ਜਗਰਾਓ,ਹਠੂਰ,26,ਮਈ-(ਕੌਸ਼ਲ ਮੱਲ੍ਹਾ)-ਡੇਰਾ ਸਮਾਧ ਬਾਬਾ ਸਪੂਰਨ ਸਿੰਘ ਪਿੰਡ ਗਾਲਿਬ ਰਣ ਸਿੰਘ ਦਾ ਮਾਮਲਾ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਜਗਰਾਓ ਦੇ ਦਫਤਰ ਪੁੱਜਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਅੱਜ ਸੰਤ ਬਾਬਾ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਦੱਸਿਆ ਕਿ ਸਾਡਾ ਨਿਰਮਲ ਭੇਖ ਦਾ ਇੱਕ ਡੇਰਾ ਸਮਾਧ ਬਾਬਾ ਸਪੂਰਨ ਸਿੰਘ ਪਿੰਡ ਗਾਲਿਬ ਰਣ ਸਿੰਘ ਵਾਲਾ ਵਿਚ ਸਥਿਤ ਹੈ।ਜਿਸ ਦੇ ਸੇਵਾਦਾਰ ਮਹੰਤ ਅਮਰਜੀਤ ਕੌਰ ਦੀ ਕੁਝ ਸਾਲ ਪਹਿਲਾ ਮੌਤ ਹੋ ਗਈ ਸੀ।ਜਿਸ ਕਰਕੇ ਸਮੁੱਚੇ ਨਿਰਮਲ ਭੇਖ ਨੇ ਨਿਰਮਲ ਭੇਖ ਦੀ ਮਰਿਯਾਦਾ ਅਨੁਸਾਰ ਮਹੰਤ ਧਰਮ ਸਿੰਘ ਨੂੰ ਮੋਹਤਨਾਮੇ ਮਹੰਤ ਥਾਪਿਆ ਸੀ ਪਰ ਕੁਝ ਗਲਤ ਅਨਸਰਾ ਦੀ ਸੈਹ ਤੇ ਪਿੰਡ ਦੀ ਇੱਕ ਔਰਤ ਨੇ ਗਲਤ ਕਾਗਜਾਤ ਤਿਆਰ ਕਰਵਾਕੇ ਇਸ ਡੇਰੇ ਤੇ ਕਬਜਾ ਕਰਨ ਅਤੇ ਇਸ ਡੇਰੇ ਦੀ ਜਮੀਨ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਹੈ।ਉਨ੍ਹਾ ਦੱਸਿਆ ਕਿ ਕੁਝ ਦਿਨ ਪਹਿਲਾ ਬਿਨਾ ਕਿਸੇ ਨੂੰ ਸੂਚਿਤ ਕੀਤਿਆ ਇਸ ਡੇਰੇ ਦੀ ਜਮੀਨ ਵਿਚੋ ਮਿੱਟੀ ਚੁਕਾਉਣ ਦੀ ਕੋਸਿਸ ਕੀਤੀ ਗਈ ਇਸ ਦਾ ਜਦੋ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਨੂੰ ਪਤਾ ਲੱਗਾ ਤਾਂ ਮਿੱਟੀ ਚੁਕਾਉਣ ਦਾ ਵਿਰੋਧ ਕੀਤਾ ਗਿਆ।ਉਨ੍ਹਾ ਦੱਸਿਆ ਕਿ ਇਸ ਔਰਤ ਵੱਲੋ ਡੇਰੇ ਦੀ ਸਮਾਧ ਨਾਲ ਵੀ ਛੇੜ-ਛਾੜ ਕੀਤੀ ਗਈ ਹੈ ਅਤੇ ਸਮੁੱਚੇ ਨਿਰਮਲ ਭੇਖ ਨੂੰ ਬਦਨਾਮ ਕਰਨ ਲਈ ਸਾਡੇ ਖਿਲਾਫ ਸਮੇਂ-ਸਮੇਂ ਤੇ ਝੂਠੀਆ ਦਰਖਾਸਤਾ ਦੇ ਰਹੀ ਹੈ ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੱਜ ਨਿਰਮਲ ਭੇਖ ਦੇ ਸੰਤ-ਮਹਾਪੁਰਸ,ਗ੍ਰਾਮ ਪੰਚਾਇਤ ਗਾਲਿਬ ਰਣ ਸਿੰਘ ਵਾਲਾ,ਪਿੰਡ ਵਾਸੀਆ ਨੇ ਐਸ ਐਸ ਪੀ ਜਗਰਾਓ ਨੂੰ ਲਿਖਤੀ ਬੇਨਤੀ ਪੱਤਰ ਦੇ ਦਿੱਤਾ ਹੈ ਅਤੇ ਐਸ ਐਸ ਪੀ ਜਗਰਾਓ ਨੇ ਵਿਸਵਾਸ ਦਿਵਾਇਆ ਹੈ ਕਿ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਮਹੰਤ ਜਗਤਾਰ ਸਿੰਘ ਨੈਣੇਵਾਲਾ,ਮਹੰਤ ਚਮਕੌਰ ਸਿੰਘ ਭਾਈਰੂਪਾ,ਮਹੰਤ ਚਮਕੌਰ ਸਿੰਘ ਲੋਹਗੜ,ਮਹੰਤ ਬਲਜਿੰਦਰ ਸਿੰਘ ਕਾਉਕੇ ਕਲਾਂ,ਮਹੰਤ ਤਰਲੋਚਨ ਸਿੰਘ ਬੱਸੀਆ,ਮਹੰਤ ਬਲੌਰ ਸਿੰਘ,ਮਹੰਤ ਸਤਨਾਮ ਸਿੰਘ ਰਾਜੇਆਣਾ, ਮਹੰਤ ਬਲਵਿੰਦਰ ਸਿੰਘ ਰਾਜੇਆਣਾ,ਮਹੰਤ ਹਰਜਿੰਦਰ ਸਿੰਘ,ਮਹੰਤ ਬਿਕਰਮਜੀਤ ਸਿੰਘ,ਮਹੰਤ ਅਮਰਿਦਰ ਸਿੰਘ,ਮਹੰਤ ਇੰਦਰਜੀਤ ਸਿੰਘ,ਸਰਪੰਚ ਪਰਮਜੀਤ ਸ਼ਰਮਾਂ,ਸੀਨੀਅਰ ਆਗੂ ਜਗਦੀਸ ਸ਼ਰਮਾਂ,ਪ੍ਰਿੰਸੀਪਲ ਜਗਜੀਤ ਸਿੰਘ ਸਿੱਧੂ,ਪੰਚ ਕਿਰਪਾਲ ਸਿੰਘ,ਪੰਚ ਹਰਮੰਦਰ ਸਿੰਘ,ਪੰਚ ਜਗਸੀਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਬਲਜੀਤ ਕੌਰ ਆਦਿ ਹਾਜ਼ਰ ਸਨ।