ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸ਼ਹਿਰ ਵਿੱਚ ਆਮ ਤੋਰ ਤੇ ਲੜਾਈ ਝਗੜੇ ਦੀਆਂ ਅਤੇ ਖੋਹ ਕਰਕੇ ਭਜ ਜਾਣ ਦੀਆਂ ਖਬਰਾਂ ਤਾਂ ਹਰ ਰੋਜ਼ ਹੀ ਮਿਲਦੀਆਂ ਹਨ,ਪਰ ਅੱਜ ਜਗਰਾਉਂ ਦੇ ਥਾਣਾ ਸਿਟੀ ਤੋਂ ਕੁਝ ਹੀ ਦੂਰੀ ਤੇ ਬਣੇ ਸੁਭਾਸ਼ ਗੇਟ ਦੇ ਬਾਹਰ ਨਾਲੇ ਵਿਚ ਇਕ ਅਣਪਛਾਤੀ ਲਾਸ਼ ਮਿਲ਼ਦੇ ਹੀ ਸਨਸਨੀ ਫੈਲ ਗਈ ਅਤੇ ਲੋਕ ਬਹੁਤ ਜ਼ਿਆਦਾ ਗਿਣਤੀ ਵਿਚ ਉਸ ਨੂੰ ਦੇਖਣ ਲਈ ਪਹੁੰਚ ਗਏ, ਜਦੋਂ ਹੀ ਨਾਲੇ ਦੀ ਸਫਾਈ ਲਈ ਸਫਾਈ ਸੇਵਕ ਉਥੇ ਸਫ਼ਾਈ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਕੁਝ ਕਪੜੇ ਵਿਚ ਬਨਿਆ ਹੋਈਆ ਭਾਰੀ ਸਮਾਨ ਵਾਂਗੂੰ ਲਗ ਰਿਹਾ ਗਠੜੀ ਨੁਮਾ ਚੀਜ਼ ਮਿਲੀ ਤਾਂ ਉਸ ਨੂੰ ਥੋੜ੍ਹਾ ਜਿਹਾ ਖਿਸਕਾਉਣ ਤੇ ਇਕ ਇਨਸਾਨੀ ਪੈਰ ਬਾਹਰ ਆ ਗਿਆ ਜਿਸ ਤੇ ਜਲਦ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ, ਮੋਕੇ ਪਰ ਪੁਲਿਸ ਅਫਸਰ ਪਹੁੰਚੇ ਤਾਂ ਉਸ ਤੋਂ ਬਾਅਦ ਹੀ ਜਦ ਉਸ ਗਠੜੀ ਨੂੰ ਖੋਲਿਆ ਗਿਆ ਤਾਂ ਕਿਸੇ ਨੋਜਵਾਨ ਨੂੰ ਬੁਰੀ ਤਰ੍ਹਾਂ ਨਾਲ ਮਾਰ ਕੇ ਬੰਨ ਕੇ ਨਾਲੇ ਵਿਚ ਸੁੱਟ ਦਿੱਤਾ ਸੀ। ਇਸ ਮੌਕੇ ਤੇ ਡੀ ਐਸ ਪੀ ਸਿਟੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਖ਼ਬਰ ਮਿਲਦਿਆਂ ਹੀ ਸਾਡੇ ਐਸ ਪੀ ਰੈਂਕ, ਡੀ ਐਸ ਪੀ ਰੈਂਕ ਅਤੇ ਐਸ ਐਚ ਓ ਨਾਲ ਪੂਰੀ ਟੀਮ ਪਹੁੰਚੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਮੀਡੀਆ ਨੂੰ ਦਸਿਆ ਜਾਵੇਗਾ।