You are here

ਲੁਧਿਆਣਾ

ਵਾਤਾਵਰਣ ਹਰਿਆਵਲ ਦਾਰ , ਪਲਾਸਟਿਕ  ਤੇ ਕਰੋ ਵਾਰ

 ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਵਾਉਣ ਲਈ ਇਕ ਰੈਲੀ ਪੂਰੇ ਸ਼ਹਿਰ ਅੰਦਰ ਕਢੀ ਜਿਸ ਦੀ ਅਗਵਾਈ ਇਥੋਂ ਦੇ ਕਾਰਜ ਸਾਧਕ ਅਫਸਰ  ਸ ਮਨੋਹਰ ਸਿੰਘ ਜੀ ਨੇ ਕੀਤੀ, ਜਿਸ ਵਿੱਚ ਸਕੂਲ ਸਟਾਫ, ਬੱਚਿਆਂ, ਪੁਲਿਸ ਕਰਮਚਾਰੀ ਅਤੇ ਐਨ ਜੀ ਓ  ਨਾਲ ਸਨ ਇਹ ਰੈਲੀ ਪੁਰਾਣੀ ਮੰਡੀ, ਰਾਏਕੋਟ ਰੋਡ,ਜੀ ਟੀ  ਰੋਡ ਤੇ ਹੁੰਦੀ ਹੋਈ ਵਾਪਸ ਨਗਰ ਕੌਂਸਲ  ਚ ਸਮਾਪਤ ਹੋਈ। ਇੱਥੋਂ ਦੇ ਕਸਬਾ ਮੁੱਲਾਪੁਰ ਦਾਖਾ ਦੇ ਕਾਰਜ਼ ਸਾਧਕ  ਅਫਸਰ ਮਨੋਹਰ ਸਿੰਘ ਹੁਣਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਇਸ ਰੈਲੀ ਵਿੱਚ ਐਮ ਐਸ ਆਦਰਸ਼ ਪਬਲਿਕ ਸਕੂਲ ਦੇ ਬੱਚਿਆਂ ਅਤੇ ਸਟਾਫ ਨੇ ਹੱਥਾਂ ਵਿੱਚ ਪਲਾਸਟਿਕ ਵਰਤੋਂ ਨਾ ਕਰਨ ਲਈ ਸਲੋਗਨਾਂ ਨੂੰ ਫੜਿਆ ਹੋਇਆ ਸੀ। ਇਸ ਮੁਹਿੰਮ ਨੂੰ ਪੁਲਿਸ ਕਰਮਚਾਰੀਆਂ ਅਤੇ ਸਥਾਨਕ ਐਨ.ਜੀ.ਓਜ਼ ਨੂੰ ਨਾਲ ਲੈ ਕੇ ਚਲਾਈ ਗਈ, ਅਤੇ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ ਜੋ ਪਲਾਸਟਿਕ ਵੇਚਣ ਵਾਲੇ ਹਨ।   ਰੈਲੀ ਦੀ ਵਾਪਸੀ 'ਤੇ ਪਲਾਸਟਿਕ ਕਚਰੇ ਨੂੰ ਅੱਗ ਲਗਾ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਭੱਟੀ ਇੰਸਪੈਕਟਰ, ਅਨਿਲ ਕੁਮਾਰ ਸੈਨੇਟਰੀ ਇੰਸਪੈਕਟਰ, ਅਭੈ ਜੋਸ਼ੀ ਅਕਾਉਂਟੈਂਟ ਆਦਿ ਹਾਜ਼ਰ ਸਨ।

ਬੀਬੀ ਗੁਰਪ੍ਰੀਤ ਕੌਰ ਸਿੱਧੂ ਹੋਣਗੇ ਵਾਰਡ ਨੰਬਰ ਸੱਤ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ  

ਜਗਰਾਉਂ  ,ਜਨਵਰੀ  2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )- 

ਸ਼੍ਰੋਮਣੀ ਅਕਾਲੀ ਦਲ ਵੱਲੋਂ ਆ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਕਈ ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦੇ ਸਿਰਾਂ ਉੱਪਰ ਹੱਥ ਧਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਨਾਮੀ ਪਰਿਵਾਰ ਲਾਲ ਸਿੰਘ ਲਾਲੀ ਪਹਿਲਵਾਨ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਸਿੱਧੂ ਨੂੰ ਕੈਂਡੀਡੇਟ ਬਣਾਇਆ ਗਿਆ ਹੈ ।  ਜੇ ਪਰਿਵਾਰ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਦਰਸ਼ਨ ਸਿੰਘ ਗਿੱਲ ਇਸ ਪਰਿਵਾਰ ਦੇ ਕੌਂਸਲਰ ਰਹਿ ਚੁੱਕੇ ਹਨ  ਅਤੇ ਇਹ ਪਰਿਵਾਰ ਜਗਰਾਉਂ ਸ਼ਹਿਰ ਅੰਦਰ ਕਾਫ਼ੀ ਪ੍ਰਭਾਵ ਰੱਖਣ ਵਾਲਾ ਪਰਿਵਾਰ ਹੈ। ਇਸ ਸਮੇਂ ਬੀਬੀ ਗੁਰਪ੍ਰੀਤ ਕੌਰ ਸਿੱਧੂ ਦੇ ਬੇਟੇ ਵਿਸ਼ਾਲ ਗਿੱਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ ਕੇ ਅਸੀਂ ਪਿਛਲੇ ਪੰਜ ਸਾਲ ਲਗਾਤਾਰ ਆਪਣੇ ਵਾੜ ਵਾਸੀਆਂ ਨਾਲ ਤਾਲਮੇਲ ਰੱਖ ਰਹੇ ਹਾਂ ਅਤੇ ਜੋ ਬਣਦਾ ਕੰਮ ਵੀ ਅਸੀਂ ਕਰ ਰਹੇ ਹਾਂ।  ਸਾਡੀ ਜਿੱਤ ਯਕੀਨੀ ਹੋਵੇਗੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਇਹ ਮਾਣ ਬਖਸ਼ੇ । 

 ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ ,ਮਾਮਲਾ ਦਰਜ

ਲੁਧਿਆਣਾ (ਜੱਜ ਮਸੀਤਾਂ) : ਕ੍ਰਾਇਮ ਅਗੇਂਸਟ ਵੂਮੈਨ ਚਿਲਡਰਨ ਸੈੱਲ (ਵੂਮੈਨ ਸੈੱਲ) ਦੀ ਪੁਲਸ ਕੋਲ 27 ਅਕਤੂਬਰ 2018 ਨੂੰ ਇਕ ਬੀਬੀ ਨੇ ਰਮਨ ਕੁਮਾਰ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਨਿਊ ਸ਼ਿਮਲਾਪੁਰੀ ਖ਼ਿਲਾਫ਼ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ ਜੋ ਗੰਭੀਰ ਦੋਸ਼ ਲਗਾਏ ਸਨ, ਉਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਵੀਨਾ ਰਾਣੀ ਨੇ ਰਮਨ ਕੁਮਾਰ ਖ਼ਿਲਾਫ਼ ਧਾਰਾ 376, 420 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਵੀਨਾ ਰਾਣੀ ਨੇ ਦੱਸਿਆ ਕਿ ਮੁਲਜ਼ਮ ਨੂੰ ਹੁਣ ਤੱਕ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ। ਮੁਲਜ਼ਮ ਦੀ ਗਿ੍ਰਫ਼ਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੀੜਤਾ ਨੇ ਦੱਸਿਆ ਕਿ ਮੇਰਾ ਜੋ ਪਹਿਲਾਂ ਵਿਆਹ ਹੋਇਆ ਸੀ, ਉਸ ਤੋਂ ਤਲਾਕ ਹੋ ਚੁੱਕਾ ਸੀ। ਮੈਂ ਜਿੱਥੇ ਰਹਿੰਦੀ ਹਾਂ, ਉਸ ਦੇ ਨੇੜੇ ਹੀ ਰਮਨ ਕੁਮਾਰ ਦਾ ਘਰ ਹੈ ਜਿਸ ਕਾਰਨ ਸਾਡੀ ਆਪਸ ਵਿਚ ਜਾਣ ਪਛਾਣ ਹੋ ਗਈ। ਜਾਨ ਪਛਾਣ ਹੋਣ ਕਾਰਨ ਸਾਡੇ ਦੋਵਾਂ ਵਿਚ ਦੋਸਤੀ ਹੋ ਗਈ। ਇਹ ਗੱਲ ਰਮਨ ਕੁਮਾਰ ਦੇ ਘਰ ਵਾਲਿਆਂ ਨੂੰ ਵੀ ਪਤਾ ਸੀ। ਰਮਨ ਕੁਮਾਰ ਨੇ ਮੈਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਮੇਰੇ ਨਾਲ ਜਲਦ ਹੀ ਵਿਆਹ ਕਰਨ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨੇ ਵਿਆਹ ਦੀ ਤਰੀਕ ਵੀ ਤੈਅ ਕਰ ਦਿੱਤੀ। ਵਿਆਹ ਤੋਂ ਕੁਝ ਦਿਨ ਪਹਿਲਾਂ ਰਮਨ ਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਰਮਨ ਕੁਮਾਰ ਪਹਿਲਾਂ ਵੀ ਕਈ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਰਿਹਾ ਹੈ। ਇਸ ਤੋਂ ਬਾਅਦ ਮੈਂ ਪੁਲਸ ਕੋਲ ਰਮਨ ਕੁਮਾਰ ਅਤੇ ਉਸ ਦੇ ਘਰ ਵਾਲਿਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ।

ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦੁੱਖ ਦੀ ਘੜੀ ’ਚ ਨਾਲ ਖੜ੍ਹਨ ’ਤੇ ਸੁੱਖ ਧਾਲੀਵਾਲ ਤੇ ਭਾਈ ਗਰੇਵਾਲ ਦਾ ਕੀਤਾ ਧੰਨਵਾਦ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਲੋਚਨਾ ਕਰਦੇ ਪੰਜਾਬ ਦੀ ਵੱਡੀ ਗਿਣਤੀ ਮਾਂ-ਬਾਪ ਆਪਣੇ ਦਿਲ ਦੇ ਟੁਕੜਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ’ਚ ਭੇਜਣ ਦੇ ਚਾਹਵਾਨ ਹਨ। ਅਜਿਹਾ ਹੀ ਸੁਨਹਿਰਾ ਸੁਪਨਾ ਦੇਖਣ ਵਾਲਾ ਸੱਤੋਵਾਲ ਪਿੰਡ ਦੇ ਸਤਪਾਲ ਸਿੰਘ ਦਾ ਖੁਸ਼ਹਾਲ ਪਰਿਵਾਰ ਇਕ ਵੱਡੇ ਦੁੁਖਾਂਤ ਦਾ ਸ਼ਿਕਾਰ ਹੋ ਗਿਆ। ਸਤਪਾਲ ਸਿੰਘ ਦੀ ਵੱਡੀ ਲੜਕੀ ਸੁਮਨਦੀਪ ਕੌਰ ਪੜ੍ਹਾਈ ਦੇ ਅਧਾਰ ’ਤੇ ਕੈਨੇਡਾ ਦੇ ਮਾਟਰੀਆਲ ਸੂਬੇ ’ਚ ਪੜ੍ਹਨ ਗਈ, ਜਿੱਥੇ ਉਹ ਮਾਰਚ ਦੇ ਮਹੀਨੇ ਕਿਸੇ ਬਿਮਾਰੀ ਕਾਰਨ ਹਸਪਤਾਲ ਦਾਖ਼ਲ ਹੋ ਗਈ ਅਤੇ 29 ਮਈ 2020 ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ’ਤੇ ਵੱਡਾ ਸਦਮਾ ਪਹਾੜ ਆਣ ਟੁਟਿਆ। ਉਸ ਤੋਂ ਅੱਗੇ ਬੱਚੀ ਦੇ ਮਾਂ-ਬਾਪ ਆਪਣੀ ਲਾਡਲੀ ਦਾ ਆਖਰੀ ਸਮੇਂ ਮੂੰਹ ਦੇਖਣ ਨੂੰ ਤਰਲੇ ਕਰਦੇ ਰਹੇ। ਕਰੋਨਾ ਦੇ ਪ੍ਰਭਾਵਾਂ ਕਰਕੇ ਨਾ ਤਾਂ ਮ੍ਰਿਤਕ ਸਰੀਰ ਹਿੰਦੂਸਤਾਨ ਆ ਸਕਿਆ ਤੇ ਨਾ ਹੀ ਮਾਂ-ਬਾਪ ਦਾ ਕੈਨੇਡਾ ਜਾਣ ਦਾ ਰਾਹ ਨਿਕਲ ਸਕਿਆ। ਅਖੀਰ ’ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਨੇ ਆਪਣੇ ਸੁੱਖ ਧਾਲੀਵਾਲ ਜੋ ਕੈਨੇਡਾ ਅੰਦਰ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਇਹ ਦੁਖਦਾਈ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਤੇ ਮਾਂ-ਬਾਪ ਦਾ ਦਰਦ ਸਮਝਦਿਆ ਸੁੱਖ ਧਾਲੀਵਾਲ ਨੇ ਲੰਬੀ ਜੱਦੋਂ-ਜਹਿਦ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਕੇ ਬੱਚੀ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਮਾਂ-ਬਾਪ ਨੂੰ ਕੈਨੇਡਾ ਪਹੁੰਚਾਇਆ। ਦੁੱਖ ਦੇ ਸਮੇਂ ਮਸੀਹਾਂ ਬਣਕੇ ਬੁਹੜੇ ਸੁੱਖ ਧਾਲੀਵਾਲ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਰਾਏਕੋਟ ਦੇ ਵਿਧਾਇਕ ਜੱਗਾ ਸਿੰਘ ਦਾ ਪਰਿਵਾਰ ਤੇ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ। ਸੁੱਖ ਧਾਲੀਵਾਲ ਵੱਲੋਂ ਕੀਤੇ ਉਪਰਾਲੇ ਦੀ ਇਲਾਕੇ ’ਚ ਵਿਸ਼ੇਸ਼ ਚਰਚਾ ਬਣੀ ਹੋਈ ਹੈ। ਅਖੀਰ ’ਚ ਭਾਈ ਗਰੇਵਾਲ ਨੇ ਸੁਮਨਦੀਪ ਕੌਰ ਦੀਆਂ ਅਸਥੀਆਂ ਮਾਂ-ਬਾਪ ਨੂੰ ਸੌਪੀਆਂ, ਜੋ ਜਲ ਪ੍ਰਵਾਹ ਕਰਨ ਲਈ ਰਵਾਨਾ ਹੋ ਗਏ। ਅੱਜ ਦੀ ਅੰਤਿਮ ਅਰਦਾਸ ਸਮੇਂ ਭਾਈ ਗੁਰਚਰਨ ਸਿੰਘ ਗਰੇਵਾਲ, ਵਿਧਾਇਕ ਜੱਗਾ ਸਿੰਘ, ਜੀਤ ਸਿੰਘ ਚੇਅਰਮੈਨ ਕੁੁਤਬਾ, ਸਰਪੰਚ ਗੁਰਨਾਮ ਸਿੰਘ ਸੱਤੋਵਾਲ, ਗੁਰਮੇਲ ਸਿੰਘ ਆੜ੍ਹਤੀ ਝੋਰੜਾਂ, ਗੁਰਚਰਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਭਸੀਣ, ਦਵਿੰਦਰ ਸਿੰਘ ਜੱਟਪੁਰਾ, ਬਿੰਦਰ ਸਿੰਘ ਢਿੱਲੋਂ ਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ

ਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਕੋਵਿਡ-19 ਦੇ ਬਚਾਅ ਲਈ ਜਾਰੀ ਹਦਾਇਤਾਂ ਦਰਸਾਉਂਦਾ ਪੋਸਟਰ ਕੀਤਾ ਜਾਰੀ

ਜਦੋਂ ਤੱਕ ਦਵਾਈ ਨਹੀਂ, ਓਦੋਂ ਤੱਕ ਢਿਲਾਈ ਨਹੀਂ - ਸੰਦੀਪ ਕੁਮਾਰ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੋਂ 'ਕੋਰੋਨਾ ਹਾਰੇਗਾ - ਅਸੀਂ ਜਿਤਾਂਗੇ' ਜਨ ਅੰਦੋਲਨ ਤਹਿਤ ਡੀ.ਪੀ.ਐਮ.ਯੂ. ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਉਨਾ ਨਾਲ ਡੀ.ਡੀ.ਐਫ. ਮੈਡਮ ਐਸ਼ਵਰਿਆ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪ੍ਰੋਗਰਾਮ ਮੈਨੇਜਰ ਰਵੀਜੋਤ ਕੋਰ ਅਤੇ ਮੈਨੇਜਰ ਪ੍ਰਿੰਸ ਕੁਮਾਰ ਵੀ ਮੋਜੂਦ ਸਨ।ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੋ 'ਕੋਰੋਨਾ ਹਾਰੇਗਾ - ਅਸੀਂ ਜਿਤਾਂਗੇ' ਜਨ ਅੰਦੋਲਨ ਤਹਿਤ ਆਮ ਜਨਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਦਵਾਈ ਨਹੀਂ, ਓਦੋਂ ਤੱਕ ਢਿਲਾਈ ਨਹੀਂ ਦੀ ਨੀਤੀ ਅਪਣਾਈ ਜਾਵੇ।

ਉਨ੍ਹਾਂ ਵਸਨੀਕਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਆਪਣਾ ਮੂੰਹ ਹਮੇਸ਼ਾ ਮਾਸਕ ਨਾਲ ਢੱਕ ਕੇ ਰੱਖੋ, ਵਾਰ-ਵਾਰ ਸਾਬਣ ਨਾਲ ਹੱਥ ਧੋਵੋ, ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਅੱਖ, ਨੱਕ, ਮੂੰਹ ਨੂੰ ਨਾ ਛੂਹੋ, ਸਰਵਜਨਿਕ ਥਾਵਾਂ 'ਤੇ ਥੁੱਕਿਆ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਖਾਂਸੀ, ਜੁਕਾਮ, ਬੁਖਾਰ ਜਾਂ ਫਲੂ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਚੈਕ ਅੱਪ ਕਰਵਾਇਆ ਜਾਵੇ।

ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਨਗਰ ਨਿਗਮ ਲੁਧਿਆਣਾ 'ਚ ਪੱਕੀ ਨੌਕਰੀ ਦਾ ਸੌਪਿਆ ਗਿਆ ਨਿਯੁਕਤੀ ਪੱਤਰ

ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਦਰਦਨਾਕ ਹਾਦਸੇ ਦੌਰਾਨ ਸੁਖਦੇਵ ਸਿੰਘ ਦੀ ਹੋਈ ਸੀ ਮੌਤ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਅੱਜ ਸਵ: ਸੁਖਦੇਵ ਸਿੰਘ ਦੀ ਵਾਰਿਸ ਪਤਨੀ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਪੱਕੀ ਨੌਕਰੀ ਦੇਣ ਦਾ ਨਿਯੁਕਤੀ ਪੱਤਰ ਸੌਪਿਆ ਗਿਆ। ਸੁਖਦੇਵ ਸਿੰਘ, ਜ਼ਿਨ੍ਹਾਂ ਦੀ ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਸੀ।ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ, ਹਰਭਜਨ ਸਿੰਘ ਡੰਗ ਅਤੇ ਹੋਰ ਕੌਸਲਰ ਸਹਿਬਾਨ ਵੀ ਮੌਜੂਦ ਸਨ।ਜ਼ਿਕਰਯੋਗ ਹੈ ਕਿ ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਹੋਏ ਦਰਦਨਾਕ ਹਾਦਸੇ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਸਾਰੇ ਸ਼ਹੀਦ ਹੋਏ ਮੁਲਾਜ਼ਮਾਂ, ਭਾਵੇਂ ਕੋਈ ਸਰਕਾਰੀ ਨੌਕਰੀ 'ਤੇ ਸੀ ਜਾਂ ਕੋਈ ਕੱਚੇ ਤੌਰ 'ਤੇ ਕੰਮ ਕਰ ਰਿਹਾ ਸੀ, ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਹਦਾਇਤ ਕੀਤੀ ਗਈ ਸੀ। ਹੁਣ ਤੱਕ ਜਿੰਨੇ ਵੀ ਨਗਰ ਨਿਗਮ ਲੁਧਿਆਣਾ ਦੇ ਪੱਕੇ ਮੁਲਾਜ਼ਮ ਸਨ, ਉਨ੍ਹਾਂ ਮੁਲਾਜਮਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ ਸਰਕਾਰੀ ਨੌਕਰੀ ਪਹਿਲਾ ਹੀ ਦਿੱਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਪੈਸਕੋ ਵਿੱਚ ਕੰਮ ਕਰ ਰਹੇ ਕਰਮਚਾਰੀ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਇਸ ਸਬੰਧ ਵਿੱਚ ਨੌਕਰੀ ਦੇਣ ਲਈ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਦਫ਼ਤਰ ਵੱਲੋਂ ਕੁਝ ਰਿਪੋਰਟਾਂ ਮੰਗੀਆਂ ਗਈਆਂ ਸਨ, ਜੋ ਕਿ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਨੂੰ ਭੇਜ ਦਿੱਤੀਆ ਗਈਆਂ ਸਨ। ਇਸ ਸਬੰਧ ਵਿੱਚ ਮਾਣਯੋਗ ਹਾਊਸ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਜਿੰਨੇ ਵੀ ਪੈਸਕੋ ਮੁਲਾਜਮ ਸਨ, ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਜਿਸ ਦੇ ਤਹਿਤ ਅੱਜ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ।

ਲੋਕ ਗਾਇਕ ਸੋਹਣ ਸਿਕੰਦਰ ਨੂੰ ਸਦਮਾ ਪਿਤਾ ਦੀ ਮੌਤ

ਹਠੂਰ,8,ਜਨਵਰੀ 2021-(ਕੌਸ਼ਲ ਮੱਲ੍ਹਾ)-

ਫਿਲਮੀ ਪਲੇਅਬੈਕ ਸਿੰਗਰ ਸੋਹਣ ਸਿਕੰਦਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਸਤਿਕਾਰਯੋਗ ਪਿਤਾ ਬਾਬਾ ਖੁਸ਼ੀ ਮੁਹੰਮਦ (ਘੋੜੀਆ ਦੇ ਕੋਚ)ਅਚਾਨਿਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿਚ ਲੋਕ ਗਾਇਕ ਸੋਹਣ ਸਿਕੰਦਰ ਨਾਲ ਗੀਤਕਾਰ ਦੇਵ ਥਰੀਕੇ ਵਾਲੇ,ਲੋਕ ਗਾਇਕ ਸੁਰਿੰਦਰ ਛਿੰਦਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਜੱਗਾ ਸਿੰਘ ਗਿੱਲ ਨੱਥੋਹੇੜੀ ਵਾਲਾ, ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਗੀਤਕਾਰ ਬੰਤ ਰਾਮਪੁਰੇ ਵਾਲਾ, ਗੀਤਕਾਰ ਪੱਪੀ ਮੰਗਲੀਵਾਲਾ,ਗੀਤਕਾਰ ਬਰਾੜ ਜੰਡਾ ਵਾਲਾ, ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ, ਗੀਤਕਾਰ ਸਰਬਜੀਤ ਵਿਰਦੀ,ਗੀਤਕਾਰ ਭੁਪਿੰਦਰ ਸਿੰਘ ਸੇਖੋਂ,ਗੀਤਕਾਰ ਤੇਜਾ ਤਲਵੰਡੀ,ਗੀਤਕਾਰ ਮੀਤ ਸਕਰੌਦੀ ਵਾਲਾ,ਲੋਕ ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਮਾਣਕ,ਲੋਕ ਗਾਇਕ ਪਾਲੀ ਦੇਤਵਾਲੀਆਂ, ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਕੇਵਲ ਜਲਾਲ,ਲੋਕ ਗਾਇਕ ਤਨਵੀਰ ਗੋਗੀ,ਲੋਕ ਗਾਇਕ ਨਜੀਰ ਮੁਹੰਮਦ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਅਵਤਾਰ ਬੱਲ, ਲੋਕ ਗਾਇਕ ਜਸਵੀਰ ਜੱਸ,ਲੋਕ ਗਾਇਕ ਸੁੱਖ ਚਮਕੀਲਾ,ਲੋਕ ਗਾਇਕ ਚਮਕ ਚਮਕੀਲਾ,ਗਾਇਕ ਮਿੰਟੂ ਧਾਲੀਵਾਲ,ਗਾਇਕ ਸੁਰਜੀਤ ਜੱਗਾ,ਟੋਨੀ ਮੱਲ੍ਹਾ,ਗਾਇਕ ਅਮਰ ਲਿੱਤਰਾ ਵਾਲਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਲੋਕ ਗਾਇਕ ਸੋਹਣ ਸਿਕੰਦਰ ਨੇ ਦੱਸਿਆ ਕਿ ਪਿਤਾ ਬਾਬਾ ਖੁਸ਼ੀ ਮੁਹੰਮਦ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ 10 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ ਬਾਰਾ ਵਜੇ ਤੋ ਲੈ ਕੇ ਦੋ ਵਜੇ ਤੱਕ ਗੁਰਦੁਆਰਾ ਸ੍ਰੀ ਸਿੰਘ ਸੋਮਸਰ ਸਾਹਿਬ ਪਿੰਡ ਟਿੱਬਾ ਨੇੜੇ ਸਾਹਨੇਵਾਲ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ,ਸੱਭਿਆਚਾਰਕ ਅਤੇ ਰਾਜਨੀਤਿਕ ਆਗੂ ਪਿਤਾ ਬਾਬਾ ਖੁਸ਼ੀ ਮੁਹੰਮਦ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

ਫੋਟੋ ਕੈਪਸਨ:- ਬਾਬਾ ਖੁਸ਼ੀ ਮੁਹੰਮਦ ਦੀ ਪੁਰਾਣੀ ਤਸਵੀਰ

ਲੋਕ ਗਾਇਕ ਬਲਵੀਰ ਸੇਰਪੁਰੀਏ ਦੇ ਸਿµਗਲ ਟਰੈਕ ‘ਹੱਕਾਂ ਦੀ ਜµਗ’ ਦਾ ਪੋਸਟਰ ਕੀਤਾ ਜਾਰੀ

ਹਠੂਰ,8,ਜਨਵਰੀ 2021 -(ਕੌਸ਼ਲ ਮੱਲ੍ਹਾ)-

ਲੁਧਿਆਣਾ-ਮੋਗਾ ਰੋਡ ਤੇ ਬਣੇ ਟੋਲ ਪਲਾਜਾ ਚੌਂਕੀਮਾਨ ਵਿਖੇ ਨੈਸਨਲ ਅਤੇ ਸਟੇਟ ਐਵਾਰਡ ਪ੍ਰਾਪਤ ਗੀਤਕਾਰ ਅਮਰੀਕ ਸਿµਘ ਤਲਵµਡੀ ਅਤੇ ਪਰਿਵਾਰਕ ਗੀਤਾ ਦੇ ਬਾਦਸਾਹ ਪ੍ਰਸਿੱਧ ਪµਜਾਬੀ ਲੋਕ ਗਾਇਕ ਪਾਲੀ ਦੇਤਵਾਲੀਆਂ ਵੱਲੋਂ ਗਾਇਕ ਬਲਵੀਰ ਸੇਰਪੁਰੀਏ ਦੇ ਸਿµਗਲ ਟਰੈਕ ‘ਹੱਕਾ ਦੀ ਜµਗ’ ਦਾ ਪੋਸਟਰ ਜਾਰੀ ਕੀਤਾ।ਇਸ ਮੌਕੇ ਗੀਤਕਾਰ ਅਮਰੀਕ ਸਿµਘ ਤਲਵµਡੀ ਤੇ ਪ੍ਰਸਿੱਧ ਪµਜਾਬੀ ਗਾਇਕ ਪਾਲੀ ਦੇਤਵਾਲੀਆਂ ਨੇ ਕਿਹਾ ਕਿ ਗਾਇਕ ਬਲਵੀਰ ਸੇਰਪੁਰੀਏ ਨੇ ‘ਹੱਕਾ ਦੀ ਜµਗ’ ਨੂੰ ਗਾ ਕੇ ਕਿਸਾਨ ਵੀਰਾਂ ਵੱਲੋਂ ਕੀਤੇ ਜਾ ਰਹੇ ਅµਦੋਲਨ ਦਾ ਸਮਰਥਨ ਕੀਤਾ ਹੈ ਇਹ ਗੀਤ ਕਿਸਾਨੀ ਸੰਘਰਸ ਨੂੰ ਸਮਰਪਿਤ ਹੈ।ਉਨ੍ਹਾ ਕਿਹਾ ਕਿ ਅੱਜ ਕੇਂਦਰ ਸਰਕਾਰ ਖਿਲਾਫ ਅਤੇ ਕਿਸਾਨੀ ਸੰਘਰਸ ਦੇ ਹੱਕਾ ਵਿਚ ਗੀਤ ਗਾਉਣੇ ਅਤੇ ਗੀਤ ਲਿਖਣੇ ਸਮੇਂ ਦੀ ਮੁੱਖ ਲੋੜ ਹਨ।ਇਸ ਮੌਕੇ ਲੋਕ ਗਾਇਕ ਬਲਵੀਰ ਸੇਰਪੁਰੀਏ ਨੇ ਦੱਸਿਆ ਕਿ ਇਸ ਸਿµਗਲ ਟਰੈਕ ਨੂੰ ਰਣਜੀਤ ਗਰੇਵਾਲ ਵੱਲੋਂ ਕਲਮਬµਦ ਕੀਤਾ ਗਿਆ ਹੈ ਤੇ ਮਿਊਜਿਕ ਹਰੀ ਅਮਿਤ ਨੇ ਦਿੱਤਾ ਹੈ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਜਸਪਾਲ ਮਾਨ,ਪ੍ਰਧਾਨ ਸਤਨਾਮ ਸਿµਘ ਮੋਰਕਰੀਮਾਂ,ਸਰਪµਚ ਸਾਧੂ ਸਿµਘ ਦਿਲਸ਼ਾਦ ਸੇਖੂਪੁਰਾ,ਪ੍ਰਧਾਨ ਅਵਤਾਰ ਸਿµਘ ਤਾਰੀ ਰਸੂਲਪੁਰ,ਗੁਰਦੀਪ ਸਿµਘ ਸਿੱਧਵਾਂ,ਜਗਜੀਵਨ ਸਿµਘ ਸਿੱਧਵਾਂ,ਮਾ:ਆਤਮਾ ਸਿµਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਗੀਤਕਾਰ ਅਮਰੀਕ ਸਿµਘ ਤਲਵµਡੀ ਅਤੇ ਲੋਕ ਗਾਇਕ ਪਾਲੀ ਦੇਤਵਾਲੀਆਂ, ਗਾਇਕ ਬਲਵੀਰ ਸੇਰਪੁਰੀਏ ਦੇ ਨਵੇ ਗੀਤ ਦਾ ਪੋਸਟਰ ਜਾਰੀ ਕਰਦੇ ਹੋਏ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਪਿੰਡਾ ਵਿਚ ਕੀਤਾ ਰੋਸ ਮਾਰਚ

ਹਠੂਰ,8,ਜਨਵਰੀ 2021 -(ਕੌਸ਼ਲ ਮੱਲ੍ਹਾ)-

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਮੇਟੀ ਮੈਬਰ ਕਾਮਰੇਡ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਸਰਕਲ ਜਗਰਾਓ ਦੇ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਅਗਵਾੜ ਲੋਪੋ,ਗੁਰੂਸਰ ਕਾਉਕੇ,ਕਾਉਕੇ ਕਲਾਂ,ਕਾਉਕੇਂ ਖੁਰਦ,ਡਾਗੀਆ,ਡੱਲਾ,ਮੱਲ੍ਹਾ,ਦੇਹੜਕਾ, ਮਾਣੂੰਕੇ,ਚਕਰ,ਹਠੂਰ,ਲੱਖਾ,ਭੰਮੀਪੁਰਾਕਲਾ,ਰਣਧੀਰਗੜ੍ਹ,ਬੱਸੂਵਾਲ,ਚੀਮਾ,ਰੂੰਮੀ,ਅਖਾੜਾ,ਢੋਲਣ,ਬਾਰਦਕੇ,ਕੋਠੇ ਪੋਨਾ,ਬਾਵਾ,ਲੰਮਾ-ਜੱਟਪੁਰਾ ਅਤੇ ਬੁਰਜ ਕੁਲਾਲਾ ਆਦਿ ਪਿੰਡਾ ਵਿਚ ਰੋਸ ਮਾਰਚ ਕੀਤਾ ਗਿਆ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਆਗੂਆ ਨੇ ਪਿੰਡਾ ਦੇ ਲੋਕਾ ਨੂੰ ਬੇਨਤੀ ਕੀਤੀ ਕਿ 13 ਜਨਵਰੀ ਲੋਹੜੀ ਦੀ ਰਾਤ ਨੂੰ ਧੂਣੀ ਉੱਪਰ ਤਿੱਲ ਪਾਉਣ ਦੀ ਬਜਾਏ ਤਿੰਨ ਕਾਲੇ ਕਾਨੂੰਨਾ ਦੀਆ ਫੋਟੋ ਕਾਪੀਆ ਸਾੜੀਆ ਜਾਣਗੀਆ ਅਤੇ ਲੋਹੜੀ ਵਾਲੇ ਦਿਨ ਪਿੰਡ-ਪਿੰਡ ਲੋਕ ਰੋਸ ਮਾਰਚ ਕਰਨਗੇ।ਉਨ੍ਹਾ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾ ਵੱਲੋ ਟਰੈਕਟਰ ਰੈਲੀ ਕੱਢ ਕੇ ਗਣਤੰਤਰਤਾ ਦਿਵਸ ਮਨਾਇਆ ਜਾਵੇਗਾ ਅਤੇ ਪੰਜਾਬ ਵਿਚ ਕੇਂਦਰ ਦੀ ਲੋਕ ਅਤੇ ਕਿਸਾਨ ਵਿਰੋਧੀ ਸਰਕਾਰ ਦੇ ਪੁੱਤਲੇ ਸਾੜੇ ਜਾਣਗੇ।ਉਨ੍ਹਾ ਕਿਹਾ ਕਿ 26 ਜਨਵਰੀ ਦੀ ਟਰੈਕਟਰ ਰੈਲੀ ਵਿਚ ਸਾਮਲ ਹੋਣ ਲਈ ਕਿਸਾਨਾ ਵੱਲੋ ਆਪੋ-ਆਪਣੇ ਟਰੈਕਟਰ 24 ਜਨਵਰੀ ਨੂੰ ਹੀ ਦਿੱਲੀ ਲਈ ਰਵਾਨਾ ਕੀਤੇ ਜਾਣਗੇ ਅਤੇ 25 ਜਨਵਰੀ ਨੂੰ ਰੋਸ ਰੈਲੀ ਦੀਆ ਤਿਆਰੀਆ ਮੁਕੰਮਲ ਕੀਤੀਆ ਜਾਣਗੀਆ।ਉਨ੍ਹਾ ਸਮੂਹ ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕੀਤੀ ਕਿ 26 ਜਨਵਰੀ ਦੀ ਟਰੈਕਟਰ ਰੋਸ ਰੈਲੀ ਵਿਚ ਵੱਧ ਤੋ ਵੱਧ ਸਮੂਲੀਅਤ ਕਰੋ ਤਾਂ ਜੋ ਇਹ ਕਾਲੇ ਕਾਨੂੰਨਾ ਨੂੰ ਜਲਦੀ ਰੱਦ ਕਰਵਾਇਆ ਜਾਵੇ।ਇਸ ਮੌਕੇ ਉਨ੍ਹਾ ਕਿਸਾਨ-ਮਜਦੂਰ ਏਕਾਤਾ ਜਿੰਦਾਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਜੰਮ ਕੇ ਨਾਅਰੇਬਾਜੀ ਕੀਤੀ ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ, ਇਕਾਈ ਪ੍ਰਧਾਨ ਇਕਬਾਲ ਸਿੰਘ, ਅੰਗਰੇਜ ਸਿੰਘ,ਜਗਜੀਤ ਸਿੰਘ,ਪਰਮਜੀਤ ਸਿੰਘ,ਸੰਨੀ ਦਿਓਲ,ਜਗਤਾਰ ਸਿੰਘ,ਨਛੱਤਰ ਸਿੰਘ,ਗੁਰਪ੍ਰੀਤ ਸਿੰਘ,ਦੀਪਾ ਸਿੰਘ,ਜੱਸਾ ਸਿੰਘ,ਜਸਨਦੀਪ ਸਿੰਘ, ਜਤਿੰਦਰ ਸਿੰਘ,ਕਾਕਾ ਸਿੰਘ,ਮੈਗਲ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਕਿਸਾਨ ਆਗੂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ।

101ਵੇ ਦਿਨ ਜਗਰਾਉਂ ਰੇਲਵੇ ਪਾਰਕ ਵਿਚ ਕਿਸਾਨ ਸੰਘਰਸ਼ ਮੋਰਚਾ ਆਪਣੇ ਪੂਰੇ ਜਾਹੋ ਜਲਾਲ ਵਿੱਚ  

ਕੋਠੇ ਸ਼ੇਰਜੰਗ ਦੇ ਲੋਕਾਂ ਨੇ ਅੱਜ ਕੀਤਾ ਭਾਰੀ ਇਕੱਠ ਅਤੇ     ਲਿਆ ਭੁੱਖ ਹੜਤਾਲ ਵਿਚ ਹਿੱਸਾ    

ਜਗਰਾਉਂ ,ਜਨਵਰੀ 2021 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )- 

ਅੱਜ ਜਗਰਾਂਓ ਰੇਲ ਪਾਰਕ ਚ 101ਵੇਂ ਦਿਨ ਚ ਦਾਖਲ ਹੋਏ ਸਘੰਰਸ਼ ਮੋਰਚੇ ਚ ਪਿੰਡ ਕੋਠੇ ਸ਼ੇਰਜੰਗ ਦੇ  19 ਕਿਸਾਨ ਬਜੁਰਗਾਂ,ਨੋਜਵਾਨਾਂ, ਬੱਚਿਆਂ ਨੇ ਭਾਗ ਲਿਆ।  ਕੁਲਦੀਪ ਸਿੰਘ ਤੂਰ ਸਰਪੰਚ ਦੀ ਅਗਵਾਈ ਚ ਕਰਮ ਸਿੰਘ ਤੂਰ, ਬਚਿੱਤਰ ਸਿੰਘ ਬੂਟਰ, ਅਜਾਇਬ ਸਿੰਘ, ਗੁਰਦੀਪ ਸਿੰਘ ਬੁੱਟਰ ,ਬਲਜਿੰਦਰ ਸਿੰਘ ਗਰੇਵਾਲ, ਭਰਪੂਰ ਸਿੰਘ ਤੂਰ,ਸ਼ਪਿੰਦਰ ਸਿੰਘ ਗਰਚਾ,ਅਜੀਤ ਸਿੰਘ, ਦਮਨਪ੍ਰੀਤ ਸਿੰਘ ਗਰੇਵਾਲ, ਗੁਰਸ਼ਰਨ ਸਿੰਘ ਬੁੱਟਰ, ਗਿਆਨੀ ਗੁਰਮੇਲ ਸਿੰਘ, ਜਸਮੇਲ ਸਿੰਘ ਤੂਰ, ਬਲਵੀਰ ਸਿੰਘ ਮੈਂਬਰ,ਗੁਰਪ੍ਰੀਤ ਸਿੰਘ ਬੁੱਟਰ, ਰਾਹੁਲ ਕੁਮਾਰ, ਜਗਵੀਰ ਸਿੰਘ ,ਚਿਰਾਗ ਸਿੰਘ, ਜਸਵੰਤ ਸਿੰਘ ਸ਼ਾਮਲ ਸਨ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਹਰਚੰਦ ਸਿੰਘ ਢੋਲਣ, ਜਗਦੀਪ ਸਿੰਘ ਮਲਕ ,ਮਜਦੂਰ ਆਗੂ ਕੰਵਲਜੀਤ ਖੰਨਾ,ਹਰਬੰਸ ਸਿੰਘ ਅਖਾੜਾ, ਧਰਮ ਸਿੰਘ ਸੂਜਾਪੁਰ, ਹਰਭਜਨ ਸਿੰਘ ਦੌਧਰ, ਮੱਘਰ ਸਿੰਘ ਢੋਲਣ, ਰਮਿੰਦਰ ਜੀਤ ਸਿੰਘ ਸਾਬਕਾ ਇੰਸਪੈਕਟਰ ਪੁਲਸ, ਸਾਬਕਾ ਸਰਪੰਚ ਬਲੋਰ ਸਿੰਘ ਭੰਮੀਪੁਰਾ ਨੇ ਸੰਬੋਧਨ ਕਰਦਿਆ ਕਿਹਾ ਕਿ ਬੀਤੇ ਦਿਨੀਂ ਦਿੱਲੀ ਦੀਆਂ ਸੜਕਾਂ ਤੇ ਅੱਠ ਹਜਾਰ ਟਰੈਕਟਰਾਂ ਦੀ ਪਰੇਡ ਨੇ ਭਾਜਪਾ ਸਰਕਾਰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ।ਇਸੇ ਕਾਰਨ ਹੁਣ ਸਰਕਾਰ ਦੇ ਫੀਲੇ ਅਵਾ ਤਵਾ ਬੋਲ ਰਹੇ ਹਨ। ਉਨਾਂ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਚ 26 ਜਨਵਰੀ ਨੂੰ ਦਿੱਲੀ ਲੱਖਾਂ ਟਰੈਕਟਰ ਪਰੇਡ ਕਰਕੇ ਹਕੂਮਤ ਨੂੰ ਇਕ ਵੇਰ ਫੇਰ ਹਿਲਾਉਣਗੇ।ਇਸ ਸਮੇਂ ਮਲਕੀਤ ਸਿੰਘ ਚੈਅਰਮੈਨ ਰੂਮੀ,ਸਮਸ਼ੇਰ ਸਿੰਘ ਮਲਕ, ਮਦਨ ਸਿੰਘ ਆਦਿ ਹਾਜ਼ਰ ਸਨ।