You are here

ਲੁਧਿਆਣਾ

ਭਾਰਤ ਭੂਸ਼ਣ ਆਸ਼ੂ ਵੱਲੋਂ ਐਂਟੀ-ਸਮੋਗ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਕੀਤਾ ਨਿਰੀਖਣ

ਭਰੋਸਾ ਦਿਵਾਇਆ, ਲੁਧਿਆਣਾ ਸ਼ਹਿਰ ਪ੍ਰਦੂਸ਼ਣ ਮੁਕਤ ਹੋਵੇਗਾ

 

ਲੁਧਿਆਣਾ, ਮਾਰਚ  2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )  -

ਲੁਧਿਆਣਾ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਯਤਨਾਂ ਤਹਿਤ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਨਗਰ ਨਿਗਮ ਦੇ ਜੋਨ-ਡੀ ਦਫਤਰ ਵਿਖੇ ਐਂਟੀ-ਸਮੋਗ/ਡਸਟ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

 

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਸਨੀਕਾਂ ਨੂੰ ਸਾਫ ਅਤੇ ਤਾਜ਼ੀ ਹਵਾ ਮੁਹੱਈਆ ਕਰਾਉਣ ਲਈ ਸ਼ਹਿਰ ਦੇ ਕਈ ਇਲਾਕਿਆਂ ਵਿਚ ਅਜਿਹੀਆਂ ਐਂਟੀ-ਸਮੋਗ ਅਤੇ ਐਂਟੀ-ਡਸਟ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਨਗਰ ਨਿਗਮ ਲੁਧਿਆਣਾ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਅਧੀਨ ਖਰੀਦੀਆਂ ਜਾਣਗੀਆਂ ਅਤੇ ਜੋ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਦਾ ਸਫਾਇਆ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।

 

ਉਨ੍ਹਾਂ ਦੱਸਿਆ ਕਿ ਅੱਜ ਦੋ ਵੱਖ-ਵੱਖ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਇਲੈਕਟ੍ਰਿਕ ਵਾਹਨ 'ਤੇ ਲੱਗੀ ਹੋਈ ਹੈ ਅਤੇ ਦੂਜੀ ਇੱਕ ਮਹਿੰਦਰਾ ਬੋਲੇਰੋ ਗੱਡੀ 'ਤੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਵੱਖ-ਵੱਖ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜਿਵੇਂ ਲੰਬੇ ਰੁੱਖਾਂ ਦੇ ਪੱਤਿਆਂ ਦੀ ਧੂੜ ਧੋਣ ਲਈ, ਹਵਾ ਵਿੱਚ ਫੈਲੀ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਨੂੰ ਖ਼ਤਮ ਕਰਨ ਆਦਿ ਲਈ।

 

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਬੇਸ਼ਕ ਲੁਧਿਆਣਾ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਹੈ ਪਰ ਸਾਨੂੰ ਸਰਿਆਂ ਨੂੰ ਲੁਧਿਆਣਾ ਦੇ ਕਲੀਨ ਏਅਰ ਮਿਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੋ ਕਿ ਗੁਣਵੱਤਾ ਦੀ ਬਿਹਤਰੀ ਲਈ ਇੱਕ ਮਹਾਨ ਮਾਰਗ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ ਨਾਲ ਸ਼ਹਿਰ ਦੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ.

 

ਅੱਜ ਦਾ ਪ੍ਰਦਰਸ਼ਨ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਨਾਲ ਜੁੜੇ ਮੁੱਦਿਆਂ ਅਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਵੱਖ-ਵੱਖ ਪਹਿਲੂਆਂ ਅਤੇ ਸਰਕਾਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਆਯੋਜਿਤ ਕੀਤਾ ਗਿਆ ਜਿਸਦੇ ਤਹਿਤ 15ਵੇਂ ਵਿੱਤ ਕਮਿਸ਼ਨ ਅਨੁਸਾਰ 42 ਮਿਲੀਅਨ ਤੋਂ ਜ਼ਿਆਦਾ ਸ਼ਹਿਰਾਂ ਦੀ  ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।

 

ਉਨ੍ਹਾਂ ਭਾਗੀਦਾਰ ਵਿਭਾਗਾਂ ਨੂੰ ਦੱਸਿਆ ਕਿ ਲੁਧਿਆਣਾ ਪੰਜਾਬ ਰਾਜ ਦੇ ਨੌ ਗੈਰ ਪ੍ਰਾਪਤੀ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਪਲਾਨ ਅਤੇ ਕਾਰਜ ਯੋਜਨਾ ਅਨੁਸਾਰ ਲੋੜੀਂਦੀ ਕਾਰਵਾਈ ਪਹਿਲਾਂ ਹੀ ਸੀ.ਪੀ.ਸੀ.ਬੀ. ਦੁਆਰਾ ਮਨਜ਼ੂਰ ਕਰ ਲਈ ਗਈ ਹੈ।

 

ਕਾਰਜ ਯੋਜਨਾ ਵਿਚ ਵੱਖ-ਵੱਖ ਭਾਗੀਦਾਰਾਂ ਜਿਵੇਂ ਨਗਰ ਨਿਗਮ ਲੁਧਿਆਣਾ, ਟਰਾਂਸਪੋਰਟ ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ, ਉਦਯੋਗ ਅਤੇ ਵਣਜ ਵਿਭਾਗ, ਲੋਕ ਨਿਰਮਾਣ ਵਿਭਾਗ, ਪੀ.ਐਸ.ਸੀ.ਐਸ.ਟੀ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ।

ਕੋਵਿਡ -19 ਲਈ ਟੀਕਾਕਰਨ ਦਾ ਤੀਜਾ ਗੇੜ 1 ਮਾਰਚ ਤੋਂ ਸ਼ੁਰੂ ਹੋਵੇਗਾ - ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ

60 ਸਾਲ ਤੋਂ ਵੱਧ ਉਮਰ ਅਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਆਪਣੇ ਨੇੜਲੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦੇ ਹਨ ਟੀਕਾਕਰਨ

ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਨ ਕਰਵਾਉਣ 'ਤੇ 250 ਰੁਪਏ ਵਿੱਚ ਹੋਵੇਗਾ ਜਦਕਿ ਇਹ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੈ

ਲੁਧਿਆਣਾ ,ਮਾਰਚ 2021-(ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ  ) 

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ਼ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਕਾਕਰਨ ਦੇ ਤੀਜੇ ਦੌਰ ਵਿਚ ਸਾਰੇ ਸੀਨੀਅਰ ਸਿਟੀਜਨ ਅਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਕੋਵਿਡ 19 ਤੋਂ ਬਚਾਅ ਲਈ ਟੀਕਾਕਰਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਚ 1961 ਵਿਚ ਅਤੇ ਇਸ ਤੋਂ ਪਹਿਲਾਂ ਜਨਮੇ ਸਾਰੇ ਨਾਗਰਿਕ ਯੋਗ ਹੋਣਗੇ। ਉਹਨਾਂ ਦੱਸਿਆ ਕਿ 45 ਤੋਂ 59 ਸਾਲ ਦੇ ਵਿਅਕਤੀਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ ਜੋ ਸਰਕਾਰ ਦੁਆਰਾ ਨਿਰਧਾਰਤ ਸਹਿ-ਰੋਗਾਂ ਨਾਲ ਪੀੜਤ ਹਨ। ਉਨ੍ਹਾਂ ਦੱਸਿਆ ਕਿ ਸਹਿ-ਰੋਗ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਲਾਜ਼ਮੀ ਹੈ।

 ਉਨ੍ਹਾਂ ਕਿਹਾ ਕਿ ਟੀਕਾਕਰਣ ਲਈ ਪ੍ਰੀ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਕਿਉਂਕਿ ਇਹ ਸਿਰਫ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਦੇ ਮਾਮਲੇ ਵਿਚ ਪਿਛਲੇ ਗੇੜ ਦੌਰਾਨ ਲਾਜ਼ਮੀ ਸੀ।            

ਉਨ੍ਹਾਂ ਕਿਹਾ ਕਿ ਟੀਕਾਕਰਣ ਦੇ ਚਾਹਵਾਨ ਕੋਵਿਡ 2.0 ਪੋਰਟਲ ‘ਤੇ ਪਹਿਲਾਂ ਰਜਿਸਟਰ ਹੋ ਸਕਦਾ ਹੈ ਜਾਂ ਟੀਕਾਕਰਨ ਵਾਲੇ ਦਿਨ ਮੌਕੇ 'ਤੇ ਰਜਿਸਟਰ ਹੋਣ ਉਪਰੰਤ ਟੀਕਾ ਲਗਵਾ ਸਕਦੇ ਹਨ।

 ਉਨ੍ਹਾਂ ਅੱਗੇ ਕਿਹਾ ਕਿ ‘ਹਾਲਾਂਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸੀਨੀਅਰ ਸਿਟੀਜ਼ਨ ਟੀਕਾਕਰਨ ਲਈ ਸਿਹਤ ਸਹੂਲਤ ਵਿਚ ਇੰਤਜ਼ਾਰ ਕਰਨ ਤੋਂ ਬਚਾਅ ਲਈ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ।

 ਉਨ੍ਹਾਂ ਕਿਹਾ ਕਿ ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਲਗਾਇਆ ਜਾਵੇਗਾ ਜਦੋਂਕਿ ਨਿੱਜੀ ਹਸਪਤਾਲ ਪ੍ਰਤੀ ਖੁਰਾਕ 250 ਰੁਪਏ (150 ਰੁਪਏ ਟੀਕੇ ਦੀ ਕੀਮਤ ਅਤੇ ਸੇਵਾ ਪ੍ਰਬੰਧਨ ਖਰਚੇ ਵਜੋਂ 100 ਰੁਪਏ ਤੱਕ ਵਾਧੂ ਚਾਰਜ ਕਰ ਸਕਦੇ ਹਨ)।

 ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਮਹਾਂਮਾਰੀ ਨਾਲ ਨਜਿੱਠਣ ਲਈ ਕੋਵੀਡ -19 ਟੀਕਾਕਰਨ ਇਕੋ ਇਕ ਰਸਤਾ ਹੈ ਇਸ ਲਈ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

 ਉਨ੍ਹਾਂ ਕਿਹਾ ਕਿ ਇਸ ਦੌਰਾਨ, ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਣ ਇਸ ਦੌਰ ਦੇ ਨਾਲ-ਨਾਲ ਜਾਰੀ ਰਹੇਗਾ ਭਾਵੇਂ ਕਿ ਪਹਿਲਾਂ ਰਜਿਸਟਰਡ ਨਹੀਂ ਹੋਏ ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ ‘ਤੇ ਜਾ ਕੇ ਟੀਕਾ ਲਗਵਾ ਸਕਦੇ ਹਨ।

ਗੁਰਦੁਆਰਾ ਭਗਤ ਰਵਿਦਾਸ ਦੀ ਸਮੂਹ ਪ੍ਰਬੰਧ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਅੱਜ ਪਿੰਡ ਤਲਵੰਡੀ ਮੱਲੀਆਂ ਵਿੱਚ  ਗੁਰੂ ਭਗਤ ਰਵਿਦਾਸ ਜੀ ਦਾ 644 ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ ਇਸ ਸਮੇਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰਾਂ ਵਿੱਚ ਹਾਜ਼ਰੀ ਭਰੀ ਅਤੇ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਗਿਆ  ਇਸ ਸਮੇਂ ਪ੍ਰਧਾਨ ਕੇਹਰ ਸਿੰਘ ਨੇ ਦੱਸਿਆ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਅਕਾਲ ਪੁਰਖ ਦੀ ਭਗਤੀ ਦਾ ਪ੍ਰੇਰਕ ਦੇਣ ਦੇ ਨਾਲ ਨਾਲ ਸਰਬ ਸਾਂਝੀਵਾਲਤਾ ਦੀ ਗੱਲ ਕਰਦੀ ਹੈ ਭਗਤ ਜੀ ਨੇ ਸਮਾਜ ਦੀ ਖੁਸ਼ਹਾਲੀ ਲਈ ਜੋ ਰਸਤਾ ਦਿਖਾਇਆ ਉਸ ਤੇ ਚੱਲ ਕੇ ਅਸੀਂ ਆਪਣਾ ਜੀਵਨ ਅਨੰਦਮਈ ਬਣਾ ਸਕਦੇ ਹਾਂ  ਇਸ ਸਮੇਂ ਪ੍ਰਧਾਨ ਕੇਹਰ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇਣ ਤੇ ਧੰਨਵਾਦ ਕੀਤਾ  ਇਸ ਸਮੇਂ ਕੈਪਟਨ ਅਜੈਬ ਸਿੰਘ ਸੂਬੇਦਾਰ ਬਲਵੰਤ ਸਿੰਘ ਮਿਸਤਰੀ ਬਲਜੀਤ ਸਿੰਘ ਕਲਸੀ ਹਰਦੀਪ ਸਿੰਘ ਦੀਪਾ ਹਾਕਮ ਸਿੰਘ ਜਗਜੀਤ ਸਿੰਘ ਫੌਜੀ ਨਛੱਤਰ ਸਿੰਘ ਨੰਬਰਦਾਰ ਭਾਗ ਸਿੰਘ ਪੰਚਾਇਤ ਮੈਂਬਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ  

ਤਲਵੰਡੀ ਮੱਲ੍ਹੀਆਂ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਨਗਰ ਕੀਰਤਨ ਸਜਾਇਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਵਸ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ  ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ  ਗੁਰਦੁਆਰਾ ਭਗਤ ਰਵਿਦਾਸ ਮਹਾਰਾਜ ਤਲਵੰਡੀ ਮੱਲੀਆਂ ਤੋਂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ  ਇਸ ਗੋਲਡ ਮੈਡਲਿਸਟ ਜਸਪਾਲ ਸਿੰਘ ਉਦਾਸੀ ਸਮਾਲਸਰ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਜੀਵਨ ਦੀਆ  ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ  ਇਸ ਸਮੇਂ ਕੀਰਤਨੀ ਜਥਿਆਂ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਸਮੂਹ ਸੰਗਤਾਂ ਨੂੰ ਜੋੜਿਆ ਗਿਆ  ਇਸ ਸਮੇਂ ਪ੍ਰਧਾਨ ਕੇਹਰ ਸਿੰਘ ਨੇ  ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗ਼ਰੀਬ ਗੁਰਬਿਆਂ ਨੂੰ ਆਪਣੇ ਗਲ਼ ਨਾਲ ਲਾਇਆ ਤੇ ਉਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋਡ਼ਿਆ  ਇਸ ਸਮੇਂ ਜੋ  ਲੋਕ ਊਚ ਨੀਚ ਜਾਤ ਪਾਤ ਦਾ ਪ੍ਰਚਾਰ ਕਰਦੇ ਸਨ ਉਨ੍ਹਾਂ ਨੂੰ ਮੁੱਢ ਤੋਂ ਨਕਾਰਿਆ ਸੋ ਸਾਨੂੰ ਅੱਜ ਉਸ ਰਹਿਬਰ ਦੇ  ਪਾਏ ਪੂਰਨਿਆਂ ਤੇ ਚੱਲਣ ਦੀ ਚੱਲਣਾ ਜੀ ਤਾਂ ਜੋ ਅਸੀਂ ਆਪਣੇ ਅਸਰ ਮਨੁੱਖੀ ਜੀਵਨ ਨੂੰ ਸਫ਼ਲ ਬਣਾ ਸਕੀਏ।ਇਸ ਸਮੇਂ ਥਾਂ ਥਾਂ ਤੇ ਪੜਾਅ ਲਾਏ ਗਏ ਜਿੱਥੇ ਬਰੈਡ ਸਮੋਸਿਆਂ ਪਕੌੜਿਆਂ ਲੱਡੂਆਂ ਅਤੇ ਚਾਹ ਦੇ ਲੰਗਰ ਲਾਏ ਗਏ । ਇਸ ਸਮੇਂ ਕੈਪਟਨ ਅਜੈ ਸਿੰਘ ਸੂਬੇਦਾਰ ਬਲਵੰਤ ਸਿੰਘ ਮਿਸਤਰੀ ਬਲਜੀਤ ਸਿੰਘ ਕਲਸੀ ਹਰਦੀਪ ਸਿੰਘ ਦੀਪਾ ਹਾਕਮ ਸਿੰਘ ਜਗਜੀਤ ਸਿੰਘ ਫੌਜੀ ਨਛੱਤਰ ਸਿੰਘ ਨੰਬਰਦਾਰ ਭਾਗ ਸਿੰਘ ਪੰਚਾਇਤ ਮੈਂਬਰ ਗੁਰਮੇਲ ਸਿੰਘ  ਅਤੇ ਸਟੇਜ ਸੈਕਟਰੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ  ।

ਮੁੱਖ ਮੰਤਰੀ ਪੰਜਾਬ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇ ਨਾਲ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ

ਜਗਰਾਉਂ /ਲੁਧਿਆਣਾ ,ਫਰਵਰੀ 2021 ( ਗੁਰਕੀਰਤ ਜਗਰਾਉਂ ਮਨਜਿੰਦਰ ਗਿੱਲ ) -

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ 22 ਪੰਜਾਬ ਦੇ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਨਾਲ 50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਘੋਸ਼ਣਾ ਕੀਤੀ, ਜਿਨ੍ਹਾਂ ਬਟਾਲਿਕ ਸੈਕਟਰ (ਲੇਹ) ਦੇ ਉੱਚ ਪਹਾੜੀ ਖੇਤਰ ਜੋਕਿ ਕੰਟਰੋਲ ਰੇਖਾ ਦੇ ਨਾਲ ਲੱਗਦਾ ਹੈ ਵਿਖੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ। ਜੂਨੀਅਰ ਕਮੀਸ਼਼ਨਡ ਅਧਿਕਾਰੀ ਆਪਣੇ ਪਿੱਛੇ ਪਿਤਾ, ਪਤਨੀ ਅਤੇ 11 ਤੇ 13 ਸਾਲ ਦੀ ਉਮਰ ਦੇ ਦੋ ਪੁੱਤਰਾਂ ਨੂੰ ਛੱਡ ਗਏ।ਮੁੱਖ ਮੰਤਰੀ ਨੇ ਇੱਕ ਪ੍ਰੈਸ ਬਿਆਨ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਮੱਦਦ ਅਤੇ ਸਹਿਯੋਗ ਪ੍ਰਦਾਨ ਕਰੇਗੀ।ਕੱਲ 28 ਫਰਵਰੀ (ਐਤਵਾਰ) ਨੂੰ ਸ਼ਹੀਦ ਦੀ ਮ੍ਰਿਤਕ ਦੇਹ ਜਗਰਾਉਂ ਵਿਖੇ ਉਨ੍ਹਾਂ ਦੇ ਜੱਦੀ ਘਰ ਪਹੁੰਚੇਗੀ ਅਤੇ ਅੰਤਿਮ ਸਸਕਾਰ ਵੀ ਕੱਲ ਹੀ ਕੀਤਾ ਜਾਵੇਗਾ।

ਸਵਿਫਟ ਐਜੂਕੇਸ਼ਨ ਦਾ ਇੱਕ ਹੋਰ ਧਮਾਕਾ ਹਰਲੀਨ ਕੌਰ ਦੇ ਆਏ 8 ਬੈਂਡ   

ਟੀਚਰ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦੀ ਇਕ ਵੱਡੀ ਉਦਾਹਰਣ ਸਵਿਫਟ ਐਜੂਕੇਸ਼ਨ   

ਜਗਰਾਉਂ ,ਫ਼ਰਵਰੀ  2021( ਮਨਜਿੰਦਰ ਗਿੱਲ)

ਸਵਿਫਟ ਐਜੂਕੇਸ਼ਨ ਜਗਰਾਉਂ ਦੇ ਵਿਦਿਆਰਥੀਆਂ ਵੱਲੋਂ ਆਈਲੈਟਸ ਚ ਚੰਗੇ ਬੈਂਡ ਲੈ ਕੇ ਸੈਂਟਰ ਦਾ ਨਾਂ ਰੌਸ਼ਨ ਕੀਤਾ ਗਿਆ। ਜਿਸ ਦੀ ਅੱਜ ਪੂਰੇ ਇਲਾਕੇ ਵਿੱਚ ਚਰਚਾ ਹੈ  ਚਰਚਾ ਹੋਵੇ ਵੀ ਕਿਉਂ ਨਾ ਟੀਚਰ ਦੀ ਸਖ਼ਤ ਮਿਹਨਤ ਅਤੇ ਬੱਚਿਆਂ ਦੀ ਲਗਨ ਨੇ ਅੱਜ ਸਮੁੱਚੇ ਇਲਾਕੇ ਵਿਚ ਸੈਂਟਰ ਦੀ ਧੰਨ ਧੰਨ ਕਰਵਾਈ ਹੋਈ ਹੈ  । ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਸੈਂਟਰ ਦੇ ਡਾਇਰੈਕਟਰ ਇਕਬਾਲ ਪ੍ਰੀਤ ਸਿੰਘ ਨੇ ਦੱਸਿਆ ਕਿ ਆਈਲੈਟਸ ਦੇ ਵਿਦਿਆਰਥੀਆਂ ਨੂੰ ਸਮਰਪਤ ਭਾਵਨਾ ਨਾਲ ਕੋਚਿੰਗ ਦੇਣ ਕਰਕੇ ਹੀ ਇਸ ਸੈਕਟਰ ਦੀ ਵਿਦਿਆਰਥਣ ਹਰਲੀਨ  ਕੌਰ ਵੱਲੋਂ ਆਈਲੈਟਸ ਚ 8 ਬੈਂਡ ਲਏ ਗਏ ਹਨ। ਉਨ੍ਹਾਂ ਵਿਦਿਆਰਥੀ ਹਰਲੀਨ ਕੌਰ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਲੁਧਿਆਣਾ ਰੋਡ ਤੇ ਮਲਕ ਚੌਕ ਨੇਡ਼ੇ ਪੈਂਦੇ ਇਸ ਸੈਂਟਰ ਨੇ ਥੋੜ੍ਹੀ ਹੀ ਦੇਰ ਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੇ ਹੋਰ ਵਿਦਿਆਰਥੀਆਂ ਨੇ ਵੀ ਆਈਲੈਟਸ ਵਿਚ ਚੰਗੇ ਬੈਂਡ ਲਏ ਹਨ ਜਿਨ੍ਹਾਂ ਚ ਗੁਰਵੀਰ ਕੌਰ ਨੇ 7 ਬੈਂਡ, ਲਵਪ੍ਰੀਤ ਕੌਰ ਨੇ 7 ਬੈਂਡ  ਅਤੇ ਪਰਮਵੀਰ ਸਿੰਘ ਨੇ 7 ਬੈਂਡ ਲਏ ਹਨ। ਸੈਂਟਰ ਮੁਖੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।  ਉਨ੍ਹਾਂ ਅੱਗੇ ਗੱਲ ਕਰਦੇ ਦੱਸਿਆ ਕਿ ਇਸ ਸੈਂਟਰ ਵੱਲੋਂ ਵਿਦਿਆਰਥੀਆਂ ਦਾ ਵਿਦੇਸ਼ ਚ ਸਟੱਡੀ ਦਾ ਸੁਪਨਾ ਪੂਰਾ ਕਰਵਾਉਣ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਾਈ ਜਾ ਰਹੀ ਹੈ  ਜਿਸ ਦਾ ਸਿੱਟਾ ਅੱਜ ਸਾਡੇ ਵਿਦਿਆਰਥੀਆਂ ਦੇ ਸੱਤ ਅੱਠ ਬੈਂਡ ਆ ਰਹੇ ਹਨ  । 

 (ਫੋਟੋ ਇਕਬਾਲਪ੍ਰੀਤ ਸਿੰਘ ਵਿਦਿਆਰਥੀ ਹਰਲੀਨ ਕੌਰ ਨੂੰ ਸਰਟੀਫਿਕੇਟ ਦਿੰਦੇ ਹੋਏ ਅਤੇ ਉਨ੍ਹਾਂ ਦਾ ਕੌਨਟੈਕਟ ਨੰਬਰ ) 

ਲੰਗਰ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ  ਪ੍ਰਧਾਨ ਮੋਹਣੀ

ਜੰਗੀਪੁਰ ਮਸੀਦਾਬਾਦ ਪੂਰਨਮਾਸ਼ੀ ਦਾ ਪਵਿੱਤਰ ਦਿਹਾਡ਼ਾ ਮਨਾਇਆ

ਜੰਗੀਪੁਰ /ਕਲਕੱਤਾ,( ਬਲਵੀਰ  ਸਿੰਘ ਬਾਠ)

ਜੰਗੀਪੁਰ ਮਸੀਹਾ ਬਾਅਦ ਦੇ ਇਤਿਹਾਸਕ ਅਸਥਾਨ ਭਗਵਤੀ ਗੰਗਾ ਤੇ ਪੂਰਨਮਾਸ਼ੀ ਦਾ ਪਵਿੱਤਰ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ  ਇਸ ਪਵਿੱਤਰ ਅਸਥਾਨ ਤੇ ਦੇਸ਼ ਵਿਦੇਸ਼ ਤੋਂ ਪਹੁੰਚ ਕੇ  ਸੰਗਤਾਂ ਨੇ ਹਾਜ਼ਰੀਆਂ ਭਰੀਆਂ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਦੱਸਿਆ  ਇਸ ਪਵਿੱਤਰ ਅਸਥਾਨ ਭਗਵਤੀ ਗੰਗਾ ਤੇ ਸੰਗਤਾਂ ਨੇ  ਦੇਸ਼ ਵਿਦੇਸ਼ ਚੋ ਪਹੁੰਚ ਕੇ ਹੋਮਵਰਕ ਕਰਨ ਉਪਰੰਤ ਮੰਦਰ ਚ ਪੂਜਾ ਅਰਚਨਾ ਕੀਤੀ ਗਈ  ਇਸ ਤੋਂ ਇਲਾਵਾ ਗੁਰੂ ਦੇ ਲੰਗਰ ਖਿਚੜੀ ਦਾ ਲੰਗਰ ਅਤੁੱਟ ਵਰਤਾਏ ਗਏ  ਉਨ੍ਹਾਂ ਕਿਹਾ ਕਿ ਲੰਗਰ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ  ਉਨ੍ਹਾਂ ਕਿਹਾ ਗੁਰੂ ਦਾ ਲੰਗਰ ਅਤੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਾਂ  ਅਤੇ ਸਰਬੱਤ ਦਾ ਭਲਾ ਮੰਗਦੇ ਹਾਂ

ਨਰੰਜਣ ਸਿੰਘ ਹੇਰ ਦਾ ਪਰਿਵਾਰ ਹਮੇਸ਼ਾ ਸਮਾਜ ਸੇਵੀ ਕੰਮਾਂ ਲਈ ਜਾਣਿਆ ਜਾਂਦਾ ਹੈ ਸਰਪੰਚ ਜਸਬੀਰ ਕੌਰ ਹੇਰ

 ਕਿਸਾਨੀ ਅੰਦੋਲਨ ਲਈ ਬਸੰਤ ਸਿੰਘ ਹੇਅਰ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਮਦਦ ਭੇਟ   ਸਰਪੰਚ ਜਸਬੀਰ ਕੌਰ ਹੀਰਾ

ਅਜੀਤਵਾਲ ,(ਬਲਵੀਰ ਸਿੰਘ ਬਾਠ ) ਦਿੱਲੀ ਵਿਖੇ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼  ਚੱਲ ਰਿਹੈ ਕਿਸਾਨੀ ਅੰਦੋਲਨ ਲਈ ਜਿਥੇ ਹਰ ਇਕ ਵਿਅਕਤੀ ਨੇ ਆਪਣਾ ਬਣਦਾ ਯੋਗਦਾਨ ਪਾਇਆ ਉੱਥੇ ਹੀ  ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ  ਅੱਜ ਸਰਪੰਚ ਜਸਬੀਰ ਕੌਰ ਹੇਰਾਂ ਦੀ ਰਹਿਨਮਾਈ ਹੇਠ ਲੰਬੜਦਾਰਾਂ ਨਗਿੰਦਰ  ਦੇ ਪ੍ਰਧਾਨਗੀ ਹੇਠ ਕਿਸਾਨੀ ਅੰਦੋਲਨ ਲਈ ਬਸੰਤ ਸਿੰਘ ਹੇਰ ਕਨੇਡਾ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਮਾਲੀ ਮਦਦ ਭੇਟ ਕੀਤੀ ਗਈ  ਜਾਨਸਰ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਕੌਰ ਹੇਰ ਨੇ ਦੱਸਿਆ ਕਿ  ਸਾਡੇ ਚਾਚਾ ਬਸੰਤ ਸਿੰਘ ਹੇਰ ਪਤਨੀ ਬਲਵਿੰਦਰ ਕੌਰ ਹੇਰ ਵਲੋਂ ਕਿਸਾਨੀ ਅੰਦੋਲਨ ਲਈ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਮਾਲੀ ਮੱਦਦ ਦਿੱਤੀ ਗਈ  ਇਸ ਤੋਂ ਪਹਿਲਾਂ ਵੀ ਬਸੰਤ ਸਿੰਘ ਨੇ ਗੁਰੂ ਘਰ ਸਕੂਲ ਅਤੇ ਲੌਕ ਡਾਊਨ ਸਮੇਂ ਪਿੰਡ ਹੇਰ ਵਿੱਚ ਰਾਸ਼ਨ ਦੀ ਸੇਵਾ ਵੀ ਵਧ ਚੜ੍ਹ ਕੇ ਕੀਤੀ ਗਈ  ਸਰਪੰਚ ਜਸਬੀਰ ਕੌਰ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਹੀ ਸਮਾਜ ਸੇਵੀ ਪਰਿਵਾਰ ਰਿਹਾ ਹੈ  ਪਿੰਡ ਵਿੱਚ ਹਰੇਕ ਵਿਕਾਸ ਅਤੇ ਸਮਾਜ ਭਲਾਈ ਕਾਰਜਾਂ ਵਿੱਚ ਸਾਡੇ ਪਰਿਵਾਰ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਲਈ ਵੱਧ ਤੋਂ ਵੱਧ ਮਾਲੀ ਮਦਦ ਦੇ ਕੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਾਂਗੇ  ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਗੂ ਅਜਮੇਰ ਸਿੰਘ ਗੁਰਬਖਸ਼ ਸਿੰਘ ਸੁਰਜੀਤ ਸਿੰਘ ਸਰਬਜੀਤ ਸਿੰਘ ਸੁਸ਼ੀਲ ਕੁਮਾਰ ਰਿੰਕੂ  ਕਿਸਾਨ ਆਗੂਆਂ ਨੂੰ ਕਿਸਾਨੀ ਅੰਦੋਲਨ ਬਾਅਦ ਤੇ ਪੰਜਾਹ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਬਣਦਾ ਯੋਗਦਾਨ ਪਾਇਆ

ਕਾਲੇ ਕਾਨੂੰਨ ਕਿਸਾਨੀ ਲਈ ਮੌਤ ਦੇ ਵਾਰੰਟ ਸਰਪੰਚ ਜਸਬੀਰ ਸਿੰਘ ਢਿੱਲੋਂ

 ਅਜੀਤਵਾਲ ,ਬਲਵੀਰ ਸਿੰਘ ਬਾਠ   ਇਤਿਹਾਸਕ ਪਿੰਡ ਢੁੱਡੀਕੇ ਵਿਖੇ ਇਕ ਨੌਜਵਾਨ ਕਿਸਾਨ ਬਿਨਾਂ ਦੀ ਮੀਟਿੰਗ ਕੀਤੀ ਗਈ  ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਕਿਸਾਨੀ ਲਈ ਮੌਤ ਦੇ ਵਾਰੰਟ ਹਨ  ਜੋ ਕਿ ਖੇਤੀ ਨੂੰ ਤਬਾਹ ਕਰਕੇ ਰੱਖ ਦੇਣਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਕਿਸਾਨੀ ਸੰਘਰਸ਼ ਵਿਚ ਸਭ ਨੂੰ ਆਪਣਾ ਯੋਗਦਾਨ  ਪਾਉਣ ਦੀ ਲੋੜ ਹੈ  ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਜਾਣ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਗਿਣਤੀ ਚ ਦਿੱਲੀ ਜਾਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਅਤੇ ਇਨ੍ਹਾਂ ਕਾਰਕੁਨਾਂ ਨੂੰ ਰੱਦ ਕਰਵਾਇਆ ਜਾ ਸਕੇ  ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਫਾਸਲਾ ਕਾਰਪੋਰੇਟਾਂ ਦੇ ਗੁਦਾਮਾਂ ਚ ਕੈਦ ਹੋ ਜਾਣਗੀਆਂ ਅਤੇ ਉਹ ਮਨਮਰਜ਼ੀ ਦੇ ਭਾਅ ਤੇ ਭੇਜਣਗੇ ਜਿਸ ਦਾ ਹਰ ਵਰਗ ਤੇ ਮਾਰੂ ਅਸਰ ਪਵੇਗਾ ਇਸ ਲਈ ਸਾਰੇ ਵਰਗਾਂ ਨੂੰ ਇਨ੍ਹਾਂ ਕਾਨੂੰਨਾਂ ਵਿਰੁੱਧ ਡਟ ਜਾਣਾ ਚਾਹੀਦਾ ਹੈ

ਪਿੰਡ ਫਤਿਹਗੜ੍ਹ ਸਿਵੀਆਂ ਸਰਪੰਚ ਬੀਬੀ ਹਰਬੰਸ ਕੌਰ ਨੂੰ ਗਹਿਰਾ ਸਦਮਾ,ਪਤੀ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਦੀ ਸਰਪੰਚ ਬੀਬੀ ਹਰਬੰਸ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਤੀ ਗੁਰਦੇਵ ਸਿੰਘ ਪੁੱਤਰ ਈਸ਼ਰ ਸਿੰਘ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਇਸ ਸਮੇਂ ਸਰਪੰਚ ਹਰਬੰਸ ਕੌਰ ਦੇ ਪੁੱਤਰ ਏਕਮਕਾਰ ਸਿੰਘ ਖਾਲਸਾ ਨੇ ਦੱਸਿਆ ਕਿ ਸਵਰਗੀ ਗੁਰਦੇਵ ਸਿੰਘ ਜੀ ਦਾ ਦਿਨ ਸ਼ਨਿੱਚਰਵਾਰ ਨੂੰ  ਨੂੰ ਅੰਤਮ ਸਸਕਾਰ ਉਨ੍ਹਾਂ ਦੇ ਜੱਦੀ  ਫਤਹਿਗਡ਼੍ਹ ਸਿਵਿਆਂ ਵਿੱਚ ਕੀਤਾ ਜਾਵੇਗਾ ਇਸ ਸਮੇਂ ਏਕਮਕਾਰ ਸਿੰਘ ਖ਼ਾਲਸਾ ਦੇ ਦੀ ਦੁੱਖ ਦੀ ਘੜੀ ਵਿੱਚ ਐਸ ਆਰ ਕਲੇਰ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਬਕਾ ਸਰਪੰਚ ਭੁਪਿੰਦਰ ਸਿੰਘ  ਅਮਰੀਕਾ ਕਮਲਜੀਤ ਸਿੰਘ ਮੱਲ੍ਹਾ ਦੀਦਾਰ ਸਿੰਘ ਮਲਕ ਸਰਪੰਚ ਸ਼ਮਸ਼ੇਰ ਸਿੰਘ ਸ਼ੇਖ਼ ਦੌਲਤ  ਅਮਰਜੀਤ ਸਿੰਘ ਮੱਲ੍ਹੀ ਸਰਪੰਚ ਗੁਰਪ੍ਰੀਤ ਸਿੰਘ ਗਾਲਿਬ ਖੁਰਦ ਸਰਪੰਚ ਜਗਦੀਸ਼ ਚੰਦ ਸ਼ਰਮਾ  ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ ਅਮਰਜੀਤ ਸਿੰਘ ਗਿੱਲ ਹਰਸਿਮਰ ਸਿੰਘ ਬਾਲੀ ਸਾਬਕਾ ਸਰਪੰਚ ਦਰਸ਼ਨ ਸਿੰਘ ਸ਼ੇਖਦੌਲਤ  ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ