ਸੀ ਆਈ ਏ ਸਟਾਫ ਜਗਰਾਉਂ ਨਸ਼ਿਆਂ ਨੂੰ ਲੈ ਕੇ ਹੋਇਆ ਚੌਕਸ  

ਜਗਰਾਓਂ,ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )  ਨਸ਼ਿਆਂ ਦੇ ਕਾਰੋਬਾਰ 'ਤੇ ਜਗਰਾਓਂ ਸੀਆਈਏ ਸਟਾਫ ਦੀ ਕਾਰਵਾਈ ਲਗਾਤਾਰ ਭਾਰੀ ਪੈਂਦੀ ਜਾ ਰਹੀ ਹੈ। ਸੀਆਈਏ ਦੀ ਪੁਲਿਸ ਵੱਲੋਂ ਲਗਾਤਾਰ ਪਿਛਲੇ 1 ਵਰ੍ਹੇ ਤੋਂ ਨਸ਼ਿਆਂ ਦੇ ਵੱਡੇ-ਵੱਡੇ ਖੁਲਾਸੇ ਕਰਦਿਆਂ ਜਿੱਥੇ ਹੁਣ ਤਕ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ, ਭੁੱਕੀ, ਅਫੀਮ, ਹੈਰੋਇਨ ਫੜੀ ਜਾ ਚੁੱਕੀ ਹੈ, ਉਥੇ 6 ਦਿਨ ਦੀ ਐਂਟੀ ਡਰੱਗ ਡਰਾਈਵ ਵਿਚ ਸੀਆਈਏ ਦੀ ਪੁਲਿਸ ਨੇ ਇਸ ਵਰ੍ਹੇ ਦੀ ਸਭ ਨਾਲੋਂ ਵੱਡੀ ਪ੍ਰਰਾਪਤੀ 1 ਲੱਖ 80 ਹਜ਼ਾਰ ਟਰਾਮਾਡੋਲ ਗੋਲੀ ਸਮੇਤ 4 ਮੈਂਬਰੀ ਗੈਂਗ ਗਿ੍ਫਤਾਰ ਕੀਤਾ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਵੱਲੋਂ 25 ਫਰਵਰੀ ਤੋਂ 3 ਮਾਰਚ ਤਕ ਸ਼ੁਰੂ ਕੀਤੀ ਐਂਟੀ ਡਰੱਗ ਡਰਾਈਵ ਮੁਹਿੰਮ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ 12 ਮੁਕੱਦਮੇ ਦਰਜ ਕਰਦਿਆਂ 12 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ, ਜਿਨ੍ਹਾਂ ਤੋਂ 1 ਲੱਖ 80 ਹਜ਼ਾਰ ਟਰਾਮਾਡੋਲ, 2 ਕਿਲੋ ਅਫੀਮ, 42 ਕਿਲੋ ਭੁੱਕੀ, 187 ਗ੍ਰਾਮ ਹੈਰੋਇਨ ਅਤੇ 2 ਲੱਖ 61 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਸੀਆਈਏ ਸਟਾਫ ਦੀ ਜਿੱਥੇ ਅਹਿਮ ਸ਼ਮੂਲੀਅਤ ਹੈ, ਉਥੇ ਜ਼ਿਲ੍ਹੇ ਦੇ ਥਾਣਿਆਂ ਵੱਲੋਂ ਵੀ ਨਸ਼ਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਕਈ ਮਾਮਲਿਆਂ ਦਾ ਖੁਲਾਸਾ ਕੀਤਾ।

ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲੀਸ ਵੱਲੋਂ ਐਂਟੀ ਨਾਰਕੋਟਿਕ ਤੇ ਡਰੱਗ ਸੈੱਲ ਸਥਾਪਤ 

ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਹੋਈ ਸਖ਼ਤ ਮੁਹਿੰਮ ਕਾਰਨ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਹੋਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਲਈ ਜ਼ਿਲ੍ਹੇ ਵਿਚ ਐਂਟੀ ਨਾਰਕੌਟਿਕ ਅਤੇ ਐਂਟੀ ਡਰੱਗ ਸੈਲ੍ਹ ਸਥਾਪਤ ਕੀਤੇ ਗਏ ਹਨ। ਹੁਣ ਸੀਆਈਏ ਤੋਂ ਇਲਾਵਾ ਇਹ ਦੋਵੇਂ ਸੈਲ੍ਹ ਜ਼ਿਲ੍ਹੇ ਦੇ ਸਮੂਹ ਥਾਣੇ ਤੇ ਚੌਂਕੀਆਂ ਦੀ ਪੁਲਿਸ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰੇਗੀ।