You are here

ਲੁਧਿਆਣਾ

ਬੇਟੇ ਦੇ ਜਨਮਦਿਨ ਤੇ 26 ਬਜੁਰਗਾਂ ਨੂੰ ਪੈਨਸ਼ਨ ਦਿੱਤੀ

ਜਗਰਾਉਂ, ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਰਾਜ ਕੁਮਾਰ ਭੱਲਾ ਨੇ ਆਪਣੇ ਬੇਟੇ ਦੇ ਜਨਮਦਿਨ ਤੇ 26 ਬਜ਼ੁਰਗਾਂ ਨੂੰ ਮਹੀਨਾ ਵਾਰ ਪੈਨਸ਼ਨ ਦਿੱਤੀ ਇਹ ਪੈਨਸ਼ਨ ਉਨ੍ਹਾਂ ਗੂਰੁ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਦੇ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 141 ਵੇ ਮਹੀਨਾ ਵਾਰ ਪੈਨਸ਼ਨ  ਦੋਰਾਨ ਦਿੱਤੀ ਗਈ। ਇਹ ਪ੍ਰੋਗਰਾਮ ਸਵ ਸੰਸਾਰ ਚੰਦ ਵਰਮਾ ਦੀ ਯਾਦ ਵਿੱਚ  ਆਰ ਕੇ ਸੀਨੀਅਰ  ਸੈਕੰਡਰੀ ਸਕੂਲ ਜਗਰਾਉਂ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਅਤੇ ਉਨ੍ਹਾਂ ਦੇ ਬੇਟੇ ਸੰਦੀਪ ਭੱਲਾ ਨੇ ਸ਼ਿਰਕਤ ਕੀਤੀ। ਜਦ ਕਿ ਡਾਕਟਰ ਨਰਿੰਦਰ ਸਿੰਘ ਇਸਪੁਨੇਨੀ ਅਤੇ ਉਨ੍ਹਾਂ ਦੇ ਬੇਟੇ ਕਰਨਜੋਤ ਸਿੰਘ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ। ਇਸ ਮੌਕੇ ਤੇ ਰਾਜ ਕੁਮਾਰ ਭੱਲਾ ਨੇ ਆਪਣੇ ਬੇਟੇ ਕੈਪਟਨ ਸੰਦੀਪ ਭੱਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ 26 ਬਜ਼ੁਰਗਾਂ ਨੂੰ ਪੰਜ ਪੰਜ ਸੋ ਰੁਪਏ ਪੈਨਸ਼ਨ ਵੰਡੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ ਨਰਿੰਦਰ ਸਿੰਘ ਬੀ ਕੇ ਗੈਸ, ਕਰਨਜੋਤ ਸਿੰਘ, ਨਰਿੰਦਰ ਕੋਚਰ, ਜਤਿੰਦਰ ਬਾਂਸਲ, ਪ੍ਰਦੀਪ ਗੁਪਤਾ, ਪ੍ਰੇਮ ਗਰਗ, ਸੁਧੀਰ ਝਾਂਜੀ, ਕੈਪਟਨ ਨਰੇਸ਼ ਵਰਮਾ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।

ਬੀ.ਸੀ.ਐਮ. ਤੇ ਸਰਕਾਰੀ ਸਕੂਲ ਨਰਿੰਦਰ ਨਗਰ ਦੇ ਵਿਦਿਆਰਥੀਆਂ ਵੱਲੋਂ ਨਿਗਮ ਦੇ ਜ਼ੋਨਲ ਕਮਿਸ਼ਨਰ ਨੂੰ ਵੇਸਟੇਜ਼ ਤੋਂ ਤਿਆਰ ਸ਼ਿਲਪਾਂ ਕੀਤੀਆਂ ਭੇਟ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਬੀ.ਸੀ.ਐਮ.ਸਕੂਲ ਅਤੇ ਸਰਕਾਰੀ ਸਕੂਲ ਨਰਿੰਦਰ ਨਗਰ ਦੇ ਵਿਦਿਆਰਥੀਆਂ ਵੱਲੋਂ ਅੱਜ ਜ਼ੋਨਲ ਕਮਿਸ਼ਨਰ ਜ਼ੋਨ-ਬੀ ਸ੍ਰੀਮਤੀ ਸਵਾਤੀ ਟਿਵਾਣਾ ਨੂੰ ਵੇਸਟੇਜ਼ ਤੋਂ ਤਿਆਰ ਸ਼ਿਲਪਾਂ ਭੇਟ ਕੀਤੀਆਂ। ਵਿਦਿਆਰਥੀਆਂ ਵੱਲੋਂ ਸਿਰਫ ਸ਼ਿਲਪਕਾਰੀ ਹੀ ਨਹੀਂ ਬਲਕਿ ਸੁੰਦਰ ਲਿਖਾਈ ਵਿਚ ਅਰਥਪੂਰਨ ਸੰਦੇਸ਼ਾਂ ਵਾਲੇ ਪੋਸਟਰ ਵੀ ਭੇਂਟ ਕੀਤੇ ਗਏ. ਵਿਦਿਆਰਥੀਆਂ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਪਾਅ ਅਤੇ ਸੁਝਾਅ ਸਬੰਧੀ ਲਿਖੇ ਲੇਖ ਵੀ ਪੇਸ਼ ਕੀਤੇ ਗਏ।

ਕਮਿਊਨਿਟੀ ਫੈਸੀਲੀਏਟਰ ਸ੍ਰੀਮਤੀ ਅੰਜੂ ਬਾਲਾ ਨੇ ਸੀ.ਐਸ.ਆਈ. ਸ੍ਰੀ ਰਵੀ ਡੋਗਰਾ ਦੀ ਰਹਿਨੁਮਾਈ ਹੇਠ ਸਕੂਲਾਂ ਨੂੰ ਸਵੱਛਤਾ ਸਰਵੇਖਣ - 2021 ਅਧੀਨ ਜਾਗਰੂਕਤਾ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਾਰੇ ਸ਼ਿਲਪਕਾਰੀ, ਨਾਅਰੇ ਚਾਰੋਂ ਜ਼ੋਨਲ ਦਫਤਰਾਂ ਵਿੱਚ ਪ੍ਰਦਰਸ਼ਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ।

 

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਕਾਨੂੰਨੀ ਸੇਵਾਵਾਂ ਕਲੀਨਿਕ ਸਥਾਪਤ

ਲੀਗਲ ਕਲੀਨਿਕ ਰਾਹੀਂ ਕਾਨੂੰਨੀ ਸੇਵਾਵਾਂ ਤੇ ਲੋਕ ਭਲਾਈ ਸਕੀਮਾਂ, ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ - ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਵੱਖ-ਵੱਖ ਕਾਨੂੰਨੀ ਸੇਵਾਵਾਂ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਅੱਜ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) 'ਹੈਲਪਿੰਗ ਹੈਂਡਜ਼ ਕਲੱਬ' ਚੌਧਰੀ ਧਰਮਸ਼ਾਲਾ, ਨੇੜੇ ਸੰਗਲਾ ਸ਼ਿਵਾਲਾ ਚੌਕ, ਲੁਧਿਆਣਾ ਵਿਖੇ "ਕਾਨੂੰਨੀ ਸੇਵਾਵਾਂ ਕਲੀਨਿਕ" ਦੀ ਸਥਾਪਨਾ ਕੀਤੀ ਗਈ । ਇਸ ਕਾਨੂੰਨੀ ਸੇਵਾਵਾਂ ਕਲੀਨਿਕ ਦਾ ਉਦਘਾਟਨ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀ ਗੁਰਬੀਰ ਸਿੰਘ ਵੱਲੋਂ ਕੀਤਾ ਗਿਆ।

ਇਸ ਮੌਕੇ 'ਤੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦਿਆਂ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਵੱਲੋਂ ਦੱਸਿਆ ਗਿਆ ਇਸ ਲੀਗਲ ਏਡ ਕਲੀਨਿਕ ਦੀ ਸਥਾਪਨਾ ਕਰਨ ਦਾ ਮੁੱਖ ਉਦੇਸ਼ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਾਨੂੰਨੀ ਸੇਵਾਵਾਂ ਅਤੇ ਹੋਰ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨੀ ਸੇਵਾਵਾਂ ਕਲੀਨਿਕ ਦੀ ਸਥਾਪਨਾ ਹੋਣ ਨਾਲ ਇਲਾਕੇ ਦੇ ਵੱਧ ਤੋਂ ਵੱਧ ਲੋਕ ਵੱਖ-ਵੱਖ ਕਾਨੂੰਨੀ ਸੇਵਾਵਾਂ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣਗੇ ।

ਮਾਨਯੋਗ ਸੈਸ਼ਨ ਜੱਜ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਝਗੜਿਆਂ ਸਬੰਧੀ ਕਾਨੂੰਨੀ ਸਲਾਹ-ਮਸ਼ਵਰੇ ਅਤੇ ਕਾਨੂੰਨੀ ਸਹਾਇਤਾ ਲਈ ਇਸ ਕਾਨੂੰਨੀ ਸੇਵਾਵਾਂ ਕਲੀਨਿਕ ਵਿੱਚ ਸੰਪਰਕ ਕਰ ਸਕਦੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਲੀਨਿਕ ਵਿੱਚ ਹਰ ਕਿਸਮ ਦੀ ਕਾਨੂੰਨੀ ਸਲਾਹ ਜਾਂ ਸਹਾਇਤਾ ਮੁਫਤ ਪ੍ਰਦਾਨ ਕੀਤੀ ਜਾਵੇਗੀ ।

ਇਸ ਮੌਕੇ ਹਾਜ਼ਰ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਮੈਡਮ ਪ੍ਰੀਤੀ ਸੁਖੀਜਾ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਲੋੜਵੰਦ ਵਿਅਕਤੀ ਕਿਸੇ ਕਿਸਮ ਦਾ ਕਾਨੂੰਨੀ ਸਲਾਹ-ਮਸ਼ਵਰਾ ਜਾਂ ਕਾਨੂੰਨੀ ਸਹਾਇਤਾ ਲੈਣ ਲਈ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ ਜਾਂ ਅਥਾਰਟੀ ਦੇ ਫੋਨ ਨੰ: 0161-2400051 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।

ਸ੍ਰੀ ਕੁਨਾਲ ਗੌਰਵ ਬਜਾਜ ਅਤੇ ਸ੍ਰੀ ਪਵਨ ਸ਼ਰਮਾ ਐਡਵੋਕੇਟਸ ਵੱਲੋਂ ਇਸ ਕਾਨੂੰਨੀ ਸੇਵਾਵਾਂ ਕਲੀਨਿਕ ਵਿੱਚ ਆਪਣੀ ਸੇਵਾਵਾਂ ਸਵੈ-ਇੱਛਾ ਨਾਲ ਪ੍ਰਦਾਨ ਕਰਨ ਲਈ ਇੱਛਾ ਪ੍ਰਗਟ ਕੀਤੀ ਗਈ । ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਦੋਵੇਂ ਐਡਵੋਕੇਟਸ ਨੂੰ ਲੋਕਾਂ ਦੀਆਂ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਹੋਰ ਲੋਕ ਭਲਾਈ ਸਕੀਮਾਂ ਨਾਲ ਸਬੰਧਤ ਸਮੱਸਿਆਵਾਂ ਦੇ ਨਿਪਟਾਰੇ ਦੇ ਸਬੰਧ ਵਿੱਚ ਟ੍ਰੇਨਿੰਗ ਵੀ ਦਿੱਤੀ ਗਈ ।

ਇਸ ਸਮਾਗਮ ਦੌਰਾਨ ਹੈਲਪਿੰਗ ਹੈਂਡਜ਼ ਕੱਲਬ ਦੇ ਬਾਨੀ ਪ੍ਰਧਾਨ ਸ੍ਰੀ ਰਮਨਦੀਪ ਗੋਇਲ, ਪ੍ਰਧਾਨ ਸ੍ਰੀ ਸਸ਼ੀ ਭੂਸ਼ਨ ਗੋਇਲ, ਸੀਨੀਅਰ ਵਾਈਸ ਪ੍ਰਧਾਨ ਸ੍ਰੀ ਸੁਭਾਸ਼ ਸੂਦ, ਖਜ਼ਾਨਚੀ ਸ੍ਰੀ ਰਾਕੇਸ਼ ਗੁਪਤਾ, ਵਾਈਸ ਪ੍ਰਧਾਨ ਸ੍ਰੀ ਰਾਜੀਵ ਅਰੋੜਾ, ਜਨਰਲ ਸਕੱਤਰ ਐਡਵੋਕੇਟ ਪਵਨ ਸ਼ਰਮਾ, ਸਕੱਤਰ ਸ੍ਰੀ ਰਾਜੇਸ਼ ਉਪੱਲ, ਪ੍ਰਧਾਨ ਵਿਮੈਨ ਵਿੰਗ ਮੈਡਮ ਇੰਦੂ ਖੁਰਾਨਾ, ਵਾਈਸ ਪ੍ਰਧਾਨ ਵਿਮੈਨ ਵਿੰਗ ਮੈਡਮ ਲਲਿਤਾ ਲਾਂਬਾ ਵੀ ਹਾਜ਼ਰ ਸਨ ।

ਸਵਰਗੀ ਦਲਜੀਤ ਸਿੰਘ ਮਾਨ ਦੀ ਯਾਦ ਵਿੱਚ"ਮਿਰਤਕ ਦੇਹ ਨੂੰ ਇਸ਼ਨਾਨ ਕਰਵਾਉਣ ਅਤੇ ਸੀਡੀ ਦੀ ਸੇਵਾ ਕਰਵਾਈ

ਜਗਰਾਉਂ,ਫ਼ਰਵਰੀ  2021( ਰਾਣਾ ਸ਼ੇਖਦੌਲਤ)

ਬੀਤੇ ਦਿਨੀਂ ਪਿੰਡ ਸ਼ੇਖ ਦੌਲਤ ਦੇ ਮਾਨ ਪਰਿਵਾਰ ਦੇ ਮੁੱਖੀ ਸਰਦਾਰ ਦਲਜੀਤ ਸਿੰਘ ਮਾਨ(ਨਾਥੀ) ਸੰਸਾਰਕ ਯਾਤਰਾ  ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਹ ਆਪਣੇ ਨਗਰ ਵਿੱਚ ਮਿੱਠ ਬੋਲੜੇ ਅਤੇ ਨਿੱਘੇ ਸੁਭਾਅ ਨਾਲ ਹਰ ਇੱਕ ਦਾ ਦਿਲ ਜਿੱਤ ਲੈਂਦੇ ਸਨ ਅਤੇ ਪਿੰਡ ਦੇ ਹਰ ਭਲਾਈ ਕੰਮ ਵਿੱਚ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਉਂਦੇ ਸਨ ਬੀਤੇ ਦਿਨੀਂ ਅਚਾਨਕ  ਦਲਜੀਤ ਸਿੰਘ ਮਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਅੱਜ ਪੂਰੇ ਮਾਨ ਪਰਿਵਾਰ ਅਤੇ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਮਾਨ(ਮਿੰਟੂ)ਅਤੇ ਉਨ੍ਹਾਂ ਦੇ ਭਰਾ ਅੱਛਰ ਸਿੰਘ ਮਾਨ ਨੇ ਸਵਰਗੀ ਦਲਜੀਤ ਸਿੰਘ ਮਾਨ ਦੀ ਯਾਦ ਵਿੱਚ"ਮਿਰਤਕ ਦੇਹ ਨੂੰ ਇਸ਼ਨਾਨ ਕਰਵਾਉਣ ਲਈ ਅਤੇ ਸੀਡੀ ਦੀ ਸੇਵਾ ਕਰਵਾਈ ਇਸ ਤਰ੍ਹਾਂ ਪੂਰੇ ਪਿੰਡ ਨੇ ਮਾਨ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਏ ਅਤੇ ਸੇਵਾ ਕਰਾਉਣ  ਲਈ ਧੰਨਵਾਦ ਵੀ ਕੀਤਾ।

Farmer protests ; 20 ਫਰਵਰੀ ਮਹਾ ਪੰਚਾਇਤ ਸਿੱਧਵਾਂ ਕਲਾਂ  -VIDEO

20 ਫਰਵਰੀ ਦੁਪਹਿਰ 12 ਵਜੇ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ ਪਿੰਡ ਸਿੱਧਵਾਂ ਕਲਾਂ ਨਜ਼ਦੀਕ ਜਗਰਾਉਂ  

ਮਨਜੀਤ ਧਨੇਰ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਲੀਡਰ ਕਰਨਗੇ ਸੰਬੋਧਨ  

ਪ੍ਰਬੰਧਕਾਂ ਦਾ ਕਹਿਣਾ ਵੱਡੀ ਗਿਣਤੀ ਵਿੱਚ ਹੋਣਗੇ ਇਲਾਕਾ ਨਿਵਾਸੀ ਇਕੱਠੇ  

ਪਿੰਡ ਵਾਸੀਆਂ ਦਾ ਕਹਿਣਾ ਆਓ ਭਗਤ ਅਤੇ ਚਾਹ ਪਾਣੀ ਲਗਰਾਂ ਦੀਆ ਸੇਵਾਵਾਂ ਦੇ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਕਮੀ

Jan Shakti News Punjab ਰਾਹੀਂ ਹੋਵੇਗਾ ਲਾਈਵ ਤੁਸੀਂ ਦੇਖ ਸਕੋਗੇ ਯੂਟਿਊਬ ਅਤੇ ਫੇਸਬੁੱਕ ਚੈਨਲ ਉਪਰ 

ਪੱਤਰਕਾਰ ਰਾਣਾ ਸ਼ੇਖਦੌਲਤ ਦੀ ਵਿਸ਼ੇਸ਼ ਰਿਪੋਰਟ 

ਆਓ ਦੇਖਦੇ ਹਾਂ ਕਿਵੇਂ ਹੋਵੇਗਾ ਕਿਸਾਨਾਂ ਦਾ ਵੱਡਾ ਇਕੱਠ -VIDEO   

20 ਤਰੀਕ 12 ਵਜੇ ਸਿੱਧਵਾਂ ਕਲਾਂ ਦਾਣਾ ਮੰਡੀ ਵਿੱਚ  

YELLOW CARDHOLDERS/ ACCREDITED JOURNALISTS, E-RATION CARDHOLDERS, CONSTRUCTION WORKERS, SMALL TRADERS, AND J-FARM HOLDER FARMERS SHOULD AVAIL BENEFIT OF AB-SSBY- DEPUTY COMMISSIONER

E-CARDS CAN BE MADE THROUGH NEAREST CSCs' AND SUWIDHA CENTRE

 

ADMINISTRATION TO LAUNCH IEC-CUM-CARD GENERATION MOBILE VAN FOR SPEEDING UP ENROLMENT UNDER AB-SSBY

 

DC DIRECTS FOOD SUPPLY, LABOUR, EXCISE, MANDI BOARD DEPARTMENTS TO ACHIEVE THE SET TARGETS

 

Ludhiana, February 18-2021(Jan Shakti News)-Deputy Commissioner Varinder Kumar Sharma on Thursday called upon yellow cardholder/accredited journalists, E-ration card beneficiaries, construction workers, small traders, and J-Farm holder farmers to take maximum benefit of the Punjab Government's ambitious cashless health program Ayushman Bharat-Sarbat Sehat Bima Yojna (AB-SSBY).

 

Deputy Commissioner said that they can enroll them and their family members under the program by just visiting nearby Common Service Centres (CSCs) or Suwidha Centres and they have to pay Rs 30 only per card generation. He said that they have to carry their Aadhar cards while visiting these establishments to take on-spot enrolment and E-card generation facilities.

 

Further, in a move to speed up the generation of the cards under the scheme to cover all listed beneficiaries, Deputy Commissioner said that the district administration will start an intensive awareness campaign through IEC-cum-Card Generation mobile van in Ludhiana.

 

Varinder Kumar Sharma also said that the van would be equipped with an audio-video system besides an e-card generation desk in it, will move in every area of the district to ensure maximum enrollment of the beneficiaries.

 

He said that this will prove vital in the sensitization of the masses and will help to increase the speed of the e-card generation.

 

Sharma directed the officials from Food, Civil and Supply, Mandi Board, Excise, Labour, rural development, and panchayat departments to ensure the targets can be achieved at the earliest by holding 130 camps, 10 each in 13 blocks of the district. The deputy commissioner also directed all the officials to work in a coordinated manner to make this scheme a mega success in the district.

 

The deputy commissioner said that people can seek cashless treatment up to Rs. Five lakh under the scheme.

 

Further, he mentioned that the list of impaneled hospitals and eligibility of the beneficiaries can be viewed at sha.punjab.gov.in. The scheme offers 1579 packages to the beneficiaries including 180 packages reserved for public hospitals of which 25 packages were referable to private hospitals, said the deputy commissioner.

 

He added that the Punjab Government has appointed Vidal Health Insurance TPA to carry out enrollment and E-card generation tasks.

Prominent among present occasion included ADC Khanna Sakatar Singh Bal, SDM East Dr. Baljinder Singh Dhillon, AETC Damanjeet Singh Mann, and others.

ਲਾਭਪਾਤਰੀ ਨੇੜਲੇ ਕਾਮਨ ਸਰਵਿਸ ਸੈਂਟਰ ਜਾਂ ਸੁਵਿਧਾ ਸੈਂਟਰਾਂ ਵਿਖੇ ਬਣਵਾ ਸਕਦੇ ਹਨ ਆਪਣਾ ਈ-ਕਾਰਡ-ਡੀ ਸੀ   

ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀਆਂ ਅਤੇ ਜੇ-ਫਾਰਮ ਧਾਰਕ ਕਿਸਾਨਾਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲੈ ਸਕਦੇ ਹਨ ਲਾਹਾ - ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਡ ਬਣਾਉਣ 'ਚ ਤੇਜ਼ੀ ਲਿਆਉਣ ਲਈ, ਆਈ.ਈ.ਸੀ-ਕਮ-ਕਾਰਡ ਜਨਰੇਸ਼ਨ ਮੋਬਾਈਲ ਵੈਨ ਰਾਹੀਂ ਇਕ ਜਾਗਰੂਕਤਾ ਮੁਹਿੰਮ ਵੀ ਆਰੰਭੀ ਜਾਵੇਗੀ

ਡਿਪਟੀ ਕਮਿਸ਼ਨਰ ਵੱਲੋਂ ਖੁਰਾਕ, ਸਿਵਲ ਅਤੇ ਸਪਲਾਈ, ਮੰਡੀ ਬੋਰਡ, ਆਬਕਾਰੀ, ਲੇਬਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਹਦਾਇਤ, ਮਿੱਥਿਆ ਟੀਚਾ ਜਲਦ ਪ੍ਰਾਪਤ ਕੀਤਾ ਜਾਵੇ  

ਲੁਧਿਆਣਾ, ਫਰਵਰੀ 2021 (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀਆਂ ਅਤੇ ਜੇ-ਫਾਰਮ ਧਾਰਕ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਜਾਰੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾਂ (ਏਬੀ-ਸ.ਸ.ਬ.ਯ.) ਤਹਿਤ ਕੈਸ਼ਲੈੱਸ ਸਿਹਤ ਬੀਮੇ ਦਾ ਵੱਧ ਤੋਂ ਵੱਧ ਲਾਹਾ ਲੈਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਲਾਭਪਾਤਰੀ ਨੇੜਲੇ ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ.) ਜਾਂ ਸੁਵਿਧਾ ਸੈਂਟਰਾਂ ਵਿਖੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ ਜਿਸ ਲਈ ਉਨ੍ਹਾਂ ਨੂੰ ਪ੍ਰਤੀ ਕਾਰਡ ਬਣਾਉਣ 'ਤੇ ਸਿਰਫ 30 ਰੁਪਏ ਦੇਣੇ ਪੈਣਗੇ। ਉਨ੍ਹਾਂ ਕਿਹਾ ਈ-ਕਾਰਡ ਬਣਾਉਣ ਅਤੇ ਰਜਿਸ਼ਟ੍ਰੇਸ਼ਨ ਕਰਾਉਣ ਸਮੇਂ ਆਪਣੇ ਆਧਾਰ ਕਾਰਡ ਨਾਲ ਲਿਜਾਣੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ, ਸਾਰੇ ਸੂਚੀਬੱਧ ਲਾਭਪਾਤਰੀਆਂ ਨੂੰ ਕਵਰ ਕਰਨ ਦੀ ਯੋਜਨਾ ਤਹਿਤ ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਿਚ ਆਈ.ਈ.ਸੀ-ਕਮ-ਕਾਰਡ ਜਨਰੇਸ਼ਨ ਮੋਬਾਈਲ ਵੈਨ ਰਾਹੀਂ ਇਕ ਜਾਗਰੂਕਤਾ ਮੁਹਿੰਮ ਵੀ ਆਰੰਭੀ ਜਾਵੇਗੀ। ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਵੈਨ ਵਿੱਚ ਆਡੀਓ-ਵੀਡੀਓ ਸਿਸਟਮ ਤੋਂ ਇਲਾਵਾ ਇਸ ਵਿਚ ਇਕ ਈ-ਕਾਰਡ ਜਨਰੇਟ ਕਰਨ ਵਾਲੀ ਡੈਸਕ ਨਾਲ ਲੈਸ ਹੋਵੇਗੀ, ਜੋ ਜ਼ਿਲ੍ਹੇ ਭਰ ਵਿੱਚ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸੰਵੇਦਨਸ਼ੀਲਤਾ ਵਿਚ ਅਹਿਮ ਸਿੱਧ ਹੋਵੇਗੀ ਅਤੇ ਈ-ਕਾਰਡ ਜਨਰੇਟ ਕਰਨ ਦੀ ਗਤੀ ਵਧਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਖੁਰਾਕ, ਸਿਵਲ ਅਤੇ ਸਪਲਾਈ, ਮੰਡੀ ਬੋਰਡ, ਆਬਕਾਰੀ, ਲੇਬਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ 13 ਬਲਾਕਾਂ ਵਿੱਚ 130 ਕੈਂਪਾਂ ਦਾ ਟੀਚਾ ਜਲਦ ਪ੍ਰਾਪਤ ਕੀਤਾ ਜਾਵੇ, ਜਿਸ ਦੇ ਤਹਿਤ ਹਰ ਬਲਾਕ ਵਿੱਚ 10 ਕੈਂਪ ਲਗਾਏ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਯੋਜਨਾ ਤਹਿਤ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾਵੇ ਤਾਂ ਜੋ ਇਸ ਯੋਜਨਾ ਨੂੰ ਵੱਡੇ ਪੱਧਰ 'ਤੇ ਸਫਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਤਹਿਤ ਲੋਕ 5 ਲੱਖ ਰੁਪਏ ਤੱਕ ਦਾ ਕੈਸ਼ਲੈਂਸ ਇਲਾਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਪ੍ਰਮਾਣਿਤ ਹਸਪਤਾਲਾਂ ਅਤੇ ਲਾਭਪਾਤਰੀਆਂ ਦੀ ਯੋਗਤਾ ਦੀ ਸੂਚੀ sha.punjab.gov.in 'ਤੇ ਵੇਖੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯੋਜਨਾ ਲਾਭਪਾਤਰੀਆਂ ਨੂੰ 1579 ਪੈਕੇਜ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਵਿਚ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ, ਜਿਨ੍ਹਾਂ ਵਿਚੋਂ 25 ਪੈਕੇਜ ਨਿੱਜੀ ਹਸਪਤਾਲਾਂ ਵਿਚ ਰੈਫਰ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂਂ ਨਾਮਜ਼ਦਗੀ ਅਤੇ ਈ-ਕਾਰਡ ਜਨਰੇਸ਼ਨ ਦੇ ਕੰਮਾਂ ਲਈ ਵਾਈਡਲ ਹੈਲਥ ਇੰਸੋਰੈਂਸ ਟੀ.ਪੀ.ਏ. ਨੂੰ ਨਿਯੁਕਤ ਕੀਤਾ ਹੈ। ਇਸ ਮੌਕੇ ਪ੍ਰਮੁੱਖ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ.ਸਕੱਤਰ ਸਿੰਘ ਬੱਲ, ਐਸ.ਡੀ.ਐਮ.(ਪੂਰਬੀ) ਡਾ. ਬਲਜਿੰਦਰ ਸਿੰਘ ਢਿੱਲੋਂ, ਏ.ਈ.ਟੀ.ਸੀ. ਸ੍ਰੀ ਦਮਨਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

 

ਵਰ੍ਹੇਗੰਢ ਮਨਾਈ

ਜਗਦੀਸ਼ ਚੰਦ ਸ਼ਰਮਾ ਕਾਂਗਰਸ ਜਰਨਲ  ਸੈਕਟਰੀ ਤੇ ਸਰਪੰਚ ਪਰਮਜੀਤ ਵਾਸੀ ਗਾਲਿਬ ਰਣ ਸਿੰਘ (ਜਗਰਾਓਂ)ਨੇ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਈ  

ਪ੍ਰਾਈਮ ਟਾਈਮ ਟਰਾਂਸਪੋਰਟ ਡੁੱਬਈ ਦੇ ਮਾਲਕ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪਿੰਡ ਤਲਵੰਡੀ ਮੱਲੀਆਂ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਪ੍ਰਾਈਮ ਟਾਈਮ ਟਰਾਂਸਪੋਰਟ ਦਬਾਈ ਦੇ ਮਾਲਕ ਜਗਮੇਲ ਸਿੰਘ ਵੱਲੋਂ ਪਿੰਡ ਤਲਵੰਡੀ ਮੱਲੀਆਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਮੋਦੀ ਦੀ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਮੇਂ ਸਰਦਾਰ ਜਗਮੇਲ ਸਿੰਘ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਅੰਬਾਨੀਆਂ ਅਡਾਨੀਆਂ ਕੋਲ ਗਰਮੀ ਪਈ ਸਰਕਾਰ ਹੈ ।ਉਨ੍ਹਾਂ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਕਿਸਾਨੀ ਅੰਦੋਲਨ  ਨੂੰ ਵੱਡਾ ਹੁਲਾਰਾ ਦੇਈਏ ਤੇ ਪ੍ਰੰਤੂ ਸਾਡਾ ਵੀ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰੀਏ ਤਾਂ ਜੋ ਮੋਦੀ ਦੀ ਗੂੰਗੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਅੰਤ ਵਿੱਚ ਉਨ੍ਹਾਂ ਇਨ੍ਹਾਂ ਕਾਲੇ ਕਾਨੂੰਨਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਨੂੰ ਤੁਰੰਤ ਵਾਪਸ ਕਰੇ ਇਸ ਸਮੇਂ ਬਲਾਕ ਸੰਮਤੀ ਮੈਂਬਰ ਨਾਹਰ ਸਿੰਘ,ਹਾਕਮ ਸਿੰਘ ਦੁਬਈ,ਡਾ ਸੁਖਦੇਵ ਸਿੰਘ, ਬਲਦੇਵ  ਸੇਂਗਾ ਨਾਹਰ ਸਿੰਘ ਸੋਮਾ ਸਿੰਘ ਕਰਮਜੀਤ ਸਿੰਘ ਫ਼ੌਜੀ, ਜਰਨੈਲ ਸਿੰਘ,ਲਛਮਣ ਸਿੰਘ,ਮਾੜਾ ਸਿੰਘ,ਹਰਜੀਤ ਸਿੰਘ ਆਦਿ ਹਾਜ਼ਰ ਸਨ ।

ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਰੋਕ ਕੇ ਮੋਦੀ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ :ਭਾਈ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਜਦੋਂ ਦੀ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਅਤੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਸਿੱਖ ਕੌਮ ਨਾਲ ਆਏ ਦਿਨ ਧੱਕਾ ਹੋ ਰਿਹਾ ਹੈ  ਕਦੀ ਕਿਸੇ ਥਾਂ ਤੇ ਗੁਰੂ ਘਰ ਡੇਗੇ ਜਾ ਰਹੇ ਹਨ ਕਦੀ ਕਿਸੇ ਥਾਂ ਤੇ ਸਿੱਖ ਵੀਰਾਂ ਨਾਲ ਧੱਕੇਸ਼ਾਹੀ ਹੁੰਦੀ ਹੈ  ਕਈ ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਕਰਤਾਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ ਉਸਨੂੰ ਕਰੋਨੇ ਦੇ ਬਹਾਨੇ ਨਾਲ ਬੰਦ ਕਰ ਦਿੱਤਾ ਗਿਆ  ਹੁਣ ਜਦੋਂ ਸਾਰੇ ਧਰਮ ਕਾ ਸਨ ਖੁੱਲ੍ਹ ਗਏ ਹਨ  ਕੇਂਦਰ ਦੀ ਮੋਦੀ ਸਰਕਾਰ ਨੇ ਅਜੇ ਤਕ ਕਰਤਾਰ ਸਾਹਿਬ ਦਾ ਲਾਂਘਾ ਨਹੀਂ ਖੋਲ੍ਹਿਆ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਬ ਰਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਭਾਈ   ਸਰਤਾਜ ਸਿੰਘ ਨੇ ਕਿਹਾ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਜਾ ਰਹੀਆਂ ਜਥਿਆਂ ਨੂੰ ਅੰਤਮ ਸਮੇਂ  ਤੇ ਰੋਕ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ ਹੈ  ਮੋਦੀ ਸਰਕਾਰ ਨੇ ਆਪਣੇ ਆਪ ਨੂੰ ਸਿੱਖਾਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਅਤੇ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਭਰਿਆ ਹੈ  ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬੇਲੋੜੇ ਮੁੱਦੇ ਉਠਾ ਕੇ ਰੋਕ ਲਗਾਉਣੀ ਮੰਦਭਾਗੀ ਹੈ ਤੇ ਸਮੁੱਚੇ ਸਿੱਖ ਜਗਤ ਅੰਦਰ ਇਸ ਦਾ ਡਟਵਾਂ ਵਿਰੋਧ ਹੋ ਰਿਹਾ ਹੈ  ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਸਰਕਾਰ ਤੁਰੰਤ ਇਸ ਐਲਾਨ ਨੂੰ ਵਾਪਸ ਲੈ ਕੇ ਜਿਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ