ਗਰੀਨ ਪੰਜਾਬ ਮਿਸ਼ਨ ਟੀਮ ਨੇ ਅਮਨਜੀਤ ਸਿੰਘ ਖਹਿਰਾ ਨੂੰ ਥਾਪਿਆ ਗਲੋਬਲ ਅੰਬੈਸਡਰ

ਅੱਜ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ  ਦੁਨੀਆਂ ਦੇ ਕੋਨੇ ਕੋਨੇ ਵਿੱਚ ਗਰੀਨ ਪੰਜਾਬ ਮਿਸ਼ਨ ਟੀਮ ਦਾ ਸੁਨੇਹਾ ਲੈ ਕੇ ਜਾਵਾਂਗੇ  -ਖਹਿਰਾ  

ਧਰਤੀ ਮਾਂ ਨੂੰ 33% ਹਰਿਆ ਭਰਿਆ ਕਰਨ ਲਈ ਜਗਰਾਉਂ ਵਾਸੀਆਂ ਦੇ ਸਹਿਯੋਗ ਦੀ ਵੱਡੀ ਲੋੜ- ਦੇਹੜਕਾ  

ਜਗਰਾਉਂ , ਮਾਰਚ  2021 -(ਗੁਰਕੀਰਤ ਸਿੰਘ ਜਗਰਾਉਂ ਅਤੇ ਮਨਜਿੰਦਰ ਗਿੱਲ )-

ਅੱਜ ਦਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਦਫਤਰ ਵਿਚ ਇਕ ਹੋਈ ਮੀਟਿੰਗ ਦੌਰਾਨ  ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਾਹਿਬਾਨ ਵਲੋਂ ਇਕ ਫੈਸਲਾ ਲੈਂਦੇ ਹੋਏ ਸ੍ਰ. ਅਮਨਜੀਤ ਸਿੰਘ ਖਹਿਰਾ ਮਨੇਜਿੰਗ ਡਾਇਰੈਕਟਰ ਜਨ ਸ਼ਕਤੀ ਨਿਊਜ਼ ਪੰਜਾਬ ਨੂੰ ਆਪਣਾ  ਗਲੋਬਲ ਰਾਜਦੂਤ ਘੋਸ਼ਤ ਕੀਤਾ  । ਜਿੱਥੇ ਅੱਜ ਗਰੀਨ ਮਿਸ਼ਨ ਪੰਜਾਬ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਵੱਲੋਂ ਜਗਰਾਉਂ ਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਸ਼ਹਿਰ ਅਤੇ ਪਿੰਡਾਂ ਦੇ ਲੋਕ ਥੋੜ੍ਹਾ ਬਹੁਤਾ ਸਮਾਂ ਵੀ ਆਪਣੀ ਜ਼ਿੰਦਗੀ ਦਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਤੰਦਰੁਸਤ  ਅਤੇ ਹਰਿਆ ਭਰਿਆ ਬਣਾਉਣ ਲਈ ਦੇ ਸਕਦੇ ਹਨ ਉਹ ਸਾਡੀ ਟੀਮ ਦਾ ਸਾਥ ਦੇਣ  । ਟੀਮ ਦੇ ਮੈਂਬਰ ਸਾਹਿਬਾਨ ਵੱਲੋਂ ਵਿਚਾਰ ਕਰਦੇ ਹੋਏ ਗਰੀਨ ਪੰਜਾਬ ਮਿਸ਼ਨ ਟੀਮ ਦੀਆਂ ਜੋ ਪਿਛਲੀਆਂ ਉਪਲੱਬਧੀਆਂ ਹਨ ਉਨ੍ਹਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ । ਤੁਹਾਨੂੰ ਦੱਸ ਦਈਏ ਕਿ ਐੱਸ ਡੀ ਐੱਮ ਦਫ਼ਤਰ ਜਗਰਾਉਂ  ਵਿਖੇ ਲਗਪਗ 150 ਬੂਟੇ,ਖ਼ਾਲਸਾ ਸਕੂਲ ਲੜਕੇ ਜਗਰਾਉਂ ਵਿਖੇ 550 ਬੂਟੇ ਅਤੇ ਤਿਰਵੇਂਣੀ ਲਾਈ ਗਈ. ਇਸੇ ਤਰ੍ਹਾਂ ਸਾਇੰਸ ਕਾਲਜ ਜਗਰਾਉਂ ਵਿਖੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਜੰਗਲ ਲਾਇਆ ਗਿਆ ਜਿਸ ਵਿਚ  40 ਕਿਸਮ ਦੇ 10000 ਤੋਂ ਉਪਰ ਪੌਦੇ ਲਾ ਕੇ ਧਰਤੀ ਮਾਂ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ  । ਇਸ ਤੋਂ ਬਿਨਾਂ ਬੱਚਿਆਂ ਦੇ ਜਨਮ ਦਿਨਾਂ ਉੱਪਰ,ਵਿਆਹ ਵਰ੍ਹੇਗੰਢਾਂ ਉੱਪਰ  ਅਤੇ ਜਨਮ ਦਿਨ ਦੀ ਖ਼ੁਸ਼ੀ ਦੇ ਦਿਨ ਬੂਟਾ ਲਾ ਕੇ ਮਨਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬਿਨਾਂ ਕਿਸੇ ਖ਼ਰਚ ਤੋਂ ਬੂਟੇ ਉਪਲਬਧ ਕਰਾਏ ਜਾਂਦੇ ਹਨ ।  ਇਸ ਸਮੇਂ  ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ  ਕਿ ਜਗਰਾਉਂ ਵਾਸੀਆਂ ਦਾ ਸਾਨੂੰ ਬਹੁਤ ਵੱਡੀ ਪੱਧਰ ਉੱਪਰ ਸਹਿਯੋਗ ਮਿਲ ਰਿਹਾ ਹੈ ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ  ਉੱਥੇ ਉਮੀਦ ਵੀ ਕਰਦੇ ਹਾਂ ਕਿ ਇਸ ਤੋਂ ਵੀ ਵੱਧ ਉਹ ਗਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਆਪਣਾ ਸਹਿਯੋਗ ਦੇ ਕੇ  ਜਗਰਾਉਂ ਅਤੇ ਉਸਦੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣਗੇ  । ਇਸ ਸਮੇਂ ਮੇਜਰ ਸਿੰਘ ਛੀਨਾ, ਮਾਸਟਰ ਹਰਨਰਾਇਣ ਸਿੰਘ ਮੱਲੇਆਣਾ, ਸ੍ਰੀ ਕੇਵਲ ਮਲਹੋਤਰਾ, ਡਾ ਜਸਵੰਤ ਸਿੰਘ ਢਿੱਲੋਂ,ਮਾਸਟਰ ਸੁਖਦੀਪ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ ।