You are here

ਲੁਧਿਆਣਾ

ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਦੀ ਚੋਣ ਮੁਹਿੰਮ ਚ ਦਾਖਾ ਤੇ ਸੋਨੀ ਗਾਲਿਬ ਨੇ ਲਿਆਂਦੀ ਤੇਜ਼ੀ  

ਜਗਰਾਉਂ, ਫਰਵਰੀ 2021  (ਅਮਿਤ ਖੰਨਾ) -

ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਦੀ ਚੋਣ ਮੁਹਿੰਮ ਚ ਦਾਖਾ ਤੇ ਸੋਨੀ ਗਾਲਿਬ ਨੇ ਲਿਆਂਦੀ ਤੇਜ਼ੀ  ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੇ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਪਿਛਲੇ 25 ਸਾਲਾਂ ਦੀ ਤੋਂ ਸੇਵਾ ਕਰ ਰਹੇ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਪਤਨੀ ਅਜੀਤ ਸਿੰਘ ਠੁਕਰਾਲ ਦੀ ਚੋਣ ਮੁਹਿੰਮ ਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ  ਤੇਜ਼ੀ ਲਿਆਂਦੀ ਗਈ ਇਥੇ ਦੱਸਣਯੋਗ ਹੈ ਕਿ ਅਜੀਤ ਸਿੰਘ ਠੁਕਰਾਲ ਵੱਲੋਂ ਵਾਰਡ ਚ ਕਰਵਾਏ ਕੰਮਾਂ ਕਰਕੇ ਹਰ ਇੱਕ ਦੁੱਖ ਚ ਖੜ੍ਹਨ ਕਰਕੇ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ  ਇਸ ਮੌਕੇ ਦਾਖਾ ਅਤੇ ਸੋਨੀ ਗਾਲਿਬ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਰਜਿੰਦਰ ਕੋਰ ਠੁਕਰਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਵਾਰਡ ਦੇ ਵਿਕਾਸ ਕਾਰਜਾਂ ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ  ਇਸ ਸਮੇਂ ਕੌਂਸਲਰ ਅਜੀਤ ਸਿੰਘ ਠੁਕਰਾਲ ਨੇ ਕਿਹਾ ਕਿ ਵਾਰਡ ਦੀ ਪਿਛਲੇ 25 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਹਮੇਸ਼ਾਂ ਵਾਰਡ ਦੇ ਵਿਕਾਸ ਨੂੰ ਪਹਿਲ ਦਿੱਤੀ ਹਰ ਇੱਕ ਦੁੱਖ ਦੇ ਸਾਥੀ ਰਹੇ  ਉਨ੍ਹਾਂ ਕਿਹਾ ਕਿ ਅੱਜ ਮੇਰਾ ਵਾਰਡ ਜਗਰਾਉਂ ਦੇ ਸਾਰੇ ਵਾਰਡਾਂ ਚ ਸਭ ਤੋਂ ਵਧੀਆ ਅਤੇ ਸੁੰਦਰ ਵਾੜਾ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਪਹਿਲਾਂ ਮਾਣ ਦਿੰਦੇ ਆਂ ਉਸੇ ਤਰ੍ਹਾਂ ਇਸ ਵਾਰ ਵੀ ਭਾਰੀ ਬਹੁਮਤ ਨਾਲ ਜਿਤਾਉਣਗੇ  ਇਸ ਮੌਕੇ ਜਸਵੰਤ ਸਿੰਘ ਚਾਵਲਾ ,ਹਰਜੀਤ ਸਿੰਘ ਸੋਨੂੰ ਅਰੋੜਾ ,ਚਮਕੌਰ ਸਿੰਘ, ਸਵਰਨ ਸਿੰਘ ਗਰੇਵਾਲ, ਬਿੱਟੂ ਟੇਲਰ, ਮਨਦੀਪ ਸਿੰਘ ਸੋਢੀ, ਅਮਨਪ੍ਰੀਤ ਸਿੰਘ, ਸੁਖਮਿੰਦਰ ਸਿੰਘ ਭਸੀਨ, ਭਾਗ ਸਿੰਘ ਭਸੀਨ, ਜੇ ਐਸ ਚਾਵਲਾ, ਭੀਮ ਸਿੰਘ ,ਸੁਰਜੀਤ ਸਿੰਘ ਐਡਵੋਕੇਟ ਰਾਕੇਸ਼ ਘਈ, ਗੁਰਵਿੰਦਰ ਸਿੰਘ, ਦਮਨਪ੍ਰੀਤ ਸਿੰਘ ,ਜਸਮਿੰਦਰ ਸਿੰਘ ਗਰੋਵਰ ਆਦਿ ਹਾਜ਼ਰ ਸਨ

ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਪਲਣ ਲਈ ਘਰ ਘਰ ਜਾ ਕੇ ਕਲੇਰ ਤੇ ਮੱਲਾ ਨੇ ਵੋਟਾਂ ਮੰਗੀਆਂ 

ਜਗਰਾਉਂ, ਫਰਵਰੀ 2021 (ਅਮਿਤ ਖੰਨਾ) -

ਵਾਰਡ ਨੰਬਰ 16ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਪਲਣ ਪੱਤਰੀ ਦੀਪਕ ਕੁਮਾਰ ਪਲਣ ਦੇਖ ਲਈ ਘਰ ਘਰ ਜਾ ਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਮੱਲ੍ਹਾ  ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਵੱਲੋਂ ਵੋਟਾਂ ਮੰਗੀਆਂ ਉਨ੍ਹਾਂ ਵਾਰਡ ਵਾਸੀਆਂ ਨੂੰ ਕਿਹਾ ਕਿ ਤੁਸੀ ਹਰਪ੍ਰੀਤ ਕੌਰ ਪਲਣ ਨੂੰ ਜਿਤਾਓ  ਤਾਂ ਕਿ ਵਾਰਡਾਂ ਦੀ ਨੁਹਾਰ ਬਦਲ ਸਕੇ  ਇਸ ਮੌਕੇ ਉਮੀਦਵਾਰ ਹਰਪ੍ਰੀਤ ਕੌਰ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੇ ਸਤਿਕਾਰ ਤੇ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਹਰ ਇੱਕ ਦੇ ਦੁੱਖ ਸੁੱਖ ਚ ਡਟ ਕੇ ਖੜ੍ਹਨਗੇ ਉਨ੍ਹਾਂ ਕਿਹਾ ਕਿ ਮੇਰਾ ਮਕਸਦ ਵਾਰਡ ਦਾ ਵਿਕਾਸ ਕਰਵਾਉਣਾ ਹੈ ਜਿਸ ਕਰਕੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ  ਉਨ੍ਹਾਂ ਕਿਹਾ ਕਿ ਵਾਰਡ ਦੀ ਨੁਹਾਰ ਬਦਲਣ ਲਈ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਇਸ ਮੌਕੇ ਡਾ ਮਦਨ ਮਿੱਤਲ, ਪਰਮਜੀਤ ਸਿੰਘ ਪੰਮਾ, ਕ੍ਰਿਸ਼ਨ ਕੁਮਾਰ ,ਜਗਮੋਹਨ ਬਾਂਸਲ, ਮਿੰਟੋ ,ਅਰੁਣ ਗੁਪਤਾ, ਵਿਵੇਕ ਸ਼ਰਮਾ, ਵਿੱਕੀ ,ਅਸ਼ਵਨੀ, ਮੋਹਿਤ ਵਰਮਾ, ਵਿੱਕੀ ਚੌਧਰੀ, ਲਾਲ ਚੰਦ ਬੌਬੀ ਪਲਣ ,ਟੀਟੂ ਤੋਮਰ, ਸੋਨੂੰ ਮਿਗਲਾਨੀ ਤੇ ਵਰੁਣ ਗਰਗ ਆਦਿ ਹਾਜ਼ਰ ਸਨ

ਹਰਸਿਮਰਨਜੀਤ ਸਿੰਘ ਗਰੇਵਾਲ ਨੇ ਆਪਣੇ ਚੋਣ ਮੁਹਿੰਮ ਤਹਿਤ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਬਣਾਇਆ 

ਜਗਰਾਉਂ, ਫਰਵਰੀ 2021 (ਅਮਿਤ ਖੰਨਾ) -

ਵਾਰਡ ਨੰਬਰ-4 ਦੇ ਕਾਂਗਰਸ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ ਗਰੇਵਾਲ ਨੇ ਆਪਣੇ ਚੋਣ ਮੁਹਿੰਮ ਤਹਿਤ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ | ਉਮੀਦਵਾਰ ਗਰੇਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਕੱਚਾ ਕਿਲਾ, ਕੁੱਕੜ ਮੋੜ ਆਦਿ ਮੁਹੱਲਿਆਂ ਦਾ ਦੌਰਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵੋਟਰਾਂ ਤੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਵਿਕਾਸ ਦੇ ਨਾਮ 'ਤੇ ਵੋਟਾਂ ਦੀ ਮੰਗ ਕਰ ਰਹੇ ਹਨ | ਇਸ ਮੌਕੇ ਨਛੱਤਰ ਸਿੰਘ ਗਰੇਵਾਲ, ਪ੍ਰਮਜੀਤ ਪੰਮੀ, ਸ਼ਸ਼ਪਾਲ ਸਿੰਘ, ਇੰਦਰਜੀਤ ਸਿੰਘ, ਹਰਦੀਪ ਸਿੰਘ ਵਿੱਕੀ, ਲਵ ਸਿੰਘ, ਜਗਜੀਤ ਸਿੰਘ ਗੋਲੂ, ਅਮਨਦੀਪ ਸਿੰਘ ਭੱਟੀ, ਉਮ ਪ੍ਰਕਾਸ਼, ਮੋਹਿਤ ਅਰੋੜਾ, ਅਜੇ ਗਰੇਵਾਲ, ਪਾਲੀ ਸਿੱਧਵਾਂ ਅਤੇ ਵੱਡੀ ਵਾਰਡ ਵਾਸੀਆਂ ਹਾਜ਼ਰ ਸਨ |

ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਰਾਜ ਪੱਧਰੀ ਸਮਾਗਮ 16 ਫਰਵਰੀ ਨੂੰ

ਸ੍ਰੀ ਭੈਣੀ ਸਾਹਿਬ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਣਗੇ ਮੁੱਖ ਮਹਿਮਾਨ
ਡਿਪਟੀ ਕਮਿਸ਼ਨਰ ਵਲੋਂ ਸਮਾਗਮ ਸਬੰਧੀ ਕੀਤੀ ਰੀਵਿਊ ਮੀਟਿੰਗ, ਜ਼ਰੂਰੀ ਹਦਾਇਤਾਂ ਕੀਤੀਆਂ ਜਾਰੀ
ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 
 ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 205ਵੇਂ ਪ੍ਰਕਾਸ਼ ਉਤਸਵ 'ਤੇ ਰਾਜ ਪੱਧਰੀ ਸਮਾਗਮ 16 ਫਰਵਰੀ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਵਜੋਂ ਪੁੱਜਣਗੇ।ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਇਸ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਹ ਰਾਜ ਪੱਧਰੀ ਸਮਾਗਮ ਦਾ ਆਯੋਜਨ ਸ੍ਰੀ ਭੈਣੀ ਸਾਹਿਬ ਵਿਖੇ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ, ਐਮ.ਪੀ. ਸਾਹਿਬਾਨ, ਵਿਧਾਇਕ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੀਆਂ. ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਹਰ ਕੋਨੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।

'ਮਨੁੱਖਤਾ ਦਾ ਰਹਿਬਰ ਗੁਰੂ ਤੇਗ ਬਹਾਦਰ' ਸੰਗੀਤਕ ਸਮਾਗਮ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਮਗੜ੍ਹੀਆ ਕਾਲਜ(ਲੜਕੀਆਂ) ਵਿਖੇ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ 'ਮਨੁੱਖਤਾ ਦਾ ਰਹਿਬਰ ਗੁਰੂ ਤੇਗ ਬਹਾਦਰ' ਸੰਗੀਤਕ ਸਮਾਗਮ ਆਯੋਜਿਤ
ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  
ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਪ੍ਰੋਗਰਾਮਾਂ ਦੀ ਲੜੀ ਅਧੀਨ ਇੱਕ ਹੋਰ ਵਿਦਿਆਰਥੀ ਸੰਗੀਤਕ ਪ੍ਰੋਗਰਾਮ 'ਮਨੁੱਖਤਾ ਦਾ ਰਹਿਬਰ ਗੁਰੂ ਤੇਗ ਬਹਾਦਰ' ਦਾ ਆਨਲਾਇਨ-ਆਫ਼ਲਾਇਨ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ ਪ੍ਰੋ: ਰਾਜ ਕੁਮਾਰ (ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਦੀ ਸਰਪ੍ਰਸਤੀ ਹੇਠ ਆਨਲਾਈਨ ਆਯੋਜਨ ਕੀਤਾ ਗਿਆ। ਇਸ ਵਿੱਚ ਵਿਵੇਕ ਰੰਜਨ ਸਿਨਹਾ (ਡੀ.ਯੂ.ਆਈ.), ਡਾ. ਸੰਜੇ ਕੌਸ਼ਿਕ (ਡੀ.ਸੀ.ਡੀ.ਸੀ.) ਡਾ. ਤਜਿੰਦਰ ਕੌਰ (ਡਾਇਰੈਕਟਰ ਐਜੂਕੇਸ਼ਨ ਐੱਸ.ਜੀ.ਪੀ.ਸੀ.) ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ.
ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਇਸ ਮਹਾਨ ਸੰਗੀਤਕ ਪ੍ਰੋਗਰਾਮ ਵਿੱਚ ਆਪਣੇ ਬਹੁਮੁਲੇ ਵਿਚਾਰ ਪੇਸ਼ ਕਰਨ ਲਈ ਸ਼ਾਮਿਲ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਦਾ ਆਰੰਭ ਕਰਦੇ ਹੋਏ ਡਾ. ਵਿਵੇਕ ਰੰਜਨ ਸਿਨਹਾ ਨੇ ਯੂਥ ਵੈੱਲਫੇਅਰ ਵਿਭਾਗ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾਨੂੰ ਇਸ ਸੰਗੀਤਕ ਪ੍ਰੋਗਰਾਮ ਦੇ ਆਯੋਜਨ ਲਈ ਵਧਾਈ ਤੇ ਸ਼ੁਭ ਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ ''ਕੋਵਿਡ-19 ਦੀ ਚੁਣੌਤੀਆਂ ਭਰੇਸਮੇਂ ਵਿਚ ਇਸਪ੍ਰੋਗਰਾਮ ਦਾ ਆਯੋਜਨ ਕਰਨਾ ਆਪਣੇ ਆਪ ਵਿੱਚ ਪ੍ਰਸ਼ੰਸਾ ਦੇ ਯੋਗ ਹੈ, ਇਸ ਸੰਕਟ ਦੇ ਸਮੇਂ ਮਨ ਵਿੱਚ ਧੀਰਜ ਅਤੇ ਸਬਰ ਰੱਖ ਕੇ ਸਾਨੂੰ ਸ਼ਾਂਤੀ ਪੂਰਵਕ ਜੀਵਨ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ ਹੈ''। ਡਾ. ਸੰਜੇ ਕੌਸ਼ਿਕ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ''ਗੁਰੂ ਤੇਗ ਬਹਾਦਰ ਜੀ ਵਰਗਾ ਸ਼ਾਇਦ ਹੀ ਕੋਈ ਯੋਧਾ ਦੁਬਾਰਾਫਿਰ ਏਸ ਧਰਤੀ ਤੇ ਨਹੀਂ ਆਇਆ ਜਿਸ ਨੇ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਣ ਕੁਰਬਾਨ ਕਰ ਦਿੱਤੇ ਹੋਣ, ਅਜਿਹੇ ਗੁਰੂ ਨੂੰ ਅਸੀਂ ਕੋਟਿਨ ਕੋਟਿਨ ਪ੍ਰਣਾਮ ਕਰਦੇ ਹਾਂ ਅਤੇ ਆਸ ਕਰਦਾ ਹਾਂ ਕਿ ਉਨ੍ਹਾਂ ਦੇ ਦੱਸੇ ਰਸਤੇ ਤੇ ਚੱਲ ਸਕੀਏ''.
ਵੈਬੀਨਾਰ ਦੇ ਸਨਮਾਨ ਯੋਗ ਮੁੱਖ ਮਹਿਮਾਨ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਹੁਣ ਵੀ ਸਮਾਂ ਹੈ ਕੇ ਅਸੀਂ ਆਪਣੇ ਭਵਿੱਖ ਨੂੰ ਖੁਸ਼ਹਾਲ ਬਣਾ ਲਈਏ ਤੇ ਬਿਨਾਂ ਦੇਰੀ ਕੀਤਿਆਂ ਗੁਰ{ ਜੀ ਦੇ ਉਪਦੇਸ਼ਾਂ ਨੂੰ ਅਪਣਾਈਏ। ਡਾ.ਨਿਰਮਲ ਜੌੜਾ (ਡਾਇਰੈਕਟਰ ਯੂਥ ਵੈਲਫੇਅਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਪ੍ਰੋਗਰਾਮ ਬਾਰੇ ਦੱਸਦਿਆਂ ਕਿਹਾ ਕਿ ''ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਗੁਰੂਆਂ ਦੇ ਦੱਸੇ ਰਸਤੇ ਤੇ ਚੱਲ ਸਕਣ''. ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸਰਦਾਰ ਰਣਜੋਧ ਸਿੰਘ ਨੇ ਆਪਣੇ ਵਿਚਾਰ ਦਸਦਿਆਂ ਕਿਹਾ ਕਿ ''ਅੱਜ ਪੂਰੇ ਵਿਸ਼ਵ ਵਿੱਚ ਗੁਰੂਆਂ ਦੇ ਦੱਸੇ ਉਪਦੇਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਹੀ ਦਿਸ਼ਾ ਵਿਚ ਅੱਗੇ ਵੱਧ ਕੇ ਦੇਸ਼ ਨੂੰ ਉੱਨਤੀ ਦੇ ਸਿਖਰ ਤੱਕ ਲੈ ਜਾ ਸਕੀਏ''।
ਇਸ ਪ੍ਰੋਗਰਾਮ ਵਿਚ ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ ਨਾਲ ਹੋਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਲਿਖੀ ਬਾਣੀ ਨੂੰ ਸ਼ਬਦ ਗਾਇਨ ਦੇ ਰੂਪ ਵਿੱਚ ਪੇਸ਼ ਕੀਤਾ। ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ''ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਭ ਤੋਂ ਚੰਗਾ ਅਤੇ ਮਹਾਨ ਕੰਮ ਇਹੀ ਹੋਵੇਗਾ, ਅਸੀਂ ਉਨ੍ਹਾਂ ਦੀਆਂ ਦੱਸੀਆਂ ਗਈਆਂ ਸਿੱਖਿਆਵਾਂ ਅਤੇ ਉਪਦੇਸ਼ ਘਰ-ਘਰ ਤੱਕ ਪਹੁੰਚਾਈਏ ਤੇ ਉਹਨਾਂ ਦੀਆਂ ਦਿਤੀਆਂ ਸਿਖਿਆਵਾਂ ਉਤੇ ਅਮਲ ਕਰਕੇ ਜੀਵਨ ਵਿਚ ਅੱਗੇ ਵਧੀਏ''।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦਾ ਮੰਚ ਸੰਚਾਲਨ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਯ ਜਸਪਾਲ ਕੌਰ ਨੇ ਕੀਤਾ। ਇਸ ਪ੍ਰੋਗਰਾਮ ਵਿੱਚ 12 ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੁਆਰਾਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬਂਧਿਤ ਸ਼ਬਦ ਅਤੇ ਕਵਿਤਾ ਗਾਇਣ ਕੀਤੇ ਗਏ।
ਇਸ ਮੌਕੇ ਵਿਸ਼ੇਸ਼ ਰੂਪ ਤੇ ਕਾਲਜ ਪਹੁੰਚੇ ਪ੍ਰਿੰ.ਡਾ. ਨਰਿੰਦਰ ਸਿੰਘ ਸਿੱਧੂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਮਗੜ੍ਹੀਆ ਗਰਲਜ਼ ਕਾਲਜ ਦੇ ਪ੍ਰਤੀਭਾਗੀਸਨ ਤਨਿਸ਼ਕ ਕੌਰ ਆਨੰਦ, ਦਮਨਪ੍ਰੀਤ ਕੌਰ, ਰਿਤਿਕਾ ਥਾਪਰ ਤਾਨਿਆ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪ੍ਰਤੀਭਾਗੀ ਅਨੂਰਾਧਾ ਭਗਤ, ਰਤਨ ਕੌਰ, ਰਾਜਦੀਪ ਕੌਰ, ਗੌਰਮਿੰਟ ਕਾਲਜ ਹੁਸ਼ਿਆਰਪੁਰ ਦੇ ਪ੍ਰਤੀਭਾਗੀ ਗੁਰਸੇਵਕ ਸਿੰਘ, ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਤੀਭਾਗੀ ਸੁਖਦੀਪ ਕੌਰ, ਸੋਨੀ ਸਿੰਘ, ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਦੇ ਪ੍ਰਤੀਭਾਗੀ ਗੁਰਪ੍ਰੀਤ ਕੌਰ ਮਨਜੋਤ ਕੌਰ, ਖਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦੇ ਕੁਲਵਿੰਦਰ ਕੌਰ , ਖ਼ੁਸ਼ੀ ਸ਼ਰਮਾ, ਰਮਨਦੀਪ ਕੌਰ, ਏ ਐੱਸ ਕਾਲਜ ਖੰਨਾ ਦੇ ਪ੍ਰਤੀਭਾਗੀ ਸੁਖਜੀਤ ਸਿੰਘ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੁਮੈਨ ਝਾੜ ਸਾਹਿਬ ਦੇ ਪ੍ਰਤੀਭਾਗੀ ਮਨਜੀਤ ਕੌਰ, ਸਿਮਰਨਜੀਤ ਕੌਰ, ਮਾਲਵਾ ਕਾਲਜ ਬੌਂਦਲੀ ਸਮਰਾਲਾ ਦੇ ਪ੍ਰਤੀਭਾਗੀ ਮੁਸਕਾਨ ਪ੍ਰੀਤ ਕੌਰ, ਨਵਦੀਪ ਕੌਰ, ਖਾਲਸਾ ਕਾਲਜ ਫਾਰ ਵੁਮੈਨ ਲੁਧਿਆਣਾ ਦੇ ਪ੍ਰਤੀਭਾਗੀ ਸਿਮਰਨਜੀਤ ਕੌਰ, ਸੁਆਮੀ ਗੰਗਾ ਗਿਰੀ ਗਰਲਜ਼ ਕਾਲਜ ਰਾਏਕੋਟ ਦੇ ਪ੍ਰਤੀਭਾਗੀ ਅਮਨਦੀਪ ਕੌਰ, ਗਗਨਦੀਪ ਕੌਰ ਸੋਨੀਆ ਰਾਣੀ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਿਰੋਜ਼ਪੁਰ ਦੇ ਪ੍ਰਤੀਭਾਗੀ ਤਮੰਨਾ, ਗਾਰਗੀ ਅਤੇ ਪ੍ਰਿਯੰਕਾ ਸਨ।

ਜ਼ਿਲ੍ਹਾ ਮਾਸ ਮੀਡੀਆ ਟੀਮ ਵੱਲੋਂ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਕੱਟੇ ਚਾਲਾਨ

18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ

ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਾ. ਮੰਨੂ ਵਿਜ ਐਸ.ਐਮ.ਓ. ਦੀ ਅਗਵਾਈ ਵਿੱਚ ਮਾਸ ਮੀਡੀਆ ਟੀਮ ਵੱਲੋਂ ਕੋਟਪਾ (COTPA) ਸਬੰਧੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।
ਮਾਸ ਮੀਡੀਆ ਟੀਮ ਵੱਲੋਂ ਅੱਜ 12 ਚਲਾਨ ਕੱਟੇ ਗਏ ਜਿਸ ਵਿੱਚ ਮਿੰਨੀ ਸਕੱਤਰੇਤ, ਪੀ.ਏ.ਯੂ. ਏਰੀਆ, ਬੱਸ ਸਟੈਂਡ, ਰੇਲਵੇ ਸਟੈਂਡ ਅਤੇ ਕੈਲਾਸ਼ ਚੌਂਕ ਏਰੀਏ ਵਿੱਚ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟਦਿਆਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਇਸ ਐਕਟ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਕੋਟਪਾ ਤਹਿਤ ਜੋ ਲੋਕ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਚਲਾਨ ਕੱਟ ਕੇ ਜਾਗਰੂਕ ਕੀਤਾ ਜਾਂਦਾ ਹੈ ਕਿ ਅਜਿਹਾ ਕਰਨਾ ਨਿਯਮਾਂ ਦੇ ਖਿਲਾਫ ਹੈ। ਜਿਨ੍ਹਾਂ ਲੁਧਿਆਣਾ ਅਧੀਨ ਸਮੂਹ ਸੰਸਥਾਵਾਂ ਵੱਲੋਂ ਇਹ ਕਾਰਵਾਈ ਜਾਰੀ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਸ.ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਅਤੇ ਜਨਤਾ ਦੀ ਸਿਹਤ ਦਾ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ 18 ਸਾਲ ਤੋਂ ਘੱਟ ਦੀ ਉਮਰ ਦਾ ਕੋਈ ਵੀ ਵਿਅਕਤੀ ਨਾ ਤਾਂ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖ਼ਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ ਨਜ਼ਦੀਕ ਇਹ ਉਤਪਾਦ (ਤੰਬਾਕੂ) ਵੇਚਣਾ ਸਖਤ ਮਨ੍ਹਾ ਹੈ।
ਨੋਡਲ ਅਫਸਰ ਡਾ. ਮੰਨੂ ਵਿਜ ਅਨੁਸਾਰ ਜਨਤਾ ਤੰਬਾਕੂਨੋਸ਼ੀ ਤੋਂ ਗੁਰੇਜ਼ ਕਰੇ ਤਾਂ ਜੋ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਪਿੰਡ ਡੱਲਾ ਵਿਚ ਸੀਵਰੇਜ ਦਾ ਕੰਮ ਸੁਰੂ

ਹਠੂਰ,11,ਫਰਵਰੀ-(ਕੌਸ਼ਲ ਮੱਲ੍ਹਾ)-
ਪਿੰਡ ਡੱਲਾ ਵਿਖੇ ਅੱਜ ਸੀਵਰੇਜ ਦਾ ਕੰਮ ਸੁਰੂ ਕਰ ਦਿੱਤਾ ਹੈ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ 14 ਵੇਂ ਵਿਤ ਕਮਿਸਨ ਵੱਲੋ ਪਿੰਡ ਡੱਲਾ ਦੇ ਵਿਕਾਸ ਕਾਰਜਾ ਲਈ 53 ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ ਗਈ ਸੀ ਜਿਸ ਨਾਲ ਪਿੰਡ ਦੀਆ ਗਲੀਆਂ ਵਿਚ ਇੰਟਰਲੌਕ ਲਾਇਆ ਜਾ ਰਿਹਾ ਅਤੇ ਪਿੰਡ ਡੱਲਾ ਨਹਿਰ ਦੇ ਪੁੱਲ ਤੋ ਲੈ ਕੇ ਦੇਹੜਕੇ ਵਾਲੀ ਕੱਸੀ ਤੱਕ ਲਗਭਗ ਡੇਢ ਕਿਲੋਮੀਟਰ ਲੰਮਾ ਸੀਵਰੇਜ ਪਾਇਆ ਜਾਵੇਗਾ।ਉਨ੍ਹਾ ਦੱਸਿਆ ਕਿ ਅੱਜ ਵੱਡੇ ਨਾਲੇ ਦੀ ਸਫਾਈ ਦਾ ਕੰਮ ਸੁਰੂ ਕਰ ਦਿੱਤਾ ਹੈ ਅਤੇ ਜਦੋ ਨਾਲੇ ਦੀ ਪੂਰੀ ਸਫਾਈ ਹੋ ਜਾਵੇਗੀ ਤਾਂ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਕਾਗਰਸ ਦੇ ਸੀਨੀਅਰ ਆਗੂ ਇਸ ਸੀਵਰੇਜ ਦੇ ਕੰਮ ਦਾ ਉਦਘਾਟਨ ਕਰਨਗੇ।ਉਨ੍ਹਾ ਦੱਸਿਆ ਕਿ ਇਹ ਸੀਵਰੇਜ ਪਾਉਣ ਤੇ ਲਗਭਗ 40 ਲੱਖ ਰੁਪਏ ਦਾ ਖਰਚਾ ਆਉਣਾ ਹੈ।ਇਸ ਕਰਕੇ ਅਸੀ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਨੂੰ ਬੇਨਤੀ ਕਰਦੇ ਹਾਂ ਕਿ ਸੀਵਰੇਜ ਪਾਉਣ ਲਈ ਗ੍ਰਾਮ ਪੰਚਾਇਤ ਡੱਲਾ ਦੀ ਆਰਥਿਕ ਪੱਖੋ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਕੰਮ ਜਲਦੀ ਨੇਪਰੇ ਚਾੜਿਆ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਪ੍ਰਧਾਨ ਜੋਰਾ ਸਿµਘ,ਸੂਬੇਦਾਰ ਦੇਵੀ ਚੰਦ ਸ਼ਰਮਾਂ, ਗੁਰਚਰਨ ਸਿੰਘ ਸਰਾਂ, ਨਾਹਰ ਸਿੰਘ,ਮੋਹਨ ਸਿµਘ,ਨਿਰਮਲ ਸਿµਘ, ਗੁਰਚਰਨ ਸਿੰਘ ਸਿੱਧੂ,ਹਰਬµਸ ਸਿµਘ,ਕਰਮਜੀਤ ਸਿੰਘ,ਕੰਮੀ ਡੱਲਾ, ਇਕਬਾਲ ਸਿੰਘ, ਬਲਦੇਵ ਸਿµਘ,ਕਮਲਜੀਤ ਸਿੰਘ ਜੀ ਓ ਜੀ, ਬਿੱਕਰ ਸਿµਘ, ਪਾਲ ਸਿµਘ, ਬਹਾਦਰ ਸਿµਘ,ਗੁਰਜੰਟ ਸਿੰਘ, ਸੁਖਜੀਤ ਸਿµਘ, ਕਾਲਾ ਸਿµਘ, ਬਿੱਟੂ ਸਿµਘ, ਜਿµਦਰ ਸਿµਘ, ਪੀਤਾ ਸਿੱਧੂ, ਸਤਿਨਾਮ ਸਿµਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਗ੍ਰਾਮ ਪੰਚਾਇਤ ਡੱਲਾ ਨਾਲੇ ਦੀ ਸਫਾਈ ਦਾ ਕੰਮ ਸੁਰੂ ਕਰਵਾਉਦੇ ਹੋਏ।

ਸੁਭਾਸ਼ ਗੇਟ ਦੇ ਨੇੜੇ ਨਾਲੇ ਵਿਚੋਂ ਅਣਪਛਾਤੀ ਲਾਸ਼ ਮਿਲੀ

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸ਼ਹਿਰ ਵਿੱਚ ਆਮ ਤੋਰ ਤੇ ਲੜਾਈ ਝਗੜੇ  ਦੀਆਂ ਅਤੇ ਖੋਹ ਕਰਕੇ ਭਜ ਜਾਣ ਦੀਆਂ ਖਬਰਾਂ ਤਾਂ ਹਰ ਰੋਜ਼ ਹੀ ਮਿਲਦੀਆਂ ਹਨ,ਪਰ ਅੱਜ ਜਗਰਾਉਂ ਦੇ ਥਾਣਾ ਸਿਟੀ ਤੋਂ ਕੁਝ ਹੀ ਦੂਰੀ ਤੇ ਬਣੇ ਸੁਭਾਸ਼ ਗੇਟ ਦੇ ਬਾਹਰ ਨਾਲੇ ਵਿਚ ਇਕ ਅਣਪਛਾਤੀ ਲਾਸ਼ ਮਿਲ਼ਦੇ ਹੀ ਸਨਸਨੀ ਫੈਲ ਗਈ ਅਤੇ ਲੋਕ ਬਹੁਤ ਜ਼ਿਆਦਾ ਗਿਣਤੀ ਵਿਚ ਉਸ ਨੂੰ ਦੇਖਣ ਲਈ ਪਹੁੰਚ ਗਏ, ਜਦੋਂ ਹੀ ਨਾਲੇ ਦੀ ਸਫਾਈ ਲਈ ਸਫਾਈ ਸੇਵਕ ਉਥੇ ਸਫ਼ਾਈ ਕਰ ਰਹੇ ਸੀ, ਤਾਂ ਉਨ੍ਹਾਂ ਨੂੰ  ਕੁਝ ਕਪੜੇ ਵਿਚ ਬਨਿਆ ਹੋਈਆ ਭਾਰੀ ਸਮਾਨ ਵਾਂਗੂੰ ਲਗ ਰਿਹਾ ਗਠੜੀ ਨੁਮਾ ਚੀਜ਼ ਮਿਲੀ ਤਾਂ ਉਸ ਨੂੰ ਥੋੜ੍ਹਾ ਜਿਹਾ ਖਿਸਕਾਉਣ ਤੇ ਇਕ ਇਨਸਾਨੀ ਪੈਰ ਬਾਹਰ ਆ ਗਿਆ ਜਿਸ ਤੇ ਜਲਦ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ, ਮੋਕੇ ਪਰ ਪੁਲਿਸ ਅਫਸਰ ਪਹੁੰਚੇ ਤਾਂ ਉਸ ਤੋਂ ਬਾਅਦ ਹੀ ਜਦ ਉਸ ਗਠੜੀ ਨੂੰ ਖੋਲਿਆ ਗਿਆ ਤਾਂ ਕਿਸੇ ਨੋਜਵਾਨ ਨੂੰ ਬੁਰੀ ਤਰ੍ਹਾਂ ਨਾਲ ਮਾਰ ਕੇ ਬੰਨ ਕੇ ਨਾਲੇ ਵਿਚ ਸੁੱਟ ਦਿੱਤਾ ਸੀ। ਇਸ ਮੌਕੇ ਤੇ ਡੀ ਐਸ ਪੀ ਸਿਟੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਖ਼ਬਰ ਮਿਲਦਿਆਂ ਹੀ ਸਾਡੇ ਐਸ ਪੀ ਰੈਂਕ, ਡੀ ਐਸ ਪੀ ਰੈਂਕ ਅਤੇ ਐਸ ਐਚ ਓ ਨਾਲ ਪੂਰੀ ਟੀਮ ਪਹੁੰਚੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਮੀਡੀਆ ਨੂੰ ਦਸਿਆ ਜਾਵੇਗਾ।

Farmers protest ; ਜਗਰਾਉਂ ਵਿੱਚ ਮਹਾਂ ਪੰਚਾਇਤ ਦੀ ਰੈਲੀ ਨੂੰ ਮਿਲਿਆ ਭਰਵਾ ਹੁੰਗਾਰਾ

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਨਿਊ ਗ੍ਰੈਨ ਮਾਰਕੀਟ ਵਿਖੇ ਸੰਯੂਕਿਤ ਕਿਸਾਨ ਸੰਗਰਸ਼ ਮੋਰਚਾ ਭਾਰਤ ਵਲੋਂ ਖੇਤੀਂ ਸੰਬੰਧੀ ਕਾਲੇ ਕਾਨੂੰਨਾਂ ਖਿਲਾਫ ਬੜੀ ਪੱਧਰ ਤੇ 32 ਕਿਸਾਨ ਜਥੇਬੰਦਿਆਂ ਵਲੋਂ ਰੋਸ਼ ਭਾਰੀ ਕੀਤਾ ਗਿਆ ਵੱਡੀ ਤਾਦਾਂਤ ਵਿੱਚ ਕਿਸਾਨਾਂ ਅਤੇ ਹੋਰ ਜਥੇਬੰਦਿਆਂ ਵਲੋਂ ਇਕੱਠੇ ਹੋ ਇਕ ਮੰਚ ਤੇ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਖਿਲਾਫ਼ ਜਮ ਕੇ ਭੜਾਸ ਕੱਢੀ, ਇਸ ਮੌਕੇ ਪੱਤਰਕਾਰਾਂ ਨੂੰ ਆਪਣੀ ਕਵਰੇਜ ਕਰਨ ਲਈ ਕਾਫੀ ਮੁਸ਼ਸਕਤ ਕਰਨੀ ਪਈ।ਆਮ ਪਬਲਿਕ ਨੂੰ ਸਟੇਜ ਤੋਂ ਦੂਰ ਰੱਖਿਆ ਗਿਆ। ਵੀ ਆਇ ਪੀ ਰੈਲੀ ਵਾਂਗ ਦੂਰੀ ਦਿਖਦੀ ਨਜ਼ਰ ਆਇ। ਮਹਾਂ ਪੰਚਾਇਤ ਦੇ ਮੈਂਬਰਾ ਨੇ ਪਰਸ਼ਾਸਨ ਨਾਲ ਨੈਟ ਦੀ ਦਿੱਕਤ ਸੰਬੰਧੀ ਗੱਲ ਬਾਤ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ।ਸਟੇਜ ਤੇ ਬੋਲਦਿਆਂ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ ,ਕੁਲਵੰਤ ਸਿੰਘ ਸੰਧੂ,ਜੋਗਿੰਦਰ ਸਿੰਘ ਉਗਰਾਹਾਂ ਅਤੇ 32 ਜਥੇਬੰਦੀਆਂ ਦਿਆਂ ਆਗੂਆਂ ਨੇ ਜਮ ਕੇ ਸਰਕਾਰਾਂ ਦਵਾਰਾ ਪਾਸ ਕੀਤੇ ਕਾਲੇ ਕਾਨੂੰਨ ਦੀ ਨਿੰਦਾ ਕੀਤੀ ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਕਿਹਾ ਨਹੀਂ ਤਾਂ ਇਹ ਸੰਗਰਸ਼ ਇਸੇ ਤਰਹ ਜਾਰੀ ਰਹੇਗਾ ਇਸ ਦੋਰਾਨ ਮੀਡੀਆ ਨਾਲ ਗੱਲ ਕਰਦਿਆਂ ਆਗੂਆਂ ਨੇ ਇਹ ਵੀ ਕਿਹਾ ਕਿ ਹਰਿਆਣਾ ਦੀ ਤਰਜ਼ ਤੇ ਇਹ ਪੰਚਾਇਤ ਮਹਾਸਭਾ ਦੀ ਰੈਲੀ ਦਾ ਪੰਜਾਬ ਵਿੱਚ ਹੋਣਾ ਕੀਤੇ ਨਾ ਕਿਤੇ ਦਿੱਲੀ ਦੇ ਬਾਡਰ ਤੇ ਚੱਲ ਰਹੇ ਸੰਘਰਸ ਨਾ ਕਮਜ਼ੋਰ ਹੋ ਜਾਣ ਅਤੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਹਾਜ਼ਰੀ ਲਗਾਇ।

Farmers protest ; ਜਗਰਾਉਂ ਮਹਾ ਪੰਚਾਇਤ ਦੀ ਸਟੇਜ ਤੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਲਲਕਾਰ

ਜਗਰਾਉਂ ,ਫਰਵਰੀ 2021( ਗੁਰਦੇਵ ਗਾਲਿਬ/ ਸਤਪਾਲ ਦੇਹਡ਼ਕਾ/ਪੱਪੂ / ਮਨਜਿੰਦਰ ਗਿੱਲ)-
1)ਨਹੀਂ ਕਾਮਯਾਬ ਹੋਣ ਦਿਆਂਗੇ ਸਰਕਾਰ ਦੀ ਨੀਤੀ
2)ਮੋਦੀ ਕਿਸਾਨਾਂ ਨੂੰ ਬੁੱਧੂ ਬਣਾ ਰਿਹਾ
3)86% ਤੋਂ ਜ਼ਿਆਦਾ ਕਿਸਾਨਾਂ ਦੀਆਂ ਜ਼ਮੀਨਾਂ ਖੁੱਸ ਜਾਣਗੀਆਂ
4)ਪ੍ਰਾਈਵੇਟ ਪਲੇਅਰ ਸਰਕਾਰੀ ਮੰਡੀਆਂ ਨੂੰ ਕਰਨਗੇ ਫੇਲ੍ਹ
5)ਨਵੀਂਆਂ ਆਰਥਿਕ ਨੀਤੀਆਂ ਖ਼ਿਲਾਫ਼ ਨਹੀਂ ਹਨ ਸੂਬਾ ਸਰਕਾਰਾਂ
6)ਕਿਸਾਨੀ ਕੋਲ ਕਮਜ਼ੋਰ ਨਹੀਂ ਹੋਇਆ ਖੇਤੀ ਕਾਨੂੰਨ ਵਾਪਸ ਕਰਾ ਕੇ ਹੀ ਰਹਾਂਗੇ ਜੇ ਸਰਕਾਰ ਨਾ ਮੰਨੀ ਤਾਂ ਡਿੱਗੇਗੀ ਮੂਧੇ ਮੂੰਹ