You are here

ਲੁਧਿਆਣਾ

ਗੁਰਪ੍ਰੀਤ ਕੌਰ ਸਿੱਧੂ ਨੇ ਵਾਰਡ ਨੰਬਰ ਸੱਤ ਤੋਂ ਭਰੇ ਕਾਗਜ਼  

ਸ ਅਮਨਜੀਤ ਸਿੰਘ ਖਹਿਰਾ ਨੇ ਘਰ ਤੋਂ ਸਨਮਾਨ ਕਰਕੇ ਕਾਗਜ਼ ਭਰਨ ਲਈ ਤੋਰ  

ਲੋਕ ਮੁੱਦਿਆਂ ਦੀ ਗੱਲ ਕਰਨੀ, ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲ਼ਾ ਲਾਲੀ ਪਹਿਲਵਾਨ ਦਾ ਪਰਿਵਾਰ ਇਸ ਵਾਰ ਜਿੱਤ ਦੇ ਝੰਡੇ ਜ਼ਰੂਰ ਘਟੇਗਾ- ਖਹਿਰਾ   

ਜਗਰਾਉਂ, ਫ਼ਰਵਰੀ 2021-(  ਗੁਰਕੀਰਤ ਸਿੰਘ ਜਗਰਾਉਂ, ਗੁਰਦੇਵ ਗ਼ਾਲਿਬ)-

ਲਾਲ ਸਿੰਘ ਲਾਲੀ ਪਹਿਲਵਾਨ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਸਿੱਧੂ ਨੇ ਅੱਜ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ ਸੱਤ ਚੋਂ ਆਪਣੇ ਕਾਗਜ਼ ਦਾਖ਼ਲ ਕੀਤੇ  । ਘਰ ਤੋਂ ਕਾਗਜ਼ ਦਾਖ਼ਲ ਕਰਨ ਜਾਣ ਸਮੇਂ ਜਨਸ਼ਕਤੀ ਨਿਊਜ਼ ਦੇ ਸੰਪਾਦਕ ਸਾਬਕਾ ਕੌਂਸਲਰ ਅਮਨਜੀਤ ਸਿੰਘ ਖਹਿਰਾ ਨੇ  ਬੀਬੀ ਗੁਰਪ੍ਰੀਤ ਕੌਰ ਨੂੰ ਸਨਮਾਨ ਦੇ ਕੇ ਤੋਰਿਆ ਅਤੇ ਉਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸਰਦਾਰ ਖਹਿਰਾ ਨੇ ਆਖਿਆ ਜੇ ਹਕੀਕਤ ਦੀ ਗੱਲ ਕਰੀਏ ਤਾਂ ਇਹ ਪਰਿਵਾਰ ਜ਼ਮੀਨੀ ਪੱਧਰ ਉੱਪਰ ਲੋਕ ਮੁੱਦਿਆਂ ਦੇ ਨਾਲ ਜੁਡ਼ਿਆ ਹੋਇਆ ,ਲੋਕਾਂ ਦੀ ਗੱਲ ਕਰਨ ਵਾਲਾ ਅਤੇ ਸਦਾ ਲੋਕਾਂ ਵਿੱਚ ਵਿਚਰਨ ਵਾਲਾ ਪਰਿਵਾਰ ਹੈ  ਇਸ ਵਾਰ ਲੋਕ ਜ਼ਰੂਰ ਇਸ ਪਰਿਵਾਰ ਨੂੰ ਨਗਰ ਕੌਂਸਲ ਚੋਣਾਂ ਚ ਵਾਰਡ ਨੰਬਰ ਸੱਤ ਤੋਂ ਵੱਡੀ ਜਿੱਤ ਦਿਵਾਉਣਗੇ । ਜਿੱਥੋਂ ਤਕ ਮੇਰਾ ਸਵਾਲ ਹੈ ਮੈਂ ਪਰਿਵਾਰ ਦੇ ਨਾਲ ਹਾਂ ਅਤੇ ਨਾਲ ਖੜ੍ਹਾਂਗਾ  ਪਾਰਟੀ ਜਿਹੜੀ ਮਰਜ਼ੀ ਹੋਵੇ  ਇਹ ਮੇਰਾ ਆਪਣਾ ਪਰਿਵਾਰ ਹੈ  ਅਤੇ ਮੈਂ ਵਾਰਡ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਸ ਪਰਿਵਾਰ ਨੂੰ ਅਤੇ ਬੀਬੀ ਗੁਰਪ੍ਰੀਤ ਕੌਰ ਸਿੱਧੂ ਨੂੰ ਮਾਣ ਵੱਖਸੋ ।ਉਸ ਸਮੇਂ ਉਥੇ ਸਾਬਕਾ ਸਰਪੰਚ ਪਿੰਡ ਪਰਜੀਆ ਬਿਹਾਰੀਪੁਰ ਸੁਰਿੰਦਰ ਸਿੰਘ ਵੀ ਹਾਜ਼ਰ ਸਨ  ।

ਪਿੰਡ ਅਮਰਗੜ੍ਹ ਕਲੇਰ ਦੇ ਸਮੂਹ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਨੇ ਸਰਬਸੰਮਤੀ ਨਾਲ ਪੰਡਿਤ ਪ੍ਰੇਮ ਚੰਦ ਸ਼ਰਮਾ ਨੂੰ ਪਿੰਡ ਦਾ ਸਰਪੰਚ ਚੁਣਿਆ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਅਮਰਗਡ਼੍ਹ ਕਲੇਰ  ਪਿੰਡ ਦੇ ਸਰਪੰਚ ਕਰਨੈਲ ਸਿੰਘ ਔਲਖ ਦੇ ਕਾਲ ਚੁਣਨ ਤੋਂ ਬਾਅਦ ਸਮੂਹ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਨੇ ਆਪਸੀ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਪੰਡਤ ਪ੍ਰੇਮ ਚੰਦ ਸ਼ਰਮਾ ਨੂੰ ਪਿੰਡ ਦਾ ਸਰਪੰਚ ਚੁਣ ਲਿਆ  ਲਿਆ ।ਇਸ ਸਮੇਂ ਸਮੂਹ ਮੈਂਬਰ ਚੈਤ ਨੇ ਹੱਥ ਖੜ੍ਹੇ ਕਰਕੇ ਸਰਪੰਚ ਪ੍ਰੇਮ ਚੰਦ ਸ਼ਰਮਾ ਨੂੰ ਪੂਰਨ ਤੌਰ ਤੇ ਪ੍ਰਵਾਨਗੀ ਦਿੱਤੀ ਤੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ ।ਇਸ ਸਮੇਂ ਸਮੂਹ ਕਾਂਗਰਸ ਪਾਰਟੀ ਅਤੇ ਸਮੂਹ ਨਗਰ ਨਿਵਾਸੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਸ ਸਰਪੰਚ ਪ੍ਰੇਮ ਚੰਦ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ  ਸਮੂਹ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਨਾਲ ਚੱਲ ਰਹੇ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ  ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ  ਇਸ ਤੋਂ ਬਾਅਦ ਪ੍ਰੇਮ ਚੰਦ ਸ਼ਰਮਾ ਨੂੰ ਸਰਪੰਚ ਅਤੇ ਸਮੂਹ ਪੰਚਾਇਤ ਨੇ ਡੇਰਾ ਰੂੰਮੀ ਭੁੱਚੋ ਕਲਾਂ ਵਿਖੇ ਨਮਸਤਕ ਹੁੰਦੇ ਹੁੰਦਿਆਂ ਹੋਇਆ ਸੰਤ ਬਾਬਾ ਸੁਖਦੇਵ ਸਿੰਘ ਤੋਂ ਅਸ਼ੀਰਵਾਦ ਲਿਆ ।ਇਸ ਸਮੇਂ ਮੈਂਬਰ ਬਲਦੇਵ ਸਿੰਘ ਸਿੱਧੂ ਪੰਚ ਜਗਦੀਸ਼ ਸਿੰਘ ਪੰਚ ਜਗਦੀਪ ਸਿੰਘ ਪੰਚ ਰਣਜੀਤ ਸਿੰਘ ਪੰਚ ਸਰਬਜੀਤ ਕੌਰ ਪੰਚ ਬਲਜੀਤ ਕੌਰ ਪੰਚ ਕਰਮਜੀਤ ਕੌਰ ਪੰਚ ਹਰਜਿੰਦਰ ਕੌਰ ਸਾਬਕਾ ਸਰਪੰਚ ਬਲਜਿੰਦਰ ਸਿੰਘ ਜੈਦ ਜਤਿੰਦਰ ਸਿੰਘ ਰਿੰਕੂ  ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ  ।

ਗੀਤਕਾਰ ਸੇਮਾ ਤਲਵੰਡੀ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਜਗਰਾਓ,ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-

ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ ਸੈਕੜੇ ਗੀਤ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਸੇਮਾ ਤਲਵੰਡੀ ਦੀ ਹੋਈ ਬੇਵਖਤੀ ਮੌਤ ਤੇ ਉਨ੍ਹਾ ਦੇ ਪਰਿਵਾਰ ਨਾਲ ਗੀਤਕਾਰ ਦੇਵ ਥਰੀਕੇ ਵਾਲੇ,ਲੋਕ ਗਾਇਕ ਸੁਰਿੰਦਰ ਛਿੰਦਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਜੱਗਾ ਸਿੰਘ ਗਿੱਲ ਨੱਥੋਹੇੜੀ ਵਾਲਾ, ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਗੀਤਕਾਰ ਬੰਤ ਰਾਮਪੁਰੇ ਵਾਲਾ,ਗੀਤਕਾਰ ਬਰਾੜ ਜੰਡਾ ਵਾਲਾ, ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ, ਗੀਤਕਾਰ ਸਰਬਜੀਤ ਵਿਰਦੀ,ਗੀਤਕਾਰ ਭੁਪਿੰਦਰ ਸਿੰਘ ਸੇਖੋਂ,ਗੀਤਕਾਰ ਤੇਜਾ ਤਲਵੰਡੀ,ਗੀਤਕਾਰ ਮੀਤ ਸਕਰੌਦੀ ਵਾਲਾ,ਲੋਕ ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਮਾਣਕ, ਲੋਕ ਗਾਇਕ ਸੁਖਵਿੰਦਰ ਪੰਛੀ, ਲੋਕ ਗਾਇਕ ਰਣਜੀਤ ਮਣੀ,ਗੀਤਕਾਰ ਗੋਗੀ ਮਾਨਾ ਵਾਲਾ,ਲੋਕ ਗਾਇਕ ਪਾਲੀ ਦੇਤਵਾਲੀਆਂ, ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਹਰਮਿਲਾਪ ਗਿੱਲ, ਲੋਕ ਗਾਇਕ ਕੇਵਲ ਜਲਾਲ,ਲੋਕ ਗਾਇਕ ਤਨਵੀਰ ਗੋਗੀ,ਲੋਕ ਗਾਇਕ ਨਜੀਰ ਮੁਹੰਮਦ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਅਵਤਾਰ ਬੱਲ, ਲੋਕ ਗਾਇਕ ਜਸਵੀਰ ਜੱਸ,ਲੋਕ ਗਾਇਕ ਸੁੱਖ ਚਮਕੀਲਾ,ਲੋਕ ਗਾਇਕ ਚਮਕ ਚਮਕੀਲਾ,ਗਾਇਕ ਮਿੰਟੂ ਧਾਲੀਵਾਲ,ਗਾਇਕ ਸੁਰਜੀਤ ਜੱਗਾ,ਟੋਨੀ ਮੱਲ੍ਹਾ,ਗਾਇਕਾ ਗੁਰਲੇਜ ਅਖਤਰ,ਗਾਇਕ ਅਮਰ ਲਿੱਤਰਾ ਵਾਲਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਗੀਤਕਾਰ ਸੇਮਾ ਤਲਵੰਡੀ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ ਤਿੰਨ ਫਰਵਰੀ ਦਿਨ ਬੁੱਧਵਾਰ ਨੂੰ ਦੁਪਹਿਰ ਬਾਰਾ ਵਜੇ ਤੋ ਲੈ ਕੇ ਇੱਕ ਵਜੇ ਤੱਕ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਤਲਵੰਡੀ ਰਾਏ (ਨੇੜੇ ਰਾਏਕੋਟ) ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ,ਸੱਭਿਆਚਾਰਕ ਅਤੇ ਰਾਜਨੀਤਿਕ ਆਗੂ ਗੀਤਕਾਰ ਸੇਮਾ ਤਲਵੰਡੀ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

ਫੋਟੋ ਕੈਪਸਨ:- ਗੀਤਕਾਰ ਸੇਮਾ ਤਲਵੰਡੀ ਦੀ ਪੁਰਾਣੀ ਤਸਵੀਰ

ਕੁੱਲ ਹਿੰਦ ਕਿਸਾਨ ਸਭਾ ਨੇ ਕੀਤਾ ਰੋਸ ਮਾਰਚ

ਜਗਰਾਓ,ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-

ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਕੁੱਲ ਹਿੰਦ ਕਿਸਾਨ ਸਭਾ ਵੱਲੋ ਕੰਨੀਆ,ਪਰਜੀਆ,ਕੋਟਉਮਰਾ,ਕੋਟਲੀ ਬਹਾਦਰਕੇ,ਖੁਦਾਈ ਚੱਕ,ਭੁੰਦੜੀ ਆਦਿ ਪਿੰਡਾ ਵਿਚ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਤਿਆਰ ਕਰਕੇ ਕਿਸਾਨਾ ਦੇ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ ਹਨ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਅਸੀ ਸਖਤ ਸਬਦਾ ਵਿਚ ਵਿਰੋਧ ਕਰਦੇ ਹਾਂ।ਉਨ੍ਹਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ 26 ਜਨਵਰੀ ਨੂੰ ਸਾਤਮਈ ਤਰੀਕੇ ਨਾਲ ਦਿੱਲੀ ਵਿਖੇ ਕੀਤੇ ਟਰੈਕਟਰ ਪਰੇਡ ਦੋਰਾਨ ਬੀ ਜੇ ਪੀ ਸਰਕਾਰ ਨੇ ਕੁਝ ਸਰਾਰਤੀ ਅਨਸਰਾ ਨੂੰ ਲਾਲ ਕਿੱਲੇ ਅੰਦਰ ਭੇਜ ਕੇ ਕਿਸਾਨੀ ਸੰਘਰਸ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਪਰ ਹੁਣ ਦੇਸ ਦਾ ਕਿਸਾਨ ਕੇਂਦਰ ਸਰਕਾਰ ਦੀਆ ਲੋਕ ਵਿਰੋਧੀ ਹਰਕਤਾ ਤੋ ਜਾਣੂ ਹੋ ਚੁੱਕਾ ਹੈ ਅਤੇ ਕੇਂਦਰ ਸਰਕਾਰ ਖਿਲਾਫ ਹਰ ਲੜਾਈ ਲੜਨ ਨੂੰ ਤਿਆਰ ਹੈ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋ ਜੋ ਵੀ ਸੰਘਰਸ ਦੀ ਅਗਲੀ ਰੂਪ ਰੇਖਾ ਹੋਵੇਗੀ ਤਾਂ ਕੁੱਲ ਹਿੰਦ ਕਿਸਾਨ ਸਭਾ ਸਭ ਤੋ ਅੱਗੇ ਹੋ ਕੇ ਸੰਘਰਸ ਦਾ ਸਾਥ ਦੇਵੇਗੀ।ਇਸ ਮੌਕੇ ਉਨ੍ਹਾ ਨਾਲ ਹਾਕਮ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤਾ,ਗੁਰਨਾਮ ਸਿੰਘ,ਜੋਗਿੰਦਰ ਸਿੰਘ,ਸੁਖਦੇਵ ਸਿੰਘ,ਮਲਕੀਤ ਸਿੰਘ,ਅਮਰਜੀਤ ਸਿੰਘ,ਪਰਮਜੀਤ ਸਿੰਘ,ਮੱਘਰ ਸਿੰਘ,ਸਿੰਦਰਪਾਲ ਸਿੰਘ,ਭਜਨ ਸਿੰਘ,ਬਲਜੀਤ ਸਿੰਘ,ਸੰਦੀਪ ਸਿੰਘ,ਜੰਗੀਰ ਸਿੰਘ,ਭਾਗ ਸਿੰਘ,ਮਨਜੀਤ ਸਿੰਘ,ਗੁਰਦਿਆਲ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜਦੂਰ ਹਾਜ਼ਰ ਸਨ।

ਫੋਟੋ ਕੈਪਸਨ:- ਕੇਂਦਰ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ ਕੁਲ ਹਿੰਦ ਕਿਸਾਨ ਸਭਾ ਦੇ ਆਹੁਦੇਦਾਰ ਅਤੇ ਵਰਕਰ।

ਹਠੂਰ ਇਲਾਕੇ ਦੇ 5485 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆਂ

ਜਗਰਾਓ,ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-

ਸਿਹਤ-ਵਿਭਾਗ ਦੇ ਦਿਸਾ-ਨਿਰਦੇਸਾ ਅਨੁਸਾਰ ਅਤੇ ਸਰਕਾਰੀ ਹਸਪਤਾਲ ਹਠੂਰ ਦੇ ਐਸ. ਐਮ. ਓ. ਰਮਨਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਐਤਵਾਰ ਨੂੰ ਹਠੂਰ ਇਲਾਕੇ ਦੇ 55 ਪਿੰਡਾ ਵਿਚ ਪਲਸ ਪੋਲੀਓ ਬੂੰਦਾ ਪਿਲਾਈਆਂ ਗਈਆ।ਇਸ ਸਬੰਧੀ ਜਾਣਕਾਰੀ ਦਿੰਦਿਆ ਰਮਨਿੰਦਰ ਕੌਰ ਗਿੱਲ ਐਸ. ਐਮ. ਓ.ਨੇ ਦੱਸਿਆ ਕਿ ਹਠੂਰ ਹਸਪਤਾਲ ਅਧੀਨ ਪੈਦੇੇ ਸੈਟਰ ਕਾਉਕੇ ਕਲਾਂ,ਮਾਣੂੰਕੇ,ਹਠੂਰ ਅਤੇ ਚੌਕੀਮਾਨ ਦੇ ਚਾਰ ਸੈਟਰਾ ਵਿਚ 97 ਪੋਲੀਓ ਬੂਥ ਬਣਾਏ ਗਏ ਸਨ।ਇਨ੍ਹਾ ਪੋਲੀਓ ਬੂਥਾ ਤੇ ਸਾਡੀਆ ਟੀਮਾ ਨੇ ਹਲਕੇ ਦੇ ਜੀਰੋ ਤੋ ਪੰਜ ਸਾਲ ਦੀ ਉਮਰ ਦੇ 5485 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ।ਇਸੇ ਲੜੀ ਤਹਿਤ ਸੰਸਾਰ ਪ੍ਰਸਿੱਧ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਚ 80 ਬੱਚਿਆ ਨੂੰ ਪਲਸ ਪੋਲੀਓ ਬੂੰਦਾ ਪਿਲਾਈਆ ਗਈਆਂ।ਇਸ ਮੌਕੇ ਸੁਪਰਵਾਇਜਰ ਸਵਰਨ ਸਿੰਘ ਨੇ ਦੱਸਿਆ ਕਿ ਅੱਜ ਸਰਕਾਰ ਵੱਲੋ ਹਦਾਇਤ ਅਨੁਸਾਰ ਜਨਤਕ ਥਾਵਾ,ਧਾਰਮਿਕ ਸਥਾਨਾ,ਬੱਸ ਅੱਡੇ ਆਦਿ ਤੇ ਬੱਚਿਆ ਨੂੰ ਪਲਸ ਪੋਲੀਓ ਬੰੂਦਾ ਪਿਲਾਈਆ ਗਈਆ।ਉਨ੍ਹਾ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਘਰ-ਘਰ ਵਿਚ ਜਾ ਕੇ ਪਲਸ ਪੋਲੀਓ ਬੰੂਦਾ ਪਿਲਾਈਆ ਜਾਣਗੀਆ ਤਾਂ ਜੋ ਪਲਸ ਪੋਲੀਓ ਦੀਆਂ ਬੂੰਦਾ ਤੋ ਕੋਈ ਵੀ ਬੱਚਾ ਵਾਝਾ ਨਾ ਰਹਿ ਜਾਵੇ।ਇਸ ਮੌਕੇ ਉਨ੍ਹਾ ਨਾਲ ਸਵਰਨ ਸਿੰਘ ਡੱਲਾ,ਬਲਜੀਤ ਕੌਰ,ਸੁਖਪਾਲ ਸਿੰਘ ਲੋਪੋ,ਮਨਜੀਤ ਕੌਰ ਲੋਪੋ,ਅੰਮ੍ਰਿਤਪਾਲ ਸਰਮਾਂ ਮੱਲ੍ਹਾ, ਸਿਮਲਾ ਰਾਣੀ,ਗੁਰਦੇਵ ਕੌਰ,ਬਲਜੀਤ ਕੌਰ,ਗੁਰਦੀਪ ਸਿੰਘ ਹਾਜਰ ਸਨ।

ਫੋਟੋ ਕੈਪਸਨ:- ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਬੱਚਿਆ ਨੂੰ ਪਲਸ ਪੋਲੀਓ ਬੰੂਦਾ ਪਿਲਾਉਦੇ ਹੋਏ ਸਿਹਤ ਵਿਭਾਗ ਦੀ ਟੀਮ।

ਧਾਰਮਿਕ ਨੂਰੀ ਦੀਵਾਨ ਸਜਾਏ

ਜਗਰਾਓ,ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਅਤੇ ਸੰਤ ਬਾਬਾ ਦਰਬਾਰਾ ਸਿੰਘ ਜੀ ਲੋਪੋ ਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਮੱਲ੍ਹਾ ਦੀਆ ਸਮੂਹ ਸੰਗਤਾ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਗੁਰਦੁਆਰਾ ਸ੍ਰੀ ਮਾਨ ਸੰਤ ਬਾਬਾ ਮੱਘਰ ਸਿੰਘ ਜੀ ਦੇ ਸਥਾਨ ਪਿੰਡ ਮੱਲ੍ਹਾ ਵਿਖੇ ਧਾਰਮਿਕ ਨੂਰੀ ਦੀਵਾਨ ਸਜਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਤੇ ਦਿੱਲੀ ਸੰਘਰਸ ਕਰ ਰਹੇ ਕਿਸਾਨਾ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਮਨਜੀਤ ਸਿੰਘ ਲਾਡੀ ਦੇ ਕਵੀਸਰੀ ਜੱਥੇ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਲੋਪੋ ਸੰਪਰਦਾਏ ਦੇ ਮੁੱਖ ਸੇਵਾਦਾਰ ਸµਤ ਬਾਬਾ ਜਗਜੀਤ ਸਿµਘ ਲੋਪੋ ਵਾਲਿਆ ਨੇ ਵੱਡੀ ਗਿਣਤੀ ਵਿਚ ਪਹੁੰਚੀਆ ਗੁਰਸੰਗਤਾ ਨਾਲ ਅਨਮੋਲ ਪ੍ਰਬਚਨ ਕਰਦਿਆ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਸਿੱਖ ਕੌਮ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜੋ ਬਹੁਤ ਹੀ ਵੱਡੀ ਕੁਰਬਾਨੀ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਗੁਰੂ ਸਾਹਿਬਾ ਜੀ ਦੀਆ ਕੁਰਬਾਨੀਆ ਨੂੰ ਭੁਲਾ ਕੇ ਨਸ਼ਿਆਂ ਦੀ ਦਲ-ਦਲ ਵਿਚ ਧਸਦੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਦਾ ਸਿੱਖ ਨੌਜਵਾਨ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੋਂ ਭਟਕ ਰਿਹਾ ਹੈ ਜੋ ਗµਭੀਰ ਚਿµਤਾ ਦਾ ਵਿਸ਼ਾ ਹੈ।ਸµਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆ ਨੇ ਕਿਹਾ ਕਿ ਸਿੱਖ ਧਰਮ ਦਾ ਆਪਣਾ ਅਮੀਰ ਵਿਰਸਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂµ ਕਰਵਾਇਆ ਜਾਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਉਹ ਆਪਣੀ ਅਮੀਰ ਪ੍ਰµਪਰਾ ਅਤੇ ਗੌਰਵਮਈ ਇਤਿਹਾਸ ਦੀ ਰਾਖੀ ਲਈ ਅੱਗੇ ਆਉਣ।ਉਨ੍ਹਾ ਕਿਹਾ ਕਿ ਬਾਣੀ ਹਮੇਸ਼ਾਂ ਸਾਨੂੰ ਪਿਆਰ, ਸਦਭਾਵਨਾ,ਇੱਕਜੁੱਟਤਾ,ਸ਼ਾਂਤੀ ਅਤੇ ਮਨੁੱਖੀ ਮਰਿਯਾਦਾ ਵਿਚ ਰਹਿਕੇ ਜੀਵਨ ਗੁਜਾਰਨ ਦਾ ਸµਦੇਸ਼ ਦਿµਦੀ ਹੈ।ਉਨ੍ਹਾਂ ਸµਗਤਾਂ ਨੂੰ ਉਪਦੇਸ਼ ਦਿµਦਿਆਂ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿµਦੇ ਹੋਏ ਸਵੱਛ ਜੀਵਨ ਜਿਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।ਇਸ ਦੇ ਨਾਲ ਹੀ ਉਹਨਾਂ ਗਊ ਗਰੀਬ ਦੀ ਰੱਖਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਂਝੇ ਯਤਨ ਆਰµਭ ਕਰਨ ਦਾ ਸੱਦਾ ਦਿੱਤਾ ਅਤੇ ਦਿੱਲੀ ਦੇ ਕਿਸਾਨੀ ਸੰਘਰਸ ਨੂੰ ਸਾਥ ਦੇਣ ਦੀ ਅਪੀਲ ਕੀਤੀ।ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾ ਦਾ ਧੰਨਵਾਦ ਕੀਤਾ।ਇਸ ਸਮੇਂ ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ,ਬਾਜ ਸਿੰਘ ਸੇਖੋ ਬਾਰਨਹਾੜਾ,ਹੈਡ ਗ੍ਰੰਥੀ ਭਾਈ ਹਰਭਗਵਾਨ ਸਿੰਘ,ਪ੍ਰਗਟ ਸਿੰਘ ਸੰਧੂ,ਜਗਦੀਪ ਸਿੰਘ,ਬਾਰਾ ਸਿੰਘ ਮੱਲੇਆਣਾ,ਹਰਨਾਮ ਸਿੰਘ,ਜਗਜੀਤ ਸਿੰਘ, ਜਗਜਿੰਦਰ ਸਿੰਘ,ਸੁਖਜਿੰਦਰ ਸਿੰਘ,ਸੁੱਖੀ ਮੱਲ੍ਹਾ,ਜੱਗਾ ਮੱਲ੍ਹਾ,ਤਰਲੋਚਣ ਸਿµਘ,ਬੂਟਾ ਸਿµਘ,ਪ੍ਰਧਾਨ ਗੁਰਦੇਵ ਸਿµਘ ਮੱਲ੍ਹਾ,ਕੰਵਲਦੀਪ ਸਿµਘ ਟੋਨੀ,ਸੋਨੀ ਸਿੰਘ,ਸਰਬਜੀਤ ਸਿੰਘ,ਮਨਜੀਤ ਸਿੰਘ,ਚਰਨ ਸਿੰਘ ਖਾਲਸਾ,ਲਖਵੀਰ ਸਿµਘ, ਕਰਮਜੀਤ ਸਿµਘ,ਰਾਜੂ ਮੱਲ੍ਹਾ,ਬਲਜਿੰਦਰ ਸਿµਘ,ਬਲਵੀਰ ਸਿੰਘ,ਹਰਨੇਕ ਸਿੰਘ,ਸਿਕੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਸਨਮਾਨਿਤ ਕਰਦੀ ਹੋਈ ਗੁਰਦੁਆਰਾ ਸਾਹਿਬ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ।

ਨਗਰ ਕੌਂਸਲ ਚੋਣਾਂ ਲਈ 18 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਤ ਗੋਇਲ)

ਨਗਰ ਕੌਂਸਲ ਚੋਣਾਂ ਵਿੱਚ ਅਜ 01 ਫਰਵਰੀ ਦਿਨ ਸੋਮਵਾਰ ਨੂੰ ਟੋਟਲ 18 ਉਮੀਦਵਾਰਾਂ ਦੇ ਕਾਗਜ਼ ਦਾਖਲ ਹੋਏ ਹਨ, ਜਿਸ ਵਿਚ ਕਾਂਗਰਸ ਪਾਰਟੀ ਵੱਲੋਂ ਇੱਕ ਉਮੀਦਵਾਰ, ਅਕਾਲੀ ਦਲ ਦੇ ਵਲੋਂ  ਦੋ ਉਮੀਦਵਾਰਾਂ ਨੇ ਨਾਮ ਦਾਖਲ ਕੀਤੇ ਜਦ ਕਿ ਆਮ ਆਦਮੀ ਪਾਰਟੀ ਦੇ 11 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਇ ਗੲੇ, ਅਤੇ ਇਸ ਤਰ੍ਹਾਂ ਅਜ਼ਾਦ ਉਮੀਦਵਾਰ ਚਾਰ ਹੀ ਆਪਣੇ ਕਾਗਜ਼  ਦਾਖ਼ਲ ਕਰਵਾ ਕੇ ਗੲੇ ਹਨ, ਆਪਣੇ ਨਾਮ ਵਾਪਿਸ ਲੈਣ ਦੀ ਤਾਰੀਕ 5 ਫਰਵਰੀ ਹੈ।ਅਤੇ 5 ਫਰਵਰੀ ਨੂੰ ਹੀ ਅਜਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿਤੇ ਜਾਣਗੇ। ਜਗਰਾਓ ਵਿੱਚ ਟੋਟਲ 23ਵਾਰਡ ਹਨ।

ਐਸ ਐਸ ਪੀ ਜਗਰਾਓ ਤਰੱਕੀ ਦੇ ਸਟਾਰ ਲਗਾਂਦੇ ਹੋਏ

ਜਗਰਾਓਂ, ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਜਗਰਾਉਂ ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ਼ ਨੇ ਸਬ ਇੰਸਪੈਕਟਰ ਜਗਤਾਰ ਸਿੰਘ ਨੂੰ ਤਰੱਕੀ ਦੇ ਸਟਾਰ ਲਗਾ ਕੇ ਇੰਸਪੈਕਟਰ ਬਣਾਇਆ।ਇਸ ਮੌਕੇ ਉਹਨਾਂ ਨਾਲ ਐਸ ਪੀ ਪਰਮਾਰ,ਐਸ ਪੀ ਮੈਡਮ ਗੁਰਮੀਤ ਕੌਰ,ਡੀ ਐਸ ਪੀ ਰਾਜੇਸ਼ ਕੁਮਾਰ,ਡੀ ਐਸ ਪੀ ਅਨਿਲ ਕੁਮਾਰ ਹਾਜਿਰ ਸਨ।

ਬਾਲ ਵਿਕਾਸ ਪ੍ਰੋਜੈਕਟ ਸਿੱਧਵਾਂ ਬੇਟ ਬਲਾਕ ਵੱਲੋਂ ਨਵੀਂਆਂ ਜੰਮੀਆਂ ਬੇਟੀਆਂ ਦਾ ਦਿਨ ਮਨਾਇਆ ਗਿਆ

ਸਿੱਧਵਾਂ ਬੇਟ (ਜਸਮੇਲ ਗਾਲਬ ਡਾ ਮਨਜੀਤ ਸਿੰਘ ਲੀਲਾ )

ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਾਕ ਸਿੱਧਵਾਂ ਬੇਟ ਉਥੇ ਵਾਧੂ ਚਾਰਜ ਮੈਡਮ ਕੁਲਵਿੰਦਰ ਜੋਸ਼ੀ ਜੀ ਦੀ ਅਗਵਾਈ ਹੇਠ  ਨਵੀਂਆਂ ਬੱਚੀਆਂ ਦੀ ਲੋਹੜੀ ਮਨਾਈ ਗਈ  ਇਹ ਸਮਾਗਮ ਪਿੰਡ ਲੀਲਾ ਮੇਘ ਸਿੰਘ ਇਹ ਖੇੜੀ ਵਿੱਚ ਮਨਾਇਆ ਹੁਆਨ ਆਲਮਗੀਰ ਅਮਲੇ ਵੱਲੋਂ ਰੁੜ੍ਹ ਗਿਆ  ਸਮਾਗਮ ਦੌਰਾਨ ਸਰਪੰਚ ਵਰਕਪਾਲ ਸਿੰਘ ਜੀ ਲੀਲਾਂ ਨੇ  ਕਿਹਾ ਹੈ ਕਿ   ਬੇਟੀਆਂ ਨੂੰ  ਸਮਾਜ ਵਿੱਚ ਵਧੀਆ ਯੋਗ ਅਤੇ ਸਤਿਕਾਰ  ਦੇਣਾ ਚਾਹੀਦਾ ਹੈ  ਤਾਂ ਜੋ ਬੇਟੀਆਂ ਪੜ੍ਹ ਕੇ  ਲੈ ਕੇ ਅੱਗੇ ਜਾ ਕੇ ਕੁਝ ਬਣ ਸਕਣ  ਮੰਡੀ ਬਣੇਗੀ ਇਸ ਸਮੇਂ  ਸਰਬਜੀਤ ਕੌਰ ਵੱਲੋਂ ਬੇਟੀਆਂ ਦੀ ਸਿਹਤ ਸੰਭਾਲ ਅਤੇ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ  ਉਨ੍ਹਾਂ ਨੇ ਕਿਹਾ ਹੈ ਕਿ  ਬੇਟੀਆਂ ਹਰ ਖੇਤਰ ਵਿੱਚ ਅੱਗੇ ਹਨ  ਕੁਲਵਿੰਦਰ ਜੋਸ਼ੀ ਜੀ ਵੱਲੋਂ ਇਸ ਮੌਕੇ ਤੇ 11ਕਲਾਸ ਦੀਆਂ ਲੜਕੀਆਂ ਨੂੰ  ਸਨਮਾਨਤ ਕੀਤਾ ਗਿਆ  ਆਏ ਹੋਏ ਪਤਵੰਤੇ ਸੱਜਣਾਂ ਨੂੰ ਬੇਟੀਆਂ ਦੀ ਲੋਹੜੀ  ਮਨਾਉਣ ਵਾਸਤੇ ਕਿਹਾ ਗਿਆ  ਸਕਿਉਰਿਟੀ ਸੁਪਰਵਾਈਜ਼ਰ ਪਰਮਜੀਤ ਕੌਰ  ਰਾਜਵੰਤ ਕੌਰ  ਵੱਲੋਂ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ  

ਜਗਰਾਉਂ ਨਗਰ ਕੌਂਸਲ ਨਾਲ ਜੁੜੇ ਹੋਏ ਹਰ ਮੁੱਦੇ ਦੀ ਗੱਲ-VIDEO

MC ਚੋਣਾਂ Jagraon ਦੀ ਆਵਾਜ਼ EP.9

ਜਗਰਾਉਂ ਨਗਰ ਕੌਂਸਲ ਨਾਲ ਜੁੜੇ ਹੋਏ ਹਰ ਮੁੱਦੇ ਦੀ ਗੱਲ ।।  

ਜਗਰਾਉਂ ਵਾਸੀਆਂ ਦਾ ਨਗਰ ਕੌਂਸਲ ਦੇ ਕੌਂਸਲਰ ਸਾਹਿਬਾਨਾਂ ਉਪਰ ਕਿੰਨਾ ਵਿਸ਼ਵਾਸ ?  

ਕਿਸ ਤਰ੍ਹਾਂ ਦਾ ਹੋਵੇ ਕੌਂਸਲਰ ?

ਕਿੱਥੇ ਹੈ ਭ੍ਰਿਸ਼ਟਾਚਾਰ ਕਾਊਂਸਲ ਵਿੱਚ  ? 

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ