ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਨਿਊ ਗ੍ਰੈਨ ਮਾਰਕੀਟ ਵਿਖੇ ਸੰਯੂਕਿਤ ਕਿਸਾਨ ਸੰਗਰਸ਼ ਮੋਰਚਾ ਭਾਰਤ ਵਲੋਂ ਖੇਤੀਂ ਸੰਬੰਧੀ ਕਾਲੇ ਕਾਨੂੰਨਾਂ ਖਿਲਾਫ ਬੜੀ ਪੱਧਰ ਤੇ 32 ਕਿਸਾਨ ਜਥੇਬੰਦਿਆਂ ਵਲੋਂ ਰੋਸ਼ ਭਾਰੀ ਕੀਤਾ ਗਿਆ ਵੱਡੀ ਤਾਦਾਂਤ ਵਿੱਚ ਕਿਸਾਨਾਂ ਅਤੇ ਹੋਰ ਜਥੇਬੰਦਿਆਂ ਵਲੋਂ ਇਕੱਠੇ ਹੋ ਇਕ ਮੰਚ ਤੇ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਖਿਲਾਫ਼ ਜਮ ਕੇ ਭੜਾਸ ਕੱਢੀ, ਇਸ ਮੌਕੇ ਪੱਤਰਕਾਰਾਂ ਨੂੰ ਆਪਣੀ ਕਵਰੇਜ ਕਰਨ ਲਈ ਕਾਫੀ ਮੁਸ਼ਸਕਤ ਕਰਨੀ ਪਈ।ਆਮ ਪਬਲਿਕ ਨੂੰ ਸਟੇਜ ਤੋਂ ਦੂਰ ਰੱਖਿਆ ਗਿਆ। ਵੀ ਆਇ ਪੀ ਰੈਲੀ ਵਾਂਗ ਦੂਰੀ ਦਿਖਦੀ ਨਜ਼ਰ ਆਇ। ਮਹਾਂ ਪੰਚਾਇਤ ਦੇ ਮੈਂਬਰਾ ਨੇ ਪਰਸ਼ਾਸਨ ਨਾਲ ਨੈਟ ਦੀ ਦਿੱਕਤ ਸੰਬੰਧੀ ਗੱਲ ਬਾਤ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ।ਸਟੇਜ ਤੇ ਬੋਲਦਿਆਂ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ ,ਕੁਲਵੰਤ ਸਿੰਘ ਸੰਧੂ,ਜੋਗਿੰਦਰ ਸਿੰਘ ਉਗਰਾਹਾਂ ਅਤੇ 32 ਜਥੇਬੰਦੀਆਂ ਦਿਆਂ ਆਗੂਆਂ ਨੇ ਜਮ ਕੇ ਸਰਕਾਰਾਂ ਦਵਾਰਾ ਪਾਸ ਕੀਤੇ ਕਾਲੇ ਕਾਨੂੰਨ ਦੀ ਨਿੰਦਾ ਕੀਤੀ ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਕਿਹਾ ਨਹੀਂ ਤਾਂ ਇਹ ਸੰਗਰਸ਼ ਇਸੇ ਤਰਹ ਜਾਰੀ ਰਹੇਗਾ ਇਸ ਦੋਰਾਨ ਮੀਡੀਆ ਨਾਲ ਗੱਲ ਕਰਦਿਆਂ ਆਗੂਆਂ ਨੇ ਇਹ ਵੀ ਕਿਹਾ ਕਿ ਹਰਿਆਣਾ ਦੀ ਤਰਜ਼ ਤੇ ਇਹ ਪੰਚਾਇਤ ਮਹਾਸਭਾ ਦੀ ਰੈਲੀ ਦਾ ਪੰਜਾਬ ਵਿੱਚ ਹੋਣਾ ਕੀਤੇ ਨਾ ਕਿਤੇ ਦਿੱਲੀ ਦੇ ਬਾਡਰ ਤੇ ਚੱਲ ਰਹੇ ਸੰਘਰਸ ਨਾ ਕਮਜ਼ੋਰ ਹੋ ਜਾਣ ਅਤੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਹਾਜ਼ਰੀ ਲਗਾਇ।