You are here

ਜਥੇਦਾਰ ਬੰਤਾ ਸਿੰਘ ਨੂੰ ਕੀਤਾ ਸਨਮਾਨਿਤ

ਹਠੂਰ,ਮਾਰਚ 2021 -(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ)- ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਜਗਰਾਓ ਦੇ ਰੇਲਵੇ ਸਟੇਸਨ ਅਤੇ ਚੌਕੀਮਾਨ ਟੋਲ ਪਲਾਜਾ ਤੇ ਪਿਛਲੇ ਤਿੰਨ ਮਹੀਨਿਆ ਤੋ ਚੱਲ ਰਹੇ ਰੋਸ ਧਰਨੇ ਵਿਚ ਰੋਜਾਨਾ ਸਾਮਲ ਹੋਣ ਵਾਲੇ ਜਥੇਦਾਰ ਬੰਤਾ ਸਿੰਘ ਚਾਹਿਲ ਨੂੰ ਕਿਸਾਨ ਯੁਨੀਅਨ ਇਕਾਈ ਡੱਲਾ ਅਤੇ ਸਮੂਹ ਗ੍ਰਾਮ ਡੱਲਾ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਜਥੇਦਾਰ ਬੰਤਾ ਸਿੰਘ ਚਾਹਿਲ ਰੋਜਾਨਾ ਸਾਇਕਲ ਤੇ ਰੋਸ ਧਰਨਿਆ ਵਿਚ ਸਾਮਲ ਹੋਣ ਲਈ ਸਵੇਰੇ ਪਿੰਡ ਡੱਲਾ ਤੋ ਨੌ ਵਜੇ ਜਾਦਾ ਹੈ ਅਤੇ ਸਾਮ ਛੇ ਵਜੇ ਵਾਪਸ ਘਰ ਪਰਤਦਾ ਹੈ।ਉਨ੍ਹਾ ਕਿਹਾ ਕਿ ਜਦੋ ਤੋ ਕੇਂਦਰ ਸਰਕਾਰ ਖਿਲਾਫ ਕਿਸਾਨੀ ਸੰਘਰਸ ਅਰੰਭ ਹੋਇਆ ਹੈ ਤਾਂ ਜਥੇਦਾਰ ਬੰਤ ਸਿੰਘ ਹਮੇਸਾ ਅੱਗੇ ਹੋ ਕੇ ਸੰਘਰਸ ਦਾ ਹਿੱਸਾ ਬਣਿਆ ।ਇਸ ਮੌਕੇ ਜਥੇਦਾਰ ਬੰਤ ਸਿੰਘ ਨੇ ਕਿਹਾ ਕਿ ਜਦੋ ਤੱਕ ਇਹ ਕਿਸਾਨੀ ਸ਼ੰਘਰਸ ਜਾਰੀ ਰਹੇਗਾ ਮੈ ਹਮੇਸਾ ਸੰਘਰਸ ਦਾ ਸਾਥ ਦੇਵਾਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਕਮਲਜੀਤ ਸਿµਘ ਜੀ.ਓ.ਜੀ.,ਹਾਕਮ ਸਿµਘ ਨµਬਰਦਾਰ,ਕੁਲਵੰਤ ਸਿੰਘ ਕੈਨੇਡਾ,ਪµਚ ਪ੍ਰੀਤ ਸਿµਘ, ਜਾਂਗਰ ਸਿµਘ ਫੌਜੀ, ਗੁਰਜµਟ ਸਿµਘ ਡੱਲਾ,ਦਰਸ਼ਨ ਸਿµਘ,ਪ੍ਰਧਾਨ ਜੋਰਾ ਸਿµਘ ਸਰਾਂ,ਪ੍ਰਧਾਨ ਤੇਲੂ ਸਿੰਘ, ਗੁਰਚਰਨ ਸਿµਘ ਸਿੱਧੂ, ਗੁਰਚਰਨ ਸਿµਘ ਸਰਾਂ,ਹਰਦੀਪ ਸਿੰਘ ਜੱਟ,ਰਾਜਵਿµਦਰ ਸਿµਘ ਪµਚ,ਕਰਮਜੀਤ ਸਿੰਘ,ਇਕਬਾਲ ਸਿੰਘ,ਪ੍ਰਵਾਰ ਸਿµਘ,ਜਗਦੇਵ ਸਿµਘ ਫੌਜੀ, ਗੁਰਮੇਲ ਸਿµਘ ਪµਚ,ਬਲਵੀਰ ਸਿµਘ,ਅਮਰਿੰਦਰ ਸਿੰਘ,ਰਣਜੀਤ ਸਿੰਘ,ਪਰਮਜੀਤ ਸਿੰਘ,ਲਖਵੀਰ ਸਿੰਘ, ਅਮਨਦੀਪ ਸਿੰਘ ਸਰਾਂ ਆਦਿ ਹਾਜ਼ਰ ਸਨ।