ਲੁਧਿਆਣਾ, 25 ਜੂਨ ( ਕਰਨੈਲ ਸਿੰਘ ਐੱਮ ਏ ) ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਦੇ ਵੱਲੋ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਬੇਸਹਾਰਾ ਇਸਤਰੀਆਂ ਦੀ ਮਦੱਦ ਕਰਨ ਦਾ ਚੱਲ ਰਿਹਾ ਕਾਰਜ ਇੱਕ ਵੱਡਾ ਸੇਵਾ ਕਾਰਜ ਹੈ।ਜਿਸ ਨੂੰ ਸਫਲ ਬਣਾਉਣ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਸਰਪ੍ਰਸਤ ਮਾਸਟਰ ਤਰਲੋਚਨ ਸਿੰਘ ਤੇ ਮੁੱਖ ਸੇਵਾਦਾਰ ਸ.ਪ੍ਰੇਮ ਸਿੰਘ ਨੇ ਸਾਂਝੇ ਤੌਰ ਤੇ ਅੱਜ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਦਫਤਰ ਵਿਖੇ ਲੋੜਵੰਦ ਵਿਧਵਾਵਾਂ ਨੂੰ ਸੁੱਕਾ ਰਾਸ਼ਨ ਵੰਡਣ ਉਪਰੰਤ ਗੱਲਬਾਤ ਕਰਦਿਆਂ ਹੋਇਆ ਕੀਤਾ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੁਰੂ ਸਹਿਬਾਨ ਵੱਲੌਂ ਬਖਸ਼ੇ ਸੇਵਾ ਸਕੰਲਪ ਤੇ ਪਹਿਰਾ ਦੇ ਕੇ ਮੁਨੱਖਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ ਸੇਵਾ ਹੈ। ਇਸੇ ਸੇਵਾ ਮਿਸ਼ਨ ਤੇ ਚੱਲਦਿਆਂ ਸਤਿਗੁਰੂ ਦੀ ਆਪਾਰ ਬਖਸ਼ਿਸ਼ ਸਦਕਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਰੂਪ ਵਿੱਚ ਮੁਨੱਖੀ ਭਲਾਈ ਕਾਰਜਾਂ ਵਿੱਚ ਜੁੱਟੀ ਹੋਈ ਹੈ। ਜਿਸ ਦੇ ਅੰਤਰਗਤ ਸੁਸਾਇਟੀ ਵੱਲੋਂ ਜਿੱਥੇ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਦਿੱਤੀਆਂ ਜ਼ਾਦੀਆਂ ਹਨ, ਉੱਥੇ ਨਾਲ ਹੀ ਅੱਖਾਂ ਦੇ ਫਰੀ ਚੈਕਅੱਪ ਕੈਪ ਮਰੀਜ਼ਾਂ ਲਈ ਲਗਾਏ ਜਾਂਦੇ ਹਨ। ਇਸ ਤੋ ਇਲਾਵਾ ਲੌੜਵੰਦ ਵਿਧਵਾਵਾਂ ਦੀ ਮੱਦਦ ਕਰਨ ਹਿੱਤ ਉਨ੍ਹਾਂ ਨੂੰ ਸੁਸਾਇਟੀ ਵੱਲੋਂ ਹਰ ਮਹੀਨੇ ਨਿਸ਼ਕਾਮ ਰੂਪ ਵਿੱਚ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੀ ਰਾਸ਼ਨ ਵੰਡ ਇੰਨਚਾਰਜ ਬੀਬੀ ਬਲਦੇਵ ਕੌਰ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਵਿਧਵਾਵਾਂ ਦੀ ਮੱਦਦ ਕਰਨ ਦੇ ਮਨੋਰਥ ਨਾਲ ਪਿਛਲੇ ਲੰਬੇ ਸਮੇਂ ਤੋਂ ਚਲ ਰਹੀ ਸੇਵਾ ਨੂੰ ਨਿਰੰਤਰ ਜਾਰੀ ਜਾਰੀ ਰੱਖਣ ਲਈ ਸੁਸਾਇਟੀ ਦੇ ਸਮੂਹ ਮੈਬਰਾਂ ਵੱਲੋਂ ਆਪਣਾ ਬਣਦਾ ਯੋਗਦਾਨ ਸੇਵਾ ਕਾਰਜਾਂ ਵਿੱਚ ਪਾਇਆ ਜਾ ਰਿਹਾ ਹੈ।ਅੱਜ ਅਸੀਂ 30 ਦੇ ਕਰੀਬ ਲੋੜਵੰਦ ਵਿਧਵਾਵਾਂ ਦੀ ਮੱਦਦ ਕਰਦਿਆਂ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ ਹਨ। ਇਸ ਸਮੇਂ ਉਹਨਾਂ ਦੇ ਨਾਲ ,ਸ.ਗੁਰਚਰਨ ਪਾਲ ਸਿੰਘ, ਮਹਿੰਦਰ ਸਿੰਘ ਛਤਵਾਲ, ਮਨਪ੍ਰੀਤ ਸਿੰਘ,ਅਜੀਤ ਸਿੰਘ ਬੱਤਰਾ, ਰਵਿੰਦਰ ਸਿੰਘ,ਹਰਪ੍ਰੀਤ ਸਿੰਘ ਛਾਬੜਾ, ਪ੍ਰਹਿਲਾਦ ਸਿੰਘ ,ਗੁਰਿੰਦਰ ਸਿੰਘ ਦੀਪ, ਰਮਨਜੋਤ ਸਿੰਘ ਸੋਨੂੰ ਆਦਿ ਹਾਜਰ ਸਨ।