You are here

ਲੁਧਿਆਣਾ

75% ਵਾਰਡ ਵਾਸੀ ਸਾਡੇ ਨਾਲ , ਜਿੱਤਾਂਗੇ ਵੱਡੀ ਲੀਡ ਤੇ  -ਰਾਜੂ ਠੁਕਰਾਲ  -VIDEO

ਵਾਰਡ ਨੰਬਰ ਤਿੱਨ ਦੇ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ ਨਾਲ ਵਿਸ਼ੇਸ਼ ਗੱਲਬਾਤ 

75% ਵਾਰਡ ਵਾਸੀ ਸਾਡੇ ਨਾਲ , ਜਿੱਤਾਂਗੇ ਵੱਡੀ ਲੀਡ ਤੇ  -ਰਾਜੂ ਠੁਕਰਾਲ  

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਮਿਤ ਖੰਨਾ ਅਤੇ ਮਨਜਿੰਦਰ ਗਿੱਲ  ਵਾਰਡ ਨੰਬਰ ਤਿੰਨ ਜਗਰਾਉਂ ਤੋਂ  

ਸਿੱਧਵਾਂ ਕਲਾਂ ; ਕਿਸਾਨਾਂ ਵੱਲੋਂ ਚੱਕਾ ਜਾਮ-VIDEO

ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਸੋਹੀਆਂ ,ਗਗੜਾ ਅਤੇ ਪੋਨਾ ਦੇ ਕਿਸਾਨਾਂ ਵੱਲੋਂ ਚੱਕਾ ਜਾਮ   

ਪੱਤਰਕਾਰ ਜਸਮੇਲ ਗਾਲਿਬ ਦੀ ਵਿਸ਼ੇਸ਼ ਰਿਪੋਰਟ  

 

ਪਿੰਡ ਲੀਲਾ ਮੇਘ ਸਿੰਘ ਵਾਸੀਆਂ ਵੱਲੋਂ  ਜਗਰਾਓਂ ਨਕੋਦਰ ਸੜਕ ਉਪਰ ਚੱਕਾ ਜਾਮ  -VIDEO

ਤਿੱਨ ਘੰਟੇ ਮੁਕੰਮਲ ਟ੍ਰੈਫਿਕ ਬੰਦ  ਚਿੜੀ ਵੀ ਨਹੀਂ ਫਰਕੀ ਸੜਕ ਤੇ  

ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ  

ਚੋਰੀ ਹੋਏ ਮੋਟਰਸਾਈਕਲ ਬਰਾਮਦ ਕੀਤੇ 

ਜਗਰਾਉਂ ਫਰਵਰੀ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਸ੍ਰੀ ਚਰਨਜੀਤ ਸਿੰਘ ਸੋਹਲ ਆਈ ਪੀ ਐੱਸ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ ਜਤਿੰਦਰ ਸਿੰਘ ਪੀ ਪੀ ਐੱਸ ਡੀ,ਐਸ ਪੀ ਸਾਹਿਬ ਡਵੀਜ਼ਨ ਜਗਰਾਉਂ ਦੀਆਂ ਮੁਨਾਸਿਬ ਹਦਾਇਤਾਂ ਅਤੇ ਐਸ ਆਈ ਗਗਨਪ੍ਰੀਤ ਸਿੰਘ ਨੰ 17rrtਮੁਖ ਅਫਸਰ ਥਾਣਾ ਸਿਟੀ ਜਗਰਾਉਂ ਦੀ ਯੋਗ ਅਗਵਾਈ ਹੇਠ ਇਲਾਕੇ ਵਿਚ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਖਿਲਾਫ਼ ਵੱਡੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਿਤੀ 31-01-2021 ਨੂੰ ਏ ਐਸ ਆਈ ਗੁਰਚਰਨ ਸਿੰਘ ਨੰ 410 ਥਾਣਾ ਸਿਟੀ ਜਗਰਾਉਂ ਨੇ ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਰਸੂਲਪੁਰ ਮਲਾ ਜ਼ਿਲ੍ਹਾ ਲੁਧਿਆਣਾ ਦੇ ਬਿਆਨ ਪਰ ਮੁਕਦਮਾ ਨ 19 ਮਿਤੀ 31-01-2021ਅ/ਧ379ਭਾ ਦੰ ਥਾਣਾ ਸਿਟੀ ਜਗਰਾਉਂ ਬਰਖਿਲਾਫ਼ ਰਵੀ ਕੁਮਾਰ ਉਰਫ ਰਵੀ ਪੁਤਰ  ਜਗਜੀਤ ਸਿੰਘ ਵਾਸੀ ਮੁਹਲਾ ਆਵਿਆ ਨੇੜੇ ਭਦਰਕਾਰੀ ਮੰਦਿਰ ਜਗਰਾਉਂ ਨਰਿੰਦਰਪਾਲ ਸਿੰਘ ਰਵੀ ਪੁਤਰ ਰੁਲਦੁ ਸਿੰਘ  ਵਾਸੀ ਮਨੋਹਰ ਬਸਤੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਕੇ ਚੋਰੀ ਸੁਦਾ ਮੋਟਰਸਾਈਕਲ ਤੇ ਹੋਰ 07 ਮੋਟਰਸਾਈਕਲ ਤੇ ਇਕ ਐਕਟਿਵਾ ਸਕੂਟਰੀ ਬਰਾਮਦ ਕਰਵਾਏ ਗਏ ਹਨ ਜੋ ਦੋਸ਼ੀਆਂ ਦਾ ਪੁਲਿਸ ਰਿਮਾਂਡ  ਹਾਸਲ ਕਰਕੇ ਦੋਸ਼ੀਆਂ ਪਾਸੋਂ ਹੋਰ ਵੀ ਬਰਾਮਦਗੀ ਕਰਵਾਈ ਜਾਵੇ ਗੀ।

ਵਾਰਡ ਨੰਬਰ 13 ਦੇ ਦਫਤਰ ਦਾ ਉਦਘਾਟਨ ਕੀਤਾ ਕਾਂਗਰਸੀ ਆਗੂਆਂ ਨੇ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ।

ਜਗਰਾਓਂ,ਫਰਵਰੀ  2021( ਅਮਿਤ ਖੰਨਾ/ਮਨਜਿੰਦਰ ਗਿੱਲ  )  

ਜਗਰਾਓਂ ਦੇ ਕਾਂਗਰਸੀ ਗੜ ਮੰਨੇ ਜਾਂਦੇ ਵਾਰਡ ਨੰਬਰ 13 ਦਾ ਉਦਘਾਟਨ ਸਾਬਕਾ ਕੈਬਿਨੇਟ ਮੰਤਰੀ ਮਲਕੀਤ ਸਿੰਘ ਦਾਖਾ ਨੇ ਆਪਣੇ ਕਰ ਕਮਲਾ ਨਾਲ ਕੀਤਾ।ਇਸ ਵੇਲੇ ਓਹਨਾ ਨਾਲ ਸਾਬਕਾ ਦਿਹਾਤੀ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾ, ਦਿਹਾਤੀ ਕਾਂਗਰਸ ਪ੍ਧਾਨ ਕਰਨਜੀਤ ਸੋਨੀ ਗਾਲਿਵ,ਮਾਰਕੀਟ ਕਮੇਟੀ ਚੇਅਰਮੈਨ ਕਾਕਾ ਗਰੇਵਾਲ,ਕਿਸ਼ਨ ਕੁਮਾਰ,ਗੋਪਾਲ ਸ਼ਰਮਾ ਆਦਿ ਭੀ ਹਾਜਿਰ ਸਨ। ਗੁਰਦੇਵ ਲਾਪਰਾ ਨੇ ਸੱਭਰਵਾਲ ਪਰਿਵਾਰ ਦੇ ਗੁਣਗਾਨ ਕਰਦੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਚਾਹੇ ਚੰਗੇ ਦਿਨ ਆਏ ਜਾ ਮਾੜੇ ਇਸ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਪੂਰੀ ਸੇਵਾ ਕੀਤੀ ਤੇ ਹੁਣ ਭੀ ਕਰ ਰਿਹਾ।ਮਲਕੀਤ ਸਿੰਘ ਦਾਖਾ ਨੇ ਸਟੇਜ ਤੇ ਬੋਲਦਿਆਂ ਆਖਿਆ ਕਿ ਸਾਨੂੰ ਮਾਣ ਹੈ ਸੱਭਰਵਾਲ ਪਰਿਵਾਰ ਤੇ ਤੇ ਅਸੀਂ ਪਬਲਿਕ ਕੋਲੋ ਆਸ ਕਰਦੇ ਹਾਂ ਕਿ  ਜਗਰਾਓ ਦੇ 23 ਵਾਰਡਾਂ ਵਿਚੋਂ ਸਭ ਤੋਂ ਜ਼ਿਆਦਾ ਵੋਟਾਂ ਨਾਲ 13 ਨੰਬਰ ਵਾਰਡ ਦੀ ਉਮੀਦਵਾਰ ਅਨੀਤਾ  ਸੱਭਰਵਾਲ ਨੂੰ ਜੀਤਾਯੋ ਦੇ ਓਹਨਾ ਦਾ ਮਾਣ ਰੱਖਦਿਆਂ  ਵੱਡੀ ਜਿੱਤ ਦੀ ਖੁਸ਼ੀ ਓਹਨਾ ਝੋਲੀ ਪਾਓ।ਇਸ ਮੌਕੇ ਸੋਨੀ ਗਾਲਿਵ ਨੇ ਬੋਲਦਿਆਂ ਕਿਹਾ ਕਿ ਰਵਿੰਦਰ  ਸੱਭਰਵਾਲ ਜੀ ਦਾ ਪਰਿਵਾਰ ਬਹੁਤ ਹੀ ਮਿਹਨਤੀ ਅਤੇ ਸ਼ਾਂਤ ਸੁਬਾਬ ਦਾ ਮਾਲਿਕ ਹੈ। ਸਦਾ ਹੀ ਇਸ ਪਰਿਵਾਰ ਨੇ ਪਾਰਟੀ ਦੀ ਸੇਵਾ ਕੀਤੀ ਹੈ। ਤੇ ਸਾਡੇ ਬਜ਼ੁਰਗਾਂ ਨਾਲ ਰਲ ਓਹਨਾ ਦੀ ਭੀ ਬਹੁਤ ਸੇਵਾ ਕਰ ਹਰ ਇਕ ਕੰਮ ਵਿੱਚ ਉਹਨਾਂ ਸਾਥ ਨਿਵਾਇਆ ਹੈ।ਪਬਲਿਕ 13 ਨੰਬਰ ਵਾਰਡ ਦੀ ਨੇ ਫੁਲ ਸਮਰਥਨ ਕਰਦੇ ਸੱਭਰਵਾਲ ਪਰਿਵਾਰ ਜਿੰਦਾਬਾਦ ਦੇ ਨਾਰੇ ਲਗਾਏ।ਇਸ ਮੌਕੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਰਵਿੰਦਰ ਸੱਭਰਵਾਲ ਨੇ ਕਰਦਿਆਂ ਆਖਿਆ ਕਿ ਉਹ ਇਸੇ ਤਰਾਹ ਪਾਰਟੀ ਦੀ ਸੇਵਾ ਕਰਦੇ ਰਹਿਣ ਗੇ।ਅਤੇ ਆਪਣੇ ਹੁਣ ਤੱਕ ਦੇ ਰਾਜਨੀਤੀ ਸਫਰ ਵਿੱਚ ਬੇਦਾਗ ਸਨ ਅਤੇ ਬੇਦਾਗ ਰਹਿਣਗੇ।ਅਤੇ ਨਗਰ ਕੌਂਸਿਲ ਵਿੱਚ ਫੈਲੀ ਭ੍ਰਿਸ਼ਟਾਚਾਰ ਦਾ ਡੱਟ ਕੇ ਮੁਕਾਬਲਾ ਕਰਨਗੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਗੇ ਇਸ ਮੌਕੇ ਸ਼ਹਿਰ ਦੇ ਨਾਮੀ ਲੋਕ ਹਾਜਿਰ ਸਨ। ਅਤੇ ਵਾਰਡ ਨੰਬਰ 13 ਦੇ ਸਾਰੇ ਲੋਕ ਹਾਜਿਰ ਸਨ।

ਐੱਸਐੱਸਪੀ ਲੁਧਿਆਣਾ ਦਿਹਾਤੀ ਅਤੇ ਅਧਿਕਾਰੀਆਂ ਸਮੇਤ 70 ਦੇ ਲੱਗੀ ਕੋਰੋਨਾ ਵੈਕਸੀਨ

ਜਗਰਾਓਂ, ਫਰਵਰੀ 2021,(ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ)  

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਅਧਿਕਾਰੀਆਂ ਸਮੇਤ ਫੋਰਸ ਦੇ ਕਰੋਨਾ ਵੈਕਸੀਨ ਲਗਾਉਣ ਦੀ ਮਹਿਮ ਦਾ ਅੱਜ ਆਗਾਜ਼ ਹੋਇਆ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਖੁਦ ਦੇ ਕੋਰੋਨਾ ਵੈਕਸੀਨ ਲਗਵਾਉਂਦਿਆ ਇਸ ਮੁਹਿੰਮ ਦਾ ਉਦਘਾਟਨ ਕੀਤਾ। ਐੱਸਐੱਸਪੀ ਸੋਹਲ ਦੇ ਨਾਲ ਹੀ ਅੱਜ ਜ਼ਿਲ੍ਹੇ ਦੇ ਐੱਸਪੀ ਹਰਿੰਦਰ ਸਿੰਘ ਪਰਮਾਰ, ਐੱਸਪੀ ਰਾਜਵੀਰ ਸਿੰਘ, ਐੱਸਪੀ ਗੁਰਮੀਤ ਕੌਰ, ਡੀਐੱਸਪੀ ਡੀ ਰਜੇਸ਼ ਕੁਮਾਰ ਸਮੇਤ 70 ਪੁਲਿਸ ਮੁਲਾਜ਼ਮਾਂ ਨੇ ਅੱਜ ਕੋਰੋਨਾ ਵੈਕਸੀਨ ਲਗਵਾਈ। ਇਸ ਮੌਕੇ ਵੈਕਸੀਨ ਲਗਵਾਉਣ ਵਾਲਿਆਂ ਅਧਿਕਾਰੀਆਂ ਨੇ ਇਕੱਠਿਆਂ ਖੁਸੀ ਜ਼ਾਹਿਰ ਕਰਦਿਆ ਸਾਂਝੀ ਤਸਵੀਰ ਵੀ ਕਰਵਾਈ। ਐੱਸਐੱਸਪੀ ਸੋਹਲ ਨੇ ਕਿਹਾ ਕਿ ਜਿਲ੍ਹੇ ਦੀ ਪੁਲਿਸ ਨੇ ਕੋਰੋਨਾ ਮਹਾਮਾਰੀ ਤੋਂ ਲੈ ਕੇ ਮੌਜੂਦਾ ਕੋਰੋਨਾ ਦੇ ਸੰਕਟ ਵਿੱਚ ਵੀ ਅੱਗੇ ਹੋ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦਿਆਂ ਅਮਨ ਸ਼ਾਂਤੀ ਬਹਾਲ ਰੱਖਣ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ। ਹੁਣ ਕਰੋਨਾ ਵੈਕਸੀਨ ਤੋਂ ਬਾਅਦ ਕੋਰੋਨਾ ਦਾ ਡਰ ਪੂਰੀ ਤਰਾਂ ਖਤਮ ਹੋਣ 'ਤੇ ਫੋਰਸ ਅੱਗੇ ਨਾਲੋ ਵੀ ਵੱਧ ਸੇਵਾਵਾਂ ਨਿਭਾਉਣ ਲਈ ਤਤਪਰ ਹੈ।

ਸ਼ੁੱਕਰਵਾਰ ਸਵੇਰੇ ਐੱਸਐੱਸਪੀ ਸੋਹਲ ਸਮੇਤ ਪੁਲਿਸ ਅਧਿਕਾਰੀ ਅਤੇ ਫੋਰਸ ਜਗਰਾਓਂ ਸਿਵਲ ਹਸਪਤਾਲ ਆਏ ਜਿਥੇ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ, ਡਾ. ਸੰਗੀਨਾ ਗਰਗ ਦੀ ਅਗਵਾਈ ਵਿੱਚ ਡਾਕਟਰਾਂ ਅਤੇ ਸਟਾਫ ਦੀ ਟੀਮ ਨੇ ਕਰੋਨਾ ਵੈਕਸੀਨ ਲਗਾਈ। ਇਸ ਸਮੇਂ  ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਅੱਧਾ ਘੰਟਾ ਟੀਮ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਜ ਦੀ ਮੁਹਿੰਮ ਦੀ ਸਫਲਤਾ ਤੋਂ ਬਾਅਦ ਸਾਰੇ ਅਧਿਕਾਰੀਆਂ ਨੂੰ ਸਹੀ ਤੰਦਰੁਸਤ ਹੋਣ ਆਪਣੇ ਕੰਮਾਂ ਵੱਲ ਭੇਜ ਦਿੱਤਾ ਗਿਆ। ਡਾ. ਸੰਗੀਨਾ ਗਰਗ ਨੇ ਦੱਸਿਆ ਕਿ ਸੋਮਵਾਰ ਤਕ ਜਿਲ੍ਹੇ ਦੇ 900 ਪੁਲਿਸ ਮੁਲਾਜਮਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦਾ ਟੀਚਾ ਰੱਖਿਆ ਗਿਆ ਜਿਸ ਨੂੰ ਸਮੇਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। 

ਵਾਰਡ ਨੰਬਰ 22 ਤੋਂ ਕਾਂਗਰਸ ਦੇ ਉਮੀਦਵਾਰ  ਰਾਣਾ ਦੇ ਦਫ਼ਤਰ ਦਾ ਹੋਇਆ ਉਦਘਾਟਨ

ਜਗਰਾਓਂ, ਫ਼ਰਵਰੀ  2021 (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  )

ਜਗਰਾਉਂ ਨਗਰ ਕੌਂਸਲ ਦੀਆਂ ਚੋਣਾਂ ਦਾ ਗਰਾਊਂਡ ਪੂਰੀ ਤਰ੍ਹਾਂ ਭੱਖ ਚੁੱਕਾ ਹੈ  ਇਸੇ ਤਹਿਤ ਅੱਜ ਜਗਰਾਉਂ ਵਿੱਚ ਵਾਰਡ ਨੰਬਰ 22 ਤੋਂ ਕਾਂਗਰਸ ਦੇ ਉਮੀਦਵਾਰ ਜਤਿੰਦਰਪਾਲ ਰਾਣਾ ਦੇ ਹੀਰਾ ਬਾਗ ਵਿਖੇ ਮੁੱਖ ਚੋਣ ਦਫ਼ਤਰ ਦੇ ਉਦਘਾਟਨ ਸਮਾਰੋਹ ਵਿੱਚ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ। ਦਫ਼ਤਰ ਦਾ ਉਦਘਾਟਨ ਜਿਲ੍ਹਾ ਯੋਜਨਾ ਬੋਹਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕੀਤਾ। ਜਿੱਥੇ ਅੱਜ ਕਾਂਗਰਸ ਪਾਰਟੀ ਦੇ ਇਸ ਉਦਘਾਟਨ ਸਮਾਰੋਹ ਵਿੱਚ ਅਕਾਲੀ ਪਾਰਟੀ ਨਾਲ ਸਬੰਧਤ ਸਾਬਕਾ ਕੌਂਸਲਰ ਅਪਾਰ ਸਿੰਘ ਅਤੇ ਸਵਰਨਜੀਤ ਸਿੰਘ ਗਿੱਦੜਵਿੰਡੀ  ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਉੱਥੇ ਹੋਰ ਵੀ ਬਹੁਤ ਸਾਰੇ ਜੋ ਪਿਛਲੇ ਸਮੇਂ ਦੇ ਵਿਚ ਅਕਾਲੀ ਪਾਰਟੀ ਨਾਲ  ਜੁੜੇ ਹੋਏ ਲੋਕ ਸਨ ਨੇ ਸ਼ਿਰਕਤ ਕੀਤੀ।    ਇਸ ਸ ਮੌਕੇ ਰਵਿੰਦਰਪਾਲ ਰਾਜੂ, ਓਬੀਸੀ ਸੈਲ ਦੇ ਚੈਅਰਮੇਨ ਸੰਦੀਪ ਕੁਮਾਰ ਟਿੰਕਾ, ਗੋਪਾਲ ਸ਼ਰਮਾ, ਰਣਜੀਤ ਕੁਮਾਰ ਡੱਬੂ, ਅਮਿ੍ਤਲਾਲ ਮਿੱਤਲ, ਗਗਨ ਭਾਰਦਵਾਜ, ਵਰੁਣ ਗੋਇਲ, ਮੇਹਰ ਸਿੰਘ, ਜਗਦੀਸ਼ ਪਾਲ ਮਹਿਤਾ, ਬਹਾਦਰ ਸਿੰਘ, ਅਮਿ੍ਤ ਮਿੱਤਲ, ਰਾਜੂ ਸਿੰਗਲ, ਸੁਭਾਸ਼ ਗੁਪਤਾ, ਰਜਿੰਦਰ ਜੈਨ, ਰਜੇਸ਼ਵਰ ਸਿੱਧੂ, ਡਾ. ਨਰਿੰਦਰ ਸਿੰਘ, ਬਲਦੇਵ ਗਰਚਾ, ਮਾਸਟਰ ਬਲਦੇਵ ਮਾਣੂੰਕੇ, ਮੇਜਰ ਸਿੰਘ, ਡਾ. ਵੰਦਨ ਗੋਇਲ, ਗੁਰਦੀਪ ਸਿੰਘ, ਮੁਕੇਸ਼ ਕੁਮਾਰ, ਪਿਆਰਾ ਸਿੰਘ, ਇੰਸਪੈਕਟਰ ਤਿਲੋਚਨ ਸਿੰਘ, ਜਰਨੈਲ ਸਿੰਘ, ਮਾਸਟਰ ਸੁਖਨੰਦਨ, ਪ੍ਰਰੇਮ ਲੋਹਟ, ਮਹਿੰਗਾ ਸਿੰਘ ਆਦਿ ਹਾਜ਼ਰ ਸਨ।

 

ਟੋਲ ਪਲਾਜ਼ਾ 'ਤੇ ਅੱਜ ਕੀਤਾ ਜਾਵੇਗਾ ਚੱਕਾ ਜਾਮ

ਚੌਂਕੀਮਾਨ,ਲੁਧਿਆਣਾ,ਫਰਵਰੀ 2021-(  - (ਜਸਮੇਲ ਗਾਲਿਬ / ਮਨਜਿੰਦਰ ਗਿੱਲ)-

ਲੁਧਿਆਣਾ-ਜਗਰਾਓਂ ਮੁੱਖ ਮਾਰਗ ਤੇ ਬਣੇ ਟੋਲ ਪਲਾਜ਼ਾ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਖਿਲਾਫ 125ਵੇਂ ਦਿਨ ਧਰਨਾ ਲਗਾਇਆ।

ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਪ੍ਰਧਾਨ ਜਸਵੀਰ ਸਿੰਘ ਜੱਸੀ, ਸਰਪੰਚ ਲਛਮਣ ਸਿੰਘ ਕਾਕਾ ਕੋਠੇ ਪੋਨਾ, ਚੇਅਰਮੈਨ ਲਖਵਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਅੱਜ 6 ਫਰਵਰੀ ਨੂੰ ਟੋਲ ਪਲਾਜ਼ਾ ਵਿਖੇ 12 ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਰਘਬੀਰ ਸਿੰਘ ਮੋਰਕਰੀਮਾ, ਮਾਸਟਰ ਜਸਵੀਰ ਸਿੰਘ ਬੱਦੋਵਾਲ, ਬਲਵੰਤ ਸਿੰਘ, ਰਘਬੀਰ ਸਿੰਘ ਧਾਲੀਵਾਲ, ਜੇਠਾ ਸਿੰਘ ਧਾਲੀਵਾਲ, ਮਾਸਟਰ ਆਤਮਾ ਸਿੰਘ, ਮੇਜਰ ਸਿੰਘ ਕੋਠੇ ਹਾਂਸ, ਹਰਬੰਸ ਸਿੰਘ ਧਾਲੀਵਾਲ, ਮਾਸਟਰ ਰਣਜੀਤ ਸਿੰਘ ਸਿੱਧਵਾਂ, ਸਾਬਕਾ ਪੰਚ ਬਲਵਿੰਦਰ ਸਿੰਘ ਸਿੱਧਵਾਂ, ਨੰਬਰਦਾਰ ਪ੍ਰਰੀਤਮ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਹਾਂਸ, ਰੇਸਮ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

 

ਰਾਏਕੋਟ ਵਿਖੇ ਵੱਡਾ ਇੱਕਠ ਕਰਕੇ ਕੀਤਾ ਜਾਵੇਗਾ ਚੱਕਾ ਜਾਮ -ਕਮਾਲਪੁਰਾ

ਰਾਏਕੋਟ , ਫਰਵਰੀ 2021 -(ਗੁਰਸੇਵਕ ਸਿੰਘ ਸੋਹੀ)- 

ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਨੌਜਵਾਨਾਂ ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ 6 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਦਿ ਵੱਲੋਂ ਸਾਂਝੇ ਤੌਰ ਤੇ ਰਾਏਕੋਟ ਦੇ ਬਰਨਾਲਾ ਚੌਂਕ ਵਿੱਚ ਚੱਕਾ ਜਾਮ ਕੀਤਾ ਜਾਵੇਗਾ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀਕੇਯੂ (ਏਕਤਾ) ਡਕੌਂਦਾ ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਇਹ ਚੱਕਾ ਜਾਮ ਜੱਥੇਬੰਦੀਆਂ ਵੱਲੋਂ ਦਿੱਤੇ ਪ੍ਰਰੋਗਰਾਮ ਅਨੁਸਾਰ 12 ਵਜੇ ਤੋਂ ਸ਼ਾਮ 3 ਵਜੇ ਤਕ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਚੱਕਾ ਜਾਮ ਨੂੰ ਸਫਲ ਬਣਾਉਣ ਲਈ ਹਲਕਾ ਰਾਏਕੋਟ ਨਾਲ ਸਬੰਧਿਤ ਸਾਰੀਆਂ ਜੱਥੇਬੰਦੀਆਂ ਦੀਆਂ ਇਕਾਈ ਨੂੰ ਲਾਮਬੰਦ ਕੀਤਾ ਜਾ ਚੁੱਕਿਆ ਹੈ ਤਾਂ ਜੋ ਇੱਕ ਵੱਡਾ ਇੱਕਠ ਕਰਕੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।

ਸਵ ਸੰਸਾਰ ਚੰਦ ਵਰਮਾ ਦੀ 12ਵੀ ਬਰਸੀ ਮੌਕੇ 26 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ

ਜਗਰਾਉਂ ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੈਅਰਮੈਨ ਗੁਰਮੇਲ ਸਿੰਘ ਢਿੱਲੋਂ ਤੇ ਪ੍ਰਧਾਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਸਵ ਸੰਸਾਰ ਚੰਦ ਵਰਮਾ ਦੀ 12 ਵੀ ਬਰਸੀ ਮੌਕੇ 26 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਗਈ ਅਤੇ ਲੰਗਰ ਛਕਾਇਆ ਗਿਆ। ਇਸ ਮੌਕੇ ਇਹ ਪੈਨਸ਼ਨ ਵਰਮਾ ਪਰਿਵਾਰ ਵਲੋਂ ਸਵ ਸੰਸਾਰ ਚੰਦ ਵਰਮਾ ਦੇ ਛੋਟੇ ਬੇਟੇ ਅਭਿਨਾਸ ਵਰਮਾ (ਕਨੇਡਾ) ਵਲੋਂ ਬਜ਼ੁਰਗਾਂ ਨੂੰ ਦਿੱਤੀ ਗਈ। ਇਸ ਮੌਕੇ ਸਵ ਸੰਸਾਰ ਚੰਦ ਵਰਮਾ ਦੇ ਵੱਡੇ ਬੇਟੇ ਪ੍ਰੇਮ ਵਰਮਾ ਤੇ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਪਿਛਲੇ 139 ਮਹੀਨਿਆ  ਹਰ ਮਹੀਨੇ ਪਿਤਾ ਦੀ ਯਾਦ ਵਿੱਚ 26 ਬਜ਼ੁਰਗਾਂ ਨੂੰ ਪੰਜ ਪੰਜ ਸੋ ਰੁਪਏ ਮਹੀਨਾ ਪੈਨਸ਼ਨ ਤੇ ਰਾਸ਼ਨ ਦਿੱਤਾ ਜਾਂਦਾ ਹੈ ਤੇ ਜ਼ਰੁਰਤ ਦੀਆਂ ਹੋਰ ਚੀਜ਼ਾਂ ਵੀ ਦਿਤੀਆਂ ਜਾਂਦੀਆਂ ਹਨ ਕੈਪਟਨ ਨਰੇਸ਼ ਵਰਮਾ ਨੇ ਭਾਵੁਕ ਹੁੰਦਿਆਂ ਹੋਇਆਂ ਕਿਹਾ ਕਿ ਬਾਬੇ ਨਾਨਕ ਦੇ ਇਹ ਪੈਨਸ਼ਨ ਲੰਗਰ ਹਰ ਵੇਲੇ ਚਲਦਾ ਰਹੇਗਾ। ਇਸ ਮੌਕੇ ਤੇ ਕੈਪਟਨ ਨਰੇਸ਼ ਵਰਮਾ, ਡਾ ਰਕੇਸ਼ ਭਾਰਤਵਾਜ, ਐਡਵੋਕੇਟ ਨਵੀਨ ਗੁਪਤਾ, ਕੰਚਨ ਗੁਪਤਾ, ਜਤਿੰਦਰ ਬਾਂਸਲ,ਮੇਨੇਜਰ ਰਜਿੰਦਰ ਸੇਤੀਆ,ਮੇਨੇਜਰ ਦਿਲਜਿੰਦਰ ਸਿੰਘ ਸੇਖੋਂ, ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ, ਮਨੇਜਰ ਵਿਸ਼ਾਲ ਗੁਪਤਾ, ਪ੍ਰਦੀਪ ਗੁਪਤਾ, ਪੰਕਜ ਗੁਪਤਾ, ਰਾਜ ਕੁਮਾਰ ਭੱਲਾ,ਸੁੰਮਨ ਪ੍ਰੀਤ ਖੈਹਰਾ, ਰਮਨ ਜੈਨ,ਅੰਜੂ ਗੋਇਲ,ਰਾਜਨ ਸਿੰਗਲਾ,ਰਿਪੀ ਭੰਡਾਰੀ, ਅਤੇ ਸਮੂਹ ਸਟਾਫ ਹਾਜ਼ਰ ਸਨ।