ਜਗਰਾਉ 16 ਅਪ੍ਰੈਲ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਕੱਲ ਸਥਾਨਕ ਲੰਮਿਆਂ ਵਾਲਾ ਬਾਗ ਨੇੜੇ ਡੀ ਏ ਵੀ ਕਾਲਜ ਜਗਰਾਉਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਸਬ ਆਫਿਸ ਜਗਰਾਉਂ ਵੱਲੋਂ ਜਿਲਾ ਪ੍ਰਧਾਨ ਅਰੁਣ ਗਿੱਲ ਸਫਾਈ ਸੇਵਕ ਯੂਨੀਅਨ ਜਿਲ੍ਹਾ ਪ੍ਰਧਾਨ ਲੁਧਿਆਣਾ ਦੀ ਅਗਵਾਈ ਹੇਠ ਸਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ਼੍ਰੀ ਗੇਜਾ ਰਾਮ ਵਾਲਮੀਕਿ ਜੀ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ, ਗਨੀ ਮਹੰਤ ਉਰਫ ਮੀਨਾ ਹਾਜੀ, ਸ਼੍ਰੀ ਜਤਿੰਦਰਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਓਂ ਸਮੂਹ ਕੌਂਸਲਰ ਸਹਿਬਾਨਾਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਅੱਗੇ ਜੋਤੀ ਪ੍ਰਚੰਡ ਕਰਕੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਕੇਕ ਵੀ ਕੱਟਿਆ ਗਿਆ ਇਸ ਮੋਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਜਗਰਾਉਂ ਸ਼ਹਿਰ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜ-ਪੰਜ ਹੋਣਹਾਰ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਮੱਲਾਂ ਮਾਰਨ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਥਾਣਾ ਅਫਸਰ ਸਿਟੀ ਜਗਰਾਉ ਹੀਰਾ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਬੱਚਿਆ ਦਕਸ਼ਪ੍ਰੀਤ ਗਿੱਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ , ਜਸ਼ਨਪ੍ਰੀਤ ਕੌਰ ਸਿੱਖ ਗਰਲਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਗਰਾਉ ਅਤੇ ਅਰਸ਼ਪ੍ਰੀਤ ਕੌਰ ਸੇਂਟ ਮਹਾਂ ਪ੍ਰਾਗਿਆ ਸਕੂਲ ਰਾਏਕੋਟ ਰੋਡ ਜਗਰਾਉਂ ਵੱਲੋਂ ਕਵਿਤਾ ਰਾਹੀਂ ਸਰਧਾ ਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਪੜਾਈ ਵਿੱਚ ਹੋਣਹਾਰ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਗਨੀ ਮਹੰਤ ਵੱਲੋਂ 11000 ਰੁਪਏ ਦੀ ਮੱਦਦ ਦਿੱਤੀ ਗਈ। ਇਸ ਮੌਕੇ ਅਵਤਾਰ ਸਿੰਘ ਬਿੱਲਾ ਪ੍ਰਧਾਨ ਫੂਡ ਗ੍ਰੇਨ ਐਂਡ ਅਲਾਈਟ ਵਰਕਰ ਯੂਨੀਅਨ ਪੰਜਾਬ , ਗੌਰਵ ਖੁੱਲਰ ਪ੍ਰਧਾਨ ਭਾਰਤੀ ਜਨਤਾ ਪਾਰਟੀ ਲੁਧਿਆਣਾ। ਰਜਤ ਅਰੋੜਾ ਜੰਤਾ ਪੈਟਰੋਲ ਪੰਪ ਵਾਲੇ, ਸਰਬਜੀਤ ਸਿੰਘ ਲੰਕਾ, ਇੰਦਰਜੀਤ ਸਿੰਘ ਲੰਮਾ ਪ੍ਰਧਾਨ ਐਂਟੀ ਡਰੱਗ ਐਂਡ ਬਲੱਡ ਸੇਵਾ ਫਾਊਡੇਸ਼ਨ , ਸੋਹਣ ਸਿੰਘ ਲੰਮਾ, ਮਨਜੀਤ ਕੌਰ ਢੋਲਣ, , ਮਨੀ ਧੀਰ, ਕੇਤਨ ਜੈਨ, ਮਿਅੰਕ ਜੈਨ, ਰਾਜੂ ਰਾਇਟਰ, ਕੁਲਵੰਤ ਸਿੰਘ ਸਹੋਤਾ ਵੱਲੋਂ ਸਟੇਜ ਸੰਚਾਲਨ ਦੀ ਸੇਵਾ ਨਿਭਾਈ ਗਈ। ਸੰਗਤ ਲਈ ਲੰਗਰ ਪਾਣੀ ਦੇ ਅਤੁੱਟ ਪ੍ਰਬੰਧ ਕੀਤੇ ਗਏ। ਸਫਾਈ ਸੇਵਕ / ਸੀਵਰਮੈਨ ਯੂਨੀਅਨ ਨਗਰ ਕੌਂਸਲ ਜਗਰਾਓਂ ਦੀ ਟੀਮ ਸਪ੍ਰਸਤ ਗਵਰਧਨ, ਸੁਤੰਤਰ ਗਿੱਲ, ਚੇਅਰਮੈਨ ਰਾਜ ਕੁਮਾਰ, ਸੈਕਟਰੀ ਰਜਿੰਦਰ ਕੁਮਾਰ, ਮੇਟ ਰਾਜ ਕੁਮਾਰ, ਗੁਰਚਰਨ ਦਾਸ, ਕ੍ਰਿਸ਼ਨ ਗੋਪਾਲ, ਪ੍ਰਦੀਪ ਕੁਮਾਰ, ਸਨੀ, ਦੀਪਕ, ਸਨਦੀਪ, ਸੁਨੀਲ ਕੁਮਾਰ, ਸ਼ਮੀ, ਸ਼ਾਮ ਲਾਲ, ਰਾਜ ਕੁਮਾਰ, ਲਖਵੀਰ ਸਿੰਘ, ਡਿੰਪਲ, ਬਲਵਿੰਦਰ, ਆਦਿ ਸਮੂਹ ਸਫਾਈ ਸੇਵਕ /ਸੀਵਰਮੈਨ ਕਰਮਚਾਰੀ ਹਾਜਰ ਸਨ।