You are here

ਲੁਧਿਆਣਾ

ਸੁਆਮੀ ਮਹਿੰਦਰ ਸਿੰਘ ਭਗਤ ਜੀ ਦੀ ਸਲਾਨਾ ਬਰਸੀ 11 ਮਾਰਚ ਨੂੰ

ਹਠੂਰ, ਮਾਰਚ2021 -(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ)-ਤਪ ਅਸਥਾਨ ਸੁਆਮੀ ਜਮੀਤ ਸਿੰਘ ਨਿਰਮਲ ਆਂਸਰਮ ਲੋਪੋ ਦੇ ਬਾਨੀ ਸੁਆਮੀ ਮਹਿੰਦਰ ਸਿੰਘ ਭਗਤ ਜੀ ਰਸੂਲਪੁਰ ਵਾਲਿਆ ਦੀ ਪੰਜਵੀਂ ਸਲਾਨਾ ਬਰਸੀ 11 ਮਾਰਚ ਦਿਨ ਵੀਰਵਾਰ ਨੂੰ ਨਿਰਮਲ ਆਂਸ਼ਰਮ ਲੋਪੋ ਵਿਖੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਡੇਰਾ ਬਾਬਾ ਜਮੀਤ ਸਿੰਘ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਦੱਸਿਆ ਕਿ 11 ਮਾਰਚ ਨੂੰ ਵੱਖ-ਵੱਖ ਰਾਗੀ ਜੱਥੇ,ਕਵੀਸਰੀ ਜੱਥੇ ਅਤੇ ਢਾਡੀ ਜੱਥੇ ਗੁਰੂ ਸਹਿਬਾ ਦਾ ਇਤਿਹਾਸ ਸੁਣਾਉਣਗੇ ਅਤੇ ਸ਼੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਦੁਪਹਿਰ ਦੋ ਵਜੇ ਜਗਰਾਜ ਸਿੰਘ ਲੰਗਰਾ ਵਾਲੇ ਰੂਹਾਨੀ ਕਥਾ ਕਰਨਗੇ।ਉਨ੍ਹਾ ਸਮੂਹ ਸੰਗਤਾ ਨੂੰ ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਦੀ ਬੇਨਤੀ ਕੀਤੀ।ਇਸ ਮੌਕੇ ਸਰਪੰਚ ਪ੍ਰਮਿੰਦਰ ਸਿੰਘ ਚੀਮਾ ਅਤੇ ਸਾਬਕਾ ਸਰਪੰਚ ਜਥੇਦਾਰ ਜੋਗਿੰਦਰ ਸਿੰਘ ਨੇ ਜਗਰਾਜ ਸਿੰਘ ਲੰਗਰਾ ਵਾਲਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਸੰਤਾ ਮਹਾਪੁਰਸਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗੋਬਿੰਦ ਸਿੰਘ,ਹੈਡ ਗ੍ਰੰਥੀ ਅਮਰਜੀਤ ਸਿੰਘ,ਜਥੇਦਾਰ ਜੋਗਿੰਦਰ ਸਿੰਘ ਰਸੂਲਪੁਰ, ਸਾਬਕਾ ਸਰਪੰਚ ਸੁਰਜੀਤ ਸਿੰਘ,ਬਲਦੇਵ ਸਿੰਘ,ਰਾਮ ਸਿੰਘ ,ਗੁਰਜੰਟ ਸਿੰਘ,ਜਗਜੀਤ ਸਿੰਘ,ਧਰਮ ਸਿੰਘ,ਸੁਖਦੀਪ ਸਿੰਘ ਸਿੱਧੂ,ਹਰਿੰਦਰ ਸਿੰਘ,ਰਣਜੀਤ ਸਿੰਘ,ਮਨਿੰਦਰ ਸਿੰਘ,ਭੋਲਾ ਸਿੰਘ,ਜਸਵੰਤ ਸਿੰਘ,ਕਰਮ ਸਿੰਘ,ਕੇਸਰ ਸਿੰਘ,ਪਾਲ ਸਿੰਘ,ਬਲਦੇਵ ਸਿੰਘ,ਰਾਮ ਸਿੰਘ ਲੋਪੋ ਆਦਿ ਹਾਜ਼ਰ ਸਨ।
 

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਬੱਚਿਆਂ ਨੇ ਮਾਰੀਆਂ ਮੱਲ੍ਹਾਂ

ਪੂਰੇ ਭਾਰਤ ਵਿੱਚੋਂ ਹਾਸਿਲ ਕੀਤੀ ਦੂਜੀ ਤੇ ਤੀਜੀ ਪੁਜੀਸ਼ਨ

ਜਗਰਾਓ,ਹਠੂਰ, ਮਾਰਚ 2021-(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ)-ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵਿਖੇ ਵੱਖ–ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ, ਇਸੇ ਲੜੀ ਤਹਿਤ ਅਰਿਹੰਤ ਗਰੁੱਪ ਇੰਡੀਆ ਵੱਲੋਂ ਬਲੂਮ ਕੈਂਪ ਦੇ ਨਾਂ ਹੇਠ ਨੌਵੀਂ ਜਮਾਤ ਦੇ ਸਾਇੰਸ ਵਿਸ਼ੇ ਤੇ ਕਰਵਾਏ ਆਨਲਾਈਨ ਕੰਪੀਟੀਸ਼ਨ ਵਿੱਚ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ ਬੱਚਿਆਂ ਅਸ਼ਮਨਦੀਪ ਕੌਰ ਗਰੇਵਾਲ ਅਤੇ ਸਹਿਜਰੀਤ ਕੌਰ ਮਾਨ ਨੇ ਪੂਰੇ ਭਾਰਤ ਵਿੱਚੋਂ ਦੂਜੀ ਤੇ ਤੀਜੀ ਪੁਜੀਸ਼ਨ ਹਾਸਿਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਸਕੂਲ ਪ੍ਰਿੰ੍ਰੰਸੀਪਲ ਮੈਡਮ ਅਨੀਤਾ ਕੁਮਾਰੀ ਨੇ ਕਿਹਾ ਕਿ ਸਕੂਲ ਸਮੇਂ ਸਮੇਂ ਤੇ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਵੱਖ–ਵੱਖ ਤਰ੍ਹਾਂ ਦੀਆਂ ਗਤੀਵਿਧੀਆ ਕਰਵਾਉਂਦਾ ਰਹਿੰਦਾ ਹੈ।ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਅਤੇ ਪ੍ਰਿੰ੍ਰੰਸੀਪਲ ਅਨੀਤਾ ਕੁਮਾਰੀ ਨੇ ਬੱਚਿਆਂ ਦੀ ਇਸ ਉਪਲਬਧੀ ਤੇ ਸਾਇੰਸ ਟੀਚਰ ਪ੍ਰਿੰਸ ਅਤੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਡਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

ਲੋੜਵੰਦ ਪਰਿਵਾਰਾ ਨੂੰ ਰਾਸਨ ਵੰਡਿਆ

ਹਠੂਰ,ਮਾਰਚ 2021 -(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ)-ਜਿਊਣ ਸਿੰਘ ਸਿੱਧੂ ਅਤੇ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਮੱਲ੍ਹਾ ਦੇ ਸਰਪ੍ਰਸਤ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਦੇ 25 ਲੋੜਵੰਦ ਪਰਿਵਾਰਾ ਨੂੰ ਮਾਰਚ ਮਹੀਨੇ ਦਾ ਰਾਸਨ ਵੰਡਿਆ ਗਿਆ।ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਇਹ ਟਰੱਸਟ ਪਿਛਲੇ ਲੰਮੇ ਸਮੇਂ ਤੋ ਲੋੜਵੰਦ ਪਰਿਵਾਰਾ ਦੀ ਸਹਾਇਤਾ ਕਰਦਾ ਆ ਰਿਹਾ ਹੈ ਅਤੇ ਹਰ ਮਹੀਨੇ ਦੀ ਦੋ ਤਰੀਕ ਨੂੰ ਪਿੰਡ ਮੱਲ੍ਹਾ ਦੇ ਲੋੜਵੰਦ ਪਰਿਵਾਰਾ ਨੂੰ ਰਾਸਨ ਵੰਡਿਆ ਜਾਦਾ ਹੈ।ਇਸ ਮੌਕੇ ਹਰਦੀਪ ਸਿੰਘ ਸਿੱਧੂ ਅਤੇ ਕੁਲਜੀਤ ਸਿੰਘ ਸਿੱਧੂ ਨੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਕਮਲਜੀਤ ਸਿੰਘ ਮੱਲ੍ਹਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਨਵਦੀਪ ਸਿੰਘ,ਜੋਤੀ ਧਾਲੀਵਾਲ,ਕੁਲਵਿੰਦਰ ਸਿੰਘ,ਪਰਮਿੰਦਰ ਸਿੰਘ,ਸੁਖਦੇਵ ਸਿੰਘ,ਭੋਲਾ ਸਿੰਘ, ਡਾ:ਮਨਮੋਹਨ ਸਿੰਘ,ਨਿਹਾਲ ਸਿੰਘ,ਪਰਮਜੀਤ ਸਿੰਘ,ਕੁਲਵੰਤ ਸਿੰਘ,ਜਸਵੰਤ ਸਿੰਘ,ਜਗਦੀਪ ਸਿੰਘ,ਹਰਪਾਲ ਸਿੰਘ ਆਦਿ ਹਾਜ਼ਰ ਸਨ।

ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ

ਹਠੂਰ, ਮਾਰਚ 2021 -(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ )-ਵੱਡਾ ਘੱਲੂਘਾਰਾ ਦੇ ਸ਼ਹੀਦਾ ਦੀ ਯਾਦ ਵਿਚ ਸਥਾਪਿਤ ਕੀਤੇ ਗੁਰਦੁਆਰਾ ਸ਼੍ਰੀ ਭੋਗੇਆਣਾ ਸਾਹਿਬ ਹਠੂਰ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਤੇ ਕਿਸਾਨੀ ਸੰਘਰਸ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਡਾ:ਹਰਵਿੰਦਰ ਸਿੰਘ ਬਿੰਦਰ ਨੇ ਕਿਹਾ ਕਿ ਇਹ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਮਾਘ ਦੇ ਮਹੀਨੇ ਤੋ ਆਰੰਭ ਕੀਤੀ ਗਈ ਸੀ ਅਤੇ ਹਰ ਤੀਜੇ ਦਿਨ ਇੱਕ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਦੇ ਸੀ ਅੱਜ 26 ਵੇਂ ਆਖੰਡ ਪਾਠ ਦੇ ਭੋਗ ਪੈਣ ਉਪਰੰਤ ਇਹ ਧਾਰਮਿਕ ਸਮਾਗਮ ਸੰਪਨ ਕੀਤੇ ਗਏ ਹਨ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕਰਦਿਆ ਸਾਬਕਾ ਸਰਪੰਚ ਸਵਰਨ ਸਿੰਘ ਹਠੂਰ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਕਰਵਾਉਣੇ ਚਾਹੀਦੇ ਹਨ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਯੂਥ ਆਗੂ ਕਰਮਜੀਤ ਸਿੰਘ ਧਾਲੀਵਾਲ ਅਤੇ ਪ੍ਰਬੰਧਕੀ ਕਮੇਟੀ ਨੇ ਪਾਠੀ ਸਿੰਘਾ,ਰਾਗੀ ਸਿੰਘਾ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਹਰਜਿੰਦਰ ਸਿੰਘ,ਕਰਮਜੀਤ ਸਿੰਘ,ਪੱਪੂ ਹਠੂਰ,ਪ੍ਰਮਿੰਦਰ ਕੁਮਾਰ ਪਾਠਕ,ਤੇਜਾ ਸਿੰਘ,ਪੋਲਾ ਸਿੰਘ,ਮੋਹਣ ਸਿੰਘ,ਅਰਸੀ ਹਠੂਰ,ਇੰਦਰਜੀਤ ਸਿੰਘ,ਗੁਰਵਿੰਦਰ ਸਿੰਘ,ਦਰਸਨ ਸਿੰਘ,ਕਾਲਾ ਸਿੰਘ,ਪ੍ਰਧਾਨ ਛੋਟਾ ਸਿੰਘ,ਪ੍ਰਧਾਨ ਜਸਵੰਤ ਸਿੰਘ,ਬਲਜੀਤ ਸਿੰਘ,ਹਰਜੀਤ ਸਿੰਘ,ਮੁਖਤਿਆਰ ਸਿੰਘ,ਅਵਤਾਰ ਸਿੰਘ,ਹਰਜਿੰਦਰ ਸਿੰਘ ਰਾਜਾ,ਛਿੰਦਾ ਹਠੂਰ,ਰੂਪਾ ਹਠੂਰ ਆਦਿ ਹਾਜ਼ਰ ਸਨ।

MAYOR AND MC COMMISSIONER DEDICATE NEW SHED IN GOVERNMENT GAUSHALA

Ludhiana, March 3-2021 ( Iqbal Singh Rasulpur)

 Mayor Balkar Singh Sandhu and MC Commissioner Pardeep Kumar Sabharwal dedicated a new shed in Government Gaushala in Burj Powat village in Samrala sub-division of the district.

 

After inaugurating the new shed, Mayor and MC Commissioner said that the Municipal Corporation Ludhiana would shift 150 stray cattle from the city to the Gaushala and would also bear the cost of the fodder, medical and other expenses itself. They said that MC had signed an MOU with Dhyan Foundation which is managing 35 Gaushalas in the country including three in Punjab.

 

They said that the foundation would ensure proper care of the cattle in the Gaushala. They told that the Punjab Food, Civil Supplies & Consumer Affairs Minister Bharat Bhushan Ashu had instructed MC to tackle the menace of stray cattle efficaciously following which MC decided to rope in NGO for the same.

 

They said that the civic body was fully sensitized towards the problem of stray cattle in the district.

 

Prominent among present occasion included senior deputy mayor Sham Sunder Malhotra, Councillor Rakesh Prashar, Superintendent Engineer Rahul Gagneja and others were present.

NHAI approves 4 entry/exit points on Delhi-Amritsar Highway (NH44)- Mayor Balkar Singh Sandhu

Mayor thanks Cabinet Minister Bharat Bhushan Ashu for personally taking up this issue with NHAI chairman

 

Says a large number of residents would be benefitted

 

Road in front of SPS Hospital constructed: Mamta Ashu

 

Ludhiana, March 3-2021 ( Iqbal Singh Rasulpur)

 Mayor Balkar Singh Sandhu today said that in a good news for the residents, the National Highways Authority of India (NHAI) has approved four entry and exit points within the Ludhiana Municipal Limits on the Delhi-Amritsar (NH44) national highway. He also specially thanked Punjab Food, Civil Supplies & Consumer Affairs Minister Bharat Bhushan Ashu for taking up this issue with the NHAI Chairman Sukhbir Singh Sandhu in the interest of the residents.

 The Mayor informed that the entry and exit points have been planned near  Dhandari, near SPS hospital, near Transport nagar and near Green Land School near Jalandhar Byepass. He said that with these entry and exit points, a large number of city residents using the NH44 for travel would be benefitted.

 Mayor Balkar Singh Sandhu informed that they have been taking up this issue with the NHAI officials from time to time. He said that this issue was also brought to the notice of NHAI Chairman Sukhbir Singh Sandhu, when he had visited Ludhiana on February 23, 2021.

 MC Councillor Mamta Ashu informed that the service road near SPS Hospital has also been constructed. She said that this road was in very poor condition for last several months and the matter was taken up with senior NHAI officials, after which this road was constructed. Mayor Balkar Singh Sandhu and MC Councillor Mamta Ashu had visited the site today and issued necessary directions to the officials.

ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੀ ਜ਼ਮਾਨਤ ਤੇ ਰਿਹਾਈ ਉਪਰੰਤ  ਜਥੇਦਾਰ ਤਲਵੰਡੀ ਵੱਲੋਂ ਸਿਰੋਪਾ ਪਾ ਕੇ ਮਾਣ ਸਨਮਾਨ   

ਸੁਧਾਰ /ਲੁਧਿਆਣਾ,ਮਾਰਚ 2021( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )- 

ਪਿੰਡ ਟੂਸੇ ਵਿਖੇ ਦਿੱਲੀ ਜੇਲ ਤੋਂ ਜ਼ਮਾਨਤ ਤੇ ਰਿਹਾਅ ਹੋ ਕੇ ਆਏ ਨੌਜਵਾਨ ਦਾ ਮਾਣ ਸਨਮਾਨ ਕਰਨ ਪਹੁੰਚੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਉਸ ਸਮੇਂ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਨ ਤੇ ਦੱਸਿਆ ਕੇ ਦਿੱਲੀ 26 ਜਨਵਰੀ ਦਾ ਹਊਆ ਬਣਾਕੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਵਿੱਚ ਹਲਕਾ ਰਾਏਕੋਟ ਦੇ ਪਿੰਡ ਟੂਸਾ ਦੇ ਨੌਜਵਾਨ ਇਕਬਾਲ ਸਿੰਘ ਨੂੰ ਦਿੱਲੀ ਤਿਹਾੜ ਜੇਲ ਵਿੱਚ ਬੰਦ ਕਰ ਦਿਤਾ ਗਿਆ ਸੀ ਜੋ  ਅੱਜ ਜਮਾਨਤ ਤੇ ਰਿਹਾਅ ਹੋ ਕੇ ਆੲਿਅਾ ਹੈ।ਉਸ ਨੌਜਵਾਨ ਨਾਲ ਅੱਜ ਮੇਰੇ ਵੱਲੋ ਮੁਲਾਕਾਤ ਕੀਤੀ ਗਈ ਅਤੇ ਇਕਬਾਲ ਸਿੰਘ ਦਾ ਸਨਮਾਨ ਸਿਰੋਪਾਓ ਨਾਲ ਕੀਤਾ ਗਿਆ । ਉਨ੍ਹਾਂ ਅੱਗੇ ਆਖਿਆ ਕੇ ਮੇਰੀ ਸਾਰੀਆ ਪਾਰਟੀਆਂ ਨੂੰ ਬੇਨਤੀ ਹੈ ਕਿ ਦਿੱਲੀ ਜੇਲਾਂ ਵਿੱਚ ਬੰਦ ਕੀਤੇ ਨੌਜਵਾਨਾਂ ਨਾਲ ਸਾਨੂੰ ਖੜਨਾ ਚਾਹੀਦਾ ਹੈ ਅਤੇ ਉਹਨਾਂ ਦੀ ਰਿਹਾਈ ਲਈ ਹਰ ਯਤਨ ਕਰਨਾ ਚਾਹੀਦਾ ਹੈ।ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਤੇ ਵੀ ਸਾਨੂੰ ਵਿਸ਼ਵਾਸ ਬਣਾਕੇ ਰੱਖਣਾ ਚਾਹੀਦਾ ਹੈ ਜੇ ਅਸੀ ਵਿਸ਼ਵਾਸ ਅਤੇ ਏਕਤਾ ਨਾਲ ਲੜਾਂਗੇ ਤਾ ਸਾਡੀ ਜਿੱਤ ਯਕੀਨਨ ਹੋਵੇਗੀ ।

ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣਗੇ ਲੜੀਵਾਰ ਮੁਕਾਬਲੇ

ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ  ) - ਸਿੱਖਿਆ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ ਦੀ ਇਕ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)ਹਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਚਿੱਤਰਕਾਰੀ, ਕਵਿਤਾ, ਭਾਸ਼ਣ, ਸਾਜ ਵਜਾਉਣੇ, ਪੋਸਟਰ ਮੇਕਿੰਗ, ਪੇਂਟਿੰਗ, ਸਲੋਗਨ ਲਿਖਣ ਆਦਿ ਸ਼ਾਮਲ ਹਨ। ਇੱਕ ਉਚਿਤ ਵਿਸਥਾਰ ਸੂਚੀ ਨੂੰ ਸਾਰੇ ਸਕੂਲਾਂ ਦੇ ਮੁਖੀਆਂ ਨਾਲ ਸਾਂਝਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ।ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਵਿਸ਼ਾਲ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ ਮੁਕਾਬਲੇ ਭਾਵੇਂ ਆਨਲਾਈਨ ਹੋਣ ਜਾਂ ਆਫਲਾਈਨ।ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਹਿੱਤ ਪ੍ਰੇਰਿਤ ਕਰਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਵੀ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਵੈਨ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਨ੍ਹਾਂ ਸਕੂਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰੇਗੀ।ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੀਵ ਥਾਪਰ, ਗੁਰਕਿਰਪਾਲ ਸਿੰਘ,ਕੁਲਵਿੰਦਰ ਸਿੰਘ, ਅਰਵਿੰਦਰ ਸ਼ਾਰਦਾ ਅਤੇ ਹੋਰ ਹਾਜ਼ਰ ਸਨ।

ਡੀ ਏ ਵੀ ਸਕੂਲ ਦੀ ਵਿਦਿਆਰਥਣ ਰੀਆ ਨੇ ਪੰਜ ਸਿਲਵਰ ਮੈਡਲ ਜਿੱਤੇ

ਜਗਰਾਉਂ ਮਾਰਚ 2021( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਦਸਵੀਂ ਨੈਸ਼ਨਲ ਫੀਲਡ ਇੰਡੋਰ ਆਰਚਰੀ ਚੈਂਪੀਅਨਸ਼ਿਪ 2020-2021ਵਿਚ ਡੀ ਏ ਵੀ ਸੇਂਟਨਰੀ ਪਬਲਿਕ ਸਕੂਲ ਜਗਰਾਉਂ ਦੀ ਰੀਆ ਨੇ ਜਿੱਤੇ 5 ਸਿਲਵਰ ਮੈਡਲ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਫੀਲਡ ਆਰਚਰੀ ਐਸੋਸੀਏਸ਼ਨ ਵੱਲੋਂ ਅ੍ਰਮਿਤਸਰ ਵਿਖੇ ਦਸਵੀਂ ਨੈਸ਼ਨਲ ਫੀਲਡ ਇੰਡੋਰ ਆਰਚਰੀ ਚੈਂਪੀਅਨਸ਼ਿਪ 26 ਤੋਂ 28 ਫਰਬਰੀ ਨੂੰ ਕਰਵਾਈ ਗਈ। ਜਿਸ ਵਿਚ ਪੰਜਾਬ ਦੀ ਟੀਮ ਵੱਲੋਂ ਖੇਡਦੇ ਹੋਏ ਡੀ ਏ ਵੀ ਸਕੂਲ ਦੀ  ਰੀਆ ਨੇ ਪੰਜ ਸਿਲਵਰ ਮੈਡਲ ਹਾਸਲ ਕੀਤੇ।ਰੀਆ ਨੇ ਪੰਜ ਇੰਵੈਟਾ ਵਿਚ ਭਾਗ ਲਿਆ ।ਸਿੰਗਲ ਸਪੋਰਟਸ,ਫਾਇਵ ਸਪੋਰਟਸ, ਮਿਕਸਰ,ਟੀਮ ਇਵੇਟ ਅਤੇ ਉਵਰ ਆਲ ਵਿੱਚ ਭਾਗ ਲੇ ਕੇ 5 ਸਿਲਵਰ ਮੈਡਲ ਹਾਸਲ ਕੀਤੇ। ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਵੀ ਰੀਆ ਨੇ ਫੀਲਡ ਆਰਚਰੀ ਐਸੋਸੀਏਸ਼ਨ ਆਫ ਇੰਡੀਆ ਵਲੋਂ ਆਨਲਾਈਨ ਈ ਚੈਂਪੀਅਨਸ਼ਿਪ ਵਿੱਚ ਵੀ ਅੰਡਰ 14 ਵਿਚ ਖੇਡਦਿਆਂ ਸਿਲਵਰ ਮੈਡਲ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਵਲੋਂ ਰੀਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸਕੂਲ ਬੁਲਾ ਕੇ ਰੀਆ ਦਾ ਸਨਮਾਨ ਕੀਤਾ। ਅਤੇ ਉਨ੍ਹਾਂ ਨਾਲ ਆਰਚਰੀ ਦੇ ਕੋਚ ਗੁਰਪ੍ਰੀਤ ਸਿੰਘ ਦਾ ਰੀਆ ਦੀ ਇਸ ਉਪਲਬਧੀ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਰੀਆ ਦੇ ਮਾਤਾ-ਪਿਤਾ ਤੋਂ ਇਲਾਵਾ ਕੋਚ ਗੁਰਪ੍ਰੀਤ ਸਿੰਘ, ਪਿ੍ਰੰਸੀਪਲ ਬਿ੍ਰਜ ਮੋਹਣ, ਆਸ਼ਾ ਗੁਪਤਾ, ਸਤਵਿੰਦਰ ਕੌਰ,ਰੀਨੂ ਬਾਲਾ, ਊਸ਼ਾ ਰਾਣੀ,ਸੀਮਾ ਬਸੀ,ਮੀਨਾ ਨਾਗਪਾਲ, ਸੁਖਜੀਵਨ ਸ਼ਰਮਾ, ਡੀ ਪੀ ਈ ਹਰਦੀਪ ਸਿੰਘ ਬਿੰਜਲ, ਡੀ ਪੀ ਈ ਸੁਰਿੰਦਰਪਾਲ ਵਿਜ ਹਾਜ਼ਰ ਸਨ।

ਕੇਂਦਰ ਸਰਕਾਰ  ਨਾਲ ਜੁੜੇ  ਬਿਮੁਕਤ ਜਾਤੀ ਦੀ ਗਜ਼ਟ ਬਜ਼ਟ ਬਾਰੇ ਮੀਟਿੰਗ

ਜਗਰਾਉਂ ਮਾਰਚ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਅਜ ਲੁਧਿਆਣਾ ਪੰਜਾਬ ਡੀ ਐਨ ਟੀ ਨੇ ਕੇਂਦਰ ਸਰਕਾਰ ਦੇ ਵਿਕਾਸ ਲਈ ਆਬਜ਼ਰਵਰ ਟੀਮ ਨਾਲ ਮੁਲਾਕਾਤ ਕੀਤੀ। ਡੀ ਐਨ ਟੀ ਨਾਲ ਜੁੜੇ ਬਹੁਤ ਸਾਰੇ ਮੁਦਿਆਂ ਤੇ ਵਿਚਾਰ ਕੀਤਾ ਗਿਆ ਅਤੇ ਪੀ ਐਮ ਓ ਵਲੋਂ 8-12-20 ਪਤਰ ਵੀ ਪਹੁਚਾਇਆ ਗਿਆ, ਅਤੇ ਕੇਂਦਰੀ ਕਬਾਇਲੀ ਮਾਮਲਿਆਂ ਦਾ ਮੰਤਰਾਲਾ ਨਿਆਂ ਮੰਤਰਾਲੇ ਦੀ ਸ਼ਮੂਲੀਅਤ ਵਾਰੇ ਸਸ਼ਕਤੀਕਰਨ ਰਿਫਰੈਸ਼ ਵਾਰੇ ਖੁੱਲਕੇ ਵਿਚਾਰ-ਵਟਾਂਦਰਾ ਹੋਇਆ। ਪੀ ਐਮ ਓ ਦਫਤਰ ਅਤੇ ਕੇਂਦਰੀ ਮੰਤਰੀ ਨਾਲ ਜਲਦੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਅਤੇ ਡੀ ਐਨ ਟੀ ਦੇ ਮੁਦਿਆਂ ਨਾਲ ਜੁੜੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਜ਼ਰੂਰਤ ਮੰਨੀ ਗਈ ਹੈ। ਸਾਬਕਾ ਚੇਅਰਮੈਨ ਭਲਾਈ ਬੋਰਡ ਪੰਜਾਬ ਮਨਜੀਤ ਸਿੰਘ ਬੁੱਟਰ, ਪ੍ਰੇਮ ਪ੍ਰਕਾਸ਼ ਬਿਡੂ, ਆਸ਼ਾ ਸਿੰਘ ਤਲਵੰਡੀ, ਜਸਪਾਲ ਸਿੰਘ ਪੰਜਗਰਾਈਂ,ਸ਼ਰਵਨ ਸਿੰਘ ਪੰਜਗਰਾਈਂ, ਰਵਿੰਦਰ ਕੁਮਾਰ ਮੁਲਾਂਪੁਰ, ਜ਼ਿਲੇ ਸਿੰਘ ਸੰਗਰੂਰ, ਸ਼ਾਮਲ ਹੋਏ। ਸਾਰੇ ਡੀ ਐਨ ਟੀ ਨਿਰਦੋਸ਼ ਨਾਮਾਤਰ ਖ਼ਾਨਾਬਦੋਸ਼ ਨਾਮੀ ਮਸ਼ਹੂਰ ਕਾਰਕੁਨਾਂ ਅਤੇ ਨੇਤਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਅਤੇ ਡਾਉਨਲੋਡ ਕਰਨ ਵਿਚ ਸਹਾਇਤਾ ਕਰਨ ਦੀ ਅਪੀਲ ਹੈ। ਤਾਂ ਜੋ ਸਾਡੀ ਤਾਕਤ ਅਤੇ ਪਛਾਣ ਨੰ ਸ਼ਕਤੀ ਦੇ ਰੂਪ ਵਿਚ ਪਛਾਣੀ ਜਾੲੇ।ਤੁਹਾਡਾ ਨੰਬਰ ਤੁਹਾਡੀ ਪਛਾਣ ਅਤੇ ਅਵਾਜ਼ ਦੀ ਤਾਕਤ ਹੈ।ਅਸੀ ਸਰਕਾਰੀ ਮਸੀਨਰੀ ਵਿਚ 13.5ਕਰੋੜ ਦੀ ਨਾਲ ਜੁੜੇ ਹੋਏ ਹਾਂ ਅਸੀਂ ਇਸ ਮੁਹਿੰਮ ਵਿਚ  ਲੱਗੇ ਹੋਏ ਹਾਂ ਕਿ ਸਾਡੀ ਡੀ ਐਨ ਟੀ ਆਮ ਲੋਕਾਂ ਲਈ ਕੰਮ ਕਰਨ ਵਿੱਚ ਮਦਦ ਕਰੇਗੀ। ਇਸ ਨੂੰ ਜਾਗਰੂਕ ਤਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ। ਸਾਡੀ ਅਵਾਜ਼ ਨਾਲ ਕੰਮ ਕਰਨ ਵਿੱਚ ਸਰਕਾਰੀ ਤੰਤਰ ਦੀ ਮੱਦਦ ਲਈ ਜਾਵੇਗੀ ਇਸ ਉਮੀਦ ਨਾਲ ਵਧ ਤੋਂ ਵਧ ਲੋਕ ਸ਼ਾਮਲ ਹੋਣ ਗੇ ਅਤੇ ਜੁੜਵਾ ਡੀ ਐਨ ਬੀ ਵੈਲਫੇਅਰ ਬੋਰਡ ਅਤੇ ਕੇਂਦਰੀ ਮੰਤਰਾਲੇ ਦੁਆਰਾ ਬਣਾਈ ਰਿਪੋਰਟ ਅਨੁਸਾਰ ਲਾਗੂ ਕਰਨ ਦੇ ਯੋਗ ਹੋਣਾ , ਕੇਂਦਰ ਸਰਕਾਰ ਨਾਲ ਜੁੜੇ ਗਜ਼ਟ ਅਤੇ ਬਜ਼ਟ ਲਈ ਅਧਿਕਾਰਤ ਤੌਰ ਤੇ ਵਫਦ ਤੇ ਕੰਮ ਚੱਲ ਰਿਹਾ ਹੈ,ਕੋਈ ਵੀ ਸਮਾਜ ਸੇਵਕ ਜਾਂ ਆਗੂ ਆਪਣੀ ਰਾਏ ਜ਼ਾਹਰ ਕਰ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਫਦ ਦਾ ਹਿੱਸਾ ਬਣ ਸਕਦਾ ਹੈ।