You are here

ਲੁਧਿਆਣਾ

ਕਾਂਗਰਸੀ ਅਬਜਰਵਰ ਦੀ ਵਿਸ਼ੇਸ਼ ਮੀਟਿੰਗ ਵਿੱਚ ਸਰਕਾਰੀ ਹਦਾਇਤਾਂ ਦੀਆਂ ਜਮ ਕੇ ਉਡੀਆਂ ਧੱਜੀਆਂ

ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਨਗਰ ਕੌਂਸਲ ਦੀਆਂ ਆਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਜਗਰਾਉਂ ਵਿਚ ਲਗਾਏ ਗਏ ਅਬਜਰਵਰ ਕਰਨ ਵੜਿੰਗ ਦੀ ਮੀਟਿੰਗ ਦੌਰਾਨ ਰਜ ਕੇ ਸਰਕਾਰੀ ਹਿਦਾਇਤਾਂ ਦੀਆਂ ਧੱਜੀਆਂ ਉਡੀਆਂ, ਜਿਵੇਂ ਕਿ ਕਰੋਨਾ ਮਹਾਮਾਰੀ ਦੋਰਾਨ ਸੋਸ਼ਲ ਡਿਸਟੈਂਸ, ਮਾਸਕ ਨਾ ਪਾਣਾ, ਆਪਣੀ ਪ੍ਰਾਈਵੇਟ ਮੀਟਿੰਗ ਦੌਰਾਨ ਸਰਕਾਰੀ ਇਮਾਰਤ ਦਾ ਇਸਤੇਮਾਲ ਕਰਨਾਂ, ਆਦਿ ਜਦੋਂ ਇਨ੍ਹਾਂ ਸਾਰੀਆਂ ਹਿਦਾਇਤਾਂ ਵਾਰੇ ਮੀਟਿੰਗ ਦੇ ਮੁੱਖ ਮਹਿਮਾਨ ਕਰਨ ਵੜਿੰਗ ਅਬਜਰਵਰ ਜਗਰਾਉਂ ਨਾਲ ਸਾਡੀ ਮੀਡੀਆ ਟੀਮ ਨੇ ਗਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਰਹੀ ਸਰਕਾਰੀ ਇਮਾਰਤ ਦਾ ਇਸਤੇਮਾਲ ਕਰਨਾਂ ਉਨਾਂ ਲਈ ਵਾਜਿਬ ਹੈ ਕਿਉਂਕਿ ਅਜੇ ਕੋਡ ਆਫ ਕਨਡੇਕਟ ਨਹੀਂ ਲਗਿਆ,ਹੋਰ ਰਹੀ ਕਰੋ ਖੜਨਾ ਮਹਾਮਾਰੀ ਦੋਰਾਨ ਸਰਕਾਰੀ ਨਿਯਮਾਂ ਦੀ ਧਜੀਆਂ ਉਡਣ ਦੀ ਗੱਲ ਤਾਂ ਉਨ੍ਹਾਂ ਹੱਸ ਕੇ ਆਖਿਆ ਕਿ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੈ, ਅੱਗੇ ਤੋਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ਉਨ੍ਹਾਂ ਦਾ ਇਹ ਕਹਿਣਾ ਕਿਤੇ ਨਾ ਕਿਤੇ ਇਨ੍ਹਾਂ ਦੀ ਆਪਣੀ ਸਰਕਾਰ ਦਵਾਰਾ ਬਣਾਏ ਗਏ ਨਿਯਮਾਂ ਦੀ ਪਾਲਣਾ ਨਾ ਕਰਕੇ ਆਪਣੀ ਨਾਕਾਮੀ ਦਿਖਾ ਰਹੇ ਹਨ ਸਭ ਤੋਂ ਵੱਡੀ ਗੱਲ ਲੋਕਾਂ ਨੇ ਅਤੇ ਉਥੇ ਆਏਂ ਹੋਏ ਕਾਂਗਰਸੀ ਆਗੂਆਂ ਨੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਤਾਂ ਨਹੀਂ ਕੀਤੀ, ਪਰ ਪਾਰਟੀ ਵਲੋਂ ਲਗਾਏ ਅਬਜਰਵਰ ਨੇ ਵੀ ਇਹਨਾਂ ਨਿਯਮਾਂ ਦੀ ਅਣਦੇਖੀ ਕਰ ਇਸ ਖਾਸ ਮੀਟਿੰਗ ਨੂੰ ਹਲਕੀ ਜਿਹੀ ਮੀਟਿੰਗ ਕਹਿ ਹੱਸ ਕੇ ਟਾਲ ਦਿੱਤਾ, ਮੀਟਿੰਗ ਹਾਲ ਅਤੇ ਸ਼ਹਿਰ ਵਾਸੀਆਂ ਵਿੱਚ ਇਸਦੀ ਖ਼ੂਬ ਚਰਚਾ ਰਹੀ।

ਆਬਜ਼ਰਵਰ ਕਰਨ ਵੜਿੰਗ ਨੇ ਨਗਰ ਕੌਂਸਲ ਜਗਰਾਓਂ ਵਿੱਚ ਵਿਸ਼ੇਸ਼ ਮੀਟਿੰਗ ਕੀਤੀ

ਜਗਰਾਉਂ ,ਜਨਵਰੀ 2021 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਇੱਥੇ ਨਗਰ ਕੌਂਸਲ ਦੇ ਟਾਉਣ ਹਾਲ ਵਿੱਚ ਕਾਂਗਰਸ ਪਾਰਟੀ ਤੋਂ ਜਗਰਾਉਂ ਨਗਰ ਕੌਂਸਲ ਚੋਣਾਂ ਵਿੱਚ ਥਾਪੇ ਗਏ ਆਬਜ਼ਰਵਰ  ਕਰਨ ਵਰਿੰਗ ਨੇ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਟਿਕਟ ਦੇ ਦਾਅਵੇਦਾਰ ਹਾਜ਼ਰ ਹੋਏ,ਸਭ ਦੀ ਗੱਲਬਾਤ ਸੁਣ ਕੇ ਕਰਨ ਵੜਿੰਗ ਵਲੋਂ ਇਹ ਕਿਹਾ  ਕਿ ਜਿੰਨੇ ਵੀ ਟਿਕਟ ਦੇ ਦਾਅਵੇਦਾਰ ਹਨ, ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਦੇ ਆਦੇਸ਼ ਅਨੁਸਾਰ  ਪਹਿਲ ਦੇ ਆਧਾਰ ਤੇ ਉਹ ਲੋਕ ਹੀ ਟਿਕਟ ਪਾ ਸਕਦਾ ਹੈ ਜਿਹੜਾ ਪਹਿਲਾਂ ਜਿੱਤ ਹਾਸਲ ਕਰ ਚੁੱਕੇ ਹੋਣ ਜਾਂ ਅਜ਼ਾਦੀ ਘੁਲਾਟੀਏ ਹੋਣ,ਇਕ ਹੀ ਵਾਰਡ ਦੇ ਜ਼ਿਆਦਾ ਦਾਵੇਦਾਰ ਨੂੰ ਚੰਗੀ ਤਰ੍ਹਾਂ ਸਮਝ ਕੇ ਬਾਅਦ ਵਿੱਚ ਫੈਸਲਾ ਹਾਈ ਕਮਾਂਡ ਤੇ ਰਖਿਆ ਜਾਵੇਗਾ। ਜਗਰਾਉਂ ਦੇ ਲਗਭਗ 23ਵਾਰਡਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਲੇ ਉਮੀਦਵਾਰ ਹੀ ਪਾਰਟੀ ਅੱਗੇ ਲੇ ਕੇ ਆਵੇਗੀ, ਕਿਉਂਕਿ ਕਾਂਗਰਸ ਪਾਰਟੀ ਦੇ ਇਲਾਵਾ ਅਕਾਲੀ ਦਲ , ਭਾਰਤੀ ਜਨਤਾ ਪਾਰਟੀ, ਅਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਸ੍ਰੀ ਵੜਿੰਗ ਨੇ ਕਿਹਾ ਕਿ ਜਨਤਾ ਵਿੱਚ ਇਨਾਂ ਪਾਰਟੀਆਂ ਲੲੀ ਕਿਸਾਨਾਂ ਕਰਕੇ ਰੋਸ ਪਾਇਆ ਜਾ ਰਿਹਾ ਹੈ, ਤਾਂ ਹੀ ਕਾਂਗਰਸ ਪਾਰਟੀ ਵਿਚ ਜਨਤਾ ਦਾ ਵਿਸ਼ਵਾਸ ਬਣੀਆਂ ਹੋਈਆਂ ਹੈ ਇਸੇ ਕਰਕੇ ਜਗਰਾਉਂ ਨਗਰ ਕੌਂਸਲ ਚੋਣਾਂ ਵਿੱਚ ਪੂਰੇ 23ਵਾਰਡ ਹੀ ਅਸੀਂ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗੇ। ਇਸ ਮੀਟਿੰਗ ਵਿੱਚ। ਉਨ੍ਹਾਂ ਨਾਲ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ, ਮਾਰਕੀਟ ਕਮੇਟੀ ਚੇਅਰਮੈਨ ਕਾਕਾ ਗਰੇਵਾਲ, ਕਰਨਜੀਤ ਸਿੰਘ ਸੋਨੀ ਗਾਲਿਬ, ਰਵਿੰਦਰ ਸਭਰਵਾਲ, ਰਾਜ ਭਾਰਤਵਾਜ,ਰਾਜੂ ਕਾਮਰੇਡ, ਕਰਮਜੀਤ ਸਿੰਘ ਕੈਂਥ, ਰਾਕੇਸ਼ ਕੁਮਾਰ ਰੋਡਾ, ਡਾ ਗੋਰਾ ਲੱਧੜ, ਵਿਸ਼ਾਲ ਜੈਨ, ਬੋਬੀ ਕਪੂਰ, ਰੋਹਿਤ ਗੋਇਲ, ਨੀਟਾ ਸਭਰਵਾਲ,

ਰਿੰਪੀ ਲੱਧੜ, ਅਨਮੋਲ ਗੁਪਤਾ,ਰਾਮ ਕੁਮਾਰ ਗੁਜਰ ਆਦਿ ਹਾਜ਼ਰ ਸਨ।

ਕਿਸਾਨ ਅੰਦੋਲਨ 'ਚ ਕੋਰੋਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਤਾਈ ਚਿੰਤਾ, ਕਿਹਾ- ਤਬਲੀਗ਼ੀ ਜਮਾਤ ਦੇ ਵਾਂਗ ਨਾ ਹੋ ਜਾਵੇ ਦਿੱਕਤ

 

ਨਵੀਂ ਦਿੱਲੀ, 7 ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਕਿਸਾਨ ਅੰਦੋਲਨ 'ਚ ਕੋਵਿਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਕਿਸਾਨ ਅੰਦੋਲਨ 'ਚ ਕੋਵਿਡ ਨੂੰ ਲੈ ਕੇ ਕੀ ਨਿਯਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ? ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਸਾਨ ਕੋਵਿਡ-19 ਤੋਂ ਸੁਰੱਖਿਅਤ ਹਨ ਜਾਂ ਨਹੀਂ? ਜੇਕਰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਤਬਲੀਗ਼ੀ ਜਮਾਤ ਵਾਂਗ ਦਿੱਕਤ ਹੋ ਸਕਦੀ ਹੈ। ਜੰਮੂ ਦੀ ਵਕੀਲ ਸੁਪ੍ਰਿਆ ਪੰਡਿਤਾ ਨੇ ਮਹਾਂਮਾਰੀ ਦੇ ਪ੍ਰਸਾਰ ਅਤੇ ਲੱਖਾਂ ਲੋਕਾਂ ਦੀ ਸਿਹਤ ਦੇ ਮੁੱਦੇ ਨੂੰ ਲੈ ਕੇ ਦਿੱਲੀ ਸਰਕਾਰ, ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕਦਿਆਂ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਕਿਹਾ, ''ਤੁਹਾਨੂੰ ਦੱਸਣਾ ਚਾਹੀਦਾ ਹੈ ਕੀ ਚੱਲ ਰਿਹਾ ਹੈ? ਅਸੀ ਨਹੀਂ ਜਾਣਦੇ ਕਿ ਕਿਸਾਨ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਹਨ ਜਾਂ ਨਹੀਂ ਹਨ। ਕਿਸਾਨ ਪ੍ਰਦਰਸ਼ਨ 'ਚ ਵੀ ਕਈ ਪਰੇਸ਼ਾਨੀਆਂ ਆ ਸਕਦੀਆਂ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕੋਰੋਨਾ ਦਾ ਪ੍ਰਸਾਰ ਨਾ ਹੋਵੇ। ਸਰਕਾਰ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਮੌਜੂਦਾ ਗਾਈਡਲਨਾਈਜ਼ ਦੀ ਪਾਲਣਾ ਹੋਵੇ।'' ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਹੁਕਮ ਵੀ ਦਿੱਤਾ ਹੈ ਕਿ ਸਰਕਾਰ ਅਜਿਹੇ ਕਦਮ ਚੁੱਕੇ, ਜਿਸ ਨਾਲ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ ।

ਸਰਦਾਰ ਰੇਸ਼ਮ ਸਿੰਘ ਬਣੇ ਨਾਇਬ ਤਹਿਸੀਲਦਾਰ  

ਜੇ ਤੁਸੀਂ ਲੋਕਦਰਦੀ ਹੋ ਤਾਂ ਤਰੱਕੀ ਵੀ ਤੁਹਾਡੇ ਪੈਰ ਚੁੰਮਦੀ ਹੈ  

ਇਸੇ ਤਰ੍ਹਾਂ ਸ ਰੇਸ਼ਮ ਸਿੰਘ ਨਾਇਬ ਤਹਿਸੀਲਦਾਰ ਲੁਧਿਆਣਾ ਪੂਰਬੀ ਬਣੇ  

ਲੁਧਿਆਣਾ, ਜਨਵਰੀ 20221 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )-

ਜਦੋਂ ਲੋਕਾਂ ਦੀ ਬਾਂਹ ਫੜ ਉਨ੍ਹਾਂ ਦੇ ਕੰਮ ਆਪਣੇ ਹਿਰਦੇ ਤੋਂ ਪਹਿਲ ਦੇ ਅਧਾਰ ਤੇ ਕਰਨ ਦੀ ਠਾਣੀ ਹੋਵੇ  ਫਿਰ ਪ੍ਰਮਾਤਮਾ ਵੀ ਤਰੱਕੀਆਂ ਦੇ ਰਸਤੇ ਖੋਲ੍ਹ ਦਿੰਦਾ ਹੈ  ਇਸ ਤਰ੍ਹਾਂ ਦੀ ਕਹਾਣੀ ਹੈ ਸਰਦਾਰ ਰੇਸ਼ਮ ਸਿੰਘ ਦੀ  ਪਿਛਲੇ ਲੰਮੇ ਸਮੇਂ ਤੋਂ ਜਗਰਾਉਂ ਤਹਿਸੀਲ ਅੰਦਰ ਦਫ਼ਤਰੀ ਕੰਮ ਨੂੰ  ਬੜੀ ਮੁਸ਼ਤੈਦੀ ਅਤੇ ਲੋਕਾਂ ਦੀ ਭਲਾਈ ਲਈ ਕਰਨ ਵਾਲੇ ਇਸ ਕਰਮਚਾਰੀ ਨੂੰ ਪਰਮਾਤਮਾ ਨੇ ਉਸ ਸਮੇਂ ਅਥਾਹ ਖ਼ੁਸ਼ੀਆਂ ਬਖ਼ਸ਼ੀਆਂ ਜਦੋਂ  ਮਾਲ ਮਹਿਕਮਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਲੁਧਿਆਣਾ ਪੂਰਵੀ ਥਾਪ ਦਿੱਤਾ । ਜਗਰਾਉਂ ਹਲਕੇ ਅਤੇ ਉਸਦੇ ਨੇਡ਼ੇ ਤੇਡ਼ੇ ਦੇ ਹਲਕਿਆਂ ਤੋਂ ਸਰਦਾਰ ਰੇਸ਼ਮ ਸਿੰਘ ਨੂੰ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ  ਹੈ  ।    

Schools in Punjab to reopen for physical classes for students of V to XII from January 7: ADC (D) Sandeep Kumar

Urges residents to participate in Republic Day celebrations in large numbers

 

Interacts with residents through Facebook live session on official page of DPRO Ludhiana

Ludhiana, January 6-2021 - (Jan Shakti News)

During the weekly Facebook live session with the residents, Additional Deputy Commissioner (Development) Ludhiana Mr Sandeep Kumar IAS has informed that Punjab school education minister Mr. Vijay Inder Singla has today announced that the state government has decided to reopen all government, semi-government and private schools from tomorrow, i.e. January 7, 2021 onwards. He said that the timings of the schools will be from 10 am to 3 pm and students only from class V to XII will be allowed to attend physical classes in the schools.

This Facebook live session was hosted through the official Facebook page of District Public Relations Officer Ludhiana today.

Mr Sandeep Kumar informed that all the schools have been directed to ensure the safety of the children amid Covid-19 pandemic. He added that following the directions of the CM, all school managements have been asked to strictly comply with the directions of the government specially advisory issued by the health department to avert the threat of contraction of coronavirus.

He further said that the district level Republic Day celebrations would be organised on January 26, 2021 at Guru Nanak Stadium, here. He informed that in view of Covid 19 pandemic and the government directions, no cultural function or PT show would be organised on the occasion. He also appealed to all city residents to celebrate our Republic Day as a National festival.

The ADC (Development) also urged the residents to attend the celebrations in large numbers as the government has allowed gathering of people for this function with 50% capacity of the Guru Nanak Stadium, Ludhiana. He said all people attending this district level function must be wearing masks and should follow Covid appropriate behaviour.

07 ਜਨਵਰੀ ਤੋਂ ਮੁੜ ਖੁੱਲਣਗੇ 5ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ - ਵਧੀਕ ਡਿਪਟੀ ਕਮਿਸ਼ਨਰ(ਵਿਕਾਸ)

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਤੇ ਲੋਹੜੀ ਦੇ ਤਿਉਂਹਾਰ ਦੀਆਂ ਦਿੱਤੀਆਂ ਸੁ਼ਭਕਾਮਨਾਵਾਂ

 

ਕਿਹਾ! ਬਾਬੇ ਨਾਨਕ ਦਾ ਆਸ਼ੀਰਵਾਦ ਸਾਡੇ ਸਾਰਿਆਂ ਤੇ ਬਣਿਆ ਰਹੇ

 

ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ, 06 ਜਨਵਰੀ (000) - ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਵਿਡ-19 ਵੈਕਸੀਨ ਦੀ ਡ੍ਰਾਈ ਰਨ ਸਫਲਤਾ ਪੂਰਵਕ ਮੁਕੰਮਲ ਕਰ ਲਈ ਗਈ ਹੈ। ਸੂਬਾ ਸਰਕਾਰ ਵੱਲੋਂ ਇਸ ਡ੍ਰਾਈ ਰਨ ਲਈ ਸਭ ਤੋਂ ਪਹਿਲਾਂ ਜ਼ਿਲ੍ਹਾ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਚੁਣੇ ਗਏ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਕੋਰੋਨਾ ਵੈਕਸੀਨ ਆ ਜਾਵੇਗੀ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਵੈਕਸੀਨ ਲੋਕਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਵੈਕਸੀਨ ਨਹੀਂ ਆਉਂਦੀ, ਉਦੋਂ ਤੱਕ ਮਾਸਕ, ਹੱਥਾਂ ਦੀ ਸਫਾਈ ਤੇ ਦੋ ਗੱਜ ਦੀ ਦੂਰੀ ਬਣਾਈ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਲਾਈਵ ਸੈਸ਼ਨ ਦੋਰਾਨ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੱਲ 07 ਜਨਵਰੀ, 2021 ਤੋਂ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਖੁੱਲ ਰਹੇ ਹਨ, ਜਿਸ ਵਿੱਚ ਪੰਜਵੀ ਜਮਾਤ ਤੋਂ ਬਾਅਦ ਦੇ ਬੱਚੇ ਹੀ ਸਕੂਲ ਜਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲ ਪ੍ਰੰਬਧਕ ਕਮੇਟੀਆਂ ਇਹ ਯਕੀਨੀ ਬਣਾਉਣ ਕੋਵਿਡ-19 ਨਾਲ ਸਬੰਧਤ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਸ੍ਰੀ ਸੰਦੀਪ ਕੁਮਾਰ ਵੱਲੋਂ ਗਣਤੰਤਰ ਦਿਸਵ ਸਮਾਰੋਹ ਸਬੰਧੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਮੌਕੇ ਕੋਈ ਸਭਿਆਚਾਰਕ ਸਮਾਗਮ ਜਾਂ ਪੀ.ਟੀ.ਸ਼ੋਅ ਆਯੋਜਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਗਣਤੰਤਰ ਦਿਵਸ ਨੂੰ ਰਾਸ਼ਟਰੀ ਤਿਉਂਹਾਰ ਵਜੋਂ ਮਨਾਉਣ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ ਵਿਚ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਦੀ ਸਮਰੱਥਾ ਮੁਤਾਬਕ 50 ਪ੍ਰਤੀਸ਼ਤ ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾਂ ਪੱਧਰੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਤੌਰ 'ਤੇ ਮਾਸਕ ਪਾਏ ਹੋਣੇ ਚਾਹੀਦੇ ਹਨ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਚਾਹੀਦੀ ਹੈ।

 

India's first loan mela for informal sector under Safaimitra Campaign to be organised in Ludhiana January 7, 2021

Loan Mela to be organised at Indoor Stadium on Pakhowal Road

Ludhiana, January 6-2021 -(Jan Shakti News)-

Under the Safaimitra Suraksha Challenge launched by the Ministry of Housing and Urban Affairs on November 19, 2020, Ludhiana Municipal Corporation is organising India’s first Loan Mela at Indoor Stadium on Pakhowal Road, here, from 10 am onwards tomorrow, i.e. on January 7, 2021.

The Loan Mela will be inaugurated by Mayor Ludhiana Mr Balkar Singh Sandhu in the presence of Commissioner MCL Mr Pardeep Kumar Sabharwal and other signatories and officers along with representatives of Ministry of Housing and Urban Affairs, NSKFDC and their Channel Partners, DICCI.

MC Joint Commissioner Mrs Swati Tiwana informed that ‘Safaimitra’ refers to informal/formal sanitation workers who are involved in cleaning of sewer and septic tanks and related tasks. The Challenge is aimed at preventing Safaimitra from ‘hazardous cleaning’ of sewers/septic tanks through promotion of mechanised cleaning.

The National Safai Karamchari Finance Development Corporation (NSKFDC) is providing loans to Safaimitras on the recommendation of the Municipal Corporation. With the financial assistance in terms of soft loan, ‘Safaimitras’ can buy equipment/machines for mechanised cleaning of septic tanks/sewers in place of manual cleaning - leading to a dignified and safe life. The Municipal Corporation has mobilised informal workers and loan process initiated for workers under the scheme.

More than 20 exhibitors are participating from all across India.

ਸਫਾਈਮਿੱਤਰਾ ਸੁਰੱਕਸ਼ਾ ਅਭਿਆਨ ਤਹਿਤ ਭਾਰਤ ਦਾ ਪਹਿਲਾ ਲੋਨ ਮੇਲਾ 07 ਜਨਵਰੀ, 2021

ਸਫਾਈਮਿੱਤਰਾ ਸੁਰੱਕਸ਼ਾ ਅਭਿਆਨ ਤਹਿਤ ਭਾਰਤ ਦਾ ਪਹਿਲਾ ਲੋਨ ਮੇਲਾ ਕੱਲ

ਪੱਖੋਵਾਲ ਰੋਡ 'ਤੇ ਇੰਡੋਰ ਸਟੇਡੀਅਮ ਵਿਖੇ ਲੱਗ ਰਿਹਾ ਹੈ ਇਹ ਮੇਲਾ

ਲੁਧਿਆਣਾ, 06 ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ 19 ਨਵੰਬਰ, 2020 ਨੂੰ ਸ਼ੁਰੂ ਕੀਤੀ ਗਈ 'ਸਫਾਈਮਿੱਤਰਾ ਸੁਰੱਕਸ਼ਾ ਚੈਲੰਜ਼' ਸਕੀਮ ਤਹਿਤ, ਨਗਰ ਨਿਗਮ ਲੁਧਿਆਣਾ ਵੱਲੋਂ ਸਥਾਨਕ ਪੱਖੋਵਾਲ ਰੋਡ 'ਤੇ ਇੰਡੋਰ ਸਟੇਡੀਅਮ ਵਿਖੇ ਸਵੇਰੇ 10 ਵਜੇ ਤੋਂ ਕੱਲ 07 ਜਨਵਰੀ, 2021 ਨੂੰ ਭਾਰਤ ਦੇ ਪਹਿਲੇ ਲੋਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਵੱਲੋਂ ਲੋਨ ਮੇਲੇ ਦਾ ਉਦਘਾਟਨ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਹੋਰ ਅਧਿਕਾਰੀਆਂ, ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਨੁਮਾਇੰਦਿਆਂ, ਐਨ.ਐਸ.ਕੇ.ਐਫ.ਡੀ.ਸੀ. ਅਤੇ ਉਨ੍ਹਾਂ ਦੇ ਚੈਨਲ ਪਾਰਟਨਰ, ਡੀ.ਆਈ.ਸੀ.ਸੀ.ਆਈ. ਦੀ ਹਾਜ਼ਰੀ ਵਿੱਚ ਕਰਨਗੇ।

ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ 'ਸਫਾਈਮਿੱਤਰਾ' ਗ਼ੈਰ ਰਸਮੀ/ ਰਸਮੀ ਸਫਾਈ ਸੇਵਕਾਂ ਨੂੰ ਦਰਸਾਉਂਦੀ ਹੈ ਜੋ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਸਫਾਈ ਅਤੇ ਇਸ ਨਾਲ ਸਬੰਧਤ ਕਾਰਜਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਚੁਣੌਤੀ ਦਾ ਉਦੇਸ਼ ਸਫਾਈਮਿੱਤਰਾ ਨੂੰ ਸੀਵਰ/ਸੈਪਟਿਕ ਟੈਂਕਾਂ ਦੀ ਖ਼ਤਰਨਾਕ ਤਰੀਕੇ ਨਾਲ ਸਫਾਈ ਕਰਨ ਦੀ ਬਜਾਏ ਨਵੀਂਆਂ ਵਿਕਸਤ ਮਸ਼ੀਨਾਂ ਰਾਹੀਂ ਸਫਾਈ ਕਰਨ ਲਈ ਪ੍ਰੇਰਿਤ ਕਰਨਾ ਹੈ।

ਨਗਰ ਨਿਗਮ ਦੀ ਸਿਫਾਰਸ਼ 'ਤੇ ਨੈਸ਼ਨਲ ਸਫਾਈ ਕਰਮਚਾਰੀ ਵਿੱਤ ਵਿਕਾਸ ਕਾਰਪੋਰੇਸ਼ਨ (ਐਨ.ਐਸ.ਕੇ.ਐਫ.ਡੀ.ਸੀ.) ਸਫਾਈਮਿੱਤਰਾਂ ਨੂੰ ਕਰਜ਼ੇ ਪ੍ਰਦਾਨ ਕਰ ਰਹੀ ਹੈ. ਆਸਾਨ ਲੋਨ ਰਾਹੀਂ ਵਿੱਤੀ ਸਹਾਇਤਾ ਦੇ ਨਾਲ, ਸਫਾਈਮਿੱਤਰ ਹੱਥੀਂ ਸਫਾਈ ਦੀ ਥਾਂ 'ਤੇ ਸੈਪਟਿਕ ਟੈਂਕਾਂ/ਸੀਵਰੇਜ ਦਾ ਸਫਾਈ ਲਈ ਮਸ਼ੀਨਾਂ ਖਰੀਦ ਸਕਦੇ ਹਨ, ਜਿਸ ਨਾਲ ਇਕ ਸਨਮਾਨਯੋਗ ਅਤੇ ਸੁਰੱਖਿਅਤ ਜ਼ਿੰਦਗੀ ਬਣਾਈ ਜਾ ਸਕਦੀ ਹੈ. ਨਗਰ ਨਿਗਮ ਵੱਲੋਂ ਇਸ ਸਕੀਮ ਤਹਿਤ ਵਰਕਰਾਂ ਲਈ ਆਰੰਭੀ ਗੈਰ ਰਸਮੀ ਕਾਮਿਆਂ ਅਤੇ ਕਰਜ਼ੇ ਦੀ ਪ੍ਰਕ੍ਰਿਆ ਨੂੰ ਲਾਮਬੰਦ ਕੀਤਾ ਹੈ।

ਇਸ ਲੋਨ ਮੇਲੇ ਵਿੱਚ ਪੂਰੇ ਭਾਰਤ ਵਿੱਚੋਂ 20 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈ ਰਹੇ ਹਨ।

ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ :ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰਾ

ਸਿੱਧਵਾਂ ਬੇਟ ਜਸਮੇਲ ਗ਼ਾਲਿਬ)

ਮੋਦੀ ਸਰਕਾਰ ਵਾਰ ਵਾਰ ਤਰੀਕਾਂ ਅੱਗੇ ਪਾ ਕੇ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ  ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ  ਪ੍ਰਧਾਨ ਅਤੇ ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ 26 ਜਨਵਰੀ ਤੋਂ ਪਹਿਲਾਂ ਤਿੰਨ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਾ ਕੀਤਾ ਤਾਂ 26 ਜਨਵਰੀ ਕਿਸਾਨਾਂ ਦਾ ਅੰਦੋਲਨ   ਸਾਰੀ ਦਿੱਲੀ ਨੂੰ ਤੂਫਾਨ ਬਣ ਕੇ ਘੇਰ ਲਵੇਗਾ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਸਾਰਾ ਜ਼ੋਰ ਲਾਉਣ ਦੇ ਬਾਵਜੂਦ  ਕਿਸਾਨਾਂ ਨੇ ਪਿੰਡ ਤੋਂ ਅੰਦੋਲਨ ਕਰ ਕੇ ਸ਼ਹਿਰ ਦੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਿਆਂ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਅਤੇ ਪੂਰੇ ਸੰਸਾਰ ਵਿੱਚ ਪਹੁੰਚਿਆ ।ਆਉਣ ਵਾਲੇ ਦਿਨਾਂ   ਦੇ ਵਿੱਚ ਇਸ ਤਰ੍ਹਾਂ ਸਾਰੀ ਦਿੱਲੀ ਜਾਮ ਕਰ ਦਿੱਤੀ ਜਾਵੇਗੀ  ਜਿਸ ਦੀ ਜ਼ਿੰਮੇਵਾਰ ਮੋਦੀ ਸਰਕਾਰ ਦੀ ਹੋਵੇਗੀ  ।ਜਿਹੜੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਉੱਥੇ ਬੈਠੇ ਹਨ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ  ਤੇ ਉਹ ਉਨ੍ਹਾਂ ਚਿਰ ਵਾਪਸ ਨਹੀਂ ਆਉਣਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ  

ਕੇਂਦਰ ਦੀ ਮੋਦੀ ਸਰਕਾਰ ਮੀਟਿੰਗ-ਮੀਟਿੰਗ ਖੇਡਣਾ ਬੰਦ ਕਰੇ :ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ-( ਜਸਮੇਲ ਗ਼ਾਲਿਬ )-

ਪਿਛਲੇ ਕਰੀਬ 43 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਉਪਰ ਬੈਠੇ ਕਿਸਾਨ ਮਜ਼ਦੂਰ ਆਪਣੀ ਹੋਂਦ ਲਈ ਲੜਾਈ ਲੜ ਰਹੇ ਹਨ ।ਦੂਜੇ ਪਾਸੇ ਕੇਂਦਰ ਦੀ ਅੜੀਅਲ ਸਰਕਾਰ ਕਿਸਾਨ ਯੂਨੀਅਨ ਨਾਲ ਮੀਟਿੰਗਾਂ ਮੀਟਿੰਗਾਂ ਖੇਡ ਰਹੀ ਹੈ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੀ ਸਹਿਣਸ਼ੀਲਤਾ ਪਰਖ ਕਰਨੀ ਬੰਦ ਕਰੇ ਜਿਸ ਤਰ੍ਹਾਂ ਅੱਤ ਦੀ ਠੰਢ ਪੈ ਰਹੀ ਅਤੇ ਦੂਸਰੇ ਪਾਸੇ ਮੀਂਹ ਨੇ ਕਿਸਾਨ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ  ਅਮਰੀਕਾ ਸ਼ੇਰਪੁਰ ਵਾਲਿਆਂ ਦੇ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਕਿਸਾਨ ਮਜ਼ਦੂਰਾਂ ਦੀ ਸੱਮਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਚ ਕਿਸਾਨ ਯੂਨੀਅਨ ਨਰਿੰਦਰ ਸੰਦੇਸ਼ ਸ਼ਿੰਗਾਰ ਛੋਹਰ ਵੀ ਤਿੱਖਾ ਕੀਤਾ ਜਾਵੇਗਾ ।ਉਨ੍ਹਾਂ ਅੱਗੇ ਕਿਹਾ ਕਿ ਵਾਡਰਾ ਉੱਪਰ ਬੈਠੇ ਕਿਸਾਨ ਮਜ਼ਦੂਰ ਹਰ ਦਰ ਆਪਣੀਆਂ ਜਾਨਾ ਗਵਾ ਰਹੇ ਹਨ  ਕੇਂਦਰ ਸਰਕਾਰ ਵੱਲੋਂ ਇਸ ਸਮੇਂ ਅੱਖਾਂ ਬੰਦ ਕਰਕੇ ਕਿਸਾਨਾਂ ਦੀਆਂ ਲਾਸ਼ਾਂ ਉਪਰ ਆਪਣੀ ਸਿਆਸਤ ਖੇਡੀ ਜਾ ਰਹੀ ਹੈ ਉਨ੍ਹਾਂ ਸੰਘਰਸ਼ ਦੌਰਾਨ ਕੁਰਬਾਨੀ ਦੇਣ ਵਾਲੇ ਸਾਰੇ ਯੋਧਿਆਂ ਨੂੰ ਸਲਾਮ ਕੀਤਾ