ਹਠੂਰ,11,ਫਰਵਰੀ-(ਕੌਸ਼ਲ ਮੱਲ੍ਹਾ)-
ਪਿੰਡ ਡੱਲਾ ਵਿਖੇ ਅੱਜ ਸੀਵਰੇਜ ਦਾ ਕੰਮ ਸੁਰੂ ਕਰ ਦਿੱਤਾ ਹੈ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ 14 ਵੇਂ ਵਿਤ ਕਮਿਸਨ ਵੱਲੋ ਪਿੰਡ ਡੱਲਾ ਦੇ ਵਿਕਾਸ ਕਾਰਜਾ ਲਈ 53 ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ ਗਈ ਸੀ ਜਿਸ ਨਾਲ ਪਿੰਡ ਦੀਆ ਗਲੀਆਂ ਵਿਚ ਇੰਟਰਲੌਕ ਲਾਇਆ ਜਾ ਰਿਹਾ ਅਤੇ ਪਿੰਡ ਡੱਲਾ ਨਹਿਰ ਦੇ ਪੁੱਲ ਤੋ ਲੈ ਕੇ ਦੇਹੜਕੇ ਵਾਲੀ ਕੱਸੀ ਤੱਕ ਲਗਭਗ ਡੇਢ ਕਿਲੋਮੀਟਰ ਲੰਮਾ ਸੀਵਰੇਜ ਪਾਇਆ ਜਾਵੇਗਾ।ਉਨ੍ਹਾ ਦੱਸਿਆ ਕਿ ਅੱਜ ਵੱਡੇ ਨਾਲੇ ਦੀ ਸਫਾਈ ਦਾ ਕੰਮ ਸੁਰੂ ਕਰ ਦਿੱਤਾ ਹੈ ਅਤੇ ਜਦੋ ਨਾਲੇ ਦੀ ਪੂਰੀ ਸਫਾਈ ਹੋ ਜਾਵੇਗੀ ਤਾਂ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਕਾਗਰਸ ਦੇ ਸੀਨੀਅਰ ਆਗੂ ਇਸ ਸੀਵਰੇਜ ਦੇ ਕੰਮ ਦਾ ਉਦਘਾਟਨ ਕਰਨਗੇ।ਉਨ੍ਹਾ ਦੱਸਿਆ ਕਿ ਇਹ ਸੀਵਰੇਜ ਪਾਉਣ ਤੇ ਲਗਭਗ 40 ਲੱਖ ਰੁਪਏ ਦਾ ਖਰਚਾ ਆਉਣਾ ਹੈ।ਇਸ ਕਰਕੇ ਅਸੀ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਨੂੰ ਬੇਨਤੀ ਕਰਦੇ ਹਾਂ ਕਿ ਸੀਵਰੇਜ ਪਾਉਣ ਲਈ ਗ੍ਰਾਮ ਪੰਚਾਇਤ ਡੱਲਾ ਦੀ ਆਰਥਿਕ ਪੱਖੋ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਕੰਮ ਜਲਦੀ ਨੇਪਰੇ ਚਾੜਿਆ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਪ੍ਰਧਾਨ ਜੋਰਾ ਸਿµਘ,ਸੂਬੇਦਾਰ ਦੇਵੀ ਚੰਦ ਸ਼ਰਮਾਂ, ਗੁਰਚਰਨ ਸਿੰਘ ਸਰਾਂ, ਨਾਹਰ ਸਿੰਘ,ਮੋਹਨ ਸਿµਘ,ਨਿਰਮਲ ਸਿµਘ, ਗੁਰਚਰਨ ਸਿੰਘ ਸਿੱਧੂ,ਹਰਬµਸ ਸਿµਘ,ਕਰਮਜੀਤ ਸਿੰਘ,ਕੰਮੀ ਡੱਲਾ, ਇਕਬਾਲ ਸਿੰਘ, ਬਲਦੇਵ ਸਿµਘ,ਕਮਲਜੀਤ ਸਿੰਘ ਜੀ ਓ ਜੀ, ਬਿੱਕਰ ਸਿµਘ, ਪਾਲ ਸਿµਘ, ਬਹਾਦਰ ਸਿµਘ,ਗੁਰਜੰਟ ਸਿੰਘ, ਸੁਖਜੀਤ ਸਿµਘ, ਕਾਲਾ ਸਿµਘ, ਬਿੱਟੂ ਸਿµਘ, ਜਿµਦਰ ਸਿµਘ, ਪੀਤਾ ਸਿੱਧੂ, ਸਤਿਨਾਮ ਸਿµਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਗ੍ਰਾਮ ਪੰਚਾਇਤ ਡੱਲਾ ਨਾਲੇ ਦੀ ਸਫਾਈ ਦਾ ਕੰਮ ਸੁਰੂ ਕਰਵਾਉਦੇ ਹੋਏ।