You are here

ਲੁਧਿਆਣਾ

ਗਣਤੰਤਰ ਦਿਵਸ ਦੇ ਮੌਕੇ ਤੇ  ਵਿਦਿਆਰਥੀਆਂ ਵਲੋਂ ਭਾਸ਼ਣ ਮੁਕਾਬਲੇ ਹੋਏ

ਜਗਰਾਉਂ, ਜਨਵਰੀ 2021( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

 ਡੀ ਏ ਵੀ ਸੇਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਦੀ ਰਹਿਨੁਮਾਈ ਅਧੀਨ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲਿਆ। ਦੇਸ਼ ਭਗਤੀ ਦੇ ਗੀਤ ਜਿਹੜੇ ਕਿ ਵਿਦਿਆਰਥੀਆਂ ਨੇ ਸੁਣਾਏ ਉਸ ਨਾਲ ਚਾਰੇ ਪਾਸੇ ਦੇਸ਼ ਭਗਤੀ ਦੀ ਲਹਿਰ ਦੌੜ ਗਈ।ਨਾਅਰਾ ਲੇਖਣ, ਵਿਚਾਰ ਲੇਖਣ, ਕਵਿਤਾ ਗਾਇਨ ਮੁਕਾਬਲਿਆਂ ਵਿੱਚ ਬਚਿਆਂ ਨੇ ਬੜੀ ਰੋਚਕਤਾ ਨਾਲ ਭਾਗ ਲਿਆ। ਅਜ਼ਾਦੀ ਦੇ ਮਹੱਤਵ, ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਅਤੇ ਸੰਵਿਧਾਨ ਬਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਆਨ ਅਤੇ ਸ਼ਾਨ ਹਮੇਸ਼ਾ ਕਾਇਮ ਰੱਖਣ ਦੀ ਤਾਕੀਦ ਕੀਤੀ।

ਮਾ:ਰਾਮ ਸ਼ਰਨ ਦਾਸ ਦੀ ਯਾਦ ਵਿਚ ਸਤਿਕਾਰ ਸਮਾਗਮ ਕਰਵਾਇਆ

ਜਗਰਾਓ,ਹਠੂਰ,25,ਜਨਵਰੀ-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਮਾ:ਰਾਮ ਸ਼ਰਨ ਦਾਸ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਯਾਦ ਨੂੰ ਸਮਰਪਿਤ ਪਿੰਡ ਬੁਜਰਗ ਵਿਖੇ ਸਤਿਕਾਰ ਸਮਾਗਮ ਕਰਵਾਇਆ।ਇਸ ਸਮਾਗਮ ਵਿਚ ਪਹੁੰਚੇ ਤਰਕਸੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ:ਰਜਿੰਦਰ ਸਿੰਘ ਭਦੌੜ,ਤਰਕਸੀਲ ਸੁਸਾਇਟੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਜੀਰਖ,ਦਲਜੀਤ ਕਟਾਣੀ,ਕਰਤਾਰ ਸਿੰਘ ਵੀਰਾਨ,ਪ੍ਰੋ:ਸੁਖਵਿੰਦਰ ਸਿੰਘ ਸੁੱਖੀ,ਸੁਖਜੀਤ ਸਿੰਘ ਸਲੇਮਪੁਰੀ,ਹਰਜਿੰਦਰ ਸਿੰਘ ਘੁਮਾਣ,ਕਾਮਰੇਡ ਅਵਤਾਰ ਗਾਲਿਬ,ਵਰਿੰਦਰ ਦੀਵਾਨਾ,ਐਡਵੋਕੇਟ ਰਾਜਿੰਦਰ ਸਿੰਘ ਸੰਧੂ,ਜਸਵਿੰਦਰ ਸਿੰਘ ਬਰਸਾਲ,ਪ੍ਰਭਜੋਤ ਸਿੰਘ ਸੋਹੀ ਆਦਿ ਨੇ ਕਿਹਾ ਕਿ ਸਾਨੂੰ ਵਹਿਮਾ-ਭਰਮਾ ਤੋ ਦੂਰ ਹੋ ਕੇ ਵਿਿਗਆਨਿਕ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਕੋਈ ਵੀ ਮੰਜਲ ਸਰ ਕਰਨ ਲਈ ਸਾਨੂੰ ਸੰਘਰਸ ਕਰਨਾ ਹੀ ਪੈਣਾ ਹੈ ਦੁਨੀਆਂ ਤੇ ਐਸੀ ਕੋਈ ਅਜਿਹੀ ਗੈਬੀ ਸਕਤੀ ਨਹੀ ਹੈ ਜੋ ਤੁਹਾਨੂੰ ਦਿਨਾ ਵਿਚ ਅਮੀਰ ਬਣਾ ਦੇਵੇ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਨੇ ਆਪਣਾ ਸਾਰਾ ਜੀਵਨ ਲੋਕਾਈ ਦੇ ਲੇਖੇ ਲਾਇਆ ਅਤੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਵੱਡੇ ਸੰਘਰਸ ਵੀ ਲੜੇ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਵੱਲੋ ਡਿਊਟੀ ਦੌਰਾਨ ਵਰਤੀ ਗਈ ਇਮਾਨਦਾਰੀ ਅਤੇ ਵਫਾਦਾਰੀ ਨੂੰ ਸਾਡਾ ਸਮਾਜ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕਰਦਾ ਰਹੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਾਜਦੀਪ ਸਿੰਘ ਤੂਰ ਨੇ ਨਿਭਾਈ।ਅਖੀਰ ਵਿਚ ਤਰਕਸੀਲ ਆਗੂ ਕਮਲਜੀਤ ਸਿੰਘ ਬੁਜਰਗ ਅਤੇ ਲੇਖਕ ਦਵਿੰਦਰ ਜੀਤ ਸਿੰਘ ਬੁਜਰਗ ਨੇ ਪਹੁੰਚੇ ਹੋਏ ਆਗੂਆ ਅਤੇ ਰਿਸਤੇਦਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਦੇਵ ਸਿੰਘ,ਨਵਦੀਪ ਸਿੰਘ,ਸਾਬਕਾ ਬੀ ਡੀ ਪੀ ਓ ਸੰਤੋਸ ਕੁਮਾਰ ਪੱਬੀ,ਸੀਲਾ ਰਾਣੀ,ਰਮਨਦੀਪ ਕੌਰ,ਵਿਜੈ ਕੁਮਾਰੀ,ਖੁਸਦੀਪ ਕੌਰ,ਕੇਸ਼ਵਦੀਪ ਕੌਰ,ਰਵਨੀਤ ਕੁਮਾਰੀ,ਵਾਨਿਆ ਸ਼ਰਮਾਂ,ਸਰਦ ਸਰਮਾਂ,ਹਰਦੀਪ ਕੌਸ਼ਲ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਮਾ:ਸੁਰਜੀਤ ਸਿੰਘ ਦੌਧਰ,ਕਮਲਜੀਤ ਸਿੰਘ ਖੰਨਾ,ਤੇਜਿੰਦਰ ਕੁਮਾਰ ਲੰਮੇ,ਬੀਰਵਲ ਰਿਸੀ,ਅੰਮ੍ਰਿਤਪਾਲ ਸਰਮਾਂ,ਸਵਰਨਜੀਤ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਤਰਕਸੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ:ਰਜਿੰਦਰ ਸਿੰਘ ਭਦੌੜ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਦਿੱਤੀ ਅੰਤਿਮ ਵਿਦਾਇਗੀ

ਜਗਰਾਓ,ਹਠੂਰ,25,ਜਨਵਰੀ-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਪੰਥਕ ਆਗੂ ਸੋ੍ਰਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਐਤਵਾਰ ਨੂੰ ਆਪਣੀ ਸੰਸਾਰੀ ਯਾਤਰਾ ਪੁਰੀ ਕਰਦੇ ਹੋਏ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਜਿਨ੍ਹਾ ਦੀ ਮ੍ਰਿਤਕ ਦੇਹ ਨੂੰ ਅੱਜ ਉਨ੍ਹਾ ਦੇ ਘਰ ਤੋ ਇੱਕ ਕਾਫਲੇ ਦੇ ਰੂਪ ਵਿਚ ‘ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆ ਦੀ ਗੂੰਜ ਵਿਚ ਅੰਤਿਮ ਦਰਸਨ ਕਰਨ ਲਈ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੇ ਲਿਆਦਾ ਗਿਆ।ਜਿਥੇ ਪਾਰਟੀ ਦੇ ਮੈਬਰਾ,ਅਹੁਦੇਦਾਰਾ ਅਤੇ ਇਲਾਕਾ ਨਿਵਾਸੀਆ ਨੇ ਉਨ੍ਹਾ ਦੇ ਆਖਰੀ ਦਰਸਨ ਕੀਤਾ।ਇਸ ਉਪਰੰਤ ਉਨ੍ਹਾ ਦੀ ਮ੍ਰਿਤਕ ਦੇਹ ਨੂੰ ਪਿੰਡ ਡੱਲਾ ਦੇ ਸਮਸਾਨ ਘਾਟ ਵਿਖੇ ਲਿਆਦਾ ਗਿਆ।ਜਿਥੇ ਉਨ੍ਹਾ ਦੀ ਮ੍ਰਿਤਕ ਦੇਹ ਤੇ ਸੋ੍ਰਮਣੀ ਅਕਾਲੀ ਦਲ(ਅ)ਦੇ ਕੌਮੀ ਪ੍ਰਧਾਨ ਸਾਬਕਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਵੱਲੋ ਭੇਜੇ ਜਥੇਦਾਰ ਗੁਰਜੰਟ ਸਿੰਘ ਕੱਟੂ ਨੇ ਜਥੇਦਾਰ ਤਰਲੋਕ ਸਿੰਘ ਡੱਲਾ ਤੇ ਪਾਰਟੀ ਦਾ ਝੰਡਾ ਪਾਇਆ।ਉਨ੍ਹਾ ਦੀ ਮ੍ਰਿਤਕ ਦੇਹ ਨੂੰ ਉਨ੍ਹਾ ਦੇ ਸਪੁੱਤਰ ਪ੍ਰਧਾਨ ਨਿਰਮਲ ਸਿੰਘ ਡੱਲਾ,ਬਲਵੀਰ ਸਿੰਘ ਅਤੇ ਭਰਪੂਰ ਸਿੰਘ ਨੇ ਅਗਨੀ ਭੇਂਟ ਕੀਤਾ।ਇਸ ਮੌਕੇ ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਭਾਈ ਜਸਪਾਲ ਸਿੰਘ ਹੇਰਾ,ਪ੍ਰੋ:ਮਹਿੰਦਰਪਾਲ ਸਿੰਘ ਪਟਿਆਲਾ,ਬਲਕਾਰ ਸਿੰਘ ਮੋਗਾ, ਪ੍ਰਧਾਨ ਧੀਰਾ ਸਿੰਘ,ਭਾਈ ਮਨਜੀਤ ਸਿੰਘ ਮੱਲ੍ਹਾ,ਭਾਈ ਹਰਪਾਲ ਸਿੰਘ ਕੁੱਸਾ,ਪ੍ਰੀਤਮ ਸਿੰਘ ਮਾਨਗੜ੍ਹ,ਜਸਵੰਤ ਸਿੰਘ ਚੀਮਾ,ਭੁਪਿੰਦਰ ਸਿੰਘ,ਸਤਨਾਮ ਸਿੰਘ ਬਿਲਾਸਪੁਰ,ਲਸਕਰ ਸਿੰਘ ਖੋਸਾ,ਨਿਰੰਜਣ ਸਿੰਘ,ਗੁਰਦੇਵ ਸਿੰਘ,ਅਵਤਾਰ ਸਿੰਘ,ਨਵਦੀਪ ਸਿੰਘ,ਦਵਿੰਦਰ ਸਿੰਘ,ਨਵਤੇਜ ਸਿੰਘ,ਸਰਪੰਚ ਜਸਵਿੰਦਰ ਕੌਰ ਸਿੱਧੂ,ਸਾਬਕਾ ਸਰਪੰਚ ਗੁਰਮੇਲ ਸਿੰਘ,ਗੁਰਨਾਮ ਸਿੰਘ ਡੱਲਾ, ਸਰਪੰਚ ਗੁਰਦੀਪ ਸਿੰਘ ਨਵਾਂ ਡੱਲਾ,ਸਰਪੰਚ ਕਰਮਜੀਤ ਸਿੰਘ ਦੇਹੜਕਾ,ਸਰਪੰਚ ਗੁਰਮੁੱਖ ਸਿੰਘ ਮਾਣੂੰਕੇ,ਵਰਿੰਦਰ ਸਿੰਘ ਜਗਰਾਓ,ਛਿੰਦਾ ਸਿੰਘ ਮਾਣੂੰਕੇ,ਸਰਪੰਚ ਦਰਸਨ ਸਿੰਘ ਡਾਗੀਆ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆ,ਸਾਬਕਾ ਚੇਅਰਮੈਨ ਸਮਸੇਰ ਸਿੰਘ ਡਾਗੀਆ,ਸਰਪੰਚ ਸੁਖਦੇਵ ਸਿੰਘ ਚਕਰ,ਨੀਟਾ ਚਕਰ,ਦੁੱਲਾ ਸਿੰਘ ਚਕਰ,ਗੁਰਦਿਆਲ ਸਿੰਘ ਡਾਗੀਆ,ਗੁਰਦੀਪ ਸਿੰਘ ਮੱਲ੍ਹਾ, ਪ੍ਰਧਾਨ ਤੇਲੂ ਸਿੰਘ, ਪ੍ਰਧਾਨ ਜੋਰਾ ਸਿੰਘ ਸਰਾਂ,ਜਗਮੋਹਣ ਸਿੰਘ,ਚੇਅਰਪਰਸਨ ਬੀਬੀ ਬਲਵਿੰਦਰ ਕੌਰ ਹਠੂਰ, ਡਾਇਰੈਕਟਰ ਬੂੜਾ ਸਿੰਘ ਗਿੱਲ,ਜਗਰੂਪ ਸਿੰਘ,ਕਾਮਰੇਡ ਹਾਕਮ ਸਿੰਘ ਡੱਲਾ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ, ਗੁਰਦੀਪ ਸਿੰਘ,ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਜਸਵਿੰਦਰ ਕੌਰ,ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਬਲਦੇਵ ਸਿੰਘ ਕਾਉਕੇ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ ਡੱਲਾ,ਗੁਰਨਾਮ ਸਿੰਘ,ਜਗਜੀਤ ਸਿੰਘ,ਦਰਸਨ ਸਿੰਘ ਦੇਹੜਕਾ,ਰਵਿੰਦਰ ਕੁਮਾਰ ਦੇਹੜਕਾ, ਡਾਇਰੈਕਟਰ ਰਾਜੂ ਦੇਹੜਕਾ,ਇਕਬਾਲ ਸਿੰਘ,ਹਰਵਿੰਦਰ ਸਰਮਾਂ,ਸੁਖਦੇਵ ਸਿੰਘ ਦੇਹੜਕਾ,ਘੋਨਾ ਸਿੰਘ,ਸਾਬਕਾ ਸਰਪੰਚ ਨਿਰੋਤਮ ਸਿੰਘ ਦੇਹੜਕਾ,ਜਗਜੀਤ ਸਿੰਘ ਡੱਲਾ,ਲਖਵੀਰ ਸਿੰਘ ਮੱਲ੍ਹਾ,ਸੁਖਪ੍ਰੀਤ ਸਿੰਘ ਢੋਲਣ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਦੋ ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ ਬਾਰਾ ਵਜੇ ਤੋ ਲੈ ਕੇ ਇੱਕ ਵਜੇ ਤੱਕ ਗੁਰਦੁਆਰਾ ਸ੍ਰੀ ਗੁਰਪੁਰੀ ਸਾਹਿਬ ਪਿੰਡ ਡੱਲਾ ਵਿਖੇ ਪਾਏ ਜਾਣਗੇ।

ਫੋਟੋ ਕੈਪਸਨ:-ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਦੇ ਅੰਤਿਮ ਦਰਸਨ ਕਰਦੇ ਹੋਏ ਪਰਿਵਾਰਕ ਮੈਬਰ ਅਤੇ ਹੋਰ।

26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ :ਹਰਵਿੰਦਰ ਸਿੰਘ ਖੇਲਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਲੀ ਦੇ ਚਾਰੇ ਪਾਸਿਆਂ ਤੋਂ ਕੀਤੇ ਘਿਰਾਓ ਤੇ ਦੇਸ਼ ਭਰ ਵਿਚ ਫੈਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਤੇ ਤਿੱਖਾ ਕਰ ਲਈ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਸਾਨ 26 ਜਨਵਰੀ ਨੂੰ ਕਿਸਾਨ ਜਥੇਬੰਦੀਅਾਂ ਦਿੱਤੇ ਭਰੋਸੇ ਅਨੁਸਾਰ ਸਾਰੇ ਦੇਸ਼ ਵਿੱਚੋਂ  ਹਜ਼ਾਰਾਂ ਟਰੈਕਟਰ ਅਤੇ ਲੱਖਾਂ ਕਿਸਾਨ ਮਜ਼ਦੂਰ ਟਰੈਕਟਰਾਂ ਉੱਤੇ ਸਵਾਰ ਹੋ ਕੇ ਸ਼ਾਮਲ ਹੋਣਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਵਿੰਦਰ ਸਿੰਘ ਖੇਲਾ ਨੇ ਅਮਰੀਕਾ  ਤੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਆਖਿਆ ਹੈ ਕਿ ਸਰਕਾਰ ਵੱਲੋਂ ਪਾਸ ਕੀਤੇ ਤਿੱਨ ਖੇਤੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਕਿਸਾਨਾਂ ਨੂੰ ਸਰਕਾਰ ਇਨਸਾਫ਼ ਦੇਣ ਦੀ ਬਜਾਏ ਉਲਟਾ ਉਨ੍ਹਾਂ ਦੇ ਅੰਦੋਲਨ ਨੂੰ ਬਿਖੇਰਨ ਵਿੱਚ ਲੱਗੀ ਹੋਈ ਹੈ ਪਰ ਦੇਸ਼ ਦਾ ਅੰਨਦਾਤਾ ਕਿਸਾਨ ਇਨ੍ਹਾਂ ਫਾਸ਼ੀਵਾਦੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਘਰ ਵਾਪਸੀ ਕਰੇਗਾ ।ਉਨ੍ਹਾਂ ਕਿਹਾ ਕਿ 26 ਜਨਵਰੀ ਦਾ ਉਲੀਕਿਆ ਪ੍ਰੋਗਰਾਮ ਦਿੱਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਉਹ  ਮੀਟਿੰਗਾਂ ਵਿੱਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਦੇਸ਼ ਦੇ  ਲੋਕਾਂ ਤੇ ਥੋਪੇ ਤਿੰਨ ਕਾਲੇ ਕਾਨੂੰਨਾਂ ਨੂੰ  ਤੁਰੰਤ ਰੱਦ ਕਰੇ ।

ਪਿੰਡ ਗਾਲਿਬ ਕਲਾਂ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਚ ਦਰਦਨਾਕ ਮੌਤ,ਪਿੰਡ ਵਿੱਚ ਦਾ ਸੋਗਮਈ ਤੇ ਮਾਤਮ ਮਾਹੌਲ

ਸਿੱਧਵਾਂ ਬੇਟੇ ( ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਬੇਹੱਦ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਵਰਨ ਸਿੰਘ ਕਾਲਾ {35) ਪੁੱਤਰ ਹਰਦਿਆਲ ਸਿੰਘ ਜੋ ਬਚਪਨ ਤੋਂ ਹੀ ਆਪਣੇ ਨਾਨਕੇ ਪਿੰਡ ਗਾਲਿਬ ਕਲਾਂ ਵਿਖੇ ਆਪਣੇ ਪਰਿਵਾਰ ਦੇ ਬੱਚਿਆਂ ਸਮੇਤ ਰਹਿੰਦਾ ਸੀ ਤੇ ਦੂਜਾ ਜੁਗਰਾਜ ਸਿੰਘ ਗੱਗੀ(38} ਪੁੱਤਰ ਜੋਗਿੰਦਰ ਸਿੰਘ ਦੋਵੇਂ ਨੌਜਵਾਨ ਮਹਿਤਪੁਰ ਜਲੰਧਰ ਵਿਖੇ ਇਕ ਸ਼ੈਲਰ ਵਿੱਚ ਡਰਾਈਵਰ ਦਾ ਕੰਮ ਕਰਦੇ ਸਨ ।ਬੀਤੀ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਸ਼ੈਲਰ ਵਿਖੇ ਆਪਣੇ ਮੋਟਰ ਸਾਈਕਲ ਸਵਾਰ ਹੋ ਕੇ ਬਾਹਰ ਨਿਕਲੇ ਤਾਂ ਮੇਨ ਸੜਕ ਤੇ ਅਚਾਨਕ ਸਕੂਲ ਵੈਨ ਨਾਲ ਜ਼ਬਰਦਸਤ ਟੱਕਰ ਹੋ ਗਈ ਤਾਂ ਸੜਕ ਤੇ ਡਿੱਗ ਪਏ ਤੇ ਪਿਛਲੇ ਪਾਸਿਓਂ ਤੇਜ਼ ਰਫਤਾਰ ਆ ਰਹੀ ਗੱਡੀ ਹੇਠਾਂ ਆ ਗਏ  ਤੇ ਮੌਕੇ ਤੇ ਹੀ ਦੋਵਾਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕ ਜੁਗਰਾਜ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਬੇਟੀਆਂ ਛੱਡ ਗਿਆ  ਅਤੇ  ਮ੍ਰਿਤਕ ਸਵਰਨ ਸਿੰਘ ਕਾਲਾ ਆਪਣੀ ਪਤਨੀ ਅਤੇ ਦੋ ਬੇਟੀਆਂ ਅਤੇ ਇਕ ਬੇਟੇ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ ।ਦੋਵਾਂ ਨੌਜਵਾਨਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ  ਇਸ ਸਮੇਂ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ  ਅਤੇ ਕਿਹਾ ਹੈ ਕਿ ਨੌਜਵਾਨਾਂ ਦੇ ਸ਼ੈੱਲਰ ਮਾਲਕਾਂ ਤੋਂ  ਗ਼ਰੀਬ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।  

ਕਿਸਾਨੀ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ -ਪਵਿੱਤਰ ਕੌਰ ਮਾਟੀ

ਅਜੀਤਵਾਲ,ਜਨਵਰੀ  2021 ( ਬਲਵੀਰ ਸਿੰਘ ਬਾਠ )

ਤਿੱਨ ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼  ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਕਿਸਾਨੀ ਅੰਦੋਲਨ ਬਣ ਚੁੱਕਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਦੇਸ਼ ਚ ਬੈਠੇ ਸਮਾਜ ਸੇਵੀ ਉਘੇ ਲੇਖਕ ਪਵਿੱਤਰ ਕੌਰ ਮਾਟੀ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਭਾਈਚਾਰਕ ਸਾਂਝ ਦਵਾਰੇ ਤੋਂ ਕਾਇਮ ਕਰ ਦਿੱਤੀ  ਕਿਉਂਕਿ ਖੇਤੀ ਆਰਡੀਨੈਂਸ ਬਿਲ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਤੋਂ ਇਲਾਵਾ ਹਰ ਇਕ  ਧਰਮ ਦਾ ਵਿਅਕਤੀ ਇਸ ਕਿਸਾਨੀ ਅੰਦੋਲਨ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ  ਜਿਸ ਦੀ ਇਸ ਦੁਨੀਆਂ ਦੇ ਇੱਕ ਬਹੁਤ ਵੱਡੀ ਮਿਸਾਲ ਬਣ ਕੇ ਉੱਭਰ ਰਿਹਾ ਕਿਸਾਨੀ ਅੰਦੋਲਨ  ਬਸ ਜਿੱਤਾਂ ਦੇ ਐਲਾਨ ਹੀ ਬਾਕੀ ਹਨ ਕਿਸਾਨੀ ਅੰਦੋਲਨ ਆਪਣੀਆਂ ਆਖ਼ਰੀ ਬਰੂਹਾਂ ਸਰ ਕਰਦਾ ਹੋਇਆ ਅੱਗੇ ਵਧ ਰਿਹਾ ਹੈ   ਉਹ ਦਿਨ ਦੂਰ ਨਹੀਂ ਜਦੋਂ ਮੇਰੇ ਕਿਸਾਨ ਮਜ਼ਦੂਰ ਭਰਾ ਕਾਲੇ ਕਾਨੂੰਨ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਮੋਡ਼ਨਗੇ  ਕਿਸਾਨਾਂ ਮਜ਼ਦੂਰਾਂ ਦੀ ਜਿੱਤ ਲਈ ਮੈਂ ਕਾਮਨਾ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੀ ਹਾਂ  ਕਿ ਕਿਸਾਨੀ ਅੰਦੋਲਨ ਵਿਚ ਬੈਠੇ ਮੇਰੇ ਭੈਣ ਭਰਾ ਕਿਸੇ ਨੂੰ ਤੱਤੀ ਵਾ ਨਾ ਲੱਗੇ ਕਾਲੇ ਬਿੱਲ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਮੁੜਨ

ਜਥੇਦਾਰ ਤਰਲੋਕ ਸਿੰਘ ਡੱਲਾ ਨਹੀ ਰਹੇ

ਹਠੂਰ,24,ਜਨਵਰੀ-(ਕੌਸ਼ਲ ਮੱਲ੍ਹਾ)-

ਸੋ੍ਰਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਨਹੀ ਰਹੇ।ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾ ਦੇ ਸਪੁੱਤਰ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਕੁਝ ਦਿਨਾ ਤੋ ਬਿਮਾਰ ਸਨ ਅਤੇ ਜਿਨ੍ਹਾ ਦਾ ਇਲਾਜ ਜਗਰਾਓ ਦੇ ਇੱਕ ਨਿਜੀ ਹਸਪਤਾਲ ਵਿਚ ਚੱਲ ਰਿਹਾ ਸੀ।ਉਨ੍ਹਾ ਦੱਸਿਆ ਕਿ ਅੱਜ ਐਤਵਾਰ ਦੁਪਹਿਰ ਬਾਰ ਵਜੇ ਜਥੇਦਾਰ ਤਰਲੋਕ ਸਿੰਘ ਡੱਲਾ ਨੇ ਆਪਣੀ ਜਿੰਦਗੀ ਦਾ ਆਖਰੀ ਸਾਹ ਲਿਆ।ਉਨ੍ਹਾ ਦੱਸਿਆ ਕਿ ਉਨ੍ਹਾ ਦਾ ਅੰਤਿਮ ਸਸਕਾਰ 25 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ ਗਿਆਰਾ ਵਜੇ ਉਨ੍ਹਾ ਦੇ ਪੋਤਰੇ ਦਲਜੀਤ ਸਿੰਘ ਦੇ ਦਿੱਲੀ ਕਿਸਾਨੀ ਸੰਘਰਸ ਤੋ ਪਿੰਡ ਪਰਤਣ ਉਪਰੰਤ ਪਿੰਡ ਡੱਲਾ ਦੇ ਸਮਸਾਨ ਘਾਟ ਵਿਚ ਕੀਤਾ ਜਾਵੇਗਾ।ਇਸ ਅੰਤਿਮ ਸਸਕਾਰ ਵਿਚ ਸੋ੍ਰਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਪਹੁੰਚਣਗੇ।

ਪਿੰਡ ਦੇ ਵਿਕਾਸ ਕਾਰਜਾ ਲਈ 44 ਲੱਖ ਰੁਪਏ ਦੀ ਗ੍ਰਾਟ ਜਾਰੀ

ਹਠੂਰ,24,ਜਨਵਰੀ-(ਕੌਸ਼ਲ ਮੱਲ੍ਹਾ)-

ਪµਜਾਬ ਦੇ ਪਿµਡਾਂ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੂਰੇ ਸੂਬੇ ’ਚ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਅਤੇ ਵਿਕਾਸ ਕਾਰਜਾਂ ’ਚ ਹੋਰ ਤੇਜੀ ਲਿਆਉਣ ਲਈ ਹਰ ਪਿµਡ ’ਚ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪਲੈਨਿµਗ ਬੋਰਡ ਦੇ ਚੇਅਰਮੈਨ ਮਲਕੀਤ ਸਿµਘ ਦਾਖਾ ਨੇ ਪਿੰਡ ਚਕਰ ਦੇ ਵਿਕਾਸ ਕਾਰਜਾ ਲਈ ਪੰਜਾਬ ਸਰਕਾਰ ਵੱਲੋ ਭੇਜੀ 44 ਲੱਖ ਰੁਪਏ ਦੀ ਗ੍ਰਾਟ ਦਾ ਚੈਕ ਸਮੂਹ ਗ੍ਰਾਮ ਪੰਚਾਇਤ ਚਕਰ ਨੂੰ ਭੇਂਟ ਕਰਦਿਆ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਸੋਚ ਹੈ ਕਿ ਪਿੰਡਾ ਨੂੰ ਸਹਿਰਾ ਦਾ ਹਾਣੀ ਬਣਾਇਆ ਜਾਵੇ ਜਿਸ ਕਰਕੇ ਅੱਜ ਪੰਜਾਬ ਦੀ ਕਾਗਰਸ ਸਰਕਾਰ ਵੱਲੋ ਸੂਬੇ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ। ਇਸ ਮੌਕੇ ਸਰਪµਚ ਸੁਖਦੇਵ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਚਕਰ ਨੇ ਪੰਜਾਬ ਸਰਕਾਰ,ਜ਼ਿਲ੍ਹਾ ਪਲੈਨਿµਗ ਬੋਰਡ ਦੇ ਚੇਅਰਮੈਨ ਮਲਕੀਤ ਸਿµਘ ਦਾਖਾ,ਜਿਲ੍ਹਾ ਪ੍ਰੀਸਦ ਦੇ ਚੈਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ,ਚੈਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਉੱਘੇ ਸਮਾਜ ਸੇਵਕ ਬੂਟਾ ਸਿੰਘ,ਸਰਪੰਚ ਜਗਜੀਤ ਸਿੰਘ ਕਾਉਕੇ,ਦਰਸਨ ਸਿੰਘ ਲੱਖਾ,ਸਾਬਕਾ ਸਰਪੰਚ ਜਸਵਿੰਦਰ ਸਿੰਘ,ਮਨੀ ਗਰਗ,ਛਿੰਦਾ ਚਕਰ,ਪੰਚ ਮਨਪ੍ਰੀਤ ਸਿੰਘ,ਜਗਤਾਰ ਸਿੰਘ,ਜੱਗਾ ਚਕਰ,ਦੁੱਲਾ ਚਕਰ,ਮਨੋਜ ਕੁਮਾਰ,ਨੀਟਾ ਚਕਰ,ਸਮੂਹ ਗਰਾਮ ਪੰਚਾਇਤ ਚਕਰ ਹਾਜ਼ਰ ਸੀ।

ਫੋਟੋ ਕੈਪਸਨ:- ਚੇਅਰਮੈਨ ਮਲਕੀਤ ਸਿµਘ ਦਾਖਾ ਗ੍ਰਾਮ ਪੰਚਾਇਤ ਚਕਰ ਨੂੰ ਵਿਕਾਸ ਕਾਰਜਾ ਲਈ ਚੈੱਕ ਭੇਂਟ ਕਰਦੇ ਹੋਏ।

ਖੇਤੀ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਵੱਡੀ ਗਿਣਤੀ ਵਿੱਚ ਆਟੋ ਯੂਨੀਅਨ ਵੱਲੋਂ ਕੱਢੀ ਗਈ ਪਿੰਡਾਂ ਵਿੱਚ ਰੈਲੀ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਇੱਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਤਿੰਨ ਖੇਤੀ ਦੇ  ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਆਟੋ ਯੂਨੀਅਨ ਵੱਲੋਂ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚ ਰੈਲੀ ਕੱਢੀ ਗਈ ।ਇਹ ਰੈਲੀ ਪਿੰਡ ਫਤਿਹਗੜ੍ਹ ਸਿਵੀਆਂ ਤੋਂ ਸ਼ੁਰੂ ਹੋ ਕੇ ਗਾਲਿਬ ਰਣ ਸਿੰਘ, ਗਾਲਿਬ ਖੁਰਦ,ਗਾਲਿਬ ਕਲਾਂ,ਅਮਰਗੜ੍ਹ ਕਲੇਰਾਂ, ਸ਼ੇਰਪੁਰ ਕਲਾਂ,ਸ਼ੇਰਪੁਰ ਖੁਰਦ,ਸ਼ੇਖ਼ ਦੌਲਤ ਤੇ ਸਮਾਪਤ ਫ਼ਤਹਿਗਡ਼੍ਹ ਸਿਵਿਆਂ ਵਿੱਚ ਹੋਈ ।ਇਸ ਰੈਲੀ ਵਿਚ ਨੌਜਵਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਮੋਦੀ ਮੁਰਦਾਬਾਦ ਦੇ ਨਾਅਰੇ ਲਾਏ ਗਏ ।ਇਸ ਸਮੇਂ ਆਟੋ ਯੂਨੀਅਨ ਦੇ  ਮੈਂਬਰਾਂ ਨੇ ਕਿਹਾ ਹੈ ਕਿ  ਕੇਂਦਰ ਦੀ ਸਰਕਾਰ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ ਕੇਂਦਰ ਦੀ ਸਰਕਾਰ ਮੀਟਿੰਗਾਂ ਕਰਕੇ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਦੀ ਸਰਕਾਰ ਅੜੀਅਲ ਰਵੱਈਆ ਅਪਣਾ ਰਹੀ ਹੈ।ਇਸ ਸਮੇਂ ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਰਾਜਾਂ ਨੂੰ ਪੁੱਛੇ ਇਹ ਬਿਨਾਂ ਹੀ ਕਿਸਾਨ ਵਿਰੋਧੀ ਕਾਨੂੰਨ ਬਣਾ ਦਿੱਤੇ ਇਕ ਥੂ ਕਾਨੂੰਨ ਕਿਸਾਨ ਮਜ਼ਦੂਰ ਆੜ੍ਹਤੀ ਅਤੇ ਆਮ ਵਰਗ ਨੂੰ ਬਰਬਾਦ ਕਰਕੇ ਰੱਖ ਦੇਣਗੇ।ਐਸਵੀ ਇਨ੍ਹਾਂ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਆਪਣੀ ਅੜੀਅਲ ਰਵੱਈਏ ਨੂੰ ਛੱਡ ਕੇ ਕਾਲੇ ਕਾਨੂੰਨ ਨੂੰ ਵਾਪਸ ਲਵੇ ।ਇਸ ਸਮੇਂ ਚਮਕੌਰ ਸਿੰਘ ਗੋਰਾ ਸੰਦੀਪ ਸਿੰਘ ਰਿੰਕੂ ਮਨਮੋਹਨ ਸਿੰਘ ਸਿਵੀਆ ਗੁਰਭਾਗ ਸਿੰਘ ਲਾਲ ਸਿੰਘ ਪ੍ਰਧਾਨ ਰਾਮ ਸਿੰਘ ਖੇਲਾ ਜੱਗਾ ਸਿੰਘ  ਅਤੇ ਸੋਨੂੰ ਸਿੰਘ ਬਿਹਣੀਵਾਲ ਆਦਿ ਹਾਜ਼ਰ ਸਨ ।

ਅਧਿਆਪਕਾ ਤੇਜਿੰਦਰ ਕੌਰ ਦੀ ਮੌਤ ਲਈ ਪ੍ਰਸ਼ਾਸ਼ਨ ਜਿੰਮੇਵਾਰ - ਡੀ.ਟੀ.ਐਫ

ਸਰਕਾਰ ਅਧਿਆਪਕਾ ਦੇ ਵਾਰਸਾਂ ਨੂੰ 50 ਲੱਖ ਦੀ ਗਰਾਂਟ ਅਤੇ ਨੌਕਰੀ ਦੇਵੇ- ਜਸਵੀਰ ਸਿੰਘ ਅਕਾਲਗੜ੍ਹ

ਜਗਰਾਉਂ, ਜਨਵਰੀ 2021 (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ ) 

ਸਰਕਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਬਿਨਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕਰਨ ਦੀ ਡੇਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਨਿਖੇਦੀ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਜਸਵੀਰ ਸਿੰਘ ਅਕਾਲਗੜ੍ਹ ਅਤੇ ਜਨਰਲ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਨੇ ਸਰਕਾਰੀ ਸਕੂਲ ਗਾਲਿਬ ਕਲਾਂ ਦੀ ਅਧਿਆਪਿਕਾ ਤੇਜਿੰਦਰ ਕੌਰ ਦੀ ਕਰੋਨਾ ਮਹਾਂਮਾਰੀ ਕਾਰਣ ਹੋਈ ਮੌਤ ਤੇ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਸਹੂਲਤਾਂ ਪੱਖੋਂ ਸੱਖਣੇ ਹਨ। ਕੋਈ ਵੀ ਵੈਕਸੀਨ ਦਾ ਪ੍ਰਬੰਧ ਨਾ ਹੋਣ ਕਾਰਨ ਸਕੂਲ ਨੂੰ ਜਰੂਰੀ ਸੁਰੱਖਿਆ ਸਮਾਨ ਨਾ ਦੇਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਕੂਲ ਮੁਖੀ ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜ੍ਹਤ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਦੇ ਤਾਨਾਸ਼ਾਹੀ ਰਵੱਈਏ ਕਾਰਣ ਛੁੱਟੀ ਦੇਣ ਲਈ ਆਨਾਕਾਨੀ ਕਰਦੇ ਹਨ। ਪ੍ਰਸ਼ਾਸ਼ਨ ਦੀ ਲਾਪਰਵਾਹੀ ਨਾਲ ਅਜਿਹੇ ਹਾਦਸੇ ਵਾਪਰਦੇ ਹਨ। ਜਥੇਬੰਦੀ ਵਲੋਂ ਅਧਿਆਪਕਾ ਦੇ ਵਾਰਸਾਂ ਨੂੰ 50 ਲੱਖ ਦੇ ਗਰਾਂਟ ਅਤੇ ਨੌਕਰੀ ਦੇਣ ਦੇ ਮੰਗ ਕੀਤੀ। ਅਧਿਆਪਕ ਆਗੂਆਂ ਰਮਨਜੀਤ ਸਿੰਘ ਸੰਧੂ, ਹਰਿੰਦਰ ਸਿੰਘ ਮੰਡਿਆਣੀ, ਕੁਲਵਿੰਦਰ ਸਿੰਘ ਛੋਕਰਾਂ, ਜੰਗਪਾਲ ਸਿੰਘ,ਕਰਮਜੀਤ ਸਿੰਘ, ਨਵਪ੍ਰੀਤ ਸਿੰਘ, ਸੁਖਦੀਪ ਕਲੇਰ, ਜਗਸੀਰ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਪ੍ਰਸ਼ਾਸ਼ਨ ਦੇ ਲਾਪਰਵਾਹੀ ਦੀ ਨਿਖੇਦੀ ਕਰਦਿਆਂ ਸਰਕਾਰੀ ਸਕੂਲਾਂ ਨੂੰ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ ਕੀਤੀ।