You are here

ਲੁਧਿਆਣਾ

ਪਹਿਲੇ ਪੜਾਅ 'ਚ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਸਫਲਤਾ ਪੂਰਵਕ ਕੀਤੀ ਜਾ ਰਹੀ ਹੈ ਵੈਕਸੀਨ - ਡਿਪਟੀ ਕਮਿਸ਼ਨਰ

ਲਾਈਵ ਸੈਸ਼ਨ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੀਤੀ ਅਪੀਲ

ਕਿਹਾ! ਕੋਰੋਨਾ ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਨਾ ਕਰਨ ਯਕੀਨ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਜ਼ਿਲ੍ਹਾ ਵਾਸੀਆਂ ਨੂੰ ਦਿੱਤੀ ਵਧਾਈ

-ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ, 20 ਜਨਵਰੀ 2021 (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।

ਡਿਪਟੀ ਕਮਿਸ਼ਨਰ ਨੇ ਲਾਈਵ ਸੈਸ਼ਨ ਦੋਰਾਨ ਵਸਨੀਕਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ। ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਪਹਿਲੇ ਪੜਾਅ ਤਹਿਤ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸਫਲਤਾ ਪੂਰਵਕ ਵੈਕਸੀਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨੇਸ਼ਨ ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ ਕਿਸੇ ਵੀ ਵਿਅਕਤੀ 'ਤੇ ਇਸ ਵੈਕਸੀਨ ਦਾ ਪ੍ਰਤੀਕੂਲ ਪ੍ਰਭਾਵ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਕਿਸੇ ਵਿਅਕਤੀ ਦੀ ਕੋਰੋਨਾ ਵੈਕਸੀਨ ਨਾਲ ਮੌਤ ਹੋਣ ਬਾਰੇ ਝੂਠੀ ਅਫਵਾਹ ਫੈਲਾਈ ਗਈ ਸੀ, ਜਿਸ ਬਾਰੇ ਅਗਲੇ ਦਿਨ ਹੀ ਸਪਸ਼ਟੀਕਰਣ ਆ ਗਿਆ ਸੀ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਉਸ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ ਜਿਸਦਾ ਕੋਰੋਨਾ ਵੈਕਸੀਨ ਨਾਲ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਵੈਕਸੀਨ ਸਵੈ-ਇਛਾ ਨਾਲ ਲਗਾਈ ਜਾਵੇਗੀ, ਸੂਬਾ ਸਰਕਾਰ ਵੱਲੋਂ ਵੈਕਸੀਨ ਲਗਾਉਣ ਲਈ ਕਿਸੇ ਵੀ ਵਿਅਕਤੀ ਨੂੰ ਮਜ਼ਬੂਰ ਨਹੀਂ ਕੀਤਾ ਜਾਵੇਗਾ। 

ਸ੍ਰੀ ਸ਼ਰਮਾ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਕੋਰੋਨਾ ਵੈਕਸੀਨ ਦੀ ਸੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਤੋਂ ਇਲਾਵਾ ਸਿਹਤ ਕਰਮਚਾਰੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਰੈਵਨਿਊ, ਸੈਨੀਟੇਸ਼ਨ ਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕੀਤੀ ਜਾਣੀ ਹੈ।

ਲਾਈਵ ਸੈਸ਼ਨ ਦੌਰਾਨ ਕੀਤੇ ਗਏ ਸਵਾਲ ਦੇ ਜੁਆਬ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੈਕਸੀਨੇਸ਼ਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਤਹਿਤ ਹੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਲਈ ਰਜਿਸਅਟ੍ਰੇਸ਼ਨ ਖੁੱਲੀ ਸੀ, ਹੁਣ ਰੈਵਨਿਊ, ਸੈਨੀਟੇਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਲਈ ਰਜਿਸ਼ਟ੍ਰੇਸ਼ਨ ਦੀ ਸੁਰੂਆਤ ਚੱਲ ਰਹੀ ਹੈ ਅਤੇ ਇਸ ਤੋਂ ਬਾਅਦ 50 ਸਾਲ ਤੋਂ ਵੱਧ ਅਤੇ 50 ਸਾਲ ਤੋਂ ਘੱਟ ਵਿਅਕਤੀ ਜਿਹੜੇ ਕਿਸੇ ਬਿਮਾਰੀ ਤੋਂ ਪੀੜਤ ਹਨ, ਲਈ ਰਜਿਸ਼ਟ੍ਰੇਸ਼ਨ ਖੁੱਲੇਗੀ।

ਲਾਈਵ ਸੈਸ਼ਨ ਦੇ ਅੰਤ ਵਿੱਚ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਮੁਬਾਰਕਵਾਦ ਦਿੰਦਿਆਂ ਇੱਕ ਵਾਰ ਫੇਰ ਅਪੀਲ ਕੀਤੀ ਕਿ ਅਵੇਸਲੇ ਹੋਣ ਦੀ ਬਜਾਏ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਾਉਣਾ, ਆਪਸੀ ਵਿੱਥ ਅਤੇ ਹੱਥਾਂ ਦੀ ਸਫਾਈ ਜ਼ਰੂਰ ਰੱਖੀ ਜਾਵੇ।

'ਦਿੱਲੀ 47"ਗੀਤ ਲੈ ਕੇ ਹਾਜ਼ਰ ਹੋਇਆ ਮੀਤ ਗੁਰਨਾਮ

ਸਿੱਧਵਾਂ ਬੇਟ (ਜਸਮੇਲ ਗ਼ਾਲਬ )

ਕਾਫ਼ੀ  ਕੈਸਟਾਂ ਦੇ ਨਾਲ ਮਸ਼ਹੂਰ ਅਤੇ ਕਈ ਵਧੀਆ ਗੀਤਾਂ ਨਾਲ ਸੰਗੀਤ ਦੇ ਖੇਤਰ ਚ ਪੈਰ ਰੱਖਣ ਵਾਲਾ ਗਾਇਕ ਮੀਤ ਗੁਰਨਾਮ ਆਪਣੇ ਨਵੇਂ ਗੀਤ 'ਦਿੱਲੀ 47" ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਇਆ ।ਮਿਊਜ਼ਿਕ ਕੰਪਨੀ  ਜੋਬਨ ਕਿਊਨ ਰਿਕਾਰਡਿੰਗ ਅਤੇ ਬਲਵਿੰਦਰ ਸਿੰਘ ਉੱਪਲ ਦੀ ਪੇਸ਼ਕਸ਼  ਵਿੱਚ ਆਏ ਗੀਤ 'ਦਿੱਲੀ 47"ਸਬੰਧੀ ਗੱਲਬਾਤ ਕਰਦਿਆਂ ਗਾਇਕ ਮੀਤ ਗੁਰਨਾਮ ਇਹ ਦੱਸਿਆ ਹੈ ਕਿ  ਇਹ ਮੇਰਾ ਗੀਤ ਦਿੱਲੀ 47 ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ।ਇਸ ਗੀਤ ਨੂੰ ਆਪਣੀ ਸੋਹਣੀ ਕਲਮ ਨਾਲ ਗੁਰਮੀਤ ਜੋਲਨ  ਨੇ ਲਿਖਿਆ ਹੈ ਇਸ ਗੀਤ ਨੂੰ ਸੰਗੀਤ ਦਿੱਤਾ ਗੋਬਿੰਦ ਸਮਾਲਸਰ ਨੇ  ਮੀਤ ਗੁਰਨਾਮ ਨੇ ਦੱਸਿਆ ਹੈ ਕਿ  ਯੂ ਟਿਊਬ ਤੇ ਗੀਤ ਰਿਲੀਜ਼ ਹੋ ਚੁੱਕਾ ਹੈ ਉਮੀਦ ਹੈ ਕਿ   ਸਰੋਤੇ ਇਸ ਗੀਤ ਨੂੰ ਪਿਆਰ ਦੇਣਗੇ ।

ਵਾਰਡ ਨੰਬਰ 19 ਵਿਚ ਸਰਗਰਮੀਆਂ ਹੋਈਆਂ ਤੇਜ਼

ਜਗਰਾਉਂ ,ਜਨਵਰੀ 2021 ( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ )

ਵਾਰਡ ਨੰਬਰ 19ਤੋਂ ਇਕ ਹੋਰ ਕਾਂਗਰਸ ਟਿਕਟ ਦੇ ਦਾਅਵੇਦਾਰ ਆਏ ਸਾਹਮਣੇ ਬੀਬੀ ਪਰਮਜੀਤ ਕੌਰ ਚੋਹਾਨ ਪਤਨੀ ਜੋਗਿੰਦਰ ਸਿੰਘ ਚੋਹਾਨ ਪੜੇ ਲਿਖੇ ਅਤੇ ਹਮੇਸ਼ਾ ਦੁਖ ਸੁਖ ਵਿਚ ਖੜਨ ਵਾਲੇ ਜਿਓਂ ਜਿਓਂ ਹੀ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ, ਜਗਰਾਉਂ ਦੇ ਹਰੇਕ ਵਾਰਡ ਵਿਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਵਧ ਰਹੀ ਹੈ, ਇਹ ਦਾਅਵੇ ਦਾਰ  ਹੋ ਕਾਂਗਰਸ ਟਿਕਟ ਦੀ ਦਾਅਵੇਦਾਰੀ ਕਰ ਰਿਹਾ ਹੈ ਕਾਂਗਰਸੀ ਆਗੂ ਗੇਜਾ ਰਾਮ ਦੇ ਨਜ਼ਦੀਕੀ ਮੰਨੇ ਜਾਂਦੇ ਹਨ।

(ਫੋਟੋ -ਬੀਬੀ ਪਰਮਜੀਤ ਕੌਰ ਵਾਰਡ ਨੰਬਰ 19 ਉਮੀਦਵਾਰ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਵਿਕਾਸ ਕਾਰਜ ਸੁਰੂ

ਹਠੂਰ,20,ਜਨਵਰੀ-(ਕੌਸ਼ਲ ਮੱਲ੍ਹਾ)-

ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦਾ ਵਿਕਾਸ ਕਾਰਜ ਸੁਰੂ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਯੂਥ ਆਗੂ ਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ 40 ਸਾਲਾ ਤੋ ਸਕੂਲ ਦੇ ਨੋ ਕਮਰਿਆ ਦੀ ਫਰਸ ਬੁਰੀ ਤਰ੍ਹਾ ਟੁੱਟ ਚੁੱਕੀ ਸੀ ਅਤੇ ਵਿਿਦਆਰਥੀਆ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਅਧੂਰਾ ਪਿਆ ਸੀ ਜੋ ਅਸੀ ਸਮੂਹ ਐਨ ਆਰ ਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੁਰੂ ਕੀਤਾ ਹੈ।ਉਨ੍ਹਾ ਦੱਸਿਆ ਕਿ ਇੱਕ ਕਮਰੇ ਵਿਚ ਲਗਭਗ ਵੀਹ ਹਜ਼ਾਰ ਰੁਪਏ ਦੀ ਫਰਸੀ ਟਾਇਲ ਲਾਈ ਜਾਵੇਗੀ ਅਤੇ ਟੂਟੀਆ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇਸ ਮੌਕੇ ਉਨ੍ਹਾ ਪ੍ਰਿੰਸੀਪਲ ਸਤਵੰਤ ਕੌਰ ਲੁਧਿਆਣਾ,ਐਡਵੋਕੇਟ ਰਜਿੰਦਰਪਾਲ ਸਿੰਘ, ਐਨ ਆਰ ਆਈ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਪ੍ਰਧਾਨ ਤੇਲੂ ਸਿੰਘ, ਪ੍ਰਧਾਨ ਜੋਰਾ ਸਿੰਘ ਸਰਾਂ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ, ਗੁਰਦੀਪ ਸਿੰਘ,ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਜਸਵਿੰਦਰ ਕੌਰ,ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ ਡੱਲਾ,ਗੁਰਨਾਮ ਸਿੰਘ,ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ,ਹਰਵਿੰਦਰ ਸਰਮਾਂ,ਅਮਰ ਸਿੰਘ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਰਮਲ ਸਿੰਘ ਅਤੇ ਯੂਥ ਆਗੂ ਕਰਮਜੀਤ ਸਿੰਘ ਕੰਮੀ।

ਪਿੰਡ ਚਕਰ ਤੋ ਦਿੱਲੀ ਲਈ 25 ਵਾਂ ਜੱਥਾ ਰਵਾਨਾ

ਹਠੂਰ,20,ਜਨਵਰੀ-(ਕੌਸ਼ਲ ਮੱਲ੍ਹਾ)-

ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾ ਤੇ ਚੱਲ ਰਹੇ ਰੋਸ ਧਰਨਿਆ ਵਿਚ ਸਮੂਲੀਅਤ ਕਰਨ ਲਈ ਅਤੇ 26 ਜਨਵਰੀ ਦੇ ਟਰੈਕਟਰ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਦਿੱਲੀ ਦੇ ਟਿਕਰੀ ਬਾਰਡਰ ਲਈ ਪਿੰਡ ਚਕਰ ਤੋ 25 ਵਾਂ ਜੱਥਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰਾ ਅਤੇ ਆਹੁਦੇਦਾਰ ਨੇ ਦੱਸਿਆ ਕਿ ਕਿਸਾਨ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਆਮ ਲੋਕ ਸੰਘਰਸ ਵਿਚ ਸਾਮਲ ਹੋ ਰਹੇ ਹਨ ਪਰ ਕੇਂਦਰ ਸਰਕਾਰ ਇਸ ਸੰਘਰਸ ਨੂੰ ਅੱਤਵਾਦੀ ਅਤੇ ਨਕਸਲਵਾਦੀ ਦਾ ਸੰਘਰਸ ਆਖ ਕੇ ਸੰਘਰਸ ਨੂੰ ਕਮਜੋਰ ਕਰਨ ਦੀ ਨੀਤੀ ਅਪਣਾ ਰਹੀ ਹੈ ਪਰ ਸਾਡੇ ਇਨਸਾਫ ਪਸੰਦ ਲੋਕ ਕੇਂਦਰ ਸਰਕਾਰ ਦੀ ਦੇਸ ਵਿਰੋਧੀ ਨੀਤੀ ਨੂੰ ਕਾਮਯਾਬ ਨਹੀ ਹੋਣ ਦੇਣਗੇ।ਉਨ੍ਹਾ ਕਿਹਾ ਕਿ ਅੱਜ ਪਿੰਡ ਚਕਰ ਤੋ ਤੇਰਾ ਟਰੈਕਟਰ,ਤਿੰਨ ਗੱਡੀਆ ਅਤੇ ਤਿੰਨ ਟਰਾਲੀਆਂ ਵਿਚ ਨੌਜਵਾਨ ਅਤੇ ਕਿਸਾਨ ਵੀਰ ਦਿੱਲੀ ਲਈ ਰਵਾਨਾ ਹੋਏ ਹਨ ਅਤੇ ਆਉਣ ਵਾਲੇ ਦਿਨਾ ਵਿਚ ਪਿੰਡ ਵਾਸੀ ਵੱਡੀ ਗਿਣਤੀ ਵਿਚ ਦਿੱਲੀ ਨੂੰ ਵਹੀਰਾ ਘੱਤਣਗੇ।ਇਸ ਮੌਕੇ ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਕਿਸਾਨੀ ਸੰਘਰਸ ਦਾ ਸਾਥ ਦੇਵੋ।ਇਸ ਮੌਕੇ ਉਨ੍ਹਾ ਨਾਲ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰ,ਆਹੁਦੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਚਕਰ ਤੋ ਦਿੱਲੀ ਲਈ 25 ਵਾਂ ਜੱਥਾ ਰਵਾਨਾ ਹੁੰਦਾ ਹੋਇਆ ।

ਡਾ ਰਵੀ ਸ਼ੰਕਰ ਸ਼ਰਮਾ ਦੀ ਯਾਦ ਵਿੱਚ ਮੈਡੀਕਲ ਕੈਂਪ 23 ਜਨਵਰੀ ਨੂੰ

ਜਗਰਾਉਂ, ਜਨਵਰੀ 2021-( ਮੋਹਿਤ ਗੋਇਲ/ ਕੁਲਦੀਪ ਸਿੰਘ )

ਮਸ਼ਹੂਰ ਸਮਾਜ ਸੇਵੀ ਡਾ ਰਵੀ ਸ਼ੰਕਰ ਸ਼ਰਮਾ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਡਾ ਭੂਸ਼ਨ ਰਤਨ ਨੇ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਦੇ ਇਸ ਸਮੇਂ ਦੌਰਾਨ ਇਹੋ ਜਿਹੀ ਫਰੀ ਮੈਡੀਕਲ ਕੈਂਪਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਆਮ ਗਰੀਬ ਲੋਕ ਇਨਾਂ ਸਹੁਲਤਾਂ ਤੋਂ ਬਾਂਝੇ ਰਿਹ ਜਾਂਦੇ ਹਨ, ਇਸ ਲਈ ਉਹਨਾਂ ਦੇ ਪਰਿਵਾਰ ਵੱਲੋਂ 23 ਜਨਵਰੀ ਦਿਨ ਸ਼ਨੀਵਾਰ ਨੂੰ ਸੁਭਾਸ਼ ਗੇਟ ਨੇੜੇ ਸਿਵਾਲਾ ਮੰਦਿਰ ਵਿਖੇ ਲਗਾਇਆ ਜਾਵੇਗਾ, ਜਿਸ ਵਿਚ ਐਸ ਪੀ ਐਸ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਮੈਡੀਕਲ ਚੈੱਕਅਪ ਕੀਤਾ ਜਾਵੇਗਾ। ਸਮਾਂ 10 ਵਜੇ ਸਵੇਰੇ ਤੋਂ ਸੂਰੁ ਹੋ ਕੇ 02ਵਜੇ ਦੁਪਹਿਰ ਤੱਕ ਚਲੇਗਾ।

ਸਤਿਗੁਰ ਹੋਏ ਦਿਆਲ ਤੇ ਮੇਹਰਾ ਹੋ ਗਈਆਂ: ਸਵਾਮੀ ਬੁਆ ਦਿੱਤਾ ਜੀ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਹਰਿਨਾਮ ਸੰਕੀਰਤਨ ਸੰਮੇਲਨ ਵਿਚ ਜੰਮੂ ਤੋਂ ਪਹੁੰਚੇ ਸਵਾਮੀ ਬੁਆ ਦਿੱਤਾ ਜੀ ਮਹਾਰਾਜ ਦੇ ਬੇਹੱਦ ਸੁੰਦਰ ਭਜਨਾਂ ਨਾਲ ਸੰਗਤਾਂ ਨੇ ਆਨੰਦ ਮਾਣਿਆ, ਉਨ੍ਹਾਂ ਦੇ ਇਸ ਭਜਨ ਨੂੰ ਸੁਣ ਕੇ ਸਤਿਗੁਰੂ ਹੋਏ ਦਿਆਲ ਤੇ ਮੇਹਰਾ ਹੋ ਗਈਆਂ  ਸੰਗਤਾਂ ਝੂਮ ਉਠੀਆਂ, ਇਹ ਪ੍ਰੋਗਰਾਮ ਹਰ ਸਾਲ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ ਜੀ ਨਿੰਮ ਵਾਲੀ ਗਲੀ ਵਿਖੇ ਕਰਵਾਇਆ ਜਾਂਦਾ ਹੈ ਇਸ ਪ੍ਰੋਗਰਾਮ ਤੇ  ਪੂਰੇ ਸ਼ਹਿਰ ਨਿਵਾਸੀ ਸਵਾਮੀ ਬੁਆ ਦਿੱਤਾ ਜੀ ਦੇ ਭਜਨ ਸੁਣ ਕੇ ਆਨੰਦਿਤ ਹੁੰਦੇ ਹਨ। ਇਸ ਮੌਕੇ ਤੇ ਸਮਾਜਸੇਵੀ ਸ੍ਰੀ ਧਰਮਵੀਰ ਗੋਇਲ, ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ, ਪਤਰਕਾਰ ਰਾਜੇਸ਼ ਜੈਨ ਅਤੇ ਅਮਰਜੀਤ ਸਿੰਘ ਮਾਲਵਾ, ਦਵਿੰਦਰ ਜੈਨ, ਅਸ਼ਵਨੀ ਸ਼ਰਮਾ, ਰਾਜਾ ਵਰਮਾ, ਵਿਨੋਦ ਕੁਮਾਰ, ਮਥੁਰਾ ਦਾਸ ਖੁਰਾਣਾ, ਨਰੇਸ਼ ਕਤਿਆਲ, ਸਤਪਾਲ ਗੂੰਬਰ, ਹਰੀਸ਼ ਗੂੰਬਰ, ਗਿਆਨੀ ਹਰਵਿੰਦਰ ਸਿੰਘ, ਰਾਜ ਕੁਮਾਰ ਵਰਮਾ, ਬੰਟੂ ਗੋਇਲ, ਆਤਮਾ ਸਿੰਘ, ਡਾ ਪਰਮਜੀਤ ਸਿੰਘ ਤਨੇਜਾ,ਨੀਰਜ ਚੱਡਾ, ਅਨੂਪ ਕੁਮਾਰ ਤਾਂਗੜੀ, ਸੁਨੀਲ ਕੁਮਾਰ,ਨੰਦ ਲਾਲ ਅਗਰਵਾਲ, ਰਾਜੇਸ਼ ਖੰਨਾ, ਰਾਕੇਸ਼ ਸਪਰਾ, ਰਾਕੇਸ਼ ਖੁਰਾਣਾ,ਬਾਬੂ ਹਰੀਸ਼ ਕੁਮਾਰ,ਰਾਜੀਵ ਗੁਪਤਾ, ਸਟੇਜ ਸੈਕਟਰੀ ਦੀ ਸੇਵਾ ਸ੍ਰੀ ਅਸ਼ੋਕ ਸ਼ਰਮਾ ਜੀ ਨੇ ਨਿਭਾਈ ਆਦਿ ਹਾਜ਼ਰ ਸਨ, ਕੀਰਤਨ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ ਅਤੇ ਠੰਡ ਨੂੰ ਦੇਖਦੇ ਹੋਏ ਸੰਗਤਾਂ ਲਈ ਗਰਮ ਗਰਮ ਬਦਾਮਾਂ ਵਾਲਾ ਦੁੱਧ ਵੀ ਪਿਲਾਇਆ ਗਿਆ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਕ੍ਰੈਡਿਟ ਪਲਾਨ ਸਕੀਮ ਲਾਂਚ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਵੱਲੋਂ ਕ੍ਰੈਡਿਟ ਪਲਾਨ ਸਕੀਮ ਦੀ ਸੁਰੂਆਤ ਕਰਦਿਆਂ ਦੱਸਿਅਿਾ ਕਿ ਨਾਬਾਰਡ ਹਰ ਜ਼ਿਲ੍ਹੇ ਲਈ ਪੋਟੈਂਸ਼ਲ ਲਿੰਕਡ ਕ੍ਰੈਡਿਟ ਪਲਾਨ (ਪੀ.ਐਲ.ਪੀ) ਤਿਆਰ ਕਰਕੇ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੇਂਡੂ ਕਰਜ਼ਾ ਯੋਜਨਾਬੰਦੀ ਵਿੱਚ ਮੁੱਖ ਭੂਮਿਕਾ ਅਦਾ ਕਰ ਰਿਹਾ ਹੈ।

ਮੈਨੇਜ਼ਰ ਡੀ.ਡੀ.ਐਮ. ਲੁਧਿਆਣਾ ਸ੍ਰੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਬਾਰਡ ਦੁਆਰਾ ਤਿਆਰ ਕੀਤਾ ਗਿਆ ਪੀ.ਐਲ.ਪੀ. ਸੂਬੇ ਦੇ ਨਾਬਾਰਡ ਖੇਤਰੀ ਦਫਤਰ ਦੇ ਮੁਹਾਰਤ ਇਨਪੁਟ ਦੇ ਨਾਲ ਜ਼ਿਲੇ ਵਿਚ ਬੈਂਕ ਕਰਜ਼ੇ ਦੀ ਸੰਭਾਵਨਾ ਦਾ ਇਕ ਵਿਆਪਕ ਮੁਲਾਂਕਣ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਵੱਖ-ਵੱਖ ਸੈਕਟਰਾਂ ਵਿਚ ਇਸ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਹੋਰ ਸੇਵਾਵਾਂ। ਉਨ੍ਹਾਂ ਦੱਸਿਆ ਕਿ ਇਹ ਇਕ ਯੋਜਨਾਬੱਧ ਅਭਿਆਸ ਹੈ ਜਿਸ ਵਿਚ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਸਾਰੇ ਭਾਗੀਦਾਰਾਂ ਨੂੰ ਸ਼ਾਮਲ ਕਰਕੇ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਤਾਂ ਜੋ ਵਿਕਾਸ ਦੀ ਯੋਜਨਾਬੰਦੀ ਅਤੇ ਉਧਾਰ ਯੋਜਨਾਬੰਦੀ ਪ੍ਰਕਿਰਿਆ ਵਿਚ ਇਕ ਸਾਰਥਕ ਸਬੰਧ ਪ੍ਰਦਾਨ ਕੀਤੇ ਜਾ ਸਕਣ।

ਉਨ੍ਹਾਂ ਦੱਸਿਆ ਕਿ ਸਾਲ 2021-22 ਲਈ ਪੀ.ਐਲ.ਪੀ. ਦੇ ਅਨੁਮਾਨ ਆਰ.ਬੀ.ਆਈੇਭਾਰਤ ਸਰਕਾਰ ਦੁਆਰਾ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ। ਸਾਲ 2021-22 ਲਈ ਤਰਜੀਹੀ ਖੇਤਰ ਦੇ ਅਧੀਨ ਕੁੱਲ ਕ੍ਰੈਡਿਟ ਸੰਭਾਵਨਾ ਅਨੁਮਾਨਤ 56 ਹਜ਼ਾਰ ਕਰੋੜ ਰੁਪਏ ਕੀਤੀ ਗਈ ਹੈ।

 

ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਕਿਹਾ! ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਟੈਂਪ ਐਕਟ 47ਏ ਅਧੀਨ ਲਏ ਗਏ ਕੇਸਾਂ ਦੀ ਰਿਕਵਰੀ ਕੀਤੀ ਜਾਵੇ ਜਲਦ

ਡੀ.ਸੀ.ਲੁਧਿਆਣਾ, ਏ.ਡੀ.ਸੀ. ਖੰਨਾ, ਏ.ਡੀ.ਸੀ. ਜਗਰਾਉਂ, ਐਸ.ਡੀ.ਐਮ. ਖੰਨਾ ਅਤੇ ਐਸ.ਡੀ.ਐਮ ਪਾਇਲ ਦਫ਼ਤਰਾਂ ਦੇ ਰਿਕਾਰਡ ਦਾ ਕੀਤਾ ਨੀਰੀਖਣ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਟੈਂਪ ਐਕਟ 47ਏ ਅਧੀਨ ਤਜਵੀਜ਼ ਕੀਤੇ ਗਏ ਕੇਸਾਂ ਦੀ ਜਲਦ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਸ੍ਰੀ ਚੰਦਰ ਗੈਂਦ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ, ਖੰਨਾ, ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ, ਐਸ.ਡੀ.ਐਮ. ਖੰਨਾ ਅਤੇ ਐਸ.ਡੀ.ਐਮ ਪਾਇਲ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ ਲਈ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਕੱਲ ਦੌਰਾ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਤੋਂ ਇਲਾਵਾ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਸ੍ਰੀ ਚੰਦਰ ਗੈਂਦ ਵੱਲੋਂ ਰਿਕਾਰਡ ਦੀ ਜਾਂਚ ਦੌਰਾਨ, ਇਨ੍ਹਾਂ ਦਫਤਰਾਂ ਦੇ ਕੰਮਕਾਜ ਅਤੇ ਰਿਕਾਰਡ 'ਤੇ ਤਸੱਲੀ ਪ੍ਰਗਟਾਈ। ਕੁੱਲ 109 ਸਟੈਂਪ ਐਕਟ 47ਏ ਦੇ ਮਾਮਲੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਲੁਧਿਆਣਾ ਦੇ ਦਫ਼ਤਰ ਅਤੇ 83 ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਵਿਖੇ ਪੈਂਡਿੰਗ ਹਨ। ਸ੍ਰੀ ਗੈਂਦ ਵੱਲੋਂ ਅਧਿਕਾਰੀਆਂ ਨੂੰ ਇਨ੍ਹਾਂ ਕੇਸਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਸਰਕਲ ਮਾਲ ਅਧਿਕਾਰੀਆਂ ਨੂੰ ਜਲਦ ਰਿਕਵਰੀ ਕਰਨ ਦੇ ਨਿਰਦੇਸ਼ ਵੀ ਦਿੱਤੇ।

ਉਨ੍ਹਾਂ ਸਟਾਫ ਨੂੰ ਇਹ ਵੀ ਹਦਾਇਤ ਕੀਤੀ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸਾਰਾ ਰਿਕਾਰਡ ਮੁਕੰਮਲ ਕਰ ਲਿਆ ਗਿਆ ਹੈ ਅਤੇ ਰਜਿਸਟਰਾਂ ਦੀ ਸਹੀ ਸੰਭਾਲ ਕੀਤੀ ਜਾਵੇ।

ਕਿਸਾਨ ਮਜ਼ਦੂਰ 24 ਜਨਵਰੀ ਤੱਕ ਟਰੈਕਟਰ -ਟਰਾਲੀਆਂ ਲੈ ਕੇ ਦਿੱਲੀ ਪੁੱਜੇ:ਕਿਸਾਨ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਮਾਰੂ ਤਿੰਨ ਖੇਤੀ ਆਡੀਸ਼ਨ ਨੂੰ ਦੇਸ਼ ਦੇ ਕਿਸਾਨ ਮਜ਼ਦੂਰਾਂ ਅਤੇ ਕਿਰਤੀ ਵਰਗ ਵੱਲੋਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਡਟ ਕੇ ਵਿਰੋਧ ਕਰਨ ਲਈ ਦਿੱਲੀ ਅੰਦੋਲਨ ਵਿਚ ਵੱਡੀ ਪੱਧਰ ਤੇ ਸ਼ਾਮਲ ਹੋਣਾ ਚਾਹੀਦਾ ਹੈ  ਤਾਂ ਕਿ ਕੇਂਦਰ ਸਰਕਾਰ ਮਜਬੂਰੀ ਬਸ ਵਾਲੇ ਕਾਨੂੰਨ ਰੱਦ ਕਰਨ ਲਈ ਜਲਦੀ ਤੋਂ ਜਲਦੀ ਮਜਬੂਰ ਹੋਵੇ।ਇਸ ਗੱਲ ਦਾ ਪ੍ਰਗਟਾਵਾ ਕਿਸਾਨ ਸਰਤਾਜ ਸਿੰਘ ਗਾਲਬ ਰਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਧਨਾਢ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਕਿਸਾਨਾਂ ਲਈ ਤੇ ਆਮ ਮੱਧ ਵਰਗ ਲਈ ਬਹੁਤ ਮਾੜੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਕਨੂੰਨ ਬਾਰੀ ਬਾਰੀ ਕਿਸਾਨਾਂ ਦੀਆਂ ਜ਼ਮੀਨਾਂ ਲੀਜ਼ ਤੇ ਲੈਣ ਲਈ ਪੂਰੀ ਤਿਆਰ ਵਜੋਂ ਹਨ ।ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜੋ ਵੀ ਰੇਟ ਕੋਲ ਅਤੇ ਜਾਂ ਪੇਮੇਂਟ ਪਿੱਛੇ ਕਿਸੇ ਨਾਲ ਰੌਲਾ ਹੋਵੇਗਾ ਤੋਂ ਸਿਰਫ਼ ਐਸ ਡੀ ਐਮ ਤੱਕ ਪਹੁੰਚ ਕਰ ਸਕਦਾ ਹੈ  ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀ ਵਿੱਚ ਫ਼ਸਲ ਲੈ ਕੇ ਜਾਣ ਤੇ ਅੱਠ ਪਰਸੈਂਟ ਟੈਕਸ ਲੱਗੇਗਾ ।ਉਨ੍ਹਾਂ ਕਿਹਾ ਕਿ ਸਰਕਾਰੀ ਮੰਡੀਆਂ ਖ਼ਤਮ ਹੋ ਜਾਣਗੀਆਂ ਫਿਰ ਕਿਸਾਨਾਂ ਦੀ ਪ੍ਰਾਈਵੇਟ ਕੰਪਨੀਆਂ ਹੱਥੋਂ ਲੁੱਟ ਸ਼ੁਰੂ ਹੋਵੇਗੀ ।ਕਿਸਾਨ ਸਰਤਾਜ ਸਿੰਘ ਗਾਲਿਬ ਨੇ ਕਿਹਾ ਹੈ ਕਿ ਕਿਸਾਨ ਮਜ਼ਦੂਰਾਂ ਅਤੇ ਕਿਰਤੀ ਵਰਗ ਨਾਲ ਸਬੰਧਤ ਲੋਕਾਂ ਨੂੰ ਹੁਣ ਘਰਾਂ ਵਿੱਚ ਬੈਠ ਕੇ ਸਮਾਂ ਨਹੀਂ ਗੁਆਉਣਾ ਚਾਹੀਦਾ ਸਗੋਂ 24 ਜਨਵਰੀ ਤੋਂ ਪਹਿਲਾਂ ਪਹਿਲਾਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਪਹੁੰਚਣਾ ਚਾਹੀਦਾ ਹੈ ਤਾਂ ਕਿ ਆਰ ਐਸ ਐਸ ਮੋਦੀ ਵੱਲੋਂ ਲਾਗੂ ਕੀਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਅੰਦੋਲਨ ਵਿਚ ਵੱਡੇ ਪੱਧਰ ਤੇ ਸ਼ਾਮਲ ਹੋ ਕੇ ਰੱਦ ਕਰਵਾਇਆ ਜਾ ਸਕੇ ।