ਡੀ ਏ ਵੀ ਸਕੂਲ ਦੀ ਵਿਦਿਆਰਥਣ ਰੀਆ ਨੇ ਪੰਜ ਸਿਲਵਰ ਮੈਡਲ ਜਿੱਤੇ

ਜਗਰਾਉਂ ਮਾਰਚ 2021( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਦਸਵੀਂ ਨੈਸ਼ਨਲ ਫੀਲਡ ਇੰਡੋਰ ਆਰਚਰੀ ਚੈਂਪੀਅਨਸ਼ਿਪ 2020-2021ਵਿਚ ਡੀ ਏ ਵੀ ਸੇਂਟਨਰੀ ਪਬਲਿਕ ਸਕੂਲ ਜਗਰਾਉਂ ਦੀ ਰੀਆ ਨੇ ਜਿੱਤੇ 5 ਸਿਲਵਰ ਮੈਡਲ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਫੀਲਡ ਆਰਚਰੀ ਐਸੋਸੀਏਸ਼ਨ ਵੱਲੋਂ ਅ੍ਰਮਿਤਸਰ ਵਿਖੇ ਦਸਵੀਂ ਨੈਸ਼ਨਲ ਫੀਲਡ ਇੰਡੋਰ ਆਰਚਰੀ ਚੈਂਪੀਅਨਸ਼ਿਪ 26 ਤੋਂ 28 ਫਰਬਰੀ ਨੂੰ ਕਰਵਾਈ ਗਈ। ਜਿਸ ਵਿਚ ਪੰਜਾਬ ਦੀ ਟੀਮ ਵੱਲੋਂ ਖੇਡਦੇ ਹੋਏ ਡੀ ਏ ਵੀ ਸਕੂਲ ਦੀ  ਰੀਆ ਨੇ ਪੰਜ ਸਿਲਵਰ ਮੈਡਲ ਹਾਸਲ ਕੀਤੇ।ਰੀਆ ਨੇ ਪੰਜ ਇੰਵੈਟਾ ਵਿਚ ਭਾਗ ਲਿਆ ।ਸਿੰਗਲ ਸਪੋਰਟਸ,ਫਾਇਵ ਸਪੋਰਟਸ, ਮਿਕਸਰ,ਟੀਮ ਇਵੇਟ ਅਤੇ ਉਵਰ ਆਲ ਵਿੱਚ ਭਾਗ ਲੇ ਕੇ 5 ਸਿਲਵਰ ਮੈਡਲ ਹਾਸਲ ਕੀਤੇ। ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਵੀ ਰੀਆ ਨੇ ਫੀਲਡ ਆਰਚਰੀ ਐਸੋਸੀਏਸ਼ਨ ਆਫ ਇੰਡੀਆ ਵਲੋਂ ਆਨਲਾਈਨ ਈ ਚੈਂਪੀਅਨਸ਼ਿਪ ਵਿੱਚ ਵੀ ਅੰਡਰ 14 ਵਿਚ ਖੇਡਦਿਆਂ ਸਿਲਵਰ ਮੈਡਲ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਵਲੋਂ ਰੀਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸਕੂਲ ਬੁਲਾ ਕੇ ਰੀਆ ਦਾ ਸਨਮਾਨ ਕੀਤਾ। ਅਤੇ ਉਨ੍ਹਾਂ ਨਾਲ ਆਰਚਰੀ ਦੇ ਕੋਚ ਗੁਰਪ੍ਰੀਤ ਸਿੰਘ ਦਾ ਰੀਆ ਦੀ ਇਸ ਉਪਲਬਧੀ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਰੀਆ ਦੇ ਮਾਤਾ-ਪਿਤਾ ਤੋਂ ਇਲਾਵਾ ਕੋਚ ਗੁਰਪ੍ਰੀਤ ਸਿੰਘ, ਪਿ੍ਰੰਸੀਪਲ ਬਿ੍ਰਜ ਮੋਹਣ, ਆਸ਼ਾ ਗੁਪਤਾ, ਸਤਵਿੰਦਰ ਕੌਰ,ਰੀਨੂ ਬਾਲਾ, ਊਸ਼ਾ ਰਾਣੀ,ਸੀਮਾ ਬਸੀ,ਮੀਨਾ ਨਾਗਪਾਲ, ਸੁਖਜੀਵਨ ਸ਼ਰਮਾ, ਡੀ ਪੀ ਈ ਹਰਦੀਪ ਸਿੰਘ ਬਿੰਜਲ, ਡੀ ਪੀ ਈ ਸੁਰਿੰਦਰਪਾਲ ਵਿਜ ਹਾਜ਼ਰ ਸਨ।