You are here

ਬਲਤੇਜ ਪਨੂੰ ਨੂੰ ਡਾਕਟਰ ਅਲੱਗ ਦੀਆਂ ਪੁਸਤਕਾਂ ਭੇਟ

ਲੁਧਿਆਣਾ ( ਕਰਨੈਲ ਸਿੰਘ ਐੱਮ ਏ) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਪੁਸਤਕਾਂ ਦਾ ਸੈਟ ਡਾਇਰੈਕਟਰ ਮੀਡੀਆ ਰਿਲੇਸ਼ਨ ਪੰਜਾਬ ਸ਼੍ਰੀ ਬਲਤੇਜ ਪਨੂੰ ਜੀ ਨੂੰ ਉਨ੍ਹਾਂ ਦੇ ਗ੍ਰਹਿ ਪਟਿਆਲਾ ਵਿਖੇ ਭੇਂਟ ਕੀਤਾ ਗਿਆ। ਪੰਨੂੰ ਜੀ ਨੇ ਬੜੇ ਸਤਿਕਾਰ ਨਾਲ ਪੁਸਤਕਾਂ ਪ੍ਰਾਪਤ ਕਰਨ ਉਪਰੰਤ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਸੇਵਾਵਾਂ ਦਾ ਬਹੁਤ ਮਾਣ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਉਹ ਡਾਕਟਰ ਅਲੱਗ ਨੂੰ ਕਈ ਵਾਰੀ ਕਨੇਡਾ ਮਿਲ ਚੁੱਕੇ ਹਨ। ਸ ਸੁਖਿੰਦਰਪਾਲ  ਸਿੰਘ ਅਲੱਗ ਜੋ ਕਿ ਅਲੱਗ ਸ਼ਬਦ ਯਗ ਟਰੱਸਟ ਦੇ ਸਕੱਤਰ ਜਨਰਲ ਹਨ ਨੇ ਪੰਨੂੰ ਜੀ ਨੂੰ ਦੱਸਿਆ ਕਿ ਡਾਕਟਰ ਅਲੱਗ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਸ਼ਬਦ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਸੀ। ਪੰਨੂੰ ਸਾਹਿਬ ਨੇ ਕਿਹਾ ਕਿ ਡਾਕਟਰ ਅਲੱਗ ਦੀਆਂ ਸੇਵਾਵਾਂ ਨੂੰ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਬਹੁਤ ਲੰਮੇ ਅਰਸੇ ਤੱਕ ਯਾਦ ਕਰਦੇ ਰਹਿਣਗੇ। ਸ ਉਦੈਵੀਰ ਸਿੰਘ ਅਲੱਗ ਵੀ ਆਪਣੇ ਪਿਤਾ ਸ ਸੁਖਿੰਦਰਪਾਲ  ਸਿੰਘ ਅਲੱਗ ਦੇ ਨਾਲ ਸਨ। ਪੰਨੂੰ ਸਾਹਿਬ ਨੇ ਡਾਕਟਰ ਅਲੱਗ ਵੱਲੋਂ ਅਰੰਭੇ ਕਾਰਜਾਂ ਦੀ ਸਰਕਾਰ ਵੱਲੋਂ ਹਰ ਕਿਸਮ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ।