You are here

ਲੁਧਿਆਣਾ

ਐਨ.ਆਰ.ਆਈ ਹਾਂਗਕਾਂਗ ਪਰਿਵਾਰ ਵੱਲੋਂ ਲੋੜਵੰਦ ਪਰਿਵਾਰ ਦੀ ਕੀਤੀ ਗਈ ਮੱਦਦ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਦੇ ਐੱਨ ਆਰ ਆਈ  ਤਰਸੇਮ ਸਿੰਘ ਹਾਂਗਕਾਂਗ,ਗੁਰਚਰਨ ਸਿੰਘ ਹਾਂਗਕਾਂਗ,ਤਾਰਾ ਆਲਮਵਾਲਾ ਹਾਂਗਕਾਂਗ ਅਤੇ ਸ਼ੇਰ ਸਿੰਘ ਘੋਲੀਆ ਕਨੇਡਾ ਵੱਲੋਂ  ਜਗਰਾਉਂ ਦੇ ਸੁਰਜੀਤ ਕੌਰ ਪਤਨੀ ਭੋਲਾ ਸਿੰਘ ਨੂੰ ਇਲਾਜ ਲਈ 20 ਹਜ਼ਾਰ ਰੁਪਏ ਦੀ ਮਦਦ ਦਿੱਤੀ ਗਈ।ਮਾਤਾ ਸੁਰਜੀਤ ਕੌਰ ਜਿਨ੍ਹਾਂ ਨੂੰ ਕਿ ਕਿਡਨੀਆਂ ਅਤੇ ਹੋਰ ਕਈਆਂ ਬੀਮਾਰੀਆਂ ਤੋਂ ਪੀਡ਼ਤ ਸਨ ਉਨ੍ਹਾਂ ਦੇ ਇਲਾਜ ਵਾਸਤੇ ਐਨਆਰਆਈ ਵੀਰਾਂ ਨੇ ਇਨ੍ਹਾਂ ਦੀ ਮੱਦਦ ਕੀਤੀ ਇਸ ਸਮੇਂ ਸੁਰਜੀਤ ਕੌਰ ਦੇ ਪਤੀ  ਭੋਲਾ ਸਿੰਘ ਜਗਰਾਉਂ ਨੇ ਐੱਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਐੱਨਆਰਆਈ ਵੀਰਾਂ ਦਾ ਹਮੇਸ਼ਾ ਰਿਣੀ ਰਹਾਂਗਾ ।ਇਸ ਸਮੇਂ  ਕਾਂਗਰਸ ਜਨਰਲ ਸੈਕਟਰੀ ਬਲਜਿੰਦਰ ਕੌਰ ਸਿਵੀਆ,ਜੰਟ ਸਿੰਘ,ਬਿੱਟੂ ਸਿੰਘ ,ਜੱਗਾ ਜਗਰਾਉਂ ,ਲੜਕੀ ਬਲਜੀਤ ਕੌਰ ਜਗਰਾਉਂ  ,ਸੁਰਿੰਦਰਪਾਲ ਸਿੰਘ ਫੌਜੀ ਆਦਿ   ਹਾਜ਼ਰ ਸਨ   

ਪੁਰਾਣੀ ਰੰਜਿਸ ਨੂੰ ਲੈ ਕੇ ਚਲਾਈ ਗੋਲੀ

ਹਠੂਰ,ਮਾਰਚ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪੁਰਾਣੀ ਰੰਜਿਸ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਜਖਮੀ ਨੌਜਵਾਨ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੇਰੇ ਲੜਕਾ ਅਮਨਦੀਪ ਸਿੰਘ (30) ਮੋਟਰਸਾਇਕਲ ਤੇ ਡੀਜਲ ਤੇਲ ਲੈਣ ਲਈ ਜਾ ਰਿਹਾ ਸੀ ਤਾਂ ਗੁਆਢ ਵਿਚ ਰਹਿੰਦੇ ਹਮਲਾ ਕਰਨ ਵਾਲੇ ਨੌਜਵਾਨ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਤਲਵਾਰ ਨਾਲ ਹਮਲਾ ਕਰਕੇ ਮੋਟਰਸਾਇਕਲ ਸਮੇਤ ਜਮੀਨ ਤੇ ਸੁੱਟ ਲਿਆ।ਉਨ੍ਹਾ ਦੱਸਿਆ ਕਿ ਰੌਲਾ ਪੈਣ ਤੇ ਜਦੋ ਮੇਰੀ ਲੜਕੀ ਸੁਖਵੀਰ ਕੌਰ ਅਤੇ ਸਾਡਾ ਗੁਆਢੀ ਅਮਨਦੀਪ ਸਿੰਘ ਛੁਡਾਉਣ ਲੱਗੇ ਤਾਂ ਹਮਲਾਵਰ ਨੇ ਆਪਣੇ ਘਰ ਵਿਚ ਜਾ ਕੇ ਦੇਸੀ ਪਿਸਤੌਲ ਨਾਲ ਇੱਕ ਫਾਇਰ ਕਰ ਦਿੱਤਾ।ਜਿਸ ਨਾਲ ਮੇਰੇ ਪੁੱਤਰ ਅਮਨਦੀਪ ਸਿੰਘ,ਮੇਰੀ ਲੜਕੀ ਸੁਖਵੀਰ ਕੌਰ ਅਤੇ ਸਾਡਾ ਗੁਆਢੀ ਗੋਲੀ ਦੇ ਸਰਲਿਆ ਨਾਲ ਜਖਮੀ ਹੋ ਗਏ।ਜਿਨ੍ਹਾ ਨੂੰ ਅਸੀ ਸਰਕਾਰੀ ਹਸਪਤਾਲ ਹਠੂਰ ਵਿਖੇ ਇਲਾਜ ਲਈ ਲੈ ਕੇ ਗਏ ਤਾਂ ਹਠੂਰ ਦੇ ਡਾਕਟਰਾ ਨੇ ਸਰਕਾਰੀ ਹਸਪਤਾਲ ਜਗਰਾਓ ਨੂੰ ਰੈਫਰ ਕਰ ਦਿੱਤਾ ਜਿਥੇ ਤਿੰਨਾ ਜਖਮੀਆ ਦਾ ਇਲਾਜ ਚੱਲ ਰਿਹਾ ਹੈ।ਉਨ੍ਹਾ ਦੱਸਿਆ ਕਿ ਇਸ ਸਬੰਧੀ ਅਸੀ ਪੁਲਿਸ ਥਾਣਾ ਹਠੂਰ ਨੂੰ ਸੂਚਨਾ ਦੇ ਦਿੱਤੀ ਹੈ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਖਮੀਆ ਦੇ ਬਿਆਨ ਲੈਣ ਲਈ ਪੁਲਿਸ ਪਾਰਟੀ ਸਰਕਾਰੀ ਹਸਪਤਾਲ ਜਗਰਾਓ ਨੂੰ ਗਈ ਹੋਈ ਹੈ ਅਤੇ ਬਿਆਨ ਲੈ ਕੇ ਦੋਸੀ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਪ੍ਰਸਤਾਵਿਤ ਨਵੇਂ ਗੁਣਵੱਤਾ ਮਿਆਰਾਂ ਨਾਲ ਅਨਾਜ ਦੀ ਸਰਕਾਰੀ ਖਰੀਦ ਸµਭਵ ਨਹੀਂ - ਡਾ ਅਮਰ ਸਿµਘ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਮੈਬਰ ਪਾਰਲੀਮੈਟ ਡਾ.ਅਮਰ ਸਿµਘ ਨੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੁਆਰਾ ਗੁਣਵੱਤਾ (ਕੁਆਲਟੀ) ਦੇ ਨਿਯਮਾਂ ਵਿਚ ਬਦਲਾਅ ਦੀ ਨਿµਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਇµਨੇ ਸਖਤ ਹਨ ਕਿ ਕਿਸੇ ਵੀ ਅਨਾਜ ਦੀ ਸਰਕਾਰੀ ਖਰੀਦ ਸµਭਵ ਨਹੀਂ ਹੋ ਸਕਦੀ।ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਬੋਲਦਿਆਂ, ਉਨ੍ਹਾਂ ਕਿਹਾ ਕਿ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹਨ ਤੋਂ ਬਾਅਦ ਉਨ੍ਹਾਂ ਸਬµਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਇਹ ਸਪੱਸ਼ਟ ਹੋਇਆ ਹੈ ਕਿ ਨਿਗਮ ਵੱਲੋਂ ਇਹ ਬਦਲਾਅ ਲਿਆਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮµਤਰੀ ਦੋਹਰੇ ਮਾਪਦµਡ ਅਪਣਾ ਰਹੇ ਹਨ ਇਕ ਪਾਸੇ ਤਾਂ ਬਿਆਨ ਦੇ ਰਹੇ ਹਨ ਕਿ ਐਮ.ਐਸ.ਪੀ.ਤੇ ਖਰੀਦ ਜਾਰੀ ਰਹੇਗੀ ਅਤੇ ਦੂਜੇ ਪਾਸੇ ਨਵੇਂ ਨਿਯਮ ਲਿਆਉਣਗੇ ਜੋ ਖਰੀਦ ਨੂੰ ਅਸµਭਵ ਬਣਾ ਦਿµਦੇ ਹਨ।ਡਾ. ਅਮਰ ਸਿµਘ ਨੇ ਕਿਹਾ ਕਿ ਅਧਿਕਾਰਤ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਇਹ ਤਬਦੀਲੀਆਂ ਕੇਂਦਰ ਸਰਕਾਰ ਦੇ ਨਿੱਜੀ ਕਾਰਪੋਰੇਟ ਭਾਈਵਾਲਾਂ ਦੀ ਸਲਾਹ ਅਨੁਸਾਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਜਦੋਂ ਪਿਛਲੇ ਸਾਲ ਖੇਤ ਕਾਨੂੰਨ ਲਾਗੂ ਕੀਤੇ ਗਏ ਸਨ, ਉਦੋਂ ਵਿਰੋਧੀ ਧਿਰ ਵੱਲੋਂ ਇਹੀ ਖਦਸ਼ਾ ਜਾਹਿਰ ਕੀਤਾ ਗਿਆ ਸੀ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਹੋਰ ਸਜਾ ਨਾ ਦੇਣ ਅਤੇ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਤਾਂ ਜੋ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਬਚਾਇਆ ਜਾ ਸਕੇ।

21 ਮਾਰਚ ਦੇ ਕਿਸਾਨ ਮਹਾਂ ਸੰਮੇਲਨ ਲਈ ਵਰਕਰਾ ਨੂੰ ਕੀਤਾ ਲਾਮਵੰਦ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾ ਅਤੇ ਆਹੁਦੇਦਾਰਾ ਦੇ ਸਹਿਯੋਗ ਨਾਲ ਕਿਸਾਨ ਮਹਾਂ ਸੰਮੇਲਨ 21 ਮਾਰਚ ਦਿਨ ਐਤਵਾਰ ਨੂੰ ਬਾਘਾ ਪੁਰਾਣੀ ਦੀ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਕਿਸਾਨ ਮਹਾਂ ਸੰਮੇਲਨ ਨੂੰ ਹੋਰ ਮਜਬੂਤ ਬਣਾਉਣ ਲਈ ਅੱਜ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਪਿੰਡ ਚਕਰ,ਲੱਖਾ,ਮੱਲ੍ਹਾ,ਹਠੂਰ,ਬੁਰਜ ਕੁਲਾਲਾ,ਰਸੂਲਪੁਰ,ਡੱਲਾ,ਮਾਣੂੰਕੇ ਅਤੇ ਲੰਮਾ ਦੇ ਵਰਕਰਾ ਨਾਲ ਮੀਟਿੰਗਾ ਕਰਕੇ ਲਾਮਵੰਦ ਕੀਤਾ ਗਿਆ।ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ 21 ਮਾਰਚ ਦੇ ਮਹਾਂ ਕਿਸਾਨ ਸੰਮੇਲਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੈਬਰ ਪਾਰਲੀਮੈਟ ਭਗਵੰਤ ਮਾਨ,ਪ੍ਰਧਾਨ ਹਰਪਾਲ ਸਿੰਘ ਚੀਮਾ,ਵਿਰੋਧੀ ਧਿਰ ਦੇ ਡਿਪਟੀ ਲੀਡਰ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਵਿਧਾਇਕ ਜਗਤਾਰ ਸਿੰਘ ਹਿਸੋਵਾਲ ਤੋ ਇਲਾਵਾ ਪਾਰਟੀ ਦੇ ਪ੍ਰਮੁੱਖ ਬੁਲਾਰੇ ਆਪੋ-ਆਪਣੇ ਵਿਚਾਰ ਪੇਸ ਕਰਨਗੇ।ਉਨ੍ਹਾ ਕਿਹਾ ਕਿ ਇਸ ਕਿਸਾਨ ਮਹਾਂ ਸੰਮੇਲਨ ਵਿਚ ਪਹੁੰਚਣ ਲਈ ਵਰਕਰਾ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਬੱਸਾ,ਕਾਰਾ ਅਤੇ ਟਰੈਕਟਰ ਟਰਾਲੀਆ ਲੈ ਕੇ ਕਾਫਲੇ ਦੇ ਰੂਪ ਵਿਚ ਪਹੁੰਚਣਗੇ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਕਿਸਾਨਾ ਦਾ ਸਾਥ ਦੇਣ ਲਈ ਇਸ ਕਿਸਾਨ ਮਹਾਂ ਸੰਮੇਲਨ ਦਾ ਹਿਸਾ ਜਰੂਰ ਬਣੋ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਅਤੇ ਪ੍ਰਧਾਨ ਸੁਰਿੰਦਰ ਸਿੰਘ ਨੇ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰਧਾਨ ਰਘਵੀਰ ਸਿੰਘ ਲੰਮੇ,ਤਰਸੇਮ ਸਿੰਘ ਖਾਲਸਾ,ਸੁਰਿੰਦਰ ਸਿੰਘ ਲੱਖਾ,ਮੇਜਰ ਸਿੰਘ,ਕੁਲਵੰਤ ਸਿੰਘ,ਸੁਖਦੇਵ ਸਿੰਘ,ਹਰਨੇਕ ਸਿੰਘ,ਬਲਵੀਰ ਸਿੰਘ,ਅਜੈਬ ਸਿੰਘ,ਜੀਤ ਸਿੰਘ,ਮਲਵਿੰਦਰ ਸਿੰਘ,ਗੁਰਦੇਵ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਪਿੰਡ ਲੱਖਾ ਵਿਖੇ ਵਰਕਰਾ ਨਾਲ ਮੀਟਿੰਗ ਕਰਦੇ ਹੋਏ।

ਹਠੂਰ ਦੇ ਨੌਜਵਾਨ ਨੇ ਕਬੈਤ ਵਿਚ ਕੀਤੀ ਖੁਦਕਸੀ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਸਥਾਨਿਕ ਕਸਬਾ ਦੇ ਨੌਜਵਾਨ ਵੱਲੋ ਕਬੈਤ ਵਿਚ ਫਾਹਾ ਲੈ ਕੇ ਖੁਦਕਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਬਲਵੰਤ ਸਿੰਘ ਅਤੇ ਮਾਤਾ ਹਰਬੰਸ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਸਾਡਾ ਵੱਡਾ ਪੁੱਤਰ ਅਮਰਜੀਤ ਸਿੰਘ (35)ਪਿਛਲੇ ਦੋ ਸਾਲਾ ਤੋ ਕਬੈਤ ਵਿਖੇ ਰੋਜੀ ਰੋਟੀ ਕਮਾਉਣ ਲਈ ਟਰੱਕ ਡਰਾਇਵਰ ਦੀ ਨੌਕਰੀ ਕਰਦਾ ਹੈ ਉਨ੍ਹਾ ਦੱਸਿਆ ਕਿ ਅਮਰਜੀਤ ਸਿੰਘ ਦੇ ਨਾਲ ਉਨ੍ਹਾ ਦੀ ਆਖਰੀ ਗੱਲਬਾਤ 6 ਮਾਰਚ ਨੂੰ ਹੋਈ ਸੀ ਅਤੇ ਸੱਤ ਮਾਰਚ ਨੂੰ ਉਸ ਦੇ ਦੋਸਤ ਦਾ ਫੋਨ ਆਇਆ ਕਿ ਅਮਰਜੀਤ ਸਿੰਘ ਨੇ ਆਪਣੇ ਗਲ ਵਿਚ ਰੱਸਾ ਪਾ ਕੇ ਟਰੱਕ ਦੀ ਛੱਤ ਤੋ ਛਾਲ ਮਾਰ ਦਿੱਤੀ ਜਿਸ ਨਾਲ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਸਾਨੂੰ ਅਮਰਜੀਤ ਸਿੰਘ ਵੱਲੋ ਟਰੱਕ ਨਾਲ ਫਾਹਾ ਲੈਣ ਦੀਆ ਤਸਵੀਰ ਭੇਜੀਆ ਹਨ।ਉਨ੍ਹਾ ਦੱਸਿਆ ਕਿ ਜਿਸ ਕੰਪਨੀ ਵਿਚ ਅਮਰਜੀਤ ਸਿੰਘ ਕੰਮ ਕਰਦਾ ਸੀ ਸਾਡੀ ਉਸ ਕੰਪਨੀ ਨਾਲ ਗੱਲਬਾਤ ਹੋਈ ਜੋ ਆਖ ਰਹੇ ਹਨ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਕੇ ਮੋਰਚਰੀ ਵਿਚ ਲਾਇਆ ਹੋਇਆ ਹੈ ਅਤੇ ਤੁਸੀ ਪੈਸੇ ਭਰ ਕੇ ਅਮਰਜੀਤ ਸਿੰਘ ਦੀ ਲਾਸ ਲੈ ਕੇ ਜਾ ਸਕਦੇ ਹੋ ਪਰ ਘਰ ਵਿਚ ਗਰੀਬੀ ਜਿਆਦਾ ਹੋਣ ਕਰਕੇ ਅਸੀ ਲਾਸ ਲਿਆਉਣ ਦਾ ਖਰਚ ਨਹੀ ਕਰ ਸਕਦੇ।ਉਨ੍ਹਾ ਦੱਸਿਆ ਕਿ ਅਸੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨਾਲ ਸੰਪਰਕ ਕੀਤਾ ਸੀ।ਜਿਨ੍ਹਾ ਨੇ ਮੌਕੇ ਤੇ ਹੀ ਸੰਗਰੂਰ ਤੋ ਮੈਬਰ ਪਾਰਲੀਮੈਟ ਭਗਵੰਤ ਮਾਨ ਨੂੰ ਲਾਸ ਮੰਗਵਾਉਣ ਲਈ ਬੇਨਤੀ ਕੀਤੀ ਤਾਂ ਮੈਬਰ ਪਾਰਲੀਮੈਟ ਭਗਵੰਤ ਮਾਨ ਨੇ ਸਾਨੂੰ ਵਿਸਵਾਸ ਦਿਵਾਇਆ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਜਲਦੀ ਹਠੂਰ ਵਿਖੇ ਲਿਆਦੀ ਜਾਵੇਗੀ।ਉਨ੍ਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ ਜਲਦੀ ਤੋ ਜਲਦੀ ਹਠੂਰ ਵਿਖੇ ਲਿਆਦੀ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਛਿੰਦਰਪਾਲ ਸਿੰਘ ਖਾਲਸਾ,ਸਾਬਕਾ ਪੰਚ ਹਰਜਿੰਦਰ ਸਿੰਘ,ਬੰਤ ਸਿੰਘ,ਤਰਸੇਮ ਸਿੰਘ ਖਾਲਸਾ,ਮੀਨਾ ਹਠੂਰ,ਦਿਲਪ੍ਰੀਤ ਕੌਰ,ਰੇਸਮ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਅਮਰਜੀਤ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ।

210 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾਕਟਰ ਰਮਨਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਮਾਣੂੰਕੇ,ਹਠੂਰ,ਚੌਕੀਮਾਨ ਅਤੇ ਕਾਉਕੇ ਕਲਾਂ ਵਿਖੇ 210 ਵਿਅਕਤੀਆ ਨੂੰ ਕੋਰੋਨਾ ਵਾਇਰਸ ਦੇ ਬਚਾ ਲਈ ਕੋਰੋਨਾ ਵੈਕਸੀਨ ਦੇ ਟੀਕੇ ਲਾਏ ਗਏ।ਇਸ ਮੌਕੇ ਡਾਕਟਰ ਜਸਵਿੰਦਰ ਕੌਰ ਅਤੇ ਸਵਰਨ ਸਿੰਘ ਡੱਲਾ ਨੇ ਦੱਸਿਆ ਕਿ ਇੱਕ ਬੈਚ ਵਿਚ ਦਸ ਵਿਅਕਤੀਆ ਦੀ ਵੈਕਸੀਨ ਹੁੰਦੀ ਹੈ ਅਤੇ ਜਿਨ੍ਹਾ ਦੇ ਅੱਜ ਕਰੋਨਾ ਵੈਕਸੀਨ ਲਾਈ ਗਈ ਹੈ ਉਨ੍ਹਾ ਵਿਅਕਤੀਆ ਨੂੰ 28 ਦਿਨਾ ਬਾਅਦ ਦੂਜੀ ਡੋਜ ਲਾਈ ਜਾਵੇਗੀ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪਣਾ ਅਧਾਰ ਕਾਰਡ ਲੈ ਕੇ ਸਰਕਾਰੀ ਹਸਪਤਾਲ ਦੇ ਸਬ-ਸੈਟਰਾ ਵਿਚੋ ਕਰੋਨਾ ਵੈਕਸੀਨ ਦਾ ਟੀਕਾ ਫਰੀ ਲਗਵਾ ਸਕਦੇ ਹਨ।ਇਸ ਮੌਕੇ ਉਨ੍ਹਾ ਨਾਲ ਡਾਕਟਰ ਹਰਦੇਵ ਸਿੰਘ ਮਾਣੂੰਕੇ,ਉੱਘੇ ਸਮਾਜ ਸੇਵਕ ਹਰਜਿੰਦਰ ਸਿੰਘ ਹਠੂਰ,ਪਰਮਜੀਤ ਕੌਰ,ਸਾਬਕਾ ਪੰਚ ਹਰਜਿੰਦਰ ਸਿੰਘ,ਬਲਵਿੰਦਰ ਕੌਰ,ਸਵਰਨਜੀਤ ਕੌਰ,ਕਮਲਜੀਤ ਕੌਰ ਮਾਣੂੰਕੇ,ਮਨਜੀਤ ਕੌਰ,ਹਰਪਾਲ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਾਬਕਾ ਪੰਚ ਹਰਜਿੰਦਰ ਸਿੰਘ ਦੇ ਕੋਰੋਨਾ ਵੈਕਸੀਨ ਲਾਉਦੇ ਹੋਏ ਡਾ:ਜਸਵਿੰਦਰ ਕੌਰ ਅਤੇ ਹੋਰ।
 

ਸਮਾਜ ਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵਾਲਿਆਂ ਨੇ ਨਵੀਂ ਕੋਠੀ ਲੈਣ ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਅਜੀਤਵਾਲ ਬਲਵੀਰ ਸਿੰਘ ਬਾਠ  

ਇਤਿਹਾਸਕ ਪਿੰਡ ਗ਼ਦਰੀ ਬਾਬਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਜੰਮਪਲ ਸਮਾਜਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ  ਦੇ ਗ੍ਰਹਿ ਵਿਖੇ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ਜਦੋਂ  ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਇਕ ਨਵੀਂ ਕੋਠੀ ਲੈਣ ਤੇ ਉਸ ਦਾ ਮਹੂਰਤ ਕੀਤਾ ਗਿਆ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸਵਰਨ ਸਿੰਘ ਗਿੱਲ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ  ਇਹ ਸਾਰਾ ਸਮਾਗਮ ਸਾਡੇ ਨਵੇਂ ਕੋਠੀ ਲੈਣ ਤੇ ਸੰਗਤਾਂ ਵੱਲੋਂ ਖੁਸ਼ੀ ਜ਼ਾਹਿਰ ਕਰਦੇ ਹੋਏ  ਪਿੰਡ ਦੇ ਭੈਣ ਭਰਾਵਾਂ ਨੇ ਮਠਿਆਈਆਂ ਵੰਡ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦੇਣ ਵਾਲਿਆਂ ਦਾ ਗ੍ਰਹਿ ਵਿਖੇ ਅੱਜ ਤਾਂਤਾ ਲੱਗਿਆ ਹੋਇਆ ਹੈ  ਉਨ੍ਹਾਂ ਕਿਹਾ ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ ਜਿਸ ਦੇ ਸਦਕਾ ਅਸੀਂ ਸਮਾਜ ਸੇਵੀ ਸਮਾਜ ਭਲਾਈ ਦੇ ਕੰਮ ਵੱਡੀ ਪੱਧਰ ਤੇ ਜਾਰੀ  ਰੱਖੇ ਹੋਏ ਹਨ ਜਿਸ ਦੀ ਅਪਾਰ ਕਿਰਪਾ ਸਦਕਾ ਅੱਜ  ਪਿੰਡ ਵਿੱਚ ਇੱਕ ਨਵੀਂ ਕੋਠੀ ਦਾ ਮਹੂਰਤ ਕੀਤਾ ਗਿਆ ਮੇਰੇ ਗ੍ਰਹਿ ਵਿਖੇ ਆਉਣ ਵਾਲੇ ਸਭ ਭੈਣ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਇਸ ਸਮੇਂ ਮੇਜਰ ਸਿੰਘ ਪ੍ਰਕਾਸ਼ ਸਿੰਘ ਰੁਪਿੰਦਰ ਸਿੰਘ  ਵਿਜੈ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੂੰ ਗਹਿਰਾ ਸਦਮਾ ਧਰਮ ਪਤਨੀ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਹਰਵਿੰਦਰ ਕੌਰ 50ਸਾਲ ਦੀ ਹਾਰਟ ਅਟੈਕ ਦੌਰਾਨ ਮੌਤ ਹੋ ਗਈ  ਜਿਸ ਕਾਰਨ ਪਿੰਡ ਵਿੱਚ ਮਾਤਮ ਛਾ ਗਿਆ ਹੈ  ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਜਿਨ੍ਹਾਂ ਵਿਚ ਇਕ ਦਾ ਵਿਆਹ ਅਜੇ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ  ਇਸ ਬੇਵਕਤੀ ਮੌਤ ਤੇ ਸ਼੍ਰੋਮਣੀ ਗੁਰਦੁਆਰਾ ਗ੍ਰੰਥੀ ਸਭਾ ਰਜਿਸਟਰ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਜਨਰਲ ਸਕੱਤਰ ਸਵਰਨ ਸਿੰਘ ਮਟਵਾਣੀ ,ਭਾਈ ਕੁਲਦੀਪ ਸਿੰਘ ਮਾਹਲਾ ਨਾਨਕ ਸਿੰਘ ਨੱਥੂਵਾਲਾ ਅਵਤਾਰ ਸਿੰਘ ਮਟਵਾਣੀ ਭਾਈ ਛਿੰਦਰਪਾਲ ਸਿੰਘ ਮਟਵਾਣੀ ਆਦਿ ਵੱਲੋਂ  ਜਥੇਦਾਰ ਹਰਮੇਲ  ਸਿੰਘ ਮਟਵਾਣੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ  

ਖੇਤੀ ਦੇ ਕਾਲੇ ਕਾਨੂੰਨਾਂ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਇਲਾਕੇ ਵਿਚ ਸੋਗ ਮਈ ਦਾ ਮਾਹੌਲ

ਸਿੱਧਵਾਂ ਬੇਟ (ਜਸਮੇਲ ਗ਼ਾਲਬ)

ਦਿੱਲੀ ਧਰਨੇ ਵਿਚ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਪਿੰਡ ਲੋਧੀਵਾਲਾ ਦੇ ਨੌਜਵਾਨ ਬਲਕਾਰ ਸਿੰਘ 22 ਸਾਲ ਪੁੱਤਰ ਪਵਿੱਤਰ ਸਿੰਘ ਦੀ ਟਰੈਕਟਰ ਤੋਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ ਦੀ ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ  ਦੌਰਾਨ ਬੀਤੀ ਕੱਲ੍ਹ ਮੌਤ ਹੋ ਗਈ ਸੀ ਜਿਸ ਦਾ ਸਿਵਲ ਹਸਪਤਾਲ ਜਗਰਾਓਂ ਚ ਪੋਸਟਮਾਰਟਮ ਕਰਵਾਉਣ ਉਪਰੰਤ ਉਸਦੇ ਜੱਦੀ ਪਿੰਡ ਲੋਧੀਵਾਲਾ ਚ ਸੈਂਕੜੇ ਸਜੀ ਲਈ ਅੱਖਾਂ ਨਾਲ ਵਿਦਾਇਗੀ ਦਿੰਦਿਆਂ ਅੰਤਮ ਸਸਕਾਰ ਕਰ ਦਿੱਤਾ ਗਿਆ  । ਸਸਕਾਰ ਸਮੇਂ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ । ਇਸ ਆਣਹੋਈ ਮੌਤ ਕਾਰਨ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਖੇਤੀ ਦੇ ਕਾਲੇ ਕਾਨੂੰਨਾਂ ਨੇ ਲਈ ਨੌਜਵਾਨ ਦੀ ਜਾਨ ਦੀ ਹਰ ਪਾਸਿਓਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਿੰਦਿਆ ਕੀਤੀ ਜਾ ਰਹੀ ਹੈ ।

 ਅਕਾਲੀ ਦਲ ਨੇ ਕਲੇਰ ਤੇ ਮੱਲਾ ਨੂੰ ਵਰਕ ਕਮੇਟੀ ਦਾ ਮੈਂਬਰ ਬਣਾ ਕੇ ਵਰਕਰਾਂ ਵਿੱਚ  ਭਰਿਆ ਜੋਸ਼ -ਸਰਤਾਜ  ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਸ਼੍ਰੋਮਣੀ  ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਵਿਧਾਇਕ ਐਸਆਰ ਕਲੇਰ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਕੇ ਅਕਾਲੀ ਵਰਕਰਾਂ ਚ  ਨਵਾਂ ਜੋਸ਼ ਭਰਿਆ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਵਰਕਰ ਸਰਤਾਜ ਸਿੰਘ ਗਾਲਬ ਰਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਐਸਆਰ ਕਲੇਰ ਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਕਾਲੀ ਦਲ ਨੂੰ ਸਮਰਪਤ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਹਮੇਸ਼ਾਂ ਪਾਰਟੀ ਨੂੰ ਬੁਲੰਦੀਆਂ ਤੇ ਲਿਜਾਣ ਲਈ ਸਿਰ ਤੋੜ ਯਤਨ ਕੀਤੇ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਘਰ  ਪਹੁੰਚਾਇਆ  ਸਤਾਈ ਗ਼ਾਲਿਬ ਨੇ ਕਿਹਾ ਹੈ ਕਿ ਪਾਰਟੀ ਹਾਈ ਕਮਾਨ ਨੇ ਹਮੇਸ਼ਾ ਪਾਰਟੀ ਚ ਮਿਹਨਤ ਕਰਨ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਉਨ੍ਹਾਂ ਕਲੇਰ ਤੇ ਮੱਲਾ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਏ ਜਾਣ ਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ  ਵੀ ਕੀਤਾ ।