You are here

ਲੁਧਿਆਣਾ

ਮਾਲਵਾ ਦੇ ਕੋਸਲਰ ਬਣਨ ਤੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਕੇ ਕੀਤਾ ਸ਼ੁਕਰਾਨਾ

ਜਗਰਾਉਂ ਮਾਰਚ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 04 ਤੋਂ ਆਪਣੀ ਜਿੱਤ ਲਈ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਨੰਬਰ 04 ਦੇ ਵੋਟਰਾਂ ਨੂੰ ਧੰਨਵਾਦ ਕਰਦਿਆਂ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਕੇ ਜਿਥੇ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਥੇ ਹੀ ਵਾਰਡ ਦੇ ਵੋਟਰਾਂ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਵਾਰਡ ਵਿਚ ਆਪਣੀ ਪੁਰੀ ਤਨਦੇਹੀ ਨਾਲ ਕੰਮ ਕਰਨ ਲਈ ਤਤਪਰ ਰਹਿਣਗੇ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ ਆਰ ਕਲੇਰ, ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ, ਅਤੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਪਹਿਲਾਂ ਵੀ ਪਤਰਕਾਰੀ ਦੇ ਖੇਤਰ ਵਿਚ ਸਮਾਜ ਦੀ ਸੇਵਾ ਕਰ ਰਹੇ ਹਨ। ਹੁਣ ਕੋਸਲਰ ਬਣਨ ਤੋਂ ਬਾਅਦ ਇਨ੍ਹਾਂ ਦੀਆਂ ਜੁੰਮੇਵਾਰੀਆਂ ਹੋਰ ਵਧ ਗਈ ਆ ਹਨ । ਇਸ ਮੌਕੇ ਤੇ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਕਮਲਜੀਤ ਸਿੰਘ ਮੱਲਾ, ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਦੀਦਾਰ ਸਿੰਘ ਮਲਕ, ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ, ਸਰਪੰਚ ਨਵਦੀਪ ਸਿੰਘ ਗਰੇਵਾਲ, ਐਡਵੋਕੇਟ ਕੁਲਦੀਪ ਸਿੰਘ ਘਾਗੂ,ਯੂਥ ਪ੍ਰਧਾਨ ਵਰਿੰਦਰ ਪਾਲ ਸਿੰਘ ਪਾਲੀ, ਸਰਪ੍ਰੀਤ ਸਿੰਘ ਕਾਉਂਕੇ, ਸਤਿੰਦਰਜੀਤ ਸਿੰਘ ਤਤਲਾ,ਅਜੀਤ ਸਿੰਘ ਠੁਕਰਾਲ, ਦਵਿੰਦਰ ਜੀਤ ਸਿੰਘ ਸਿੱਧੂ,ਕੋਸਲਰ ਜਰਨੈਲ ਸਿੰਘ ਲੋਹਟ,ਕੋਸਲਰ ਵਿਕਰਮ ਜਸੀ,ਕੋਸਲਰ ਹਿੰਮਾਸੂ ਮਲਿਕ,ਕੋਸਲਰ ਅਮਨ ਕਪੂਰ ਬੋਬੀ, ਕੋਸਲਰ ਅਨਮੋਲ ਗੁਪਤਾ,ਕੋਸਲਰ ਸਤੀਸ਼ ਕੁਮਾਰ ਪੱਪੂ, ਸ਼ਹਿਰੀ ਪ੍ਰਧਾਨ ਰਵਿੰਦਰ ਸਭਰਵਾਲ, ਡਾ ਇਕਬਾਲ ਸਿੰਘ ਧਾਲੀਵਾਲ, ਠੇਕੇਦਾਰ ਰਾਜ ਭਾਰਤਵਾਜ, ਹਰਵਿੰਦਰ ਸਿੰਘ ਚਾਵਲਾ, ਐਸ ਡੀ ਓ ਗੁਰਪ੍ਰੀਤ ਸਿੰਘ ਕੰਗ, ਦੀਪਇੰਦਰ ਸਿੰਘ ਭੰਡਾਰੀ, ਗੁਰਵਿੰਦਰ ਸਿੰਘ ਮੇਜੀ, ਪ੍ਰਬੰਧਕ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਚਾਵਲਾ, ਕਰਮਜੀਤ ਸਿੰਘ ਕੈਂਥ, ਕੋਸਲਰ ਜਤਿੰਦਰ ਪਾਲ ਰਾਣਾ, ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ।

ਨਾਨਕਸਰ ਕਲੇਰਾਂ ਦੇ ਮਹਾਪੁਰਸ਼ ਸੰਤ ਬਾਬਾ ਅਰਵਿੰਦਰ ਸਿੰਘ ਜੀ ਵੱਲੋਂ ਸਵਰਨ ਸਿੰਘ ਐਬਟਸਫੋਰਡ ਸਮਾਜ ਸੇਵੀ ਆਗੂ ਦਾ ਵਿਸ਼ੇਸ਼ ਸਨਮਾਨ

ਨਾਨਕਸਰ ਕਲੇਰਾਂ ਮਾਰਚ ,2021(ਬਲਵੀਰ ਸਿੰਘ ਬਾਠ)   

ਪੂਰੀ ਦੁਨੀਆ ਚ ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤਾਂ ਬਰਸਾਏ ਮਹਾਂਪੁਰਸ਼ ਧੰਨ ਧੰਨ ਬਾਬਾ ਮੈਂਗਲ ਸਿੰਘ ਜੀ ਤੋਂ ਵਰੋਸਾਏ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਸਮਾਜ ਸੇਵੀ ਸਵਰਨ ਸਿੰਘ ਐਬਟਸਫੋਰਡ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ  ਇਸ ਸਮੇਂ ਜਨ ਸੈਕਟਰੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਅਰਵਿੰਦਰ ਸਿੰਘ ਜੀ ਨੇ ਕਿਹਾ ਕਿ ਅੱਜ ਸਵਰਨ ਸਿੰਘ ਐਬਟਸਫੋਰਡ ਜਿਨ੍ਹਾਂ ਨੇ ਗੁਰੂ ਘਰਾਂ ਸਕੂਲਾਂ ਕਾਲਜਾਂ  ਖੇਡ ਪਾਰਕਾਂ ਗਰਾਊਂਡਾਂ ਤੋਂ ਇਲਾਵਾ ਗ਼ਰੀਬ ਲੜਕੀਆਂ ਦੀਆਂ ਸ਼ਾਦੀਆਂ  ਅਤੇ ਧਾਰਮਕ ਤੇ ਸਮਾਜਕ ਕੰਮਾਂ ਵਿਚ ਵੱਡਾ ਯੋਗਦਾਨ ਪਾਉਣ ਬਦਲੇ ਅੱਜ ਉਨ੍ਹਾਂ ਨੂੰ ਨਾਨਕਸਰ ਸੰਪਰਦਾਇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ  ਇਸ ਸਮੇਂ ਸਵਰਨ ਸਿੰਘ ਨੇ ਕਿਹਾ ਕਿ ਅੱਜ ਮਹਾਂਪੁਰਸ਼ਾਂ ਹੱਥੋਂ ਸਨਮਾਨ ਪ੍ਰਾਪਤ ਕਰ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ  ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਵੀ ਵੱਧ ਚੜ੍ਹ ਕੇ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ  ਉਨ੍ਹਾਂ ਮਹਾਪੁਰਸ਼ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ

ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਦੁਆਬਾ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਪਹਿਲੀ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾ ਮਾਰਚ ਅਤੇ ਅਪ੍ਰੈਲ 2021 ਦੌਰਾਨ ਬੱਚਿਆਂ ਦੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਦੁਆਬਾ ਵਿਖੇ ਜਮਾਤ ਪਹਿਲੀ ਤੋਂ ਪੰਜਵੀ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਸਾਰ ਹਿੱਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਸ.ਪ੍ਰਾ.ਸ. ਭੈਣੀ ਦੁਆਬਾ ਦੇ ਸਕੂਲ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਿਆਂ ਵਿੱਚ ਜਮਾਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆਕਿ ਇਸ ਮੁਕਾਬਲੇ ਵਿੱਚ ਪੰਜਵੀਂ ਜਮਾਤ ਦੀ ਨਿਮਰਤ ਮਾਹੀ ਨੇ ਪਹਿਲਾ ਸਥਾਨ, ਜਮਾਤ ਪੰਜਵੀਂ ਦੇ ਅਮ੍ਰਿਤਪਾਲ ਸਿੰਘ ਨੇ ਦੂਸਰਾ ਅਤੇ ਜਮਾਤ ਪਹਿਲੀ ਦੀ ਉਂਕਾਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਉਹਨਾਂ ਨੂੰ ਸਰਟੀਫਿਕੇਟ ਅਤੇ ਇਨਾਮ ਦੇਕੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਭਾਰਤ ਭੂਸ਼ਣ ਆਸ਼ੂ ਵੱਲੋਂ ਜਮਾਲਪੁਰ ਵਿਖੇ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ

-225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਸੂਬੇ ਦਾ ਹੈ ਸਭ ਤੋਂ ਵੱਡਾ ਪਲਾਂਟ

ਐਸ.ਟੀ.ਪੀ. 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਦਾ ਹਿੱਸਾ ਹੈ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਲੁਧਿਆਣਾ ਨਿਵਾਸੀਆਂ ਲਈ ਖੁਸ਼ਖਬਰੀ ਵਜੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸ਼ਹਿਰ ਦੇ ਜਮਾਲਪੁਰ ਖੇਤਰ ਵਿੱਚ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ) ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਇਹ ਐਸ.ਟੀ.ਪੀ. 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਦਾ ਹੀ ਹਿੱਸਾ ਹੈ।

ਜਿਕਰਯੋਗ ਹੈ ਕਿ 225 ਐਮ.ਐਲ.ਡੀ. ਦੇ ਨਾਲ, ਇਹ ਸੂਬੇ ਦਾ ਸਭ ਤੋਂ ਵੱਡਾ ਐਸ.ਟੀ.ਪੀ. ਹੈ ਅਤੇ ਬੁੱਢੇ ਨਾਲੇ ਦੀ ਸਫਾਈ ਅਤੇ ਨਵੀਨੀਕਰਨ ਲਈ ਵੱਡੇ ਪੱਧਰ 'ਤੇ ਯੋਗਦਾਨ ਪਾਏਗਾ. ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਬੁੱਢੇ ਨਾਲੇ ਦੇ 14 ਕਿਲੋਮੀਟਰ ਦੇ ਕਿਨਾਰਿਆਂ ਦੇ ਦੋਵਾਂ ਪਾਸਿਆਂ ਤੋਂ ਜਾਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਬੁੱਢਾ ਨਾਲਾ ਟਾਸਕ ਫੋਰਸ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੌਂਸਲਰ ਸਹਿਬਾਨ ਤੇ ਅਧਿਕਾਰੀ ਵੀ ਮੌਜੂਦ ਸਨ।

ਇਸ ਨੂੰ ਇਤਿਹਾਸਕ ਸਮਾਗਮ ਕਰਾਰ ਦਿੰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਮਾਲਪੁਰ ਵਿਖੇ ਤਿਆਰ ਕੀਤਾ ਜਾ ਰਿਹਾ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਸੂਬੇ ਦਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਇਹ ਬੁੱਢੇ ਨਾਲੇ ਦੀ ਸਫਾਈ ਅਤੇ ਨਵੀਨੀਕਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ਼-ਸੁਥਰੀ ਦਿੱਖ ਪੇਸ਼ ਕਰੇਗਾ।

ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਣ ਦਾ ਪ੍ਰਣ ਕਰਦਿਆਂ, ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਉਨ੍ਹਾਂ ਦੇ ਪ੍ਰਮੁੱਖ ਪੋਜੈਕਟਾਂ ਵਿੱਚ ਸ਼ਾਮਲ ਹੈ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾਣਗੇ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦੇ ਇਕ-ਇੱਕ ਪੈਸੇ ਦੀ ਕਿਸੇ ਵੀ ਕੀਮਤ 'ਤੇ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਰੁਚੀ ਲੈਣ ਲਈ ਧੰਨਵਾਦ ਕੀਤਾ ਅਤੇ ਸਤਿਗੁਰੂ ਉਦੈ ਸਿੰਘ ਨੂੰ ਇਸ ਪ੍ਰਾਜੈਕਟ ਲਈ ਬਣਾਈ ਗਈ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ।

ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜੇ ਕਿਸੇ ਵਿਅਕਤੀ ਕੋਲ ਇਸ ਪ੍ਰਾਜੈਕਟ ਸੰਬੰਧੀ ਕੋਈ ਸੁਝਾਅ ਹੈ ਤਾਂ ਉਹ ਵਿਭਾਗ ਨੂੰ ਲਿਖਤੀ ਰੂਪ ਵਿੱਚ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਗਲੇ 10 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਉਨ੍ਹਾਂ 13.39 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਦੋਵਾਂ ਪਾਸਿਆਂ ਦੇ ਕਿਨਾਰਿਆਂ 'ਤੇ 14 ਕਿਲੋਮੀਟਰ ਜਾਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਾਲ ਇਸ ਕਰਕੇ ਲਗਾਇਆ ਜਾ ਰਿਹਾ ਹੈ, ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਕੋਈ ਵੀ ਵਿਅਕਤੀ ਪਾਣੀ ਦੇ ਚੈਨਲ ਵਿੱਚ ਠੋਸ ਰਹਿੰਦ-ਖੂੰਹਦ ਨਾ ਸੁੱਟ ਸਕੇ।

Bharat Bhushan Ashu inaugurates start of construction of 225 MLD Sewerage Treatment Plant at Jamalpur today

With capacity of 225 MLD, this particular STP is biggest in the state

STP part of Rs 650-crore Budha Nullah rejuvenation project: Bharat Bhushan Ashu

Also formally starts installation of iron mesh along the Budha Nullah

Ludhiana, March 6-2021 (Iqbal Singh Rasulpur)

In a good news for the Ludhiana residents, Punjab Food, Civil Supplies & Consumer Affairs Minister Bharat Bhushan Ashu today inaugurated the start of construction of 225 MLD Sewerage Treatment Plant (STP) at Jamalpur area of the city. This STP is the part of Rs 650-crore Budha Nullah Rejuvenation project.

It is pertinent to mention that with 225 MLD, this is the biggest STP in the state and would contribute to a large extent for cleaning and rejuvenation of Budha Nullah. Earlier, the Cabinet Minister also inaugurated the start of work of installation of chain link fencing on both sides of the 14-km stretch of Budha Nullah.

He was also accompanied by Mayor Balkar Singh Sandhu, MC Commissioner Pardeep Kumar Sabharwal, members of the Budha Nullah Task Force, besides a large number of councillors and officials.

Terming it as a historic event, Bharat Bhushan Ashu said that the upcoming 225 MLD Sewerage Treatment Plant (STP) at Jamalpur is the biggest in the state and would play an important role in cleaning and rejuvenation of the Budha Nullah. He assured that very soon, the Budha Nullah would present a neat and clean look with clean water and beautification of embankments.

Vowing to transform the 'Budha Nullah' into 'Budha Dariya', Bharat Bhushan Ashu said that cleaning of around 14-kilometer long stretch of Budha Nullah is one of the foremost projects in his priority.

He assured the residents that the work related to Rs 650-crore Budha Nullah rejuvenation project would be carried out in a transparent manner and not even a single penny of the public funds to be used for this project would not be misused at any cost. He thanked Chief Minister Capt Amarinder Singh for taking special interest in this project and requesting Satguru Uday Singh to lead the task force set up for this project.

He also assured that if any person has any suggestion regarding this project, they can submit them in writing with the department and they would be incorporated. He said that this project has been designed keeping in mind the requirements of the next 10 years.

Earlier, he inaugurated the start of work related to the Rs 13.39 crore project for installation of chain link fencing along the 14-km stretch of the Budha Nullah on both sides. He informed that this chain link fencing is being installed to ensure that no one disposes solid waste into the water channel.

MCL collects Rs one crore property tax from Ludhiana Bus Stand

Commissioner appeals all to pay their property tax

Ludhiana, March 6-2021 (Iqbal Singh Rasulpur)

The Municipal Corporation Ludhiana (MCL) on Saturday collected Rs one crore property tax from the local bus stand.

The move comes after the MCL issued a notice of Rs nine crore property tax to the bus stand authority a few days back.

Bus Stand General Manager Rachhpal Singh handed over a cheque of Rs one crore to the MCL Joint Commissioner Kulpreet Singh and assured that the remaining pending amount of tax would also be cleared in the coming days.

Superintendent Harwinder Singh Bindra said that a notice of Rs 1.5 crore property tax has also been issued to Zila Parishad and the tax would also be recovered from the office of the Deputy Commissioner and Police Commissioner.

Meanwhile, MCL Commissioner Pardeep Kumar Sabharwal appealed to all the government departments and other private establishments to pay their property tax before March 31, 2021, to the civic body so that funds can be used to expedite the pace of the development works in the city.

He said that the violators may face penalty and interest.

ਔਰਤ ਦਿਵਸ ਤੇ ਢੁੱਡੀਕੇ ਵਿਖੇ ਵਿਸ਼ਾਲ ਕਾਨਫਰੰਸ ਕਰਵਾਈ

ਅਜੀਤਵਾਲ ਮਾਰਚ, 2021, (ਬਲਵੀਰ ਸਿੰਘ ਬਾਠ)   
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਵਿਖੇ ਔਰਤ ਦਿਵਸ ਨੂੰ ਸਮਰਪਿਤ ਕਾਨਫਰੰਸ ਕਰਵਾਈ ਗਈ ਇਹ ਕਾਨਫਰੰਸ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਜਿਸ ਵਿੱਚ ਦਿੱਲੀ ਰੈਲੀ ਵਿਖੇ ਸ਼ਹੀਦ ਹੋਣ ਵਾਲੇ  ਨੌਜਵਾਨ ਨਵਪ੍ਰੀਤ ਸਿੰਘ ਦੇ ਦਾਦਾ ਬਾਬਾ ਹਰਦੀਪ ਸਿੰਘ ਡਿਬਡਿਬਾ ਮਜ਼ਦੂਰ ਆਗੂ ਨੌਂ ਦੀ ਪੁਕਾਰ ਸੂਬਾ ਆਗੂ ਸੁਖਵਿੰਦਰ ਕੌਰ ਕਨੂੰਪ੍ਰਿਆ ਬਲਦੇਵ ਸਿੰਘ ਸੁਰਿੰਦਰ ਕੌਰ  ਭਾਰਤੀ ਕਿਸਾਨ ਯੂਨੀਅਨ ਸੁਖਮਿੰਦਰ ਕੌਰ ਰਾਮਪੁਰਾ ਫੂਲ ਮਨਪਰੀਤ ਕੌਰ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਚੰਗੇ ਨਤੀਜੇ ਸਨ ਜਗਜੀਤ ਕੌਰ ਸਟੂਡੈਂਟਸ ਫਾਰ ਸੁਸਾਇਟੀ ਅਰਪਨ ਕੌਰ ਬੇਖ਼ੌਫ  ਆਜ਼ਾਦੀ ਚੰਡੀਗਡ਼੍ਹ ਕਨੂਪ੍ਰਿਆ ਔਰਤ ਆਗੂ ਸਾਬਕਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਨੇ ਸੰਬੋਧਨ ਕੀਤਾ ਨਵਦੀਪ ਕੌਰ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਔਰਤਾਂ ਘਰ ਅਤੇ ਖੇਤਾਂ ਵਿਚ ਹੀ ਬਰਾਬਰ ਕੰਮ ਕਰਦੀਆਂ ਹਨ  ਪਰ ਫੇਰ ਵੀ ਉਨ੍ਹਾਂ ਨਾਲ ਵਿਤਕਰਾ ਜਾਰੀ ਹੈ ਇਸ ਵਿਤਕਰੇ ਨੂੰ ਰੋਸ ਧਰਨੇ ਲਾ ਕੇ ਅਸੀਂ ਖਤਮ ਕਰਨਾ ਹੈ ਅਸੀਂ ਉਦਾਹਰਣ ਬਣਨਾ ਹੈ ਇਤਿਹਾਸ ਦੀਆਂ ਬਾਬਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਸਾਰੇ ਹੀ ਦਿਨ ਔਰਤਾਂ ਦੇ ਹੋਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਨਵਰੀਤ ਨੂੰ ਅਕਾਲ ਪੁਰਖ ਨੇ ਸ਼ਹਾਦਤ ਲਈ ਚੁਣਿਆ ਸੀ ਤੇ ਉਸ ਦੀ ਸ਼ਹਾਦਤ ਇਸ ਲੜਾਈ ਵਿੱਚ ਜਿੱਤ ਮੰਗਦੀ ਹੈ ਜਗਦੀਸ਼ ਸਿੰਘ ਨੇਕੀ ਨੇ ਸੁਖਵਿੰਦਰ ਅੰਮ੍ਰਿਤ ਜੀ  ਕਵਿਤਾ ਗਾ ਕੇ ਹਾਜ਼ਰੀ ਲਗਵਾਈ ਅਤੇ ਸੁਖਵਿੰਦਰ ਕੌਰ ਰਾਮਪੁਰਾ ਫੂਲ ਨੇ ਔਰਤ ਦਿਵਸ ਦਾ ਇਤਿਹਾਸ ਦੱਸਿਆ ਕਨੂਪ੍ਰਿਆ ਨੇ ਕਿਹਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਡੀ ਜਿੱਤ ਨਹੀਂ ਹੁੰਦੀ ਅਰਪਨ ਨੇ ਕਿਹਾ ਕਿ ਸੱਤਾ ਨਾਲ ਟਾਕਰਾ ਲਏ ਬਗੈਰ ਸਨ  ਸਰਨਾ ਨਹੀਂ ਲੜਨਾ ਹੋਵੇਗਾ ਇਸ ਤੋਂ ਬਿਨਾਂ ਮਨਪ੍ਰੀਤ ਕੌਰ ਨੇ ਔਰਤ ਦਿਵਸ ਤੇ ਸੰਘਰਸ਼ੀ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ ਇਸ ਮੌਕੇ ਪਿੰਡ ਵਾਸੀਆਂ ਤੋਂ ਬਿਨਾਂ ਹੋਰਨਾਂ ਪਿੰਡਾਂ ਦੀਆਂ ਆਂਗਨਵਾੜੀ ਵਰਕਰਾਂ ਸਮੇਤ ਨਗਰ ਨਿਵਾਸੀ ਔਰਤਾਂ ਕਿਸਾਨ ਬੈਂਕ ਢੁੱਡੀਕੇ ਦੀਆਂ ਮੈਂਬਰ  ਔਰਤਾਂ ਮਾਸਟਰ ਗੁਰਚਰਨ ਸਿੰਘ ਜਗਤਾਰ ਸਿੰਘ ਬਲਰਾਜ ਸਿੰਘ ਕਾਕਾ ਚਮਕੌਰ ਸਿੰਘ ਚੰਨੀ ਜਸਦੀਪ ਸਿੰਘ ਗੈਰੀ ਜਸਬੀਰ ਸਿੰਘ ਢਿੱਲੋਂ ਸਰਪੰਚ ਕੁਲਤਾਰ ਸਿੰਘ ਗੋਲਡੀ ਪ੍ਰਧਾਨ  ਸਵਰਨ ਸਿੰਘ ਅਮਰੀਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੋਹਤਬਰ ਹਾਜ਼ਰ ਸਨ

ਰਾਏਕੋਟ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਮਿਲੇਗੀ ਮੈਡੀਕਲ ਗੈਸ ਪਾਈਪ ਲਾਈਨ ਦੀ ਸਹੂਲਤ

ਸµਸਦ ਮੈਂਬਰ ਡਾ. ਅਮਰ ਸਿµਘ ਨੇ ਕੀਤਾ ਉਦਘਾਟਨ

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)- ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਦੀ ਅਗਵਾਈ 'ਚ ਕਰਵਾਏ ਜਾ ਰਹੇ ਵਿਕਾਸ ਕµਮਾਂ ਦੀ ਲੜੀ ਤਹਿਤ ਅੱਜ ਰਾਏਕੋਟ ਦੇ ਸਿਵਲ ਹਸਪਤਾਲ ਵਿੱਚ ਪµਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਲਗਪਗ 50 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਮੈਡੀਕਲ ਗੈਸ ਪਾਈਪ ਲਾਈਨ ਦਾ ਉਦਘਾਟਨ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸµਸਦ ਮੈਂਬਰ ਡਾ. ਅਮਰ ਸਿµਘ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ, ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ, ਐਸ.ਐਮ.ਓ ਡਾ. ਅਲਕਾ ਮਿੱਤਲ ਵੀ ਮੌਜ਼ੂਦ ਸਨ। ਇਸ ਮੌਕੇ ਸµਸਦ ਮੈਂਬਰ ਡਾ. ਅਮਰ ਸਿµਘ ਨੇ ਕਿਹਾ ਕਿ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਅਤੇ ਸਿਹਤ ਮµਤਰੀ ਬਲਬੀਰ ਸਿµਘ ਸਿੱਧੂ ਦੀ ਅਗਵਾਈ 'ਚ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪµਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ,ਜਿਸ ਦੇ ਤਹਿਤ ਅੱਜ ਸਿਵਲ ਹਸਪਤਾਲ ਰਾਏਕੋਟ ਵਿਖੇ ਮੈਡੀਕਲ ਗੈਸ ਪਾਈਪ ਲਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਸਿਵਲ ਹਸਪਤਾਲ ਵਿੱਚ ਹਰੇਕ ਬੈੱਡ 'ਤੇ ਮੈਡੀਕਲ ਗੈਸ ਦੀ ਸਹੂਲਤ ਮਰੀਜ਼ਾਂ ਨੂੰ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਨਿਜੀ ਹਸਪਤਾਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਸਿਵਲ ਹਸਪਤਾਲ ਨੂੰ ਹੋਰ ਵੀ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਨ ਲਈ ਯਤਨਸ਼ੀਲ ਹਨ। ਜਿਸ ਦੇ ਤਹਿਤ ਉਹ ਸ਼ਹਿਰ ਵਿੱਚ ਇਕ ਸਿਟੀ ਹਸਪਤਾਲ ਬਣਾਉਣ ਲਈ ਵੀ ਯਤਨ ਕਰ ਰਹੇ ਹਨ । ਇਸ ਤੋਂ ਇਲਾਵਾ ਸਿਵਲ ਹਸਪਤਾਲ ਰਾਏਕੋਟ 'ਚ ਇਕ ਮੌਰਚਰੀ ਬਣਾਉਣ ਦੀ ਵੀ ਮµਜ਼ੂਰੀ ਮਿਲ ਚੁੱਕੀ ਹੈ, ਜਿਸ ਦੀ ਉਸਾਰੀ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਲਕਾ ਮਿੱਤਲ ਨੇ ਡਾ. ਅਮਰ ਸਿµਘ ਦਾ ਧµਨਵਾਦ ਕੀਤਾ ਅਤੇ ਦੱਸਿਆ ਕਿ ਮੈਡੀਕਲ ਗੈਸ ਪਾਇਪ ਲਾਈਨ ਦੀ ਸਹੂਲਤ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਕਾਫੀ ਸਹੂਲਤ ਮਿਲੇਗੀ। ਪਹਿਲਾਂ ਜਿੱਥੇ ਆਕਸੀਜ਼ਨ ਗੈਸ ਸਿਲµਡਰਾਂ ਦੀ ਵਰਤੋਂ ਕਰਨੀ ਪੈਂਦੀ ਸੀ, ਹੁਣ ਹਸਪਤਾਲ ਵਿੱਚ ਗੈਸ ਪਾਇਪ ਲਾਈਨ ਪੈਣ ਤੋਂ ਬਾਅਦ ਮਰੀਜ਼ਾਂ ਨੂੰ ਹਰੇਕ ਬੈੱਡ 'ਤੇ ਆਕਸੀਜ਼ਨ ਦੀ ਸਹੂਲਤ ਮਿਲ ਸਕੇਗੀ।ਇਸ ਮੌਕੇ ਉਨ੍ਹਾ ਨਾਲ ਐਸ.ਡੀ.ਓ ਸਿਹਤ ਕਾਰਪੋਰੇਸ਼ਨ ਗੁਰਪਿµਦਰ ਸਿµਘ ਸµਧੂ, ਡਾ. ਗੁਣਤਾਸ ਸਰਾਂ, ਡਾ. ਮਨਦੀਪ ਸਿµਘ, ਡਾ. ਜੋਬਨਪ੍ਰੀਤ ਸਿµਘ, ਡਾ. ਦੀਪਿਕਾ ਗੋਇਲ, ਡਾ. ਹਰਕਮਲ ਕੌਰ, ਸੀਨੀਅਰ ਫਰਮਾਸਿਸਟ ਜਸਵਿµਦਰ ਸਿµਘ ਵਾਲੀਆ, ਲੈਬ. ਇµਚਾਰਜ ਬੀਰਦਵਿµਦਰ ਸਿµਘ, ਮਨਵਿµਦਰ ਕੌਰ,ਚੇਅਰਮੈਨ ਤਰਲੋਚਣ ਸਿੰਘ ਝੋਰੜਾ, ਬਲਜੀਤ ਸਿµਘ ਹਲਵਾਰਾ, ਪ੍ਰਭਦੀਪ ਸਿµਘ ਨਾਰµਗਵਾਲ, ਓ.ਐਸ.ਡੀ ਜਗਪ੍ਰੀਤ ਸਿµਘ ਬੁੱਟਰ, ਚੇਅਰਮੈਨ ਕਿਰਪਾਲ ਸਿµਘ ਨੱਥੋਵਾਲ, ਸµਦੀਪ ਸਿµਘ ਸਿੱਧੂ, ਪ੍ਰਦੀਪ ਜੋਸ਼ੀ, ਸਰਪµਚ ਮੇਜਰ ਸਿµਘ ਧੂਰਕੋਟ, ਹਰਪ੍ਰੀਤ ਸਿµਘ ਬੋਪਾਰਾਏ, ਬੀਦਵਿਦµਰ ਸਿµਘ ਗੋਲੂ, ਸਰਪµਚ ਜਸਪ੍ਰੀਤ ਸਿµਘ ਤਲਵµਡੀ ਆਦਿ ਹਾਜ਼ਰ ਸਨ।

ਸੱਭਿਆਚਰਕ ਮੇਲਾ 12 ਮਾਰਚ ਨੂੰ

ਹਠੂਰ,ਮਾਰਚ 2021 -(ਕੌਸ਼ਲ ਮੱਲ੍ਹਾ)-ਯੂਥ ਇੰਡੀਪੈਂਡੈਂਟ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਮੱਲ੍ਹਾ, ਸਮੂਹ ਗ੍ਰਾਮ ਪੰਚਾਇਤ ਮੱਲ੍ਹਾ,ਸਮੂਹ ਐਨ.ਆਰ.ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਤਾਰਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਮੱਲ੍ਹਾ ਵਿਖੇ 12 ਮਾਰਚ ਦਿਨ ਸੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਅਤੇ ਬਾਬਾ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਮੇਲੇ ਵਿਚ ਲੋਕ ਗਾਇਕ ਗੁਰਦਾਸ ਸੰਧੂ, ਲੋਕ ਗਾਇਕ ਗਗਨ ਮੱਲ੍ਹਾ, ਲੋਕ ਗਾਇਕ ਪਾਰਸ ਮੱਲ੍ਹਾ ਆਪਣੀ ਕਲਾਂ ਦੇ ਜੋਹਰ ਦਿਖਾਉਣਗੇ ਅਤੇ ਸਮੂਹ ਕਲਾਕਾਰਾ ਨੂੰ ਮੇਲਾ ਕਮੇਟੀ ਵੱਲੋ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਗੁਰਪ੍ਰੀਤ ਸਿੰਘ ਡਾਗੀਆ,ਰਘਵੀਰ ਚੰਦ,ਗੋਪੀ ਡਾਗੀਆਂ,ਲੱਬੀ ਮੱਲ੍ਹਾ,ਰਾਜਾ ਸਿੱਧੂ,ਜਗਜੀਤ ਸਿੰਘ,ਦਵਿੰਦਰਪਾਲ ਸ਼ਰਮਾਂ,ਚਮਕੌਰ ਸਿੰਘ,ਨੀਲਾ ਸਿੰਘ,ਸਤਨਾਮ ਸਿੰਘ,ਸੰਦੀਪ ਸੋਹਣੀ,ਚਮਨ ਸਿੰਘ,ਗੇਬ ਸਿੰਘ ਹਾਜ਼ਰ ਸਨ।
 

ਪਿੰਡਾਂ 'ਚ ਲਹਿਰਾਏ ਜਾਣਗੇ ਕਾਲੇ ਝੰਡੇ - ਕਿਸਾਨ ਯੂਨੀਅਨ

ਜਗਰਾਓਂ, ਮਾਰਚ 2021( ਡਾ ਮਨਜੀਤ ਸਿੰਘ ਲੀਲਾ)   ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ 6 ਮਾਰਚ ਨੂੰ ਪਿੰਡਾਂ 'ਚ ਕਾਲੇ ਝੰਡੇ ਲਹਿਰਾਉਣ ਅਤੇ 8 ਮਾਰਚ ਨੂੰ ਮਹਿਲਾ ਮੁਕਤੀ ਦਿਵਸ 'ਤੇ ਖੇਤੀ ਮੋਰਚਿਆਂ 'ਚ ਕਾਲੀਆਂ ਪੱਗਾਂ ਬੰਨ ਕੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਹ ਫ਼ੈਸਲਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਲੀਲਾਂ ਮੇਘ ਸਿੰਘ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਦੇਸ਼ ਦਾ ਕਿਸਾਨ ਤਿੰਨ ਮਹੀਨਿਆਂ ਤੋਂ ਆਪਣੇ ਹੱਕ-ਸੱਚ ਦੀ ਲੜਾਈ ਲਈ ਸੜਕਾਂ 'ਤੇ ਉਤਰਿਆ ਹੋਇਆ ਹੈ।

ਅਜਿਹੇ ਵਿਚ ਰੋਜ਼ਾਨਾ ਦੇਸ਼ ਹੀ ਨਹੀਂ, ਸੰਸਾਰ ਭਰ ਤੋਂ ਮਿਲ ਰਿਹਾ ਸਮਰਥਨ ਅੱਜ ਨਹੀਂ ਤਾਂ ਕੱਲ੍ਹ ਜਿੱਤ ਦਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ, ਤੇਜ਼ ਅਤੇ ਮਜ਼ਬੂਤ ਕਰਨ ਲਈ ਪਿੰਡ ਪਿੰਡ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ 8 ਮਾਰਚ ਨੂੰ ਮਹਿਲਾ ਮੁਕਤੀ ਦਿਹਾੜੇ 'ਤੇ ਇਲਾਕੇ ਭਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਅੌਰਤਾਂ ਜਿੱਥੇ ਦਿੱਲੀ ਮੋਰਚੇ ਵੱਲ ਨੂੰ ਕੂਚ ਕਰਨਗੀਆਂ, ਉਥੇ ਜਗਰਾਓਂ ਰੇਲਵੇ ਸਟੇਸ਼ਨ ਪਾਰਕ 'ਚ ਲੱਗੇ ਪੱਕੇ ਮੋਰਚੇ ਦੀ ਸਫਲਤਾ ਵਿਚ ਵੀ ਯੋਗਦਾਨ ਪਾਉਣਗੀਆਂ। ਇਸ ਦੇ ਨਾਲ ਹੀ ਮਰਦ 6 ਮਾਰਚ ਨੂੰ ਮੁਕਤੀ ਮੋਰਚੇ ਦੀ ਸਫਲਤਾ ਲਈ ਕਾਲੇ ਝੰਡਿਆਂ ਰਾਹੀਂ ਪਿੰਡ ਪਿੰਡ ਮਾਰਚ ਕੱਢਣਗੇ ਤੇ 8 ਮਾਰਚ ਨੂੰ ਧਰਨਿਆਂ 'ਚ ਕਾਲੀਆਂ ਪੱਗਾਂ ਬੰਨ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ, ਜਗਤ ਸਿੰਘ ਲੀਲਾਂ, ਦਰਸ਼ਨ ਸਿੰਘ ਗਾਲਬ, ਪਰਵਾਰ ਸਿੰਘ ਗਾਲਬ, ਇੰਦਰਜੀਤ ਸਿੰਘ ਗਾਲਬ, ਪਰਮਜੀਤ ਸਿੰਘ, ਇਕਬਾਲ ਸਿੰਘ ਮਲਸੀਆਂ, ਨਿਰਮਲ ਸਿੰਘ ਭਮਾਲ, ਜਗਜੀਤ ਸਿੰਘ ਮਾਹਣਾ, ਗੁੁਰਪ੍ਰਰੀਤ ਸਿੰਘ ਸਿੱਧਵਾਂ ਕਲਾਂ, ਸੁੁਰਜੀਤ ਸਿੰਘ ਰਾਮਗੜ, ਜਗਜੀਤ ਸਿੰਘ ਕਲੇਰ, ਅਰਜਨ ਸਿੰਘ ਖੇਲਾ, ਚਰਨਜੀਤ ਸਿੰਘ ਸ਼ੇਖਦੋਲਤ, ਬਚਿੱਤਰ ਸਿੰਘ ਜੌਹਲ ਆਦਿ ਸ਼ਾਮਲ ਸਨ।