ਖੇਤੀ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਵੱਡੀ ਗਿਣਤੀ ਵਿੱਚ ਆਟੋ ਯੂਨੀਅਨ ਵੱਲੋਂ ਕੱਢੀ ਗਈ ਪਿੰਡਾਂ ਵਿੱਚ ਰੈਲੀ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਇੱਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਤਿੰਨ ਖੇਤੀ ਦੇ  ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਆਟੋ ਯੂਨੀਅਨ ਵੱਲੋਂ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚ ਰੈਲੀ ਕੱਢੀ ਗਈ ।ਇਹ ਰੈਲੀ ਪਿੰਡ ਫਤਿਹਗੜ੍ਹ ਸਿਵੀਆਂ ਤੋਂ ਸ਼ੁਰੂ ਹੋ ਕੇ ਗਾਲਿਬ ਰਣ ਸਿੰਘ, ਗਾਲਿਬ ਖੁਰਦ,ਗਾਲਿਬ ਕਲਾਂ,ਅਮਰਗੜ੍ਹ ਕਲੇਰਾਂ, ਸ਼ੇਰਪੁਰ ਕਲਾਂ,ਸ਼ੇਰਪੁਰ ਖੁਰਦ,ਸ਼ੇਖ਼ ਦੌਲਤ ਤੇ ਸਮਾਪਤ ਫ਼ਤਹਿਗਡ਼੍ਹ ਸਿਵਿਆਂ ਵਿੱਚ ਹੋਈ ।ਇਸ ਰੈਲੀ ਵਿਚ ਨੌਜਵਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਮੋਦੀ ਮੁਰਦਾਬਾਦ ਦੇ ਨਾਅਰੇ ਲਾਏ ਗਏ ।ਇਸ ਸਮੇਂ ਆਟੋ ਯੂਨੀਅਨ ਦੇ  ਮੈਂਬਰਾਂ ਨੇ ਕਿਹਾ ਹੈ ਕਿ  ਕੇਂਦਰ ਦੀ ਸਰਕਾਰ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ ਕੇਂਦਰ ਦੀ ਸਰਕਾਰ ਮੀਟਿੰਗਾਂ ਕਰਕੇ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਦੀ ਸਰਕਾਰ ਅੜੀਅਲ ਰਵੱਈਆ ਅਪਣਾ ਰਹੀ ਹੈ।ਇਸ ਸਮੇਂ ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਰਾਜਾਂ ਨੂੰ ਪੁੱਛੇ ਇਹ ਬਿਨਾਂ ਹੀ ਕਿਸਾਨ ਵਿਰੋਧੀ ਕਾਨੂੰਨ ਬਣਾ ਦਿੱਤੇ ਇਕ ਥੂ ਕਾਨੂੰਨ ਕਿਸਾਨ ਮਜ਼ਦੂਰ ਆੜ੍ਹਤੀ ਅਤੇ ਆਮ ਵਰਗ ਨੂੰ ਬਰਬਾਦ ਕਰਕੇ ਰੱਖ ਦੇਣਗੇ।ਐਸਵੀ ਇਨ੍ਹਾਂ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਆਪਣੀ ਅੜੀਅਲ ਰਵੱਈਏ ਨੂੰ ਛੱਡ ਕੇ ਕਾਲੇ ਕਾਨੂੰਨ ਨੂੰ ਵਾਪਸ ਲਵੇ ।ਇਸ ਸਮੇਂ ਚਮਕੌਰ ਸਿੰਘ ਗੋਰਾ ਸੰਦੀਪ ਸਿੰਘ ਰਿੰਕੂ ਮਨਮੋਹਨ ਸਿੰਘ ਸਿਵੀਆ ਗੁਰਭਾਗ ਸਿੰਘ ਲਾਲ ਸਿੰਘ ਪ੍ਰਧਾਨ ਰਾਮ ਸਿੰਘ ਖੇਲਾ ਜੱਗਾ ਸਿੰਘ  ਅਤੇ ਸੋਨੂੰ ਸਿੰਘ ਬਿਹਣੀਵਾਲ ਆਦਿ ਹਾਜ਼ਰ ਸਨ ।