You are here

ਲੁਧਿਆਣਾ

70.33% VOTERS CAST THEIR VOTES IN MC ELECTIONS HELD IN DISTRICT LUDHIANA TODAY

DEPUTY COMMISSIONER THANKS VOTERS & POLITICAL PARTIES FOR PEACEFUL POLLING

Ludhiana, February 14,2021 ( Jan Shakti News)-

70.33% voters have cast their vote in the MC elections held at 8 places in district Ludhiana today. It is pertinent to mention that the General elections of Municipal Councils/Nagar Panchayats were held in Khanna, Jagraon, Samrala, Raikot, Doraha, Payal, by election in Ward number 8 (General) of Mullanpur Dakha, and by election in Ward Number 6 of Sahnewal in Ludhiana District.

The polling was done from 8 am to 4 pm today, and a total of 68.72% voters cast their vote in Khanna, 68.47% in Jagraon, 73.96% in Samrala, 73.86% in Raikot, 74.80% in Doraha, 83.09% in Payal, 68.50% in Mullanpur, and 61.16% in Sahnewal.

Deputy Commissioner Mr Varinder Kumar Sharma thanked the voters and political parties for the peaceful conduct of the elections. He also congratulated the election staff for the smooth conduct of these elections. He said that the counting of votes would be done on 17 February, 2021.

ਬੀਕੇਯੂ ਰਾਜੇਵਾਲ ਪਿੰਡ ਚੰਨਣਵਾਲ ਨਵੀਂ ਇਕਾਈ ਦੀ ਚੋਣ ਕੀਤੀ ਗਈ।    

ਬਰਨਾਲਾ/ਮਹਿਲਕਲਾਂ-ਫਰਵਰੀ- (ਗੁਰਸੇਵਕ ਸਿੰਘ ਸੋਹੀ)-

ਅੱਜ ਪਿੰਡ ਚੰਨਣਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਕੁਲਵਿੰਦਰ ਸਿੰਘ ਗਹਿਲ ਬਲਾਕ ਪ੍ਰਧਾਨ ਦੀ ਅਗਵਾੲੀ ਵਿਚ ਹੋਈ।ਪਿੰਡ ਇਕਾਈ ਦਾ ਪ੍ਰਧਾਨ ਜਸਮੇਲ ਸਿੰਘ ਚੰਨਣਵਾਲ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋ ਗਿਅਾ ਸੀ। ਉਸ ਦੀ ਸ਼ਹੀਦੀ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੀ  ਸਹਿਮਤੀ ਨਾਲ ਨਵੇਂ ਇਕਾਈ ਦੀ ਚੋਣ ਕੀਤੀ ਗਈ ਜੋ ਕਿ ਸਾਡੇ ਸਤਿਕਾਰਯੋਗ ਇਕਾਈ ਪ੍ਰਧਾਨ ਸ਼ਹੀਦ ਜਸਮੇਲ ਸਿੰਘ ਉਨ੍ਹਾਂ ਦੀ ਜਗ੍ਹਾ ਤੇ ਜਗਜੀਤ ਸਿੰਘ ਨੂੰ ਇਕਾਈ ਪ੍ਰਧਾਨ ਬੀਕੇਯੂ ਰਾਜੇਵਾਲ ਨਿਯੁਕਤ ਕੀਤਾ ਗਿਆ ਹੈ। ਨਵੀਂ ਚੁਣੀ ਕਮੇਟੀ ਨੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੂੰ  ਵਿਸਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਣਗੇ ਅਤੇ ਸੈਂਟਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਯੂਨੀਅਨ ਦੇ ਹਰ ਹੁਕਮ ਨੂੰ ਤਨਦੇਹੀ ਅਤੇ ਮਿਹਨਤ ਨਾਲ   ਪਹਿਲ ਦੇ ਆਧਾਰ ਤੇ ਸਵੀਕਾਰ  ਕਰਨਗੇ। ਇਸ ਸਮੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ,  ਖ਼ਜ਼ਾਨਚੀ ਜਸਪਾਲ ਚੀਮਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ, ਪ੍ਰਚਾਰਕ ਸਕੱਤਰ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਗੁਰਸੇਵਕ ਸਿੰਘ, ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਗੁਰਵਿੰਦਰ ਸਿੰਘ, ਤੋਤੀ ਰਾਮ ਸਿੰਘ, ਮੇਜਰ ਸਿੰਘ, ਗੁਰਸੇਵਕ ਸਿੰਘ, ਜਤਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਖੁਸ਼ਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਸੈਫ ਅਲੀ ਖਾਂ, ਜੀਵਨ ਸਿੰਘ,  ਮਨਜੀਤ ਸਿੰਘ ਆਦਿ ਹਾਜ਼ਰ ਸਨ।

ਨਗਰ ਕੌਂਸਲ ਜਗਰਾਓਂ  ਚੋਣਾਂ ਲਈ ਸਥਾਪਤ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਤੇ ਚੋਣ ਸਮੱਗਰੀ ਵੰਡੀ

ਜਗਰਾਉਂ, ਫਰਵਰੀ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)

ਨਗਰ ਕੌਂਸਲ ਜਗਰਾਓਂ 23 ਵਾਰਡਾਂ ਲਈ 14 ਫਰਬਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਚੋਣਾਂ ਦੇ ਰਿਟਰਨਿੰਗ ਅਫ਼ਸਰ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡੀ ਏ ਵੀ ਕਾਲਜ ਦੀ ਗਰਾਊਂਡ ਵਿੱਚ ਬਣੇ ਚੋਣ ਕੇਂਦਰ ਵਿਚ ਨਗਰ ਕੌਂਸਲ ਜਗਰਾਓਂ ਦੇ ਕੁੱਲ 23 ਵਾਰਡਾਂ ਚ ਵਾਰਡ ਨੰਬਰ 14 ਚ ਇਕ ਉਮੀਦਵਾਰ ਬੋਬੀ ਕਪੂਰ ਨੂੰ ਬਿਨਾਂ ਮੁਕਾਬਲਾ  ਚੁਣੇ ਜਾਣ ਤੋਂ ਬਾਅਦ ਬਾਕੀ 22 ਵਾਰਡਾਂ ਲਈ 55 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਉਨ੍ਹਾਂ ਅੱਗੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 14 ਫਰਬਰੀ ਨੂੰ ਸਵੇਰੇ 8ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਾਂਤੀ ਪੂਰਵਕ  ਵੋਟ ਕਰਨ। ਚੋਣਾਂ ਵਿੱਚ ਪੁਲਿਸ ਵਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਹਿਰ ਦੇ ਕਈ ਵਾਰਡ ਜਿਹੜੇ ਅਤਿ ਸੰਵੇਦਨਸ਼ੀਲ ਕਰਾਰ ਦਿਤੇ ਗਏ ਹਨ ਉਥੇ ਸੁਰੱਖਿਆ ਪ੍ਰਬੰਧ ਵੀ ਕਰੜੇ ਕੀਤੇ ਗਏ ਹਨ।ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਹੁਣਾਂ ਨੇ ਦੱਸਿਆ ਕਿ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਅਤੇ ਬਾਕੀ ਚੁਨਾਵ ਸਮਗਰੀ ਦੇ ਦਿੱਤੀ ਗਈ ਹੈ। ਅਤੇ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਤੇ ਡੀ ਐਸ ਪੀ ਸਿਟੀ ਜਤਿੰਦਰਜੀਤ ਸਿੰਘ, ਤਹਿਸੀਲ ਦਾਰ ਜੀਵਨ ਲਾਲ ਗਰਗ,ਨਾਇਬ ਤਹਿਸੀਲਦਾਰ ਸਤਗੁਰ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਸੁਖਵਿੰਦਰ ਗਰੇਵਾਲ, ਸੁਖਦੇਵ ਸ਼ੇਰਪੁਰੀ, ਗੁਰਦੀਪ ਸਿੰਘ ਖੇਤੀ ਅਫਸਰ, ਕੁਲਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਗੁਲਸ਼ਨ ਕੁਮਾਰ, ਈਸ਼ਵਰ ਦਿਆਲ ਆਦਿ ਹਾਜ਼ਰ ਸਨ।

ਜਨਮ ਦਿਨ ਮੁਬਾਰਕ 

ਜਗਰਾਉਂ  ਫ਼ਰਵਰੀ  (2021 ( ਮੋਹਿਤ ਗੋਇਲ )

ਜਨ ਸ਼ਕਤੀ ਵੱਲੋਂ ਪੱਤਰਕਾਰ ਕੁਲਦੀਪ ਸਿੰਘ ਕੋਮਲ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ

ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਕਿਸਾਨ ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਮੋਦੀ ਸਰਕਾਰ  ਦੇ ਇਸ਼ਾਰੇ ਤੇ ਦਿੱਲੀ ਪੁਲ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਧੜਾਧੜ ਗ੍ਰਿਫ਼ਤਾਰੀਆਂ ਕਰ ਰਹੀ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਸਾਨੀ ਸੰਘਰਸ਼ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਕਿਹਾ ਹੈ ਕਿ ਭਾਵੇਂ ਕਿਸਾਨ ਯੂਨੀਅਨ ਦੇ ਆਗੂ ਦੀਆਂ ਗ਼ਲਤੀਆਂ ਕਰਕੇ ਲੋਕਾਂ ਚ ਤੇ ਖ਼ਾਸਕਰ ਨੌਜਵਾਨ ਨਿਰਾਸ਼ਾ ਦਾ ਮਾਹੌਲ ਪੈਦਾ ਹੋਇਆ ਹੈ ਪਰ ਫੇਰ ਵੀ ਕਾਲੇ ਖੇਤੀ ਕੋਰੂਨਾ ਖ਼ਿਲਾਫ਼ ਸਾਨੂੰ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ  ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਘਟੀਆ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦਿਆਂਗੇ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ  ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੀਪ ਸਿੱਧੂ ਨੂੰ ਤੁਰੰਤ ਰਿਹਾਅ ਕੀਤੇ ਜਾਣ ਤੇ ਲੱਖਾ ਸਧਾਣਾ ਹੁਰਾਂ ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ  

ਚੋਣ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਵੋਟ ਪਾਉਣ ਸਮੇਂ ਕਿਸ ਤਰ੍ਹਾਂ ਦੀ ਆਈਡੈਂਟੀਫਿਕੇਸ਼ਨ ਤੁਹਾਡੇ ਕੋਲ ਹੋਵੇ  

ਜਨ ਸ਼ਕਤੀ ਨਿਊਜ਼ ਦੁਆਰਾ ਚੋਣ ਕਮਿਸ਼ਨਰ ਦੀਆਂ ਜ਼ਰੂਰੀ ਹਦਾਇਤਾਂ ਅਨੁਸਾਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵੋਟਰਾਂ ਨੂੰ  ਵੋਟ ਸਮੇਂ ਆਈਡਿੰਟੀਫਿਕੇਸ਼ਨ ਵਰਤਣ ਲਈ ਜ਼ਰੂਰੀ ਜਾਣਕਾਰੀ    

ਜਗਰਾਉਂ, ਫਰਵਰੀ 2021 (ਅਮਨਜੀਤ ਸਿੰਘ ਖਹਿਰਾ  )

14 ਫਰਵਰੀ ਨੂੰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਕਰਵਾਈਆਂ ਜਾ ਰਹੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਫੋਟੋ ਵਾਲਾ ਵੋਟਰ ਸ਼ਨਾਖਤੀ ਕਾਰਡ (ਐਪਿਕ ਕਾਰਡ) ਉਪਲਬੱਧ ਨਾ ਹੋਣ ’ਤੇ 15 ਤਰ੍ਹਾਂ ਦੇ ਹੋਰ ਦਸਤਾਵੇਜ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਅਸੀਂ ਜਨ ਸ਼ਕਤੀ ਨਿਊਜ਼ ਦੁਬਾਰਾ ਤੁਹਾਨੂੰ ਦੇਣੀ ਚਾਹੁੰਦੇ ਹਾਂ  ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜੋ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਕਮਿਸ਼ਨ ਵਲੋਂ ਉਕਤ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਯੋਗ ਵੋਟਰ ਜਿਸ ਪਾਸ ਫੋਟੋ ਵਾਲਾ ਵੋਟਰ ਸ਼ਨਾਖਤੀ ਕਾਰਡ (ਐਪਿਕ ਕਾਰਡ) ਮੌਜੂਦ ਨਹੀਂ ਹੈ, ਉਹ ਹੋਰ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਚੋਣਾਂ ਦੀ ਨੋਟੀਫਿਕੇਸ਼ਨ ਹੋਣ ਤੋਂ 45 ਦਿਨ ਪਹਿਲਾਂ ਖੋਲ੍ਹੇ ਗਏ ਬੈਂਕ ਖਾਤੇ ਦੀ ਪਾਸਬੁੱਕ, ਸਮਰੱਥ ਅਧਿਕਾਰੀ ਵਲੋਂ ਜਾਰੀ ਐਸਸੀ/ਐਸਟੀ/ਓਬੀਸੀ ਸਰਟੀਫਿਕੇਟ, ਰਾਸ਼ਨ ਕਾਰਡ, ਸਮਰੱਥ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਅੰਗਹੀਣਤਾ ਸਰਟੀਫਿਕੇਟ, ਅਸਲਾ ਲਾਇਸੰਸ, ਨਰੇਗਾ ਜਾਬ ਕਾਰਡ, ਕਿਰਤ ਮੰਤਰਾਲਾ ਵਲੋਂ ਜਾਰੀ ਸਿਹਤ ਬੀਮਾ ਸਕੀਮ ਸਮਾਰਟ ਕਾਰਡ ਸਮੇਤ ਫੋਟੋ, ਪੈਨਸ਼ਨ ਦਸਤਾਵੇਜ਼ ਜਿਵੇਂ ਸੇਵਾ ਮੁਕਤ ਪੈਨਸ਼ਨ ਪਾਸਬੁੱਕ/ਪੈਨਸ਼ਨ ਅਦਾਇਗੀ ਆਰਡਰ, ਵਿਧਵਾ ਪੈਨਸ਼ਨ ਹੁਕਮ, ਸੁਤੰਤਰਤਾ ਸੈਨਾਨੀ ਸ਼ਨਾਖਤੀ ਕਾਰਡ, ਜ਼ਮੀਨ ਦੇ ਦਸਤਾਵੇਜ ਜਿਵੇਂ ਪੱਟਾ, ਰਜਿਸਟਰੀ ਆਦਿ, ਹਵਾਈ/ਜਲ ਅਤੇ ਥਲ ਸੈਨਾ ਵਲੋਂ ਫੋਟੋ ਸਮੇਤ ਜਾਰੀ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ। ਅਸੀਂ ਵੋਟਰਾਂ ਦੇ ਧੰਨਵਾਦੀ ਹੋਵਾਂਗੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਤੁਹਾਡੀ ਸੋਚ ਮੁਤਾਬਕ ਆਪਣੇ ਉਮੀਦਵਾਰ ਨੂੰ ਵੋਟ ਪਾਈ ਜਾਵੇ ਜੋ ਲੋਕਤੰਤਰ ਦੀ ਮਜ਼ਬੂਤੀ ਲਈ ਇਕ ਵੱਡਾ ਕਦਮ ਹੋਵੇਗਾ। ਜਗਰਾਓ ਨਗਰ ਕੌਂਸਲ ਦੇ ਕਿਸੇ ਵੀ ਵੋਟਰ ਨੂੰ ਉੱਪਰ ਦਿੱਤੀਆਂ ਹਦਾਇਤਾਂ ਅਨੁਸਾਰ ਵੋਟ ਪਾਉਣ ਵਿੱਚ ਕੋਈ  ਮੁਸ਼ਕਲ ਆਉਂਦੀ ਹੈ ਤਾਂ ਉਹ ਸਾਡੇ ਸੰਪਰਕ ਨੰਬਰ ਉਪਰ ਫੋਨ ਕਰ ਸਕਦੇ ਹਨ  9878523331 (ਅਮਨਜੀਤ ਸਿੰਘ ਖਹਿਰਾ )

ਹਰਸਿਮਰਨਜੀਤ ਸਿੰਘ ਗਰੇਵਾਲ ਦੀ ਹਮਾਇਤ ਵਿਚ ਭਰਵੀਂ ਰੈਲੀ ਕੀਤੀ 

ਜਗਰਾਉਂ, ਫਰਵਰੀ 2021(ਅਮਿਤ ਖੰਨਾ)

ਸਥਾਨਕ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ ਗਰੇਵਾਲ ਦੀ ਹਮਾਇਤ ਵਿਚ ਭਰਵੀਂ ਰੈਲੀ ਕੀਤੀ ਗਈ | ਇਸ ਰੈਲੀ ਨੂੰ ਹਲਕਾ ਇੰਚਾਰਜ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਜਗਰਾਉਂ ਦੇ ਇੰਚਾਰਜ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਅਬਜ਼ਰਵਰ ਡਾ: ਕਰਨ ਵੜਿੰਗ, ਪ੍ਰਸ਼ੋਤਮ ਲਾਲ ਖ਼ਲੀਫ਼ਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਵਾਰਡ ਹੀ ਹਰਮਿਰਨਜੀਤ ਸਿੰਘ ਗਰੇਵਾਲ ਦਾ ਪਰਿਵਾਰ ਹੈ | ਉਨ੍ਹਾਂ 14 ਫਰਵਰੀ ਨੂੰ ਚੋਣ ਨਿਸ਼ਾਨ ਹੱਥ ਪੰਜੇ ਦੇ ਬਟਨ ਨੂੰ ਦਬਾਅ ਕੇ ਸ: ਗਰੇਵਾਲ ਨੂੰ ਜਿੱਤਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਨਛੱਤਰ ਸਿੰਘ ਗਰੇਵਾਲ, ਚਰਨ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ ਗਰੇਵਾਲ, ਪ੍ਰਮਜੀਤ ਸਿੰਘ ਪੰਮੀ, ਨਿਰਭੈ ਸਿੰਘ ਭੋਲਾ, ਇੰਦਰਜੀਤ ਸਿੰਘ, ਅਜੇ ਗਰੇਵਾਲ, ਪਾਲੀ ਸਿੱਧਵਾਂ ਆਦਿ ਹਾਜ਼ਰ ਸਨ |

Farmers protest ;ਚੌਂਕੀਮਾਨ ਟੋਲ ਪਲਾਜ਼ੇ ਉਪਰ ਕਿਸਾਨਾਂ  ਕੱਟਿਆ ਜਨਮਦਿਨ ਦਾ ਕੇਕ -VIDEO

ਪੱਤਰਕਾਰ ਗੁਰਦੇਵ ਸਿੰਘ ਗਾਲਿਬ ਦੀ ਵਿਸ਼ੇਸ਼ ਰਿਪੋਰਟ  

ਜਗਰਾਉਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਵਾਰਡ ਨੰਬਰ ਦੋ ਜਗਰਾਉਂ ਦੇ ਉਮੀਦਵਾਰਾਂ ਦੇ ਵਿਚਾਰ -Video 

ਆਓ ਜਾਣਦੇ ਹਾਂ ਕੀ ਕਰ ਸਕਦੇ ਹਨ ਵਾਰਡ ਨੰਬਰ 2 ਦੇ ਉਮੀਦਵਾਰ ਵੋਟਰਾਂ ਅਤੇ ਵਾਰਡ ਨੰਬਰ ਦੋ ਦੇ ਵਾਸੀਆਂ ਲਈ  

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

 

ਐਸ ਐਸ ਪੀ ਸਾਹਿਬ ਵਲੋਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਮਾਨਯੋਗ ਚੋਣ ਕਮਿਸ਼ਨ ਵਲੋਂ ਪੋਲਿੰਗ ਬੂਥਾਂ ਲੲਈ ਆਦੇਸ ਜਾਰੀ ਕੀਤੇ-Video

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਵੋਟਾਂ ਪੋਲਿੰਗ ਵਾਲੇ ਦਿਨ 14 ਫਰਬਰੀ ਨੂੰ ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਦਸਦੇ ਹੋਏ  ਲੁਧਿਆਣਾ ਜ਼ਿਲਾ ਦਿਹਾਤੀ ਦੇ ਐਸ ਐਸ ਪੀ ਸ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੋਟਾਂ ਪੋਲਿੰਗ ਵਾਲੇ ਦਿਨ ਕੋਈ ਵੀ ਵਿਅਕਤੀ ਅਸਲਾ ਲਾਇਸੰਸ ਧਾਰਕ, ਅਸਲਾ ਕੈਰੀ ਨਹੀਂ ਕਰੇਗਾ। ਵੋਟਰਾਂ ਨੂੰ ਪਰਚੀ ਦੇਣ ਵਾਸਤੇ ਪਾਰਟੀ ਬੂਥ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 200ਮੀਟਰ ਦੀ ਦੂਰੀ ਤੇ ਲਗਾਏ ਜਾਣਗੇ। ਅਤੇ 12 ਫਰਬਰੀ  ਸ਼ਾਮ 05 ਵਜੇ ਤੋਂ ਬਾਅਦ ਕੋਈ ਵੀ ਬਾਹਰਲਾ ਵਿਅਕਤੀ ਇਲੈਕਸ਼ਨ ਏਰੀਆ ਵਿੱਚ ਆ ਕੇ ਨਹੀਂ ਰਹੇ ਗਾ। ਅਤੇ 14ਫਰਵਰੀ ਤੋਂ 17 ਫਰਵਰੀ ਤੱਕ ਡਰਾਈ ਡੇ ਰਹੇਗਾ, ਸ਼ਰਾਬ ਦੇ ਠੇਕੇ ਆਦਿ ਮੁਕੰਮਲ ਬੰਦ ਰਹਿਣਗੇ। ਅਤੇ ਕੋਈ ਵੀ ਉਮੀਦਵਾਰ ਪੋਲਿੰਗ ਸਟੇਸ਼ਨ ਦੇ ਅੰਦਰ ਕਿਸੇ ਵੀ ਵੋਟਰ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਨਹੀਂ ਕਰੇਗਾ। ਚੋਣ ਪ੍ਰਕਿਰਿਆ ਦੋਰਾਨ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਜਾਂ ਕਿਸੇ ਹੋਰ ਨਸ਼ਾ ਆਦਿ ਦੀ ਸਪਲਾਈ ਨਹੀਂ ਕਰੇਗਾ। ਅਤੇ ਪੋਲਿੰਗ ਸਟੇਸ਼ਨ ਤੇ ਕੋਈ ਵੀ ਵੀ ਆਈ ਪੀ ਜਾਂ ਹੋਰ ਪ੍ਰੋਟੈਟਰੀ ਦੇ ਨਾਲ ਉਨ੍ਹਾਂ ਦੇ ਗੰਨਮੈਨ ਅੰਦਿਰ ਨਹੀਂ ਜਾਣਗੇ। ਹਰੇਕ ਵੋਟਰ ਨੂੰ ਆਪਣੇ ਆਈ ਡੀ ਪਰੂਫ ਜਾਂ ਕੋਈ ਹੋਰ ਸ਼ਨਾਖ਼ਤੀ ਪਰੂਫ  ਆਉਣ ਗੇ। ਅਤੇ ਚੋਣ ਪ੍ਰਕਿਰਿਆ ਦੋਰਾਨ ਕਿਸੇ ਦੇ ਖਿਲਾਫ ਭੈੜੀ ਸ਼ਬਦਾਵਲੀ ਨਾ ਬੋਲਣ ਦੀ ਅਪੀਲ ਕਰਦੇ ਹਾਂ। ਪੋਲਿੰਗ ਬੂਥਾਂ ਤੇ ਏਜੰਟਾਂ ਕੋਲ ਮੋਬਾਈਲ ਫੋਨ ਨਹੀਂ ਹੋਣਗੇ ਤੇ ਵਾਹਨ ਆਦਿ ਵੀ ਅੰਦਰ ਨਹੀਂ ਜਾਣ ਗੇ। ਉਨ੍ਹਾਂ ਨੇ ਉਹ ਵਾਰਡ ਅਤੇ ਪੋਲਿੰਗ ਬੂਥਾਂ ਵਾਰੇ ਵੀ ਦਸਿਆ ਜੋ ਜਗਰਾਉਂ ਨਗਰ ਕੌਂਸਲ ਚੋਣਾਂ ਵਿੱਚ ਕੁੱਲ 23 ਵਾਰਡਾਂ ਵਿੱਚ ਕਿਹੜੇ ਵਾਰਡ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਨ ਉਨ੍ਹਾਂ ਵਾਰਡਾਂ ਦਾ ਵੇਰਵਾ ਵਾਰਡ ਨੰਬਰ 03-04-07-10-17, ਇਨ੍ਹਾਂ ਵਾਰਡਾਂ ਦੇ ਪੋਲਿੰਗ ਸੈਂਟਰ ਇਸ ਤਰ੍ਹਾਂ ਹਨ, ਵਾਰਡ ਨੰਬਰ 03-ਦੇ ਪੋਲਿੰਗ ਸਟੇਸ਼ਨ ਨ 06-ਅਤੇ07, ਵਾਰਡ ਨੰਬਰ 04 ਪੋਲਿੰਗ ਸਟੇਸ਼ਨ 08-ਅਤੇ09, ਵਾਰਡ ਨੰਬਰ 07ਦੇ 15-16-17, ਵਾਰਡ ਨੰਬਰ 10ਦੇ22-23-24-45,ਅੰਤ ਵਿਚ ਵਾਰਡ ਨੰਬਰ 17ਦੇ ਪੋਲਿੰਗ ਸਟੇਸ਼ਨ ਹਨ 40-41-42ਸਵੇਦਨਸੀਲ ਹਨ।