You are here

ਲੁਧਿਆਣਾ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਐਨ ਆਈ ਏ ਵੱਲੋ ਭੇਜੇ ਭੇਜੇ ਗਏ ਨੋਟਿਸ ਦੀ ਨਿੰਦਾ

ਜਗਰਾਉਂ /ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-   ਇੰਟਰਨੈਸ਼ਨਲ ਪੰਥਕ ਅਹਿਮ ਮੀਟਿੰਗ ਕੋਰ ਕਮੇਟੀ ਦੇ ਮੈਂਬਰ ਹਰਚੰਦ ਸਿੰਘ ਦੀ ਅਗਵਾਈ ਹੇਠ ਕੋਠੇ ਜੀਵਾ ਵਿਖੇ ਹੋਈ ਮੀਟਿੰਗ ਮੌਕੇ ਜਥੇਦਾਰ ਚੱਕਰ ਅਤੇ ਹਰਚਰਨ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਖ਼ਿਲਾਫ ਸ਼ੁਰੂ ਕੀਤਾ ਹੋਇਆ ਅੰਦੋਲਨ ਹੁਣ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ ਬੁਖਲਾਹਟ ਵਿੱਚ ਆਈ ਕੇਂਦਰ ਦੀ ਭਾਜਪਾ ਸਰਕਾਰ ਇਸ ਅੰਦੋਲਨ ਨਾਲ ਜੁੜੇ ਹੋਏ ਆਗੂ ਅਤੇੇ ਧਾਰਮਿਕ ਸਖਸ਼ੀਅਤਾ ਤੇ ਆਪਣਿਆਂ ਏਜੰਸੀਆਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਕੀ ਇਸ ਸੰਘਰਸ਼ ਨੂੰ ਦਬਾਇਆ ਜਾ ਸਕੇ । ਜਿਸ ਦੇ ਤਹਿਤ ਐਨਆਈਏ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੂੰ ਨੋਟ ਭੇਜਿਆ ਗਿਆ । ਜਿਸ ਲਈ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਦੀ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਹ ਕਾਨੂੰਨ ਕੇਵਲ ਕਿਸਾਨਾਂ ਲਈ ਹੀ ਘਾਤਕ ਨਹੀਂ ਹਨ ਸਗੋਂ ਇਸ ਨਾਲ ਦੇਸ਼ ਦਾ ਹਰ ਵਰਗ ਪ੍ਰਭਾਵਤ ਹੋਵੇਗਾ। ਇਹੀ ਕਾਰਨ ਹੈ ਕਿ ਇਸ ਸਮੇਂ ਸਮੁੱਚਾ ਦੇਸ਼ ਕਿਸਾਨਾਂ ਦੇ ਨਾਲ ਸੰਘਰਸ਼ ਵਿੱਚ ਖੜ੍ਹਾ ਹੈ ।ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੇਂਦਰ ਸਰਕਾਰ ਆਪਣਾ ਅੜੀਅਲ ਰਵਾਇਆ ਛੱਡ ਕੇ ਇਨ੍ਹਾਂ ਕਾਲ਼ੇ ਕਨੂੰਨਾਂ ਨੂੰ ਤੁਰੰਤ ਰੱਦ ਕਰੇ ਤਾਂ ਕਿ ਦੇਸ ਵਿਚ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰਹਿ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਕ੍ਰਿਸ਼ਨ ਸਿੰਘ , ਕਿਸਾਨ ਬਚਾਓ ਮੋਰਚੇ ਦੇ ਪ੍ਰਧਾਨ ਬੂਟਾ ਸਿੰਘ, ਧਾਰਮਿਕ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਡਲਾ , ਜਗਦੀਪ ਸਿੰਘ ਤਿਹਾੜਾ, ਰਵਿੰਦਰ ਸਿੰਘ ਕਾਕਾ, ਸਰਵਜੀਤ ਸਿੰਘ , ਛਿੰਦਰ ਸਿੰਘ, ਕਰਮਜੀਤ ਸਿੰਘ ਗਰੇਵਾਲ, ਰਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਅਲਾਵਾ ਹੋਰ ਸਖਸ਼ੀਅਤਾਂ ਮੌਜੂਦ ਸਨ। ਫੋਟੋ ਕੈਪਸ਼ਨ- ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਨਵੀਨਰ ਹਰਚੰਦ ਸਿੰਘ।

ਇੰਦਰਜੀਤ ਸਿੰਘ ਡੋਗਾ ਵੱਲੋਂ ਸ਼ਹੀਦਾਂ ਦੀ ਯਾਦ ਚ ਖੂਨਦਾਨ ਕੈਂਪ ਲਗਾਇਆ ਗਿਆ

Image preview

ਜਗਰਾਉਂ,ਜਨਵਰੀ 2021-( ਬਲਵੀਰ ਸਿੰਘ ਬਾਠ)  ਖੇਤੀ ਆਰਡੀਨੈਂਸ ਬਿਲਾਂ ਦੇ ਵਿਰੁੱਧ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼  ਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਨੂੰ ਸਮਰਪਤ ਇੰਦਰਜੀਤ ਸਿੰਘ ਡੋਗਾ ਵੱਲੋਂਪਹਿਲਾ ਖੂਨਦਾਨ ਕੈਂਪ ਭੰਡਾਰੀ ਮਾਰਕੀਟ ਜਗਰਾਉਂ ਵਿਖੇ ਸਾਥੀਆਂ ਸਮੇਤ ਲਗਵਾਇਆ ਗਿਆ ਇਸ ਕੈਂਪ ਵਿਚ ਸੱਤਰ ਵਿਅਕਤੀਆਂ ਨੇ ਆਪਣਾ ਖੂਨਦਾਨ ਕੀਤਾ  ਜਨ ਸ਼ਕਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡੋਗਰਾ ਤੇ ਮਨੀ ਨੇ ਦੱਸਿਆ ਕਿ ਕਿਸਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਪਹਿਲਾ ਕੈਂਪ ਅੱਜ ਲਵਾਇਆ ਜਾ ਰਿਹਾ ਹੈ  ਇਸ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਡਾਕਟਰਾਂ ਦੀ ਟੀਮ ਤੋਂ ਇਲਾਵਾ ਨੌਜਵਾਨ ਵੀਰਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ  ਪ੍ਰਧਾਨ ਡੋਗਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬੇ ਇਸੇ ਤਰ੍ਹਾਂ ਦੇ ਕੈਂਪ ਲਵਾਇਆ ਜਾਇਆ ਕਰਨਗੇ ਤਾਂ ਜੋ  ਸਾਡੇ ਸਮਾਜ ਵਿੱਚ  ਖ਼ੂਨਦਾਨ ਕਰਨ ਨਾਲ ਵਿਜੈ ਦੇਵ ਸੁੱਖਾ ਸੰਧੂ ਮਾਣੂੰਕੇ  ਕਿਸੇ ਦਿਨ ਕਿਸੇ ਜਾਨ ਨੂੰ ਬਚਾਇਆ ਜਾ ਸਕੇ  ਇਸ ਸਮੇਂ ਉਨ੍ਹਾਂ ਨਾਲ ਸਰਪੰਚ ਗੁਰਪ੍ਰੀਤ ਸਿੰਘ ਦੀਪਾ  ਜਗਦੀਪ ਸਿੰਘ ਲੰਮੇ  ਬ੍ਰਹਮਜੋਤ ਸਿੰਘ ਪੰਨੂੰ ਦਰਸ਼ਪ੍ਰੀਤ ਸਿੰਘ  ਹੈਰੀਟੇਜ ਇਮੀਗ੍ਰੇਸ਼ਨ  ਜਸਪ੍ਰੀਤ ਸਿੰਘ ਹਨੀ  ਮਨਪ੍ਰੀਤ ਸਿੰਘ ਮਨੀ  ਹਰਪ੍ਰੀਤ ਸਿੰਘ  ਮਨਪ੍ਰੀਤ ਸਿੰਘ ਦੇਹਡ਼ਕਾ  ਵਿਜੈ ਦੇਵ ਸੁੱਖਾ ਸੰਧੂ ਮਾਣੂੰਕੇ  ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ

ਵਿਧਾਇਕ ਸੰਜੇ ਤਲਵਾੜ ਵੱਲੋਂ ਤਾਜਪੁਰ ਤੇ ਟਿੱਬਾ ਰੋਡ ਨੂੰ ਟ੍ਰੈਫਿਕ ਦੀ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਕੰਮ ਦੀ ਕਰਵਾਈ ਸ਼ੁਰੂਆਤ

ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਕੀਤਾ ਪੂਰਾ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਹਲਕਾ ਪੂਰਬੀ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਅੱਜ ਤਾਜਪੁਰ ਚੌਂਕ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ(ਐਨ.ਐਚ.ਏ.ਆਈ) ਵੱਲੋਂ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਟ੍ਰੈਫਿਕ ਦੀ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਸ੍ਰੀ ਤਲਵਾੜ ਵੱਲੋਂ ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਗਿਆ।

ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਐਨ.ਐਚ.ਏ.ਆਈ. ਵੱਲੋਂ ਅੱਜ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਉਨ੍ਹਾਂ 'ਤੇ ਲੱਗਭਗ 85 ਕਰੋੜ ਰੁੱਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਫਲਾਈ ਓਵਰ ਪ੍ਰੋਜੈਕਟ ਵਿੱਚ ਤਾਜਪੁਰ ਰੋਡ ਅਤੇ ਟਿੱਬਾ ਰੋਡ ਵੱਲ ਜਾਣ ਲਈ 30-30 ਮੀਟਰ ਦੇ ਪੰਜ ਸਪੈਨ ਬਣਾਏ ਜਾਣਗੇ ਅਤੇ ਨੈਸ਼ਨਲ ਹਾਈਵੇ ਰੋਡ ਦੇ ਦੋਨੋਂ ਪਾਸੇ ਸਰਵਿਸ ਰੋਡ ਦੀ ਚੌੜਾਈ ਵਿੱਚ ਵਾਧਾ ਕੀਤਾ ਜਾਵੇਗਾ। ਇਸ ਫਲਾਈ ਓਵਰ ਦੀ ਲੰਬਾਈ ਲੱਗਭਗ 500 ਮੀਟਰ ਹੋਵੇਗੀ ਅਤੇ ਫਲਾਈ ਓਵਰ ਦੇ ਦੋਨੋ ਪਾਸੇ ਨਵੀ ਡਰੇਨ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜਲੰਧਰ ਬਾਈਪਾਸ ਚੌਂਕ ਫਲਾਈ ਓਵਰ ਵਿੱਚ ਐਂਟਰੀ ਅਤੇ ਐਗਜਿਟ ਰਂੈਪ ਬਣਾਏ ਜਾਣਗੇ ਅਤੇ ਸ਼ੇਰਪੁਰ ਪੁੱਲ ਦੇ ਦੋਨੋ ਪਾਸੇ ਦੋ ਨਵੇਂ ਆਰ.ਓ.ਬੀ. (ਰੇਲਵੇ ਓਵਰ ਬ੍ਰਿਜ) ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਟ੍ਰੈਫਿਕ ਜਾਣ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਕੰਮ ਨੂੰ ਇਸੇ ਸਾਲ ਦਸੰਬਰ 2021 ਤੱਕ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਗਲੇ ਹਫਤੇ ਹਲਕਾ ਪੂਰਬੀ ਵਿੱਚ ਪੈਂਦੀ ਮੇਨ ਟਿੱਬਾ ਰੋਡ ਨੈਸ਼ਨਲ ਹਾਇਵੇ ਤੋਂ ਲੈ ਕੇ ਨਗਰ ਨਿਗਮ ਦੇ ਕੁੱੜੇ ਦੇ ਡੰਪ ਤੱਕ ਆਰ.ਸੀ.ਸੀ. ਰੋਡ ਬਨਾਉਣ ਦੇ ਕੰਮ ਦੀ ਸ਼ੁਰਆਤ ਕਰਵਾਈ ਜਾਵੇਗੀ।

ਇਸ ਮੋਕੇ ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਅਸ਼ੀਸ਼ ਟਪਾਰਿਆ, ਕੌਂਸਲਰ ਬੇਟਾ ਅੰਕਿਤ ਮਲਹੋਤਰਾ, ਸਤਨਾਮ ਸਿੰਘ ਸੱਤਾ, ਪੰਕਜ ਜੈਨ, ਰਾਜੀਵ ਝੱਮਟ, ਜੈ ਸੰਕਰ ਯਾਦਵ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ, ਰੀਨਾ ਰਾਣੀ, ਨੀਰਜ ਕੁਮਾਰ, ਰਿੱਕੀ ਮਲਹੋਤਰਾ, ਕੁਅਰ ਸਿੰਘ, ਵਨੀਤ ਕੁਮਾਰ, ਬਲਜੀਤ ਸਿੰਘ, ਬਲਵੀਰ ਚੋਧਰੀ, ਸਿਕੰਦਰ ਸਿੰਘ ਡਾਂਗੋ, ਸੁਰਜੀਤ ਸਿੰਘ, ਬਿੰਦਰ ਸ਼ਿਘਾਰਾ ਸਿੰਘ, ਕ੍ਰਿਸ਼ਨਾ, ਜੇ.ਪੀ. ਭੱਟ, ਡਾ ਮੱਲ, ਵਿੱਕੀ ਕੁਮਾਰ, ਆਨੰਦ ਠਾਕੁਰ, ਕੁਲਵੰਤ ਸਿੰਘ, ਮਲਕੀਤ ਸਿੰਘ ਪਟਵਾਰੀ, ਬੰਤ ਸਿੰਘ ਗਰੇਵਾਲ, ਨਵੀਨ, ਜਗਦੀਪ ਸਿੰਘ, ਗੁਰਿੰਦਰ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

ਜ਼ਿਲ੍ਹਾ ਪਸਾਸ਼ਨ ਵੱਲੋਂ ਕੋਰੋਨਾ ਯੋਧਿਆਂ ਦਾ ਕੀਤਾ ਗਿਆ ਸਨਮਾਨ

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਾਰੀਆਂ ਧਿਰਾਂ ਦਾ ਕੀਤਾ ਧੰਨਵਾਦ

ਗੁਰੂ ਨਾਨਕ ਭਵਨ ਵਿਖੇ ਸੰਖੇਪ ਸਮਾਰੋਹ ਆਯੋਜਿਤ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆ ਬੇਮਿਸਾਲ ਸੇਵਾਵਾਂ ਦੇਣ ਵਾਲੇ ਯੋਧਿਆਂ ਦੇ ਸਨਮਾਨ ਲਈ ਇੱਕ ਸੰਖੇਪ ਸਮਾਰੋਹ ਸਥਾਨਕ ਗੁਰੂ ਨਾਨਕ ਭਵਨ(ਮਿੰਨੀ) ਵਿਖੇ ਆਯੋਜਿਤ ਕੀਤਾ ਗਿਆ। ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਇਸ ਸਮਾਰੋਹ ਵਿੱਚ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਸਕਿਆ, ਪਰ ਫੇਰ ਵੀ ਡਿਪਟੀ ਕਮਿਸ਼ਨਰ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਮਹਾਂਮਾਰੀ 'ਤੇ ਫਤਿਹ ਹਾਸਲ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂੋਸ, ਡਾ.ਬਿਸ਼ਵ ਮੋਹਨ, ਡਾ. ਪ੍ਰੇਮ ਗੁਪਤਾ, ਸ੍ਰੀ ਸਚਿਤ ਜੈਨ, ਐਸ.ਡੀ.ਐਮ. ਸਹਿਬਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਆਪਣੇ ਸੰਬੋਧਨ ਵਿਚ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਪੁਲਿਸ ਪ੍ਰਸਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਵਿੱਚ ਇਨ੍ਹਾ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਔਸਤਨ ਗੱਲ ਕਰੀਏ ਤਾਂ 500 ਨਾਗਰਿਕਾਂ ਲਈ ਇੱਕ ਪੁਲਿਸ ਮੁਲਾਜ਼ਮ ਆਪਣੀ ਸੇਵਾ ਨਿਭਾ ਰਿਹਾ ਸੀ। ਉਨ੍ਹਾਂ ਸ੍ਰੀ ਸਚਿਤ ਜੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਇਨ੍ਹਾਂ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਨੂੰ ਆਕਸੀਜ਼ਨ ਦੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਹੁਣ ਤੱਕ ਕਿਸੇ ਕੋਰੋਨਾ ਪੋਜ਼ਟਿਵ ਮਰੀਜ਼ ਦੀ ਆਕਸੀਜ਼ਨ ਦੀ ਕਮੀ ਕਾਰਨ ਮੌਤ ਨਹੀਂ ਹੋਈ।

ਸ੍ਰੀ ਸ਼ਰਮਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਵਿਡ-19 ਨੋਡਲ ਅਫਸਰ ਵਜੋਂ ਅਣਥੱਕ ਮਿਹਨਤ ਸਦਕਾ ਆਪਣੀ ਡਿਊਟੀ ਬਾਖੂੁਬੀ ਨਿਭਾਈ। ਉਨ੍ਹਾਂ ਸੰਜੀਵਨੀ ਗਰੁੱਪ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਕੋਵਿਡ ਤੋਂ ਬਚਾਅ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਵਸਨੀਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੌਰਾਨ 12 ਲੱਖ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਸਾਧਨਾ ਰਾਹੀਂ ਉਨ੍ਹਾ ਦੇ ਘਰ ਪਹੁੰਚਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਭਰ ਵਿੱਚ ਜ਼ਿਲ੍ਹਾ ਲੁਧਿਆਣਾ ਵੱਲੋਂ ਸਭ ਤੋਂ ਵੱਧ ਕੋਰੋਨਾ ਦੇ ਟੈਸਟ ਕੀਤੇ ਗਏ ਹਨ।

ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਾਰਿਆਂ ਦੇ ਸਹਿਯੋਗ ਸਦਕਾ ਇਸ ਜੰਗ ਵਿੱਚ ਸਫਲ ਹੋਏ ਹਾਂ। ਉਨ੍ਹਾਂ ਕਿਹਾ ਪੁਲਿਸ ਪ੍ਰਸਾਸ਼ਨ ਦੇ 4500 ਦੇ ਕਰੀਬ ਜਵਾਨਾਂ ਵੱਲੋਂ ਦਿਨ-ਰਾਤ ਸੇਵਾ ਨਿਭਾਈ ਗਈ, ਜਿਨ੍ਹਾਂ ਵਿੱਚੋਂ 450 ਦੇ ਕਰੀਬ ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ਟਿਵ ਵੀ ਹੋਏ। ਉਨ੍ਹਾਂ ਇਸ ਮੌਕੇ ਏ.ਸੀ.ਪੀ. ਅਨਿਲ ਕੋਹਲੀ ਅਤੇ ਏ.ਐਸ.ਆਈ. ਜਸਪਾਲ ਸਿੰਘ ਦੀ ਸਹਾਦਤ ਨੂੰ ਯਾਦ ਕੀਤਾ, ਜਿਨ੍ਹਾਂ ਇਸ ਮਹਾਂਮਾਰੀ ਦੌਰਾਨ ਆਪਣੀ ਜਾਨ ਗਵਾਈ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਫਰੰਟਲਾਈਨ ਯੋਧਿਆਂ ਦੇ ਸਨਮਾਨ ਲਈ ਸਮਾਰੋਹ ਉਲੀਕਿਆ।

ਜਗਰਾਓਂ ਨਗਰ ਕੌਂਸਿਲ ਵਿਖੇ ਸਟੇਟ ਵਿਜੀਲੈਂਸ ਟੀਮ ਨੇ ਮਾਰਿਆ ਛਾਪਾ 

ਜਗਰਾਓਂ, ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)।

ਲਗਾਤਾਰ ਚਰਚਾ ਵਿੱਚ ਰਹਿਣ ਵਾਲੀ ਨਗਰ ਕੌਂਸਿਲ ਜਗਰਾਓ ਵਿਖੇ ਉਸ ਵਕਤ ਹੜਕੰਪ ਮੱਚ ਗਿਆ ਜਦੋਂ ਸਟੇਟ ਵਿਜੀਲੈਂਸ ਟੀਮ ਨੇ ਨਗਰ ਕੌਂਸਿਲ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੇਖਦੇ ਅਚਾਨਕ ਛਾਪਾ ਮਾਰਿਆ।

ਮੀਡਿਆ ਦੇ ਸਵਾਲਾਂ ਦੇ ਜਵਾਬ ਦੇਂਦੇ ਨਗਰ ਕੌਂਸਿਲ ਦੇ 2 ਦਿਨ ਪਹਿਲਾਂ ਹੀ ਆਏ ਨਵੇ ਕਾਰਜ ਸਾਧਕ ਅਫਸਰ ਸੰਜੇ ਬੰਸਲ ਨੇ ਦੱਸਿਆ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਪੁਰਾਣੇ ਕੰਮਾਂ ਦੀ ਉਹ ਇਥੇ ਨਵੇ ਆਏ ਹਨ। ਉਹ ਜੋ ਰਿਕਾਰਡ ਅਧਿਕਾਰੀ ਮੰਗ ਰਹੇ ਸਨ ਦੇ ਰਹੇ ਹਨ।ਦੂਸਰੀ ਤਰਫ ਬਿਜ਼ੀਲੈਂਸ ਅਧਿਕਾਰੀ ਮੀਡਿਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।

ਸ਼ਿਕਾਇਤ ਕਰਤਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ ਗੋਪੀ ਸ਼ਰਮਾ ਨੇ ਦੱਸਿਆ ਕਿ ਉਹ ਲਗਾਤਾਰ RTI ਰਾਹੀ ਪਿਛਲੇ ਹੋਏ ਟੈਂਡਰ ਪਾਸ ਦਾ ਵੇਰਵਾ ਮੰਗ ਰਹੇ ਸਨ ਪਰ ਕੋਈ ਭੀ ਜਵਾਬ ਨਹੀਂ ਮਿਲ ਰਿਹਾ, ਇਸ ਕਰਕੇ ਉਹਨਾਂ ਮਾਨਜੋਗ ਹਾਈ ਕੋਰਟ ਵਿੱਚ ਕੰਪਲੈਂਟ ਕੀਤੀ ਜਿਸ ਕਰਕੇ ਕਾਰਵਾਈ ਹੋਈ ਹੈ।

ਮੌਕੇ ਤੇ ਜਗਰਾਓ ਦੀ ਵਿਧਾਇਕਾਂ ਬੀਬੀ ਸਰਬਜੀਤ ਮਾਣੂਕੇ ਨੇ ਦੱਸਿਆ ਕਿ ਕਿਸੇ ਭੀ ਹੱਦ ਤੱਕ ਇਸ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ,ਉਹ ਸੰਸਦ ਸ਼ੇਸ਼ਨ ਵਿੱਚ ਭੀ ਇਹ ਮੁੱਦਾ ਉਠਾਣ ਗੇ ਲਗਾਤਾਰ ਭ੍ਰਿਸ਼ਟਾਚਾਰ ਦੇ ਮਾਮਲੇ ਹੋਣ ਨਾਲ ਜਗਰਾਓਂ ਦਾ ਨਾਮ ਸੁਰਖੀਆਂ ਵਿਚ ਬਣਿਆਂ ਰਹਿੰਦਾ ਹੈ।

ਵਾਰਡ ਨੰਬਰ 2ਵਿਚ ਸ਼੍ਰੋਮਣੀ ਅਕਾਲੀ ਦਲ ਨੇ ਜੱਸਲ ਨੂੰ ਉਮੀਦਵਾਰ ਐਲਾਨਿਆ

ਜਗਰਾਉਂ ,ਜਨਵਰੀ 2021 ( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਤਜਿੰਦਰ ਸਿੰਘ ਜੱਸਲ ਨੂੰ ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਦਾ ਐਲਾਨ ਮੌਕੇ ਐੱਸ ਆਰ ਕਲੇਰ ਸਾਬਕਾ ਵਿਧਾਇਕ, ਭਾਈ ਗੁਰਚਰਨ ਸਿੰਘ ਗਰੇਵਾਲ ਜਿਲਾ ਪ੍ਰਧਾਨ, ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ ਆਦਿ ਹਾਜ਼ਰ ਸਨ

ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਜਗਰਾਉਂ ਦੇ ਦਸ ਵਾਰਡਾਂ ਲਈ ਉਮੀਦਵਾਰ ਐਲਾਨੇ ਗਏ

ਜਗਰਾਉਂ ,ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਇੱਥੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਗਰਾਉਂ ਦੇ 23 ਵਾਰਡਾਂ ਵਿਚੋਂ ਦਸ ਵਾਰਡਾਂ ਲਈ ਉਮੀਦਵਾਰ ਐਲਾਨੇ ਗਏ, ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਗਰਾਉਂ ਨਗਰ ਕੌਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼  ਆਮ ਆਦਮੀ ਪਾਰਟੀ ਨਵੇਂ ਚਿਹਰੇ ਤੇ ਇਮਾਨਦਾਰਾਂ ਨੂੰ ਅੱਗੇ ਲੇ ਕੇ ਆਵੇਗੀ ਤਾਂ ਜੋ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਸਾਡੀ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਵਿੱਚ ਇਮਾਨਦਾਰ ਲੋਕ ਭੇਜਣੇ ਹਨ ਤਾਂ ਜੋ ਲੋਕਾਂ ਨੂੰ ਸਹੁਲਤਾਂ ਮਿਲ ਸਕਣ।

ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਨੇ ਲੋਕ ਨੂੰ ਕੀਤਾ ਲਾਮਵੰਦ

ਹਠੂਰ,21,ਜਨਵਰੀ 2021-(ਕੌਸ਼ਲ ਮੱਲ੍ਹਾ)-

ਕਲੀਆਂ ਦੇ ਬਾਦਸਾਹ ਸ੍ਰੀ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਨੇ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਕਾਲੇ ਕਾਨੂੰਨਾ ਖਿਲਾਫ ਆਪਣੇ ਵੱਖ-ਵੱਖ ਗੀਤ ਪੇਸ ਕਰਕੇ 26 ਜਨਵਰੀ ਨੂੰ ਦਿੱਲੀ ਦੇ ਟਰੈਕਟਰ ਮਾਰਚ ਵਿਚ ਸਾਮਲ ਹੋਣ ਲਈ ਜਗਰਾਓ ਇਲਾਕੇ ਦੇ ਪਿੰਡਾ ਵਿਚ ਜਾ ਕੇ ਲੋਕਾ ਨੂੰ ਲਾਮਵੰਦ ਕੀਤਾ।ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਨੇ ਕਿਹਾ ਕਿ ਹਰ ਖੇਤਰ ਵਿਚ ਪ੍ਰਸਿੱਧੀ ਖੱਟਣ ਲਈ ਕਿਸਾਨਾ ਅਤੇ ਮਜਦੂਰਾ ਦਾ ਵੱਡਾ ਯੋਗਦਾਨ ਹੈ ਜੋ ਅਸੀ ਕਦੇ ਵੀ ਨਹੀ ਭੁੱਲਾ ਸਕਦੇ।ਉਨ੍ਹਾ ਕਿਹਾ ਕਿ ਅਸੀ ਕਿਸਾਨਾ ਦੇ ਪੁੱਤਰ ਹਾਂ ਅਤੇ ਸਾਡੀ ਪਾਰਟੀ ਕਿਸਾਨ ਵੀਰ ਹਨ ਜੋ ਪਿਛਲੇ 57 ਦਿਨਾ ਤੋ ਦਿੱਲੀ ਵਿਖੇ ਦਿਨ-ਰਾਤ ਰੋਸ ਪ੍ਰਦਰਸਨ ਕਰ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਸਮੂਹ ਪੰਜਾਬ ਵਾਸੀਆ ਨੂੰ ਬੇਨਤੀ ਕਰਦੇ ਹਾਂ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ 26 ਜਨਵਰੀ ਨੂੰ ਦਿੱਲੀ ਦੇ ਟਰੈਕਟਰ ਮਾਰਚ ਦਾ ਹਿੱਸਾ ਬਣੋ।ਇਸ ਮੌਕੇ ਉਨ੍ਹਾ ਨੂੰ ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾ ਨੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਗੀਤਕਾਰ ਸੋਹਣ ਮਾਣੂੰਕੇ,ਸਰਬਜੀਤ ਸਿੰਘ ਹਠੂਰ,ਗੀਤਕਾਰ ਛੱਤਾ ਮਾਣੂੰਕੇ,ਇਕਬਾਲ ਮਹੁੰਮਦ,ਬਿੱਲੂ ਮੀਨੀਆ,ਜਸਪ੍ਰੀਤ ਸੋਹਣ,ਜੱਸੀ ਮੀਨੀਆ,ਗੁਰਤੇਜ ਹਠੂਰ,ਮਨੀ ਹਠੂਰ,ਗਗਨ ਹਠੂਰ, ਮੇਜਰ ਸੰਧੂ ਆਦਿ ਹਾਜ਼ਰ ਸਨ।

(ਫੋਟੋ ਕੈਪਸਨ:- ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਲੋਕ ਗਾਇਕ ਸੁਰਿੰਦਰ ਲਾਡੀ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ)

ਐਸ ਐਚ ਓ ਨੇ ਕੀਤਾ ਵਿਕਾਸ ਕਾਰਜਾ ਦਾ ਉਦਘਾਟਨ

ਹਠੂਰ,21,ਜਨਵਰੀ 2021 -(ਕੌਸ਼ਲ ਮੱਲ੍ਹਾ)-

ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਵਿਕਾਸ ਕਾਰਜ ਦਾ ਉਦਘਾਟਨ ਵੀਰਵਾਰ ਨੂੰ ਪੁਲਿਸ ਥਾਣਾ ਹਠੂਰ ਦੇ ਐਸ ਐਚ ਓ ਮੈਡਮ ਅਰਸਪ੍ਰੀਤ ਕੌਰ ਗਰੇਵਾਲ ਨੇ ਕੀਤਾ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਸਕੂਲ ਦੇ ਸਮੂਹ ਸਟਾਫ ਨੇ ਐਸ ਐਚ ਓ ਮੈਡਮ ਅਰਸਪ੍ਰੀਤ ਕੌਰ ਗਰੇਵਾਲ ਦਾ ਭਰਵਾ ਸਵਾਗਤ ਕੀਤਾ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਸਕੂਲ ਦੀ ਇਮਾਰਤ ਕਾਫੀ ਪੁਰਾਣੀ ਹੋਣ ਕਰਕੇ ਕਮਰਿਆ ਦਾ ਸਾਰਾ ਫਰਸ ਟੁੱਟ ਚੁੱਕਾ ਸੀ ਜੋ ਅਸੀ ਐਨ.ਆਰ.ਆਈ ਵੀਰਾ,ਸਕੂਲ ਦੇ ਸਟਾਫ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪੁਰਾਣਾ ਫਰਸ ਪੱੁਟ ਕੇ ਨਵਾ ਲਗਾ ਰਹੇ ਹਾਂ।ਇਸ ਮੌਕੇ ਪ੍ਰਿੰਸੀਪਲ ਸਤਵੰਤ ਕੌਰ ਲੁਧਿਆਣਾ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਮੱਧਵਰਗੀ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ ਜਿਸ ਕਰਕੇ ਸਾਨੂੰ ਸਮੇਂ-ਸਮੇਂ ਤੇ ਇਨ੍ਹਾ ਬੱਚਿਆ ਦੀ ਸੁੱਖ ਸਹੂਲਤ ਲਈ ਬਣਦਾ ਯੋਗਦਾਨ ਪਾਉਦਾ ਚਾਹੀਦਾ ਹੈ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਸਕੂਲ ਦੇ ਸਟਾਫ ਵੱਲੋ ਐਸ ਐਚ ਓ ਮੈਡਮ ਅਰਸਪ੍ਰੀਤ ਕੌਰ ਗਰੇਵਾਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਐਡਵੋਕੇਟ ਰਜਿੰਦਰਪਾਲ ਸਿੰਘ,ਪ੍ਰਧਾਨ ਧੀਰਾ ਸਿੰਘ,ਪ੍ਰਧਾਨ ਤੇਲੂ ਸਿੰਘ, ਯੂਥ ਆਗੂ ਕਰਮਜੀਤ ਸਿੰਘ ਪ੍ਰਧਾਨ ਜੋਰਾ ਸਿੰਘ ਸਰਾਂ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ, ਗੁਰਦੀਪ ਸਿੰਘ,ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਜਸਵਿੰਦਰ ਕੌਰ,ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ ਡੱਲਾ,ਗੁਰਨਾਮ ਸਿੰਘ,ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ,ਹਰਵਿੰਦਰ ਸਰਮਾਂ,ਅਮਰ ਸਿੰਘ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

(ਫੋਟੋ ਕੈਪਸਨ:-ਵਿਕਾਸ ਕਾਰਜਾ ਦਾ ਉਦਘਾਟਨ ਕਰਨ ਸਮੇਂ ਮੈਡਮ ਅਰਸਪ੍ਰੀਤ ਕੌਰ ਗਰੇਵਾਲ ਪ੍ਰਧਾਨ ਨਿਰਮਲ ਸਿੰਘ ਅਤੇ ਸਕੂਲ ਦਾ ਸਟਾਫ)

ਨੌਜਵਾਨ ਨੇ ਕੀਤਾ ਟਰੈਕਟਰ ਮਾਰਚ

ਹਠੂਰ,21,ਜਨਵਰੀ 2021 -(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ ਹੈ।ਇਸ ਰੋਸ ਮਾਰਚ ਨੂੰ ਮੁੱਖ ਰੱਖਦਿਆ ਅੱਜ ਕਿਰਤੀ ਕਿਸਾਨ ਯੂਨੀਅਨ,ਨੌਜਵਾਨ ਭਾਰਤ ਸਭਾ ਅਤੇ ਯੂਥ ਵਿੰਗ ਵੱਲੋ ਪਿੰਡ ਰਸੂਲਪੁਰ,ਡੱਲਾ,ਨਵਾਂ ਡੱਲਾ,ਮੱਲ੍ਹਾ,ਮਾਣੂੰਕੇ,ਦੇਹੜਕਾ,ਕਾਉਕੇ ਖੁਰਦ,ਕਾਉਕੇ ਕਲਾਂ,ਫੇਰੂਰਾਈ,ਅੱਚਰਵਾਲ,ਝੋਰੜਾ,ਡਾਗੀਆ ਆਦਿ ਪਿੰਡਾ ਵਿਚ ਟਰੈਕਟਰ ਮਾਰਚ ਕਰਕੇ ਲੋਕਾ ਨੂੰ ਲਾਮਵੰਦ ਕੀਤਾ ਗਿਆ।ਇਸ ਮੌਕੇ ਟਰੈਕਟਰ ਰੋਸ ਮਾਰਚ ਵਿਚ ਪਹੁੰਚੇ ਕਿਸਾਨਾ ਅਤੇ ਮਜਦੂਰਾ ਨੂੰ ਸੰਬੋਧਨ ਕਰਦਿਆ ਕਾਮਰੇਡ ਸਾਧੂ ਸਿੰਘ ਅੱਚਰਵਾਲ,ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਪੇਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਕਰਮਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਕਿਸਾਨ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਾ ਹੈ ਕਿਉਕਿ ਖੇਤੀ ਹੀ ਸਾਰੇ ਵਰਗਾ ਦਾ ਆਰਥਿਕ ਅਤੇ ਸਮਾਜਿਕ ਅਧਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਇਸ ਕਿਸਾਨੀ ਸੰਘਰਸ ਤੋ ਨੈਤਿਕ ਤੌਰ ਤੇ ਬੁਰੀ ਤਰ੍ਹਾਂ ਹਾਰ ਚੁੱਕੀ ਹੈ।ਉਨ੍ਹਾ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਵੱਧ ਤੋ ਵੱਧ ਸਮੂਲੀਅਤ ਕਰਨ ਦਾ ਸੱਦਾ ਦਿੱਤਾ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ, ਮਨੋਹਰ ਸਿੰਘ,ਗੁਰਬਿੰਦਰ ਸਰਮਾਂ,ਰਮਨਜੀਤ ਸਿੰਘ,ਮਨਦੀਪ ਸਿੰਘ,ਪ੍ਰਧਾਨ ਗੁਰਜੰਟ ਸਿੰਘ,ਪ੍ਰਧਾਨ ਅਮਰਜੀਤ ਸਿੰਘ,ਨੀਟੂ ਰਸੂਲਪੁਰ,ਸੁਖਦੀਪ ਸਿੰਘ,ਸੁਖਦੇਵ ਸਿੰਘ,ਬੂਟਾ ਸਿੰਘ,ਕੁਲਵੰਤ ਸਿੰਘ,ਕਰਤਾਰ ਸਿੰਘ, ਗੁਰਮੀਤ ਸਿੰਘ ਐਨ ਆਰ ਆਈ, ਗੋਪੀ ਰਸੂਲਪੁਰ,ਇਕਬਾਲ ਸਿੰਘ,ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

(ਫੋਟੋ ਕੈਪਸਨ:-ਪਿੰਡ ਰਸੂਲਪੁਰ ਤੋ ਟਰੈਕਟਰ ਮਾਰਚ ਸੁਰੂ ਕਰਨ ਕਰਨ ਸਮੇਂ ਕਿਸਾਨ ਵੀਰ ਅਤੇ ਨੌਜਵਾਨ)