You are here

ਲੁਧਿਆਣਾ

ਪ੍ਰਸ਼ੋਤਮ ਲਾਲ ਖਲੀਫਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੁਆਲ  

ਜਗਰਾਉਂ , ਫ਼ਰਵਰੀ 2021 ( ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )- 

ਪ੍ਰਸੋਤਮ ਲਾਲ ਖਲੀਫਾ ਸੋਸਲ ਵਰਕਰ ਜਗਰਾਉ ਮੈ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਭਾਰਤ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹਾ ਕਿ ਕਿਸਾਨ ਮਜਦੂਰ ਯੂਨੀਅਨ ਦੇ ਅੰਦੋਲਨ ਦੌਰਾਨ ਕਿਸਾਨਾ ਮਜ਼ਦੂਰਾ ਨੂੰ ਦਿੱਲੀ ਜਾਣ ਸਮੇ ਰੋਕਣ ਵਾਸਤੇ ਸੜਕਾ ਉਪਰ ਭਾਰਤ ਸਰਕਾਰ ਨੇ ਸੀਮਿੰਟ ਨਾਲ ਲੋਹੇ  ਦੇ ਕਿਲ ਗਡ ਦਿੱਤੇ ਗਏ ਹਨ ਤਾ ਕਿ ਕਿਸਾਨਾ ਦੇ ਵ੍ਹੀਕਲ ਦੇ ਟਾਇਰ ਪੈਚਰ ਹੋ ਜਾਣ ਪਰ ਮੈ ਮੋਦੀ ਸਰਕਾਰ ਨੂੰ ਇਹ  ਪੁੱਛਣਾ ਚਾਹਦਾ ਹਾ ਕਿ ਭਾਰਤ ਦੇ ਬਾਰਡਰ ਜਿਵੇ ਚੀਨ, ਪਾਕਿਸਤਾਨ, ਜੰਮੂ-ਕਸ਼ਮੀਰ ਵਗੈਰਾ ਪਰ ਇਹ ਕੁਝ ਨਹੀ ਹੈ ਜਿੱਥੇ  ਕਿ ਮਾੜੇ ਅਨਸਰ ਅਰਾਮ ਨਾਲ ਭਾਰਤ  ਦੀ ਹਦ ਅੰਦਰ ਦਾਖਲ ਹੋ ਜਾਦੇ ਹਨ ਇਹ ਕੁਝ ਤਾ ਸਾਲ-1947 ਦੇ ਸਮੇ ਵੀ ਕਿਸੇ ਅੰਗਰੇਜ  ਸਰਕਾਰ ਨੇ ਵੀ ਨਹੀ ਕੀਤਾ ਸੀ ਜੋ ਕੁਝ ਮੋਦੀ ਸਰਕਾਰ ਨੇ ਕਿਸਾਨ ਮਜਦੂਰ ਯੂਨੀਅਨ ਦੇ ਅੰਦੋਲਨ ਦੌਰਾਨ ਕੀਤਾ ਹੈ ਇਸ ਸਰਕਾਰ  ਨੇ ਸਾਰੀਆ  ਹਦਾ ਹੀ ਪਾਰ ਕਰ ਦਿਤਿਆ ਹਨ ਪਰ ਕਿਸਾਨ ਮਜਦੂਰ ਤਾ ਭਾਰਤ ਦੇ ਨਾਗਰਿਕ  ਹਨ ਜੋ ਕਿ ਸਾਰੇ ਦੇਸ਼ ਨੂੰ ਅੰਨ ਪੈਦਾ ਕਰ ਕਿ ਦਿੰਦੇ ਹਨ

Police worker got in to the fight with roadside cafe workers

ਸੜਕ ਦੇ ਵਿਚਾਲੇ ਲਾ ਕੇ ਦੋ ਗੱਡੀਆਂ ਕੁੱਟ ਕੁੱਟ ਕੇ ਸਿੱਟੇ ਗੱਡੀਆਂ ਚ  

ਮਾਮਲਾ ਪੁਲਿਸ ਮੁਲਾਜ਼ਮ ਤੇ ਕੌਫੀ ਸ਼ਾਪ ਤੇ ਕੰਮ ਕਰਨ ਵਾਲ਼ਿਆਂ ਦੀ ਲੜਾਈ  

ਇਕ ਪਾਸੇ ਨਗਰਪਾਲਿਕਾ ਚੋਣਾਂ ਲਈ ਕਾਗਜ਼ ਭਰਨ ਵਾਲਿਆਂ ਦਾ ਹਜੂਮ ,ਦੂਜੇ ਪਾਸੇ ਵਰਦੀ ਆਲਿਆਂ ਦਾ ਕਹਿਰ ,ਕੌਣ ਜਾਣੇ ਰਾਹਗੀਰਾਂ ਬਾਰੇ   

ਜਗਰਾਉਂ ,ਫ਼ਰਵਰੀ  2021-(ਜਨ ਸ਼ਕਤੀ ਨਿਊਜ਼ ਬਿਊਰੋ)

ਜਾਣਕਾਰੀ ਅਨੁਸਾਰ ਕੁੜੀ ਵੱਲੋਂ ਫੋਨ ਨਾ ਚੁੱਕਣ 'ਤੇ ਭੜਕੇ ਪੁਲਿਸ ਮੁਲਾਜ਼ਮ ਨੇ ਦਿਨ-ਦਿਹਾੜੇ ਕੌਫੀ ਸ਼ਾਪ 'ਚ ਗੰੁਡਾਗਰਦੀ ਕਰਨ ਤੋਂ ਬਾਅਦ ਕੌਫੀ ਸ਼ਾਪ ਦੇ ਨੌਜਵਾਨਾਂ ਨੇ ਵੀ ਪੁਲਿਸ ਭਜਾ-ਭਜਾ ਕੇ ਕੁੱਟੀ । ਜਿਸ ਵਿੱਚ ਬਹੁਤੇ ਵਰਦੀ ਤੋਂ ਬਿਨਾਂ ਸਨ। ਦੋਵਾਂ ਪਾਸਿਓਂ ਕਈ ਲੋਕ ਲਹੂ ਲੁਹਾਣ ਹੋਏ। ਜੀਟੀ ਰੋਡ 'ਤੇ ਸਥਿਤ ਇਕ ਕੌਫੀ ਸ਼ਾਪ 'ਤੇ ਨੌਕਰੀ ਲਈ ਰਿਜ਼ਿਊਮ ਦੇਣ ਆਈ ਮੁਟਿਆਰ ਦੇ ਮਗਰ ਹੀ ਜਗਰਾਓਂ ਸੀਆਈਏ ਸਟਾਫ 'ਚ ਤਾਇਨਾਤ ਪੁਲਿਸ ਮੁਲਾਜ਼ਮ ਦਾਖਲ ਹੁੰਦਿਆਂ ਹੀ ਮੁਟਿਆਰ ਨੂੰ ਫੋਨ ਨਾ ਚੁੱਕਣ 'ਤੇ ਹੋਈ ਦੋਵਾਂ 'ਚ ਤਕਰਾਰ ਨੂੰ ਜਦੋਂ ਕੌਫੀ ਸ਼ਾਪ 'ਤੇ ਬੈਠੇ ਨੌਜਵਾਨ ਨੇ ਉਨ੍ਹਾਂ ਨੂੰ ਕੌਫੀ ਸ਼ਾਪ ਤੋਂ ਬਾਹਰ ਜਾ ਕੇ ਲੜਨ ਦਾ ਕਿਹਾ ਤਾਂ ਭੜਕੇ ਪੁਲਿਸ ਮੁਲਾਜ਼ਮ ਨੇ ਆਪਣੇ ਅਹੁਦੇ ਦਾ ਰੋਅਬ ਮਾਰਦਿਆਂ ਟੈਲੀਫੋਨ 'ਤੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾ ਲਿਆ।

ਦੇਖਦੇ ਹੀ ਦੇਖਦੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਕੌਫੀ ਸ਼ਾਪ ਦੇ ਮੁਲਾਜ਼ਮ ਇਕ ਦੂਜੇ 'ਤੇ ਟੁੱਟ ਪਏ। ਇਸ ਮੌਕੇ ਦੋਵਾਂ ਦੇ ਹੱਥਾਂ 'ਚ ਹੀ ਤੇਜ਼ਧਾਰ ਹਥਿਆਰ ਸਨ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ ਦੋਵਾਂ ਪਾਸਿਓਂ ਦੇ ਮੈਂਬਰ ਲਹੂ ਲੁਹਾਣ ਹੋ ਗਏ। ਜੀਟੀ ਰੋਡ 'ਤੇ ਲੋਕਾਂ ਦੀ ਭੀੜ ਤੇ ਵਾਹਨਾਂ ਦੀ ਲਾਈਨਾਂ ਲੱਗ ਗਈਆਂ। ਮਾਮਲਾ ਗੰਭੀਰ ਹੋਣ ਦੀ ਸੂਚਨਾ ਮਿਲਦੇ ਹੀ ਸੀਆਈਏ ਸਟਾਫ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਇਸ ਮਾਮਲੇ 'ਚ ਪੁਲਿਸ ਟੀਮ 'ਤੇ ਹਮਲਾ ਸਮਝਦਿਆਂ ਕੌਫੀ ਸ਼ਾਪ ਦੇ ਲਹੂ ਲੁਹਾਣ ਨੌਜਵਾਨਾਂ ਨੂੰ ਜਬਰਨ ਗੱਡੀਆਂ ਵਿਚ ਸੁੱਟ ਕੇ ਸੀਆਈਏ ਲੈ ਗਏ। ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਪੁਲਿਸ 'ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਕ ਤਾਂ ਪੁਲਿਸ ਮੁਲਾਜ਼ਮ ਵਰਦੀ ਦੇ ਰੋਅਬ 'ਤੇ ਸ਼ਰੇਆਮ ਮੁਟਿਆਰ ਨਾਲ ਲੜ ਝਗੜ ਰਿਹਾ ਸੀ। ਜਦੋਂ ਕੌਫੀ ਸ਼ਾਪ ਦੇ ਮੁਲਾਜ਼ਮ ਨੇ ਰੋਕਿਆ ਤਾਂ ਪੁਲਿਸ ਨੇ ਉਲਟਾ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਉਂਦਿਆਂ ਚੁੱਕ ਕੇ ਲੈ ਗਏ। ਦੇਰ ਰਾਤ ਤਕ ਸੀਆਈਏ ਸਟਾਫ ਦੇ ਬਾਹਰ ਕੌਫੀ ਸ਼ਾਪ ਦੇ ਨੌਜਵਾਨਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਜਮਾਵੜਾ ਲੱਗਾ ਰਿਹਾ।ਮੌਕੇ ਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਪਲੀਸ ਦੀ ਗਿੱਦੜ ਕੁੱਟ ਨੇ ਲੋਕਾਂ ਵਿੱਚ  ਸਹਿਮ ਪੈਦਾ ਕਰ ਦਿੱਤਾ ਅਤੇ ਲੋਕ ਆਪੋ ਆਪਣੀਆਂ ਗੱਡੀਆਂ ਦੇ ਲਾਕ   ਬੰਦ ਕਰਕੇ ਸੜਕ ਤੇ ਬੈਠੇ ਰਹੇ ।ਇਹ ਸਾਰਾ ਘਟਨਾਕ੍ਰਮ ਤਕਰੀਬਨ ਪੰਦਰਾਂ ਵੀਹ ਮਿੰਟ ਤੱਕ ਚੱਲਿਆ  ।

 

ਸੁਖਬੀਰ ਬਾਦਲ ਅਤੇ ਅਕਾਲੀ ਵਰਕਰਾਂ ਕੀਤੇ ਕਾਤਲਾਨਾ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ :ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਜਲਾਲਾਬਾਦ ਵਿਖੇ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਕਾਂਗਰਸੀ ਗੁੰਡਿਆਂ ਵੱਲੋਂ ਹਾਂ ਕਰਨਾ ਬਹੁਤ ਜ਼ਿਆਦਾ ਨਿੰਦਣਯੋਗ ਘਟਨਾ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਵਰਕਰ ਸਰਤਾਜ ਸਿੰਘ ਗਾਲਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਬਹੁਤ ਕਰਨਾ  ਮਾੜੀ ਗੱਲ ਹੈ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਉੱਤੇ ਦਿਨ ਦਿਹਾੜੇ ਹਮਲਾ ਹੋ ਸਕਦਾ ਤਾਂ ਆਮ ਆਦਮੀ ਏ ਹਾਲਤਾਂ ਵਿੱਚ ਕਿੱਥੇ ਤੱਕ ਸੁਰੱਖਿਅਤ ਹੈ  ਉਨ੍ਹਾਂ ਕਿਹਾ ਕਿ ਕਾਂਗਰਸੀ ਨਗਰ ਕੌਂਸਲਰ ਚੋਂ ਆਪਣੇ ਆਪ ਨੂੰ ਹਾਰ ਦਾ ਦੇਖ ਕੇ ਬੁਖਲਾਹਟ ਚ ਆ ਚੁੱਕੇ ਹਨ ਅਤੇ ਲੋਕਾਂ ਦਾ ਮੁੜ ਤੋਂ ਅਕਾਲੀ ਦਲ ਵੱਲ ਰੁਝਾਨ ਵਧਦਾ ਦੇਖ ਕੇ ਕਾਂਗਰਸ ਸਰਕਾਰ ਦੀਆਂ ਕੋਝੀਆਂ ਹਰਕਤਾਂ ਤੇ ਉਤਰ ਆਈ ਹੈ  ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ  ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਹੈ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ  

ਸਧਾਰਣ ਪਰਿਵਾਰ ਚ ਜਨਮੇ ਕੁਲਦੀਪ ਸਿੰਘ ਨੇ ਜੱਜ ਬਣਕੇ ਕੋਟਕਪੂਰੇ ਦਾ ਨਾਮ ਕੀਤਾ ਰੋਸ਼ਨ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਕੋਟਕਪੂਰਾ ਸਧਾਰਨ ਪਰਿਵਾਰ ਚ ਜਨਮ ਲੈਕੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਜ਼ੁਡੀਸ਼ੀਅਲ  ਪ੍ਰੀਖਿਆ ਪਾਸ ਕਰਕੇ ਜੱਜ ਬਣੇ ਕੁਲਦੀਪ ਸਿੰਘ ਨੇ "ਕੋਟਕਪੂਰੇ" ਸ਼ਹਿਰ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ, ਨਾਲ ਹੀ ਮਿਸਾਲ ਪੈਦਾ ਕੀਤੀ ਹੈ ਕਿ ਜਦ ਨਿਸ਼ਾਨੇ ਉੱਚੇ ਰੱਖੇ ਹੋਣ ਤਦ ਵੱਡੀਆਂ ਵੱਡੀਆਂ ਮੁਸ਼ਕਿਲਾਂ ਵੀ ਸਾਡੇ ਜਜ਼ਬੇ ਅੱਗੇ ਬੌਣੀਆਂ ਬਣ ਜਾਂਦੀਆਂ ਹਨ। ਜਿਕਰਯੋਗ ਹੈ ਕਿ ਕੋਟਕਪੂਰਾ ਦੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਹਰਨੇਕ ਸਿੰਘ ਦੇ ਘਰ ਜਨਮ ਲੈਣ ਵਾਲੇ ਕੁਲਦੀਪ ਸਿੰਘ ਨੇ ਆਪਣੀ ਮੁੱਢਲੀ ਪੜਾਈ ਕਿਲੇ ਵਾਲੇ ਸਰਕਾਰੀ ਸਕੂਲ ਚ ਹਾਸਲ ਕੀਤੀ ਪਰ ਘਰੇਲੂ ਹਾਲਾਤ ਸਾਜ਼ਗਾਰ ਨਾ ਹੋਣ ਕਰਕੇ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਦੀ ਸਿਖਿਆ ਘਰ ਰਹਿ ਕੇ ਹੀ ਹਾਸਲ ਕੀਤੀ।ਇਸ ਸਮੇਂ ਦੌਰਾਨ ਆਪਣੀ ਪੜਾਈ ਜਾਰੀ ਰੱਖਣ ਲਈ ਕੁਲਦੀਪ ਨੂੰ ਦੁਕਾਨ ਤੇ ਨੌਕਰੀ ਵੀ ਕਰਨੀ ਪਈ ਅਤੇ ਕਈ ਵਾਰ ਆਪਣੇ ਪਿਤਾ ਜੀ ਨਾਲ ਮਜ਼ਦੂਰੀ ਵੀ ਕਰਨੀ ਪਈ, ਪਰ ਕੁਲਦੀਪ ਸਿੰਘ ਨੇ ਸੰਘਰਸ਼ ਜਾਰੀ ਰੱਖਦਿਆਂ ਅਗਲੀ ਪੜਾਈ ਬਰਜਿੰਦਰਾ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਲਗਪਗ ਢਾਈ ਸਾਲ ਪ੍ਰੈਕਟਿਸ ਕੀਤੀ ਅਤੇ ਪੀਸੀਐੱਸ (ਜ) ਦੇ 2019-20 ਸੈਸ਼ਨ ਦੌਰਾਨ ਪ੍ਰੀਖਿਆ ਦਿਤੀ ਜਿਸਦਾ ਨਤੀਜਾ 1ਫਰਵਰੀ 2021 ਨੂੰ ਐਲਾਨਿਆ ਗਿਆ ਜਿਸ ਚ ਕੁਲਦੀਪ ਸਿੰਘ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨ ਉਪਰੰਤ ਸਨਮਾਨਯੋਗ ਪਦਵੀ ਲਈ ਚੁਣੇ ਗਏ, ਕੁਲਦੀਪ ਸਿੰਘ ਦੀ ਇੰਸ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਸ਼ਹਿਰ ਨਿਵਾਸੀਆਂ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਚਲਦਿਆਂ ਮਿਥੀ ਹੋਈ ਮੰਜ਼ਿਲ ਜਰੂਰ ਹਾਸਲ ਕੀਤੀ ਜਾ ਸਕਦੀ ਹੈ, ਉਹਨਾਂ ਉਮੀਦ ਜ਼ਾਹਰ ਕੀਤੀ ਕਿ ਜਿਸ ਤਰਾਂ ਕੁਲਦੀਪ ਸਿੰਘ ਨੇ ਪਹਿਲਾਂ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਇਸੇ ਤਰਾਂ ਸਰਵਿਸ ਦੌਰਾਨ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਇਨਸਾਫ ਦੇ ਤਰਾਜੂ ਦੀ ਵਰਤੋਂ ਕਰਨਗੇ ।ਇਸ ਸਮੇਂ  ਮਜ਼ਦੂਰ ਯੂਨੀਅਨ ਅਤੇ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਪਲਵਿੰਦਰ ਕੌਰ ਮੰਗਾਂ ,ਸੰਦੀਪ ਸਿੰਘ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ  

ਨਗਰ ਕੌਂਸਲ ਚੋਣਾਂ ਲਈ ਅੱਜ ਜੋ ਕਾਗਜ ਦਾਖਲ ਹੋਏ

ਅੱਜ ਤਕ ਕੁੱਲ ਕਾਗਜ਼ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ  ਹੋਈ 83

ਜਿਸ ਵਿੱਚ ਕਾਂਗਰਸ ਦੇ 25 ,ਆਮ ਆਦਮੀ ਪਾਰਟੀ  23 ,ਅਕਾਲੀ ਦਲ  17, ਆਜ਼ਾਦ 16, ਬੀ ਜੇ ਪੀ 1 ਅਤੇ ਬਸਪਾ 1

ਕਾਂਗਰਸ ਦੇ ਦੋ ਕਵਰਿੰਗ ਉਮੀਦਵਾਰਾਂ ਦੇ ਨਾਂ ਵੀ ਇਸ ਲਿਸਟ ਵਿੱਚ ਦਰਜ   

ਜਗਰਾਓਂ, ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਜਗਰਾਉਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਤੀਸਰੇ ਦਿਨ ਵੀ ਵੱਖ ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਨੇ ਕਾਗਜ਼ ਭਰੇ  ਢੋਲ ਢਮੱਕੇ ਦੀ ਗੂੰਜ ਹੇਠ ਐੱਸਡੀਐੱਮ ਦਫ਼ਤਰ ਪਹੁੰਚ ਕੇ ਦਾਖ਼ਲ ਕਰਵਾਏ ਗਏ  ਕਾਗ਼ਜ਼ ਭਰਨ ਮੌਕੇ ਕਾਂਗਰਸ ਦੇ ਵੱਲੋਂ ਕਾਗਜ਼ ਦਾਖ਼ਲ ਕਰਨ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,  ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ,ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,  ਅਤੇ ਮਨੀ ਗਰਗ ਹਾਜ਼ਰ ਸਨ  ਤੇ ਅਕਾਲੀਆਂ ਦੇ ਕਾਗਜ਼ ਦਾਖਲ ਕਰਨ ਸਮੇਂ ਸਾਬਕਾ ਵਿਧਾਇਕ ਐਸਆਰ ਕਲੇਰ, ਲੁਧਿਆਣਾ ਜ਼ਿਲ੍ਹਾ   ਲੁਧਿਆਣਾ ਦਿਹਾਤੀ ਦੇ ਅਕਾਲੀ ਦਲ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ  ਹਾਜ਼ਰ ਸਨ ਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਇਕਾਂ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ  ਵਾਰਡ ਨੰ 2  ਤੋਂ ਕਾਂਗਰਸ ਉਮੀਦਵਾਰ ਜਗਜੀਤ ਸਿੰਘ ਜੱਗੀ,  ਵਾਰਡ ਨੰਬਰ 3 ਤੋਂ ਅਕਾਲੀ ਦਲ ਉਮੀਦਵਾਰ ਮੈਡਮ ਅਮਰਜੀਤ ਕੌਰ,  ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਮਾਲਵਾ ,ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ ਸਿੱਧੂ,  ਵਾਰਡ ਨੰਬਰ 8 ਤੋਂ ਕੰਵਰਪਾਲ ਸਿੰਘ,  ਵਾਰਡ ਨੰਬਰ ਤੋਂ 9 ਬਿਕਰਮ ਜੱਸੀ, ਵਾਰਡ ਨੰਬਰ 10 ਤੋਂ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਗਿੱਲ,  ਵਾਰਡ ਨੰਬਰ ਤੋਂ 13 ਅਨੀਤਾ ਸੱਭਰਵਾਲ, ਵਾਰਡ ਨੰਬਰ ਤੋਂ 14 ਅਮਨ  ਕਪੂਰ ਬੌਬੀ , ਵਾਰਡ ਨੰਬਰ 17 ਨੀਲਮ ਸੱਭਰਵਾਲ, ਵਾਰਡ ਨੰਬਰ  ਤੋਂ 18 ਰਵਿੰਦਰਪਾਲ ਰਾਜੂ, ਵਾਰਡ ਨੰਬਰ 19 ਤੋਂ ਡਿੰਪਲ ਗੋਇਲ,  ਵਾਰਡ ਨੰਬਰ 20  ਤੋਂ ਅਨਮੋਲ ਗੁਪਤਾ, ਵਾਰਡ ਨੰਬਰ 22 ਤੋਂ ਜਤਿੰਦਰਪਾਲ ਰਾਣਾ ,ਵਾਰਡ ਨੰਬਰ  23 ਤੋਂ ਕਮਲਜੀਤ ਕੌਰ, ਵਾਰਡ ਨੰਬਰ 17 ਤੋਂ ਦਰਸ਼ਨਾਂ ਰਾਣੀ ਧਿਰ ,ਵਾਰਡ ਨੰਬਰ 16 ਤੋਂ  ਹਰਪ੍ਰੀਤ ਕੌਰ ਪੱਲਣ, ਵਾਰਡ ਨੰਬਰ 15 ਤੋਂ ਕੁਮਾਰ ਗੌਰਬ (ਗੋਰਾ) ਨੇ ਵੀ ਅੱਜ ਕਾਗਜ਼ ਦਾਖ਼ਲ ਕੀਤੇ।

RESIDENTS OF 514 VILLAGES ECSTATIC AS THEY ALL OF THEM GET FULLY FUNCTIONAL HOUSEHOLD TAP CONNECTIONS (FHTC)

RESIDENTS THANK PUNJAB GOVT FOR PROVIDING THEM WITH TAP CONNECTIONS FOR POTABLE DRINKING WATER

ALL VILLAGES OF DISTRICT LUDHIANA TO HAVE FHTC BY MARCH 2022: ADDITIONAL DEPUTY COMMISSIONER (DEVELOPMENT)

Ludhiana, February 2-2021 (Jan Shakti News)

The residents of 514 villages of district Ludhiana are ecstatic as now they have 100% fully Functional Household Tap Connections (FHTC) in their villages. They thanked Chief Minister Capt Amarinder Singh for starting ‘Har Ghar Pani, Har Ghar Safai’ mission, that would benefit a large number of people, who earlier did not had access to potable drinking water.

It is pertinent to mention that Chief Minister Capt Amarinder Singh had launched ‘Har Ghar Pani, Har Ghar Safai’ mission as part of Punjab government’s campaign to accomplish the goal of 100% potable piped water supply in all the rural households of the state by March next year, thus making Punjab the first state in the country to achieve this distinction.

Gurcharan Singh, former Sarpanch, village Bholewal Kadeem, thanked Chief Minister Capt Amarinder Singh and Punjab government for providing them with fully functional tap connections for potable water supply in 174 households of the village. He said that earlier, the residents faced problems as they used to get polluted water, but now with this new scheme, residents have heaved a sigh of relief.

Gurdev Singh, Sarpanch of village Garha near Nurpur Bet, also thanked the Chief Minister for this special initiative of the Punjab government and said that people used to fall sick by drinking unfit water, which was mostly ground water. He said that we all know that the underground water is getting polluted day by day, but now with the supply of tap water, they feel it would help a large number of people to stay healthy.

Additional Deputy Commissioner (Development) Mr Sandeep Kumar said that they have set a target of providing piped drinking water to every household of district Ludhiana by March 31, 2022. He informed that till date, 2,14,526 households of district Ludhiana have been provided facility of tap connections.

514 ਪਿੰਡਾਂ ਦੇ ਵਸਨੀਕ ਖੁਸ਼ ਹਨ, 100 ਫੀਸਦ 'ਫੰਕਸ਼ਨਲ ਹਾਊਸਹੋਲਡ ਟੈਪ ਕੁਨੈਕਸ਼ਨ (ਐਫ.ਐਚ.ਟੀ.ਸੀ.) ਹਨ ਲਾਹੇਵੰਦ

ਵਸਨੀਕਾਂ ਵੱਲੋਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਮਾਰਚ 2022 ਤੱਕ ਲੁਧਿਆਣਾ ਜ਼ਿਲ੍ਹੇ ਦੇ ਹਰ ਘਰ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਮਿਥਿਆ ਟੀਚਾ - ਵਧੀਕ ਡਿਪਟੀ ਕਮਿਸ਼ਨਰ(ਵਿਕਾਸ)

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਜ਼ਿਲ੍ਹਾ ਲੁਧਿਆਣਾ ਦੇ 514 ਪਿੰਡਾਂ ਦੇ ਵਸਨੀਕ ਇਸ ਕਰਕੇ ਖੁਸ਼ ਹਨ ਕਿਉਂਕਿ ਹੁਣ ਉਨ੍ਹਾਂ ਦੇ ਪਿੰਡਾਂ ਵਿੱਚ 100 ਫੀਸਦ ਪੂਰੀ ਤਰ੍ਹਾਂ 'ਫੰਕਸ਼ਨਲ ਹਾਊਸਹੋਲਡ ਟੈਪ ਕੁਨੈਕਸ਼ਨ (ਐਫ.ਐਚ.ਟੀ.ਸੀ.) ਹਨ। ਉਨ੍ਹਾਂ ਹਰ ਘਰ ਪਾਣੀ, ਹਰ ਘਰ ਸਫਾਈ਼ ਮਿਸ਼ਨ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਸ ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਲੋਕਾਂ ਨੂੰ ਲਾਭ ਮਿਲੇਗਾ, ਜਿਨ੍ਹਾਂ ਨੂੰ ਪਹਿਲਾਂ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਸੀ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਮਾਰਚ, 2022 ਤੱਕ ਸੂਬੇ ਦੇ ਸਾਰੇ ਪੇਂਡੂ ਘਰਾਂ ਵਿੱਚ 100 ਫੀਸਦ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ 'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਹੁਣ ਅਗਲੇ ਸਾਲ, ਪੰਜਾਬ ਇਸ ਵਿਵੇਕ ਨੂੰ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ।

ਪਿੰਡ ਭੋਲੇਵਾਲ ਕਦੀਮ ਦੇ ਸਾਬਕਾ ਸਰਪੰਚ ਸ.ਗੁਰਚਰਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਉਨ੍ਹਾਂ ਦੇ ਪਿੰਡ ਦੇ 174 ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਟੂਟੀ ਕੁਨੈਕਸ਼ਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵਸਨੀਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਉਹ ਪ੍ਰਦੂਸ਼ਿਤ ਪਾਣੀ ਵਰਤਦੇੇ ਸਨ ਪਰ ਹੁਣ ਇਸ ਨਵੀਂ ਯੋਜਨਾ ਨਾਲ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਨੂਰਪੁਰ ਬੇਟ ਨੇੜੇ ਪਿੰਡ ਗੜ੍ਹਾ ਦੇ ਸਰਪੰਚ ਸ.ਗੁਰਦੇਵ ਸਿੰਘ ਨੇ ਵੀ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲਕਦਮੀ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਗੰਧਲਾ ਪਾਣੀ ਪੀਣ ਨਾਲ ਬਿਮਾਰ ਹੋ ਜਾਂਦੇ ਸਨ, ਜੋ ਜ਼ਿਆਦਾਤਰ ਧਰਤੀ ਹੇਠਲਾ ਪਾਣੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਪਰ ਹੁਣ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਤੰਦਰੁਸਤ ਰਹਿਣ ਵਿਚ ਮੱਦਦ ਮਿਲੇਗੀ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ 31 ਮਾਰਚ 2022 ਤੱਕ ਜ਼ਿਲ੍ਹਾ ਲੁਧਿਆਣਾ ਦੇ ਹਰ ਘਰ ਨੂੰ ਪਾਈਪਾਂ ਰਾਹੀਂ ਸਾਫ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਦੇ 2,14,526 ਘਰਾਂ ਨੂੰ ਟੈਪ ਕੁਨੈਕਸ਼ਨ ਦੀ ਸਹੂਲਤ ਦਿੱਤੀ ਗਈ ਹੈ।

 

ਮਮਤਾ ਆਸ਼ੂ ਤੇ ਹਰਕਰਨ ਸਿੰਘ ਵੈਦ ਵੱਲੋਂ ਵਾਰਡ ਨੰ 44 'ਚ ਕੀਤਾ 1.30 ਕਰੋੜ ਦੇ ਵਿਕਾਸ ਕਾਰਜਾਂ ਦੀ ਕਰਵਾਈ ਗਈ ਸ਼ੁਰੂਆਤ

ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ - ਕਮਲਜੀਤ ਸਿੰਘ ਕੜਵਲ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਵਿਕਾਸ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਦੀ ਆਈ ਹੈ ਤੇ ਹੁਣ ਵੀ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਹਲਕੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦੇ ਗੱਫ਼ੇ ਜਾਰੀ ਕੀਤੇ ਜਾ ਰਹੇ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਵਾਰਡ ਨੰਬਰ 44 ਵਿੱਚ 1 ਕਰੋੜ 30 ਲੱਖ ਰੁਪਏ ਦੇ ਵਿਕਾਸ ਕਾਰਜਾਂ ਕਰਵਾਈ ਗਈ ਸ਼ੁਰੂਆਤ। ਇਸ ਮੌਕੇ ਵਾਰਡ ਨੰਬਰ 44 ਵਿਖੇ ਗੁਰਦੁਆਰਾ ਸੁਖਮਨੀ ਸਾਹਿਬ, ਐਚ.ਆਈ.ਜੀ. ਫਲੈਟਸ ਅਤੇ ਐਮ.ਆਈ.ਜੀ. ਫਲੈਟਸ ਕੋਲ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਸ.ਹਰਕਰਨ ਸਿੰਘ ਵੈਦ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਅਧੀਨ ਪੈਦੇ ਹਰ ਇੱਕ ਵਾਰਡ ਨੂੰ ਮਾਡਰਨ ਵਾਰਡ ਵਜੋਂ ਵਿਕਸਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤੇ ਜਾ ਰਹੇ ਹਨ, ਜਿਸ ਤਹਿਤ ਆਮ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ.ਕਮਲਜੀਤ ਕੜਵਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਤੀਰੇ ਤੋਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕਿਸਾਨ ਇਸ ਦੇਸ਼ ਦੇ ਵਸਨੀਕ ਨਹੀਂ ਹਨ, ਜੋ ਕਿ ਬਹੁਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਸਿਰਫ਼ ਖੇਤੀ ਕਾਨੂੰਨਾਂ ਖਿਲਾਫ਼ ਨਹੀਂ ਬਲਕਿ ਸਾਡੀ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਹਨ, ਕਿਉਂਕਿ ਇਸ ਦੁਨੀਆਂ ਵਿੱਚ ਹਰ ਕੋਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿਸਾਨ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਸਮੁੱਚੀ ਕਾਂਗਰਸ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਜਿੰਨ੍ਹਾਂ ਚਿਰ ਕਿਸਾਨ ਵੀਰ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਨਹੀਂ ਪਰਤਦੇ, ਅਸੀਂ ਜਿੰਨ੍ਹੇ ਜੋਗੇ ਵੀ ਹਾਂ ਉਨ੍ਹਾਂ ਦਾ ਸਹਿਯੋਗ ਕਰਦੇ ਰਹਾਂਗੇ।

ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਅਰਵਿੰਦਰ ਸਿੰਘ ਸੰਧੂ, ਹਰਪ੍ਰੀਤ ਸਵੱਦੀ, ਹੈਪੀ ਕੋਚਰ ਸਰਬਜੀਤ ਬਾਬਾ, ਸੁਖਰਾਜ ਸਿੰਘ ਗਿੱਲ, ਕਾਕਾ ਸਿੱਧੂ, ਮੋਨਿਕਾ ਸ਼ਰਮਾ, ਡੀ.ਪੀ. ਸਿੰਘ, ਕੰਵਲਨੈਣ ਭਾਟੀਆ, ਚਰਨਜੀਤ ਬੇਦੀ, ਅਕਸ਼ੈ ਢਾਂਡਾ, ਅਜੈ ਵੜੈਂਚ ਸਮੇਤ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

COUNCILLORS MAMTA ASHU & HARKARAN SINGH VAID TODAY LAY FOUNDATION STONE OF DEVELOPMENT WORKS WORTH RS 1.30 CRORE IN WARD 44

PUNJAB GOVT STANDING ROCK SOLID WITH FARMERS: KAMALJIT SINGH KARWAL

Ludhiana, February 2-2021 (Jan Shakti News)

MC Councillor Mrs Mamta Ashu today said that the Capt Amarinder Singh led Punjab government is committed for carrying out overall development of the state and that is why, it is focussing on providing best civic amenities to its residents. She said that grants worth crores have been allotted to each constituency so that all pending as week as new works are completed on priority basis.

She said this while laying the foundation stone of development projects worth Rs 1.30 crore in ward number 44 of the city. She also inaugurated some other development projects near Gurudwara Sukhmani Sahib, HIG flats and MIG flats in Dugri area. She was also accompanied by area councillor Mr Harkaran Singh Vaid, Senior Congress leader Mr Kamaljit Singh Karwal, besides several others.

While speaking to media persons on the occasion, Mr Harkaran Singh Vaid said that he is fully committed to develop ward number 44 of Ludhiana as a model ward. He said that development is being carried out in this ward as per the directions of Chief Minister Capt Amarinder Singh and Punjab Food, Civil Supplies & Consumer Affairs Minister Mr Bharat Bhushan Ashu. He said that all civic amenities are being provided to the residents of this ward on priority basis.

Mr Kamaljit Singh Karwal said that the Punjab government has always believed in carrying the overall development of the state. While taking an aim at the Union government, Mr Karwal said that the Narendra Modi government is behaving in a dictatorial manner and not caring about the farmers. He said that the farmers are not only protesting against the farm laws, but for protecting the livelihood of all of us because every person is connected either directly or indirectly with the agriculture profession. He assured that the Capt Amarinder Singh led Punjab government is standing rock solid with the farmers.

ਕੇਂਦਰੀ ਬਜਟ ਵਿੱਚ ਕਿਰਤੀ ਕਿਸਾਨਾਂ ਲਈ ਕੋਈ ਰਾਹਤ ਨਹੀਂ - ਜੈਪਾਲ

ਡੇਹਲੋ /ਲੁਧਿਆਣਾ- ਫ਼ਰਵਰੀ 2021 (ਗੁਰਸੇਵਕ ਸੋਹੀ/ਜਸਮੇਲ ਗ਼ਾਲਬ)-ਅਡਾਨੀਆ ਦੀ ਖੁਸਕਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਕਿਰਤੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲ ਪੇਸ਼ ਕੀਤੇ ਲੋਕ ਵਿਰੋਧੀ ਬਜਟ ਦਾ ਤਿੱਖਾ ਵਿਰੋਧ ਕੀਤਾ ਗਿਆ। ਇਥੇ ਪਾਸ ਕੀਤੇ ਖੇਤੀ ਕਾਨੂਨਾਂ, ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਲਗਾਏ ਲਗਾਤਾਰ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ, ਪ੍ਰੌ, ਪਰਮਜੀਤ ਕੌਰ, ਸੁਖਵਿੰਦਰ ਕੌਰ ਰਾਣੀ, ਪਰਮਜੀਤ ਕੌਰ ਸਰਬਜੀਤ ਕੌਰ ਨੇ ਕੀਤੀ। ਇਸ ਸਮੇਂ ਡਾ. ਸੋਮਪਾਲ ਹੀਰਾਂ ਨੇ ਆਪਣਾ ਸੋਲੋ ਨਾਟਕ “ਦੁੱਲਾ” ਦੀ ਪੇਸ਼ਕਾਰੀ ਕੀਤੀ। ਭਾਈ ਮਨਜੀਤ ਸਿੰਘ ਬੁਟਾਹਰੀ ਦੇ ਜਥੇ ਵੱਲੋਂ ਕਵੀਸ਼ਰੀ ਵਾਰਾ ਵੀ ਗਾਈਆ ਗਈਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੌ. ਜੈਪਾਲ ਸਿੰਘ  ਨੇ ਆਖਿਆ ਕਿ ਦੇਸ਼ ਦੇ ਪੇਸ਼ ਕੀਤੇ ਬਜਟ ਵਿੱਚ ਕਿਰਤੀ ਕਿਸਾਨਾਂ ਦੀ ਲੁੱਟ ਤੋਂ ਬਿਨਾ ਕੁਝ ਵੀ ਨਹੀਂ। ਇਸ ਲਈ ਸਾਨੂੰ ਲੋਕ ਏਕਤਾ ਨਾਲ ਸਰਕਾਰ ਨੂੰ ਸੱਤਾ ਤੋਂ ਪਾਸੇ ਕਰੇ ਬਿਨਾ ਕੋਈ ਚਾਰਾਂ ਨਹੀਂ। ਉਹਨਾ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਕਾਨੂੰਨ ਵਾਪਸ ਕੀਤੇ ਖਤਮ ਨਹੀਂ ਹੋਵੇਗਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੌ. ਸੁਰਿੰਦਰ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਦੇ ਜਰਨਲ ਸਕੱਤਰ  ਡਾ. ਜਸਵਿੰਦਰ ਸਿੰਘ ਕਾਲਖ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਬਖ਼ਸ਼ੀਸ਼ ਕੌਰ, ਕੁਲਜੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ, ਮਹਿੰਦਰ ਸਿੰਘ, ਬੱਚੀ ਸੁਰੀਤ ਕੌਰ, ਗੁਰਮੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ, ਸੁਖਦੇਵ ਸਿੰਘ ਭੋਮਾ, ਸੁਖਦੀਪ ਸਿੰਘ , ਸਰਪੰਚ ਲਛਮਣ ਸਿੰਘ, ਡਾ. ਭਗਵੰਤ ਸਿੰਘ ਬੰੜੂਦੀ, ਡਾ. ਕੇਸਰ ਸਿੰਘ ਧਾਦਰਾ, ਡਾ. ਹਰਬੰਸ ਸਿੰਘ , ਡਾ ਬਿਕਰਮਦੇਵ ਘੁੰਗਰਾਣਾ ਸਾਬਕਾ ਪੰਚ ਡਾ ਜਸਵਿੰਦਰ ਜੜਤੌਲੀ ਪੰਚ ਜਗਦੀਸ਼ ਕੌਰ ਗੁੱਜਰਵਾਲ, ਕਰਮਜੀਤ ਕੌਰ ਨਾਰੰਗਵਾਲ, ਨਵਕਿਰਨਪ੍ਰੀਤ ਕੌਰ, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ ਜੱਗਾਂ, ਅਮਰੀਕ ਸਿੰਘ, ਦਵਿੰਦਰ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ ਚਤਰ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ, ਪੰਚ ਸਤਵੰਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਮਾ. ਗੁਰਨਾਮ ਸਿੰਘ, ਹਰਦੇਵ ਸਿੰਘ, ਕਲੈਕਟਰ ਸਿੰਘ , ਅਮਰਜੀਤ ਸਿੰਘ, ਜਤਿੰਦਰ ਸਿੰਘ, ਮੋਹਨ ਸਿੰਘ,  ਅਵਤਾਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।