You are here

ਲੁਧਿਆਣਾ

ਕਰਤਾਰ ਸਪੋਰਟਸ ਕਲੱਬ ਵਲੋਂ ਕੁਸ਼ਤੀ ਦੰਗਲ 25 ਫਰਵਰੀ ਨੂੰ

ਜਗਰਾਉਂ ,ਫਰਵਰੀ 2021 (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਕਰਤਾਰ ਸਪੋਰਟਸ ਐਂਡ ਵੈਲਫੇਅਰ ਕਲੱਬ ਜਗਰਾਉਂ ਵਲੋਂ 13 ਵਾਂ ਕੁਸ਼ਤੀ ਦੰਗਲ ਮੁਕਾਬਲਾ 25 ਫਰਵਰੀ ਨੂੰ ਅਗਵਾੜ ਲੋਪੋਂ ਸਟੈਡੀਅਮ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਚਾਂਦੀ ਪਹਿਲਵਾਨ, ਸੈਕਟਰੀ ਹਰਬੰਸ ਸਿੰਘ ਨਾਨਕਸਰ ਕਲੇਰਾਂ, ਅਮਰਜੀਤ ਸਿੰਘ ਉਪ ਪ੍ਰਧਾਨ, ਅਤੇ ਮੱਖਣ ਪਹਿਲਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੰਗਲ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਅਤੇ ਮੁੱਖ ਸਹਿਯੋਗੀ  ਬਾਬਾ ਆਗਿਆ ਪਾਲ ਸਿੰਘ ਜੀ ਨਾਨਕਸਰ ਵਾਲਿਆਂ ਦੇ ਅਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ ਇਸ ਦੰਗਲ ਵਿੱਚ 25 ਫਰਵਰੀ ਨੂੰ ਦੁਪਹਿਰ 2 ਵਜੇ ਸੂਰੁ ਹੋਣਗੇ ਅਤੇ ਇਸ ਵਿੱਚ ਨਾਮੀ ਪਹਿਲਵਾਨ ਹਿਸਾ ਲੈਣ ਗੇ।

ਇਸ ਮੌਕੇ ਤੇ ਸੁੰਦਰ ਪਹਿਲਵਾਨ, ਅਮਰਜੀਤ ਅਗਵਾੜ ਲੋਪੋਂ, ਡਾ ਇਕਵਾਲ ਸਿੰਘ,ਪੀਤਾ ਅਗਵਾੜ ਲੋਪੋਂ, ਪਿਲਾ ਲੁਧਿਆਣਾ ਦੇ ਇਲਾਵਾ ਕਲੱਬ ਦੇ ਮੈਂਬਰ ਅਤੇ ਉਹਦੇਦਾਰ ਅਤੇ ਸ਼ਹਿਰ ਦੇ ਮਾਨਯੋਗ ਲੋਕ ਹਿਸਾ ਲੈਣ ਗੇ।

ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਨਾਲ ਵੱਡਾ ਵਿਤਕਰਾ ਪ੍ਰਧਾਨ ਮੋਹਣੀ

ਅਜੀਤਵਾਲ, ਫ਼ਰਵਰੀ  2021 ( ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਨਾਲ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਨੌਜਵਾਨ ਸਿੱਖ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਪ੍ਰਧਾਨ ਮੋਹੀ ਨੇ ਕਿਹਾ ਕਿ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ  ਪਰ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੀ ਸਿੱਖ ਸੰਗਤ ਨੂੰ ਰੋਕਣਾ ਬਹੁਤ ਮੰਦਭਾਗੀ ਘਟਨਾ ਹੈ  ਇਸ ਘਟਨਾ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨਾਲ ਹਿਰਦੇ ਵਲੂੰਧਰੇ ਗਏ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਸਿੱਖ ਸੰਗਤਾਂ ਨੂੰ ਰੋਕਣਾ ਬਹੁਤ ਮਾੜੀ ਗੱਲ ਹੈ  ਇਸ ਨੂੰ ਸਿੱਖ ਸੰਗਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ  ਉਨ੍ਹਾਂ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਨੂੰ ਆਗਿਆ ਦੇ ਦੇਣੀ ਚਾਹੀਦੀ ਹੈ  ਤਾਂ ਜੋ ਸਿੱਖ ਸੰਗਤਾਂ ਆਪਣੇ ਗੁਰੂਆਂ ਦੇ ਸ਼ਹੀਦੀ ਗੁਰਪੁਰਬ ਆਗਮਨ ਪੁਰਬ ਸ਼ਰਧਾਪੂਰਵਕ ਮਨਾ ਸਕਣ

ਵਿਆਹ ਦੀਆਂ ਮੁਬਾਰਕਾਂ  

ਹਰਪ੍ਰੀਤ ਸਿੰਘ ਪਿਤਾ ਸੁਰਜੀਤ ਸਿੰਘ ਸਰਪੰਚ ਅਗਵਾੜ ਲੋਪੋਂ ਕਲਾਂ ਕੋਠੇ ਹਰੀ ਸਿੰਘ ਨਾਨਕਸਰ ਅਤੇ ਸੰਦੀਪ ਕੌਰ ਪਿਤਾ  ਬੂਟਾ ਸਿੰਘ ਦੇਹਡ਼ਕਾ ਨਵੀਂ ਵਿਆਹੀ ਜੋੜੀ ਨੂੰ ਲੱਖ ਲੱਖ ਮੁਬਾਰਕਾਂ ਵਲੋਂ ਜਨ ਸ਼ਕਤੀ ਨਿਊਜ਼ ਪੰਜਾਬ

ਗੋਦਾਮ ਵਿੱਚ ਕਣਕ ਚੋਰੀ ਕਰਨ ਦੇ ਦੋਸ ਵਿਚ 7ਨਾਮਜਦ/2 ਗਿ੍ਰਫਤਾਰ

ਜਗਰਾਉਂ, ਫਰਵਰੀ 2021 ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਨੇੜੇ ਗੁਰੂ ਸਰ ਕਾਉਂਕੇ ਗੋਲਡਨ ਵੀਟ ਐਂਡ ਅਲਾਇਡ ਮਿਲ ਜੀ ਟੀ ਰੋਡ ਟਾਟਾ ਏਂਜਸੀ ਦੇ ਪਿਛੇ ਇਕ ਗੋਦਾਮ ਨੰ 03 ਦੇ ਸੱਟਰ ਦੇ ਨੇੜੇ ਪਾੜ ਪਾ ਕੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੇ ਇਲਜ਼ਾਮ ਵਿਚ  ਥਾਣਾ ਸਿਟੀ ਦੀ ਪੁਲਸ ਨੇ ਸਤ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਦੋ ਵਿਅਕਤੀ ਯਕੂਬ ਮਸੀਹ ਅਤੇ ਰਾਕੇਸ਼ ਕੁਮਾਰ ਨੂੰ ਗਿ੍ਰਫਤਾਰ ਕੀਤਾ ਹੈ।

 ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਆਈ ਪ੍ਰੀਤਮ ਮਸੀਹ ਦੇ ਮੁਤਾਬਕ ਮਿਲ ਦੇ ਮੇਨੇਜਰ ਰਵੀ ਸ਼ਰਮਾ ਵਾਸੀ ਲੁਧਿਆਣਾ ਦੀ ਸ਼ਿਕਾਇਤ ਤੇ ਸਤ ਵਿਅਕਤੀਆਂ ਦੇ ਚੋਰੀ ਦੇ ਆਰੋਪ ਵਿਚ ਧਾਰਾ 457,380,413,ਆਈ ਪੀ ਸੀ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਆਰੋਪੀਆਂ ਵਿਚ ਯਾਕੁਬ ਮਸੀਹ, ਜੋਨ, ਬੋਬੀ, ਟੱਲੀ, ਅਨਿਲ ਕੁਮਾਰ, ਜਸਪਾਲ ਸਿੰਘ ਵਾਸੀ ਬਿੱਲੇ (ਮਹਿਤਪੁਰ) ਅਤੇ ਰਾਕੇਸ਼ ਕੁਮਾਰ ਵਾਸੀ ਜਗਰਾਉਂ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਚੋਰੀ ਹੋਈ ਕਣਕ ਦੀ ਰਿਕਵਰੀ ਕੀਤੀ ਜਾ ਰਹੀ ਹੈ।

ਜਗਰਾਉਂ ਸੀ ਆਈ ਏ ਸਟਾਫ ਦੀ ਇਕ ਹੋਰ ਕਾਮਯਾਬੀ  

ਜਗਰਾਉਂ,ਫਰਵਰੀ 2021-((ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਟਿੱਪਰ 'ਚ ਮਾਲ ਲੈ ਕੇ ਆਉਣ ਦੀ ਆੜ੍ਹ ਵਿਚ ਭੁੱਕੀ ਸਪਲਾਈ ਕਰਨ ਵਾਲੇ ਹਿਮਾਚਲ ਅਤੇ ਦਸੂਹਾ ਦੇ ਦੋਸਤਾਂ ਨੂੰ ਗਿ੍ਫਤਾਰ ਕੀਤਾ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਡੀਐੱਸਪੀ ਰਾਜੇਸ਼ ਕੁਮਾਰ ਦੀ ਜੇਰੇ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਅਤੇ ਸਬਇੰਸਪੈਕਟਰ ਜਨਕ ਰਾਜ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਹਿਮਾਚਲ ਅਤੇ ਦਸੂਹਾ ਦੇ ਰਹਿਣ ਵਾਲੇ ਦੋ ਦੋਸਤ ਪੰਜਾਬ ਸਮੇਤ ਇਲਾਕੇ ਦੇ ਪਿੰਡਾਂ ਵਿਚ ਟਿੱਪਰ 'ਚ ਮਾਲ ਲੈ ਕੇ ਆਉਣ ਅਤੇ ਛੱਡਣ ਦੀ ਆੜ੍ਹ ਵਿਚ ਭੁੱਕੀ ਸਪਲਾਈ ਕਰਦੇ ਹਨ। ਬੀਤੇ ਦਿਨ ਬਾਅਦ ਦੁਪਹਿਰ ਉਕਤ ਦੋਵਾਂ ਦੇ ਇਲਾਕੇ ਵਿਚ ਭੁੱਕੀ ਸਪਲਾਈ ਦੇ ਆਉਣ ਦੀ ਸੂਚਨਾ ਤੇ ਪੁਲਿਸ ਪਾਰਟੀ ਨੇ ਪੁਲ ਸੂਆ ਪਿੰਡ ਚੀਮਨਾ ਨੇੜੇ ਨਾਕਾਬੰਦੀ ਕਰਕੇ ਸਾਹਮਣਿਓਂ ਆ ਰਹੇ ਟਿੱਪਰ ਆਈਸ਼ਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 20 ਕਿਲੋ ਭੁੱਕੀ ਬਰਾਮਦ ਹੋਈ, ਜਿਸ ਤੇ ਟਿੱਪਰ ਸਵਾਰਾਂ ਲਾਲ ਹੁਸੈਨ ਪੁੱਤਰ ਗੁਲਾਬਦੀਨ ਪਿੰਡ ਘਰੇੜਾਂ (ਹਿਮਾਚਲ ਪ੍ਰਦੇਸ਼) ਅਤੇ ਨੂਰ ਮੁਹੰਮਦ ਪੁੱਤਰ ਲਾਲ ਹੁਸੈਨ ਪਿੰਡ ਬਡਲਾ ਦਸੂਹਾ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ।ਹੋਰ ਜਾਣਕਾਰੀ ਮਿਲਣ ਦੀ ਵੀ ਸੰਭਾਵਨਾ  ।

ਡੀ.ਸੀ. ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਧਿਆਤਮਕ ਯਾਤਰਾ ਨੂੰ ਦਰਸਾਉਂਦੀ ਡਾਕੂਮੈਂਟਰੀ ਜਾਰੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਲੱਖਣ ਡਾਕੂਮੈਂਟਰੀ ਤਿਆਰ ਕਰਨ ਲਈ ਐਡਵੋਕੇਟ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ' ਵਿਸ਼ੇ 'ਤੇ ਹਾਈ ਕੋਰਟ ਦੇ ਵਕੀਲ ਅਤੇ ਕੁਦਰਤ ਦੇ ਫੋਟੋਗ੍ਰਾਫਰ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਜਾਰੀ ਕੀਤੀ ਗਈ ।

ਸ੍ਰੀ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਕਲੰਡਰ ਅਤੇ ਡਾਕੂਮੈਂਟਰੀ ਵਿੱਚ ਪਵਿੱਤਰ ਗੁਰਦੁਆਰਿਆਾਂ ਦੀਆਂ ਸ਼ਾਨਦਾਰ ਤਸਵੀਰਾਂ ਜਿਵੇਂ ਕਿ ਗੁਰੂ ਕਾ ਮਹਿਲ (ਅੰਮ੍ਰਿਤਸਰ), ਵਿਆਹ ਅਸਥਾਨ (ਕਰਤਾਰਪੁਰ,ਜ਼ਿਲ੍ਹਾ ਜਲੰਧਰ), ਭੋਰਾ ਸਾਹਿਬ (ਬਾਬਾ ਬਕਾਲਾ),ਥੜਾ ਸਾਹਿਬ (ਅੰਮ੍ਰਿਤਸਰ),ਗੁਰੂ ਕੇ ਮਹਿਲ (ਭੋਰਾ ਸਾਹਿਬ,ਸ੍ਰੀ ਆਨੰਦਪੁਰ ਸਾਹਿਬ),ਥੜਾ ਸਾਹਿਬ (ਸ੍ਰੀ ਆਨੰਦਪੁਰ ਸਾਹਿਬ),ਸੀਸ ਗੰਜ ਸਾਹਿਬ (ਚਾਂਦਨੀ ਚੌਕ,ਦਿੱਲੀ),ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ),ਬੀਬਨਗੜ ਸਾਹਿਬ (ਰੋਪੜ),ਸੀਸ ਗੰਜ ਸਾਹਿਬ (ਸ੍ਰੀ ਆਨੰਦਪੁਰ ਸਾਹਿਬ),ਗੁਰਦੁਆਰਾ ਅਕਾਲ ਬੁੰਗਾ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਅਤੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੀਆਂ ਰੰਗਦਾਰ ਤਸਵੀਰਾਂ ਦਾ ਸੁਮੇਲ ਹੈ।

ਡਾਕੂਮੈਂਟਰੀ ਜਾਰੀ ਕਰਨ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਐਡਵੋਕੇਟ ਹਰਪ੍ਰੀਤ ਸੰਧੂ ਦੀ ਇਸ ਪਵਿੱਤਰ ਕਾਰਜ ਸਬੰਧੀ ਅੱਗੇ ਆਉਣ ਲਈ ਵਿਲੱਖਣ ਸੋਚ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਇਹ ਪਹਿਲ ਨਿਸ਼ਚਿਤ ਤੌਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਸੁਨੇਹੇ ਦਾ ਪ੍ਰਚਾਰ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗੀ।

ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਵਲੋਂ12ਜਨਵਰੀ, 2021, ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ.ਪੀ. ਵਲੋਂ19ਜਨਵਰੀ2021ਨੂੰ ਅਤੇ ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ 28 ਜਨਵਰੀ, 2021 ਨੂੰ ਆਨਲਾਈਨ ਜ਼ਰੀਏ ਇਸ ਡਾਕੂਮੈਂਟਰੀ ਨੂੰ ਜਾਰੀ ਕਰਕੇ ਕੀਤੇ ਗਏ ਇਨਾਂ ਪਵਿੱਤਰ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ।

Deputy Commissioner Launches Documentary depicting spiritual journey of Sri Guru Teg Bahadur Sahib

Padma Shri Surjit Patar Lauds the efforts of Advocate Harpreet Sandhu to present a unique documentary to mark the 400th birth anniversary of Sri Guru Teg Bahadur Sahib

Ludhiana, February 23-2021 (Jan Shakti News)

Deputy Commissioner Varinder Kumar Sharma today launched a Documentary based on theme “Spiritual Journey of Sri Guru Teg Bahadur Sahib Ji”, dedicated to 400th year of advent of Sri Guru Teg Bahadur Sahib, prepared by High Court Lawyer Harpreet Sandhu.

The documentary is combination of high quality colourful pictures of the holy Gurudwaras i.e. Guru ka Mahal (Amritsar), Vayah Asthan (Kartarpur, District Jalandhar), Bhora Sahib (Baba Bakala), Thara Sahib (Amritsar), Guru Ke Mahal (Bhora Sahib, Sri Anandpur Sahib), Thara Sahib (Sri Anandpur Sahib), Sis Ganj Sahib (Chandni Chowk, Delhi), Gurudwara Rakab Ganj Sahib (Delhi), Bibangarh Sahib (Ropar), Sis Ganj Sahib (Sri Anandpur Sahib), Gurudwara Akal Bunga Sahib (Sri Anandpur Sahib), depicting the Pious Journey of Guru Sahib, from his Birth till Martyrdom.

Deputy Commissioner while launching the Documentary appreciated the unique thought of Advocate Harpreet Sandhu for coming up with this pious work and said that this initiative will definitely help to spread preachings of Guru Teg Bahadur Sahib, and message of peace and universal brotherhood within humanity.

He further applauded the Pictorial Visuals promoting the historical Gurudwaras, related to Sri Guru Teg Bahadur Sahib Ji and their importance within the Sikh Sangat in form of the Calendar dedicated to the commemorating 400th Prakash Purab of Guru Teg Bahadur Sahib Ji.

On the o ccasion, Eminent Poet and Padma Shri Dr Surjit Patar who is also chairman of Punjab Arts Council also lauded the efforts of Advocate Harpreet Sandhu for pious work of promoting Historical Gurudwaras, associated with Sri Guru Teg Bahadur Ji.

DC FIXES WEEKLY TARGETS OF DEPARTMENTS TO ENSURE TIMELY COMPLETION OF DEVELOPMENT PROJECTS

REVIEWS PROGRESS ON VARIOUS DEVELOPMENT SCHEMES

DIRECTS OFFICIALS TO COMPLETE ONGOING PROJECTS WITHIN STIPULATED TIMELINE

Ludhiana, February 23-2021 (Jan Shakti News )

In a bid to ensure timely completion of development projects started by Chief Minister Captain Amarinder Singh-led state government, Deputy Commissioner Varinder Kumar Sharma on Tuesday has fixed the weekly targets of various departments, which he would personally review.Chairing a review meeting with different departments at Bachat Bhawan, Deputy Commissioner directed officials to complete ongoing development projects within a month and submit Utilization Certificates (UCs) for the funds they had received for the development works.

He said that projects undergoing the incurring Panchayat funds, Finance commission’s funds, and Rural Development Funds to be completed within timeline while announcing that he will hold a weekly review on the progress of these works.

The deputy commissioner also fixed weekly targets of the concerned departments so that pending works could be completed in a time-bound manner.

He further asked officials to expedite the pace of the works to alleviate the rural and urban distress. He said that scaling up the performance would not only foster the development of the rural and urban areas.

Earlier, in the meeting, the deputy commissioner asked the officials to leave no stone unturned to achieve the set targets.

He categorically said that any sort of laxity in this work was unwarranted and undesirable adding, the constant monitoring of target achievements to be done regularly.

The deputy commissioner asked officials to adopt a multi-pronged strategy to ensure that people are benefited from these programs.

Meanwhile, the deputy commissioner also reviewed the progress on the various schemes including Smart Village Campaign, Urban Environment Improvement Program, Basera, Jal Jiwan Mission, Rural Transformation, and many more.

Prominent amongst those present on the occasion included ADC (D) Sandeep Kumar, Additional MC Commissioner Rishipal Singh, DDLG Amit Bamby, and others.

 ਡੇਰਾ ਬਾਬਾ ਕੌਲਦਾਸ ਦੇ ਮੁਖੀ ਵੱਲੋਂ ਢੁੱਡੀਕੇ ਜੂਡੋ ਸੈਂਟਰ ਲਈ ਬਾਈ ਕਿੱਟਾਂ  ਦਿੱਤੀਆਂ

ਅਜੀਤਵਾਲ , ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਇਤਿਹਾਸਕ ਪਿੰਡ ਢੁੱਡੀਕੇ ਨੂੰ ਪਿੰਡ ਸਮਾਲਸਰ ਵਿਚ ਡੇਰਾ ਬਾਬਾ ਕੌਲਦਾਸ ਜੀ ਦੇ ਮੁਖੀ ਰਾਜਨ ਮੁਨੀ ਜੀ ਨੇ ਆਪਣੇ ਡੇਰੇ ਵਿਚ ਉਨ੍ਹਾਂ ਆਪ ਕਈ ਖੇਡਾਂ ਦੀ ਪ੍ਰੈਕਟਿਸ ਕਰਵਾ ਰਹੇ ਸਨ ਪਰ ਕੁਝ ਕਾਰਨਾਂ ਕਰਕੇ ਉਹਨਾਂ ਨੇ ਗੇਮਾਂ ਬੰਦ ਕਰ ਦਿੱਤੀਆਂ ਉਨ੍ਹਾਂ ਜੋਗਿੰਦਰ ਸਿੰਘ ਜੋ ਜ਼ਿਲ੍ਹਾ ਸਪੋਰਟ ਦਫਤਰ ਮੋਗਾ ਵਿਚ ਕੰਮ ਕਰਦੇ ਹਨ ਨੂੰ ਕਿਹਾ ਜਿੱਥੇ ਜੁੱਡੋ ਗੇਮ  ਦਾ ਸੈਂਟਰ ਚੱਲਦਾ ਹੈ  ਇਹ ਕਿੱਟਾਂ ਦੇ ਦਿਓ ਜਾਂ ਸਖ਼ਤੀ ਨਾਲ ਗੱਲਬਾਤ ਕਰਦਿਆਂ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਦੱਸਿਆ ਕਿ ਡੇਰਾ ਮੁਖੀ ਨੇ ਬਹੁਤ ਵੱਡੀ ਸਹਾਇਤਾ ਕੀਤੀ ਹੈ ਖਿਡਾਰੀਆਂ ਨੂੰ ਪ੍ਰੈਕਟਿਸ ਵਿਚ ਬਹੁਤ ਮਦਦ ਹੋਵੇਗੀ ਪਹਿਲਾਂ ਸਿਰਫ ਛੇ ਹੀ ਜੁੱਡੋ ਕਿੱਟਾਂ ਸਨ  ਪਰ ਅੱਜ ਡੇਰਾ ਬਾਬਾ ਕੌਲਦਾਸ ਦੇ ਮੁਖੀ ਵੱਲੋਂ ਢੁੱਡੀਕੇ ਜੂਡੋ ਸੈਂਟਰ ਲਈ ਬਾਈ ਕਿੱਟਾਂ ਦਿੱਤੀਆਂ ਗਈਆਂ  ਇਸ ਸਮੇਂ ਉਨ੍ਹਾਂ ਨਾਲ ਜੋਗਿੰਦਰ ਸਿੰਘ ਜੀਓ ਜੀਅ ਲਖਬੀਰ ਸਿੰਘ ਬਲਦੇਵ ਸਿੰਘ ਭੱਲਾ ਸੁਖਚੈਨ ਸਿੰਘ ਲਖਬੀਰ ਸਿੰਘ ਰਾਜਿੰਦਰ ਸਿੰਘ ਕਾਲਾ ਰਾਮ ਰਾਜੀਵ ਕੁਮਾਰ ਆਦਿ ਹਾਜ਼ਰ ਸਨ

 

 

 

ਲੇਖਕ ਸਰਦੂਲ ਸਿੰਘ ਲੱਖਾ ਦੇ ਕਹਾਣੀ ਸੰਗ੍ਰਹਿ ‘ਜਿਊਣ ਜੋਗੇ’ ਨੂੰ ਕੀਤਾ ਰਿਲੀਜ਼

ਜਗਰਾਓ,ਹਠੂਰ,23, ਫਰਵਰੀ-(ਕੌਸ਼ਲ ਮੱਲ੍ਹਾ)-

ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਡਾ: ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਿਕ ਸਹਿਰ ਵਿਖੇ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜ਼ੋਂ ਨੈਸ਼ਨਲ ਐਵਾਰਡ ਅਤੇ ਸਟੇਟ ਅੇਵਾਰਡ ਪ੍ਰਾਪਤ ਪ੍ਰਸਿੱਧ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਪੁੱਜੇ ਅਤੇ ਪ੍ਰਿੰ: ਗੁਰਦੇਵ ਸਿੰਘ ਸੰਦੌੜ ਤੇ ਪ੍ਰਿੰ: ਬਲਵੰਤ ਸਿੰਘ ਚਕਰ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਲ ਹੋਏ। ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਕੌਮਾਂਤਰੀ ਭਾਸ਼ਾ ਦਿਵਸ ਦੀਆਂ ਸਮੂਹ ਅਦੀਬਾਂ ਨੂੰ ਵਧਾਈਆਂ ਦਿੱਤੀਆਂ ਅਤੇ ਉੱਘੇ ਲੇਖਕ ਸਰਦੂਲ ਸਿੰਘ ਲੱਖਾ ਦੇ ਕਹਾਣੀ ਸੰਗ੍ਰਹਿ ‘ਜਿਊਣ ਜੋਗੇ’ ਬਾਰੇ ਚਾਨਣਾ ਪਾਇਆ। ਇਸ ਉਪਰੰਤ ਸਮੂਹ ਅਦੀਬਾਂ ਨੇ ਸਾਂਝੇ ਤੌਰ ’ਤੇ ਇਸ ਕਿਤਾਬ ਨੂੰ ਰਿਲੀਜ਼ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਹੁੰਦਿਆਂ ਕਿਹਾ ਕੇ ਮਹਿਫ਼ਲ-ਏ-ਅਦੀਬ ਸੰਸਥਾ ਪੰਜਾਬ ਦੀ ਪ੍ਰਮੁੱਖ ਸੰਸਥਾ ਹੈ, ਜਿਸ ਵਿਚ ਸਾਹਿਤਕਾਰ ਆ ਕੇ ਆਪਣੀਆਂ ਲਿਖੀਆਂ ਕਿਤਾਬਾਂ ਰਿਲੀਜ਼ ਕਰਵਾ ਕੇ ਖੁਸ਼ੀ ਲੈਂਦੇ ਹਨ। ਅਮਰੀਕ ਸਿੰਘ ਤਲਵੰਡੀ ਨੇ ਵੀ ਕੌਮਾਂਤਰੀ ਭਾਸ਼ਾ ਦਿਵਸ ਦੇ ਸਬੰਧ ਵਿਚ ਗੱਲ ਕਰਦਿਆਂ ਕਿਹਾ ਕੇ ਉਹ ਵਿਆਹ ਆਦਿ ਸਮਾਗਮਾਂ ਦੇ ਸੱਦਾ ਪੱਤਰ ਪੰਜਾਬੀ ਵਿਚ ਹੀ ਲਿਖੇ ਕਬੂਲ ਕਰਨ ਨੂੰ ਪਹਿਲ ਦਿੰਦੇ ਹਨ। ਉਨਾਂ ਨੇ ਦੱਸਿਆ ਕੇ ਮਾਂ ਬੋਲੀ ਨੂੰ ਸਮਰਪਿਤ ਉਨਾਂ੍ਹ ਦਾ ਲਿਿਖਆ ਗੀਤ ‘ਉਏ ਸੁਣ ਉਏ ਪੰਜਾਬੀਆ ਪੰਜਾਬੀ ਨੂੰ ਭੁਲਾਈਂ ਨਾ’ ਪ੍ਰਸਿੱਧ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਗਾਇਆ ਹੈ ਅਤੇ ਇਹ ਗੀਤ ਦੀ ਰਿਕਾਡਿੰਗ ਵੀ ਸੁਣਾਈ। ਉਨ੍ਹਾਂ ਨੇ ਲੇਖਕ ਸਰਦੂਲ ਸਿੰਘ ਲੱਖਾ ਨੂੰ ਉਨਾਂ੍ਹ ਦੀ ਪੁਸਤਕ ‘ਜਿਊਣ ਜੋਗੇ’ ਲਈ ਮੁਬਾਰਕਬਾਦ ਵੀ ਦਿੱਤੀ। ਪ੍ਰਿੰ: ਗੁਰਦੇਵ ਸਿੰਘ ਸੰਦੌੜ ਨੇ ਕਿਤਾਬ ਦੇ ਸਬੰਧ ਵਿਚ ਬੋਲਦਿਆਂ ਕਿਹਾ ਕੇ ਲੇਖਕ ਲੱਖਾ ਦੀਆਂ ਕਹਾਣੀਆਂ ਸਾਡੇ ਆਲ਼ੇ-ਦੁਆਲੇ ਦਾ ਵ੍ਰਿਤਾਂਤ ਹੀ ਲਗਦੀਆਂ ਹਨ, ਉਹ ਵਧੀਆਂ ਨਾਵਲਕਾਰ ਵੀ ਬਣ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕੇ ਪੰਜਾਬੀ ਜ਼ੁਬਾਨ ਦਾ ਸਾਹਿਤ ਬਹੁਤ ਅਮੀਰ ਹੈ, ਇਸ ਲਈ ਮਾਂ ਬੋਲੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਪ੍ਰਿੰ: ਬਲਵੰਤ ਸਿੰਘ ਚਕਰ ਨੇ ਸਰਦੂਲ ਸਿੰਘ ਲੱਖਾ ਦੀ ਕਿਤਾਬ ਲਈ ਉਨਾਂ੍ਹ ਨੂੰ ਵਧਾਈ ਦਿੰਦਿਆਂ ਕਿਹਾ ਕੇ ਉਨਾਂ੍ਹ ਨੂੰ ਇਸ ਮਹਿਫ਼ਲ ਵਿਚ ਆ ਕੇ ਬੇਹੱਦ ਸਕੂਨ ਮਿਿਲਆ ਹੈ। ਇਸ ਕਿਤਾਬ ਦੇ ਸੰਪਾਦਕ ਜਸਵੰਤ ਭਾਰਤੀ ਨੇ ਵੀ ਕਿਤਾਬ ਦੀਆਂ ਕਹਾਣੀਆਂ ਅਤੇ ਲੇਖਕ ਦੀਆਂ ਲਿਖਤਾਂ ਲਈ ਉਸ ਦੀ ਸੋਚ ਨੂੰ ਸਲਾਮ ਕਰਦਿਆਂ ਰੱਜ ਕੇ ਇਸ ਦੀ ਸਰਾਹਨਾ ਕੀਤੀ। ਉੱਘੇ ਸਮਾਜ ਸੇਵਕ ਰਛਪਾਲ ਸਿੰਘ ਚਕਰ ਨੇ ਕਿਹਾ ਕੇ ਲੇਖਕ ਲੱਖਾ ਦੀ ਲੇਖਣੀ ਬਾਕਮਾਲ ਹੈ ਅਤੇ ਉਹ ਮੌਕੇ ’ਤੇ ਹੀ ਕਹਾਣੀ ਲਿਖਣ ਦੇ ਸਮੱਰਥ ਹੈ। ਸਰਦੂਲ ਸਿੰਘ ਲੱਖਾ ਨੇ ਆਪਣੀ ਪੁਸਤਕ ਦੇ ਸੰਦਰਵ ਵਿਚ ਕਿਹਾ ਕੇ ਲੇਖਕ ਦੀ ਲਿਖਤ ਨੂੰ ਪਾਠਕ ਆਪਣੀ ਕਹਾਣੀ ਲੱਗੇ ਤਾਂ ਹੀ ਲਿਖਤ ਪਾਏਦਾਰ ਬਣਦੀ ਹੈ। ਇਸ ਉਪਰੰਤ ਰਚਨਾਵਾਂ ਦੇ ਦੌਰਾ ਦੌਰਾਨ ਕੈਪਟਨ ਪੂਰਨ ਸਿੰਘ ਗਗੜਾ ਨੇ ‘ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਅਜ਼ਾਦ ਹੋਇਆ ਹੈ ਹਿੰਦੋਸਤਾਨ’ ਰਾਹੀਂ ਫੌਜੀਆਂ ਦੀਆਂ ਕੁਰਬਾਨੀਆਂ ਦਾ ਵਰਨਣ ਕੀਤਾ। ਬੇਬੀ ਮਾਹੀ ਨੇ ਨੰਨੀ ਅਵਾਜ਼ ਵਿਚ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਗਾ ਕੇ ਰੰਗ ਬੰਨਿਆਂ। ਕਾਨਤਾ ਰਾਣੀ ਨੇ ‘ਵੱਡਾ ਹੁੰਦਾ ਮਾਂ ਦਾ ਜ਼ੇਰਾ’ ਰਾਹੀਂ ਮਾਂ ਦੇ ਵਿਸ਼ਾਲ ਹਿਰਦੇ ਦਾ ਜ਼ਿਕਰ ਕੀਤਾ। ਜਗਦੀਸ਼ਪਾਲ ਮਹਿਤਾ ਨੇ ਗੀਤ ‘ਨਸ਼ੇ ’ਚ ਸਰੀਰਾਂ ਨੂੰ ਨਾ ਗਾਲ਼ੋ ਓ ਪੰਜਾਬੀਓ’ ਗਾ ਕੇ ਨਸ਼ਿਆਂ ਖ਼ਿਲਾਫ਼ ਸਾਰਥਿਕ ਸੁਨੇਹਾ ਦਿੱਤਾ। ਪ੍ਰਧਾਨ ਡਾ: ਬਲਦੇਵ ਸਿੰਘ ਨੇ ਸੰਸਾਰ ਦੀ ਸਭ ਤੋਂ ਮਿੱਠੀ ਵਸਤੂ’ ਵਿਸ਼ੇ ’ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਲੇਖਕ ਸਰਦੂਲ ਸਿੰਘ ਲੱਖਾ ਨੂੰ ਉਨ੍ਹਾਂ ਕਿਤਾਬ ਲਈ ਵਧਾਈਆਂ ਦਿੱਤੀਆਂ। ਸ਼ਾਇਰਾ ਦੀਪ ਲੁਧਿਆਣਵੀ ਨੇ ‘ਕੀਹਨੂੰ ਕੀਹਨੂੰ ਦੇਵੇਂਗੀ ਉਲਾਮ੍ਹੇ ਜ਼ਿੰਦੇ ਮੇਰੀਏ’ ਰਾਹੀਂ ਜ਼ਿੰਦਗੀ ਦੇ ਸ਼ਿਕਵੇ-ਸ਼ਿਕਾਇਤਾਂ ਦੀ ਬਾਤ ਪਾਈ। ਗਾਇਕ ਮਨੀ ਹਠੂਰ ਨੇ ‘ਪੱਗ ਬਾਪੂ ਦੀ ਚਿੱਟੀ ਨੂੰ ਦਾਗ਼ ਕਦੇ ਵੀ ਲਾਈਏ ਨਾ’ ਗੀਤ ਗਾ ਕੇ ਹਾਜ਼ਰੀ ਲਵਾਈ। ਮਾ: ਅਵਤਾਰ ਸਿੰਘ ਭੁੱਲਰ ਨੇ ਕਿਸਾਨੀ ਸੰਘਰਸ਼ ਦੇ ਸਬੰਧ ਵਿਚ ਆਪਣੀ ਰਚਨਾ ‘ਹੱਕਾਂ ਖ਼ਾਤਰ ਲੋਕ ਲੜਦੇ ਰਹਿਣਗੇ’ ਸੁਣਾ ਕੇ ਸੰਘਰਸ਼ੀ ਯੋਧਿਆਂ ਦੀ ਅਵਾਜ਼ ਬੁਲੰਦ ਕੀਤੀ। ਡਾ: ਅਮਨ ਅੱਚਰਵਾਲ ਨੇ ਡੁੱਬ ਜਾਣਿਆਂ ਦਿਲਾਂ ਦੀਏ ਦਿੱਲੀਏ ਨੀ ਤੂੰ ਬਣਕੇ ਨਾਗਣੀ ਰਹਿੰਨੀ ਨੇ’ ਰਾਹੀਂ ਵੀ ਕਿਸਾਨ ਸੰਘਰਸ਼ ਦੀ ਗੱਲ ਕੀਤੀ। ਚਰਨਜੀਤ ਕੌਰ ਗਗੜਾ ਨੇ ‘ਭੁੱਲ ਨਾ ਜਾਇਓ ਬੋਲੀ ਆਪਣੀ ਭੁੱਲ ਨਾ ਜਾਇਓ ਮਾਂ’ ਸੁਣਾ ਕੇ ਹਾਜ਼ਰੀ ਲਵਾਈ। ਮੁਨੀਸ਼ ਸਰਗਮ ਨੇ ‘ਅਜੇ ਤਾਂ ਸਾਥੋਂ ਬਹੁਤੇ ਦੂਰ ਸਵੇਰੇ ਨੇ’ ਰਾਹੀਂ ਸਮਾਜ ਦੇ ਮੌਜੂਦਾ ਹਾਲਾਤਾਂ ਦਾ ਸ਼ੀਸ਼ਾ ਦਿਖਾਇਆ। ਸੂਬੇਦਾਰ ਬਚਿੱਤਰ ਸਿੰਘ ਖੁਸ਼ਦਿਲ ਨੇ ‘ਵਾਡਰਾਂ ’ਤੇ ਬੈਠੇ ਮੇਰੇ ਵੀਰਿਓ’ ਗੀਤ ਰਾਹੀਂ ਫੌਜੀ ਜਵਾਨਾਂ ਦੀ ਦੇਸ਼ ਭਗਤੀ ਦਾ ਜ਼ਿਕਰ ਕੀਤਾ। ਆਰਟਿਸਟ ਜਗਤਾਰ ਕਲਸੀ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਵੀ ਆਪਣੀ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਕਿਤਾਬ ਦੇ ਲੇਖਕ ਸਰਦੂਲ ਸਿੰਘ ਲੱਖਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਅਤੇ ਅੰਤ ਸਮੂਹ ਅਦੀਬਾਂ ਦਾ ਪ੍ਰਧਾਨ ਡਾ: ਬਲਦੇਵ ਸਿੰਘ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਇਸ ਮੌਕੇ ਦੱਸਿਆ ਕੇ ਅਗਲੀ ਇਕੱਤਰਤਾ ਪ੍ਰਸਿੱਧ ਲੇਖਕ ਮਰਹੂਮ ਕਰਨਲ ਗੁਰਦੀਪ ਜਗਰਾਉਂ ਨੂੰ ਸਮਰਪਿਤ ਹੋਵੇਗੀ।

ਫੋਟੋ ਕੈਪਸਨ:- ਲੇਖਕ ਸਰਦੂਲ ਸਿੰਘ ਲੱਖਾ ਦੇ ਕਹਾਣੀ ਸੰਗ੍ਰਹਿ ‘ਜਿਊਣ ਜੋਗੇ’ ਰਿਲੀਜ਼ ਕਰਨ ਸਮੇਂ ਲੇਖਕ ਅਮਰੀਕ ਸਿੰਘ ਤਲਵੰਡੀ, ਪ੍ਰਿੰ: ਗੁਰਦੇਵ ਸਿੰਘ ਸੰਦੌੜ, ਪ੍ਰਧਾਨ ਡਾ: ਬਲਦੇਵ ਸਿੰਘ, ਪ੍ਰਿੰ: ਬਲਵੰਤ ਸਿੰਘ ਚਕਰ ਅਤੇ ਸਮੂਹ ਅਦੀਬ।