ਮਨ ਦੇ ਵਲਵਲੇ✍️ਰਜਨੀਸ਼ ਗਰਗ

ਮਨ ਦੇ ਵਲਵਲੇ

ਕਾਸ਼ ਮੈ ਇੱਕ ਪਲ ਰੁੱਕਿਆ ਨਾ ਹੁੰਦਾ

ਕਾਸ਼ ਮੈ ਇੱਕ ਪਲ ਝੁਕਿਆ ਨਾ ਹੁੰਦਾ

ਜਿੱਤ ਜਾਣਾ ਸੀ ਮੈ ਵੀ ਇਸ ਜੰਗ ਨੂੰ

ਕਾਸ਼ ਮੈ ਇੱਕ ਪਲ ਮੌਤ ਤੋ ਲੁਕਿਆ ਨਾ ਹੁੰਦਾ

ਕਾਸ਼ ਮੈ ਆਇਆ ਨਾ ਵਿੱਚ ਹੰਕਾਰ ਹੁੰਦਾ

ਕਾਸ਼ ਮੈ ਪਾਇਆ ਨਾ ਪੈਸੇ ਨਾਲ ਪਿਆਰ ਹੁੰਦਾ

ਸਿੱਖ ਲੈਣਾਂ ਸੀ ਮੈ ਵੀ ਜਿੰਦਗੀ ਨੂੰ ਮਾਣਨਾ

ਕਾਸ਼ ਦਿਲ ਚ ਸਭਨਾਂ ਲਈ ਸਤਿਕਾਰ ਹੁੰਦਾ

ਕਾਸ਼ ਮੈ ਦੁਨੀਆ ਦੀਆ ਰੀਤਾਂ ਸਮਝ ਜਾਦਾ

ਕਾਸ਼ ਮੈ ਲੋਕਾ ਦੀਆ ਨੀਅਤਾਂ ਸਮਝ ਜਾਦਾ

ਅੱਜ ਮੇਰਾ ਇਹ ਹਾਲ ਨਾ ਹੋਣਾ ਸੀ

ਕਾਸ਼ ਰਜਨੀਸ਼ ਸੱਚੀਆਂ ਪ੍ਰੀਤਾਂ ਸਮਝ ਜਾਦਾ

ਕਾਸ਼ ਉਹਦਾ ਹੱਥ ਮੈ ਫੜਿਆਂ ਹੁੰਦਾ

ਕਾਸ਼ ਮੁਸੀਬਤਾ ਵਿੱਚ ਨਾਲ ਖੜਿਆ ਹੁੰਦਾ

ਮੱਥੇ ਤੇ ਝੂਠ, ਫਰੇਬੀ ਦਾ ਕਲੰਕ ਨਾ ਹੁੰਦਾ

ਕਾਸ਼ ਉਹਦਾ ਹੋ ਕੇ ਜੱਗ ਨਾਲ ਲੜਿਆ ਹੁੰਦਾ

ਲਿਖਤ✍️ਰਜਨੀਸ਼ ਗਰਗ(90412-50087)