ਪੰਜਾਬੀ ਲੋਕ ਗਾਇਕ ਸ਼ਮਾ ਜਾਗਰਾਉਂ ਨੂੰ ਸਦਮਾ 

ਮਾਤਾ ਦਾ ਦੇਹਾਂਤ

ਸਿੱਧਵਾਂ ਬੇਟ/ ਜਾਗਰਾਉਂ ( ਜਸਮੇਲ ਗਲਿਬ) - ਪੰਜਾਬੀ ਸੱਭਿਆਚਾਰ ਦੀ ਸ਼ਾਨ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਹੋਣਹਾਰ ਸ਼ਗਿਰਦ ਸ਼ਮਾ ਜਗਰਾਉਂ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪੂਜਨੀਕ ਮਾਤਾ ਕੁਲਦੀਪ ਕੌਰ ਦਾ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਸਸਕਾਰ ਹੈਡ ਗ੍ਰੰਥੀ ਭਾਈ ਸਾਹਿਬ ਜੀ ਦੀ ਅਰਦਾਸ ਕਰਨ ਤੋਂ ਬਾਅਦ ਟਾਲੀ ਵਾਲੀ ਗਲੀ ਨਾਲ ਸਬੰਧਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ। ਇਸ ਮੌਕੇ ਮਾਲਵਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਹੀਰੋ ਕਿਸ਼ਨਪੁਰੀ,  ਲੋਕ ਸਭਾ ਮੈਂਬਰ ਅਤੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ, ਜਨ ਸ਼ਕਤੀ ਨਿਊਜ਼ ਚੈਨਲ ਦੇ ਰਿਪੋਟਰ ਜਸਮੇਲ ਗਲਿਬ, ਲੋਕ ਗਾਇਕ ਲਵਲੀ ਨਿਰਮਾਣ, ਵਿਰੋਧੀ ਧਿਰ ਦੀ ਉਪ ਨੇਤਾ ਬੀਬਾ ਸਰਵਜੀਤ ਕੌਰ ਮਾਣੂਕੇ, ਤੋਂ ਇਲਾਵਾ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ ਲੋਕਾਂ ਨੇ ਲੋਕ ਗਾਇਕ ਸ਼ਮਾ ਜਗਰਾਉਂ ਨਾਲ 80 ਦੀ ਮਾਤਾ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਸਰਦਾਰ ਇਕਬਾਲ ਸਿੰਘ ਦੀ ਧਰਮ ਪਤਨੀ ਸਵ: ਕੁਲਦੀਪ ਕੌਰ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਮਿਤੀ 20 ਸਤੰਬਰ ਦਿਨ ਐਤਵਾਰ ਨੂੰ ਰਾਏਕੋਟ ਰੋਡ, ਅਜੀਤ ਸਰ ਗੁਰਦੁਆਰਾ ਸਾਹਿਬ, ਜਗਰਾਉਂ ਵਿਖੇ ਦੁਪਹਿਰ 12 ਵਜੇ ਤੋਂ 01 ਵਜੇ ਤੱਕ ਪਵੇਗਾ ਜਿੱਥੇ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਕੀਰਤਨ, ਅਰਦਾਸ ਕੀਤੀ ਜਾਵੇਗੇ ਅਤੇ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ