You are here

ਲੁਧਿਆਣਾ

ਪੰਜਾਬ ਸਰਕਾਰ ਸੂਬੇ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੈ ਵਚਨਬੱਧ - ਸੁਖਵਿੰਦਰ ਸਿੰਘ ਬਿੰਦਰਾ

37ਵੇਂ 'ਜ਼ਿਲ੍ਹਾ ਲੁਧਿਆਣਾ ਵੇਟਲਿਫਟਿੰਗ ਚੈਂਪੀਅਨਸ਼ਿਪ ਫਾਰ ਮੈਨ ਐਂਡ ਵਿਮੈਨ' ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਅਤੇ ਖੇਡ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਅੱਜ ਸਥਾਨਕ ਰੱਖ ਬਾਗ ਵਿਖੇ, ਲੁਧਿਆਣਾ ਵੇਟਲਿਫਟਿੰਗ ਅਤੇ ਬਾਡੀ ਬਿਲਡਿੰਗ ਕਲੱਬ ਦੁਆਰਾ ਆਯੋਜਿਤ ਕੀਤੇ ਗਏ 37ਵੇਂ 'ਜ਼ਿਲ੍ਹਾ ਲੁਧਿਆਣਾ ਵੇਟਲਿਫਟਿੰਗ ਚੈਂਪੀਅਨਸ਼ਿਪ ਫਾਰ ਮੈਨ ਐਂਡ ਵਿਮੈਨ' ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਵੇਟਲਿਫਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਸੂਬੇ ਦੇ ਖਿਡਾਰੀਆਂ ਦੇ ਸਹਿਯੋਗ ਲਈ ਤੱਤਪਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਸ਼ੁਰੂ ਕੀਤੇ ਗਏ ਹਨ।

ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ

ਸੋਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਦਾ ਲਿਆ ਜਾਇਜਾ

ਨਿਗਮ ਸਟਾਫ ਨਿੱਜੀ ਦਿਲਚਸਪੀ ਲੈ ਕੇ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਸੁੱਚਜੇ ਢੰਗ ਨਾਲ ਨਿਪਟਾਉਣ - ਮੇਅਰ ਬਲਕਾਰ ਸਿੰਘ ਸੰਧੂ

ਸਟਾਫ ਵੱਲੋਂ ਕਿਸੇ ਵੀ ਕਿਸਮ ਵੀ ਲਾਹਪਰਵਾਹੀ ਜਾਂ ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ - ਨਗਰ ਨਿਗਮ ਕਮਿਸ਼ਨਰ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਨਗਰ ਨਿਗਮ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮ ਲਈ ਹਾਇਰ ਕੀਤੀ ਗਈ ਏ2ਜੈਡ ਮੈਨੇਜਮੈਂਟ ਕੰਪਨੀ ਵੱਲੋ ਕੰਮ ਛੱਡੇ ਜਾਣ ਉਪਰੰਤ ਲੁਧਿਆਣਾ ਸ਼ਹਿਰ ਦੇ ਸੋਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਦਾ ਜਾਇਜਾ ਲਿਆ ਗਿਆ।

ਮੀਟਿੰਗ ਦੌਰਾਨ ਉਨ੍ਹਾਂ ਦੇ ਨਾਲ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਸਾਰੇ ਜੋਨਲ ਕਮਿਸ਼ਨਰਜ਼, ਨਿਗਰਾਨ ਇੰਜੀਨੀਅਰ, ਓ.ਐਡ.ਐਮ., ਸਿਹਤ ਅਫਸਰ, ਨੋਡਲ ਅਫਸਰ, ਸੀਨੀਅਰ ਅਸਿਸਟੈਂਟ ਇੰਜੀਨੀਅਰ ਅਤੇ ਮੁੱਖ ਸਫਾਈ ਨਿਰੀਖਕ ਵੀ ਮੌਜੂਦ ਸਨ।

ਮੇਅਰ ਸ੍ਰੀ ਸੰਧੂ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਸੋਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਜਮਾਲਪੁਰ ਡੰਪ ਸਾਈਟ ਦਾ ਦੌਰਾ ਵੀ ਕੀਤਾ ਗਿਆ ਅਤੇ ਫੀਲਡ ਵਿੱਚ ਜਾ ਕੇ ਨਿੱਜੀ ਤੌਰ ਤੇ ਗਾਰਬੇਜ ਸੈਕੰਡਰੀ ਕੁਲੈਕਸ਼ਨ ਪੁਆਇੰਟਾਂ ਦਾ ਨਿਰੀਖਣ ਕੀਤਾ ਗਿਆ, ਜਿਨਾਂ ਵਿੱਚ ਪ੍ਰਮੁੱਖ ਤੌਰ 'ਤੇ ਚੀਮਾ ਚੌਕ ਸੈਕੰਡਰੀ ਪੁਆਇੰਟ, ਬੈਕ ਸਾਈਡ ਵਰਧਮਾਨ, ਸ਼ੇਰਪੁਰ ਚੌਕ, ਮੱਛੀ ਮਾਰਕੀਟ ਜੋਨ ਸੀ, ਗਿੱਲ ਨਹਿਰ, ਹੈਬੋਵਾਲ ਕਲਾਂ ਅਤੇ ਓਰੀਐਂਟ ਸਿਨੇਮਾ ਆਦਿ ਕੁਲੈਕਸ਼ਨ ਪੁਆਇੰਟ ਸ਼ਾਮਿਲ ਹਨ। ਇਸ ਮੌਕੇ ਨਿਗਰਾਨ ਇੰਜੀਨੀਅਰ, ਓ.ਐਡ.ਐਮ ਵੀ ਮੌਜੂਦ ਸਨ।

ਇਸ ਤੋਂ ਇਲਾਵਾ ਸੰਯੁਕਤ ਕਮਿਸ਼ਨਰ, ਸਾਰੇ ਜੋਨਲ ਕਮਿਸ਼ਨਰਜ਼, ਸਿਹਤ ਅਫਸਰ ਅਤੇ ਮੁੱਖ ਸਫਾਈ ਨਰੀਖਕਾਂ ਵੱਲੋਂ ਫੀਲਡ ਵਿੱਚ ਜਾ ਕੇ ਆਪਣੇ-ਆਪਣੇ ਇਲਾਕੇ ਅਧੀਨ ਆਉਂਦੇ ਗਾਰਬੇਜ ਸਕੈਂਡਰੀ ਕੁਲੈਕਸ਼ਨ ਪੁਆਇੰਟਾਂ ਦਾ ਨਰੀਖਣ ਕੀਤਾ ਗਿਆ। ਇਨ੍ਹਾਂ ਕੁਲੈਕਸ਼ਨ ਪੁਆਇੰਟਾਂ ਤੋਂ ਨਗਰ ਨਿਗਮ ਦੁਆਰਾ ਕੂੜੇ ਦੀ ਲਿਫਟਿੰਗ ਦਾ ਕੰਮ ਤੱਸਲੀਬਖਸ਼ ਪਾਇਆ ਗਿਆ।

ਮੇਅਰ ਸ੍ਰੀ ਸੰਧੂ ਅਤੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਵਲੋਂ ਸਾਰੇ ਸਟਾਫ ਦੇ ਮੈਂਬਰਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਸੁੱਚਜੇ ਢੰਗ ਨਾਲ ਨਿਪਟਾਉਣ ਦੀ ਹਦਾਇਤ ਜਾਰੀ ਕੀਤੀ ਗਈ ਅਤੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਇਸ ਕੰਮ ਵਿਚ ਕਿਸੇ ਵੀ ਕਿਸਮ ਵੀ ਲਾਹਪਰਵਾਹੀ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪਿੰਡ ਸ਼ੇਰਪੁਰ ਦੇ ਨੌਜਵਾਨ ਲੱਖਾ ਸਧਾਣਾ ਦੇ ਹੱਕ ਵਿੱਚ ਡਟੇ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਬਹੁਤ ਸਾਰੇ ਜਥੇਬੰਦੀਅਾਂ ਵੱਲੋਂ ਲੱਖਾ ਸਧਾਣਾ ਅਤੇ ਦੀਪ ਸਿੱਧੂ  ਦਾ ਬਾਈਕਾਟ ਕੀਤਾ ਗਿਆ ਅਤੇ ਕਈ ਲੋਕਲ ਲੱਖੇ ਤੇ ਗੱਦਾਰ ਦਾ ਨਿਸ਼ਾਨ ਲਗਾ ਦਿੱਤਾ ਸੀ।ਜਿਸ ਨੂੰ ਲੈ ਕੇ ਨੌਜਵਾਨ ਵਰਗ ਤੇ ਖ਼ਾਸਕਰ ਲੱਖਾ ਹਮਾਇਤੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ।ਪਿੰਡ ਸ਼ੇਰਪੁਰ ਕਲਾਂ ਦੇ ਨੌਜਵਾਨ  ਗੁਰਵਿੰਦਰ ਸਿੰਘ ਖੇਲਾ ਨੇ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਲੱਖਾ ਸਿਧਾਣਾ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਗਿਆ ਹੈ ।ਇਸ ਸਮੇਂ ਖੇਲਾ ਨੇ ਕਿਹਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਆਗੂ ਲੱਖਾ ਸਧਾਣਾ ਦੀ ਕਿਸਾਨੀ ਸੰਘਰਸ਼ ਲਈ ਕੀਤੀ ਮਿਹਨਤ ਲੋਕਪ੍ਰਿਅਤਾ ਨੂੰ ਦੇਖਦਿਆਂ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ ਅਤੇ ਗੱਦਾਰ ਐਲਾਨਣ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਅੈਲਾਨ  ਨੋਕ ਸਾਹਨੀ ਸਟੇਜ ਦੋ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਅਸੀਂ ਇਸ ਸਮੇਂ ਇਸ ਸਮੇਂ ਗੁਰਵਿੰਦਰ ਸਿੰਘ ਖੇਲਾ ਨੇ ਕਿਹਾ ਕਿ ਅਸੀਂ ਸਾਰੇ ਨੌਜਵਾਨ ਲੱਖਾ ਸਧਾਣਾ ਦੇ ਹੱਕ ਵਿੱਚ ਡਟੇ ਹਾਂ  ਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼ ਨੂੰ ਉੱਚੀਆਂ ਬੁਲੰਦੀਆਂ ਤੇ ਲਿਜਾਣ ਵਾਲਾ ਲੱਖਾ ਸਧਾਣਾ ਹੀ ਹੈ ਇਸ ਸਮੇਂ  ਗੁਰਦੀਪ ਸਿੰਘ,ਫ਼ੌਜੀ ਸੰਦੀਪ ਤੂਰ  , ਜੋਤ ਤੂਰ,ਮਨਿੰਦਰ ,ਗੁਰਦੀਪ,ਨਵ ਤੂਰ,ਤਰਨਜੀਤ ਤੂਰ,ਮਨਜਿੰਦਰ ਸਿੰਘ,ਗੁਰਦੀਪ ਤੂਰ   ,ਗੁਰਜੀਤ ਸਿੰਘ,ਸੰਦੀਪ ਤੂਰ,ਸੁਖਦੇਵ ਸਿੰਘ ਤੂਰ ਹਰਬੰਸ ਸਿੰਘ ਆਦਿ ਹਾਜ਼ਰ ਸਨ ।

ਲੁਧਿਆਣਾ ਦੇ 100 ਫੀਸਦ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਸਾਫ ਪੀਣ ਯੋਗ ਪਾਣੀ ਉਪਲੱਬਧ - ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ

ਪੰਜਾਬ ਸਰਕਾਰ ਸਾਰੇ ਸਰਕਾਰੀ ਸਕੂਲਾਂ 'ਚ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਹੈ ਵਚਨਬੱਧ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਹਰ ਘਰ ਪਾਣੀ, ਹਰ ਘਰ ਸਫਾਈ' ਤਹਿਤ ਜ਼ਿਲ੍ਹਾ ਲੁਧਿਆਣਾ ਦੇ 100 ਫੀਸਦ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਹੁਣ ਪੀਣ ਯੋਗ ਪਾਣੀ ਉਪਲੱਬਧ ਹੈ। ਕੁਝ ਸਮਾਂ ਪਹਿਲਾਂ, 18 ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸ਼ੁਰੂਆਤ ਨਾਲ, ਜ਼ਿਲ੍ਹਾ ਲੁਧਿਆਣਾ ਦੇ ਸਾਰੇ ਸਕੂਲ ਕਵਰ ਕਰ ਲਏ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਾਲ-ਨਾਲ 5 ਸਰਕਾਰੀ ਸਕੂਲਾਂ ਵਿੱਚ ਰਿਵਰਸ ਓਸਮੋਸਿਸ (ਆਰ.ਓ.) ਸਿਸਟਮ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਸਕੂਲ ਅਤੇ ਆਂਗਨਵਾੜੀ ਸੈਂਟਰਾਂ ਕੋਲ ਹੁਣ ਸਾਫ਼ ਪੀਣ ਯੋਗ, ਹੱਥ ਧੋਣ, ਟਾਇਲਟ ਦੀ ਵਰਤੋਂ ਅਤੇ ਮਿਡ-ਡੇਅ ਮੀਲ ਖਾਣਾ ਬਣਾਉਣ ਲਈ ਪਾਣੀ ਉਪਲੱਬਧ ਹੈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ, 2022 ਤੱਕ ਸੂਬੇ ਦੇ ਸਮੂਹ ਪੇਂਡੂ ਘਰਾਂ ਵਿੱਚ 100 ਫੀਸਦ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ ਮਿਸ਼ਨ 'ਹਰ ਘਰ ਪਾਣੀ, ਹਰ ਘਰ ਸਫਾਈ' ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਪੰਜਾਬ ਇਹ ਮਾਣ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ 18 ਸਕੂਲਾਂ ਵਿੱਚ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਉਨ੍ਹਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਢੋਲਣਵਾਲ, ਗੜ੍ਹੀ ਸ਼ੇਰੂ, ਹਾਦੀਵਾਲ, ਰਤਨਗੜ੍ਹ, ਚੱਕੀ, ਧੁੱਲੇਵਾਲ, ਕਊਂਕੇ, ਲੱਖੋਵਾਲ ਖੁਰਦ, ਮੰਡ ਸੁਖੇਵਾਲ, ਮਹਿੰਦੀਪੁਰ, ਰਹੀਮਾਬਾਦ ਕਲਾਂ, ਰਹੀਮਾਂਬਾਦ ਖੁਰਦ, ਸੈਂਸੋਵਾਲ ਕਲਾਂ, ਸ਼ੀਤਾਬਗੜ, ਉਦੋਵਾਲ ਕਲਾਂ ਅਤੇ ਸਲੇਮਪੁਰਾ ਅਤੇ ਸਰਕਾਰੀ ਮਿਡਲ ਸਕੂਲ ਮੰਗਲੀ ਟਾਂਡਾ ਅਤੇ ਰਹੀਮਾਬਾਦ ਖੁਰਦ ਸ਼ਾਮਲ ਹਨ।

ਪਿੰਡ ਹਾਦੀਵਾਲ ਦੇ ਨਵਦੀਪ ਸਿੰਘ ਨੇ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲੱਬਧ ਨਹੀਂ ਸੀ, ਪਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਉਹ ਤੰਦਰੁਸਤ ਰਹਿ ਸਕਦੇ ਹਨ।

ਵਿਸਾਲ ਨਗਰ ਕੀਰਤਨ ਦਾ ਪਿੰਡ-ਪਿੰਡ ਹੋਇਆ ਭਰਵਾ ਸਵਾਗਤ

ਜਗਰਾਓ,ਹਠੂਰ,7,ਫਰਵਰੀ-(ਕੌਸ਼ਲ ਮੱਲ੍ਹਾ)-

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਮੂਹ ਸੰਗਤਾ ਦੇ ਸਹਿਯੋਗ ਨਾਲ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆ ਵੱਲੋ ਵਿਸਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਤੇਰਾ ਮੰਜਲੀ ਠਾਠ ਝੋਰੜਾ ਤੋ ਰਵਾਨਾ ਹੋ ਕੇ ਮਾਣੂੰਕੇ,ਦੇਹੜਕਾ,ਡੱਲਾ,ਕਾਉਕੇ ਖੋਸਾ,ਕਾਉਕੇ ਕਲਾਂ ਅਤੇ ਨਾਨਕਸਰ ਠਾਠ ਵਿਖੇ ਦੇਰ ਸਾਮ ਪੁੱਜਾ।ਇਲਾਕੇ ਦੇ ਪਿੰਡਾ ਵਿਚ ਸੰਗਤਾ ਵੱਲੋ ਫੁੱਲਾ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ।ਪਿੰਡ ਡੱਲਾ ਵਿਖੇ ਪਹੁੰਚਣ ਤੇ ਉੱਘੇ ਸਮਾਜ ਸੇਵਕ ਸ਼੍ਰੀ ਰਾਮ ਕਾਲਜ ਡੱਲਾ ਦੇ ਸਕੱਤਰ ਦੇਵੀ ਚੰਦ ਸਰਮਾਂ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ,ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆ ਅਤੇ ਹੋਰ 31 ਸੰਤਾ ਮਹਾਪੁਰਸਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਸਨਮਾਨਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ-ਕੋਟ ਧੰਨਵਾਦ ਕੀਤਾ।ਇਸ ਮੌਕੇ ਪਿੰਡ ਡੱਲਾ ਵਿਖੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਕੇਲੇ ਅਤੇ ਸੇਬਾ ਦਾ ਲੰਗਰ ਲਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਸੂਬੇਦਾਰ ਦੇਵੀ ਚੰਦ ਡੱਲਾ,ਬਾਬਾ ਬਿੰਦੀ ਨਾਨਕਸਰ,ਹਰਵਿੰਦਰ ਕੁਮਾਰ ਸਰਮਾਂ,ਕਾਕਾ ਸਰਮਾਂ,ਰਵਨੀਤ ਸ਼ਰਮਾਂ,ਪ੍ਰਧਾਨ ਧੀਰਾ ਸਿੰਘ,ਪ੍ਰਧਾਨ ਨਿਰਮਲ ਸਿੰਘ,ਐਸ ਜੀ ਪੀ ਸੀ ਮੈਬਰ ਗੁਰਚਰਨ ਸਿੰਘ ਗਰੇਵਾਲ,ਬਿੰਦੀ ਨਾਨਕਸਰ,ਮਾਨਵ ਸਹਿਜਪਾਲ,ਮਨੀਰ ਸਹਿਜਪਾਲ,ਮਨਰਾਜ ਸਹਿਜਪਾਲ,ਅਮਨਦੀਪ ਸਿੰਘ,ਹਰਮਨਦੀਪ ਸਿੰਘ,ਸਰਪੰਚ ਗੁਰਮੁੱਖ ਸਿੰਘ ਮਾਣੂੰਕੇ,ਕੈਪਟਨ ਬਲਵਿੰਦਰ ਸਿੰਘ,ਸਿੰਗਾਰਾ ਸਿੰਘ,ਪਰਮਜੀਤ ਸਿੰਘ,ਇਕਬਾਲ ਸਿੰਘ,ਬਿੱਟੂ ਸਿੰਘ,ਭਗਵੰਤ ਸਿੰਘ,ਪਰਮਜੀਤ ਸਿੰਘ,ਭਾਈ ਅਮਰਜੀਤ ਸਿੰਘ ਮੱਲ੍ਹਾ,ਰਾਜਾ ਸਿੰਘ ਮੱਲ੍ਹਾ,ਨੰਬਰਦਾਰ ਹਰਪ੍ਰੀਤ ਸਿੰਘ,ਭਾਗ ਸਿੰਘ,ਦਰਸਨ ਸਿੰਘ,ਸੁਰਜੀਤ ਸਿੰਘ,ਸਤਨਾਮ ਸਿੰਘ ਮੱਲ੍ਹਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆ ਸੰਗਤਾ ਹਾਜ਼ਰ ਸਨ।

ਫੋਟੋ ਕੈਪਸਨ:- ਪੰਜ ਪਿਆਰਿਆ ਨੂੰ ਸਨਮਾਨਿਤ ਕਰਦੇ ਹੋਏ ਉੱਘੇ ਸਮਾਜ ਸੇਵਕ ਦੇਵੀ ਚੰਦ ਸਰਮਾਂ ਅਤੇ ਹੋਰ।

ਵਾਰਡ ਨੰਬਰ 04 ਵਿਚ ਅਮਰਜੀਤ ਸਿੰਘ ਮਾਲਵਾ ਦੇ ਦਫ਼ਤਰ ਦਾ ਉਦਘਾਟਨ ਵੋਟਰਾਂ ਨੇ ਦਿੱਤਾ ਭਰਵਾਂ ਹੁੰਗਾਰਾ

ਜਗਰਾਉਂ ਫਰਵਰੀ 2021 (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਅੱਜ ਜਗਰਾਉਂ ਦੇ ਵਾਰਡ ਨੰਬਰ 04 ਵਿਚ ਅਮਰਜੀਤ ਸਿੰਘ ਮਾਲਵਾ ਦੇ ਦਫ਼ਤਰ ਦਾ ਉਦਘਾਟਨ ਹੋਇਆ, ਜਿਸ ਵਿਚ ਵਾਰਡ ਦੇ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਸਾਫ ਨਜ਼ਰ ਆ ਰਿਹਾ ਸੀ। ਜਿਥੇ ਇਹ ਉਤਸ਼ਾਹ ਵੋਟਰ ਦਿਖਾ ਰਹੇ ਸਨ ਉਥੇ ਉਨ੍ਹਾਂ ਦੇ ਸਾਥੀ ਪ੍ਰੈੱਸ ਰਿਪੋਰਟ ਵੀ ਵਧ ਚੜ ਕੇ ਉਨ੍ਹਾਂ ਦਾ ਸਾਥ ਦਿੰਦੇ ਨਜਰ ਆ ਰਹੇ ਸਨ। ਸਭ ਤੋਂ ਵੱਧ ਤਾਂ ਉਸ ਸਮੇਂ  ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਭਰਪੂਰ ਸਾਥ ਦੇਣ ਲਈ ਸਾਰੀ ਲੀਡਰ ਸਿਪ ਵੀ ਉਸ ਮੋਕੇ ਤੇ ਪਹੁੰਚ ਕੇ ਆਪਣੇ ਸਮਰਥਨ ਦਾ ਐਲਾਨ ਕੀਤਾ।ਜਦ ਕਿ ਆਮ ਲੋਕਾਂ ਵੀ ਪਾਰਟੀ ਲੇਬਲ ਨੂੰ ਛੱਡ ਹਰ ਵਰਗ ਹੀ ਅਮਰਜੀਤ ਸਿੰਘ ਮਾਲਵਾ ਨਾਲ ਖੜ੍ਹੇ ਹਨ , ਆਪਣੇ ਭਾਸ਼ਣ ਦੌਰਾਨ ਉਨ੍ਹਾਂ ਵਾਰਡ ਨੰਬਰ 04 ਦੇ ਵੋਟਰਾਂ ਨੂੰ ਕਿਹਾ ਕਿ ਉਹ ਇਸ ਵਾਰਡ ਦੇ ਵੋਟਰਾਂ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ ਜਿਤ ਹਾਰ ਤਾਂ ਉਸ ਪ੍ਰਮਾਤਮਾ ਦੇ ਹੱਥ ਹੈ ਮੈਂ ਵਾਹਦਾ ਕਰਦਾ ਕਿ ਚੋਣਾ ਤੋਂ ਬਾਅਦ ਵੀ ਵੋਟਰਾਂ ਨਾਲ ਪੁਰਾ ਤਾਲਮੇਲ ਕਾਇਮ ਰਖਾਂਗਾ, ਅਤੇ ਮੇਰੇ ਦੋਂਨੋਂ ਬੇਟੇ ਇਕ ਸੀ ਏ ਅਤੇ ਦੂਸਰਾ ਵਕੀਲ ਬਿਨਾਂ ਫ਼ੀਸ ਲੲੇ ਵਾਰਡ ਨੰਬਰ 04 ਦੇ ਵੋਟਰਾਂ ਦੇ ਕੰਮ ਕਰਨ ਗੇ।ਇਸ ਮੌਕੇ ਤੇ ਸਾਬਕਾ ਵਿਧਾਇਕ ਐਸ ਆਰ ਕਲੇਰ, ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਕਮਲਜੀਤ ਸਿੰਘ ਮੱਲਾ,ਦਰਸ਼ਨ ਸਿੰਘ ਮੁਲਤਾਨੀ ਅਤੇ ਸਮੂਚੀ ਅਕਾਲੀ ਲੀਡਰਸ਼ਿਪ ਅਤੇ ਬਹੁਤ ਸਾਰੇ ਵਰਕਰ, ਸਮੂਹ ਪ੍ਰੈਸ ਕਲੱਬ ਰਜਿ ਦੇ ਮੈਂਬਰ ਅਤੇ ਉਹਦੇਦਾਰ, ਸ਼ਾਮਲ ਸਨ।

600 ਨਸ਼ੀਲੀਆਂ ਗੋਲੀਆਂ ਬਰਾਮਦ ਦੋਸ਼ੀ ਕਾਬੂ

ਜਗਰਾਉਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)

ਸ੍ਰੀ ਚਰਨਜੀਤ ਸਿੰਘ ਸੋਹਲ ਐਸ ਐਸ ਪੀ ਲੁਧਿਆਣਾ ਦਿਹਾਤੀ ਦੀ ਨਿਗਰਾਨੀ ਹੇਠ ਪੁਲਿਸ ਜ਼ਿਲ੍ਹਾ ਲੁਧਿਆਣਾ ਨੂੰ ਨਸ਼ਾ ਮੁਕਤ ਅਤੇ ਸਮਗਲਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੋਰਾਨ ਸ੍ਰੀ ਸੁਖਨਾਜ ਸਿੰਘ ਪੀ ਪੀ ਐੱਸ, ਡੀ ਐਸ ਪੀ ਸਬ ਡਵੀਜ਼ਨ ਰਾਏਕੋਟ,ਅਰਸਪ੍ਰੀਤ ਕੋਰ ਗਰੇਵਾਲ ਮੁੱਖ ਅਫਸਰ ਥਾਣਾ ਹਠੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕਬਰ ਖਾਸ ਦੀ ਮੁਕਬਰੀ ਮੁਤਾਬਿਕ ASI ਜਗਜੀਤ ਸਿੰਘ 478/ ਮੋਗਾ ਦੇ ਸਮੇਤ ਪੁਲਿਸ ਪਾਰਟੀ ਦੇ ਰਾਮਾਂ ਰੋਡ ਬਾਹਦ ਪਿੰਡ ਹਠੂਰ ਤੋਂ ਦੋਸ਼ੀ ਸੰਦੀਪ ਸਿੰਘ ਉਰਫ ਮਨੀ ਪੁਤਰ ਸਤਪਾਲ ਸਿੰਘ ਵਾਸੀ ਹਠੂਰ ਨੂੰ ਕਾਬੂ ਕਰਕੇ ਉਸ ਪਾਸੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਜਿਸ ਤੇ ਮੁਕਦਮਾ ਨ 09 ਮਿਤੀ 06-02-2021 ndps act ਥਾਣਾ ਹਠੂਰ ਦਰਜ਼ ਰਜਿਸਟਰ ਕੀਤਾ ਗਿਆ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੇਨ ਸਮਗਲਰਾਂ ਬਾਰੇ ਪੁਛ ਗਿਛ ਕੀਤੀ ਜਾ ਰਹੀ ਹੈ।

ਚੌਕੀਮਾਨ  ਟੋਲ ਪਲਾਜ਼ਾ  ਉਪਰ ਚੱਕਾ ਜਾਮ-VIDEO

ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੇ ਕੀਤਾ ਮੋਦੀ ਸਰਕਾਰ ਦਾ ਪਿੱਟ ਸਿਆਪਾ  

 

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ