ਸਿੱਧਵਾਂ ਬੇਟ-( ਜਸਮੇਲ ਗ਼ਾਲਿਬ )-
ਪਿਛਲੇ ਕਰੀਬ 43 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਉਪਰ ਬੈਠੇ ਕਿਸਾਨ ਮਜ਼ਦੂਰ ਆਪਣੀ ਹੋਂਦ ਲਈ ਲੜਾਈ ਲੜ ਰਹੇ ਹਨ ।ਦੂਜੇ ਪਾਸੇ ਕੇਂਦਰ ਦੀ ਅੜੀਅਲ ਸਰਕਾਰ ਕਿਸਾਨ ਯੂਨੀਅਨ ਨਾਲ ਮੀਟਿੰਗਾਂ ਮੀਟਿੰਗਾਂ ਖੇਡ ਰਹੀ ਹੈ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੀ ਸਹਿਣਸ਼ੀਲਤਾ ਪਰਖ ਕਰਨੀ ਬੰਦ ਕਰੇ ਜਿਸ ਤਰ੍ਹਾਂ ਅੱਤ ਦੀ ਠੰਢ ਪੈ ਰਹੀ ਅਤੇ ਦੂਸਰੇ ਪਾਸੇ ਮੀਂਹ ਨੇ ਕਿਸਾਨ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਅਮਰੀਕਾ ਸ਼ੇਰਪੁਰ ਵਾਲਿਆਂ ਦੇ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਕਿਸਾਨ ਮਜ਼ਦੂਰਾਂ ਦੀ ਸੱਮਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਚ ਕਿਸਾਨ ਯੂਨੀਅਨ ਨਰਿੰਦਰ ਸੰਦੇਸ਼ ਸ਼ਿੰਗਾਰ ਛੋਹਰ ਵੀ ਤਿੱਖਾ ਕੀਤਾ ਜਾਵੇਗਾ ।ਉਨ੍ਹਾਂ ਅੱਗੇ ਕਿਹਾ ਕਿ ਵਾਡਰਾ ਉੱਪਰ ਬੈਠੇ ਕਿਸਾਨ ਮਜ਼ਦੂਰ ਹਰ ਦਰ ਆਪਣੀਆਂ ਜਾਨਾ ਗਵਾ ਰਹੇ ਹਨ ਕੇਂਦਰ ਸਰਕਾਰ ਵੱਲੋਂ ਇਸ ਸਮੇਂ ਅੱਖਾਂ ਬੰਦ ਕਰਕੇ ਕਿਸਾਨਾਂ ਦੀਆਂ ਲਾਸ਼ਾਂ ਉਪਰ ਆਪਣੀ ਸਿਆਸਤ ਖੇਡੀ ਜਾ ਰਹੀ ਹੈ ਉਨ੍ਹਾਂ ਸੰਘਰਸ਼ ਦੌਰਾਨ ਕੁਰਬਾਨੀ ਦੇਣ ਵਾਲੇ ਸਾਰੇ ਯੋਧਿਆਂ ਨੂੰ ਸਲਾਮ ਕੀਤਾ