You are here

ਬਸੰਤ ਪੰਚਮੀ ਦੇ ਤਿਉੇਹਾਰ ਨਾਲ ਪਰੀ ਨਰਸਰੀ ਦੇ ਬੱਚਿਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੀ ਬਸੰਤ ਪੰਚਮੀ ਦਾ ਤਿਉੇਹਾਰ ਬਹੁਤ ਹੀ ਉਤਸ਼ਾਹ ਅਤੇ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ ਮਾਤਾ ਸਰਸਵਤੀ ਜੀ ਦੀ ਪੀਲੇ ਫੁੱਲਾਂ ਅਤੇ ਪੀਲੇ ਚਾਵਲਾਂ ਦੇ ਪ੍ਰਸ਼ਾਦ ਨਾਲ ਪੂਜਾ ਕੀਤੀ ਅਤੇ ਇਸ ਮੌਕੇ ਸਕੂਲ ਦੇ ਮੈਨੇਜਮੈਂਟ ਮੈਂਬਰਾਂ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਵਧਾਂਈਆਂ ਦਿੱਤੀਆਂ ਇਸ ਉਪਰੰਤ ਨਰਸਰੀ ਕਲਾਸ ਦੇ ਨੰਨੇ੍ਹ ਮੁੰਨੇ੍ਹ ਬੱਚਿਆਂ ਦੇ ਸਵਾਗਤ ਲਈ 'ਫਰੈਸ਼ਰ ਪਾਰਟੀ' ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨਰਸਰੀ, ਐਲ. ਕੇ. ਜੀ. ਅਤੇ ਯੂ. ਕੇ. ਜੀ. ਕਲਾਸ ਦੇ ਨੰਨ੍ਹੇ – ਮੁੰਨ੍ਹੇ ਬੱਚੇ ਬਹੁਤ ਹੀ ਸੁੰਦਰ ਪੀਲੀਆਂ ਡਰੈਸਾਂ ਵਿੱਚ ਨਜਰ ਆਏ। ਨੰਨ੍ਹੇ – ਮੁੰਨ੍ਹੇ ਬੱਚਿਆਂ ਦੀ ਫਰੈਸ਼ਰ ਪਾਰਟੀ ਉਨ੍ਹਾਂ ਦੇ ਅਧਿਆਪਕਾਂ ਦੁਆਰਾ ਬਹੁਤ ਹੀ ਸੁੰਦਰ ਢੰਗ ਨਾਲ ਪੀਲੇ ਪਤੰਗਾਂ ਅਤੇ ਪੀਲੇ ਗੁਬਾਰਿਆਂ ਦੁਆਰਾ ਕੀਤੀ ਗਈ। ਸਭ ਤੋਂ ਪਹਿਲਾਂ ਸਕੂਲ ਮੈਨੇਜ਼ਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ, ਡਾਇਰੈਕਟਰ ਰਾਜੀਵ ਸੱਗੜ ਜੀ ਅਤੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦੁਆਰਾ ਰਿਬਨ ਕਟਿੰਗ ਦੀ ਰਸਮ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਮੈਡਮ, ਬੱਚਿਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਟਾਫੀਆਂ ਅਤੇ ਚਾਕਲੇਟ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਮੈਡਮ ਦੁਆਰਾ ਨੰਨ੍ਹੇ – ਮੁੰਨ੍ਹੇ ਬੱਚਿਆਂ ਦੀਆਂ ਸੁੰਦਰ ਪੁਸ਼ਾਕਾਂ ਦੀ ਤਾਰੀਫ ਕਰਦਿਆਂ ਬੱਚਿਆਂ ਦੁਆਰਾ ਉਨ੍ਹਾਂ ਦੇ ਵਿਿਦਅਕ ਖੇਤਰ ਵਿੱਚ ਰੱਖੇ ਪਹਿਲੇ ਕਦਮ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਦੁਆਰਾ ਬੱਚਿਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਉਪਰਰੰਤ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਬੈਸਟ ਡਰੈਸ ਅਤੇ ਬੈਸਟ ਸਮਾਇਲ ਦੇ ਖਿਤਾਬਾਂ ਨਾਲ ਬੱਚਿਆਂ ਦੀਆਂ ਪੁਜੀਸ਼ਨਾ ਵੀ ਕੱਢੀਆਂ ਗਈਆਂ। ਇਸ ਉਪਰੰਤ ਸਕੂਲ ਦੇ ਬਾਕੀ ਬੱਚਿਆਂ ਦੁਆਰਾ ਆਪਣੇ ਅਧਿਆਪਕਾਂ ਨਾਲ ਮਿਲ ਕੇ ਸੰਗੀਤਕ ਧੁਨਾਂ ੳੇੱੁਤੇ ਡਾਂਸ ਵੀ ਕੀਤਾ ਗਿਆ। ਅੰਤ ਵਿੱਚ ਸਾਰੇ ਬੱਚਿਆਂ ਨੂੰ ਪੀਲੇ ਚਾਵਲਾਂ ਦਾ ਪ੍ਰਸ਼ਾਦਿ ਤਕਸੀਮ ਕੀਤਾ ਗਿਆ।