You are here

ਲੁਧਿਆਣਾ

ਸਕੂਲੀ ਵਿਿਦਆਰਥੀਆ ਨੇ ਕਾਲੇ ਕਾਨੂੰਨਾ ਦੀਆ ਕਾਪੀਆ ਸਾੜੀਆ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)-

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਹੇਠ ਕਿਸਾਨੀ ਵਿਰੋਧੀ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਸਕੂਲੀ ਬੱਚਿਆ ਨੂੰ ਸੰਬੋਧਨ ਕਰਦਿਆ ਪ੍ਰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਕਿਸਾਨ ਆਗੂਆ ਅਤੇ ਕੇਂਦਰ ਸਰਕਾਰ ਦੀਆਂ ਮੀਟਿੰਗਾ ਵਿਚ ਕਿਸਾਨ ਆਗੂ ਮੋਦੀ ਸਰਕਾਰ ਵੱਲੋ ਸਿਰਜੇ ਝੂਠੇ ਦੇ ਭੜਕਾਊ ਪੈਤੜਿਆ ਨੂੰ ਹਰਾਉਣ ਵਿਚ ਸਫਲ ਹੋਏ ਹਨ।ਇਹ ਕਿਸਾਨ ਅੰਦੋਲਨ ਫੈਡਰਲਿਜਮ ਤੇ ਖੇਤੀ ਖੇਤਰ ਦੇ ਵਿਆਪਕ ਸੰਕਟ ਦਾ ਮੁੱਦਾ ਜੋਰਦਾਰ ਢੰਗ ਨਾਲ ਉਭਾਰਨ ਵਿਚ ਸਫਲ ਹੋਇਆ ਹੈ।ਉਨ੍ਹਾ ਕਿਹਾ ਕਿ ਇਹ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਦੀ ਗਲੇ ਦੀ ਹੱਡੀ ਬਣੇ ਹੋਏ ਹਨ ਪਰ ਦੇਸ ਦਾ ਅੰਨਦਾਤਾ ਇਹ ਕਿਸਾਨ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾ ਕੇ ਹੀ ਵਾਪਸ ਪਰਤੇਗਾ।ਉਨ੍ਹਾ ਕਿਹਾ ਕਿ ਇਹ ਸੰਘਰਸ ਲੰਮਾ ਤਾਂ ਜਰੂਰ ਹੋ ਸਕਦਾ ਹੈ ਪਰ ਜਿੱਤ ਕਿਸਾਨਾ,ਮਜਦੂਰਾ ਅਤੇ ਮਿਹਨਤਕਸ ਲੋਕਾ ਦੀ ਹੀ ਹੋਵੇਗੀ।ਇਸ ਮੌਕੇ ਸਕੂਲੀ ਬੱਚਿਆ ਅਤੇ ਸਕੂਲ ਦੇ ਸਟਾਫ ਨੇ ਆਪਣੇ ਮੋਢਿਆ ਤੇ ਕਾਲੇ ਰੀਬਨ ਬੰਨ ਕੇ ਤਿੰਨੇ ਕਾਲੇ ਕਾਨੂੰਨਾ ਦਾ ਵਿਰੋਧ ਕੀਤਾ।ਇਸ ਮੌਕੇ ਉਨ੍ਹਾ ਨਾਲ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਿਿਦਆਰਥੀ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜਦੇ ਹੋਏ।

ਪਿੰਡ ਦੇਹੜਕਾ ‘ਚ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)-

ਮੂਹ ਗ੍ਰਾਮ ਪੰਚਾਇਤ ਦੇਹੜਕਾ ਅਤੇ ਪਿੰਡ ਵਾਸੀਆਂ ਵੱਲੋ ਸਰਪੰਚ ਕਰਮਜੀਤ ਸਿੰਘ ਦੀ ਅਗਵਾਈ ਹੇਠ ਪਿµਡ ਦੇਹੜਕਾ ਵਿਖੇ ਕਾਲੇ ਕਾਨੂੰਨਾ ਦੀਆ ਫੋਟੋ ਕਾਪੀਆ ਸਾੜ ਕੇ ਲੋਹੜੀ ਦਾ ਇਤਿਹਾਰ ਮਨਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਐਟੀ ਡਰੱਗ ਫੈਡਰੇਸਨ ਹਲਕਾ ਪ੍ਰਧਾਨ ਅਮਨਦੀਪ ਸਿµਘ ਦੇਹੜਕਾ, ਦਰਬਾਰਾ ਸਿµਘ,ਰਾਜਵੀਰ ਸਿµਘ,ਸੁਖਦੇਵ ਸਿµਘ, ਨਿਰੋਤਮ ਸਿµਘ, ਵਾਈਸ ਪ੍ਰਧਾਨ ਦਲਜੀਤ ਸਿµਘ,ਮਨੀ ਮੱਲ੍ਹਾ,ਗੁਰਜµਟ ਸਿµਘ, ਜੱਗਾ ਸਿµਘ,ਘੋਨਾ ਸਿੰਘ, ਜਸਕਰਨ ਸਿµਘ ਪµਧੇਰ, ਪ੍ਰਦੀਪ ਧਾਲੀਵਾਲ, ਗੁਰਤੇਜ ਸਿµਘ, ਸੁੱਖੀ ਭੱਟੀ,ਗੁਰਮੁਖ ਸਿµਘ,ਦੀਪ ਸਿੰਘ,ਸੁਖਦੇਵ ਸਿੰਘ,ਜੋਤ ਸਿੰਘ,ਲਾਡੀ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਰਪੰਚ ਕਰਮਜੀਤ ਸਿੰਘ ਅਤੇ ਪਿੰਡ ਦੇਹੜਕਾ ਵਾਸੀ ਕਾਲੇ ਕਾਨੂੰਨਾ ਦੀਆ ਕਾਪੀਆ ਸਾੜਦੇ ਹੋਏ।
 

ਪਿੰਡ ਚਕਰ ‘ਚ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)-

ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਤਿੰਨ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਪਹੁੰਚੇ ਵੱਖ-ਵੱਖ ਆਗੂਆਂ ਨੇ ਆਪੋ-ਆਪਣੇ ਵਿਚਾਰ ਪੇਸ ਕੀਤੇੇ।ਇਸ ਮੌਕੇ ਕਲੱਬ ਦੇ ਨੌਜਵਾਨਾ ਨੇ ਕਿਹਾ ਕਿ ਦੇਸ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾ-ਮਜਦੂਰਾ ਦੀ ਮੌਤ ਦੇ ਵਰੰਟ ਜਾਰੀ ਕੀਤੇ ਹਨ ਜੋ ਅਸੀ ਕਿਸੇ ਵੀ ਕੀਮਤ ਤੇ ਸਹਿਣ ਨਹੀ ਕਰਾਗੇ।ਉਨ੍ਹਾ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਖੁਦ ਦੋ ਵਕਤ ਦੀ ਰੋਟੀ ਤੋ ਮੁਥਾਜ ਹੋ ਚੁੱਕਾ ਹੈ ਅਤੇ ਕਿਸਾਨਾ ਦੀ ਮਾਂ ਜਮੀਨ ਤੇ ਕਾਰਪੋਰਟ ਘਰਾਣਿਆ ਵੱਲੋ ਕਬਜੇ ਕਰਨ ਲਈ ਅਨੇਕਾ ਹੱਥ ਕੰਡੇ ਅਪਣਾਏ ਜਾ ਰਹੇ ਹਨ।ਉਨ੍ਹਾ ਕਿਹਾ ਕਿ ਦੇਸ ਦੀਆਂ 50 ਤੋ ਵੱਧ ਕਿਸਾਨ ਜੱਥੇਬੰਦੀਆ ਵੱਲੋ ਪਿਛਲੇ 51 ਦਿਨਾ ਤੋ ਦਿੱਲੀ ਦੇ ਵੱਖ-ਵੱਖ ਬਾਡਰਾ ਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ ਪਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਨਾਸਾਹੀ ਰਵੀਆ ਟੱਸ ਤੋ ਮੱਸ ਨਹੀ ਹੋ ਰਿਹਾ ਇਸ ਲਈ ਦੇਸ ਦੀਆ ਇਨਸਾਫਪਸੰਦ ਜੱਥੇਬੰਦੀਆ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਕਰਕੇ ਰੋਸ ਪ੍ਰਦਰਸਨ ਕਰਨਗੀਆ।ਉਨ੍ਹਾ ਸਮੂਹ ਪੰਜਾਬ ਵਾਸੀਆ ਨੂੰ ਇਸ ਰੋਸ ਪ੍ਰਦਰਸਨ ਵਿਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਨਾਲ ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

(ਫੋਟੋ ਕੈਪਸਨ:- ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਨੌਜਵਾਨ ਕਾਲੇ ਕਾਨੂੰਨਾ ਦੀਆਂ ਕਾਪੀਆ ਸਾੜਦੇ ਹੋਏ)

ਪੁਲਿਸ ਕਮਿਸ਼ਨਰ ਵੱਲੋਂ ਲੋੜਵੰਦਾਂ ਨੂੰ ਵੰਡੇ 1100 ਕੰਬਲ ਅਤੇ ਲੋਹੜੀ ਹਂੈਂਪਰਜ

ਡੀ.ਜੀ.ਪੀ. ਪੰਜਾਬ ਵੱਲੋਂ ਸਮਾਜ ਦੇ ਹਰ ਵਰਗ ਵਿੱਚ ਨਿੱਘ ਅਤੇ ਖੁਸ਼ਹਾਲੀ ਲਈ ਵਿੰਟਰ ਵਾਰਮਥ' ਸਕੀਮ ਕੀਤੀ ਸੁਰੂ - ਰਾਕੇਸ਼ ਅਗਰਵਾਲ

ਏ.ਡੀ.ਸੀ.ਪੀ-4 ਰੁਪਿੰਦਰ ਕੌਰ ਸਰਾਂ ਦੀ ਅਗਵਾਈ 'ਚ ਈ.ਡਬਲਿਊ.ਐਸ. ਕਲੋਨੀ ਚੰਡੀਗੜ੍ਹ ਰੋਡ ਵਿਖੇ ਸਮਾਗਮ ਦਾ ਆਯੋਜਨ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਸਦਭਾਵਨਾ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ਸ਼ੁਰੂ ਕੀਤੀ ਗਈ ਵਿੰਟਰ ਵਾਰਮਥ' ਯੋਜਨਾ ਤਹਿਤ ਅੱਜ ਲੁਧਿਆਣਾ ਸ਼ਹਿਰ ਵਿੱਚ ਸਮਾਜ ਦੇ ਹਰ ਵਰਗਾਂ ਵਿੱਚ 11,000 ਤੋਂ ਵੱਧ ਕੰਬਲ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਸਾਮਾਨ ਵਾਲੇ ਲੋਹੜੀ ਹੈਂਪਰ ਵੰਡੇ ਗਏ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਸਥਾਨਕ ਚੰਡੀਗੜ੍ਹ ਰੋਡ 'ਤੇ ਈ.ਡਬਲਯ.ੂਐਸ. ਕਲੋਨੀ ਦੇ ਵਸਨੀਕਾਂ ਨੂੰ ਕੰਬਲ ਅਤੇ ਲੋਹੜੀ ਹੈਂਪਰ ਵੰਡੇ।

ਇਹ ਸਮਾਰੋਹ ਏ.ਡੀ.ਸੀ.ਪੀ-4 ਮਿਸ ਰੁਪਿੰਦਰ ਕੌਰ ਸਰਾਂ ਦੀ ਟੀਮ ਵੱਲੋਂ ਆਯੋਜਿਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਮਾਜ ਦੇ ਹਰ ਵਰਗ ਵਿੱਚ ਨਿੱਘ ਅਤੇ ਖੁਸ਼ਹਾਲੀ ਫੈਲਾਉਣ ਦੇ ਉਦੇਸ਼ ਨਾਲ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ 'ਵਿੰਟਰ ਵਾਰਮਥ' ਸਕੀਮ ਤਹਿਤ 11,000 ਤੋਂ ਵੱਧ ਕੰਬਲ, ਉੱਨ ਦੀਆਂ ਟੋਪੀਆਂ ਅਤੇ ਲੋਹੜੀ ਹੈਂਪਰਸ ਜਿਸ ਵਿੱਚ ਬੰਨ ਪੈਕਟ, ਬਿਸਕੁਟ, ਕੱਪ ਕੇਕ, ਗੱਚਕ, ਰੇਵੜੀ, ਮੂੰਗਫਲੀ, ਮਠਿਆਈਆਂ ਆਦਿ ਵੰਡੇ ਗਏ।

ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸ਼ਹਿਰ ਦੇ 25 ਵੱਖ-ਵੱਖ ਥਾਵਾਂ ਤੇ ਕਰਵਾਏ ਗਏ, ਜਿਥੇ ਏ.ਡੀ.ਸੀ.ਪੀ. ਅਤੇ ਏ.ਸੀ.ਪੀ. ਪੱਧਰ ਦੇ ਅਧਿਕਾਰੀਆਂ ਨੇ ਇਹ ਚੀਜ਼ਾਂ ਲੋੜਵੰਦਾਂ ਨੂੰ ਵੰਡੀਆਂ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਸਾਡੇ ਆਪਣੇ ਸਮਾਜ ਵਿਚੋਂ ਹਨ ਅਤੇ ਇਹ ਸਾਡੇ ਸਮਾਜ ਦੇ ਹਰ ਵਰਗ ਦੇ ਲੋਕਾਂ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਇਹ ਉਨ੍ਹਾਂ ਦੇ ਮਨੋਬਲ ਨੂੰ ਸਕਾਰਾਤਮਕ ਢੰਗ ਨਾਲ ਵਧਾਉਂਦਾ ਹੈ।

ਏ.ਡੀ.ਸੀ.ਪੀ-4 ਮਿਸ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮਾਨਵਤਾਪੱਖੀ ਸੋਚ ਵਜੋਂ ਸਥਾਨਕ ਚੰਡੀਗੜ੍ਹ ਰੋਡ ਦੀ ਈ.ਡਬਲਯ.ੂਐਸ. ਕਲੋਨੀ ਦੇ ਵਸਨੀਕਾਂ ਨੂੰ 600 ਤੋਂ ਵੱਧ ਕੰਬਲ, ਉੱਨ ਦੀਆਂ ਟੋਪੀਆਂ, ਅਤੇ ਲੋਹੜੀ ਹੈਂਪਰਜ਼ ਵੰਡੇ ਗਏ।

ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਲੋਹੜੀ ਵਾਲ ਕੇੇ ਮਨਾਇਆ ਗਿਆ।

ਜੁਆਇੰਟ ਪੁਲਿਸ ਕਮਿਸ਼ਨਰ ਸ੍ਰੀ ਜੇ. ਏਲਨਚੇਜ਼ੀਅਨ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਚਾਹੁੰਦੀ ਹੈ ਕਿ ਲੋਹੜੀ ਦੀ ਪਵਿੱਤਰ ਅੱਗ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਸਾੜ ਦੇਵੇ, ਉਹਨਾਂ ਦੇ ਜੀਵਨ ਨੂੰ ਅਨੰਤ ਖੁਸ਼ੀਆਂ ਨਾਲ ਭਰ ਦੇਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਹੋਰ ਵੀ ਅਜਿਹੇ ਸਮਾਗਮ ਆਯੋਜਿਤ ਕੀਤੇ ਜਾਣਗੇ।

ਵਾਜਰਾ ਕੋਰਪਜ਼ ਵੱਲ਼ੋ 5ਵਾਂ 'ਟ੍ਰਾਈ ਸਰਵਿਸਜ ਵੈਟਰਨ ਡੇਅ' ਆਯੋਜਿਤ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਆਰਮਡ ਫੋਰਸਿਜ਼ ਦੇ ਸੀਨੀਅਰ ਅਧਿਕਾਰੀਆਂ ਦੀਆਂ ਸੇਵਾਵਾਂ ਅਤੇ ਬਲੀਦਾਨਾਂ ਦਾ ਸਨਮਾਨ ਕਰਨ ਲਈ ਵਾਜਰਾ ਕੋਰਪਜ਼ ਵੱਲੋਂ ਅੱਜ ਕੇਂਦਰੀ ਗੈਰੀਸਨ ਗਰਾਉਂਡ, ਲੁਧਿਆਣਾ ਵਿਖੇ ਪੰਜਵਾਂ 'ਟ੍ਰਾਈ ਸਰਵਿਸਜ ਵੈਟਰਨ ਡੇਅ' ਮਨਾਇਆ ਗਿਆ। ਇਹ ਦਿਨ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ਼ ਫੀਲਡ ਮਾਰਸ਼ਲ ਕੇ.ਐੱਮ. ਕਰਿਅੱਪਾ ਜੋ ਕਿ ਦੇਸ਼ ਦੀ ਸ਼ਾਨਦਾਰ ਸੇਵਾ ਕਰਨ ਤੋਂ ਬਾਅਦ 1953 ਵਿਚ ਸੇਵਾ ਮੁਕਤ ਹੋਏ ਸਨ, ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਮੌਕਾ 1971 ਦੀ ਭਾਰਤ ਪਾਕਿ ਯੁੱਧ ਦੌਰਾਨ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦੀ 50ਵੀਂ ਵਰੇਗੰਢ ਨਾਲ ਵੀ ਮੇਲ ਖਾਂਦਾ ਹੈ ਜਿਸ ਕਾਰਨ ਬੰਗਲਾਦੇਸ਼ ਦੀ ਆਜ਼ਾਦੀ ਹੋਈ ਸੀ।

ਸਾਲ ਨੂੰ'ਸਵਰਨਿਮ ਵਿਜੇ ਵਰਸ਼਼' ਵਜੋਂ ਵੀ ਮਨਾਇਆ ਜਾ ਰਿਹਾ ਹੈ ਤਾਂ ਕਿ ਭਾਰਤੀ ਸੈਨਿਕ ਸੈਨਾਵਾਂ ਦੀ ਸ਼ਕਤੀ ਦਾ ਸਤਿਕਾਰ ਕੀਤਾ ਜਾ ਸਕੇ।

ਲੈਫਟੀਨੈਂਟ ਜਨਰਲ ਸੀ ਬਾਂਸੀ ਪੋਨੱਪਾ, ਏ.ਵੀ.ਐਸ.ਐਮ, ਵੀ.ਐਸ.ਐਮ, ਜੀ.ਓ.ਸੀ, 11 ਕੋਰਪਜ਼ ਵੱਲ਼ੋ ਲੁਧਿਆਣਾ ਵਿਖੇ ਪੰਜਵੇਂ 'ਟ੍ਰਾਈ ਸਰਵਿਸਜ ਵੈਟਰਨ ਡੇਅ - 2021' ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬ੍ਰਿਗੇਡੀਅਰ ਨੀਰਜ ਸ਼ਰਮਾ, ਸਟੇਸ਼ਨ ਕਮਾਂਡਰ, ਲੁਧਿਆਣਾ ਵੱਲੋਂ ਸਮੂਹ ਹਾਜ਼ਰੀਨ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਵਾਲ, ਐਸ.ਐਮ.(ਸੇਵਾਮੁਕਤ) ਅਤੇ ਕਰਨਲ ਐੱਚ.ਐਸ. ਸੰਧੂ, ਐਸ.ਐਮ(ਸੇਵਾਮੁਕਤ) 1971 ਯੁੱਧ ਦੇ ਨਾਇਕਾਂ ਵੱਲ਼ੋ 1971 ਦੀ ਭਾਰਤ-ਪਾਕਿ ਜੰਗ ਦੇ ਆਪਣੇ ਤਜ਼ਰਬਿਆਂ ਦਾ ਪਹਿਲਾ ਵੇਰਵਾ ਸਾਂਝਾ ਕੀਤਾ, ਜਿਨ੍ਹਾਂ ਸਾਰਿਆਂ ਨੂੰ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਦਿੱਤਾ।

ਇਸ ਸਮਾਰੋਹ ਵਿਚ ਤਿੰਨੋਂ ਸੇਵਾਵਾਂ ਤੋਂ ਵੱਡੀ ਗਿਣਤੀ ਵਿਚ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵੇਖੀ ਗਈ ਅਤੇ ਸੇਵਾ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਲਈ ਇਕ ਪਲੇਟਫਾਰਮ ਵਜੋਂ ਕੰਮ ਕੀਤਾ। ਕੋਰੋਨਾ ਮਹਾਂਮਾਰੀ ਤੋਂ ਬਾਅਦ ਇਹ ਪਹਿਲਾ ਪ੍ਰਮੁੱਖ ਸਮਾਗਮ ਸੀ। ਆਰਮੀ ਜੈਜ਼ ਬੈਂਡ ਵੱਲੋਂ ਭਾਰਤੀ ਆਰਮਡ ਫੋਰਸਿਜ਼ ਦੀ ਬਹਾਦਰੀ ਨੂੰ ਯਾਦ ਦਿਵਾਉਣ ਲਈ ਦੇਸ਼ ਭਗਤੀ ਦੀਆਂ ਧੁੰਨਾ ਵਜਾਈਆਂ ਗਈਆਂ ਜਦੋਂ ਕਿ ਪਾਈਪ ਬੈਂਡ ਵੱਲੋਂ ਉਨ੍ਹਾਂ ਦੀ ਬਹਾਦਰੀ ਅਤੇ ਕੈਮਰੇਡੀ ਦੀ ਲੰਮੀ ਵਿਰਾਸਤ ਦੀ ਕਦਰ ਕੀਤੀ।

ਇਸ ਸਮਾਰੋਹ ਵਿਚ ਇਕਜੁਟ ਸ਼ਿਕਾਇਤ ਨਿਵਾਰਨ ਦਾ ਵੀ ਮੌਕਾ ਮਿਲਿਆ ਜਿਸ ਵਿਚ ਵਾਜਰਾ ਕੋਰਪਜ ਦੇ ਡਾਕਟਰਾਂ ਅਤੇ ਮੈਡੀਕਲ ਮਾਹਰ ਡਾਕਟਰਾਂ ਦੁਆਰਾ ਮੈਡੀਕਲ ਕੈਂਪ ਲਗਾਉਣ ਸਮੇਤ ਕਈ ਵੈਟਰਨਜ ਨਾਲ ਜੁੜੀਆਂ ਵੱਖ-ਵੱਖ ਏਜੰਸੀਆਂ ਦੁਆਰਾ ਕਈ ਸਟਾਲ ਲਗਾਏ ਗਏ। ਇਸ ਸਮਾਰੋਹ ਦਾ ਅੰਤ ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ, ਏ.ਵੀ.ਐਸ.ਐਮ, ਵੀ.ਐਸ.ਐਮ, ਜੀ.ਓ.ਸੀ, 11 ਕੋਰਪਜ ਵੱਲੋਂ ਵੈਟਰਨਜ਼ ਦੇ ਸਨਮਾਨ ਨਾਲ ਕੀਤਾ ਗਿਆ।

ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ, ਏ.ਵੀ.ਐਸ.ਐਮ, ਵੀ.ਐਸ.ਐਮ, ਜੀ.ਓ.ਸੀ, 11 ਕੋਰਪਜ਼ ਵੱਲੋਂ ਸੈਨਿਕ ਨਿਰਮਾਣ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਮਜ਼ਬੂਤ ਨੀਂਹ ਰੱਖਣ ਵਿੱਚ ਵੈਨਰਨਜ਼ ਦੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦੱਸਿਆ। ਪੰਜਵੀਂ ਵੈਟਰਨਜ਼ ਰੈਲੀ ਨੂੰ ਵੈਟਰਨਜ਼ ਵੱਲੋਂ ਨਿੱਘ ਅਤੇ ਪਿਆਰ ਮਿਲਿਆ ਅਤੇ ਨਿਸ਼ਚਤ ਤੌਰ ਤੇ ਆਰਮਡ ਫੋਰਸਿਜ ਦੇ ਸੇਵਾਦਾਰ ਅਤੇ ਸੇਵਾਮੁਕਤ ਕਰਮਚਾਰੀਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।

MLA SANJAY TALWAR LAYS FOUNDATION STONE OF GOVT SR. SEC. SMART SCHOOL IN WARD 18 TODAY

SCHOOL COMING UP WITH COST OF RS 13 CRORE IN 3 ACRE LAND

MORE SUCH SCHOOLS TO BE SET UP WITH COST OF RS 200 CRORE IN COMING DAYS: TALWAR

BHOOMI POOJAN OF SCHOOL HELD IN PRESENCE OF RELIGIOUS PERSONALITIES

Ludhiana, January 14-2021 (Jan Shakti News )

With an aim of providing best education facilities to the students of Ludhiana (East) constituency, MLA Mr Sanjay Talwar today laid the foundation stone of upcoming Government Senior Secondary Smart School in ward no 18 of city behind Vardhman Mills, Chandigarh Road, here. He informed that this school is coming up with a cost of Rs 13 crore on 3-acre land provided by Greater Ludhiana Area Development Authority (GLADA).

The bhoomi poojan on the land where this school is coming up was done in the presence of religious personalities from all religions. Prominent among those present on the occasion included Pandit Ajit Krishan, Bhai Pritam Singh Khalsa, Maulvi Kari Mohammad Arshad, Father Litto, besides a large number of students.

While speaking to media persons on the occasion, Mr Sanjay Talwar informed that with a cost of around Rs 200 crore, there is a proposal for constructing atleast 10 such schools in ward number 5, 6, 13, 14, 15, 17 and 18. He informed that the construction of upcoming smart schools in ward number 13 and 15 would be started in next 3 months, besides the under construction building of Government College in Ludhiana East would be completed by Vaisakhi.

He also thanked Chief Minister Capt Amarinder Singh, Cabinet Minister Mr Sukhbinder Singh Sarkaria and GLADA Chief Administrator Mr Parminder Singh Gill for allowing the construction of this school in land provided by GLADA. He informed that students of this government smart school would be provided best education related infrastructure, and it would be first government smart school that would have playground, solar system, projectors in each classroom, wifi, besides swimming pools for junior and senior students.

Prominent among those present on the occasion included MC Councillor Vineet Bhatia, DEO Rajinder Kaur, GLADA Executive Engineer Navjot Singh, Kanwaljit Singh Bobby, besides several others

ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮਾਘ ਮਹੀਨੇ ਦਾ ਸਲਾਨਾ ਸਮਾਗਮਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਇਆ ਗਿਆ

ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਚਲਣਾ ਚਾਹੀਦਾ ਹੈ - ਡਿਪਟੀ ਕਮਿਸ਼ਨਰ ਲੁਧਿਆਣਾ

ਡਿਪਟੀ ਕਮਿਸ਼ਨਰ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਕੀਤਾ ਸਰਵਣ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘ ਮਹੀਨੇ ਦਾ ਸਲਾਨਾ ਸਮਾਗਮ ਸਮੂਹ ਸਟਾਫ ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ ਵੱਲੋਂ ਸਥਾਨ ਡਿਪਟੀ ਕਮਿਸ਼ਨਰ ਪਾਰਕਿੰਗ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਇਆ ਗਿਆ।

ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਤੋਂ ਬਾਅਦ ਕੀਰਤਨ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਲੁਧਿਆਣਾ ਸ਼੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵ) ਲੁਧਿਆਣਾ ਸ਼੍ਰੀ ਸੰਦੀਪ ਕੁਮਾਰ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਰਦਾਸ ਵਿੱਚ ਸ਼ਾਮਿਲ ਹੋਏ।

ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਲੋਕ ਭਲਾਈ ਕੰਮਾਂ ਦੇ ਨਾਲ-ਨਾਲ ਪਰਮਾਤਮਾ ਦਾ ਨਾਮ ਵੀ ਜਪਣਾ ਚਾਹੀਦਾ ਹੈ ਤਾਂ ਜੋ ਸਾਡਾ ਇਹ ਜੀਵਨ ਵੀ ਸਫਲ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਚਲਣਾ ਚਾਹੀਦਾ ਹੈ ਅਤੇ ਆਪਣਾ ਜੀਵਨ ਮਾਨਵਤਾ ਦੀ ਭਲਾਈ ਲਈ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਦਫਤਰ ਡਿਪਟੀ ਕਮਿਸ਼ਨਰ ਦੇ ਸਮੂਹ ਸਟਾਫ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ।

ਪਿੰਡ ਭੰਮੀਪੁਰਾ ਵਿੱਚ ਪਰਿਵਾਰ ਵੱਲੋਂ ਪੋਤੇ ਦੀ ਲੋਹੜੀ ਮਨਾਈ ਗਈ

ਜਗਰਾਓਂ/ਲੁਧਿਆਣਾ,ਜਨਵਰੀ 2021  - (ਜਸਮੇਲ ਗਾਲਿਬ )-

ਇਥੋਂ ਥੋੜ੍ਹੀ ਦੂਰ ਪਿੰਡ ਭੰਮੀਪੁਰਾ ਵਿੱਚ  ਸਾਬਕਾ ਸਰਪੰਚ ਬਲੌਰ ਸਿੰਘ ਨੇ ਆਪਣੇ ਪੋਤੇ ਜਵਰਾਜ ਸਿੰਘ  ਦੀ ਲੋਹੜੀ ਮਨਾਈ ਗਈ ।ਉਨ੍ਹਾਂ ਕਿਹਾ ਕਿ ਅਸੀਂ ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਫ਼ਰਕ ਨਹੀਂ ਸਮਝੇ ਅਸੀਂ ਧੀਆਂ ਦੀਆਂ ਲੋਹੜੀਆਂ ਮਨਾਉਂਦੇ ਰਹੇ ਹਨ ਇਸ ਵਾਰ ਅਸੀਂ ਆਪਣੇ ਪੋਤੇ ਦੀ ਲੋਹੜੀ ਮਨਾਈ ਹੈ ।ਸਰਪੰਚ ਬਲੌਰ ਸਿੰਘ ਨੇ ਕਿਹਾ ਕਿ ਅਸੀਂ ਵੀ ਇੱਕ ਲੜਕੀ ਦੇ ਬਾਪ ਹਾਂ ਤੇ ਅਸੀਂ ਵੀ ਲੜਕਿਆਂ ਅਤੇ ਲੜਕੀਆਂ ਨੂੰ ਬਰਾਬਰ ਦੀ ਮਾਨਤਾ ਦਿੰਦੇ ਹਾਂ  ।ਅੱਜ ਪਰਿਵਾਰ ਵੱਲੋਂ ਪੂਰੇ ਪਿੰਡ ਵਿੱਚ ਗੁੜ ਵੰਡਿਆ ਗਿਆ  ।ਇਸ ਸਮੇਂ ਸਾਬਕਾ  ਸਰਪੰਚ ਬਲੌਰ ਸਿੰਘ ਨੇ ਕਿਹਾ ਕਿ ਜਿੱਥੇ ਆਪਾਂ ਲੜਕੇ  ਦੀਆਂ ਲੋਹੜੀਆਂ ਮਨਾਉਣੀਆਂ ਉੱਥੇ ਸਾਨੂੰ   ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ।ਇਸ ਸਮੇਂ ਜੋ ਯੁਵਰਾਜ ਸਿੰਘ ਦੇ ਪਿਤਾ ਜਸਮਿੰਦਰ ਸਿੰਘ ਕਬੱਡੀ ਖਿਡਾਰੀ ,ਮਾਤਾ ਹਰਪ੍ਰੀਤ ਕੌਰ ,ਸੁਖਵਿੰਦਰ ਸਿੰਘ ਪਰਮਜੀਤ ਕੌਰ ਪੰਮੀ ਹਰਪ੍ਰੀਤ ਕੌਰ,ਭਜਨ ਕੌਰ ,ਛਿੰਦਰ ਕੌਰ  ਆਦਿ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ ।

ਨਾਨਕਸਰ ਕਲੇਰਾਂ ਦੇ ਅਨਮੋਲ ਰਤਨ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ ਜੀ ਦੀ ਅੱਠਵੀਂ ਬਰਸੀ ਦੇ ਸਮਾਗਮਾਂ ਦੀ ਸਮਾਪਤੀ

ਜਗਰਾਉਂ, ਜਨਵਰੀ  2021(ਰਾਣਾ ਸ਼ੇਖਦੌਲਤ) ਮਹਾਨ ਤਪੱਸਵੀ ਨਾਮ ਦੇ ਰਸੀਏ,ਨਾਨਕਸਰ ਕਲੇਰਾਂ ਦੇ ਅਨਮੋਲ ਰਤਨ ਸੱਚਖੰਡ ਵਾਸੀ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ (ਬੱਗੜ)ਜੀ ਦੀ ਨਿੱਘੀ ਯਾਦ ਵਿੱਚ ਅੱਠਵੀਂ ਬਰਸੀ ਦੇ ਸਮਾਗਮ ਤਿੰਨ ਦਿਨਾਂ ਤੋਂ ਚੱਲ ਰਹੇ ਸਨ ਅੱਜ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਮੌਕੇ 657ਆਖੰਡ ਪਾਠ ਸਾਹਿਬ ਅਤੇ ਇੱਕ ਸਹਿਜਪਾਠ ਦੇ ਭੋਗ ਪਾਏ ਗਏ ਇਹ ਸਮਾਗਮ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ ਜੀ ਤੋਂ ਵਰੋਸਾਏ ਹੋਏ ਬਾਬਾ ਹਰਬੰਸ ਸਿੰਘ ਮਹੰਤ ਦੀ ਕਾਰਗੁਜ਼ਾਰੀ ਹੇਠ ਚੱਲ ਰਹੇ ਸਨ ਇਸ ਸਮਾਗਮ ਵਿੱਚ ਬਾਬਾ ਗੁਰਚਰਨ ਸਿੰਘ, ਬਾਬਾ ਗੁਰਜੀਤ ਸਿੰਘ,ਬਾਬਾ ਸੇਵਾ ਸਿੰਘ(ਬਾਗ ਬਾਬਾ ਕੁੰਦਨ ਸਿੰਘ) ਬਾਬਾ ਬਲਵੰਤ ਸਿੰਘ ਸੁਖਮਨੀ ਸਾਹਿਬ, ਬਾਬਾ ਸਤਨਾਮ ਸਿੰਘ ਸੀਸ ਮਹਿਲ ਅਤੇ ਅਨੇਕਾਂ ਮਹਾਂਪੁਰਸ਼ਾ ਨੇ ਆਪਣੀ ਹਾਜਰੀ ਲਵਾਈ।ਬਾਬਾ ਮਹੰਤ ਪ੍ਰਤਾਪ ਸਿੰਘ ਜੀ ਨੇ ਆਪਣਾ ਜੀਵਨ ਦੁਨੀਆਂ ਨੂੰ ਸਿੱਧੇ ਰਸਤੇ ਪਾਉਣ ਅਤੇ ਭਲਾਈ ਦੇ ਕੰਮਾਂ ਵਿੱਚ ਲਗਾ ਦਿੱਤਾ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕਰਕੇ ਸੁਖਮਨੀ ਸਾਹਿਬ ਵਿੱਚ ਸੇਵਾ ਕਰਨ ਦਾ ਮਾਨ ਹਾਸ਼ਿਲ ਕੀਤਾ ਅਤੇ ਆਪਣਾ ਜੀਵਨ ਨੂੰ ਸਫਲ ਬਣਾਇਆ ਇਸ ਸਮਾਗਮ ਵਿੱਚ ਰਾਗੀਆਂ ਵੱਲੋਂ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ।

ਪਿੰਡ ਸ਼ੇਖਦੌਲਤ ਵਿੱਚ ਖੇਤੀ ਮਾਰੂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਜਗਰਾਉਂ ,ਜਨਵਰੀ 2021(ਰਾਣਾ ਸ਼ੇਖਦੌਲਤ) ਕਿਸਾਨਾਂ ਵਲੋਂ ਖੇਤੀ ਮਾਰੂ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਕਿਸਾਨੀ ਸੰਘਰਸ਼ ਲਗਾਤਾਰ ਭਖਿਆ ਹੋਇਆ ਹੈ ਅੱਜ ਪਿੰਡ ਸ਼ੇਖਦੌਲਤ ਦੀ ਪੰਚਾਇਤ ਅਤੇ ਪੂਰੇ ਨਗਰ ਨੇ ਦਿੱਲੀ ਵਿਚ ਬੈਠੇ ਕਿਸਾਨਾਂ ਦੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਤੇ ਉਨ੍ਹਾਂ ਦੇ ਹੌਂਸਲੇ ਬੁਲੰਦ ਕਰਨ ਲਈ ਲੋਹੜੀ ਦੇ ਤਿਉਹਾਰ,ਦੁੱਲਾ ਭੱਟੀ ਨੂੰ ਸਮਰਪਿਤ ਕੀਤਾ ਅਤੇ ਧੂਣੀਆਂ ਬਾਲ ਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਪਿੰਡ ਵਾਲਿਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹਜਾਰਾਂ ਪਿੰਡਾਂ ਵਿਚੋਂ ਲੱਖਾਂ ਕਿਸਾਨਾਂ ਵੱਲੋਂ ਲੋਹੜੀ ਦੇ ਤਿਉਹਾਰ ਉੱਤੇ ਵਿਸ਼ਾਲ ਇੱਕਠ ਕਰਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨ ਭੇਟ ਕੀਤਾ ਜਾ ਰਿਹਾ ਹੈ ਅਤੇ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਿਸਾਨਾਂ ਦੀ ਸਿਹਤ ਦੀ ਤੁੰਦਰੁਸਤੀ ਲਈ ਅਰਦਾਸ ਕੀਤੀ