀਤ ਨੂੰ ਕਲਮ ਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਸੱਤਪਾਲ ਕਾਉਕੇ ਕਲਾਂ ਨੇ ਅਤੇ ਗੀਤ ਨੂੰ ਪ੍ਰਸਿੱਧ ਕੰਪਨੀ ਐਸ ਬੀ ਰਿਕਾਰਡ ਨੇ ਰਿਲੀਜ ਕੀਤਾ ਹੈ।ਉਨ੍ਹਾ ਕਿਹਾ ਕਿ ਇਹ ਗੀਤ ਕਾਲੇ ਕਾਨੂੰਨਾ ਦੇ ਖਿਲਾਫ ਹੈ ਅਤੇ ਅੱਜ ਦੇ ਕਿਸਾਨੀ ਸੰਘਰਸ ਨੂੰ ਬਿਆਨ ਕਰਦਾ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਦਿੱਲੀ ਦੇ ਵੱਖ-ਵੱਖ ਬਾਡਰਾ ਤੇ ਚੱਲ ਰਹੇ ਕਿਸਾਨ ਅੰਦੋਲਨ ਤੇ ਬਣਾਈ ਗਈ ਹੈ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਇਸ ਗੀਤ ਨੂੰ ਪੂਰਾ ਮਾਣ-ਸਨਮਾਨ ਦੇਣਗੇ।

ਫੋਟੋ ਕੈਪਸਨ:- ਲੋਕ ਗਾਇਕ ਸਰਬਜੀਤ ਸਹੋਤਾ 

ਲੋੜਵੰਦ ਵਿਿਦਆਰਥੀਆ ਨੂੰ ਬੂਟ ਅਤੇ ਜਰਸੀਆਂ ਵੰਡੀਆ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਯੂ ਕੇ ਦੇ ਯਤਨਾ ਸਦਕਾ ਅੱਜ ਸਰਕਾਰੀ ਪ੍ਰਇਮਰੀ ਸਕੂਲ (ਲੜਕੇ) ਮੱਲ੍ਹਾ ਦੇ 138 ਵਿਿਦਆਰਥੀਆ ਨੂੰ ਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਗਰਮ ਜਰਸੀਆ ਅਤੇ ਬੂਟ ਵੰਡੇ ਗਏ।ਇਸ ਮੌਕੇ ਕਰਮ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਲੋੜਵੰਦ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ ਅਤੇ ਸਾਨੂੰ ਇਨ੍ਹਾ ਬੱਚਿਆ ਦੀ ਸਮੇਂ-ਸਮੇਂ ਤੇ ਵੱਧ ਤੋ ਵੱਧ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਸਿੱਧੂ, ਸ੍ਰੋਮਣੀ ਅਕਾਲੀ ਦਲ (ਬਾਦਲ)ਵਰਜੀਨੀਆ ਸਟੇਟ ਦੇ ਪ੍ਰਧਾਨ ਕੁਲਦੀਪ ਸਿੰਘ ਯੂ ਐਸ ਏ,ਗੁਰਦੀਪ ਸਿੰਘ ਸਿੱਧੂ,ਕਰਮ ਸਿੰਘ ਮੱਲ੍ਹਾ,ਲਖਵੀਰ ਸਿੰਘ ਤੱਖਰ, ਸਰਪੰਚ ਹਰਬੰਸ ਸਿੰਘ ਢਿੱਲੋ,ਬਲਜੀਤ ਸਿੰਘ, ਸੁਖਦੀਪ ਸਿੰਘ, ਭੋਲਾ ਸਿੰਘ,ਮੁੱਖ ਅਧਿਆਪਕਾ ਸੋਨੀਆ ਰਾਣੀ,ਮੰਜੂ ਵਰਮਾ,ਮਨੀ ਮੱਲ੍ਹਾ,ਗ੍ਰਾਮ ਪੰਚਾਇਤ ਮੱਲ੍ਹਾ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।

ਫੋਟੋ ਕੈਪਸਨ:- ਕਰਮ ਸਿੰਘ ਸਿੱਧੂ ਬੱਚਿਆ ਨੂੰ ਬੂਟ ਅਤੇ ਜਰਸੀਆ ਵੰਡਦੇ ਹੋਏ।

ਪਿੰਡ ਗਾਲਬ ਰਣ ਸਿੰਘ ਵਿੱਚ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਅੱਜ

ਜਗਰਾਓਂ /ਸਿੱਧਵਾਂ ਬੇਟ, 5 ਜਨਵਰੀ 2021  - (ਜਸਮੇਲ ਗਾਲਿਬ  )- 

ਇਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿੱਚ  ਧੰਨ ਧੰਨ   ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਅਤੇ ਸ਼ਰਧਾ ਨਾਲ  ਮਨਾਇਆ ਜਾ ਰਿਹਾ ਹੈ ਅੱਜ ਪਿੰਡ ਵਿੱਚ ਨਗਰ ਕੀਰਤਨ  ਜਾ ਰਿਹਾ ਹੈ  ਜੋ ਕਿ ਪੂਰੇ ਪਿੰਡ ਦੀ ਪਰਕਮਾ ਕੀਤੀ ਜਾਵੇਗੀ ਪਿੰਡ ਵਿੱਚ ਥਾਂ ਥਾਂ ਤੇ ਪੜਾਅ  ਲਾਏ ਜਾਣਗੇ  ਇਸ ਵਿੱਚ ਗੁਰਭਾਗ ਸਿੰਘ ਮਰੂੜ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਸਾਹਿਬ ਦਾ  ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ।ਇਸ ਸਮੇਂ ਗੱਤਕਾ ਪਾਰਟੀ ਦੇ ਜੌਹਰ ਵੀ ਦੇਖਣਯੋਗ ਹੋਣਗੇ ।ਇਸ ਸਮੇਂ ਬੈਂਡ ਵਾਜੇ ਵਾਲੇ ਵੀ ਨਗਰ ਕੀਰਤਨ ਦੇ ਅੱਗੇ ਆਪਣੀ  ਕਲਾ ਦਾ ਜੌਹਰ ਦਿਖਾਉਣਗੇ । ਪਿੰਡ ਵਿੱਚ ਸਾਰੇ ਪੜਾਵਾਂ ਤੇ ਲੰਗਰ ਵਰਤਾਏ ਜਾਣਗੇ  ਇਸ ਸਮੇਂ ਪ੍ਰਧਾਨ ਸਰਤਾਜ ਸਿੰਘ ਕੁਲਵਿੰਦਰ ਸਿੰਘ ਛਿੰਦਾ ਸਰਪੰਚ ਜਗਦੀਸ਼ ਚੰਦ ਸ਼ਰਮਾ ਮੈਂਬਰ ਨਿਰਮਲ ਸਿੰਘ ਮੈਂਬਰ ਹਰਮੰਦਰ ਸਿੰਘ ਮੈਂਬਰ ਜਸਵਿੰਦਰ ਸਿੰਘ ਮੈਂਬਰ ਜਗਸੀਰ ਸਿੰਘ ਕਾਲਾ  ਸੁਰਿੰਦਰਪਾਲ ਸਿੰਘ ਫੌਜੀ  ਬਲਵਿੰਦਰ ਸਿੰਘ ਕਾਕਾ ਹਿੰਮਤ ਸਿੰਘ ਆਦਿ ਹਾਜ਼ਰ ਸਨ 

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਰਕਟ ਹਾਊਸ ਲੁਧਿਆਣਾ ਵਿਖੇ ਕੀਤੀ ਸਮੀਖਿਆ ਮੀਟਿੰਗ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜ਼ਾ ਰਾਮ ਵਾਲਮੀਕੀ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਨਗਰ ਨਿਗਮ ਅਤੇ ਸਮੂਹ ਮਿਊਂਸੀਪਲ ਕਮੇਟੀਆਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।ਉਨ੍ਹਾਂ ਦੇ ਨਾਲ ਕਮਿਸ਼ਨ ਦੇ ਉਪ-ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਮੈਂਬਰ ਇੰਦਰਜੀਤ ਸਿੰਘ, ਮੈਂਬਰ ਪ੍ਰੇਮ ਮਸੀਹ ਅਤੇ ਐਡਵੋਕੇਟ ਰਾਹੁਲ ਕੁਮਾਰ ਆਦੀਆ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਅਮਿਤ ਬੈਂਂਭੀ ਵੀ ਮੀਟਿੰਗ ਵਿੱਚ ਮੌਜੂਦ ਸਨ।ਚੇਅਰਮੈਨ ਗੇਜ਼ਾ ਰਾਮ ਵੱਲੋਂ ਨਗਰ ਨਿਗਮ ਅਤੇ ਵੱਖ-ਵੱਖ ਮਿਊਂਸੀਪਲ ਕਮੇਟੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਜੋਂ ਇਹ ਪਤਾ ਲਗਾਇਆ ਜਾ ਸਕੇ ਕਿ ਸਬੰਧਤ ਵਿਭਾਗ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਬਾਰੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ? ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਠੇਕੇ 'ਤੇ ਕੰਮ ਕਰ ਰਹੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕਾ ਕਰਨ।

ਚੇਅਰਮੈਨ ਗੇਜ਼ਾ ਰਾਮ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਸਫਾਈ ਕਰਮਚਾਰੀ/ਸੀਵਰਮੈਨਾਂ ਨਾਲ ਸਬੰਧਤ ਪਾਲਸੀਆਂ ਦੀ ਸਥਿਤੀ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ, ਕਿ ਕੀ ਇਹ ਸਹੀ ਢੰਗ ਨਾਲ ਲਾਗੂ ਕੀਤੀਆਂ ਗਈਆਂ ਹਨ ਜਾਂ ਨਹੀਂ?ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇ ਜੋ ਸਫਾਈ ਸੇਵਕਾਂ ਨੂੰ ਘੱਟ ਤਨਖਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਇਹ ਯਕੀਨੀ ਬਣਾਉਣ ਕਿ ਸਰਕਾਰੀ ਕੰਮਾਂ ਅਨੁਸਾਰ ਬਰਾਬਰ ਕੰਮ, ਬਰਾਬਰ ਤਨਖ਼ਾਹ ਅਤੇ ਸਫਾਈ ਸੇਵਕਾਂ ਦੀ ਤਨਖ਼ਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇ।ਉਨ੍ਹਾਂ ਚੇਤਾਵਨੀ ਦਿੱਤੀ ਕਿ ਕਰਮਚਾਰੀ ਭਵਿੱਖ ਨਿਧੀ ਫੰਡ (ਈ.ਪੀ.ਐਫ.) ਅਤੇ ਕਰਮਚਾਰੀਆਂ ਦੀ ਸਟੇਟ ਇੰਸ਼ੋਰੈਂਸ (ਈ.ਐਸ.ਆਈ.) ਦੀ ਧੋਖਾਧੜੀ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੀ ਰਕਮ ਵਿਆਜ਼ ਸਮੇਤ ਵਸੂਲ ਕੀਤੀ ਜਾਵੇਗੀ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਚੇਅਰਮੈਨ ਨੇ ਕਿਹਾ ਕਿ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ।ਮੀਟਿੰਗ ਦੌਰਾਨ ਰੋਸ ਧਰਨੇ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਮਿੰਟ ਦਾ ਮੌਨ ਧਾਰਨ ਵੀ ਕੀਤਾ ਗਿਆ।

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਸਬੰਧੀ ਫੁੱਲ ਡ੍ਰੈਸ ਰਿਹਰਸਲ ਹੋਵੇਗੀ 23 ਜਨਵਰੀ ਨੂੰ - ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਬੱਚਤ ਭਵਨ ਵਿਖੇ ਰੱਖੀ ਮੀਟਿੰਗ ਦੌਰਾਨ, ਗਣਤੰਤਰ ਦਿਵਸ ਸਮਾਰੋਹ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਸਬੰਧੀ ਫੁੱਲ ਡ੍ਰੈਸ ਰਿਹਰਸਲ 23 ਜਨਵਰੀ, 2021 ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਹੋਵੇਗੀ। 26 ਜਨਵਰੀ ਵਾਲੇ ਦਿਨ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਅਮਰਜੀਤ ਬੈਂਸ, ਜੁਆਇੰਟ ਪੁਲਿਸ ਕਮਿਸ਼ਨਰ ਜੇ. ਐਲਚੇਜ਼ੀਅਨ, ਐਸ.ਡੀ.ਐਮ. ਸਹਿਬਾਨ ਅਤੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ।

ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਮੌਕੇ ਕੋਈ ਸਭਿਆਚਾਰਕ ਸਮਾਗਮ ਜਾਂ ਪੀ.ਟੀ. ਸ਼ੋਅ ਆਯੋਜਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਗਣਤੰਤਰ ਦਿਵਸ ਨੂੰ ਰਾਸ਼ਟਰੀ ਤਿਉਹਾਰ ਵਜੋਂ ਮਨਾਉਣ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ ਵਿਚ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਦੀ ਸਮਰੱਥਾ ਮੁਤਾਬਿਕ 50 ਪ੍ਰਤੀਸ਼ਤ ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਤੌਰ 'ਤੇ ਮਾਸਕ ਪਾਏ ਹੋਣੇ ਚਾਹੀਦੇ ਹਨ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ

http://www.facebook.com/dproludhianapage

'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਅਧਿਕਾਰੀ ਨੂੰ ਲਾਜ਼ਮੀ ਤੌਰ 'ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਸ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।