ਲੁਧਿਆਣਾ, ਫ਼ਰਵਰੀ 2021 ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਲੁਧਿਆਣਾ ਜਿਲੇ ਦੀ ਮੀਟਿੰਗ ਸੀ ਪੀ ਆਈ ਦੇ ਜਿਲਾ ਸੱਕਤਰ ਕਾਮਰੇਡ ਡੀ ਪੀ ਮੋੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚਮਕੌਰ ਸਿੰਘ, ਮਨਿੰਦਰ ਸਿੰਘ ਭਾਟੀਆ, ਪ੍ਰੋ ਜੈਪਾਲ ਸਿੰਘ, ਜਗਦੀਸ਼ ਸਿੰਘ, ਕੰਵਲਜੀਤ ਖੰਨਾ,ਜਸਵੰਤ ਜੀਰਖ ,ਕਾ ਨਾਰਾਇਣ ਸ਼ਾਮਲ ਹੋਏ। ਮੀਟਿੰਗ ਚ ਫਰੰਟ ਦੀ ਸੂਬਾਈ ਕਮੇਟੀ ਦੇ ਸੱਦੇ ਦੇ 21ਫਰਵਰੀ ਨੂੰ ਭਾਰਤ ਨਗਰ ਚੌਕ ਦੇ ਬਸ ਸਟਾਪ ਤੇ ਮੋਦੀ ਹਕੂਮਤ ਖਿਲਾਫ ਰੋਹ ਭਰਪੂਰ ਕਾਨਫਰੰਸ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕੰਵਲਜੀਤ ਖੰਨਾ ਨੇ ਦੱਸਿਆ ਕਿ ਕਿਂਸਾਨ ਸੰਘਰਸ਼ ਨੂੰ ਹਕੂਮਤੀ ਜਬਰ ਨਾਲ ਦਬਾਉਣ ਦੀ ਨੀਤੀ ਨੂੰ ਭਾਂਜ ਦੇਣ ਲਈ ਇਹ ਸਮਾਗਮ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ ਕਿਂਸਾਨ ਸੰਘਰਸ਼ ਨੂੰ ਹਕੂਮਤੀ ਸਾਜਿਸ਼ ਤਹਿਤ ਲੀਹੋਂ ਲਾਹੁਣ ਦਾ ਕੋਝਾ ਯਤਨ ਕਿਸਾਨ ਮਜ਼ਦੂਰ ਏਕਤਾ ਨੇ ਪਛਾੜ ਦਿਤਾ ਹੈ। ਉਨਾਂ ਕਿਸਾਨਾਂ ਖਿਲਾਫ ਝੂਠੇ ਪਰਚੇ ਰੱਦ ਕਰਨ, ਗਿਰਫਤਾਰ ਕਿਸਾਨ ਰਿਹਾਅ ਕਰਨ, ਕਿਸਾਨ ਆਗੂਆਂ ਖਿਲਾਫ ਝੂਠੇ ਪਰਚੇ ਰੱਦ ਕਰਾਉਣ, ਮਜਦੂਰ ਆਗੂ ਨੌਦੀਪ ਕੋਰ, ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਰਿਹਾਅ ਕਰਾਉਨਮਣ , ਦਿੱਲੀ ਬਾਡਰਾਂ ਤੇ ਲਾਈਆਂ ਰੋਕਾਂ ਖਤਮ ਕਰਨ ,ਜਮਹੂਰੀ ਹੱਕ ਬਹਾਲ ਕਰਨ, ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਤੇ ਜੋਰ ਦੇਣ ਲਈ ਇਹ ਕਾਨਫਰੰਸ ਅਤੇ ਰੋਸ ਪ੍ਰਦਰਸ਼ਨ ਰੱਖਿਆ ਹੈ।ਉਨਾਂ ਸਮੂਹ ਕਿਸਾਨ ਹਿਤੈਸ਼ੀਆਂ ਨੂੰ ਇਸ ਮੌਕੇ ਸਮੇਂ ਸਿਰ ਪੁੱਜਣ ਦਾ ਸੱਦਾ ਦਿੱਤਾ ਹੈ।