You are here

ਲੁਧਿਆਣਾ

ਸੀ ਆਈ ਏ ਸਟਾਫ ਜਗਰਾਉਂ ਨਸ਼ਿਆਂ ਨੂੰ ਲੈ ਕੇ ਹੋਇਆ ਚੌਕਸ  

ਜਗਰਾਓਂ,ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )  ਨਸ਼ਿਆਂ ਦੇ ਕਾਰੋਬਾਰ 'ਤੇ ਜਗਰਾਓਂ ਸੀਆਈਏ ਸਟਾਫ ਦੀ ਕਾਰਵਾਈ ਲਗਾਤਾਰ ਭਾਰੀ ਪੈਂਦੀ ਜਾ ਰਹੀ ਹੈ। ਸੀਆਈਏ ਦੀ ਪੁਲਿਸ ਵੱਲੋਂ ਲਗਾਤਾਰ ਪਿਛਲੇ 1 ਵਰ੍ਹੇ ਤੋਂ ਨਸ਼ਿਆਂ ਦੇ ਵੱਡੇ-ਵੱਡੇ ਖੁਲਾਸੇ ਕਰਦਿਆਂ ਜਿੱਥੇ ਹੁਣ ਤਕ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ, ਭੁੱਕੀ, ਅਫੀਮ, ਹੈਰੋਇਨ ਫੜੀ ਜਾ ਚੁੱਕੀ ਹੈ, ਉਥੇ 6 ਦਿਨ ਦੀ ਐਂਟੀ ਡਰੱਗ ਡਰਾਈਵ ਵਿਚ ਸੀਆਈਏ ਦੀ ਪੁਲਿਸ ਨੇ ਇਸ ਵਰ੍ਹੇ ਦੀ ਸਭ ਨਾਲੋਂ ਵੱਡੀ ਪ੍ਰਰਾਪਤੀ 1 ਲੱਖ 80 ਹਜ਼ਾਰ ਟਰਾਮਾਡੋਲ ਗੋਲੀ ਸਮੇਤ 4 ਮੈਂਬਰੀ ਗੈਂਗ ਗਿ੍ਫਤਾਰ ਕੀਤਾ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਵੱਲੋਂ 25 ਫਰਵਰੀ ਤੋਂ 3 ਮਾਰਚ ਤਕ ਸ਼ੁਰੂ ਕੀਤੀ ਐਂਟੀ ਡਰੱਗ ਡਰਾਈਵ ਮੁਹਿੰਮ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ 12 ਮੁਕੱਦਮੇ ਦਰਜ ਕਰਦਿਆਂ 12 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ, ਜਿਨ੍ਹਾਂ ਤੋਂ 1 ਲੱਖ 80 ਹਜ਼ਾਰ ਟਰਾਮਾਡੋਲ, 2 ਕਿਲੋ ਅਫੀਮ, 42 ਕਿਲੋ ਭੁੱਕੀ, 187 ਗ੍ਰਾਮ ਹੈਰੋਇਨ ਅਤੇ 2 ਲੱਖ 61 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਸੀਆਈਏ ਸਟਾਫ ਦੀ ਜਿੱਥੇ ਅਹਿਮ ਸ਼ਮੂਲੀਅਤ ਹੈ, ਉਥੇ ਜ਼ਿਲ੍ਹੇ ਦੇ ਥਾਣਿਆਂ ਵੱਲੋਂ ਵੀ ਨਸ਼ਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਕਈ ਮਾਮਲਿਆਂ ਦਾ ਖੁਲਾਸਾ ਕੀਤਾ।

ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲੀਸ ਵੱਲੋਂ ਐਂਟੀ ਨਾਰਕੋਟਿਕ ਤੇ ਡਰੱਗ ਸੈੱਲ ਸਥਾਪਤ 

ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਹੋਈ ਸਖ਼ਤ ਮੁਹਿੰਮ ਕਾਰਨ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਹੋਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਲਈ ਜ਼ਿਲ੍ਹੇ ਵਿਚ ਐਂਟੀ ਨਾਰਕੌਟਿਕ ਅਤੇ ਐਂਟੀ ਡਰੱਗ ਸੈਲ੍ਹ ਸਥਾਪਤ ਕੀਤੇ ਗਏ ਹਨ। ਹੁਣ ਸੀਆਈਏ ਤੋਂ ਇਲਾਵਾ ਇਹ ਦੋਵੇਂ ਸੈਲ੍ਹ ਜ਼ਿਲ੍ਹੇ ਦੇ ਸਮੂਹ ਥਾਣੇ ਤੇ ਚੌਂਕੀਆਂ ਦੀ ਪੁਲਿਸ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰੇਗੀ।

ਤਹਿਸੀਲ ਕੰਪਲੈਕਸ ਜਗਰਾਓ ਵਿੱਚ ਵਹੀਕਲ ਪਾਰਕਿੰਗ ਦੇ ਠੇਕੇ ਦੀ ਖੁੱਲੀ ਬੋਲੀ 22 ਮਾਰਚ ਨੂੰ

ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਦੀ ਬੋਲੀ ਵੀ 22 ਮਾਰਚ ਨੂੰ

ਜਗਰਾਓ, ਮਾਰਚ 2021 (ਸੱਤਪਾਲ  ਸਿੰਘ ਦੇਹਡ਼ਕਾ ਮਨਜਿੰਦਰ ਗਿੱਲ   ) - ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਨਰਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਜਗਰਾਓ ਵਿੱਚ ਸਾਲ 2021-22 ਲਈ ਵਹੀਕਲ ਪਾਰਕਿੰਗ ਦੇ ਠੇਕੇ 'ਤੇ ਖੁੱਲੀ ਬੋਲੀ ਮਿਤੀ 12-03-2021 ਨੂੰ ਸਵੇਰੇ 11 ਵਜੇ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 20,000 ਰੁਪਏ ਦਾ ਡਰਾਫਟ ਬਤੌਰ ਸਕਿਊਰਿਟੀ ਜਮਾਂ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ 'ਤੇ ਜਮਾਂ ਕਰਾਉਣਾ ਹੋਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ। ਮੌਕੇ 'ਤੇ ਚੌਥਾਂ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿੱਚ ਹਰ ਕੰਮ ਵਾਲੇ ਦਿਨ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਨਰਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਦਾ ਠੇਕਾ ਸਾਲ 2021-22 ਲਈ ਬੋਲੀ ਰਾਹੀਂ ਠੇਕੇ 'ਤੇ ਦਿੱਤਾ ਜਾਣਾ ਹੈ। ਇਸ ਲਈ ਇਹ ਬੋਲੀ ਮਿਤੀ  12-03-2021 ਨੂੰ 12 ਵਜੇ ਦਫਤਰ ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਖੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਣਾ ਲਾਜ਼ਮੀ ਹੈ।ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 5,000 ਬਤੌਰ ਸਕਿਉਰਟੀ ਜਮਾਂ ਕਰਵਾਉਣੇ ਹੋਣਗੇ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ 'ਤੇ ਜਮਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ 9 ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਪਹਿਲੀ ਕਿਸ਼ਤ 01-04-2021 ਨੂੰ ਡਿਊ ਹੋਵੇਗੀ। ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਹੋਰ ਸ਼ਰਤਾਂ ਮੌਕੇ 'ਤੇ ਦੱਸੀਆ ਜਾਣਗੀਆਂ।

ਕੰਟੀਨ ਲਈ ਸ਼ਰਤਾਂ -

1. ਬੋਲੀ ਦੇਣ ਵਾਲੇ ਪਾਸ ਤਹਿਸੀਲ ਜਗਰਾਓ ਵਿੱਚ ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ

     ਮੌਕੇ 'ਤੇ ਉਹ ਰਜਿਸਟਰੀ ਜਾਂ ਨਕਲ ਜਮਾਂਬੰਦੀ ਪੇਸ਼ ਕਰੇਗਾ।

2. ਬੋਲੀਕਾਰ ਸਰਕਾਰ ਜਾਂ ਇਸ ਦਫਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ।

3. ਗਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।

4. ਕੰਟੀਨ ਵਿਖੇ ਖਾਣ-ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ।

5. ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ।

Sukhwinder Singh Bindra hands over sports kits to budding players in SCD Government College

Says Punjab government committed for bringing revolutionary improvement in sports sector

Ludhiana, March 5- 2021 ( Iqbal Singh Rasulpur) -

Under the “Youth of Punjab” campaign of the state government, Punjab Youth Development Board chairman Sukhwinder Singh Bindra on Friday distributed sports kits among the young and promising players during an annual sports meet held in the SCD Government College.

Presiding over a function, Punjab Youth Development Board chairman said that the state government is committed for brining revolutionary improvement in the sports sector and leaving no stone unturned to promote the sports among the youth of the state. He said that the distribution of the sports kits among them is one of the steps in this direction so that sports culture can be brought back in the state.

Bindra told that the aim is to engage the youth of the state in the sports by channelizing the unbounded energy in the right direction as they have huge talent and potential.

He added the Punjab would soon emerge as a front runner state in the arena of sports and distribution of the kits would prove catalyst in bringing revolution in the sports at the grassroots level.

Chairman Sukhwinder Singh Bindra also lauded the industrialists for sponsoring the kits and said that they have joined the hands with the government to encourage the sports laid the foundation of a great movement aimed at revival of the sports.

DC VISITS DBEE, INTERACTS WITH YOUTH DURING 'COFFEE WITH DEPUTY COMMISSIONER' EVENT

ENVISIONS DBEE AS A SINGLE ROOF SOLUTION FOR THE JOB SEEKERS AND JOB GIVERS IN THE DISTRICT

Ludhiana, March 5-2021 ( Iqbal Singh Rasulpur) -

The Deputy Commissioner Varinder Kumar Sharma on Friday said that the District Bureau of Employment and Enterprise (DBEE) has been acting as a single roof solution for the job seekers and job givers in the district.

DC accompanied by ADC Development Sandeep Kumar, Deputy director DBEE Meenakashi Sharma visited the office of the bureau at Partap Chowk and interacted with the youths during coffee with Deputy Commissioner event.

Describing the bureau as a catalyst for transforming the destiny of the youth from district, he said that besides providing jobs, it has been helping in making the youth self-reliant by enabling them to open their own business.

He said that DBEE is helping the youth to become active partners in socio-economic growth of the state.

Deputy Commissioner talked about their qualifications, aims, interests and also sought suggestions to improve the functioning of the DBEE.

He motivated the youths to leave no stone unturned for achieving their own dreams in their lives.

He told the officials to ensure that every youth undergoing training under various skill development course must visit the DBEE.

Further, he told them to ensure the awareness of DBEE and its functioning among the students either through morning assembly or online classes. He also asked DBEE to take effective use of social media through video messages so that maximum youth can take benefit of DBEE.

The deputy commissioner termed Chief Minister Captain Amarinder Singh’s ambitious Ghar-Ghar Rojgar Scheme a game changer, which aimed at eliminating unemployment from the state by opening up avenues of employment for the youth.

He called upon youth to focus on their goals besides empowering them with skill development training being imparted by the state government.

Additional Deputy Commissioner Sandeep Kumar also appealed the industry to come forward and join hands with DBEE for getting skilled workforce.

He also thanked CICU president Upkar Singh Ahuja for assuring support to the administration in the upcoming Job fairs. DBEE Deputy CEO Navdeep Singh was also present on the occasion.

ਨਵੀਂ ਆਬਾਦੀ ਅਕਾਲਗਡ਼੍ਹ ਗੁਰੂਸਰ ਸਧਾਰ ਵਿਖੇ   ਸਮਾਰਟ ਕਾਰਡ ਤੇ ਕਣਕ ਦੀ ਵੰਡ  

ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ  

ਗੁਰੂਸਰ ਸੁਧਾਰ/ ਲੁਧਿਆਣਾ, ਮਾਰਚ 2021 ( ਜਗਰੂਪ ਸਿੰਘ ਸੁਧਾਰ )- 

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਐੱਸ ਡੀ ਐੱਮ ਰਾਏਕੋਟ ਡਾ ਹਿਮਾਂਸ਼ੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਨਵੀਂ ਆਬਾਦੀ ਅਕਾਲਗਡ਼੍ਹ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ ਅਤੇ ਡਿੱਪੂ ਹੋਲਡਰ ਵੱਲੋਂ ਲਾਭਪਾਤਰੀਆਂ ਦੀਆਂ ਕਣਕ ਦੀਆਂ ਪਰਚੀਆਂ ਵੀ ਕੱਟੀਆਂ ਗਈਆਂ  । ਜਸਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੀਂ ਆਬਾਦੀ ਅਕਾਲਗਡ਼੍ਹ ਦੇ ਕੁੱਲ 475 ਲਾਭਪਾਤਰੀ ਹਨ । ਜਿਨ੍ਹਾਂ ਦੇ ਬੀਮਾ ਸਿਹਤ ਯੋਜਨਾ ਕਾਰਡ ਅਤੇ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ । ਇਸ ਸਮੇਂ ਸਰਪੰਚ ਸੁਖਵਿੰਦਰ ਸਿੰਘ ਕਲੇਰ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸ਼ਲਾਘਾ ਕੀਤੀ । ਇਸ ਮੌਕੇ ਜਸਵਿੰਦਰ ਸਿੰਘ ਜੌਨੀ, ਸੁਰਜੀਤ ਸਿੰਘ, ਬਾਬੂ ਨਾਇਕ, ਰਾਮ ਮੂਰਤੀ, ਸੁਰਿੰਦਰਜੀਤ ਕੌਰ ,ਰਾਜਿੰਦਰ ਸਿੰਘ , ਰਕੇਸ਼ ਕੁਮਾਰ, ਸ਼ਾਮ ਲਾਲ ਗਰਗ , ਕਮਲਜੀਤ ਸਿੰਘ, ਮਨਜੀਤ ਕੌਰ, ਕੁਲਦੀਪ ਕੌਰ ਸਾਰੇ ਪੰਚ ਹਾਜ਼ਰ ਸਨ। ਇੰਸਪੈਕਟਰ ਸੰਦੀਪ ਸਿੰਘ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਆਖਿਆ ਕੇ ਜੋ ਵੀ ਲਾਭਪਾਤਰੀ ਹਨ ਉਹ ਸਾਰੇ ਕੈਂਪ ਵਿਚ ਆ ਕੇ ਆਪਣੇ ਕਾਰਡ ਬਣਾਉਣ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲਾਹਾ ਲੈਣ । ਇਸ ਸਮੇਂ ਕਾਰਡ ਕਾਰਡ ਬਣਾਉਣ ਆਏ ਲੋਕਾਂ ਲਈ  ਕੋਰੂਨਾ ਮਹਾਂਮਾਰੀ ਨੂੰ ਦੇਖਦਿਆਂ ਮਾਸਕ ਅਤੇ ਸੈਨੀਟੇਸ਼ਨ ਖਾਸ ਪ੍ਰਬੰਧ ਕੀਤਾ ਗਿਆ ਸੀ।  

ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਮੀਟਿੰਗ ਹੋਈ

ਹਠੂਰ,5,ਮਾਰਚ-(ਕੌਸ਼ਲ ਮੱਲ੍ਹਾ)-

ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾ ਅਤੇ ਆਹੁਦੇਦਾਰ ਦੀ ਮੀਟਿੰਗ ਪਿੰਡ ਡੱਲਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ ਅਤੇ ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਕਾਗਰਸ ਸਰਕਾਰ ਵੱਲੋ 2017 ਦੀਆ ਵਿਧਾਨ ਸਭਾ ਦੀਆ ਚੋਣਾ ਸਮੇਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋ ਅੱਠ ਮਾਰਚ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋ ਲੈ ਕੇ ਦੁਪਹਿਰ ਇੱਕ ਵਜੇ ਤੱਕ ਜਗਰਾਓ ਦੇ ਮੇਨ ਚੌਕ ਪੁਲ ਹੇਠ ਵਿਸਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਸ ਰੋਸ ਧਰਨੇ ਨੂੰ ਹੋਰ ਮਜਬੂਤ ਕਰਨ ਲਈ ਹਲਕੇ ਦੇ ਪਿੰਡਾ ਵਿਚ ਰੋਜਾਨਾ ਮੀਟਿੰਗਾ ਕੀਤੀਆ ਜਾ ਰਹੀਆ ਹਨ।ਉਨ੍ਹਾ ਕਿਹਾ ਕਿ ਅੱਜ ਪੰਜਾਬ ਸਰਕਾਰ ਕਰਜਾ ਮਾਫੀ,ਘਰ-ਘਰ ਵਿਚ ਨੌਕਰੀ,ਨਸਾਂ ਬੰਦ ਕਰਵਾਉਣਾ,ਸਗਨ ਸਕੀਮਾ ਵਿਚ ਵਾਧਾ ਕਰਨਾ ਅਤੇ ਵਿਿਦਆਰਥੀਆਂ ਨੂੰ ਸਮਾਰਟ ਮੋਬਾਇਲ ਫੋਨ ਦੇਣ ਵਿਚ ਬੁਰੀ ਤਰ੍ਹਾ ਫੇਲ ਹੋ ਚੁੱਕੀ ਹੈ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਧਰਨੇ ਵਿਚ ਵੱਧ ਤੋ ਵੱਧ ਸਾਮਲ ਹੋ ਕੇ ਪੰਜਾਬ ਸਰਕਾਰ ਖਿਲਾਫ ਸੰਘਰਸ ਨੂੰ ਹੋਰ ਤਿੱਖਾ ਕਰੀਏ।ਇਸ ਮੌਕੇ ਪਿੰਡ ਡੱਲਾ ਦੇ ਅਕਾਲੀ ਵਰਕਰਾ ਅਤੇ ਆਹੁਦੇਦਾਰਾ ਨੇ ਸਾਬਕਾ ਵਿਧਾਇਕ ਐਸ ਆਰ ਕਲੇਰ ਅਤੇ ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਨੰਬਰਦਾਰ ਜਗਜੀਤ ਸਿੰਘ, ਸਾਬਕਾ ਚੇਅਰਮੈਨ ਚੰਦ ਸਿੰਘ,ਸਰਪੰਚ ਮਲਕੀਤ ਸਿੰਘ ਹਠੂਰ, ਸਾਬਕਾ ਚੇਅਰਮੈਨ ਨਿਰਮਲ ਸਿੰਘ ਮਾਣੂੰਕੇ,ਸਰਪੰਚ ਗੁਰਦੀਪ ਸਿੰਘ ਨਵਾਂ ਡੱਲਾ,ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਜਸਵੀਰ ਸਿੰਘ ਦੇਹੜਕਾ,ਬਲਦੇਵ ਸਿੰਘ, ਨੰਬਰਦਾਰ ਪਾਲ ਸਿੰਘ ਮੱਲ੍ਹਾ,ਪ੍ਰਧਾਨ ਸੰਦੀਪ ਸਿੰਘ ਮੱਲ੍ਹਾ,ਜੋਤੀ ਮੱਲ੍ਹਾ,ਰਾਜੂ ਡੱਲਾ,ਅਮਰਜੀਤ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਾਬਕਾ ਵਿਧਾਇਕ ਐਸ ਆਰ ਕਲੇਰ ਅਤੇ ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਡੱਲਾ ਵਾਸੀ।

ਪਿੰਡ ਟੂਸੇ ਦੇ ਨੌਜਵਾਨ ਦੀ ਬਹਾਦਰੀ ਦੀ ਕਹਾਣੀ  

 ਪੁਲੀਸ ਦਾ ਤਸ਼ੱਦਦ, ਤਿਹਾੜ ਜੇਲ੍ਹ ਅੰਦਰ ਦਾ ਡਰ  

ਇਹ ਸਭ ਕੁਝ ਜਾਨਣ ਲਈ ਦੇਖੋ  

ਪੱਤਰਕਾਰ ਜਗਰੂਪ ਸਿੰਘ ਸੁਧਾਰ ਦੀ ਵਿਸ਼ੇਸ਼ ਰਿਪੋਰਟ

NOW REGISTER FOR COVID VACCINATION IN SEWA KENDRAS- DC 

SENIOR CITIZENS AND PERSONS WITH CO-MORBIDITIES CAN BOOK APPOINTMENT THROUGH SEWA KENDRAS

 

Ludhiana, March 4- 2021 -(Iqbal Singh Rasulpur)-

In order to to facilitate senior citizens and persons with co-morbidities with hassle-free registration on Co-win portal, the administration has initiated registration facility for Covid-19 jab in all 38 sewa kendras of the district. 

Divulging more, Deputy Commissioner Varinder Kumar Sharma said that registration facility would be offered by the Sewa Kendras at the charges of Rs. 30 only. 

He told that beneficiaries have to bring their Aadhar card, mobile phone along while visiting the Sewa Kendras and a medical certificate in case of having co-morbidities. 

He said that people above the age of 60 and people older than 45 with co-morbidities are eligible for the vaccination in this third phase of the drive which had started on March 1,2021.

He also said that the vaccination registration in Sewa Kendras is an OTP system, where password would be sent on beneficiaries’ phones so all eligible beneficiaries must carry their mobiles while visiting Sewa Kendras.

He added that the beneficiaries would receive all the necessary information regarding their vaccination on their registered mobile numbers. 

The Deputy Commissioner further appealed all the eligible beneficiaries to come forward to get Covid jab as it will protect from infectious disease. 

He told that the for any kind of information in this regard, people can contact Sahil Arora (79019-01215) and Sagar Gupta (9988551158) .

ਜ਼ਿਲ੍ਹਾ ਪੱਧਰੀ ਕੌਂਸਲਿੰਗ ਰੂਮ ਤੱਕ ਕੀਤਾ ਗਿਆ ਉਦਘਾਟਨ  

ਲੁਧਿਆਣਾ , ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ   )-  ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੁਆਰਾ ਆਈ ਈ ਡੀ ਕੰਪੋਨੈਂਟ ਦੇ ਤਹਿਤ ਅੱਜ ਮੰਦਬੁੱਧੀ ਬੱਚਿਆਂ ਦੀ ਕੌਂਸਲਿੰਗ ਲਈ ਤਿਆਰ ਕੀਤੇ ਗਏ  ਕੌਂਸਲਿੰਗ ਰੂਮ ਦਾ ਉਦਘਾਟਨ  ਜ਼ਿਲ੍ਹਾ ਸਿੱਖਿਆ ਅਫਸਰ (ਅ ਸ) ਸ੍ਰੀਮਤੀ ਰਾਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ ਕੁਲਦੀਪ ਸਿੰਘ ਦੁਆਰਾ ਕੀਤਾ ਗਿਆ। ਇਸ ਕੌਂਸਲਿੰਗ ਰੂਮ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇਹ ਕੌਂਸਲਿੰਗ ਰੂਮ ਸਮੱਗਰ ਸਿੱਖਿਆ ਅਭਿਆਨ, ਲੁਧਿਆਣਾ ਦੇ ਦਫ਼ਤਰ ਵਿੱਚ ਤਿਆਰ ਕੀਤਾ ਗਿਆ ਹੈ  ਜਿੱਥੇ ਜ਼ਿਲ੍ਹੇ ਦੇ ਸਪੈਸ਼ਲ ਐਜੂਕੇਟਰ ਮੈਡਮ ਪ੍ਰਦੀਪ ਕੌਰ ਜ਼ਰੂਰਤ ਅਨੁਸਾਰ ਮੰਦਬੁੱਧੀ ਬੱਚਿਆਂ ਦੀ ਕੌਂਸਲਿੰਗ ਕਰਨਗੇ ਅਤੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਲਈ ਲੋੜੀਂਦੇ ਸੁਝਾਅ ਵੀ ਦੇਣਗੇ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸ ਕੁਲਦੀਪ ਸਿੰਘ ਨੇ ਦੱਸਿਆ ਕਿ ਦਿਵਿਆਂਗ ਬੱਚਿਆਂ ਲਈ ਕੰਮ ਕਰਨ ਵਾਲੇ ਆਈ ਡੀ ਵਿੰਗ ਵੱਲੋਂ ਦਿਵਿਆਂਗ ਬੱਚਿਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ  ਕੰਮਾਂ ਵਿਚ ਹੋਰ ਨਿਖਾਰ ਆਵੇਗਾ ਕਿਉਂਕਿ ਕਈ ਵਾਰ ਇਨ੍ਹਾਂ ਬੱਚਿਆਂ ਨਾਲ  ਵਿਚਰਦੇ ਹੋਏ ਮਾਪਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਦੀ ਮੁਸ਼ਕਲ ਦਾ ਹੱਲ ਕਰਨ ਲਈ ਅਤੇ ਇਨ੍ਹਾਂ ਬੱਚਿਆਂ ਦੀ ਸਮਰੱਥਾ ਅਤੇ ਕਾਬਲੀਅਤ ਦੇ ਅਨੁਸਾਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ  ਲਈ ਉਨ੍ਹਾਂ ਦੀ ਕੌਂਸਲਿੰਗ ਅਤੇ ਅਸੈਸਮੈਂਟ ਵੀ ਇੱਥੇ ਕੀਤੀ ਜਾਵੇਗੀ। ਇਸ ਸਮੇਂ ਬੀ ਪੀ ਈ ਓ ਸ੍ਰੀਮਤੀ ਭੁਪਿੰਦਰ ਕੌਰ,   ਜ਼ਿਲਾ ਆਈ ਈ ਡੀ ਕੋਆਰਡੀਨੇਟਰ ਗੁਲਜ਼ਾਰ ਸ਼ਾਹ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੈਡਮ ਪਰਦੀਪ ਕੌਰ, ਜ਼ਿਲ੍ਹਾ ਫਿਜ਼ਿਓਥ੍ਰੈਪਿਸਟ ਪ੍ਰੀਤੀ ਤੱਗੜ, ਅਸਿਸਟੈਂਟ ਪ੍ਰਾਜੈਕਟ ਕੋਆਰਡੀਨੇਟਰ ਸੀਮਾ ਗੋਇਲ  ਅਤੇ ਸਮੱਗਰ ਸਿੱਖਿਆ ਅਭਿਆਨ ਦਾ ਪੂਰਾ ਸਟਾਫ ਹਾਜ਼ਰ ਸੀ।

ਜਥੇਦਾਰ ਬੰਤਾ ਸਿੰਘ ਨੂੰ ਕੀਤਾ ਸਨਮਾਨਿਤ

ਹਠੂਰ,ਮਾਰਚ 2021 -(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ)- ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਜਗਰਾਓ ਦੇ ਰੇਲਵੇ ਸਟੇਸਨ ਅਤੇ ਚੌਕੀਮਾਨ ਟੋਲ ਪਲਾਜਾ ਤੇ ਪਿਛਲੇ ਤਿੰਨ ਮਹੀਨਿਆ ਤੋ ਚੱਲ ਰਹੇ ਰੋਸ ਧਰਨੇ ਵਿਚ ਰੋਜਾਨਾ ਸਾਮਲ ਹੋਣ ਵਾਲੇ ਜਥੇਦਾਰ ਬੰਤਾ ਸਿੰਘ ਚਾਹਿਲ ਨੂੰ ਕਿਸਾਨ ਯੁਨੀਅਨ ਇਕਾਈ ਡੱਲਾ ਅਤੇ ਸਮੂਹ ਗ੍ਰਾਮ ਡੱਲਾ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਜਥੇਦਾਰ ਬੰਤਾ ਸਿੰਘ ਚਾਹਿਲ ਰੋਜਾਨਾ ਸਾਇਕਲ ਤੇ ਰੋਸ ਧਰਨਿਆ ਵਿਚ ਸਾਮਲ ਹੋਣ ਲਈ ਸਵੇਰੇ ਪਿੰਡ ਡੱਲਾ ਤੋ ਨੌ ਵਜੇ ਜਾਦਾ ਹੈ ਅਤੇ ਸਾਮ ਛੇ ਵਜੇ ਵਾਪਸ ਘਰ ਪਰਤਦਾ ਹੈ।ਉਨ੍ਹਾ ਕਿਹਾ ਕਿ ਜਦੋ ਤੋ ਕੇਂਦਰ ਸਰਕਾਰ ਖਿਲਾਫ ਕਿਸਾਨੀ ਸੰਘਰਸ ਅਰੰਭ ਹੋਇਆ ਹੈ ਤਾਂ ਜਥੇਦਾਰ ਬੰਤ ਸਿੰਘ ਹਮੇਸਾ ਅੱਗੇ ਹੋ ਕੇ ਸੰਘਰਸ ਦਾ ਹਿੱਸਾ ਬਣਿਆ ।ਇਸ ਮੌਕੇ ਜਥੇਦਾਰ ਬੰਤ ਸਿੰਘ ਨੇ ਕਿਹਾ ਕਿ ਜਦੋ ਤੱਕ ਇਹ ਕਿਸਾਨੀ ਸ਼ੰਘਰਸ ਜਾਰੀ ਰਹੇਗਾ ਮੈ ਹਮੇਸਾ ਸੰਘਰਸ ਦਾ ਸਾਥ ਦੇਵਾਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਕਮਲਜੀਤ ਸਿµਘ ਜੀ.ਓ.ਜੀ.,ਹਾਕਮ ਸਿµਘ ਨµਬਰਦਾਰ,ਕੁਲਵੰਤ ਸਿੰਘ ਕੈਨੇਡਾ,ਪµਚ ਪ੍ਰੀਤ ਸਿµਘ, ਜਾਂਗਰ ਸਿµਘ ਫੌਜੀ, ਗੁਰਜµਟ ਸਿµਘ ਡੱਲਾ,ਦਰਸ਼ਨ ਸਿµਘ,ਪ੍ਰਧਾਨ ਜੋਰਾ ਸਿµਘ ਸਰਾਂ,ਪ੍ਰਧਾਨ ਤੇਲੂ ਸਿੰਘ, ਗੁਰਚਰਨ ਸਿµਘ ਸਿੱਧੂ, ਗੁਰਚਰਨ ਸਿµਘ ਸਰਾਂ,ਹਰਦੀਪ ਸਿੰਘ ਜੱਟ,ਰਾਜਵਿµਦਰ ਸਿµਘ ਪµਚ,ਕਰਮਜੀਤ ਸਿੰਘ,ਇਕਬਾਲ ਸਿੰਘ,ਪ੍ਰਵਾਰ ਸਿµਘ,ਜਗਦੇਵ ਸਿµਘ ਫੌਜੀ, ਗੁਰਮੇਲ ਸਿµਘ ਪµਚ,ਬਲਵੀਰ ਸਿµਘ,ਅਮਰਿੰਦਰ ਸਿੰਘ,ਰਣਜੀਤ ਸਿੰਘ,ਪਰਮਜੀਤ ਸਿੰਘ,ਲਖਵੀਰ ਸਿੰਘ, ਅਮਨਦੀਪ ਸਿੰਘ ਸਰਾਂ ਆਦਿ ਹਾਜ਼ਰ ਸਨ।