You are here

ਲੁਧਿਆਣਾ

Ludhiana Coronavirus Vaccination : ਡੀ ਸੀ ਵਰਿੰਦਰ ਸ਼ਰਮਾ ਨੇ ਪਤਨੀ ਨਾਲ ਲਵਾਈ ਕੋਰੋਨਾ ਵੈਕਸੀਨ

ਲੁਧਿਆਣਾ ,ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )  

ਇਕ ਪਾਸੇ ਜਿਥੇ ਕੁਝ ਲੋਕਾਂ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ ਪਾਲੀ ਬੈਠੇ ਹਨ, ਉਥੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਆਪਣੀ ਪਤਨੀ ਨੂੰ ਨਾਲ ਲੈ ਕੇ ਡੀਐਮਸੀ ਹਸਪਤਾਲ ਪਹੁੰਚੇ ਅਤੇ ਵੈਕਸੀਨੇਸ਼ਨ ਕਰਵਾਈ। ਡੀਸੀ ਨੇ ਵੈਕਸੀਨ ਦੀ ਦੂਜੀ ਡੋਜ਼ ਲਈ ਜਦਕਿ ਉਨ੍ਹਾਂ ਦੀ ਪਤਨੀ ਪ੍ਰਵੀਨ ਸ਼ਰਮਾ ਨੇ ਪਹਿਲੀ ਡੋਜ਼ ਲਈ। ਵੈਕਸੀਨੇਸ਼ਨ ਤੋਂ ਬਾਅਦ ਡੀਸੀ ਨੇ ਜਨਤਾ ਤੋਂ ਅਪੀਲ ਕੀਤੀ ਕਿ ਉਹ ਕੋਵਿਡ 19 ਨਾਲ ਸਬੰਧਤ ਗਾਈਡਲਾਈਨਜ਼ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਦੀ ਦੂਜੀ ਵੇਵ ਤੋਂ ਪੈਦਾ ਹੋ ਰਹੀਆਂ ਸਾਰੀਆਂ ਪਰਸਥਿਤੀਆਂ ’ਤੇ ਲਗਾਤਾਰ ਪੈਨੀ ਨਜ਼ਰ ਰੱਖ ਰਹੀ ਹੈ। ਡੀਸੀ ਨੇ ਕਿਹਾ ਕਿ 60 ਸਾਲ ਤੋਂ ਉਪਰ ਦੇ ਬਜ਼ੁਰਗ ਜਾਂ 45-59 ਸਾਲ ਦੇ ਲੋਕ ਆਪਣੇ ਕਰੀਬੀ ਜਾਂ ਸਰਕਾਰੀ ਹਸਪਤਾਲ ਵਿਚ ਪਹੁੰਚ ਕੇ ਵੈਕਸੀਨ ਲਗਵਾ ਸਕਦੇ ਹਨ।

ਪਿੰਡ ਚੀਮਾ ਤੋ ਦਿੱਲੀ ਲਈ ਜੱਥਾ ਰਵਾਨਾ

ਹਠੂਰ,13,ਮਾਰਚ-(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਦਿੱਲੀ ਵਿਖੇ ਚੱਲ ਰਹੇ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਸੋਮਵਾਰ ਨੂੰ ਸਰਪੰਚ ਪ੍ਰਮਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਸਰਪੰਚ ਪ੍ਰਮਿੰਦਰ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਚੀਮਾ ਵਿਚੋ ਇਹ 14 ਵਾਂ ਜੱਥਾ ਅੱਜ ਰਵਾਨਾ ਕੀਤਾ ਗਿਆ ਅਤੇ ਆਉਣ ਵਾਲੇ ਦਿਨਾ ਵਿਚ ਜੋ ਪਿੰਡ ਵਾਸੀ ਅੱਜ ਤੱਕ ਦਿੱਲੀ ਧਰਨੇ ਵਿਚ ਨਹੀ ਗਏ,ਉਨ੍ਹਾ ਨੂੰ ਦਿੱਲੀ ਧਰਨੇ ਵਿਚ ਭੇਜਿਆ ਜਾਵੇਗਾ ਕਿਉਕਿ ਇਹ ਕਿਸਾਨੀ ਸੰਘਰਸ ਹੁਣ ਹਰ ਵਰਗ ਦਾ ਸਾਝਾ ਸੰਘਰਸ ਬਣ ਚੁੱਕਾ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਬਲਵੰਤ ਸਿੰਘ,ਨੰਬਰਦਾਰ ਬਲਵੰਤ ਸਿੰਘ,ਪੰਚ ਅਜਾਇਬ ਸਿੰਘ,ਸਾਬਕਾ ਸਰਪੰਚ ਸੁਰਜੀਤ ਸਿੰਘ, ਸਮੂਹ ਗ੍ਰਾਮ ਪੰਚਾਇਤ ਚੀਮਾ,ਕਿਸਾਨ ਯੂਨੀਅਨ ਦੇ ਵਰਕਰ ਅਤੇ ਆਹੁਦੇਦਾਰ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਚੀਮਾ ਤੋ ਦਿੱਲੀ ਲਈ ਕਾਫਲਾ ਰਵਾਨਾ ਕਰਦੇ ਹੋਏ ਸਰਪੰਚ ਪ੍ਰਮਿੰਦਰ ਸਿੰਘ ਚੀਮਾ ਅਤੇ ਗ੍ਰਾਮ ਪੰਚਾਇਤ ਚੀਮਾ।

ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਹੋਈ

ਹਠੂਰ,13,ਮਾਰਚ-(ਕੌਸ਼ਲ ਮੱਲ੍ਹਾ)-

ਸਮੂਹ ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਨਿਰਮਲ ਸਿੰਘ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾ ਸਦਕਾ ਪਿੰਡ ਡੱਲਾ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਪਿੰਡ ਵਿਚ ਸੀਵਰੇਜ ਪਾਇਆ ਜਾ ਰਿਹਾ ਹੈ ਪਰ ਪਿੰਡ ਡੱਲਾ ਦੇ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਆਗੂ ਵੱਲੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੀਵਰੇਜ ਬਣਾਉਣ ਸਮੇਂ ਘਟੀਆ ਮਟੀਰੀਅਲ ਵਰਤਿਆਂ ਜਾ ਰਿਹਾ ਹੈ ਜੋ ਝੂਠ ਦਾ ਪਲੰਦਾ ਹੈ ਕਿਉਕਿ ਅਸੀ ਸਰਕਾਰੀ ਹਦਾਇਤਾ ਮੁਤਾਬਿਕ ਮਟੀਰੀਆ ਪਾ ਰਹੇ ਹਾਂ ਅਤੇ ਅਸੀ ਮਟੀਰੀਆ ਦੀ ਜਾਚ ਕਰਵਾਉਣ ਲਈ ਤਿਆਰ ਹਾਂ।ਉਨ੍ਹਾ ਕਿਹਾ ਕਿ ਅਕਾਲੀ ਆਗੂ ਇਸ ਕਰਕੇ ਪ੍ਰੇਸਾਨ ਹੈ ਕਿ ਜੋ ਕੰਮ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਸਮੇਂ ਦਸ ਸਾਲਾ ਵਿਚ ਨਹੀ ਹੋ ਸਕਿਆ ਪਰ ਨਵੀ ਬਣੀ ਡੱਲਾ ਪੰਚਾਇਤ ਨੇ ਦੋ ਸਾਲਾ ਵਿਚ ਕਰ ਦਿੱਤਾ ਹੈ।ਉਨ੍ਹਾ ਕਿਹਾ ਕਿ ਸੀਵਰੇਜ ਪਾਉਣ ਲਈ ਪੰਚਾਇਤ ਨੇ ਵੱਖ-ਵੱਖ ਵਿਭਾਗਾ ਤੋ ਸੜਕ ਅਤੇ ਰਸਤੇ ਪੁੱਟਣ ਦੀ ਮਨਜੂਰੀ ਲੈ ਲਈ ਹੈ ਪਰ ਜੋ ਸੜਕ ਕਿਨਾਰੇ ਬੂਟੇ ਨੁਕਸਾਨੇ ਜਾਣਗੇ ਸੀਵਰੇਜ ਦਾ ਕੰਮ ਨੇਪੜੇ ਚੜ੍ਹਨ ਉਪਰੰਤ ਪੰਚਾਇਤ ਵੱਲੋ ਨਵੇ ਬੂਟੇ ਲਾਏ ਜਾਣਗੇ।ਉਨ੍ਹਾ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇਸ ਅਕਾਲੀ ਆਗੂ ਨੇ ਪੰਚਾਇਤੀ ਕੰਮ ਦੀ ਜਾਚ ਲਈ ਪ੍ਰਸਾਸਨ ਨੂੰ ਲਿਖਤੀ ਦਰਖਾਸਤਾ ਦਿੱਤੀਆ ਹਨ।ਉਨ੍ਹਾ ਕਿਹਾ ਕਿ ਸਾਡੀ ਪੰਚਾਇਤ ਨੇ ਵੀ ਪੰਜ ਵਿਭਾਗਾ ਨੂੰ ਅਕਾਲੀ ਆਗੂ ਦੀ ਉੱਚ ਪੱਧਰੀ ਜਾਚ ਕਰਨ ਲਈ 16 ਮਹੀਨੇ ਪਹਿਲਾ ਬੇਨਤੀ ਪੱਤਰ ਭੇਜੇ ਸਨ।ਜਿਨ੍ਹਾ ਤੇ ਅੱਜ ਤੱਕ ਕੋਈ ਵੀ ਕਾਰਵਈ ਨਹੀ ਹੋਈ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਇਸ ਅਕਾਲੀ ਆਗੂ ਦੀ ਉੱਚ ਪੱਧਰੀ ਜਾਚ ਕਰਕੇ ਸੱਚ ਸਾਹਮਣੇ ਲਿਆਦਾ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਡਾ:ਸਵਰਨ ਸਿੰਘ,ਪµਚ ਪ੍ਰੀਤ ਸਿµਘ,ਜਾਂਗਰ ਸਿµਘ ਫੌਜੀ, ਗੁਰਜµਟ ਸਿµਘ ਡੱਲਾ,ਦਰਸ਼ਨ ਸਿµਘ,ਪ੍ਰਧਾਨ ਜੋਰਾ ਸਿµਘ ਸਰਾਂ,ਪ੍ਰਧਾਨ ਤੇਲੂ ਸਿੰਘ, ਗੁਰਚਰਨ ਸਿµਘ ਸਿੱਧੂ,ਗੁਰਚਰਨ ਸਿµਘ ਸਰਾਂ,ਰਾਜਵਿµਦਰ ਸਿµਘ ਪµਚ,ਕਰਮਜੀਤ ਸਿੰਘ,ਇਕਬਾਲ ਸਿੰਘ,ਪ੍ਰਵਾਰ ਸਿµਘ,ਜਗਦੇਵ ਸਿµਘ ਫੌਜੀ,ਗੁਰਨਾਮ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ ਸਿµਘ ਪµਚ, ਕਮਲਜੀਤ ਸਿµਘ ਜੀ.ਓ.ਜੀ.,ਬਲਵੀਰ ਸਿµਘ,ਅਮਰਿੰਦਰ ਸਿੰਘ,ਰਣਜੀਤ ਸਿੰਘ,ਪਰਮਜੀਤ ਸਿੰਘ,ਲਖਵੀਰ ਸਿੰਘ,ਅਮਰ ਸਿੰਘ,ਅਮਨਦੀਪ ਸਿੰਘ ਸਰਾਂ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਵੱਖ-ਵੱਖ ਵਿਭਾਗਾ ਤੋ ਲਈ ਮਨਜੂਰੀ ਦੀਆ ਕਾਪੀਆ ਦਿਖਾਉਦੇ ਹੋਏ ਪ੍ਰਧਾਨ ਨਿਰਮਲ ਸਿੰਘ ਅਤੇ ਗ੍ਰਾਮ ਪੰਚਾਇਤ ਡੱਲਾ ।

ਮਾਂ ਦੇ ਕਾਤਲ ਪੁੱਤਰ ਤੇ ਮਾਮਲਾ ਦਰਜ

ਹਠੂਰ,13,ਮਾਰਚ-(ਕੌਸ਼ਲ ਮੱਲ੍ਹਾ)-

ਪਿੰਡ ਲੱਖਾ ਦੇ ਇੱਕ ਨੌਜਵਾਨ ਵੱਲੋ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਨਸੇੜੀ ਪੱੁਤਰ ਦੇ ਖਿਲਾਫ ਹਠੂਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਸੁੱਕਰਵਾਰ ਨੂੰ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਵਾਸੀ ਲੱਖਾ ਦੇ ਛੋਟੇ ਪੁੱਤਰ ਕਰਮ ਸਿੰਘ ਨੇ ਆਪਣੀ ਮਾਂ ਦੇ ਹੱਥ ਪੈਰ ਬੰਨ ਕੇ ਅਤੇ ਮੂੰਹ ਤੇ ਸਰਾਣਾ ਰੱਖ ਕੇ ਕਤਲ ਕਰ ਦਿੱਤਾ ਸੀ,ਹਠੂਰ ਪੁਲਿਸ ਨੇ ਕਾਤਲ ਕਰਮ ਸਿੰਘ ਉੱਰਫ ਨਿੱਕਾ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਮ੍ਰਿਤਕ ਪਰਮਜੀਤ ਕੌਰ ਦੀ ਲੜਕੀ ਸੁਖਪ੍ਰੀਤ ਕੌਰ ਪਤਨੀ ਬਾਰਾ ਸਿੰਘ ਵਾਸੀ ਭੰਮੀਪੁਰਾ ਦੇ ਬਿਆਨਾ ਦੇ ਅਧਾਰ ਤੇ ਕਾਤਲ ਕਰਮ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਲੱਖਾ ਦੇ ਖਿਲਾਫ ਨੰਬਰ 19 ਧਾਰਾ 302 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਦੋਸੀ ਕਰਮ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਪੰਜ ਦਿਨਾ ਦਾ ਰਿਮਾਡ ਪ੍ਰਾਪਤ ਕਰ ਲਿਆ ਹੈ ਅਤੇ ਹੋਰ ਤਫਤੀਸ ਜਾਰੀ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਦੀ ਲਾਸ ਦਾ ਪੋਸਟਮਾਰਟਮ ਕਰਕੇ ਲਾਸ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ।

ਫੋਟੋ ਕੈਪਸਨ:-ਹਠੂਰ ਪੁਲਿਸ ਦੋਸੀ ਕਰਮ ਸਿੰਘ ਬਾਰੇ ਜਾਣਕਾਰੀ ਦਿੰਦੀ ਹੋਈ।

ਮਿਸ਼ਨ ਘਰ-ਘਰ ਰੋਜ਼ਗਾਰ ਤੇ ਕਾਰੋਬਾਰ-

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ

-ਕੈਂਪ 'ਚ 6 ਨਾਮੀ ਕੰਪਨੀਆਂ ਨੇ ਲਿਆ ਹਿੱਸਾ

-56 ਉਮੀਦਵਾਰਾਂ ਨੇ ਭਾਗ ਲਿਆ, 23 ਉਮਦੀਵਾਰਾਂ ਦੀ ਹੋਈ ਚੋਣ ਤੇ 11 ਪ੍ਰਾਰਥੀਆਂ ਨੂੰ ਕੀਤਾ ਗਿਆ ਸ਼ਾਰਟਲਿਸਟ

ਲੁਧਿਆਣਾ, ਮਾਰਚ 2021(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) -

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਅੱਜ ਦਫ਼ਤਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 6 ਨਾਮੀ ਕੰਪਨੀਆਂ ਨੇ ਭਾਗ ਲਿਆ।

ਰੋਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਗ ਲੈਣ ਵਾਲੀਆ ਕੰਪਨੀਆਂ ਵਿੱਚ ਆਈ.ਸੀ.ਆਈ.ਸੀ.ਆਈ., ਕੇ.ਐਫ.ਸੀ., ਬਜਾਜ਼ ਫਾਇਨੈਂਸ, ਏਕਸਾਇਡ ਲਾਇਫ ਇੰਸ਼ੋਰੈਂਸ, ਰੋੋਕਮੈਨ ਫਾਊਂਡੇਸ਼ਨ ਅਤੇ ਪੁਖਰਾਜ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਵੱਖ-ਵੱਖ ਯੋਗਤਾ (ਜਿਵੇਂ ਕਿ 10ਵੀਂ, 12ਵੀਂ,

ਗ੍ਰੈਜੂਏਸ਼ਨ, ਆਈ.ਟੀ.ਆਈ. ਅਤੇ ਡਿਪਲੋਮਾ ਹੋਲਡਰ) ਵਾਲੇ ਕੁੱਲ 56 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾ ਵਿਚੋਂ 23 ਉਮਦੀਵਾਰ ਸਲੈਕਟ ਕੀਤੇ ਗਏ ਅਤੇ 11 ਪ੍ਰਾਰਥੀਆਂ ਨੂੰ ਸ਼ਾਰਟਲਿਸਟ  ਕੀਤਾ ਗਿਆ। 

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਬਿਊਰੋ ਵਿਖੇ ਹਰ ਹਫਤੇ ਸ਼ੁੱਕਰਵਾਰ ਵਾਲੇ ਦਿਨ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਪੰਜਾਬ ਸਰਕਾਰ ਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਉਪਰਾਲਾ ਸਫ਼ਲ ਬਣਾਇਆ ਜਾ ਸਕੇ। ਇਸ ਦੀ ਜਾਣਕਾਰੀ ਇਸ ਵਿਭਾਗ ਦੇ

ਫੈਸਬੁੱਕ ਪੇਜ 'ਤੇ ਪਾਈ ਜਾਂਦੀ ਹੈ ਜਿਸ ਦਾ ਲਿੰਕ https://bit.ly/2ENm2Bp

DBEE HOLDS PLACEMENT CAMP, 56 CANDIDATES PART TAKE

SIX COMPANIES SELECT 23, SHORTLIST 11 

Ludhiana, March 12- 2021 (Iqbal Singh Rasulpur)-

The District Bureau of Employment and Enterprises (DBEE) on Friday organized a placement camp under Ghar-Ghar Rozgaar Mission program of the state government. 

Divulging more information, 

Employment Officer Harpreet Sandhu said that six companies

 KFC, Bajaj Finance, Exide Life Insurance, ICICI Bank, Rockman Foundation and Pukhraj participated in the camp. 

He said that the camp was open for 10th, 12th passed, Graduates and ITI diploma holders and 56 candidate gave interview for the various posts. 

He said that companies selected 23 youth out of which 11 were shortlisted during the camp. 

He informed that DBEE organizes placement camp on every Friday. 

He said that Chief Minister Captain Amarinder Singh’s ambitious Ghar-Ghar Rojgar Mission is a game-changer, which aimed at eliminating unemployment from the state by opening up avenues of employment for the youth.

ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ

ਲੁਧਿਆਣਾ, ਮਾਰਚ (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) -

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾ ਮਾਰਚ ਅਤੇ ਅਪ੍ਰੈਲ 2021 ਦੌਰਾਨ ਬੱਚਿਆਂ ਦੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ (ਸ.ਪ੍ਰਾ.ਸ.) ਮੱਲੇਵਾਲ ਵਿਖੇ ਜਮਾਤ ਪਹਿਲੀ ਤੋਂ ਪੰਜਵੀ ਦੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਸਾਰ ਹਿੱਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਸ.ਪ੍ਰਾ.ਸ. ਮੱਲੇਵਾਲ ਦੇ ਸਕੂਲ ਮੁਖੀ ਸ਼੍ਰੀ ਸੰਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ ਮੁਕਾਬਲਿਆਂ ਵਿੱਚ ਜਮਾਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਚੌਥੀ ਜਮਾਤ ਦੀ ਨਵਦੀਪ ਕੌਰ ਨੇ ਪਹਿਲਾ ਸਥਾਨ, ਜਮਾਤ ਚੌਥੀ ਦੇ ਗੁਰਮੁਖ ਸਿੰਘ ਨੇ ਦੂਸਰਾ ਅਤੇ ਜਮਾਤ ਤੀਸਰੀ ਦੇ ਬਲਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਉਹਨਾਂ ਦੱਸਿਆ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਉਹਨਾਂ ਨੂੰ ਸਰਟੀਫਿਕੇਟ ਅਤੇ ਇਨਾਮ ਦੇਕੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਵੀ ਕੀਤਾ ਗਿਆ।

400TH PRAKASH PURAB OF SRI GURU TEGH BAHADUR JI- EDUCATION DEPARTMENT HOLDS SLOGAN WRITING COMPETITION

Ludhiana, March 12- 2021 (Iqbal Singh Rasulpur)-

Dedicated to 400th Prakash Purab of Sri Guru Tegh Bahadur Ji, the Education Department on Friday organized slogan writing competition among the students of classes from first to fifth in Government Primary School, Mallewal. 

Disclosing more information, District Education Officer (Elementary) Rajinder Kaur said that the competitions were being organized to commemorate the 400th Prakash Purab of Ninth Sikh Guru and disseminate the teachings of Sri Guru Tegh Bahadur Ji among the students.

She said that Sri Guru Teg Bahadur Ji’s unparalleled and supreme sacrifice to uphold the value of righteousness, truth and freedom of faith would be always remembered by one and all.

She said that Navdeep Kaur, Gurumukh Singh from 4th class

and Balvir Singh of 3rd class secured first, second and third positions respectively. 

The winners were also felicitated  with prizes and certificates.

 

ਪੱੁਤਰ ਨੇ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ

ਹਠੂਰ ,ਮਾਰਚ 2021 -(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਵਿਖੇ ਇੱਕ ਪੁੱਤਰ ਵੱਲੋ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਵਾਸੀ ਲੱਖਾ ਜੋ ਰਾਜਸਥਾਨ ਵਿਖੇ ਆਪਣੇ ਪਰਿਵਾਰ ਸਮੇਤ ਰੋਜੀ ਰੋਟੀ ਕਮਾਉਣ ਗਏ ਸਨ ਅਤੇ ਇੱਕ ਦੋ ਦਿਨ ਪਹਿਲਾ ਹੀ ਮ੍ਰਿਤਕ ਪਰਮਜੀਤ ਕੌਰ ਆਪਣੇ ਪੁੱਤਰ ਕਰਮ ਸਿੰਘ ਉੱਰਫ ਨਿੱਕਾ ਨਾਲ ਪਿੰਡ ਲੱਖਾ ਵਿਖੇ ਆਈ ਹੋਈ ਸੀ।ਉਨ੍ਹਾ ਦੱਸਿਆ ਕਿ ਕਾਤਲ ਕਰਮ ਸਿੰਘ ਉੱਰਫ ਨਿੱਕਾ ਨਸੇ ਦਾ ਆਦੀ ਹੋਣ ਕਰਕੇ ਆਪਣੀ ਮਾਂ ਤੋ ਨਸਾਂ ਕਰਨ ਲਈ ਪੈਸੇ ਮੰਗਦਾ ਸੀ ਅਤੇ ਮਾਂ ਨੇ ਪੈਸੇ ਦੇਣ ਤੋ ਮਨ੍ਹਾ ਕਰ ਦਿੱਤਾ ਤਾਂ ਕਰਮ ਸਿੰਘ ਉੱਰਫ ਨਿੱਕਾ ਨੇ ਆਪਣੀ ਮਾਂ ਦੇ ਹੱਥ ਪੈਰ ਬੰਨ ਕੇ ਅਤੇ ਮੂੰਹ ਤੇ ਸਰਾਣਾ ਰੱਖ ਕੇ ਆਪਣੀ ਮਾਂ ਪਰਮਜੀਤ ਕੌਰ ਦਾ ਕਤਲ ਕਰ ਦਿੱਤਾ,ਹਠੂਰ ਪੁਲਿਸ ਨੇ ਕਾਤਲ ਕਰਮ ਸਿੰਘ ਉੱਰਫ ਨਿੱਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਰਮਜੀਤ ਕੌਰ ਦੀ ਲਾਸ ਕਬਜੇ ਵਿਚ ਲੈ ਕੇ ਸਰਕਾਰੀ ਹਸਪਤਾਲ ਜਗਰਾਓ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਪਰਿਵਾਰਕ ਮੈਬਰਾ ਦੇ ਬਿਆਨ ਲੈ ਕੇ ਥਾਣਾ ਹਠੂਰ ਵਿਖੇ ਕਾਰਵਾਈ ਕੀਤੀ ਜਾ ਰਹੀ ਹੈ।
 

ਕਾਉਕੇ ਕਲਾਂ ਚ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ

ਜਗਰਾਉ, 2021 ਮਾਰਚ (ਮਨਜਿੰਦਰ ਗਿੱਲ)-

ਪ੍ਰਾਚੀਨ ਸ਼ਿਵ ਦੁਆਲਾ ਮੰਦਿਰ ਕਾਉਜ਼ਕੇ ਕਲਾਂ ਵਿਖੇ ਭਗਵਾਨ ਸ਼ਿਵ ਭੋਲੇ ਸ਼ੰਕਰ ਜੀ ਦਾ ਸ਼ਿਵਰਾਤਰੀ ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਤਿੰਨ ਦਿਨ ਸ੍ਰੀ ਸ਼ਿਵ ਪੁਰਾਣ ਦੇ ਪਾਠ ਕਰਵਾਏ ਗਏ ਅਤੇ ਭੰਡਾਰਾ ਅਟੁੱਟ ਵਰਤਾਇਆ ਗਿਆ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਮਾ:ਸੁਭਾF ਚੰਦਰ ਨੇ ਦੱਸਿਆ ਕਿ ਇਹ ਮੰਦਿਰ ਸਦੀਆਂ ਪੁਰਾਣਾ ਹੈ ਅਤੇ ਹਰ ਇੱਕ ਦੀ ਮੰਨਤ ਪੂਰੀ ਹੁੰਦੀ ਹੈ। ਪਿਛਲੀ ਸਦੀ ਤੋਜ਼ ਮਾਨਵਤਾ ਦੀ ਭਲਾਈ ਲਈ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਸਦਕਾ ਮੰਦਿਰ ਵਿੱਚ ਸਾਂਝੇ ਸਮਾਗਮ ਕਰਵਾਏ ਜਾਂਦੇ ਹਨ। ਪ੍ਰਾਚੀਨ ਸ਼ਿਵ ਦੁਆਲਾ ਮੰਦਿਰ ਸੇਵਾ ਦਲ ਦੇ ਸਮੂਹ ਮੈਜ਼ਬਰ ਰਾਜੂ, ਨਵਜੀਤ, ਸਿਕੰਦਰ, ਜਰਨੈਲ, ਕੁਲਵੰਤ, ਇੰਦਰਜੀਤ, ਜਤਿੰਦਰਪਾਲ, ਸ਼ੇਰੀ, ਜਸਵੰਤ, ਪੱਪੂ, ਪਾਰਥ ਆਦਿ ਹਾਜ਼ਰ ਸਨ।