You are here

ਲੁਧਿਆਣਾ

ਸਮਰਾਲਾ ਨਗਰ ਕੌਂਸਲ ਚੋਣਾਂ ਦੇ ਨਤੀਜੇ  

ਸਮਰਾਲਾ, ਲੁਧਿਆਣਾ- ਫ਼ਰਵਰੀ,2021-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਕਾਂਗਰਸ ਪਾਰਟੀ 10 ਸੀਟਾਂ  

ਅਕਾਲੀ ਦਲ 5 ਸੀਟਾਂ  

ਸਮਰਾਲਾ ਨਗਰ ਕੌਂਸਲ ਦੀ 15 ਸੀਟਾਂ ਤੇ ਹੋਈ ਚੋਣ ਹੋਈ   ਜਿਸ ਵਿੱਚ 10 ਸੀਟਾਂ ਉੱਪਰ ਕਾਂਗਰਸ ਪਾਰਟੀ ਅਤੇ 5 ਸੀਟਾਂ ਉੱਪਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ।  ਕਾਂਗਰਸ ਪਾਰਟੀ ਨੇ ਦੂਜੀਆਂ ਨਗਰ ਕੌਂਸਲਾਂ ਦੇ ਮੁਤਾਬਕ ਇੱਥੇ ਵੀ ਬਹੁਮੱਤ ਹਾਸਲ ਕਰ ਲਿਆ ਹੈ ਪਰ ਇਸ ਵਿੱਚ ਇੱਕ ਵਿਸ਼ੇਸ਼ ਗੱਲ ਸਾਹਮਣੇ ਆਈ ਕਿ ਅਕਾਲੀ ਦਲ ਨੇ ਵੀ ਕੁੱਲ ਮਿਲਾ ਕੇ ਵਧੀਆ ਪ੍ਰਦਰਸ਼ਨ ਕੀਤਾ ਹੈ  । 

ਜਗਰਾਉਂ ਨਗਰ ਕੌਂਸਲ ਚੋਣਾਂ ਦੇ ਨਤੀਜੇ  

ਜਗਰਾਉਂ/ ਲੁਧਿਆਣਾ, ਫ਼ਰਵਰੀ 2021(  ਸਤਪਾਲ ਸਿੰਘ ਦੇਹਡ਼ਕਾ /ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)-  

ਕੁੱਲ ਸੀਟਾਂ 23

 ਕਾਂਗਰਸ 17 ਸੀਟਾਂ  

 ਆਜ਼ਾਦ  5 ਸੀਟਾਂ  

ਅਕਾਲੀ ਦਲ 1 ਸੀਟਾਂ  

ਜਗਰਾਉਂ ਦੀ ਨਗਰ ਕੌਂਸਲ ਚੋਣਾਂ ਦੇ 23 ਵਾਰਡਾਂ ਵਿਚ 23 ਸੀਟਾਂ ਤੇ ਚੋਣ ਹੋਈ ਜਿਸ ਵਿਚ  ਕਾਂਗਰਸ ਪਾਰਟੀ 17 ਤੇ ਜੇਤੂ ਰਹੀ। 5 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਅਤੇ 1 ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ । ਹਾਲ ਕੇ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ  ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਸੀ ਪਰ ਉਹ ਨਗਰ ਕੌਂਸਲ ਚੋਣਾਂ ਵਿੱਚ ਖਾਤਾ ਨਹੀਂ ਖੋਲ੍ਹ ਸਕੇ  । ਇੱਥੇ ਦੱਸ ਦੇਈਏ  ਕੇ ਨਾ ਹੀ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵਾਰਡ ਵਿੱਚ ਜਿੱਤ ਹਾਸਲ ਹੋਈ । ਕੁੱਲ ਮਿਲਾ ਕੇ ਬਹੁਮਤ ਕਾਂਗਰਸ ਪਾਰਟੀ ਕੋਲ ਗਿਆ  ।ਹੁਣ ਦੇਖਣਾ ਇਹ ਹੈ ਕਿ ਉਹ ਕਿਸ ਤਰ੍ਹਾਂ ਦੇ ਪ੍ਰਧਾਨ ਦੀ ਚੋਣ ਕਰਦੀ ਹੈ  ।ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਗਰਾਉਂ ਨਗਰ ਕੌਂਸਲ ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਦੇ ਵਿੱਚ ਘਿਰੀ ਹੋਈ ਹੈ  ।  

ਪੰਜਾਬ ਦੇ ਵੋਟਰਾਂ ਨੇ ਸਾਬਤ ਕਰ ਦਿੱਤਾ ਕਿ ਉਹ ਕਾਂਗਰਸ ਦੇ ਨਾਲ ਹਨ :ਸਰਪੰਚ ਜਗਦੀਸ਼ ਚੰਦ ਗ਼ਾਲਿਬ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ )

ਪੰਜਾਬ ਵਿੱਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵੋਟਰਾਂ ਨੇ ਇੱਕ ਤਰਫ਼ਾ ਮੱਤਦਾਨ ਤੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਕਾਂਗਰਸ ਨਾਲ ਹਨ ਤੇ ਉਹ ਇੱਕ ਵਾਰ ਫਿਰ ਕੈਪਟਨ ਦੀ ਸਰਕਾਰੀ ਚਾਹੁੰਦੇ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਜਨਰਲ ਸੈਕਟਰੀ ਅਤੇ ਪਿੰਡ ਗਾਲਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਹੈ ਕਿ ਪਹਿਲਾਂ ਤੋਂ ਹੀ ਸਾਫ਼ ਨਜ਼ਰ ਆ ਰਹੀ ਆਪਣੀ ਹਾਰ ਨੂੰ ਦੇਖਦਿਆਂ ਵਿਰੋਧੀਆਂ ਅਤੇ ਰਾਜਨੀਤੀ ਕਰਦੇ ਹੋਏ ਕਈ ਥਾਈਂ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਗਏ  ਪ੍ਰੰਤੂ ਨਤੀਜੇ ਆਉਣ ਤੋਂ ਬਾਅਦ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ  ਉਨ੍ਹਾਂ ਕਿਹਾ ਕਿ ਵੋਟਰ ਬਹੁਤ ਸਿਆਣਾ ਹੋ ਹੈ ਤੇ ਸਮਝਦਾਰ ਹੋ ਚੁੱਕਾ ਹੈ ਕਿਉਂਕਿ ਸਾਡਾ ਪੰਜਾਬ ਜਾਣਦਾ ਹੈ ਕਿ ਕੈਪਟਨ ਸਾਹਿਬ ਦੀ ਸਰਕਾਰ  ਆਪਣੇ ਵਾਅਦੇ ਪੂਰੇ ਕਰਨ ਜਾਣਦੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਲਹਿਰ ਵੀ ਜ਼ੋਰ ਫੜ ਚੁੱਕੀ ਹੈ ਜਿਸ ਨੂੰ ਸੂਬੇ ਦੇ ਲੋਕ ਭਲੀ ਭਾਂਤ ਜਾਣਨ ਦੇ ਹਨ  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵੀ ਵੱਡੀ ਲੀਡ ਨਾਲ ਜਿੱਤੇਗੀ ਤੇ ਸੂਬੇ ਚ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ।

ਖੰਨਾ ਨਗਰ ਕੌਂਸਲ ਚੋਣਾਂ ਦੇ ਨਤੀਜੇ  

ਲੁਧਿਆਣਾ, ਫ਼ਰਵਰੀ 2021, ( ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ ) 

ਕੁੱਲ ਸੀਟਾਂ  33

ਨੈਸ਼ਨਲ ਕਾਂਗਰਸ 19 ਸੀਟਾਂ  

ਆਈ ਐਨ ਡੀ 4 ਸੀਟਾਂ  

ਅਕਾਲੀ ਦਲ 6 ਸੀਟਾਂ  

ਆਮ ਆਦਮੀ ਪਾਰਟੀ 2 ਸੀਟਾਂ  

ਭਾਰਤੀ ਜਨਤਾ ਪਾਰਟੀ 2 ਸੀਟਾਂ  

ਖੰਨਾ ਨਗਰ ਕੌਂਸਲ ਲਈ 33 ਸੀਟਾਂ ਦੀ ਚੋਣ ਹੋਈ ਜਿਸ ਵਿਚ ਕਾਂਗਰਸ ਪਾਰਟੀ ਨੇ 19 ਸੀਟਾਂ ਲੈ ਕੇ ਇਹ ਬਹੁਮਤ ਹਾਸਿਲ ਕੀਤੀ। ਸ਼੍ਰੋਮਣੀ ਅਕਾਲੀ ਦਲ 6 ਸੀਟਾਂ ਤੇ ਜਿੱਤ ਨਾਲ ਦੂਜੇ ਨੰਬਰ ਤੇ ਰਿਹਾ। ਤੀਜੇ ਨੰਬਰ ਤੇ ਆਈ  ਐਨ  ਡੀ ਨੇ 4 ਸੀਟਾਂ ਤੇ ਜਿੱਤ ਹਾਸਲ ਕੀਤੀ। ਭਾਰਤੀ ਜਨਤਾ ਪਾਰਟੀ ਨੂੰ 2 ਅਤੇ ਆਮ ਆਦਮੀ ਪਾਰਟੀ ਨੂੰ 2 ਸੀਟਾਂ ਤੇ ਹੀ ਜਿੱਤ ਹਾਸਲ ਹੋਈ ।      

ਜਗਰਾਉਂ ਵਾਰਡ ਨੰਬਰ 2 ਤੋਂ ਜੇਤੂ ਰਹੇ ਉਮੀਦਵਾਰ ਨੇ ਵਾਰਡ ਵਾਸੀਆਂ ਦਾ ਕੀਤਾ ਧੰਨਵਾਦ  

ਜਗਜੀਤ ਸਿੰਘ ਜੱਗੀ ਨੇ ਹਰ ਘਰ ਦੇ ਦਰਵਾਜ਼ੇ ਤੇ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਿੱਥੇ ਉਨ੍ਹਾਂ ਨੂੰ ਹਾਰਾਂ ਨਾਲ ਵਾਰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ  

ਜਨ ਸ਼ਕਤੀ ਨਿਊਜ਼ ਪੰਜਾਬ ਦੇ ਆਡੀਟਰ ਸਾਬਕਾ ਕੌਂਸਲਰ ਵਾਰਡ ਨੰਬਰ 2 ਅਮਨਜੀਤ ਸਿੰਘ ਖਹਿਰਾ ਨੇ ਵੀ ਸਿਰੋਪਾ ਦੇ ਕੇ ਕੀਤਾ ਮਾਨ ਸਨਮਾਨ  

ਜਗਰਾਉਂ ਫ਼ਰਵਰੀ 2021,( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )

ਨਗਰ ਕੌਂਸਲ ਚੋਣਾਂ ਵਿਚ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਜੱਗੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ  । ਜਿੱਤ ਤੋਂ ਬਾਅਦ ਨਵੇਂ ਕੌਂਸਲਰ ਜਗਜੀਤ ਸਿੰਘ ਜੱਗੀ ਨੇ ਵਾਰਡ ਵਾਸੀਆਂ ਦਾ ਘਰ ਘਰ ਜਾ ਕੇ ਧੰਨਵਾਦ ਕੀਤਾ। ਇਸ ਘਰ ਘਰ ਧੰਨਵਾਦੀ ਦੌਰੇ ਦੌਰਾਨ ਨਵੇਂ ਕੌਂਸਲਰ ਜਗਜੀਤ ਸਿੰਘ ਜੱਗੀ ਪੁਰਾਣੇ ਕੌਂਸਲਰ ਅਮਨਜੀਤ ਸਿੰਘ ਖਹਿਰਾ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ  । ਉਸ ਸਮੇਂ ਨਵੇਂ ਬਣੇ ਕੌਂਸਲਰ ਜਗਜੀਤ ਸਿੰਘ ਜੱਗੀ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਾਰਦਰਸ਼ੀ ਕੰਮ ਕਰਨ ਦਾ ਭਰੋਸਾ ਦਿਵਾਇਆ।ੳੁਨ੍ਹਾਂ ਵਾਰਡ ਦੇ ਕੰਮਾਂ ਬਾਰੇ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਜਦੋਂ ਤੋਂ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਵਾਰਡ ਦੇ ਨਿਰਪੱਖ ਕੰਮ ਕਰਨ ਦੀ ਪ੍ਰੀਕਿਰਿਆ ਦੌਰਾਨ ਵੱਡੀ ਪੱਧਰ ਤੇ ਕੰਮ ਕੀਤੇ ਗਏ ਹਨ  । ਅਸੀਂ ਇਨ੍ਹਾਂ ਕੰਮਾਂ ਨੂੰ ਵਾਰਡ ਵਾਸੀਆਂ ਦੇ ਹਿੱਤਾਂ ਲਈ ਜਾਰੀ ਰੱਖਾਂਗੇ। ਜਦੋਂ ਇਸ ਵਾਰਡ ਦੀ ਜਿੱਤ ਲਈ ਅਮਨਜੀਤ ਸਿੰਘ ਖਹਿਰਾ ਸਾਬਕਾ ਕੌਂਸਲਰ ਨਾਲ ਗੱਲ ਕੀਤੀ ਗਈ  ਤਾਂ ਉਨ੍ਹਾਂ ਸਪੱਸ਼ਟ ਤੌਰ ਤੇ  ਆਖ ਦਿੱਤਾ ਕਿ ਪਾਰਟੀਆਂ ਸਾਡੇ ਭਾਈਚਾਰੇ ਦੇ ਵਿੱਚ ਵੰਡੀਆਂ ਪਾਉਣ ਨੂੰ ਹਰ ਵਕਤ ਤਿਆਰ ਰਹਿੰਦੀਆਂ ਨੇ ਪਰ ਜਿਸ ਤਰ੍ਹਾਂ ਵਾਰਡ ਨੰਬਰ 2 ਦੇ ਵਾਸੀਆਂ ਨੇ ਫ਼ੈਸਲਾ ਕੀਤਾ ਇਹ ਇੱਕ ਬਹੁਤ ਹੀ ਵਧੀਆ ਫੈਸਲਾ ਹੈ । ਅੱਜ ਮੈਂ ਖ਼ੁਸ਼ੀ ਦੇ ਮੌਕੇ ਤੇ ਨਵੇਂ ਬਣੇ ਕੌਂਸਲਰ ਜਗਜੀਤ ਸਿੰਘ ਜੱਗੀ ਨੂੰ ਆਪਣੇ ਹਿਰਦੇ ਤੋਂ ਵਧਾਈ ਦਿੰਦਾ ਹਾਂ । ਅੱਜ ਤੋਂ ਬਾਅਦ ਉਹ ਵਾਰਡ ਨੰਬਰ ਦੋ ਦੇ ਵਾਸੀਆਂ ਦੀ ਆਪ ਬਾਂਹ ਫੜਨ  ।ਸਾਡੇ ਕੋਲ ਨਗਰ ਕੌਂਸਲ ਦੇ ਵਿਚ ਕੁਰੱਪਸ਼ਨ ਦੀ ਵੱਡੀ ਲੜਾਈ ਹੈ  ।ਇਹ ਸਮਾਂ ਦੱਸੇਗਾ ਕਿ ਅਸੀਂ ਕਿਸ ਤਰ੍ਹਾਂ ਉਸ ਲੜਾਈ ਨੂੰ ਠੱਲ੍ਹ ਪਾ ਸਕਦੇ ਹਾਂ  । ਉਸ ਸਮੇਂ  ਵਾਰਡ ਨੰਬਰ ਦੋ ਤੋਂ ਬਹੁਤੀ ਸ਼ੰਘਰਸ਼ੀਲ  ਦੇਸ਼ ਦੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਉਣ ਵਾਲੇ ਸੂਬੇਦਾਰ  ਮੇਜਰ  ਦੇਵੀ ਦਿਆਲ  ,ਜਸਵਿੰਦਰ ਸਿੰਘ ਜੱਸੀ ਖਹਿਰਾ  , ਮਾਸਟਰ ਮਦਨ ਲਾਲ,ਐਂਬੂਲੈਂਸ ਯੂਨੀਅਨ ਪੰਜਾਬ ਦੇ ਨੁਮਾਇੰਦੇ ਵਿਜੇ ਕੁਮਾਰ ਸੈਣੀ   , ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ  ,ਡਾ ਦਿਲਬਾਗ ਸਿੰਘ ਮੌਜੂਦਾ ਡਿਪਟੀ ਡਾਇਰੈਕਟਰ ਵੱਲੋਂ ਵੀ ਇਸ ਸਮੇਂ ਸਮੂਹ ਵਾਰਡ ਵਾਸੀਆਂ ਦੇ ਨਾਲ ਜਗਜੀਤ ਸਿੰਘ ਜੱਗੀ ਨੂੰ ਵਧਾਈਆਂ ਦਿੱਤੀਆਂ ਗਈਆਂ  ।         

 

ਡੀ ਏ ਵੀ ਸੇਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਹੋਣਹਾਰ ਵਿਦਿਆਰਥੀਆਂ ਹਰਦੇਵ ਸਿੰਘ ਨੂੰ ਮਿਲਿਆ ਐਮ ਵੀ ਵੀ ਐਸ ਵਿਚ ਦਾਖਲਾ

ਜਗਰਾਉਂ ਫਰਵਰੀ 2021( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਡੀ ਏ ਵੀ ਸੇਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਪਿ੍ਰੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਦੇਵ ਸਿੰਘ ਸਪੁੱਤਰ ਡਾਕਟਰ ਕਿਸ਼ਨ ਸਿੰਘ ਨੇ ਨੈਟ ਦੀ ਪ੍ਰੀਖਿਆ ਵਿੱਚ ਮੱਲਾਂ ਮਾਰਦਿਆਂ ਹੋਈਆਂ ਆਦੇਸ਼ ਯੂਨੀਵਰਸਿਟੀ ਅਧੀਨ ਪੈਂਦੇ ਮੈਡੀਕਲ ਇੰਸਟੀਚਿਊਟ ਬਠਿੰਡਾ ਵਿੱਚ ਐਮ ਵੀ ਵੀ ਐਸ ਵਿਚ ਦਾਖਲਾ ਲੈ ਲਿਆ ਹੈ। ਹਰਦੇਵ ਸਿੰਘ ਵਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਹਰਦੇਵ ਬੜਾ ਹੀ ਮਿਲਣਸਾਰ ਵਿਦਿਆਰਥੀਆਂ ਹੈ ਜੋ ਸ਼ੂਰੁ ਤੋਂ ਹੀ ਪੜਾਈ ਦੇ ਖੇਤਰ ਵਿਚ ਅੱਵਲ ਰਿਹਾ ਹੈ। ਪੜਾਈ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਵੀ  ਇਸਦੀ ਹਿਸੇਦਾਰੀ ਹਮੇਸ਼ਾ ਹੀ ਸ਼ਲਾਘਾਯੋਗ ਰਹੀ ਹੈ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਹਰਦੇਵ ਸਿੰਘ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿਤੀਆਂ। ਹਰਦੇਵ ਦੇ ਪਿਤਾ ਜੀ ਨੇ ਸਕੂਲ ਸਟਾਫ ਨੂੰ  ਜਾਣਕਾਰੀ ਦਿੰਦੇ ਦਸਿਆ ਕਿ ਹਰਦੇਵ ਨੇ ਬਿਨਾਂ ਕਿਸੇ ਕੋਚਿੰਗ ਸੈਂਟਰ ਦੀ ਸਹਾਇਤਾ ਦੇ ਕਰੜੀ ਮਿਹਨਤ ਨਾਲ ਇਹ ਪ੍ਰੀਖਿਆ ਪਾਸ ਕੀਤੀ ਹੈ ਜਿਸ ਤੇ ਉਨ੍ਹਾਂ ਨੂੰ ਬੜਾ ਮਾਣ ਹੈ।

21 ਫਰਵਰੀ ਨੂੰ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਹੋਵੇਗੀ  ਰੋਹ ਭਰਪੂਰ ਕਾਨਫ਼ਰੰਸ  

ਲੁਧਿਆਣਾ, ਫ਼ਰਵਰੀ 2021 ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ ) 

ਫਾਸ਼ੀ ਹਮਲਿਆਂ ਵਿਰੋਧੀ ਫਰੰਟ  ਲੁਧਿਆਣਾ ਜਿਲੇ ਦੀ ਮੀਟਿੰਗ ਸੀ ਪੀ ਆਈ ਦੇ ਜਿਲਾ ਸੱਕਤਰ ਕਾਮਰੇਡ ਡੀ ਪੀ ਮੋੜ ਦੀ ਪ੍ਰਧਾਨਗੀ ਹੇਠ  ਹੋਈ ਜਿਸ ਵਿਚ ਚਮਕੌਰ ਸਿੰਘ, ਮਨਿੰਦਰ ਸਿੰਘ ਭਾਟੀਆ, ਪ੍ਰੋ ਜੈਪਾਲ ਸਿੰਘ, ਜਗਦੀਸ਼ ਸਿੰਘ, ਕੰਵਲਜੀਤ ਖੰਨਾ,ਜਸਵੰਤ ਜੀਰਖ ,ਕਾ ਨਾਰਾਇਣ ਸ਼ਾਮਲ ਹੋਏ।  ਮੀਟਿੰਗ ਚ  ਫਰੰਟ ਦੀ ਸੂਬਾਈ ਕਮੇਟੀ ਦੇ ਸੱਦੇ ਦੇ 21ਫਰਵਰੀ ਨੂੰ ਭਾਰਤ ਨਗਰ ਚੌਕ ਦੇ ਬਸ ਸਟਾਪ ਤੇ ਮੋਦੀ ਹਕੂਮਤ ਖਿਲਾਫ ਰੋਹ ਭਰਪੂਰ ਕਾਨਫਰੰਸ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕੰਵਲਜੀਤ ਖੰਨਾ ਨੇ ਦੱਸਿਆ ਕਿ ਕਿਂਸਾਨ ਸੰਘਰਸ਼ ਨੂੰ ਹਕੂਮਤੀ ਜਬਰ ਨਾਲ ਦਬਾਉਣ ਦੀ ਨੀਤੀ ਨੂੰ ਭਾਂਜ ਦੇਣ ਲਈ ਇਹ ਸਮਾਗਮ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ ਕਿਂਸਾਨ ਸੰਘਰਸ਼ ਨੂੰ ਹਕੂਮਤੀ ਸਾਜਿਸ਼ ਤਹਿਤ ਲੀਹੋਂ ਲਾਹੁਣ ਦਾ ਕੋਝਾ ਯਤਨ ਕਿਸਾਨ ਮਜ਼ਦੂਰ ਏਕਤਾ ਨੇ ਪਛਾੜ ਦਿਤਾ ਹੈ। ਉਨਾਂ ਕਿਸਾਨਾਂ ਖਿਲਾਫ ਝੂਠੇ ਪਰਚੇ ਰੱਦ ਕਰਨ, ਗਿਰਫਤਾਰ ਕਿਸਾਨ ਰਿਹਾਅ ਕਰਨ,  ਕਿਸਾਨ ਆਗੂਆਂ ਖਿਲਾਫ ਝੂਠੇ ਪਰਚੇ ਰੱਦ ਕਰਾਉਣ, ਮਜਦੂਰ ਆਗੂ ਨੌਦੀਪ ਕੋਰ, ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਰਿਹਾਅ ਕਰਾਉਨਮਣ , ਦਿੱਲੀ ਬਾਡਰਾਂ ਤੇ ਲਾਈਆਂ ਰੋਕਾਂ ਖਤਮ ਕਰਨ ,ਜਮਹੂਰੀ ਹੱਕ ਬਹਾਲ ਕਰਨ, ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਤੇ ਜੋਰ ਦੇਣ ਲਈ ਇਹ ਕਾਨਫਰੰਸ ਅਤੇ ਰੋਸ ਪ੍ਰਦਰਸ਼ਨ ਰੱਖਿਆ ਹੈ।ਉਨਾਂ ਸਮੂਹ ਕਿਸਾਨ ਹਿਤੈਸ਼ੀਆਂ ਨੂੰ ਇਸ ਮੌਕੇ ਸਮੇਂ ਸਿਰ  ਪੁੱਜਣ ਦਾ ਸੱਦਾ ਦਿੱਤਾ ਹੈ।

ਬਸੰਤ ਪੰਚਮੀ ਦੇ ਤਿਉੇਹਾਰ ਨਾਲ ਪਰੀ ਨਰਸਰੀ ਦੇ ਬੱਚਿਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੀ ਬਸੰਤ ਪੰਚਮੀ ਦਾ ਤਿਉੇਹਾਰ ਬਹੁਤ ਹੀ ਉਤਸ਼ਾਹ ਅਤੇ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ ਮਾਤਾ ਸਰਸਵਤੀ ਜੀ ਦੀ ਪੀਲੇ ਫੁੱਲਾਂ ਅਤੇ ਪੀਲੇ ਚਾਵਲਾਂ ਦੇ ਪ੍ਰਸ਼ਾਦ ਨਾਲ ਪੂਜਾ ਕੀਤੀ ਅਤੇ ਇਸ ਮੌਕੇ ਸਕੂਲ ਦੇ ਮੈਨੇਜਮੈਂਟ ਮੈਂਬਰਾਂ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਵਧਾਂਈਆਂ ਦਿੱਤੀਆਂ ਇਸ ਉਪਰੰਤ ਨਰਸਰੀ ਕਲਾਸ ਦੇ ਨੰਨੇ੍ਹ ਮੁੰਨੇ੍ਹ ਬੱਚਿਆਂ ਦੇ ਸਵਾਗਤ ਲਈ 'ਫਰੈਸ਼ਰ ਪਾਰਟੀ' ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨਰਸਰੀ, ਐਲ. ਕੇ. ਜੀ. ਅਤੇ ਯੂ. ਕੇ. ਜੀ. ਕਲਾਸ ਦੇ ਨੰਨ੍ਹੇ – ਮੁੰਨ੍ਹੇ ਬੱਚੇ ਬਹੁਤ ਹੀ ਸੁੰਦਰ ਪੀਲੀਆਂ ਡਰੈਸਾਂ ਵਿੱਚ ਨਜਰ ਆਏ। ਨੰਨ੍ਹੇ – ਮੁੰਨ੍ਹੇ ਬੱਚਿਆਂ ਦੀ ਫਰੈਸ਼ਰ ਪਾਰਟੀ ਉਨ੍ਹਾਂ ਦੇ ਅਧਿਆਪਕਾਂ ਦੁਆਰਾ ਬਹੁਤ ਹੀ ਸੁੰਦਰ ਢੰਗ ਨਾਲ ਪੀਲੇ ਪਤੰਗਾਂ ਅਤੇ ਪੀਲੇ ਗੁਬਾਰਿਆਂ ਦੁਆਰਾ ਕੀਤੀ ਗਈ। ਸਭ ਤੋਂ ਪਹਿਲਾਂ ਸਕੂਲ ਮੈਨੇਜ਼ਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ, ਡਾਇਰੈਕਟਰ ਰਾਜੀਵ ਸੱਗੜ ਜੀ ਅਤੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦੁਆਰਾ ਰਿਬਨ ਕਟਿੰਗ ਦੀ ਰਸਮ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਮੈਡਮ, ਬੱਚਿਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਟਾਫੀਆਂ ਅਤੇ ਚਾਕਲੇਟ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਮੈਡਮ ਦੁਆਰਾ ਨੰਨ੍ਹੇ – ਮੁੰਨ੍ਹੇ ਬੱਚਿਆਂ ਦੀਆਂ ਸੁੰਦਰ ਪੁਸ਼ਾਕਾਂ ਦੀ ਤਾਰੀਫ ਕਰਦਿਆਂ ਬੱਚਿਆਂ ਦੁਆਰਾ ਉਨ੍ਹਾਂ ਦੇ ਵਿਿਦਅਕ ਖੇਤਰ ਵਿੱਚ ਰੱਖੇ ਪਹਿਲੇ ਕਦਮ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਦੁਆਰਾ ਬੱਚਿਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਉਪਰਰੰਤ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਬੈਸਟ ਡਰੈਸ ਅਤੇ ਬੈਸਟ ਸਮਾਇਲ ਦੇ ਖਿਤਾਬਾਂ ਨਾਲ ਬੱਚਿਆਂ ਦੀਆਂ ਪੁਜੀਸ਼ਨਾ ਵੀ ਕੱਢੀਆਂ ਗਈਆਂ। ਇਸ ਉਪਰੰਤ ਸਕੂਲ ਦੇ ਬਾਕੀ ਬੱਚਿਆਂ ਦੁਆਰਾ ਆਪਣੇ ਅਧਿਆਪਕਾਂ ਨਾਲ ਮਿਲ ਕੇ ਸੰਗੀਤਕ ਧੁਨਾਂ ੳੇੱੁਤੇ ਡਾਂਸ ਵੀ ਕੀਤਾ ਗਿਆ। ਅੰਤ ਵਿੱਚ ਸਾਰੇ ਬੱਚਿਆਂ ਨੂੰ ਪੀਲੇ ਚਾਵਲਾਂ ਦਾ ਪ੍ਰਸ਼ਾਦਿ ਤਕਸੀਮ ਕੀਤਾ ਗਿਆ।

ਵਾਅਦੇ ਜੋ ਵਫਾ ਨਾ ਹੋਏ

ਜਗਰਾਉਂ 16 ਫਰਵਰੀ 2021(  ਮਨਜਿੰਦਰ ਗਿੱਲ/  ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ   )

ਅਵਾਜ਼ ਏ ਅਵਾਮ ਪੰਜਾਬ ਵਲੋਂ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਲਈ  ਮੰਗ ਪੱਤਰ ਬੀਬੀ ਸਰਵਜੀਤ ਕੌਰ ਮਾਣੂੰਕੇ ਉਪ ਨੇਤਾ ਵਿਰੋਧੀ ਧਿਰ ਨੂੰ ਦਿੱਤਾ , ਅਤੇ ਯਾਦ ਕਰਵਾਇਆ ਕਿ 2017 ਦੀਆਂ ਅਸੈਂਬਲੀ ਚੋਣਾਂ ਸਮੇਂ ਮੁੱਖ ਮੰਤਰੀ ਪੰਜਾਬ ਵਲੋਂ ਹਰ ਤਰ੍ਹਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਚਾਰ ਸਾਲ ਲੰਘ ਜਾਣ ਤੇ ਵੀ ਸਭ ਕਿਰਤੀਆਂ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ। ਆਰਥਿਕ ਉਲਝਨਾ ਕਾਰਨ ਕਿਸਾਨ ਆਤਮਹੀਨਤਾ ਦਾ ਸ਼ਿਕਾਰ ਹੋ ਰਹੇ ਹਨ। ਖੁਦ ਕੁਸੀਆਂ, ਜ਼ਮੀਨਾਂ ਵੇਚਣ ਤੇ ਹੋਰ ਕਰਜ਼ਾ ਲੈਣ ਦਾ ਸਿਲਸਿਲਾ ਜਾਰੀ ਹੈ,ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਸੰਗੋ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਬੀਬੀ ਸਰਵਜੀਤ ਕੌਰ ਮਾਣੂੰਕੇ ਐਮ ਐਲ ਏ ਜਗਰਾਉਂ ਨੇ ਕਿਹਾ ਕਿ ਉਹ ਇਹ ਮਸਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਗੇ ਅਤੇ ਨਾਲ ਹੀ ਪਾਰਟੀ ਵੱਲੋਂ ਅਸੈਂਬਲੀ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ।ਮੰਗ ਪੱਤਰ ਦੇਣ ਸਮੇਂ ਅਵਾਜ਼ ਏ ਅਵਾਮ ਦੇ  ਸਤਪਾਲ ਸਿੰਘ ਦੇਹੜਕਾ, ਪ੍ਰੋਫ਼ੈਸਰ ਕਰਮ ਸਿੰਘ ਸੰਧੂ,ਮੇਜਰ ਸਿੰਘ ਛੀਨਾ, ਮਾਸਟਰ ਅਵਤਾਰ ਸਿੰਘ, ਅਮਨਜੀਤ ਸਿੰਘ ਖੈਹਿਰਾ, ਹਰਿੰਦਰਪਾਲ ਸਿੰਘ ਕਾਲਾ ਅਤੇ ਮਨਜਿੰਦਰ ਸਿੰਘ ਹਾਜ਼ਰ ਸਨ

ਸਿਵਲ ਹਸਪਤਾਲ ਜਗਰਾਉਂ ਦੇ ਐਸ ਐਮ ਓ ਪ੍ਰਦੀਪ ਕੁਮਾਰ ਮਹਿੰਦਰਾ ਨੇ ਦੂਸਰੀ ਕਰੋਨਾ ਵੈਕਸਿੰਗ ਲਗਵਾਈ 

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਸਿਵਲ ਹਸਪਤਾਲ ਜਗਰਾਉਂ ਦੇ ਐਸ ਐਮ ਓ ਪ੍ਰਦੀਪ ਕੁਮਾਰ ਨੇਂ ਅੱਜ ਇਥੇ ਕਰੋਨਾ ਵੈਕਸਿੰਗ ਦੀ ਦੂਸਰੀ ਡੋਜ ਲਗਵਾ ਕੇ ਦਸਿਆ ਕਿ ਪਹਿਲਾਂ ਉਨ੍ਹਾਂ 16 ਜਨਵਰੀ ਨੂੰ ਕਰੋਨਾ ਵੈਕਸਿੰਗ ਲਗਵਾਈ ਸੀ ਅਤੇ ਅੱਜ ਦੂਸਰੀ ਵਾਰ ਫਿਰ ਵੈਕਸਿੰਗ ਲਗਵਾਈ ਹੈ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਹਨ ਅਤੇ ਬਾਕੀ ਸਭ ਨੂੰ ਵੀ ਪ੍ਰੈਰਿਤ ਕਰਦੇ ਹਨ ਕਿ ਸਾਰੇ ਲੋਕ ਇਸ ਵੈਕਸਿੰਗ ਨੂੰ ਲਗਵਾ ਲੈਣ ਇਸ ਨਾਲ ਕਾਫੀ ਹੱਦ ਤੱਕ ਠੀਕ ਰਿਹਾ ਜਾ ਸਕਦਾ ਹੈ, ਉਨ੍ਹਾਂ ਕਿਹਾ ਕਿ ਅੱਜ ਇਥੇ 66ਸੈਂਪਲ ਲੲੇ ਗੲੇ ਹਨ ਅਤੇ 16ਪੁਲਿਸ ਮੁਲਾਜ਼ਮਾਂ ਅਤੇ 02ਪ੍ਰਾਈਵੇਟ ਮੁਲਾਜ਼ਮਾਂ ਨੂੰ ਪਹਿਲੀ ਵੈਕਸਿੰਗ ਲਗਵਾਈ ਹੈ ਇਸ ਤਰ੍ਹਾਂ ਦੂਜੀ ਵੈਕਸਿੰਗ ਵੀ 18ਮੁਲਾਜਮਾ ਨੂੰ ਲਗਾਈ ਹੈ