ਲੁਧਿਆਣਾ, 6 ਮਾਰਚ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ 2000 ਤੋਂ ਸਿੱਖਿਆ ਦੇ ਖੇਤਰ ਵਿੱਚ ਇੱਕ ਕਿੱਤਾਮੁਖੀ ਅਧਿਆਪਕ ਸਿਖਲਾਈ ਸੰਸਥਾ ਵਜੋਂ ਕੰਮ ਕਰ ਰਿਹਾ ਹੈ, ਜਿਸ ਵਿੱਚ ਐਮ.ਐੱਡ., ਬੀ.ਐੱਡ. ਅਤੇ ਡੀ.ਐਲ.ਐੱਡ. ਜਮਾਤਾਂ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ ।ਇਸਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਕਾਲਜ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਕਾਲਜ ਦੇ ਡਾਇਰੈਕਟਰ ਬਲਵੰਤ ਸਿੰਘ ਅਤੇ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਦੀ ਸਫ਼ਲ ਅਗਵਾਈ ਹੇਠ ਕਾਲਜ ਨੇ ਰੂਸ ਦੀਆਂ ਕਈ ਵਿੱਦਿਅਕ ਸੰਸਥਾਵਾਂ ਨਾਲ ਐਮ. ਓ. ਯੂ. ਦਸਤਖਤ ਕੀਤੇ ਹਨ।
ਇਸ ਸਾਲ ਕਾਲਜ ਆਪਣੇ ਸਿਲਵਰ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ।ਇਸ ਸਬੰਧੀ ਕਾਲਜ ਵਿੱਚ ਸਮਾਗਮ ਸ਼ੁਰੂ ਹੋ ਚੁੱਕੇ ਹਨ।ਕਾਲਜ ਵਿੱਚ ਪਿਛਲੇ ਫਰਵਰੀ ਮਹੀਨੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਆਈ.ਕੇ.ਬੀ.ਐਫ.ਯੂ ਸੈਂਟਰ ਫਾਰ ਰਸ਼ੀਅਨ ਪੈਡਾਗੋਜੀ ਦੀ ਸਥਾਪਨਾ ਕੀਤੀ ਗਈ ਸੀ। ਕਾਲਜ ਕੈਂਪਸ ਵਿੱਚ ਸਥਾਪਿਤ ਇਸ ਕੇਂਦਰ ਵਿੱਚ ਆ ਕੇ ਕੋਈ ਵੀ ਵਿਦਿਆਰਥੀ ਰਸ਼ੀਅਨ ਭਾਸ਼ਾ ਦਾ ਮੁਫਤ ਗਿਆਨ ਪ੍ਰਾਪਤ ਕਰ ਸਕਦਾ ਹੈ। ਸਿਲਵਰ ਜੁਬਲੀ ਸਮਾਗਮਾਂ ਦੀ ਲੜੀ ਵਿੱਚ ਅੱਜ ਕਾਲਜ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ
ਡਾ: ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਸਮੇਂ—ਸਮੇਂ 'ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੁਆਰਾ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹਾਂ।ਇਸ ਮੌਕੇ
ਕਾਲਜ ਲਾਇਨਜ਼ ਕਲੱਬ ਕੈਂਪਸ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਅਤੇ ਅਲੂਮਨੀ ਐਸੋਸੀਏਸ਼ਨ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਕਲਾਊਡਨਾਈਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਡਾ: ਕਨੂਪ੍ਰਿਆ ਜੈਨ ਡਾ: ਪਵਨੀਤ ਕੌਰ, ਡਾ. ਸਾਕਸ਼ੀ ਸ਼ਰਮਾ ਅਤੇ ਡਾਇਟੀਸ਼ੀਅਨ ਧ੍ਰਿਤੀ ਜੈਨ ਨੇ ਕਾਲਜ ਦੇ ਸਮੂਹ ਮੈਂਬਰਾਂ ਦਾ ਜਨਰਲ ਹੈਲਥ ਚੈਕਅੱਪ ਕੀਤਾ। ਕਾਲਜ ਵਿੱਚ ਸਥਾਪਿਤ ਲਾਇਨਜ਼ ਕਲੱਬ ਕੈਂਪਸ ਪ੍ਰਤਾਪ ਕਾਲਜ ਹਮੇਸ਼ਾ ਸਮਾਜ ਸੇਵਾ ਵਿੱਚ ਯੋਗਦਾਨ ਪਾਉਂਦਾ ਹੈ।ਡਾ: ਕਨੂਪ੍ਰਿਆ ਜੈਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੇਂ—ਸਮੇਂ ਤੇ ਜਨਰਲ ਹੈਲਥ ਚੈਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਬੀਮਾਰੀ ਨੂੰ ਇਸ ਦੇ ਪਹਿਲੇ ਪੜਾਅ ਵਿੱਚ ਹੀ ਖੋਜਿਆ ਜਾ ਸਕਦਾ ਹੈ, ਉਸ ਦੇ ਇਲਾਜ ਲਈ ਜਰੂਰੀ ਕਦਮ ਚੁੱਕੇ ਜਾ ਸਕਦੇ ਹਨ। ਜਿਸ ਨਾਲ ਅਸੀਂ ਭਵਿੱਖ ਵਿੱਚ ਸਰੀਰਕ ਅਤੇ ਮਨਾਸਿਕ ਪ੍ਰੇਸ਼ਾਨੀ ਤੋਂ ਬਚ ਸਕਦੇ ਹਾਂ।
ਕਾਲਜ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਮੈਡੀਕਲ ਕੈਂਪ ਚ ਸਿਹਤ ਜਾਂਚ ਕਰਵਾਉਣ ਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।